Chajj Da Vichar (2049) || 31 ਸਾਲ 'ਚ ਕੀ ਕੀ ਹੋਇਆ ਮੇਰੇ ਨਾਲ, Manmohan Waris ਨੇ ਖੋਲ੍ਹੇ ਵੱਡੇ ਭੇਤ

Поділитися
Вставка
  • Опубліковано 19 гру 2024

КОМЕНТАРІ • 413

  • @AmarinderSinghDhaliwal
    @AmarinderSinghDhaliwal 7 місяців тому +43

    ਮਨਮੋਹਨ ਵਾਰਿਸ ਸਾਹਿਬ ਮੇਰੇ ਸਭ ਤੋਂ ਜ਼ਿਆਦਾ ਪਸੰਦੀਦਾ ਗਾਇਕ ਨੇ। ਮੈਂ ਇਹਨਾਂ ਨੂੰ ਇਹਨਾਂ ਦੀ ਪਹਿਲੀ ਕੈਸੇਟ ਦੇ ਸਮੇਂ ਤੋਂ ਲਗਾਤਾਰ ਸੁਣ ਰਿਹਾ ਹਾਂ। ਮੈਂ ਵਾਰਿਸ ਸਾਹਿਬ ਨਾਲ ਮਿਲਿਆ ਵੀ ਹਾਂ ਇਹ ਬਹੁਤ ਹੀ ਨਿਮਰ ਸੁਭਾਅ ਵਾਲੇ ਇਨਸਾਨ ਨੇ। ਪੰਜਾਬੀ ਗਾਇਕੀ ਵਿੱਚ ਇਹਨਾਂ ਦਾ ਬਹੁਤ ਵੱਡਾ ਨਾਂ ਹੈ ਸ਼ਾਇਦ ਹੀ ਕੋਈ ਇਹਨਾਂ ਦੇ ਆਸ ਪਾਸ ਵੀ ਪਹੁੰਚ ਸਕੇ ਖਾਸ ਕਰਕੇ ਜੋ ਅੱਜ ਕੱਲ੍ਹ ਦੀ ਬਿਨਾਂ ਸਿਰ ਪੈਰ ਦੀ ਗਾਇਕੀ ਹੈ ਤਾਂ ਕਰਕੇ ਕੋਈ ਨਵਾਂ ਗਾਇਕ ਤਾਂ ਇਹਨਾਂ ਦਾ ਮੁਕਾਬਲਾ ਕਰ ਹੀ ਨਹੀਂ ਸਕਦਾ।

  • @sonusidhu3728
    @sonusidhu3728 7 місяців тому +81

    Harbhajan Mann te Manmohan waris ❤ ਇਕੋ ਉਮਰਾਂ ਦੇ ਦੋ ਪੰਜਾਬੀ ਗਾਇਕ

    • @HappySingh-is2pw
      @HappySingh-is2pw 6 місяців тому +1

      🙏🙏🙏🙏🙏🌹🌹🌹🌹🌹Beautiful Singer

  • @SatnamSingh-bc5zm
    @SatnamSingh-bc5zm 7 місяців тому +217

    ਮੈਨੂੰ ਯਾਦ ਹੈ ਕਿ ਪਹਿਲੀ ਵਾਰ ਹੁਸ਼ਿਆਰਪੁਰ ਵਿੱਚ ਮਨਮੋਹਨ ਵਾਰਸ ਨੂੰ ਜਗਦੇਵ ਸਿੰਘ ਜੱਸੋਵਾਲ ਨੇ ਪ੍ਰੋਗਰਾਮ ਵਿੱਚ ਸਟੇਜ ਤੇ ਪੇਸ਼ ਕਰਦਿਆਂ ਕਿਹਾ ਸੀ ਕਿ ਮੈਂ ਇਸ ਮੁੰਡੇ ਨੂੰ ਪੰਜਾਬੀ ਸੱਭਿਆਚਾਰ ਦਾ ਵਾਰਸ ਬਣਾਉਣ ਲਿਆਇਆ ਹਾਂ। ਉਹਨਾਂ ਦਾ ਕਥਨ ਪਰਵਾਨ ਚੜ੍ਹਿਆ।

  • @Vickyking9010
    @Vickyking9010 6 місяців тому +8

    ਸੱਚੀ ਸੁਚੀ ਗਾਇਕੀ ਦਾ ਮਾਣ ਵਾਰਿਸ, ਕਮਲ ਹੀਰ ਤੇ ਸੰਗਤਾਰ।। ਪਰਮਾਤਮਾ ਲੰਬੀਆਂ ਉਮਰਾ ਬਕਸ਼ੇ ਸਾਡੇ ਪੰਜਾਬੀ ਦੇ ਮਾਣ ਨੂੰ

  • @SatnamSingh-bc5zm
    @SatnamSingh-bc5zm 7 місяців тому +78

    ਰਾਗਾਂ, ਬਾਗ਼ਾਂ, ਚੋਆਂ ਅਤੇ ਗਿਆਨ ਦੀਆਂ ਲੋਆਂ ਦੇ ਸ਼ਹਿਰ ਹੁਸ਼ਿਆਰਪੁਰ ਤੋਂ ਸਭ ਨੂੰ ਸਲਾਮ ਅਦਾਬ।

    • @manimaan2310
      @manimaan2310 6 місяців тому +2

      ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ 🙏

    • @Bhangujatt3191
      @Bhangujatt3191 6 місяців тому +1

      ਤੁਸੀ ਸ਼ਬਦਾਂ ਨਾਲ ਦੁਆਬੇ ਦੇ ਹੁਸ਼ਿਆਰਪੁਰ ਏਰੀਏ ਦਾ ਧਰਾਤਲ ਬਿਆਨ ਕਰਤਾ ਜੀ

    • @SatnamSingh-bc5zm
      @SatnamSingh-bc5zm 6 місяців тому +1

      @@Bhangujatt3191 Thanks ji

    • @gillsaab6076
      @gillsaab6076 5 місяців тому

      G?n eno. ਆ?ਬ .ਲਰਸ਼
      ਛ ਬv ਞ ..ਤ🎉u?. ਧ v
      Ll ਲ

  • @cdoboyboycdo2127
    @cdoboyboycdo2127 6 місяців тому +5

    ਅੱਜ ਇਸਦੀ ਨਫਰਤ ਦੇਖੋ ਦੇਬੀ ਨਾਲ...
    ਦੇਬੀ ਦਾ ਗੀਤ " ਸਾਰੀ ਉਮਰ ਨੀ ਪੈਰੀ ਆਉਂਦਾ ਗੱਭਰੂ ਮਰਿਆ ਕੁਵਾਰੀ ਅੱਖ ਦਾ "
    ਕਹਿੰਦਾ ਇਹ ਗੀਤ ਚਲਿਆ ਨਈਂ ਬਾਕੀ ਬਹੁਤ ਸੁਪਰਹਿੱਟ ਗੀਤ ਦੇਬੀ ਦੇ ਗਾਏ ਇੰਨਾ ਨੇ ਓਨਾ ਚੋਂ ਕਿਸੇ ਦਾ ਨਾਮ ਨੀ ਲਿਆ ਏਨੇ....

  • @ShonkeySingh-jj6hv
    @ShonkeySingh-jj6hv 7 місяців тому +20

    ਸਾਡੇ ਤੋਂ ਮਨਮੋਹਨ ਵਾਰਿਸ ਭਰਾ ਦੇ ਸਾਰੇ ਹੀ ਆ, ਤੇ, ਪੁਰਾਣੇ ਫ਼ੈਨ ਆ

  • @baldevsinghkular3974
    @baldevsinghkular3974 7 місяців тому +31

    ਮਾਣਯੋਗ ਬੀਬੀ ਹਰਮਨ ਥਿੰਦ,ਮਨਮੋਹਨ ਵਾਰਿਸ ਅਤੇ ਸਵਰਨ ਸਿੰਘ ਟਹਿਣਾ ਜੀ!. ਇਸ ਬਹੁਤ ਪਿਆਰੀ ਸਭਿਆਚਾਰਕ ਪੇਸ਼ਕਸ਼ ਸਨਮੁੱਖ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।

    • @uptodate20s
      @uptodate20s 6 місяців тому +1

      Cameraman , video editor and chaa paani fdaon valeya da v Dhanvaad

  • @ParminderSingh-dq7ni
    @ParminderSingh-dq7ni 4 місяці тому +1

    ਬਹੁਤ ਬਹੁਤ ਮੁਬਾਰਕਾਂ ਬਾਈ ਜੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏♥️🌿❤

  • @itzsunny234
    @itzsunny234 7 місяців тому +39

    ਪੰਜਾਬ ਦੇ ਵਾਰਿਸ ਹਨ ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ ਹਰਭਜਨ ਮਾਨ ❤

    • @mewasingh4065
      @mewasingh4065 6 місяців тому

      Manmohan warsh Sahib 3 Brother Very Nice Man ❤❤

  • @bhagsingh6602
    @bhagsingh6602 7 місяців тому +16

    ਟਹਿਣਾ ਸਾਹਿਬ ਤੇ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਬੜੇ ਬੜੇ ਕਲਾਕਾਰਾਂ ਨੂੰ ਬੁਲਾਉਂਦੇ ਮਨਮੋਨ ਵਾਰਸ ਜੀ ਨੇ ਕਾਫੀ ਇਨਾਂ ਯੋਗਦਾਨ ਪਾਇਆ ਪੰਜਾਬੀ ਕਲਚਰ ਚ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਪਰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਜਿੰਨੇ ਕਲਾਕਾਰ ਵੀ ਤੁਸੀਂ ਬੁਲਾ ਦੇ ਉਹਨਾਂ ਚੋਂ 90% 95% ਕਲਾਕਾਰ ਕਨੇਡਾ ਰਹਿੰਦੇ ਇਹ ਪੰਜਾਬ ਚ ਕੋਈ ਨਹੀਂ ਰਹਿੰਦਾ ਬਾਕੀ ਉਹ ਜਿਹੜੀ ਬਿਰਧਾ ਆਸ਼ਰਮ ਸ਼ੁਰੂ ਵਿੱਚ ਤੁਸੀਂ ਇੰਟਰਵਿਊ ਕਰਵਾਈ ਦੀ ਉਹਦੀ ਚੰਦਰਕਾਂਤਾ ਦੀ ਉਹਨਾਂ ਵਾਸਤੇ ਇਹਨਾਂ ਤੇ ਥੋੜੀ ਹੈਲਪ ਲੈ ਦਿਆ ਕਰੋ ਕਹਿ ਦਿਆ ਕਰੋ ਇਹਨਾਂ ਨੂੰ ਵੀ ਉਹਨਾਂ ਬਾਤਾਂ ਥੋੜੀ ਸਹਾਇਤਾ ਕਰ ਦੋ ਜਿੰਨੇ ਵੀ ਆਂਦੇ ਅਰਬਾਂਪਤੀ ਆ ਕਰੋੜਾਂਪਤੀ ਕਲਾਕਾਰ ਆ ਇਹ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਕਯੂ

  • @AngrajSinghSidhu-tm3gl
    @AngrajSinghSidhu-tm3gl 7 місяців тому +83

    ਮਨਮੋਹਨ ਬਾਈ ਤੁਸੀਂ ਆਪਣੇ ਉਸਤਾਦ ਦੇਬੀ ਬਾਈ ਦਾ ਕਦੇ ਜ਼ਿਕਰ ਕੀਯੋ ਨਹੀਂ ਕੀਤਾ ਤੁਹਾਨੂੰ ਇਥੋਂ ਤਕ ਲੈ ਕੇ ਆਏਆ ਸੀ ਉਹ ਇਨਸਾਨ ਤੁਹਾਨੂੰ ਭੁੱਲ ਗਿਆ

    • @poonamdeepkaur9120
      @poonamdeepkaur9120 6 місяців тому +7

      Sb nu pta e a j nai b krn jo jande a ehna nu shuru to k debi huna ne kitho kithe puja dita c

    • @jassabakhshi391
      @jassabakhshi391 6 місяців тому +13

      ਕਾਹਨੂੰ ਨੀਵਿਆਂ ਨੂੰ ਰੱਖਦੇ ਨੇ ਚੇਤੇ,
      ਜੋ ਉੱਚਿਆਂ ਦੇ ਯਾਰ ਹੋ ਗੲਏ।

    • @MANPREETSINGH-ov4bl
      @MANPREETSINGH-ov4bl 6 місяців тому +6

      Debi best singer

    • @jasss37
      @jasss37 6 місяців тому +6

      Eh gal debi huna ta boli ni kdi..tu ohna de vich behnda reha..enne saaal ho ge ena nu gaunde kalle debi de sir te challe.debi makhsoospuri bhut wadda nam aa .wadde bande eda diyan shotian galaan ni krde hunde..ghar beth k gyani ni bnida. Ghar tenu sabji v puch k ni bnaunda huna koi.vapari sare e hunde aa ..

    • @jasss37
      @jasss37 6 місяців тому +2

      ​@@veet_Badshahpurimaar ti chawal ..??

  • @HarmeshLalFormen-kt1rw
    @HarmeshLalFormen-kt1rw 2 місяці тому +2

    ਮਨਮੋਹਣ ਵਾਸੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਜਸਵੀਰ ਗੁਣਾਚੌਰੀਆ

  • @gurmailsinghgill
    @gurmailsinghgill 6 місяців тому +4

    ਬਹੁਤ ਵਧੀਆ ਬੰਦਾ ਹੈ ਜੀ ਮੋਹਨ ਸਿੰਘ ਵਾਰਿਸ ਸਾਹਿਬ ਜੀ ❤

  • @faithhopelove3758
    @faithhopelove3758 6 місяців тому +1

    ਦਿਲੋਂ ਸਲੂਟ ਐ ਵਾਰਿਸ ਭਰਾਵਾਂ ਨੂੰ,, ਜਿਉਂਦੇ ਰਹੋ,,

  • @sandeepsony711
    @sandeepsony711 6 місяців тому +1

    ਬਹੁਤ ਬਹੁਤ ਸੋਹਣਾ ਗਾਉਂਦੇ ਨੇ, 3ਨੋ ਭਾਈ, ਵਾਰਿਸ ਭਾਅ ਜੀ ਨੂੰ ਮੈਂ ਪਹਿਲੀ ਵਾਰ ਲੋਂਗੋਵਾਲ ਦਿਲਸ਼ਾਦ ਅਖ਼ਤਰ ਜੀ ਦੇ ਮੇਲੇ ਤੇ ਸੁਣਿਆ ਸੀ, ਓਦੋਂ ਤੋਂ ਫੈਨ ਆ ਮੈਂ, ਏਹਨਾ ਦਾ,, ਦਿਲ ਟੁੱਕੜੇ ਟੁੱਕੜੇ ਕਰਕੇ ਸੱਜਣ ਮੌੜ ਗਏ, ਕਿਓ ਮੁੜਦੇ ਮੁੜਦੇ ਸ਼ਹਿਰ ਸੱਜਣ ਆ ਪਹੁੰਚੇ,je ਮੁੜ ਜਾਂਦੇ ਤਾਂ ਬੜੇ ਚੰਗੇ ਰਹਿਣਾ ਸੀ, ਲਵ ਯੂ ❤❤❤ ਵਾਰਿਸ ਭਾਅ ਜੀ

  • @ohishammi112
    @ohishammi112 6 місяців тому +19

    ਮਿੱਤਰਾ ਨੂੰ ਇੰਝ ਲੱਗਦਾ,ਸੱਜਰੇ ਚੱਲੇ ਨੇ ਮੁਕਲਾਵੇ.... 2024 ਚ ਕੌਣ ਕੌਣ ਸੁਣਦਾ।

  • @cdoboyboycdo2127
    @cdoboyboycdo2127 6 місяців тому +3

    ਦੇਬੀ IS GREAT....
    ਦੇਬੀ ਨੇ ਉਦੋਂ ਛੱਡਿਆ ਇੰਨਾ ਨੂੰ ਜਦੋਂ ਇਨਾ ਨੇ ਉਸਦੀ album ਕਰਨ ਤੋਂ ਇਨਕਾਰ ਕਰਕੇ ਆਪਣੇ ਭਰਾ ਕਮਲ ਦੀ album ਕਮਲੀ ਦਾ music ਬਣਾ ਕੇ release ਕਰਤੀ.... ਮਤਲਬੀ ਤੇ ਵਪਾਰੀ

  • @parminderkaurbrar394
    @parminderkaurbrar394 6 місяців тому +4

    ਸਹੀ ਗੱਲ ਵੀਰ ਜੀ ਤੰਦਰੁਸਤੀ ਨਾਲ ਦੀ ਰੀਸ ਨਹੀ ਸੌ ਕੀਲਾ ਜ਼ਮੀਨ ਦਾ ਹੋਵੇ ਕਰੋੜਾਂ ਡਾਲਰ ਹੋਵੇ ਜੇ ਤੰਦਰੁਸਤੀ ਨਹੀਂ ਤਾਂ ਸਭ ਬੇਕਾਰ ਸੋ ਵਾਹਿਗੁਰੂ ਜੀ ਹਿੰਮਤ ਬਖਸ਼ੇ ਸਭ ਦਾ ਭਲਾ ਕਰੇ

  • @VarinderSingh-he7wo
    @VarinderSingh-he7wo 7 місяців тому +8

    ਵੀਰ ਜੀ ਬਹੁਤ ਵਧੀਆ ਗਾਇਕ ਹਨ। ਭਰਾਵਾਂ ਦਾ ਪਿਆਰ ਇੰਨਾਂ ਨੇ ਮਿਸਾਲ ਕਾਇਮ ਕੀਤੀ ਹੈ। ਗੱਲਬਾਤ ਵਧੀਆ ਲੱਗੀ।

  • @BholaPipli-e1z
    @BholaPipli-e1z Місяць тому +1

    ਜਿਨਾ ਦਾ ਨਾਂ ਮਨਮੋਹਨ ਹੋਵੇ ਤਾਂ ਗੀਤ ਕਿਉਂ ਨਾ ਮੋਨ

  • @RetroFamilyVids
    @RetroFamilyVids 5 місяців тому +2

    ਜਦੋਂ ਤੁਸੀਂ ਵਾਰਿਸ ਬ੍ਰਦਰਜ਼ ਦੇ ਚਿਹਰਿਆਂ ਨੂੰ ਦੇਖਦੇ ਹੋ, ਖਾਸ ਤੌਰ 'ਤੇ ਮਨਮੋਹਨ ਪਾਜੀ, ਮੇਰੇ ਦਿਲ ਦੇ ਧੁਰ ਅੰਦਰੋਂ ਇੱਕ ਅਸੀਸ ਨਿਕਲਦੀ ਹੈ। ਮੈਂ ਮਨਮੋਹਨ ਵਾਰਿਸ ਜੀ ਨੂੰ 1996 ਵਿੱਚ ਸਾਡੇ ਪਿੰਡ ਵਿੱਚ ਦੇਖਿਆ ਸੀ ਅਤੇ ਉਨ੍ਹਾਂ ਵਿੱਚ ਅਜੇ ਵੀ ਉਹੀ ਊਰਜਾ ਅਤੇ ਸਕਾਰਾਤਮਕ ਹੁਲਾਰਾ ਹੈ। ਰੱਬ ਤੁਹਾਨੂੰ ਖੁਸ਼ ਰੱਖੇ ਪਾਜੀ।

  • @sarbjeetkaur3708
    @sarbjeetkaur3708 7 місяців тому +16

    ਸਤਿ ਸ੍ਰੀ ਆਕਾਲ ਵਾਰਿਸ ਭਾਜੀ,ਮੇਰੇ ਵਿਆਹ ਨੂੰ 23ਸਾਲ ਹੋ ਗਏ ਭਾਜੀ ਤੁਸੀਂ ਮੇਰੇ ਵਿਆਹ ਤੇ ਆਏ ਸੀ ਤੁਸੀ ਅੱਜ ਵੀ ਓਵੇਂ ਹੀ ਹੋ ❤

  • @sukhrajguru7113
    @sukhrajguru7113 7 місяців тому +11

    ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ ਜਿੰਦਗੀ ਛੋਟੀ ਪੈ ਜਾਂਦੀ ਆ , ਖੁਦ ਸਬਕ ਸਿੱਖਦੇ · ਸਿੱਖਦੇ | 💯 💯

  • @SatnamSingh-bc5zm
    @SatnamSingh-bc5zm 7 місяців тому +44

    ਚੋਆਂ ਦੇ ਸ਼ਹਿਰ ਸੁਰਾਂ ਵਾਲ਼ਾ ਦਰਿਆ ਵਗਦਾ,
    ਸ਼ਾਮ ਚੌਰਾਸੀ 'ਚ ਸੰਗੀਤ ਵਾਲ਼ਾ ਮੇਲਾ ਲੱਗਦਾ।
    ਬੈਜੂ ਬਾਵਰੇ ਦਾ ਬਜਵਾੜੇ 'ਚ ਸੁਰ ਗੱਜਿਆ,
    ਭੱਜਲਾ਼ਂ ਦੇ ਸ਼ੌਂਕੀ ਦਾ ਇੱਥੇ ਦੋ ਤਾਰਾ ਵੱਜਿਆ।
    ਹੱਲੂਵਾਲ਼ ਦੇ ਵਾਰਸਾਂ ਦਾ ਮਿੱਠਾ ਸੁਰ ਛਿੜਦਾ,
    ਬਜਰਾਵਰ ਦੇ ਸਰਤਾਜ ਦਾ ਸੁਰਾਂ ਵਾਲ਼ਾ ਖੂਹ ਗਿੜਦਾ।

    • @karmjitsinghgill3323
      @karmjitsinghgill3323 6 місяців тому +1

      ਬਿਲਕੁਲ ਹੋਲੀ ਦੇਣੇ ਤਰਾਈ ਖੇਤਰ ਦੇ ਜੱਟਾ ਦੇ ਮੁੰਡੇ ਨਿੱਕਾ ਜਿਹਾ ਗਾਇਕੀ ਗੀਤਕਾਰੀ ਤੇ ਸੰਗੀਤ ਦੀ ਹਵਾ ਬੁੱਲਾ ਲੈ ਕੇ ਉਠੇ ਤਿੰਨੇ ਭਰਾ ਭਰਾਵਾਂ ਲਈ ਵੀ ਮਸਾਲ ਤੇ ਸੰਗੀਤ ਖੇਤਰ ਚ ਸੰਸਾਰ ਭਰ ਵਿੱਚ ਵਰੋਲਾ ਬਣਗਏ
      ਮੈਨੂੰ ਇਹਨਾਂ ਦਾ ਗੈਰਾਂ ਨਾਲ ਵਾਲੇ ਗਾਣੇ ਤੋਂ ਅੱਜ ਤੱਕ ਕੋਈ ਮਾੜਾ ਨਹੀਂ ਲੱਗਿਆ
      ਪਰ ਦੇਬੀ ਨਾਲ ਦੂਰੀ ਦਾ ਕਾਰਨ ਨਹੀਂ ਮਿਲਦਾ ਉਹ ਵੀ ਇਹਨਾਂ ਚੋਕੜੀ ਚ ਸਾਮਲ ਸੀ ਇਕੋ ਏਰੀਆ ਇਕੋ ਜਿਹੀਆਂ ਸਕਲਾ

    • @PeoplHistory
      @PeoplHistory 6 місяців тому

      Bhai debi te enha di bhain da pyar c ..par debi vyah to mukar gya c

  • @AmanSingh-ce6tz
    @AmanSingh-ce6tz 3 місяці тому

    Bhut bhut vadiya singer hai manmohan waris Bai. Koi din eda da nhi Bai da koi geet na sun aa hove ......so thanks

  • @BassiDaryfarm
    @BassiDaryfarm 5 місяців тому +1

    Debi Bai zindabad

  • @BaljeetSingh-kf4fv
    @BaljeetSingh-kf4fv 7 місяців тому +6

    ਬਾਈ ਜੀ ਤੁਸੀਂ ਵਾਕਿਆ ਹੀ ਬਹੁਤ ਵਧੀਆ ਇਨਸਾਨ ਹੋ, ਮੈਂ ਤੁਹਾਨੂੰ ਚੰਡੀਗੜ੍ਹ ਸਿਸਵਾਂ ਇਕ ਵਾਰ ਸ਼ੂਟਿੰਗ ਤੇ ਮਿਲ਼ਿਆ ਸੀ ਤੇ ਸਾਡੀ ਮੱਦਦ ਕੀਤੀ ਸੀ ਇਕ ਗੀਤ ਸ਼ੂਟ ਕਰਨ ਲਈ। ਗੀਤ ਸੀ ਧੀਆਂ ਦਾ

  • @gurvindersinghbawasran3336
    @gurvindersinghbawasran3336 6 місяців тому +3

    ਬਹੁਤ ਸੁਲਜੇ ਇੰਨਸਾਨ ਹਨ ਬਾਈ ਮਨਮੋਹਨ ਵਾਰਿਸ ਸੰਗਤਾਰ ਤੇ ਕਮਲ ਹੀਰ ❤❤

  • @chahal-pbmte
    @chahal-pbmte 6 місяців тому +5

    ਵਾਰਿਸ ਭਰਾਵਾਂ ਦੀ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਵੱਡੀ ਪੇਸ਼ਕਾਰੀ ਹੈ। ਇਹਨਾਂ ਦੀ ਗਾਇਕੀ ਨਾਲ ਜੇਕਰ ਮੂਸੇ ਦੀ ਗਾਇਕੀ ਦਾ ਤੋਲ ਕਰਨਾ ਹੋਵੇ ਤਾਂ ਮੂਸੇ ਦੀ ਗਾਇਕੀ ਪਾਸਕੂ ਵੀ ਨਹੀਂ।

  • @cdoboyboycdo2127
    @cdoboyboycdo2127 6 місяців тому +2

    ਟੈਲੇੰਟ ਹੈਗਾ ਪਰ ਬੜੇ ਮਤਲਬੀ ਤੇ ਵਪਾਰੀ ਭਰਾ ਤਿੰਨੋ.... ਦੇਬੀ ਦੇ ਗੀਤ ਗਾ ਕੇ ਨਾਮ ਬਣਿਆ ਇਨ੍ਹਾਂ ਦਾ ਉਸਦੀ ਕਦੇ ਸਿਫ਼ਤ ਨਈਂ ਕੀਤੀ.....

  • @navneetkalra3772
    @navneetkalra3772 7 місяців тому +51

    ✍️👉"ਮਨਮੋਹਨ ਵਾਰਿਸ", "ਕਮਲ ਹੀਰ" ਅਤੇ "ਸੰਗਤਾਰ", "ਪੰਜਾਬੀ ਸੰਗੀਤ" ਦਾ ਧੁਰਾ ਹਨ। ਇਨ੍ਹਾਂ ਦੇ ਗਾਇਕੀ ਕੈਰੀਅਰ ਦੀ ਸ਼ੁਰੂਆਤ ਉਦੋਂ ਹੋਈ ਜਦੋਂ "ਪੰਜਾਬ" "ਅੱਤਵਾਦ" ਨਾਲ ਜੂਝ ਰਿਹਾ ਸੀ। ਇਨ੍ਹਾਂ ਦੇ ਗੀਤ, ਪਰਿਵਾਰ ਵਿੱਚ ਬੈਠ ਕੇ ਸੁਣਨ ਦੇ ਯੋਗ ਹੁੰਦੇ ਹਨ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।👈

    • @kinda147
      @kinda147 7 місяців тому +4

      ਵੀਰ ਜੀ ਉਦੋ ਅੱਤਵਾਦ ਦਾ ਦੌਰ ਖਾਤਮ ਹੋ ਚੁੱਕਾ ਸੀ ਜਦੋਂ ਵਾਰਿਸ ਸਾਹਿਬ ਇੰਡਸਟਰੀ ਦੇ ਵਿੱਚ ਆਏ ਮੈਨੂੰ ਪਤਾ ਜੈਜ਼ੀ ਬੀ ਦੀ ਘੂੱਗੀਆ ਦਾ ਜੌੜਾ ਆੲਈ ਸੀ ਤੇ ਵਾਰਿਸ ਦੀ ਗੈਰਾਂ ਨਾਲ ਪੀਂਘਾਂ ਇਹ ਕੈਸਿਟਾਂ ਤਕਰੀਬਨ ਲੱਗਭਗ ਇੱਕਠੀਆਂ ਹੀ ਆਈਆ ਸਨ

    • @navneetkalra3772
      @navneetkalra3772 7 місяців тому +1

      @@kinda147 सही जानकारी उपलब्ध करवाने के लिए आपका कोटि कोटि धन्यवाद।

    • @amarjitsinghmanku2099
      @amarjitsinghmanku2099 6 місяців тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 6 місяців тому +2

    ਮਨਮੋਹਨ ਵਾਰਿਸ ਸਾਹਬ ਦੇ ਗੀਤ ਅਸੀਂ ਸ਼ੁਰੂ ਤੋਂ ਹੀ ਸੁਣਦੇ ਆ ਰਹੇ ਹਾਂ। ਉਦੋਂ ਸਾਨੂੰ ਲੱਗਦਾ ਸੀ ਕਿ ਇਹਨਾਂ ਦੇ ਗੀਤ, ਤਰਜ਼ਾਂ,ਟੋਨ ਸਿਰਫ ਸਾਡੇ ਦੋਆਬੇ ਵਾਸਤੇ ਹੀ ਬਣੀ ਹੈ ।
    Love you ਭਾਜੀ ।ਸਾਡੇ ਦੋਆਬੇ ਦੀ ਸ਼ਾਨ,ਦੇਬੀ ਮਖਸੂਸਪੁਰੀ ਭਾਜੀ ਦਾ ਵੀ ਧੰਨਵਾਦ।

  • @HarpalSingh-qd5lp
    @HarpalSingh-qd5lp 6 місяців тому

    Bahut badhiya galvat kiti g thanks to Manmohan Waris g

  • @baljeetbajwa6909
    @baljeetbajwa6909 6 місяців тому +2

    ਬਹੁਤ ਵਧੀਆ ਇਨਸਾਨ ਹਨ,, ਵਾਰਿਸ ਪੰਜਾਬ ਦੇ,,ਕਿਆ ਬਾਤ ਹੈ

  • @RajveerSingh-jf1hq
    @RajveerSingh-jf1hq 6 місяців тому +2

    ਦੇਬੀ ਮਖਸੂਸਪੁਰੀ ਨੂੰ ਇਗਨੌਰ ਕਰਤਾ ਮਨਮੋਹਣ ਵਾਰਿਸ ਨੇ ਪਰ ਜੜਾਂ ਉਹਨੇ ਲਾਈਆਂ ਉਹ ਭੁੱਲ ਗਿਆ ਇਹਨੂੰ ਹੰਕਾਰ ਕਹਿੰਦੇ ਆ

  • @powersingh786
    @powersingh786 6 місяців тому +2

    ਦੇਬੀ ਨੇ ਜੜ੍ਹਾਂ ਲਾਈਆਂ, ਦੇਬੀ ਨੂੰ ਭੁੱਲ ਗਏ, ਦੇਬੀ ਦੀ ਕਲਮ ਕਰਕੇ ਨਾਂ ਬਣਿਆ, ਦੇਬੀ ਨੇ ਬਹੁਤ ਕਲਾਕਾਰਾਂ ਨੂੰ ਰੋਟੀ ਦੇ ਰਾਹ ਪਾਇਆ, ਵਾਹਿਗੁਰੂ ਦੇਬੀ ਵੀਰ ਨੂੰ ਲੰਬੀ ਉਮਰ ਬਖਸ਼ੇ, ਮੇਰੀ ਉਮਰ ਵਿੱਚੋਂ 10 ਸਾਲ ਦੇਬੀ ਨੂੰ ਬਖ਼ਸ਼ੇ ਵਾਹਿਗੁਰੂ 🙏🙏

  • @Naresh-hz6ks
    @Naresh-hz6ks 7 місяців тому +3

    ਆਨੰਦ ਆ ਗਿਆ ਆਹ ਵਾਲੀ ਕਿਸ਼ਤ ਦੇਖ ਕੇ ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ ❤🎉

  • @Harpreet_Dhaliwal
    @Harpreet_Dhaliwal 6 місяців тому +1

    ਵਾਰਿਸ ਭਰਾ ਤੇ ਮਾਨ ਭਰਾ ਏਹ ਰਹਿੰਦੀ ਦੁਨੀਆ ਤੱਕ ਚਲਨ ਵਾਲੇ ਨੇ❤

  • @AmanDeep-bs8hf
    @AmanDeep-bs8hf 7 місяців тому +8

    ਆ ਗਿਆ ਮੇਰਾ ਵੀਰ ❤❤❤❤❤❤❤❤

  • @jassilongiaattaaji5910
    @jassilongiaattaaji5910 7 місяців тому +4

    ਮੇਰੇ ਮਨਪ੍ਰਸੰਦ ਸਿੰਗਰ ਨੇ ਸਾਰੇ ਗਾਣੇ ਸੁਣੇ ਆ ਕੁਸ਼ ਯਾਦ ਵੀ ਨੇ

  • @gurlalgora2589
    @gurlalgora2589 7 місяців тому +3

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @SS143-J7
    @SS143-J7 6 місяців тому +1

    My favourite singer manmohan waris Ji

  • @dr.reshampathralasingh3744
    @dr.reshampathralasingh3744 6 місяців тому

    ਬਹੁਤ ਵਧੀਆ ਕਲਾਕਾਰ ਨੇ ਤਿੰਨੋਂ ਭਰਾ

  • @jagroopsingh5686
    @jagroopsingh5686 7 місяців тому +8

    ੳੁਹੇ ਜਿਹਾ ਪਿਅਾ ਵੀਰ ਕਿੰਨੇ ਸਾਲ ਹੋ ਗੲੇ ਦੇਖਦਿਅਾ ਨੂੰ.ੲਿੱਕ ਗੱਲ ਪੱਕੀ ਅਾ ੲੇਕਾ ਬਹੁਤ ਅਾ ਤਿੰਨਾ ਭਰਾਵਾਂ ਵਿੱਚ.

  • @ravinderkaursamra5013
    @ravinderkaursamra5013 7 місяців тому +2

    ਬਹੁਤ ਵਧੀਆ ਪ੍ਰੋਗਰਾਮ ਟਹਿਣਾ ਸਾਹਿਬ ਜੀ,

  • @singh3005
    @singh3005 6 місяців тому +1

    ਆਪਾਂ ਤੇ ਉਮਰ ਭਰ ਇਹਨਾ ਨੂੰ ਸੁਣਿਆ ਦੇਬੀ ਬਾਈ ਨੂੰ ਵੀ ਤੇ ਸੁਣਦੇ ਰਹਾਂਗੇ!
    ਹੀਰਾ ਸਿੰਘ ਤੂਤ
    ਫ਼ਿਰੋਜ਼ਪੁਰ

  • @mrvicky5692
    @mrvicky5692 6 місяців тому +1

    ਦੇਬੀ ਮਖਸੂਸਪੁਰੀ ਨੇ ਇਨ੍ਹਾਂ ਨੂੰ ਆਪਣੇ ਹਿੱਟ ਗੀਤ ਗਾਉਣ ਲਈ ਦਿੱਤੇ ਪਰ ਇਨ੍ਹਾਂ ਨੇ ਆਪਣਾ ਸਿੱਕਾ ਕਾਇਮ ਰੱਖਣ ਲਈ ਇਨ੍ਹਾਂ ਕਈ ਖਸਮ ਬਦਲੇ ਇਨਸਾਨ ਨੂੰ ਨਾਸੁਕੱਰਾ ਨਈ ਹੋਣਾ ਚਾਹੀਦਾ

  • @HarpalSingh-uv9ko
    @HarpalSingh-uv9ko 6 місяців тому +1

    ਬਹੁਤ ਵਧੀਆ ਨੇ ਤਿੰਨੇ ਭਰਾ। ਸਾਫ ਸੁਥਰੀ ਗਾਇਕੀ ਗਾ ਰਹੇ ਨੇ ਰੱਬ ਚੜ੍ਹਦੀਕਲ੍ਹਾ ਵਿੱਚ ਰੱਖੇ ਲੰਮੀਆਂ ਉਮਰਾ ਬਖਸੇ

  • @SiraaStudio
    @SiraaStudio 6 місяців тому +2

    ਬਹੁਤ ਵਧੀਆ ❤️ ਮਨਮੋਹਨ ਵਾਰਿਸ
    ਤਿੰਨੇ ਭਰਾਂ ਬਹੁਤ ਵਧੀਆ ❤ ਵਾਹਿਗੁਰੂ ਮਿਹਰ ਕਰੇ ਹਮੇਸ਼ਾ

  • @SSSingh-sn4rs
    @SSSingh-sn4rs 5 місяців тому +1

    ਦੇਬੀ ❤ ਬਾਈ

  • @SukhwinderSingh-wq5ip
    @SukhwinderSingh-wq5ip 7 місяців тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @palasingh5151
    @palasingh5151 7 місяців тому +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @KuldeepJoshi-bp1mr
    @KuldeepJoshi-bp1mr 6 місяців тому +1

    Manmohan waris legend Punjabi singer down to earth 🌎

  • @preetkaur-wu9yg
    @preetkaur-wu9yg 7 місяців тому +2

    Bhut vadhia program aa Bai g...varis g nu dekh k ruh khush ho gayi ❤❤❤

  • @harpindersingh8427
    @harpindersingh8427 6 місяців тому +2

    ਭਾਜੀ ਦੇਬੀ ਮਖਸੂਸਪੁਰੀ ਸਾਹਿਬ ਦਾ ਤੁਸੀਂ ਜਰੂਰ ਵਿੱਚ ਜਿਕਰ ਕਰਿਆ ਕਰੋ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਹੀ ਸੁਣਦੇ ਆਂ ਪਰ ਜੋ ਦੇਬੀ ਮਖਸੂਸਪੁਰੀ ਸਾਹਿਬ ਤੁਹਾਨੂੰ ਲਿਖ ਕੇ ਦਿੰਦੇ ਆ ਤੇ ਤੁਹਾਡੀ ਆਵਾਜ਼ ਚ ਉਹ ਜਦੋਂ ਰਿਲੀਜ਼ ਹੁੰਦਾ ਤਾਂ ਰਾਤੋ ਰਾਤ ਅੰਬਰਾਂ ਤੇ ਚੜ ਜਾਂਦਾ ਗਾਣਾ

  • @bcnrvju
    @bcnrvju 6 місяців тому

    ਬਹੁਤ ਵਧੀਆ ਪ੍ਰੋਗਰਾਮ ਵੀਰ ਜੀ

  • @chamkaursingh7454
    @chamkaursingh7454 6 місяців тому

    ਧੰਨਵਾਦ ਜੀ , ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਅਤੇ ਇਤਫਾਕ ਬਖ਼ਸ਼ੇ ।

  • @GurmeetSingh-ms1hz
    @GurmeetSingh-ms1hz 7 місяців тому +3

    ਬਹੁਤ ਵਧੀਆ ਜੀ ਭਲਾ ਹੀ ਭਲਾ।

  • @pritpalsingh7108
    @pritpalsingh7108 7 місяців тому +1

    Menu vi 31 saal hogey ji Waris Saab nu sundeyan.. shukar a waheguru da

  • @kashmirdegun7160
    @kashmirdegun7160 7 місяців тому +3

    ਮਨਮੋਹਨ ਵਾਰਿਸ ਨਾਲ ਤੁਹਾਡੀ ਇੰਟਰਵਿਊ ਬਹੁਤ ਵਧੀਆ ਲੱਗੀ ਮੇਰੇ ਪਸੰਦੀ ਦੇ ਗਾਇਕ ਹਨ ਅਸੀਂ ਲੰਡਨ ਵਿੱਚ ਇਨਾਂ ਦਾ ਸ਼ੋ ਵੀ ਦੇਖਿਆ ਸੀ

  • @ziddijatt2937
    @ziddijatt2937 6 місяців тому

    Respect for Manmohan Vaaris Saab
    ❤❤❤❤❤❤❤❤❤❤❤

  • @sukhwinderkaur7145
    @sukhwinderkaur7145 6 місяців тому +1

    ਦਿੱਲੀ ਧਰਨੇ ਵਿੱਚ ਬੂਟ ਚੋਰੀ ਹੋ ਗਏ ਸੀ, ਟਾਹਿਣਾ ਸਾਹਿਬ ਤੁਹਾਡੇ ਸਮਾਨ ਨਾਲ ਲੋਕ ਮੋਜਾ ਮਾਰਦੇ ਨੇ, ❤❤❤❤❤

  • @gurlalgora2589
    @gurlalgora2589 7 місяців тому +3

    ਗਾਇਕ ਮਨਮੋਹਨ ਵਾਰਿਸ ਜੀ ਧੰਨਵਾਦ

  • @tlrattustudiorahoroadludhi2458
    @tlrattustudiorahoroadludhi2458 6 місяців тому

    ਬਹੁਤ ਬਹੁਤ ਧੰਨਵਾਦ ਜੀ ਟਹਿਣਾ ਸਾਹਿਬ ਹਰਮਨ ਥਿੰਦ ਤੁਸੀਂ ਅੱਜ ਉਹ ਹੀਰੇ ਲੈ ਕੇ ਆਏ ਜਿਨਾਂ ਦੀ ਕੋਈ ਕੀਮਤ ਨਹੀਂ ਜੇ ਪੰਜਾਬ ਵਿੱਚ ਹਰ ਸਿੰਗਰ ਇਹਨਾਂ ਵਰਗਾ ਹੋਵੇ ਤਾਂ ਹਰੇਕ ਇਨਸਾਨ ਹਰੇਕ ਸੂਬੇ ਤੱਕ ਕੋਈ ਚੰਗੀ ਸਿਹਤ ਪਹੁੰਚੇ ਮੇਰਾ ਹਰਮਨ ਪਿਆਰਾ ਗਾਇਕ ਮਨਮੋਨ ਵਾਰਸ ਸੰਗਤਾਰ ਕਮਲ ਹੀਰ ਜੇ ਕਿਸੇ ਪਰਿਵਾਰ ਨੇ ਰਲ ਕੇ ਬੈਠਣਾ ਸਿੱਖਣਾ ਹੋਵੇ ਤਾਂ ਇਹਨਾਂ ਦੀ ਪੰਜਾਬੀਅਤ ਅਤੇ ਪੰਜਾਬੀ ਇਹਨਾਂ ਵਾਂਗੂੰ ਸਿੱਖੋ ਨਿਮਰਤਾ ਬਹੁਤ ਬਾ ਕਮਾਲ

  • @JashanSidhu-q9t
    @JashanSidhu-q9t 7 місяців тому +6

    ਪੰਜਾਬ ਦੀ ਸ਼ਾਨ

  • @harkiratsingh3285
    @harkiratsingh3285 6 місяців тому

    Bahut sohna interview ! Dil krda bs waris saab nu suni he jaiye ! Jeo waris saab waheguru lambiya bakshee 🙏🏻

  • @nabarchannel5569
    @nabarchannel5569 6 місяців тому

    ਬਹੁਤ ਹੀ ਸੋਹਣੀ ਤੇ ਸੁਚੱਜੀ ਮੁਲਾਕਾਤ ❤️❤️

  • @jassimohali-fh1yi
    @jassimohali-fh1yi 6 місяців тому

    ਸਵਰਨ ਸਿੰਘ ਟਹਿਣਾ ਜੀ ਨੇ ਠੀਕ ਕਿਹਾ ਮਨਮੋਹਨ ਵਾਰਿਸ ਅੱਜ ਵੀ ਪਹਿਲਾਂ ਵਰਗੇ ਹੀ ਦਿਖਦੇ ਹਨ

  • @ManpreetSingh-du1oh
    @ManpreetSingh-du1oh 6 місяців тому

    ਵਾਹਿਗੁਰੂ ਚੜਦੀਕਲਾ ਬਖਸੇ ❤ ਭਰਾਵਾ ਨੂੰ

  • @Nareshkumar-fk7cj
    @Nareshkumar-fk7cj 7 місяців тому +1

    ਟਹਿਣਾ ਸਾਹਿਬ ਤੰਦਰੁਸਤੀ ਦਾ ਸਵਾਲ ਸਹੀ ਹੈ ਜੀ।

  • @parmjitsingh3820
    @parmjitsingh3820 6 місяців тому

    Kiaa baat G tuanu tina nu waheguru charhdi kla ch rakhan

  • @tejpalkaurtejpal9803
    @tejpalkaurtejpal9803 6 місяців тому +1

    ਦੇਬੀ ਵਾਲੇ ਗੀਤਾਂ ਵਾਲੀ ਗੱਲਬਾਤ ਸਿਰਾ ਸੀ

  • @MAN-a876
    @MAN-a876 7 місяців тому +4

    My favourite singer waris brother

  • @kuldipbajwa8385
    @kuldipbajwa8385 6 місяців тому

    ਬਹੁਤ ਵੀਚਾਰ ਮਨਮੋਹਨ ਵਾਰਿਸ

  • @mr.pipatt6026
    @mr.pipatt6026 6 місяців тому

    ਵਾਹਿਗੁਰੂ ਜੀ ਮਨਮੋਹਨ ਵਾਰਿਸ,ਚੱਜ ਦਾ ਵਿਚਾਰ ਟੀਮ ਮੈਂਬਰਾਂ ਨੂੰ ਹਮੇਸਾ ਚੜਦੀ ਕਲਾਂ 'ਚ' ਰੱਖੇ

  • @Amanmansadebilovers2466
    @Amanmansadebilovers2466 6 місяців тому +2

    ਹੂਣ ਸਾਨੂੰ ਨਹੀਂਓ ਚੱਜ ਨਾਲ ਬੁਲਾਉਂਦੇ,
    ਉਹ ਜਦੋਂ ਦੇ ਸਟਾਰ ਹੋ ਗਏ।।...
    ਦੇਬੀ ਮਖਸੂਸਪੁਰੀ

  • @bharbhurkang1755
    @bharbhurkang1755 7 місяців тому +1

    ਬਹੁਤ ਵਧੀਆ ਪ੍ਰੋਗਰਾਮ

  • @jagtarsingh-lc9gy
    @jagtarsingh-lc9gy 7 місяців тому +3

    ਵਾਰਿਸ ਸਾਹਿਬ ਨੂੰ ਮੈਂ 1995/96 ਚ ਦੇਖਿਆ ਸੀ ਸ.ਸਰਪੰਚ ਅਵਤਾਰ ਸਿੰਘ ਦੇ ਘਰ ਪਿੰਡ ਧਮਾਈ ,

  • @balwinderbhukal6995
    @balwinderbhukal6995 6 місяців тому

    ਸਦਾਬਹਾਰ ਗਾਇਕ........ ਨਵਾਂ ਨੋਂ ਦਿਨ ਪੁਰਾਣਾ ਸੌਂ ਦਿਨ 💐💐💐💐💐💐💐💐💐💐💐

  • @judgedhillon8800
    @judgedhillon8800 7 місяців тому +1

    ਬਹੁਤ ਵਧੀਆ ਜੀ
    🙏🙏🙏🙏🙏

  • @ginderkaur6274
    @ginderkaur6274 6 місяців тому

    ਬਾਕਮਾਲ ਇੰਟਰਵਿਊ ਸੰਗੀਤ ਅਤੇ ਗਾਇਕੀ ਦਾ ਧੁਰਾ ਵਾਹਿਗੁਰੂ ਦੀ ਮਿਹਰ ਦੇ ਪਾਤਰ ਵਾਰਿਸ ਭਰਾ

  • @HarjinderSingh-n4n
    @HarjinderSingh-n4n 6 місяців тому

    ਗੈਰਾਂ ਨਾਲ ਪੀਂਘਾਂ ਝੂਟਦੀਏ ਮਨਮੋਹਨ
    ਵਾਰਿਸ ਭਾਜੀ ਦਾ ਗਾਇਆ ਅਤੇ ਇਸ
    ਗੀਤ ਨੂੰ ਲਿਖਿਆ ਸਾਡੇ ਅਜੀਮ ਸਾਇਰ ਦੇਬੀ ਮਖਸੂਸਪੁਰੀ ਜੀ ਨੇ
    ਅਤੇ ਜਦੋਂ ਇਹ ਗੀਤ ਆਇਆ ਸੀ ਤਾਂ ਉਸ ਟੈਮ ਤੋਂ ਲੈਕੇ ਹੁਣ ਤੱਕ ਅਸੀਂ ਵਾਰਿਸ ਭਾਜੀ ਨੂੰ ਸੁਣ ਰਹੇ ਹਾਂ ਪਰ
    ਮੇਨੂੰ ਵਰਿਸ ਭਾਜੀ ਦੀ ਇੱਕ ਗੱਲ ਮੇਨੂ
    ਬੁਹਤ ਹੀ ਵੱਡੀ ਅਤੇ ਬਦੀਆਂ ਲੱਗੀ ਕਿ
    ਉਹ ਆਪ ਇੱਡੇ ਵੱਡੇ ਸਿੰਗਰ ਹੁਦੇ ਵੀ
    ਸਰਦੂਲ ਸਿਕੰਦਰ ਸਾਹਬ ਅਤੇ ਹੰਸ ਰਾਜ ਹੰਸ ਜੀ ਹੋਰਾਂ ਦੀ ਤਰੀਫ ਕੀਤੀ
    ਮੇਰੇ ਲਈ ਵਰਿਸ ਜੀ ਦੁਨੀਆਂ ਦੇ ਸਭ ਤੋਂ ਵੱਡੇ ਸਿੰਗਰ ਹਨ ਕਿਉਂਕਿ ਅਪਣੀ
    ਤਰੀਫ ਤਾਂ ਹਰ ਕੋਈ ਕਰ ਲੈਂਦੇ ਹਨ ਪਰ ਦੂਸਰਿਆਂ ਦੀ ਜੋ ਵਡਿਆਈ ਕਰੇ
    ਉਹੀ ਇਨਸਾਨ ਨੂੰ ਦੁਨੀਆਂ ਸਭ ਤੋਂ ਵੱਡਾ ਸੂਰਮਾ ਮੰਨਦੀ

  • @SinghParminder-bd8ns
    @SinghParminder-bd8ns 6 місяців тому +1

    ਹੱਲੂਵਾਲ ਪਿੰਡ ❤❤❤❤❤❤

  • @jaiho225
    @jaiho225 4 місяці тому +2

    ਸਟਾਰ ਜਿਨਾ ਨੇ ਬਣਾਇਆ ਨਾਮ ਲਿਸਟਾਂ ਚੋ ਤਾ ਕੀ ਜਿੰਦਗੀ ਦੇ ਨਾਲ ਵੀ ਨਹੀਂ ਜੋੜਿਆ। ਕਰ ਸੁਟਿਆ ਸੀ ਮਿੰਟਾ ਚਾ ਜਿਸ ਨੂੰ ਬੇਗਾਨਾ,ਨਾਮ ਪਲਾਜ਼ਮਾ ਦਾ ਕਿਸੇ ਨੇ ਵੀ ਨਹੀਂ ਪੁੱਛਿਆ । ਸਾਲਾ ਪਿੱਛੋਂ ਇਕ ਗਾਣਾ ਕਡ ਕੇ ਆਪਣੇ ਆਪ ਨੂੰ ਦੱਸਦੇ ਨੇ ਫੁੰਕਾਰ,,ਨਾਮ ਪੰਜਾਬੀ ਵਿਰਸੇ ਦਾ ਲੋਕ ਨੇ ਦਿਲਾਂ ਤੋਂ ਹੁਣ ਭੁਲਾ ਛੱਡਿਆ।ਪੰਜਾਬ ਚ ਜਾਮੇ ਪੱਲੇ ਪੰਜਾਬ ਦਾ ਹੈ ਵਿਰਸਾ ਜਾ ਕ ਕੈਨੇਡਾ ਵਿੱਚ ਗਾਉਂਦੇ ਹੋ ।ਇਥੋਂ ਹੈ ਤੁਸੀ ਆਪਣੀ ਪਛਾਣ ਗਵਾਉਦੇ ਹੋ। ਕੰਮ ਖਿੰਚ ਕੇ ਰੱਖਿਆ ਹਾਲੇ ਵ ਦੇਬੀ ਨੇ ਸ਼ਾਇਰੀ ਦਾ,ਇੰਨੇ ਸਾਲ਼ਾ ਤੋਂ ਪਰਦਾ ਪਾ ਕੇ ਰੱਖਿਆ ਟੁੱਟੀ ਯਾਰੀ ਦਾ।

  • @gurdevsingh9300
    @gurdevsingh9300 4 місяці тому

    ਕੋਈ ਹੰਕਾਰ ਨਹੀਂ ਕੋਈ ਆਕੜ ਨਹੀਂ ਮਨਮੋਹਨ ਵਾਰਿਸ ਚ
    ਇਕ ਸੁਰੀਲਾ ਤੇ ਕਾਮਯਾਬ ਗਾਇਕ ਹੈ

  • @AvtarBhatti206
    @AvtarBhatti206 7 місяців тому +1

    Bahut vadhiya ji Waris Bai ji Sada hi chardi kalah ch raho ji 🙏

  • @BalkarSingh-ys9pl
    @BalkarSingh-ys9pl 4 місяці тому

    Ostad ji bhut bdiaa,,,,

  • @paramjeetsingh3708
    @paramjeetsingh3708 6 місяців тому +2

    Debi makhsoospuri warga porri duniya vich raitar heni

  • @manjitbhandal595
    @manjitbhandal595 6 місяців тому

    ਬਹੁਤ ਵਧੀਆ ਸਦਾ ਬਹਾਰ ਕਲਾਕਾਰ ਵਾਰਿਸ ❤

  • @drpal3725
    @drpal3725 6 місяців тому

    😢 ਵਾਰਿਸ ਭਰਾਵਾਂ ਤੇ ਵਾਹਿਗੁਰੂ ਜੀ ਦੀ ਬਹੁਤ ਮਿਹਰ ਹੈ।

  • @baljitsingh6957
    @baljitsingh6957 7 місяців тому

    ਬਹੁਤ ਹੀ ਸੁਰੀਲੀ ਆਵਾਜ਼ ਵਾਲੇ ਹਨ ਮਨਮੋਹਨ ਵਾਰਿਸ ਜੀ

  • @HarjinderSingh-bo2ig
    @HarjinderSingh-bo2ig 6 місяців тому

    Ever Shine 22 Manmohan Waris Sahib ❤

  • @pardeepdhuria1063
    @pardeepdhuria1063 7 місяців тому +1

    Really Manmohan Singh Waris is my Favourite Singer .
    Waheguru ehna nu lambi Umar bakshae .
    Mai ehna nu apne betae di marriage te invite karna hai

  • @gaganpreetdhaliwal8583
    @gaganpreetdhaliwal8583 7 місяців тому +1

    Bhut vDia ji.God bless Manmohan waris ji

  • @parminderkumar1384
    @parminderkumar1384 6 місяців тому +1

    Prime asia de puri team very nice ❤❤❤

  • @Bhangujatt3191
    @Bhangujatt3191 6 місяців тому

    ਮਨਮੋਹਨ ਵਾਰਿਸ ਸਾਬ ਨੇ ਇਹ ਫਰਸ ਦੀ ਢਾਲ ਆਲੀ ਗੱਲ ਤਾਂ ਜੱਟਾਂ ਆਲੀ ਗੱਲ ਕੀਤੀ ਹੈ

  • @SatnamSingh-bc5zm
    @SatnamSingh-bc5zm 7 місяців тому +8

    ਕੌਮਾਂ ਦਾ ਇਤਿਹਾਸ ਕੌਮਾਂ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਕੌਮ ਦਾ ਇਤਿਹਾਸ ਜਿੰਨਾ ਸ਼ਾਨਦਾਰ ਹੋਵੇਗਾ ਉਹ ਕੌਮ ਉੱਨਾ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੀ ਰਹਿੰਦੀ ਹੈ।ਉਸੇ ਤਰ੍ਹਾਂ ਮਨੁੱਖ ਦਾ ਵੀ ਨਿੱਜੀ ਇਤਿਹਾਸ ਹੁੰਦਾ ਹੈ।ਜਿਸ ਮਨੁੱਖ ਦਾ ਇਤਿਹਾਸ ਸ਼ਾਨਦਾਰ ਹੁੰਦਾ ਹੈ ਉਹ ਉੱਨਾ ਹੀ ਵੱਧ ਰਾਜ਼ੀ ਰਹਿੰਦਾ ਹੈ।

    • @daljitsingh7980
      @daljitsingh7980 7 місяців тому +3

      ਸਤਨਾਮ ਸਿੰਘ ਬਾਈ ਜੀ 🙏👍👍

    • @SatnamSingh-bc5zm
      @SatnamSingh-bc5zm 7 місяців тому +3

      @@daljitsingh7980 🙏🙏🙏

  • @VarpalKaur-i2z
    @VarpalKaur-i2z 7 місяців тому +2

    ਸਤਿ ਸ੍ਰੀ ਆਕਾਲ ਜੀ 🙏🙏

  • @boharsingh7725
    @boharsingh7725 7 місяців тому +1

    ਵਾਹ ਜੀ ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
    🙏🙏🙏🙏🙏