ਮਿਡਲ ਸਕੂਲ ਵਿੱਚ ਬੱਚਿਆਂ ਨੇ ਕੀਤੀ ਅਜਿਹੀ ਹਰਕਤ ਕਿ ਮਾਪੇ,ਅਧਿਆਪਕ ਸਭ ਹੈਰਾਨ ਰਹਿ ਗਏ।
Вставка
- Опубліковано 5 лют 2025
- ਮਿਡਲ ਸਕੂਲ ਵਿੱਚ ਬੱਚਿਆਂ ਨੇ ਕੀਤੀ ਅਜਿਹੀ ਹਰਕਤ ਕਿ ਮਾਪੇ,ਅਧਿਆਪਕ ਸਭ ਹੈਰਾਨ ਰਹਿ ਗਏ।
#punjab #govtschool #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
ਜਿਹੜਾ ਮਾਸਟਰ ਸਖ਼ਤਾਈ ਕਰਦਾ ਉਦੋਂ ਸਾਰਾ ਪਿੰਡ ਉਸ ਮਾਸਟਰ ਬਰਖਿਲਾਫ਼ ਹੋ ਜਾਂਦਾ,
ਬਿਲਕੁਲ ਸਹੀ
Sahi keha g
ਕਿਸੇ ਰਾਜਨੀਤਕ ਪਾਰਟੀ ਦਾ ਬਲਾਕ ਪ੍ਰਧਾਨ ਸਕੂਲ ਵਿੱਚ ਜਾ ਕੇ ਪ੍ਰਿੰਸੀਪਲ ਨਾਲ ਗੱਲ ਤਾਂ ਕਰ ਸਕਦਾ ਹੈ ਪਰ ਲੇਡੀ ਸਟਾਫ ਦੀਆਂ ਫੋਟੋਆਂ ਨਹੀਂ ਖਿੱਚ ਸਕਦਾ ।ਮੈਡਮਾਂ ਨੂੰ ਹੀ ਸਾਰੇ ਵਿਦਿਆਰਥੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਅਗਰ ਲੋਕਾਂ ਦੀ ਸਕਾਇਤ ਵੱਲ ਵੀ ਸਕੂਲ ਦੇ ਮਾਨਯੋਗ ਅਧਿਆਪਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ।ਕਲਾਸ ਵਿੱਚ ਬੈਠ ਕੇ ਬੱਚਿਆਂ ਵਲੋਂ ਬੀਅਰ ਪੀ ਲੈਣਾ ਕੋਈ ਮਾਮੂਲੀ ਗੱਲ ਨਹੀਂ ਹੈ, ਇਸ ਤੋਂ ਤਾਂ ਲਗਦਾ ਹੈ ਕਿ ਮੈਡਮਾਂ ਕਲਾਸਾਂ ਤੋਂ ਹੀ ਗ਼ੈਰ ਹਾਜ਼ਰ ਸਨ, ਬਹੁਤ ਦੁੱਖ ਦੀ ਗੱਲ ਹੈ।
1. ਬੱਚਿਆਂ ਕੋਲ ਪੈਸੇ ਕਿੱਥੋਂ ਆਏ?
2. ਠੇਕੇ ਵਾਲੇ ਨੇ ਬੱਚਿਆਂ ਨੂੰ ਬੀਅਰ ਕਿਉੰ ਸੇਲ ਕੀਤੀ?
3. ਬੱਚੇ ਰੀਸੈੱਸ ਵਿੱਚ ਬਾਹਰ ਕਿਉਂ ਗਏ ? ਜੁੱਤੀ ਫੇਰੋ ।
4. ਟੀਚਰਾਂ ਦਾ ਕਸੂਰ ਸਿਰਫ ਐਨਾ ਆ ਕਿ ਮਾੜੀ ਮੋਟੀ ਬੱਚਿਆਂ ਤੇ ਬਰੇਕ ਵਿੱਚ ਵੀ ਨਿਗਾ ਰੱਖਣੀ ਚਾਹੀਦੀ ਆ ਤੇ ਸਾਰੇ ਸਕੂਲ ਦੀ ਅਸੈਂਬਲੀ ਬੁਲਾ ਕੇ ਬੱਚਿਆਂ ਨੂੰ ਸਪੱਸ਼ਟ ਹਦਾਇਤਾਂ ਦਿਓ । ਡਿਊਟੀ ਸਭ ਦੀ ਆ 🙏
Eh kamm oh school to bahar bhi kr skde ne. Harek jagah nigah rakhna sambhav nahin, ohna nu educate Krna chahida.
Ada de moorkh bande doje bacheya da half time v kharab karde ne bacheya nu school ch time milna chaheda adha ganta jis ch oh Thora Aram kar skan paar a sab Karan Walia nu school cho kadhna chaheda te wakhra school howe Ada dea da jithe koi half time na howe Sara din padho te Ghar jao
Veere sab to pehla bcheya de maape .. Ghr da mahol Gurbani nal judeya howe ta bche bear de nede v na lngn
18 saal da bhacha bear khareed nahi sakda
ਬੱਚਿਆਂ ਦੀ ਪਾਚਨ ਤੰਤਰ ਆਲੀ ਗੱਲ ਸੁਣਕੇ ਜਿੱਥੇ ਮਨਿੰਦਰ ਖੁਦ ਹੱਸ ਪਿਆ ਉਥੇ ਮੇਰਾ ਤਾਂ ਹੁਣ ਤੱਕ ਹਾਸਾ ਨਹੀਂ ਰੁਕ ਰਿਹਾ ਹੈ ਪਰ ਇਹ ਹੱਸ ਕੇ ਸਾਰਨ ਵਾਲੀ ਗੱਲ ਨਹੀਂ ਕਿਉਂਕਿ ਸਕੂਲ ਵਿੱਚ ਛੋਟੇ ਬੱਚਿਆਂ ਦਾ ਨਸ਼ਾ ਕਰਨਾ ਬਹੁਤ ਗੰਭੀਰ ਗੱਲ ਹੈ
ਮੈ ਤਾਂ ਆਪ ਪਹਿਲੀ ਵਾਰ ਹਸਦਾ ਦੇਖਿਆ ਇਸਨੂੰ 😅😅😅😅😅
ਡੰਡਾ ਪਰੇਡ ਵਾਲਾ ਸਮਾਂ ਚੰਗਾ ਸੀ।ਸਾਡੇ ਸਕੂਲ ਵਿੱਚ ਵੀ ਡੰਡੇ ਪੈਂਦੇ ਸੀ ਤੇ ਘਰੇ ਵੀ।ਤੀਰ ਵਾਂਗ ਸਿੱਧੇ ।
Bilkul sahi gall a ajj kal Ta bache masters nu kainde a Aja bahar dekh lavage tenu.
😢 sehi aa
ਇਹ ਸਾਰਾ ਸਿਆਪਾ ਸੋਸ਼ਲ ਮੀਡੀਆ ਦਾ। ਜੇਹੜਾ ਬੀਅਰ ਟੇਬਲ ਤੇ ਰੱਖ ਕੇ ਵੀਡੀਓ ਪਾਉਦੇ ਕੁੜੀਆਂ ਨੰਗੀਆਂ ਹੋ ਹੋ ਨੱਚਦੀਆ ਇਹਨਾਂ ਬੱਚਿਆਂ ਨੇ ਜੋ ਕੁਝ ਦੇਖਣਾ ੳਹ ਹੀ ਕਰਨਾ। ਇੰਸਟਾਗ੍ਰਾਮ ਤੇ ਤਾ ਹੱਦ ਹੀ ਪਾਰ ਕਰਤੀ ਰੀਲਾ ਪਾੳਣ ਵਾਲਿਆਂ ਨੇ
Insta te story pounde ne peen lage showoff krde ne ahi hall nu jawak da dkeh ek din raat aw sab
ਸਕੂਲਾ ਵਾਲਿਆ ਦਾ ਕੰਮ ਪੜਾਉਣਾ ਜੇ ਟੀਚਰ ਘੂਰ ਦੇਣ ਤਾ ਫਿਰ ਲੋਕ ਕੇਸ ਕਰ ਦਿੰਦੇ ਨੇ ਅਧਿਆਪਕ ਕਿਥੇ ਜਾਵੇ
100%
ਬਹੁਤ ਅਧਿਆਪਕਾਂ ਦਾ ਸੁਪਨਾ ਹੈ ਕਿ ਮੈਂ ਸਰਕਾਰੀ ਸਕੂਲ ਦਾ ਅਧਿਆਪਕ ਹੋਵਾਂ, ਸਰਕਾਰੀ ਸਕੂਲ ਦੇ ਅਧਿਆਪਕ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਸਮਝਿਆ ਜਾਣਾ ਚਾਹੀਦਾ ਹੈ।ਸੱਭ ਜਾਣਦੇ ਹਨ ਕਿ ਸਰਕਾਰੀ ਸਕੂਲ ਦੇ ਵਿਦਿਆਰਥੀ ਆਮ ਕਰਕੇ ਗਰੀਬ ਪ੍ਰੀਵਾਰਾਂ ਤੋਂ ਹੀ ਆਉਂਦੇ ਹਨ ਤਾਂ ਹੀ ਸਕੂਲਾਂ ਵੱਲੋਂ ਖਾਸ ਧਿਆਨ ਨਹੀਂ ਦਿੱਤਾ ਜਾਂਦਾ।
ਪਹਿਲਾਂ ਤਾਂ ਪਿੰਡ ਵਾਲਿਆਂ ਨੇ ਠੇਕੇ ਉੱਤੇ ਜਾਣਾ ਸੀ ਠੇਕੇ ਵਾਲਿਆਂ ਉੱਤੇ ਕਾਰਵਾਈ ਕਰਾਂਦੇ ਫਿਰ ਸਕੂਲ ਚ ਆਉਂਦੇ ਠੇਕੇ ਵਾਲਿਆਂ ਦਾ ਵੱਧ ਕਸੂਰ ਹੈ
ਬੱਚਿਆਂ ਦੀ ਗ਼ਲਤੀ, ਅਧਿਆਪਕ ਸਾਹਿਬਾਨ ਕਿਵੇਂ ਜ਼ਿੰਮੇਵਾਰ। ਅਧਿਆਪਕ ਬੱਚਿਆਂ ਨੂੰ ਸਮਝਾ ਸਕਦੇ ਹਨ। ਸਤਿਕਾਰਯੋਗ ਰਟਾਇਡ ਮੈਡਮ ਜੀ ਵੀ ਸਕੂਲ ਪ੍ਰਤੀ ਬਹੁਤ ਸੰਵੇਦਨਸ਼ੀਲ ਅਤੇ ਸੰਜੀਦਗੀ ਨਾਲ ਸੇਵਾ ਕਰ ਰਹੇ ਹਨ। ਮਨਿੰਦਰ ਵੀਰ ਜੀ ਸਕੂਲ ਨੂੰ ਘੜੰਮ ਚੌਧਰੀ ਖ਼ਰਾਬ ਕਰਦੇ ਹਨ। ਐਮ ਸੀ ਸਾਹਿਬਾਨ ਅਤੇ ਕਮੇਟੀ ਮੈਂਬਰਜ ਨੂੰ ਬਹੁਤ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬੱਚਿਆ ਦੇ ਨੱਥ ਪਾਉ ਬਾਈ ਟੀਚਰਾ ਨੂੰ ਦੋਸ਼ ਨਾ ਦਿਓ ਜੇ ਟੀਚਰ ਬੱਚਿਆ ਨੂੰ ਕੁੱਟਮਾਰ ਕਰਨਗੇ ਫਿਰ ਆਪਾ ਧਰਨਾ ਲਾ ਦੇਣਾ
ਬਿਲਕੁਲ ਸਹੀ
ਪਹਿਲਾਂ ਵਾਲਾ ਸਿਸਟਮ ਵਧੀਆ ਸੀ ਡੰਡੇ ਨਾਲ ਕੁੱਟ ਹੁੰਦੇ ਸੀ ਅਧਿਆਪਕ ਤੇ ਮਾਪੇ ਵੀ ਕੁੱਝ ਨਹੀਂ ਕਹਿੰਦੇ ਸੀ ਸਗੋਂ ਅਧਿਆਪਕ ਦਾ ਸਾਥ ਦਿੰਦੇ ਸੀ ਤੇ ਅੱਜ ਕੱਲ੍ਹ ਤਾਂ ਅਧਿਆਪਕ ਬੱਚੇ ਨੂੰ ਘੂਰ ਵੀ ਨੀ ਸਕਦੇ ਫਿਰ ਹੁਣ ਉਹ ਕੀ ਕਰਨ ਓਨਾ ਨੇ ਤਨਖਾਹ ਤੱਕ ਮਤਬਲ ਰੱਖ ਲਿਆ
ਭੈਣ ਮੇਰੀਆਂ ਅੱਜਕਲ੍ਹ ਮਾਪੇ ਵੀ ਲਾਂਬਾ ਲੈਕੇ ਸਕੂਲ ਵਿੱਚ ਚੱਲੇ ਜਾਂਦੇ ਹੈ ਜੇਕਰ ਅਧਿਆਪਕ ਕੁੱਟਣ ਤਾ
Bai jma tankah takk matlab aw, lakh lakh lainde aw te kand te 10hjaar ni launde ohde ly grant te jaak rakhde aw, kyu jera lakh lakh laine o ohde cho Lao deo sodi koi jummevari ni sivaye tankah lain to
ਸਹੀ ਆ ਮੇਰਾ ਡੈਡੀ ਤਾਂ ਆਪ ਟੀਚਰਾਂ ਨੂੰ ਕਹਿ ਕੇ ਆਉਂਦਾ ਸੀ ਕੇ ਗਲਤੀ ਹੋਵੇ ਚਾਹੇ ਨਾ ਹੋਵੇ ਦੋ ਜਰੂਰ ਪੈਣੀਆਂ ਚਾਹੀਦੀਆਂ ਇਹਦੇ 😂 ਨਾਲੇ ਡੈਡੀ ਸਕੂਲ ਚੋ ਚੇਅਰਮੈਨ ਸੀ 😅
@@cyraik2481ਕਿਉਂ ਤਨਖਾਹ ਵਿੱਚੋਂ ਕੰਧਾਂ ਖਰਚਾਂ ਕਿਉਂ ਕਰਨ ਦੱਸ?? ਸਰਕਾਰ ਰਿਪੇਅਰ ਵੀ ਨਹੀਂ ਕਰਵਾ ਸਕਦੀ ਸਕੂਲ ਦੀ?? ਇਹ ਕਿੱਥੇ ਲਿਖਿਆ ਅਧਿਆਪਕ ਤਨਖਾਹ ਵਿੱਚੋਂ ਖ਼ਰਚਾ ਕਰਕੇ ਸਕੂਲ ਚਲਾਉਣ…ਜਿੱਥੇ ਦਾ ਸਕੂਲ ਹੈ ਉਹ ਕਰਵਾ ਦੇਣ ਸਕੂਲ ਚ ਸੇਵਾ..ਤੂੰ ਕਿੰਨੀ ਚ ਸੇਵਾ ਕਰਦਾ ਆਪਣੀ ਕਮਾਈ ਵਿੱਚੋਂ ..ਅਧਿਆਪਕਾਂ ਦੀ ਤਨਖਾਹ ਵੀ ਤੁਹਾਨੂੰ ਚੁੱਭਦੀ..ਪੜ ਲਿਖਕੇ ਮਿਹਨਤ ਨਾਲ ਭਰਤੀ ਹੋਏ ਨੇ ਉਹ ਤਨਖਾਹਾਂ ਨਾਲ ਘਰ ਚਲਾਉਣ ਜਾਂ ਸਕੂਲਾਂ ਦੀ ਰਿਪੇਅਰ ਕਰਵਾਉਣ ਦੱਸ?
@@DharminderSingh-vq4ftnai veere meri beti ukg class cha pardi aa study cha ta bhut intelegent aa but thori sharati aa mam da ph aa jnada ki bhut galan krdi aa class cha jad mai study krvoni aa menu swal pucdi rehndi 😂 mai mam nu kiha thuade hi duty enu kida syani Krna je thuanu eik tappr vi Lona pawe la deo mai koi complaint nai krdi thuanu jhite thuanu lagda bacha galt aa dant do marlo koi chaker nai bacha fir hi daro mam khende menu thyade aah gal bhut vadia lagdi aa tuci kade vi eda ni khende ki bache nu marna nai tuci sada sath dinde oo nai ta ajkal maaa peoo lamba lai school chal jande aa vichare teacher vi ki karn hun Phila jad apa prde c teacher dande vi mar lainde c kade maa peo khuj ni c khende te apa kina darde c teacher tu parents tu ajkal bache apni marji vi tahi krde aa
ਪ੍ਰਧਾਨ ਜੀ ਪੰਜਾਬ ਵਿੱਚ ਚਿੱਟਾ ਵੇਕਦਾ ਵੇਖ ਕੇ ਮਨ ਖਰਾਬ ਨਹੀਂ ਹੋਇਆ ਤੁਹਾਨੂੰ ਇਸ ਬੱਚਿਆਂ ਨਾਲ ਪਿਆਰ ਨਹੀਂ ਸਿਰਫ ਵੋਟਾਂ ਨਾਲ ਹੀ ਪਿਆਰ ਹੈ
ਹੁਣ ਤਾਂ ਪੰਜਾਬ ਦਾ ਬੁਰਾ ਹਾਲ ਐ
ਟੀਚਰਾਂ ਦੀ ਕੀ ਗਲਤੀ ਪਾਣੀ ਵਾਲੀ ਬੋਤਲ ਵਿੱਚ ਪਾ ਕੇ ਲਿਆਏ ਉਹ ਆਪ ਮੰਨਣ ਦਏ ਨੇ ਟੀਚਰ ਹੁਣ ਪਾਣੀ ਵਾਲੀਆਂ ਬੋਤਲਾਂ ਵਿੱਚ ਚੈੱਕ ਕਰਿਆ ਕਰਨ
Sai gal
ਤੇ ਜਿਹੜਾ ਓਹਨਾ ਨੂੰ ਦਸਣ ਆਇਆ ਕਿ ਬੱਚਿਆਂ ਨੇ ਇਹ ਕੰਮ ਕੀਤਾ ਫਿਰ ਪ੍ਰਿੰਸੀਪਲ ਨੂੰ ਭੋਕਣ ਦੀ ਵਜਾਏ ਮਸਲੇ ਦੀ ਜਾਂਚ ਕਰਨੀ ਚਾਹੀਦੀ ਸੀ
@@Akshaysharma-gn3umਇੱਕਲੇ ਟੀਚਰ ਹੀ ਕਿਉਂ। ਕੀ ਮਾਪੇ equally ਜ਼ਿੰਮੇਵਾਰ ਨਹੀਂ। ਇਹ ਆਦਤ ਬੱਚੇ ਚ ਪੈਦਾ ਕਿੱਥੋ ਹੋਈ ? ਸੰਸਕਾਰਾਂ ਦਾ ਬੀਜ ਬੱਚਾ ਘਰ ਤੋਂ ਲੈ ਕੇ ਤੁਰਦਾ। ਬੱਚੇ ਨੂੰ ਸਹੀ ਦਿਸ਼ਾ ਦੇਣ ਲਈ ਮਾਪੇ ਅਤੇ ਅਧਿਆਪਕ ਦੋਹਾਂ ਦਾ ਇਸ ਵਾਸਤੇ ਸਾਂਝੀ ਕੋਸ਼ਿਸ਼ ਲਾਜ਼ਮੀ ਹੈ।
ਭਗਵੰਤ ਮਾਨ ਵੀ ਪੀ ਰਿਹਾ ਇਹ ਤਾਂ ਬੱਚੇ ਨੇ ਵੀਰ, ਜਾਣ ਦਿਓ ਬੱਚੇ ਬੜਾ ਕੁੱਝ ਕਰਦੇ ਜੇ ਪਤਾ ਹੀ ਨਾਂ ਚਲਦਾ ਫੇਰ ਕੇੜਾ ਕੈਹਰ ਟੁੱਟ ਜਾਣਾ ਸੀ ।
ਜਿਹੜੇ ਠੇਕੇ ਵਾਲੇ ਨੇ 🍺 ਦਿੱਤੀ ਆ ਉਸ ਉੱਪਰ v ਕਾਰਵਾਈ ਹੋਣੀ ਚਾਹੀਦੀ ਆ????
Jo be eho jahi gal hui hey ,,,uss ,jess ney bachay nu ,,diti hey ,,,, uss tey case karo,,,,,,saza ,karo,,nahi tey bachy ,,,,,,,😢😢😢😢😢
@@malkitkaur527Hlo dear
True sahi gal
Very Good
Dekhe aleya da ni kuj hunda
ਸ਼ਰਾਬ ਦੇ ਠੇਕੇ ਤੇ ਕਾਰਵਾਈ ਹੋਣੀ ਚਾਹੀਦੀ ਆ
ਸਹੀ ਗੱਲ ਆ
ਗੱਲ ਸਕੂਲ ਦੀ ਨਹੀਂ, ਗੱਲ ਘਰਾਂ ਚ ਜੋ ਮਾ ਪਿਉ ਕਰਦੇ ਆ ਉਹੀ ਹੋਣਾ
ਜੇ ਟੀਚਰ ਰੋਕਦਾ ਤਾਂ ਫ਼ੇਰ ਵੀ
ਸਕਾਇਤ ਕਰਦੇ ਜਾ ਰਸਤੇ ਵਿੱਚ ਹਮਲੇ ਕਰਦੇ ਹਨ
ਅੱਗੇ ਬੱਚੇ ਡਰਦੇ ਹੁੰਦੇ ਸੀ ਮੈਡਮਾਂ ਤੋਂ ਹੁਣ ਡਰ ਨਹੀਂ ਰਿਹਾ ਜੇ ਮੈਡਮ ਬੱਚਿਆਂ ਨੂੰ ਕੁਝ ਕਹਿੰਦੇ ਨੇ ਤਾਂ ਬੱਚਿਆਂ ਦੇ ਮਾਪੇ ਆ ਜਾਂਦੇ ਨੇ ਜਾਂ ਬੱਚੇ ਹੀ ਕੋਈ ਗਲਤ ਸਟੈਪ ਚੱਕ ਲੈਂਦੇ ਨੇ ਅਧਿਆਪਕ ਵੀ ਇੱਥੇ ਕੀ ਕਰਨਾ
ਸਹੀ ਕਿਹਾ ਬਾਈ ਜੀ
ਬੱਚਿਆਂ ਦੇ ਲੱਛਣ ਖ਼ਰਾਬ ਆ
ਇਹ ਬਲਾਕ ਪ੍ਰਧਾਨ ਦਾ ਚਿੱਟਾ ਵਿਕਦਾ ਵੇਖ ਕੇ ਦਿਮਾਗ ਖਰਾਬ ਨਹੀਂ ਹੋਇਆ
ਵੀਰ ਜੀ ਕੀ ਇਹ ਗੱਲ ਸੱਚ ਹੈ ਕਿ ਇਸ ਅਪਣਾ ਚਿੱਟਾ ਵਿਕਦਾ
ਧੱਕੇ ਨਾਲ ਕੋਈ ਨੀ ਪਿਆਉਂਦਾ ਕਿਸੇ ਨੂੰ
ਉਹ ਵੀ ਸਵਾਦ ਦੇਖਦੀ ਹੋਊ
ਜਿਹੜਾ ਉੱਠਦਾ ਹਰ ਕੋਈ ਟੀਚਰਾਂ ਨੂੰ ਜ਼ਿੰਮੇਵਾਰ ਬਣਾ ਦਿੰਦਾ।
ਮੇਰੀ ਉਮਰ ਛੋਟੀ ਆ ਪਰ ਮੈ ਸਿਆਣਾ ਨਹੀਂ ਏਨਾ ਜੇਹੜੇ ਲੋਕ ਇਹੋ ਜਿਹੇ ਪੱਤਰਕਾਰ ਦੀ ਸਪੋਟ ਕਰਨਗੇ ਪੰਜ਼ਾਬ ਸਵਰਗ ਬਣਜੂ ਦਿਲੋਂ ਸਤਿਕਾਰ ਵੀਰ ਤੇਰਾ❤❤❤❤❤
ਬੱਚੇ ਤੁਹਾਡੇ ਹਨ ਜਾਂ ਟੀਚਰਾਂ ਦੇ ਨੱਥ ਟੀਚਰਾਂ ਨੂੰ ਨਹੀਂ ਤੁਹਾਡੇ ਬੱਚਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ
shi gall a, j school ch koi teacher kuj chajj da dsde v ne, sgo maa baap upro teacher nu e galt kende ne, hun school ch kaun daru beer peen da lecture denda ehna nu, shakayat tn maa baap di honi chahidi a, sgo sale school ch kasoor kad rhe ne
ਵੀਰ ਸਕੂਲ ਵਿੱਚ ਟੀਚਰ ਜਿੰਮੇਵਾਰ ਹੁੰਦੇ ਹਨ ਕੱਲ ਨੂੰ ਬਲਾਤਕਾਰ ਹੋ ਜਾਵੇ ਸਕੂਲ ਵਿੱਚ ਤੇਰੇ ਵਰਗਾ ਅਕਲਦਾਨ ਕਹੂ ਟੀਚਰਾ ਦੀ ਜਿੰਮੇਵਾਰੀ ਨਹੀ ਹਾ ਘਰ ਵਿੱਚ ਮਾ ਪਿਉ ਦੀ ਜਿੰਮੇਵਾਰੀ ਹੈ
@@gurchransingh5674 veer tu pehla chajj nall padhai likhai krla, beer peena te balatkar hona dohe alag alag cheejan hundian, dhara v alag alag lagdi a, nle kehda balatkar hoye te sare school di faculty nu sja hoi a?? de news kad k, eve chawal ni mari di, koi chajj di gal krlea kro, thk a veer? tere ghre balatkar hojve tn jisdi galti a onu sja hou, sara tabbar jimmedar ni hou, eve net pack pva k muh na addan bai jea kro, thk a veer ji?
ਸਕੂਲ ਚ ਤਾ ਟੀਚਰਾਂ ਦੀ ਜਿੰਮੇਵਾਰੀ ਜਿੰਨਾ ਤੱਕ ਬੱਚੇ ਸਕੂਲ ਚ ਨੇ
@@KiranjotGrewal-h2oteacher te school ch peende ni hone?? Ghre maape dekhe hone .. Jaa social media ?? Paise kithon aaye bacheya kol ?? Bacheya de mape ki sanskaar de rahe .. fer kehnde nashe krda sada putt ... Kise ne paya te ni muh ch ... Apni mrji naal piti .. es ch kmjori kis d mapeya d jo sahi glt nhi dss ske ... Rahi gll teacher d .. tan j hath lgaunda teacher te Mawa video recording krdiya pujj jandiyan school .. bache te dhyan dena painda 😊
ਇਹ ਪੱਤਰਕਾਰ ਬਹੁਤ ਗਰੇਟ❤ਨਾਈਸ ਪਰਸਨ ਹੈ,ਦਿਲੋ ਪਿਆਰ ਸਤਿਕਾਰ ਹੈ ਇਸ ਵੀਰ ਨੂੰ 🥰🙏
ਬੱਚਿਆਂ ਦੇ ਮਾਪਿਆਂ ਨੂੰ ਅਪਣੇ ਬੱਚਿਆਂ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਬੇਨਤੀ ਹੈ ♥️😭
ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਟੀਚਰਾਂ ਦੀ ਕੀ ਗਲ਼ਤੀ ਆ , ਇਹ ਸਭ ਬੱਚਿਆਂ ਨੇ ਆਪਣੇ ਸਿਰ ਤੇ ਕਰੀਆ
ਜੇਕਰ ਤੁਹਾਡੀ ਧੀ ਇਸ ਸਕੂਲ ਵਿੱਚ ਹੁੰਦੀ ਫਿਰ ਕੇਹਦੀ ਗਲਤੀ ਹੋਣੀ ਸੀ ,,, ਸਾਰੀ ਗਲਤੀ ਟੀਚਰ ਦੀ ,,, ਤਨਖਾਹ ਕਾਹਦੀ ਲੈਂਦੇ,, ਪਤਾ ਲੱਗਣ ਤੋਂ vaad ਗੱਲ ਨੂੰ ਕਿਉ ਲਕੋਇਆ,
ਬਚਾਰੇ ਤੇ ਬਹੁਤ ਤਰਸ ਆਇਆ ਜਿਹਦੀ ਘਰ ਵਾਲੀ ਨੀ ਇੱਕ ਬੱਚਾ
ਜੇ ਮੇਰੇ ਵਰਗੇ ਟੀਚਰ ਸਖ਼ਤਾਈ ਕਰਦੇ ਹਨ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਆ ਜਾਂਦਾ,, ਜੇ ਏਨੀ ਫਿਕਰ ਹੈ ਤਾਂ ਠੇਕੇ ਵਾਲੇ ਦੋ ਜੁੱਤੀ ਫੇਰੀ ਜਾਵੇ
ਹਾਂ ਜੀ ਬਿਲਕੁਲ ਨਾਬਾਲਗ ਬੱਚਿਆਂ ਨੂੰ ਡਰਿੰਕ ਬੀਅਰ ਵਗੈਰਾ ਦੇਣਾ ਵੀ ਅਪਰਾਧ ਹੈ
ਪਰਧਾਨ ਸਾਬ ਕੱਲੇ ਟੀਚਰਾਂ ਦਾ ਕਸੂਰ ਕੱਢੀ ਜਾਦੇ ਹੋ ਬੱਚੇ ਤੇ ਮਾਪੇ ਹਲਾਤ ਮੋਬਾਈਲ ਠੇਕੇ ਵਾਲਾ ਕਸੂਰ ਵਾਰ ਹਨ
ਆਮ ਆਦਮੀ ਪਾਰਟੀ ਦਾ ਪ੍ਰਧਾਨ ਕੇਜਰੀਵਾਲ ਕਹਿੰਦਾ ਸੀ ਜੱਜ ਦਾ ਬੱਚਾ ਤੇ ਰਿਸ਼ਕੇ ਵਾਲੇ ਚਲਾਨ ਦਾ ਬੱਚਾ ਇਕੋ ਹੀ ਸਕੂਲ ਵਿੱਚ ਪੜਨਗੇ ਦੇਖ ਲੋ ਸਰਕਾਰੀ ਸਕੂਲ ਦਾ ਹਾਲ ਸਿਹਤ ਅਤੇ ਪੜ੍ਹਾਈ ਭਗਵੰਤ ਮਾਨ ਕਹਿੰਦਾ ਪੰਜਾਬ ਵਿੱਚ ਨੰਬਰ 1ਹੈ ਦੇਖ ਲਓ ਪੰਜਾਬ ਵਾਲਿਓ ਤੁਹਾਡੇ ਬੱਚਿਆਂ ਦਾ ਬੇੜਾ ਗਰਕ ਕਰਨ ਆਇਆ ਆਮ ਆਦਮੀ ਪਾਰਟੀ ਔਰ ਦਿਓ 94ਵੇਂ ਸੀਟਾਂ ਕੋਈ ਪਿੰਡ ਤੇ ਕੋਈ ਸ਼ਹਿਰ ਨਹੀਂ ਬਚਿਆ ਇਸ ਚਿੱਟੇ ਤੋਂ ਮੈਂ ਲੁਧਿਆਣੇ ਵਿੱਚ ਰਹਿੰਦਾ ਹਾਂ ਇਥੇ ਪੂਰਾ ਆ ਲੈ ਪੱਤਰਕਾਰ ਵੀਰ ਜੀ ਤੁਸੀਂ ਵਧੀਆ ਕੰਮ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ ਸਤਿ ਸ੍ਰੀ ਅਕਾਲ ਜੀ
ਟੀਚਰ ਜ਼ੇ ਬਚਿਆ ਨੂੰ ਝਿੜਕਦੇ । ਓਦੋਂ ਮਾ ਬਾਪ ਟੀਚਰ ਚੰਗਾ ਮਾੜਾ ਬੋਲਦੇ ਆ
ਉਂ ਜਬਾਕੋ ਆਪਣੇ ਘਰ ਦਿਆਂ ਦੇ ਹਲਾਤ ਦੇਖੋ ਪੜ ਲਿਖਕੇ ਬਣੋ ਕੁਝ ਇਨਾਂ ਦੀ ਜੂਨ ਸੁਧਾਰੋ ਬੇਨਤੀ ਐ ਮੇਰੀ
ਮੇਰੇ ਪਿੰਡ ਹਸਤਾਂ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਤਹਿਸੀਲ ਜ਼ਿਲ੍ਹਾ ਫ਼ਾਜ਼ਿਲਕਾਂ ਵਿਖੇ ਬਹੁਤ ਬੱਚਿਆਂ ਨੂੰ ਵੇਖਿਆ ਕਿ ਮੇਰੇ ਸਾਹਮਣੇ ਪਰੈਗਾ ਕੈਪਸੂਲ ਸੇਵਨ ਕਰਦੇ ਹਨ ਸਕੂਲ਼ਾਂ ਨੂੰ ਚੈੱਕ ਕਰੋ
ਬੱਚਿਆਂ ਨੂੰ ਸਕੂਲ ਚ ਬੀਅਰ ਪੀਣ ਦਾ ਕੋਈ ਚੈਪਟਰ ਨਹੀਂ ਪੜਾਇਆ ਜਾਂਦਾ ਉਹਨਾਂ ਨੂੰ ਫੋਨ ਕੌਣ ਫੜਾਉਂਦਾ ਘਰ ਚ। ਉਹਨਾਂ ਨੂੰ ਕਿੱਥੋਂ ਪਤਾ ਲੱਗਿਆ ਵੀ ਬੀਅਰ ਪੀਤੀ ਜਾਂਦੀ ਹੈ।
ਬਾਈ ਅਗਰ ਕੋਈ ਬੱਚਾ ਪਾਣੀ ਆਲੀ ਬੋਤਲ ਵਿੱਚ ਬੀਅਰ ਪਾਕੇ ਪੀ ਰਿਹਾ ਹੈ ਤਾਂ ਮੈਡਮਾਂ ਨੂੰ ਕਿਵੇਂ ਪਤਾ ਲੱਗੇਗਾ ? ਦੂਜਾ ਰਹੀ ਬਲਾਕ ਪ੍ਰਧਾਨ ਆਲੀ ਗੱਲ ਉਸ ਦੀਆਂ ਗੱਲਾਂ ਤੋਂ ਐਦਾ ਲੱਗ ਰਿਹਾ ਜਿਵੇਂ ਬਲਾਕ ਪ੍ਰਧਾਨ ਨਹੀਂ ਬਲਕਿ ਆਈ ਏ ਐਸ ਬਣ ਗਿਆ ਹੋਵੇ
ਬਿਲਕੁਲ ਸਹੀ
ਜੁਆਕਾਂ ਦੇ ਜੂਤ ਫੇਰੋ. ਬੱਚੇ ਸਮਾਜ ਤੋਂ ਸਭ ਦੇਖਦੇ ਕੇ ਸਿਖਦੇ ਨੇ. ਟੀਚਰ ਦੀ ਕੋਈ ਗ਼ਲਤੀ ਨਹੀਂ ਜੁਆਕ ਘਰੋਂ ਪੈਸੇ ਲੈ ਕੇ ਆਏ.
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪੰਜਾਬ ਤੇ ਆਪਣਾਂ ਮੇਹਰ ਭਰਿਆ ਹੱਥ ਰੱਖੋ ਜੀ ਤੇ ਨਸੇ ਤੋ ਬਚਾਉ ਜੀ 🙏🙏🙏🙏🙏
ਇੱਕ ਹੋਰ ਪਰਧਾਨ ਪੰਜਾਬ ਵਿੱਚ ਹਰ ਬੰਦਾ ਪਰਧਾਨ ਬਣੇਆ ਫਿਰਦਾ
😂😂 sara Punjab hee pardhaan banan nu firdaa 😅😅
Ryt 👌😂😂
ਬਚਿਆਂ ਦੇ ਮਾਪੇ ਅਤੇ ਅਧਿਆਪਕ ਵਿਸੇਸ਼ ਧਿਆਨ ਦੇਣ ਨਹੀਂ ਬਹੁਤ ਭਿਆਨਕ ਹੋਵੇਗਾ ਮੌਕਾ ਸਾਂਭਣਾ ਸਭ ਲਈ ਬਹੁਤ ਹੀ ਜਰੂਰੀ ਹੈ ਜੀ
ਇਹ ਪਾਚਨ ਤੰਤਰ ਸਹੀ ਕਰਨ ਲੱਗੇ ਸੀ
ਸਭ ਤੋਂ ਵੱਧ ਜੁਮੇਵਾਰ ਮਾਂ ਬਾਪ ਤੇ ਘਰ ਦਾ ਮਾਹੌਲ ਹੈ, ਸੰਸਕਾਰ ਘਰੋਂ ਚੰਗੇ ਹੋਣ ਤਾਂ ਬੱਚੇ ਸੋਚ ਵੀ ਨੀ ਸਕਦੇ ਅਜਿਹੀ ਚੀਜ਼ਾ ਬਾਰੇ
ਸਮਾਜ ਖਰਾਬ ਹੋਣ ਦਾ ਕਾਰਨ ਹੀ ਇਹ ਹੈ ਕਿ ਮਾਪੇ ਅਧਿਆਪਕ ਨੂੰ ਕਹਿੰਦੇ ਹਨ ਕਿ ਸਾਡੇ ਬੱਚਿਆਂ ਨੂੰ ਕੁਝ ਨਾ ਕਿਹਾ ਜਾਵੇ। ਤਾ ਹੀ ਸਮਾਜ ਨਿਘਰਦਾ ਜਾ ਰਿਹਾ ਹੈ । ਕਿਸੇ ਦਾ ਕੁਝ ਨਹੀਂ ਜਾਣਾ ਮਾਪੇ ਖੁਦ ਹੀ ਬੱਚੇ ਵਿਗਾੜ ਰਹੇ ਹਨ ।
Teachers ਉਤੇ ਸੱਖਤੀ ਹੋਣੀ ਚਾਹੀਦੀ ਹੈ ਪਰ teachers ਵਲੋਂ ਬੱਚਿਆਂ ਦੀ ਜਾਇਜ਼ ਜਾਇਜ਼ ਛਿਤੱਰ ਪ੍ਰੈਡ ਕਰਨ ਦੀ ਇਜਾਜ਼ਤ ਵੀ ਮਿਲਣੀ ਚਾਹੀਦੀ ਹੈ ਤਾਂ ਕਿ ਥੋੜਾ ਡਰ ਵੀ ਪੈਦਾ ਹੋਵੇ।
िੲਸ िਵॅਚ ਅिਅਪਕਾਂ ਦਾ ਕੋੲੀ ਕਸੂਰ ਨਹੀਂ
@@amritpalkaurbrar2170ਗੱਲ ਕਸੂਰ ਦੀ ਨਹੀਂ ਜੀ ਗੱਲ ਜਵਾਕਾਂ ਅੰਦਰ ਡਰ ਪੈਦਾ ਕਰਨ ਦੀ ਹੈ
ਵਕਤ ਸੰਭਾਲ਼ ਲਾਉ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੁੜੋ ਗੁਰੂ ਘਰ ਲੈ ਕੇ ਜਾਇਆ ਕਰੋ ਤਾਂ ਹੀ ਸਭ ਠੀਕ ਰਹੂਗਾ ਨਹੀ ਤਾਂ ਦਿਨ ਦੂਰ ਨਹੀ ਜਦ ਤੁਹਾਡੇ ਘਰਾਂ ਤੱਕ ਚਿੱਟਾ ਆ ਵੜਨਾ wmk 🙏
Teachers ਉਤੇ ਸੱਖਤੀ ਹੋਣੀ ਚਾਹੀਦੀ ਹੈ ਪਰ teachers ਬੱਚਿਆਂ ਦੀ ਜਾਇਜ਼ ਜਾਇਜ਼ ਛਿਤੱਰ ਪ੍ਰੈਡ ਕਰਨ ਦੀ ਇਜਾਜ਼ਤ ਵੀ ਮਿਲਣੀ ਚਾਹੀਦੀ ਹੈ ਤਾਂ ਕਿ ਥੋੜਾ ਡਰ ਵੀ ਪੈਦਾ ਹੋਵੇ।
ਬਲਾਕ ਪ੍ਰਧਾਨ ਸੋਸ਼ਲ ਮੀਡੀਆ ਇੰਚਾਰਜ ਪਹਿਲੀ ਵਾਰ ਸੁਣੀ ਇਹ ਪੋਸਟ😂
Hahaha khenda main sarkari han laya mainu party ne. ਫੁਕਰਪੁਣੇ ਵਿਚ ਅੈਂਵੇ ਅਾਪਣਾ ਝੁਗੲ ਚੋੜ ਕਰਾਵੇਗਾ.
ਇਸ ਬਲਾਕ ਪ੍ਰਧਾਨ ਸੋਸ਼ਲ ਮੀਡੀਆ ਇੰਚਾਰਜ ਨੂੰ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ!😂😂😂
ਜਵਾਨੀ ਦਾ ਬੇੜਾ ਗਰਕ ਹੋਣਾ ਸ਼ੁਰੂ ਹੋ ਗਿਆ
ਬੱਚੀਆਂ ਨੂੰ ਸੰਭਾਲ ਲਓ ❤
ਵਾਹਿਗੁਰੂ ਜੀ ਬੱਚਿਆਂ ਨੂੰ ਚੰਗੀ ਮੱਤ ਬਖਸ਼ੋ ਜੀ
ਮਾਪਿਆ ਦੀ ਕੋਈ ਜਿਮੇਵਾਰੀ ਨੀ ਕਮਾਲ ਆ
Head master di ki galti aa jo tusi apne ਨਿਆਣਿਆਂ nu ਸਿੱਖਿਆ ਦਿੰਦੇ ਓ ohi sab karna ohna ne,
ਬੱਚਿਆਂ ਨੂੰ ਜੇਬ ਖ਼ਰਚੀ ਮਾਪੇ ਬਿਲਕੁਲ ਨਾ ਦੇਣ
ਤੁਸੀਂ ਸਾਰੇ ਸ਼ਾਮ ਨੂੰ ਆਪ ਘਰ ਪੀ ਕੇ ਆਉਂਦੇ ਹੋ ਆਪਣੇ ਆਪ ਨੂੰ ਵੀ ਸੁਧਾਰੋ।
ਬਲਾਕ ਪ੍ਰਧਾਨ ਦੀ ਗ਼ਲਤੀ ਆ
ਮਾਪਿਆਂ ਦੀ ਜਿੰਮੇਵਾਰੀ ਤਾਂ ਸਿਰਫ ਜਨਮ ਦੇਣ ਦੀ ਹੁੰਦੀ ਹੈ। ਬਾਕੀ ਹੋਰ ਲੋਕੀਂ ਜਾਂ ਅਧਿਆਪਕ ਸੰਭਾਲਣ। ਬਾਕੀ ਲਗਪਗ ਸਾਰੇ ਦਿਹਾੜੀਦਾਰ ਸ਼ਾਮ ਨੂੰ ਠੇਕਿਆਂ ਅੱਗੇ ਲਾਈਨਾਂ ਲਾ ਕੇ ਖੜੇ ਹੁੰਦੇ ਹਨ। ਹਰੇਕ ਰੱਜ ਕੇ ਘਰੇ ਵੜਦਾ ਹੈ। ਜੁਆਕ ਜੋ ਦੇਖਣਗੇ ਉਹੀ ਕਰਨਗੇ। ਬਾਕੀ ਜੇ ਅਧਿਆਪਕ ਝਿੜਕ ਦੇਵੇ ਤਾਂ ਇਹੋ ਜਿਹੇ ਘੜੰਮ ਚੌਧਰੀ ਧਰਨੇ ਲਾ ਕੇ ਅਧਿਆਪਕ ਤੋਂ ਪੈਸੇ ਮੰਗਣ ਲੱਗ ਜਾਂਦੇ ਹਨ।
ਤੂੰ ਬਲਾਂਕ ਪ੍ਰਧਾਨ ਇੱਕ ਪਾਰਟੀ ਦਾ ਹੈ, ਕੋਈ ਸਰਕਾਰੀ ਅਧਿਕਾਰੀ ਨਹੀ
ਗੰਜਾ ਫਿਲੀਂਗ ਪੂਰੀ cm ਵਾਲੀ ਚੱਕੀ ਫਿਰਦਾ ਹੈ.😂😂😂
😂😂😂
ਸਕੂਲ ਵਿੱਚ ਕੈਮਰੇ ਹਨ ਤਾਂ ਇਸ ਸੰਵੇਦਨਸ਼ੀਲ ਘਟਨਾ ਲਈ ਸਕੂਲ ਸਟਾਫ ਨੂੰ ਪਤਾ ਕਿਉਂ ਨਹੀਂ ਹੈ, ਜੇਕਰ ਕਲਾਸ ਰੂਮ ਵਿੱਚ ਕਿਸੇ ਦੀ ਜਾਨ ਚਲੀ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ। ਅਧਿਆਪਕ ਨੂੰ ਹੀ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ🇨🇦
ਅਧਿਆਪਕ ਪਾਣੀ ਵਾਲੀ ਬੋਤਲਾਂ ਖੋਲ ਕੇ ਚੈੱਕ ਕਰੇ ਕਿ ਬੋਤਲ ਚ ਪਾਣੀ ਹੈ ਕਿ ਬੀਅਰ । ਇਹਦਾ ਮਤਲਬ ਮਾਪਿਆਂ ਦੇ ਹਲਾਤਾਂ ਦਾ ਕੋਈ ਪਤਾ ਨਹੀਂ 14-15ਸਾਲ ਦਾ ਬੱਚਾ ਪੂਰੀ ਸਮਝ ਰੱਖਦਾ ਹੈ। ਸ਼ਾਮ ਦੇ ਸਮੇਂ ਕੀਤੀ ਪਾਰਟੀ। ਬੱਚਿਆਂ ਨੂੰ ਪੈਸੇ ਟੀਚਰਾਂ ਨੇ ਦਿੱਤ?? ।
ਜਿਹਨਾਂ ਨੂੰ ਆਪ ਅਕਲ ਨੀ ਉਹ ਦੂਜਿਆਂ ਨੂੰ ਮਤਾ ਦੇਣਗੇ
ਜਦੋਂ ਜੰਮਿਆਂ ਸੀ ਸਿਰ ਦੇ ਵੱਲ ਡਿੱਗਿਆ ਸੀ ਅਕਲ ਦੇ ਦਰਵਾਜੇ ਬੰਦ ਹੋਗੇ ਕੈਮਰੇ ਵਿਚੋਂ ਕਿੱਦਾ ਪਤਾ ਲੱਗੇਗਾ ਕੌਣ ਕਿ ਪੀਣ ਦੀਆਂ
ਤੁਸੀ ਬੱਚਿਆਂ ਨੂੰ ਆਪ ਵੀ ਕੰਟਰੋਲ ਕਰੋ।
ਬੜੀ ਨਮੋਸ਼ੀ ਵਾਲੀ ਗੱਲ ਆ ਜੀ ਗਰੀਬ ਦੇ ਬਚੇ ਕੁਰਾਹੇ ਚਲੇ ਗਏ
ਮਨਿੰਦਰਜੀਤ ਵੀਰ ਜੀ ਬੱਚੇ ਸਹੀ ਆ ਆ ਛਲਾੜੂ ਬਲਾਕ ਪ੍ਰਧਾਨ ਦੇ ਜੁੱਤੀਆਂ ਪੈਣ ਵਾਲੀਆ
Rab hi rakha Punjab da
ਮੇਰੇ ਪਿੰਡ ਸੇਰੋਂ ਸਕੂਲ ਛੁੱਟੀ ਤੋਂ ਬਾਅਦ ਮੋਟਰਸਾਈਕਲਾਂ ਬੋਲ੍ਟ ਤੇ ਛੋਟੀਆਂ ਬੱਚਿਆਂ ਨੂੰ ਵੀ ਤੰਗ ਕੀਤਾ ਜਾਂਦਾ
Sheron ( district dsyo )
ਹੁਣ ਬੱਚਿਆ ਨੂੰ ਡਰ ਰਿਹਾ ਹੀ ਨਹੀਂ ਟੀਚਰ ਦਾ
ਸਕੂਲ ਵਿੱਚ ਅਧਿਆਪਕਾ ਦੀ ਜਿੰਮੇਵਾਰੀ ਹੈ ਕੱਲ ਨੂੰ ਕਿਸੇ ਬੱਚੀ ਨਾਲ ਬਲਾਤਕਾਰ ਹੋ ਜਾਵੇ ਸਕੂਲ ਵਿੱਚ ਅਧਿਆਪਕ ਤੇ ਕੁੱਝ ਅਕਲਦਾਨ ਕਹਿਣਗੇ ਅਧਿਆਪਕਾ ਦੀ ਜਿੰਮੇਵਾਰੀ ਨਹੀ ਅਧਿਆਪਕ 70 ਹਜਾਰ ਤਨਖਾਹ ਲੈ ਰਹੇ ਹਨ ਘਰ ਵਿੱਚ ਜਿੰਮੇਵਾਰੀ ਮਾ ਪਿਉ ਦੀ ਸਕੂਲ ਵਿੱਚ ਅਧਿਆਪਕਾ ਦੀ
ਵੀਰ ਜੀ ਕੁਛ ਨਹੀਂ ਹੁੰਦਾ ਬਲਾਤਕਾਰ ਦੀ ਗੱਲ ਕਰ ਰਹੇ ਹੋ ਤਾਂ ਦੋ ਤਿੰਨ ਸਾਲ ਪਹਿਲਾਂ ਸੁਖਜਿੰਦਰ ਸਕੂਲ ਬੱਬਰੀ ਗੁਰਦਾਸਪੁਰ ਵਿਚ ਚਾਰ ਸਾਲ ਦੀ ਗੁੱਡੀ ਨਾਲ ਬਲਾਤਕਾਰ ਹੋਇਆ ਉਹ ਵੀ ਸਕੂਲ ਵਿੱਚ ਧਰਨਾ ਲੱਗੇ ਸਕੂਲ ਬੰਦ ਰਿਹਾ ਪਰ ਕੋਈ ਸਾਹਮਣੇ ਨਹੀਂ ਆਇਆ ਨਾ ਪੁਲੀਸ ਨੇ ਜ਼ਿਆਦਾ ਕਾਰਵਾਈ ਕੀਤੀ ਨਾ ਕਿਸੇ ਦਾ ਪਤਾ ਲੱਗਾ ਕੁਛ ਸਮੇ ਬਾਅਦ ਸਕੂਲ ਲਗਨ ਲੱਗ ਪਿਆ ਤੇ ਕੋਈ ਖਾਸ ਅਸਰ ਨਹੀਂ ਹੋਇਆ ਮਾ ਬਾਪ ਨੇ ਬੱਚੇ ਉਹ ਸਕੂਲ ਤੋਂ ਨਹੀਂ ਹਟਾਏ ਨਾਂ ਸਕੂਲ ਬੰਦ ਹੋਇਆ ਵੱਡੇ ਲੋਗ ਦੱਬ ਲੈਂਦੇ ਨੇ ਜੋ ਮਰਜੀ ਹੋ ਜਾਵੇ
ਵਾਹਿਗੁਰੂ ਪੰਜਾਬ ਤੇ ਮੇਹਰ ਕਰੀ
ਬਾਈ ਜੀ ਬੱਚਿਆਂ ਦੇ ਸਾਹਮਣੇ ਤਾਂ ਨਾ ਕਰੋ ਗੱਲ ਚਿਟੇ ਨਾ ਮਰਾਦ ਕੋਹੜ ਦੀ
ਅਧਿਆਪਕਾਂ ਦੀ ਪੂਰੀ ਗਲਤੀ ਹੈ। ਮਾਪੇ ਜਦੋਂ ਬੱਚੇ ਨੂੰ ਸਕੂਲ ਭੇਜਦੇ ਹਨ ਤਾਂ ਸਕੂਲ ਵਿੱਚ ਅਧਿਆਪਕਾਂ ਦੀ ਹੀ ਜਿੰਮੇਵਾਰੀ ਹੁੰਦੀ ਹੈ ਬੱਚਿਆਂ ਨੂੰ ਦੇਖਣਾ। ਅੱਧੀ ਛੁੱਟੀ ਵੇਲੇ ਬੱਚੇ ਬਾਹਰ ਹੀ ਕਿਉਂ ਜਾਣ ਦਿੱਤੇ।
ਏਨਾ ਸਰਾਰਤੀ ਬਚਿਆ ਨੂੰ ਸਕੂਲ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ।ਇਕ ਸੜਿਆ ਅੰਡਾ ਸਾਰਿਆ ਨੂੰ ਖਰਾਬ ਕਰਦਾ ਤਾਕੀ ਬਾਕੀ ਬਚਿਆ ਨੂੰ ਅਕਲ ਆਜੇ
ਜਦੋ ਅਧਿਆਪਕ ਆਪਣੇ ਸਹੀ ਟੈਮ ਪੀੜ ਲਾਉਣਗੇ । ਤਾਂ ਬੱਚਿਆਂ ਨੂੰ ਕੋਈ ਹਰਕਤਾਂ ਕਰਨ ਦਾ ਟੈਮ ਨਹੀਂ ਮਿਲ਼ਦਾ ਅਧਿਆਪਕ ਨੂੰ ਚਾਹੀਦਾ ਟੈਮ ਤੇ ਡਿਊਟੀ ਕਰ। ਇਹ ਅਧਿਆਪਕਾ ਦੀ ਲਾ ਪਰਵਾਹੀ ਹੈ।
ਅੱਠਵੀ ਪੜਦੇ ਬੱਚਾ ਠੇਕੇ ਤੋ ਖਰੀਦੀ ਉਸ ਠੇਕੇ ਵਾਲੇ ਦੀ ਕੋਈ ਜਿੰਮੇਵਾਰੀ ਨਹੀ ਉਸ ਤੇ ਵੀ ਕਰਵਾਈ ਹੋਵੇ ਜਿਸ ਨੇ ਨਾਬਾਲਿਗ ਨੂੰ ਬੀਅਰ ਦਿਤੀ
ਇਸ ਖ਼ਬਰ ਦੀ ਤਹਿ ਤੱਕ ਜਾਣ ਲਈ ਬਹੁਤ ਵਧਿਆ ਉੱਦਮ ਕੀਤਾ ਲੋਕ ਆਵਾਜ਼ ਟੀ ਵੀ ਨੇ
ਇਸ ਦੀਆਂ ਕਾਲੀਆਂ ਐਨਕਾਂ ਲਵਾ ਲਵੋ ਸਭ ਪਤਾ ਲੱਗ ਜਾਵੇਗਾ, ਇਹ ਵੀ ਨਸੇ ਕਰਦਾ ਹੋਵੇਗਾ
😮ਵਾਹਿਗੁਰੂ ਜੀ ਕੀ ਬਣੇਗਾ ਦੁਨੀਆਂ ਦਾ 😔🙏🏻ਬੱਚਿਆਂ ਦਾ ਆਲਾ ਦੁਆਲਾ ਨਹੀਂ ਸਹੀ ਮਤਲਬ ਕਿ ਜਰੂਰ ਇਹਨਾਂ ਨੇ ਕੋਈ ਸੀਣ ਦੇਖਿਆ ਹੈ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ🙏🏻
ਠੇਕੇ ਵਾਲਿਆਂ ਨੂੰ ਚੰਗਾ ਪਤਾ ਹੈ ਕਿ ਉਹ 18 ਸਾਲ ਤੋਂ ਘੱਟ ਉਮਰ ਵਾਲੇ ਨੂੰ ਸ਼ਰਾਬ ਜਾਂ ਬੀਅਰ ਨਹੀਂ ਵੇਚ ਸਕਦੇ ,ਠੇਕੇ ਵਾਲਿਆਂ ਤੇ ਐਕਸ਼ਨ ਲਿਆ ਜਾਵੇ।
ਸਾਬਾਸੇ ਮਨਿੰਦਰਜੀਤ ਤੇਰੇ ਪੁੱਤਰਾ ਕੋਈ ਗੱਲ ਵਧਾ ਘਟਾ ਕੇ ਨਹੀਂ ਕੀਤੀ ਬੱਚਿਆਂ ਦੀ ਗੱਲਤੀ ਤਾਂ ਹੈ ਹੈ ਹੀ ਪਰ ਟੀਚਰਾਂ ਦੀ ਵੀ ਗਲਤੀ ਹੈ
ਪਹਿਲੀ ਕਾਰਵਾਈ ਠੇਕੇ ਵਾਲੇ ਤੇ ਦੁਜੀ ਕਾਰਵਾਈ ਟਿੱਚਰਾਂ ਤੇ ਤੇ ਮਾ ਬਾਪ ਨੂੰ ਪੁੱਛਿਆ ਜਾਵੇ ਬੱਚੇਆਂ ਕੋਲ ਪੇਸੈ ਆਏ ਕਿਥੋਂ
ਬਾਈ ਜੀ ਇਹ ਰੀਲਾਂ ਦਾ ਕਮਾਲ ਹੈ
ਮਾਪਿਆਂ ਨੂੰ ਚਾਹੀਦਾ ਹੈ ਕਿ ਟੀਚਰਾਂ ਨੂੰ ਖੁਲੱ ਦਿਉ ਜੀ ਫਿਟੱਈ ਲਾਉਣ ਸਕੂਲ ਬੰਦ ਕੀਤਾ ਜਾਵੇ ਜੀ ਜਿਹੜੇ ਸਕੂਲਾਂ ਦੇ ਮੁਖੀਆਂ ਧਿਆਨ ਨਹੀਂ ਦਿੰਦੇ
ਜਦੋ ਬੱਚੇ ਨੂੰ ਟੀਚਰ ਘੂਰਦਾ ਜਾਂ ਮਾਰਦਾ ਤਾਂ ਫੇਰ ਟੀਚਰਾਂ ਦੁਆਲੇ ਹੋ ਜਾਂਦੇ ਮਾਪੇ.. ਕੀ ਕਰਨ ਟੀਚਰ..ਸਕੂਲਾਂ ਚ ਤਾਂ ਕੋਈ ਨੀ ਸਿਖਾਉਂਦਾ ਇਹ ਸਭ... ਘਰੋਂ ਵੀ ਬਹੁਤ ਕੁਛ ਸਿਖਦੇ ਬੱਚੇ.. ਨਿਰਾ ਟੀਚਰਾਂ ਨੂੰ ਦੋਸ਼ ਨਾ ਦਓ... ਏਡਾ ਮਾੜਾ ਨੀ ਹੁੰਦਾ ਕੋਈ ਟੀਚਰ ਕਿ ਬੱਚੇ ਨਸ਼ਾ ਕਰਨ ਤੇ ਟੀਚਰ ਘੂਰੇ ਨਾ
ਕਿਹੜਾ ਬੰਦਾ ਜਿਹਨੇ ਬਚਪਨ ਚ ਗਲਤੀਆਂ ਨਾ ਕਰੀਆ ਹੋਣ ਅਤੇ ਕੋਈ ਇੱਕ ਬੰਦਾ ਵੀ ਦੱਸੇ ਜਿਸ ਦੇ ਟੀਚਰ ਨੇ ਕਿਹਾ ਹੋਵੇ ਕਿ ਪੁੱਤ ਸ਼ਾਬਾਸ਼ ਕਰ ਗਲਤੀਆਂ ਬਹੁਤ ਵਧੀਆ ਗੱਲ ਏ
ਵਾਹਿਗੁਰੂ ਜੀ ਮੇਹਰ ਕਰੋ ਜੀ
Teacher di ki ਗਲਤੀ ਆ yrrrr
ਮਾਪਿਆਂ ਨੂੰ ਚਾਹੀਦਾ ਆ ਬੱਚਿਆਂ ਦੇ ਸਕੂਲ ਵਿੱਚ ਮਹੀਨੇ ਬਾਅਦ ਗੇੜਾ ਮਾਰਨਾ ਚਾਹੀਦਾ ਆ
Jma shi gl
ਮਹੀਨੇ ਬਾਦ ਸਾਲ ਬਾਦ ਈ ਜਾਓ
ਨਸ਼ੇ ਤੇ ਲਗਨ ਵਾਸਤੇ 5 ਦਿਨ ਬੁਹਤ ਹੁਦੇ ਆ ।
ਜਨਮ ਦਿਨ ਦੀ ਪਾਰਟੀ ਅਤੇ ਬੀਅਰ ਵਾਰੇ ਬਾਹਰ ਲੋਕਾਂ ਨੂੰ ਪਤਾ ਲੱਗ ਗਿਆ ਪਰ ਸਕੂਲ ਸਟਾਫ ਨੂੰ ਪਤਾ ਹੀ ਨਹੀਂ। ਹੈਰਾਨੀ ਦੀ ਗੱਲ ਹੈ।
ਕਿਸ ਦੀ ਬੋਤਲ ਚ ਕਿ ਹੈ ਇਸ ਬਾਰੇ teachers ਨੂੰ ਕਿ ਪਤਾ
@@latalaxyz ਬੱਚੇ ਹੀ ਦੱਸ ਦਿੰਦੇ ਹਨ ਪਰ ਟੀਚਰ ਪਰਦਾ ਰੱਖਦੇ ਹਨ। ਕਿਉਂਕਿ ਇਹ ਸੀਨੀਅਰ ਬੱਚੇ ਨਹੀਂ ਛੋਟੇ ਬੱਚੇ ਹਨ।
ਬਹੁਤ ਬੁਰੀ ਖਬਰ ਮਨਿੰਦਰ ਜੀ ਜਾਂਚ ਹੋਵੇ ਸਹੀ
ਵੀਰੇ ਨਾ ਤਾਂ ਸਕੂਲਾਂ 'ਚ ਕੋਈ ਚੌਕੀਦਾਰ ਹੁੰਦਾ ਤੇ ਨਾ ਹੀ ਪਿੰਡ ਵਾਲੇ ਸਕੂਲ ਨੂੰ ਸਕੂਲ ਸਮਝਦੇ ਆ (ਕੁਝ ਕੁ ਨੂੰ ਛੱਡ ਕੇ)। ਸਕੂਲਾਂ ਚੋਰੀਆਂ ਬਹੁਤ ਹੁੰਦੀਆਂ ਨੇ ਇਹਨਾਂ ਨੂੰ ਪੁਛਣ ਵਾਲਾ ਹੋਵੇ ਵੀ ਉਹ ਚੋਰੀਆਂ ਅਧਿਆਪਕ ਕਰਦੇ ਆ , ਇਹਨਾਂ ਪਿੰਡ ਵਾਲੇ ਹੀ ਕਰਦੇ ਆ। ਵੀਰੇ ਸੱਚ ਇਹ ਆ ਵਿਚਾਰੇ ਅਧਿਆਪਕ ਫੀਸ ਕਰਕੇ ਬੱਚਿਆਂ ਦਾ ਨਾਮ ਵੀ ਨਹੀਂ ਕੱਟ ਸਕਦੇ ਕਈ ਬੱਚਿਆਂ ਦੀ ਫੀਸ ਤਾਂ ਅਧਿਆਪਕ ਹੀ ਆਪਣੀ ਜੇਬ ਚੋਂ ਦਿੰਦੇ ਆ, ਕਈ ਬੱਚਿਆਂ ਦੇ ਮਾਪੇ ਤਾਂ ਫੀਸ ਵੀ ਨਹੀਂ ਦਿੰਦੇ। ਜਦੋਂ ਇਹਨਾਂ ਨੂੰ ਕਹੀ ਦਾ ਵੀ ਤੁਹਾਡਾ ਬੱਚਾ ਸਕੂਲ ਨਹੀਂ ਆਉਦਾ ਉਦੋਂ ਤਾ ਇਹ ਬੱਚੇ ਦਾ ਪੱਖ ਲੈਣ ਲੱਗ ਜਾਂਦੇ ਆ। ਬਸ ਆ ਅਧਿਆਪਕਾਂ ਨਾਲ ਲੜਾਈ ਕਰਨੀ ਆਉਂਦੀ ਆ ਇਹਨਾਂ ਨੂੰ। ਬਾਈ ਅਧਿਆਪਕਾਂ ਨੂੰ ਤਾਂ ਪੂਰਾ ਉਹਨਾਂ ਦਾ ਬਣਦਾ ਪੇ ਸਕੇਲ ਵੀ ਨਹੀਂ ਦਿੰਦੀ ਸਰਕਾਰ ਫਿਰ ਵੀ ਸਾਰੇ ਅਧਿਆਪਕ ਬਹੁਤ ਮਿਹਨਤ ਕਰਦੇ ਆ।
ਸਹੀ ਕਿਹਾ ਜੀ ਮੈਂ ਖੁਦ ਵੇਖਿਆ ਸਾਡੇ ਸਕੂਲ ਦੇ ਗਰੀਬ ਘਰਾਂ ਦੇ ਜਵਾਕਾਂ ਨੂੰ ਵਰਦੀਆਂ ਵੀ ਲੈਕੇ ਦਿੰਦੇ ਨੇ ਅਧਿਆਪਕ
ਕੀ ਕਰੋ ਡਿਛ ਮਿਛ
ਟੀਚਰਾਂ ਨੂੰ ਕੀ ਪਤਾ ਬੋਤਲਾਂ ਚ ਕੀ ਪਾਈ ਫਿਰਦੇ
Daily workers ਆਪ ਕਿੰਨਾ ਕੁ ਧਿਆਨ ਕਰਦੇ
ਜਦੋ ਟੀਚਰ ਸੱਦਦੇ 'ਦਿਹਾੜੀ ਟੁਟਦੀ' ਆਖ ਸਾਰੀ ਜਿੰਮੇਵਾਰੀ ਟੀਚਰਾਂ ਤੇ ਸੁੱਟ ਦਿੰਦੇ।
ਅਧਿਆਪਕਾਂ ਦੇ ਨਾਲ ਮਾਪਿਆਂ ਦੀ ਵੀ ਪੂਰੀ ਜਿੰਮੇਵਾਰੀ ਬਣਦੀ ਬੱਚਿਆਂ ਨੂੰ ਸਾਂਭਣ ਦੀ
ਭਾਈ ਅਪਣੇ ਬੱਚਿਆਂ ਵੱਲ ਘਰੇ ਵੀ ਧਿਆਨ ਦਿਆਂ ਕਰੋ
ਸਾਰੇ ਕਹਿੰਦੇ ਟੀਚਰ ਦੀ ਗਲਤੀ ਨਹੀਂ ,,,, ਟੀਚਰ ਨੂੰ ਓਸੇ ਇਨਸਾਨ ਤੇ ਨਹੀਂ ਭੌਕਨਾ ਚਾਹੀਦਾ ਸੀ ਜੌ ਓਹਨਾ ਨੂ ਦਸਣ ਆਇਆ ਸੀ,,, ਸਾਰਾ ਕਸੂਰ ਟੀਚਰ ਦਾ ਬੱਚੇ ਸਕੂਲ ਟਾਈਮ ਬਾਹਰ ਕਿਉ ਗਏ,,,
ਬਾਈ ਜੀ ਜਿੰਮੇਵਾਰ ਸਾਰੇ ਨੇਂ ਟੀਚਰਾਂ ਤੋਂ ਲੈਕੇ ਮਾਪੇ ਤੱਕ। ਹੁਣ ਟੀਚਰ ਮਾਪਿਆ ਨੂੰ ਕਹੀ ਜਾਂਦੇ ਨੇਂ ਮਾਪੇ ਟੀਚਰਾਂ ਨੂੰ। ਸ਼ਰਮ ਦੋਨਾਂ ਧਿਰਾਂ ਨੂੰ ਹੀ ਚਾਹੀਦੀ ਆ
ਬਾਈ ਜੀ ਸਾਰੇ ਜਾਣੇ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਚੰਗੇ ਮਾੜੇ ਬਾਰੇ ਦੱਸੋ ਨਸ਼ੇ ਬਾਰੇ ਦੱਸੋ ਇਹ ਗਲਤ ਹੈ ਛੋਟਿਆਂ ਛੋਟਿਆਂ ਨੂੰ ਹੀ ਦੱਸੋ
@@amanjeetkauraman72 how r u jii
ਸਕੂਲ ਵਿੱਚ ਪਾਰਟੀ ਨਹੀਂ ਹੋਣੀਆਂ ਚਾਹੀਦੀਆਂ
Nice
ਬੱਚਿਆਂ ਦੇ ਮਾਪੇ ਸਰਕਰੀ ਸਕੂਲਾਂ ਨਾਲ ਸਹਿਯੋਗ ਘੱਟ ਕਰਦੇ ਹਨ ਬਾਕੀ ਅਜੋਕੇ ਸਮਾਜ ਦਾ ਅਸਰ ਬੱਚਿਆਂ ਉਪਰ ਪੈਣਾ ਸੁਭਾਵਿਕ ਹੈ
ਜੇ ਅਧਿਆਪਕ ਬੈਗ ਚੈੱਕ ਕਰਨ ਤਾਂ ਵੀ ਪਿੰਡ ਇਕੱਠਾ ਹੋ ਜਾਂਦਾ ਬਈ ਸਾਡੇ ਬੱਚਿਆਂ ਦੀ ਤਲਾਸ਼ੀ ਲੈਂਦੇ।
ਅਧਿਆਪਕ ਕਿਹੜੇ ਖੂਹ ਵਿੱਚ ਛਾਲ ਮਾਰਨ।
ਮਾਂ ਬਾਪ ਸਵੇਰੇ ਆਪਣੇ ਬੱਚਿਆਂ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਟੀਚਰਾਂ ਕੋਲ ਭੇਜ ਦਿੰਦੇ ਹਨ ਅਠ ਤੋਂ ਦੋ ਵਜੇ ਤੱਕ ਜਿੰਮੇਵਾਰੀ ਟੀਚਰ ਦੀ ਹੈ ਇਹ ਬੈਗ ਵੀ ਚੈੱਕ ਕਰਦੇ ਹਨ ਮਾਂ ਬਾਪ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ
ਸਭ planning ਹੀ ਇਸ ਪ੍ਰਧਾਨ ਦੀ ਲੱਗ ਰਹੀ। ਹੈ। ਕਿਉਕਿ ਬੱਚੇ ਵਾਰ ਵਾਰ ਆਪਣੀ ਸਟੇਟਮੈਂਟਾਂ ਬਦਲ ਰਹੇ ਹਾਂ , ਅੱਜ ਮੁੰਡੇ ਦਾ ਪੀਓ ਸਚ ਬੋਲ ਰਿਹਾ ਸੀ ਉਸਨੂੰ ਬੋਲਣ ਨਹੀਂ ਦਿੱਤਾ। ਕਲ ਇਕ ਚੈਨਲ ਇਹੀ ਬੱਚੇ ਕਹਿ ਰਹੇ ਅਸੀਂ ਸਕੂਲ ਟਾਈਮ ਤੋਂ ਪਹਿਲਾ ਬੀਅਰ ਪ੍ਰੀਤਿ ਸੀ।
Rabb rekha waheguru mhr krn bchya teh
ਸਕੂਲਾਂ ਵਿੱਚ ਬੱਚਿਆਂ ਨੂੰ ਜਨਮ ਦਿਨ, ਦੀਵਾਲੀ, ਵਿਦਾਇਗੀ ਪਾਰਟੀ, ਤੇ ਹੋਰ ਕਿਸੇ ਵੀ ਕਿਸਮ ਦੀ ਕੋਈ ਪਾਰਟੀ ਦੀ ਆਗਿਆ ਨਹੀਂ ਦੇਣੀ ਚਾਹੀਦੀ, ਇਹ ਨੌਸਰਬਾਜ਼ ਹਨ, ਇਨ੍ਹਾਂ ਤੇ ਬਾਜ਼ ਅੱਖ ਰੱਖਣੀ ਪੈਂਦੀ ਹੈ, ਇਨ੍ਹਾਂ ਬੱਚਿਆਂ ਦੇ ਮਾਪੇ ਲੇਬਰ ਕਰਦੇ ਹਨ, ਇਨ੍ਹਾਂ ਕੋਲ ਸਮਾਰਟ ਫੋਨ ਹਨ, ਜੋ ਚਾਹੁੰਦੇ ਹਨ ਦੇਖੀ ਜਾਂਦੇ ਹਨ, ਕੋਈ ਮਾਂ ਪਿਓ ਚੈਕ ਨਹੀਂ ਕਰਦੇ, ਅਧਿਆਪਕ ਤਾਂ 6 ਘੰਟੇ ਸਕੂਲ ਵਿੱਚ ਹੀ ਇਨ੍ਹਾਂ ਦੀ ਨਿਗਰਾਨੀ ਕਰਦੇ ਹਨ ਪਰ ਬਾਕੀ 18 ਘੰਟਿਆਂ ਦੀ ਨਿਗਰਾਨੀ ਤਾਂ ਅਧਿਆਪਕ ਨਹੀਂ ਕਰ ਸਕਦਾ, ਇਨ੍ਹਾਂ ਦੇ ਮਾਪੇ ਓਵਰ ਟਾਈਮ ਫੈਕਟਰੀਆਂ ਵਿਚ ਕੰਮ ਕਰਦੇ ਹਨ,ਇਨ੍ਹਾਂ ਦੀਆਂ ਹਰਕਤਾਂ ਦਾ ਪਤਾ ਤਾਂ ਮਾਪਿਆਂ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਕੋਈ ਕਾਂਡ ਹੋ ਜਾਂਦਾ ਹੈ