ਭਾਰਤ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ। ਵਰ੍ਹਦੇ ਮੀਂਹ। ਜੰਗਲਾਂ ‘ਚ ਡੇਰੇ। Ghudda। Day- 26।

Поділитися
Вставка
  • Опубліковано 7 вер 2024
  • #ghudda #punjab #cycling #nature #dev #travel #fitness #mountains #sikkim #westbengal #ghum #ghoomstation #darjeelinghimalayanrailway #batasialoop
    ਭਾਰਤ ਦਾ ਸਭ ਤੋਂ ਉੱਚਾ ਰੇਲ ਸਟੇਸ਼ਨ।
    ਸੜਕਾਂ ਤੋਂ ਭੱਜਦੀਆਂ ਰੇਲ ਗੱਡੀਆਂ।
    ਨੌਰਥ ਈਸਟ ਦਾ ਹਥਿਆਰ ਤੇ ਯਾਦਗਾਰ।
    ਜੰਗਲਾਂ ‘ਚ ਗੱਡੇ ਤੰਬੂ।
    Instagram- amritpalsinghghudda
    Dev kuraiwala
    Facebook- ਘੁੱਦਾ ਸਿੰਘ Ghudda Singh
    Dev kuraiwala

КОМЕНТАРІ • 484

  • @AmritPalSinghGhudda
    @AmritPalSinghGhudda  2 роки тому +180

    ਨੈੱਟਵਰਕ ‘ਚੋਂ ਬਾਹਰ ਹੋਣ ਕਰਕੇ ਵੀਡਿਓ ਨਹੀਂ ਚੜ੍ਹਾ ਸਕੇ।
    ਦੇਰੀਆਂ ਲਈ ਸਾਰੀ ਸੰਗਤ ਤੋਂ ਮੁਆਫ਼ੀਆਂ ਚਾਹੁਣੇ ਆਂ।
    ਦੇਖਦੇ ਮਾਣਦੇ ਰਹੋ ਸਫਰਾਂ ਨੂੰ। ਧੰਨਵਾਦ ਸਾਰੇ ਭੈਣਾਂ, ਭਰਾਵਾਂ, ਬਜ਼ੁਰਗਾਂ ਦਾ । ਵੀਡਿਓ ਨੂੰ ਲਾਈਕ ਤੇ ਹੋਰਾਂ ਨਾਲ ਸਾਂਝਾ ਜ਼ਰੂਰ ਕਰਿਓ। ਚੜ੍ਹਦੀ ਕਲਾ

    • @sidhumoosealafans6268
      @sidhumoosealafans6268 2 роки тому +9

      Ghudde veer 22 asi bht gusse aa thode naal veere baki tuci samjhdar ho kis gal te gusse haan 2 din ch dimag da dahi ho gya😏

    • @parmjeetsinnghmanpreetsing7742
      @parmjeetsinnghmanpreetsing7742 2 роки тому +5

      Kukri da price veere

    • @AmritPalSinghGhudda
      @AmritPalSinghGhudda  2 роки тому +5

      @@parmjeetsinnghmanpreetsing7742 ਖੁਖਰੀ 2250

    • @maanagricultureco
      @maanagricultureco 2 роки тому +4

      Kal kyi vaar chek kita thoda channel koi video update nhi c hoi

    • @dashmeshconcretelandscapin8071
      @dashmeshconcretelandscapin8071 2 роки тому +6

      ਵੀਰ ਸਵੇਰੇ ਚਾਹ ਤੇ ਪਰੌਠੇ ਚੰਗੇ ਨਹੀ ਲਗਦੇ ਜੇ ਨਵੀ ਵੀਡੀਓ ਨਾ ਹੋਵੇ। ਹੁਣ ਅਗਲਾ ਸਫਰ ਕਿੱਥੇ ਦਾ ?

  • @gurpreetsinghsohal9914
    @gurpreetsinghsohal9914 Рік тому +3

    ਭਾਜੀ, ਜਿਹੜਾ ਕਿਹਾ “ਪੰਜਾਬੀ ਆਲਾ ਕੰਮ ਚੱਕ ਕੇ ਰੱਖੀਏ”, ਸੁਆਦ ਈ ਲਿਆ ਦਿੱਤਾ।

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ।
    ਰੱਖਿਓ ਇੱਦਾਂ ਈ ਖਿੱਚ ਕੇ ਕੰਮ ਨੂੰ 🙌🏽🙏🏻

  • @rajkang69
    @rajkang69 2 роки тому +1

    ਬਹੁਤ ਵਧੀਆ ਕੀਤਾ ਸੀ ਘੁੱਧਾ ਸਿੰਘ ਜੋ ਤੁਸੀਂ ਪੰਜਾਬੀ ਵਿੱਚ ਲਿਖਣ ਦੀ ਮੰਗ ਕੀਤੀ ਸੀ! ਇਸ ਵਿੱਚ ਕੋਈ ਘਾਟ ਨਹੀਂ ਤੇ ਨ ਹੀ ਕੋਈ ਦੂਜੀ ਗੱਲ ਸੋਚਣ ਦੀ ਲੋੜ ਹੈ ਜੇ ਕਰ ਇਹ ਗੱਲ ਹੁੰਦੀ ਸੋਚਣ ਸਮਝਾਉਣ ਦੀ ਤਾਂ ਇਹ ਲੋਕ ਇਹ ਵੀ ਸੋਚ ਲੈਣ ਕੇ ਸਾਡੇ ਪਹਿਲੇ ਬਾਬਾ ਸ਼੍ਰੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਏਸ਼ੀਆ ਹੀ ਨਹੀਂ ਮਿਡਲ ਈਸਟ ਦੇ ਨਾਲ ਕੁਝ ਯੂਰਪ ਦੇ ਦੇਸ਼ਾਂ ਵਿੱਚੋਂ ਦੀ ਹੁੰਦੇ ਹੋਏ ਇਰਾਨ,ਇਰਾਕ ਬਗਦਾਦ ,ਸਾਊਦੀ ਅਰੇਬੀਆ ਦੇ ਮੱਕਾ ਮਦੀਨਾ ਵਿੱਚੋਂ ਹੁੰਦੇ ਹੋਏ ਕਿੰਨੀਆਂ ਕੁ ਭਾਸ਼ਾਵਾਂ ਦੇ ਲੋਕ ਨਹੀਂ ਦੇਸ਼ਾਂ ਦੇ ਲੋਕਾਂ ਨਾਲ ਪਿਆਰ ਪਾਉਂਦੇ ਰਹੇ ਤੇ ਪੰਜਾਬੀ ਵਿੱਚ ਹੀ ਪਿਆਰ ਵੰਡਦੇ ਰਹੇ ! ਫਿਰ ਸਾਰੇ ਗੁਰੂ ਸਾਹਿਬ ਵੀ ਲਿੱਪੀ ਪੰਜਾਬੀ ਨੂੰ ਹੀ ਚੁੰਮਦੇ ਰਹੇ ਤੇ ਸਭ ਸੰਗਤਾਂ ਤੇ ਦੇਖਣ ਸੁਣਨ ਵਾਲਿਆਂ ਨੂੰ ਵੰਡਦੇ ਰਹੇ ,!ਸਰਵੰਸਦਾਨੀ ਸਾਡੇ ਪਿਤਾ ਸ਼੍ਰੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੰਨੀਆਂ ਭਾਸ਼ਾਵਾਂ ਆਉਂਦੀਆਂ ਸਨ ਤੇ ਕਿੰਨੀਆਂ ਭਾਸ਼ਾਵਾਂ ਦੇ ਕਵੀ ਜਾਂ ਲਿਖਾਰੀ ਸਨ ਇੰਨਾਂ ਲੋਕਾਂ ਨੂੰ ਕੀ ਪਤਾ ਸੱਜਣੋ ਉੱਨਾਂ ਮਹਾਨ ਰੱਬੀ ਰੂਪਾਂ ਨੇ ਕਿਉਂ ਸਭ ਕੁਝ ਵਾਰ ਦਿੱਤਾ ਸਿਰਫ ਇਕੱਲਾ ਸਿੱਖੀ ਕਰਕੇ ਨਹੀਂ ਇਸ ਮਾਂ ਬੋਲੀ ਦੀ ਮਹੱਤਤਾ ਸਾਨੂੰ ਦੁਨੀਆ ਦੇ ਬਾਬੇ ,ਪੈਗ਼ੰਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਚਿਰ ਪਹਿਲਾਂ ਹੀ ਦੇ ਦਿੱਤੀ ਸੀ !ਫਿਰ ਦਸਵੀਂ ਜੋਤ ਨੇ ਤਾਂ ਸਰਬੰਸ ਸਿਰਫ ਧਰਮ ਵਾਸਤੇ ਹੀ ਨਹੀਂ ਵਾਰਿਆ ਸੀ ਉੱਨਾਂ ਨੇ ਜੋ ਕੌਮ ਨੂੰ ਮਿਲਣ ਦਾ ਰਸਤੇ ਦਾ ਨਕਸ਼ਾ ਦਿੱਤਾ ਤੇ ਸਾਰੇ ਗੁਰੂ ਸਾਹਿਬਾਨ ਤੇ ਪੀਰ ਪੈਗ਼ੰਬਰਾਂ ਨੂੰ ਮਿਲਣ ਦੇ ਰਸਤੇ ਦਾ ਨਕਸ਼ਾ ਦੇ ਰੂਪ ਵਿੱਚ ਆਪਣੇ ਆਪ ਨੂੰ ਸਮੇਟ ਕੇ ਧੰਨ ਧੰਨ ਯੁਗੋ-ਯੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭੇਂਟ ਕੀਤੇ ਕੌਮ ਨੂੰ ,! ਪੰਜਾਬੀ ਵਿੱਚ !ਥੋੜਾ ਜਿਹਾ ਜ਼ਰੂਰ ਸੋਚਿਆ ਕਰੋ ਪਿਆਰਿਓ ਜੇ ਤੁਸੀਂ ਪੰਜਾਬੀ ਹੁੰਦੇ ਹੋਏ ਸਲਾਹ ਦਿੰਦੇ ਹੋ ਜੋ ਭਾਸ਼ਾ ਤੁਹਾਨੂੰ ਆਉਂਦੀ ਹੈ ਉਸ ਭਾਸ਼ਾ ਨੂੰ ਵਰਤਣ ਦੀ , ਸਿਰਫ ਦੁੱਖ ਨਹੀਂ ਹੁੰਦਾ ,ਸ਼ਰਮ ਵੀ ਆਉਂਦੀ ਹੈ ਜਦੋਂ ਇਹ ਸਾਡੇ ਉੱਪਰ ਆਪਣੀ ਧੱਕਾ ਸ਼ਾਹੀ ਠੋਕਦੇ ਜਾਂ ਸਲਾਹ ਦਿੰਦੇ ਹਨ । ਮੈਂ ਆਪ ਵੀ ਅੰਗਰੇਜ਼ੀ ਵਿੱਚ ਹੀ ਲਿਖਦਾ ਹੁੰਦਾ ਸੀ ਤੁਹਾਨੂੰ ਦੋਵਾ ਨੂੰ ਤੇ ਜਿਸ ਦਿਨ ਘੁੱਧਾ ਸਿੰਘ ਨੇ ਕਿਹਾ ਕੇ ਚਲੋ ਸਾਰੇ ਆਪਣੀ ਮਾਂ ਬੋਲੀ ਵਿੱਚ ਲਿਖਿਆ ਕਰੀਏ ਕਿਉਂ?? ਕਿਉਂਕਿ ਤੁਸੀਂ ਜਦੋਂ ਲੱਗ ਭੱਗ ਸਾਰਾ ਇੰਡੀਆ ਜਾਂ ਹਿੰਦੁਸਤਾਨ ਆਪ ਘੁੰਮ ਫਿਰ ਦੇਖਿਆ ਤੇ ਤਜੱਰਬਾ ਹੋਇਆ ਪਈ ਦੂਜੀਆਂ ਪ੍ਰਾਂਤਾਂ ਦੇ ਲੋਕ ਜਾਂ ਕਬੀਲਿਆਂ ਦੇ ਲੋਕ ਕਿਸ ਤਰਾਂ ਆਪਣੀ ਮਾਂ ਬੋਲੀ ਨੂੰ ਪਹਿਲਾ ਦਰਜਾ ਦਿੰਦੇ ਹਨ ਚਾਹੇ ਉੱਨਾਂ ਦਾ ਵਪਾਰ ਹੋਵੇ ਹਜ਼ਾਰਾਂ ਦਾ ਜਾਂ ਲੱਖਾਂ ਦਾ ,ਗਰੀਬ , ਅਮੀਰ ਦੀ ਕੋਈ ਪ੍ਰਵਾਹ ਨਹੀਂ ਉੱਨਾਂ ਲੋਕਾਂ ਨੂੰ ਉਹ ਲੋਕ ਹਿੰਦੀ ਵੀ ਨਹੀਂ ਸਿੱਖਦੇ ਸਗੋਂ ਉਹ ਚਾਹੁੰਦੇ ਵੀ ਨਹੀਂ ਹਿੰਦੀ ਬੋਲਣੀ ਜਾਂ ਲਿਖਣੀ ਉਹ ਕਹਿੰਦੇ ਸਾਡਾ ਸਰੀ ਜਾਂਦਾ ਸਾਨੂੰ ਲੋੜ ਨਹੀਂ ਹਿੰਦੀ ਸਿੱਖਣ ਦੀ ਤੁਹਾਨੂੰ ਲੋੜ ਹੈ ਤਾਂ ਤੁਸੀਂ ਸਾਡੀ ਭਾਸ਼ਾ ਸਿੱਖ ਲਵੋ ਬਹੁਤਿਆਂ ਨੂੰ ਹਿੰਦੀ ਆਉਂਦੀ ਵੀ ਹੁੰਦੀ ਹੈ ਪਰ ਉਹ ਫਿਰ ਵੀ ਦੱਸਣਗੇ ਨਹੀਂ ਕੇ ਮੈਨੂੰ ਹਿੰਦੀ ਆਉਦੀ ਹੈ ! ਇਸੇ ਤਰਾਂ ਹੀ ਕਨੇਡਾ ਵਿੱਚ ਕਨੇਡਾ ਦੇ ਕਿਊਬਕ ਪ੍ਰਾਂਤ ਵਿੱਚ ਵੀ ਇਸੇ ਤਰਾਂ ਹੀ ਹੈ ਉੱਥੇ ਦੇ ਲੋਕ ਧੱਕੇ ਨਾਲ ਫ਼੍ਰੈਂਚ ਬਕਾਉਂਦੇ ਹਨ ਸਾਰੇ ਪ੍ਰਾਂਤ ਜਾਂ ਸਟੇਟ ਵਿੱਚ ਅੰਗਰੇਜ਼ੀ ਵਿੱਚ ਕੋਈ ਸੜਕ ਜਾਂ ਦੁਕਾਨ ਵਾਲਾ ਸਾਈਨ ਵੀ ਨਹੀਂ ਲਗਾ ਸਕਦੇ ਸਿਰਫ ਫ਼੍ਰੈਂਚ ਵਿੱਚ ਹੀ ਲਿਖ ਸਕਦੇ ਹਾਂ ਪਰ ?? ਇਹ ਗੱਲਾਂ ਸਾਡੇ ਪੰਜਾਬੀਆਂ ਨੂੰ ਸਮਝ ਨਹੀਂ ਆ ਰਹੀਆਂ ਰੱਬ ਜਾਣੇ ਕਿਉਂ ??ਗੁਅਇਆ ਵੀ ਬਹੁਤ ਕੁਝ ਸ਼ੇਰ ਜਵਾਨਾਂ ਨੇ ਪਰ ਫਿਰ ਵੀ ਪੈਸਾ ਬਾਜ਼ੀ ਮਾਰ ਜਾਂਦਾ ਯਾਰੋ ਕਿਉਂ ? ਮੈਨੂੰ 23 ਸਾਲ ਹੋਗਏ ਪੰਜਾਬ ਦੀ ਧਰਤੀ ਨੂੰ ਮੱਥਾ ਟੇਕੇ ਨੂੰ ਤੇ 10 ਸਾਲ ਉਸ ਤੋਂ ਪਹਿਲਾ ਉਡੀਕ ਕੀਤੀ ਸੀ । ਜੋ ਵਾਹਿਗੁਰੂ ਜੀ ਦਾ ਹੁਕਮ ਉਹੀ ਮੰਨਣਾ ਪੈਂਦਾ ਤੇ ਉਸ ਰਜ਼ਾ ਵਿੱਚ ਵਿੱਚ ਹੀ ਸਭ ਕੁਝ ਹੈ ।ਪੈਸਾ ਤਾਂ ਪੈਸੇ ਨਾਲ ਖੇਡਣਾ ਤਾਂ ਉਨ੍ਹਾਂ ਲੋਕਾਂ ਦੇ ਹਿੱਸੇ ਆਉਂਦਾ ਜੋ ਕਿਸੇ ਹੋਰ ਜਾਂ ਇਨਸਾਨੀਅਤ ਤੇ ਯਕੀਨ ਨਹੀਂ ਕਰਦੇ ਤੇ ਨ ਹੀ ਕਰ ਸਕਦੇ ਹਨ ।ਕਿਉਂਕਿ ਉੱਨਾਂ ਲੋਕਾਂ ਦੀ ਆਪਣੀ ਦੁਨੀਆ ਹੁੰਦੀ ਹੈ ਤੇ ਆਪਣਾ ਹੀ ਬਣਾਇਆ ਹੋਇਆ ਰੱਬ ਹੁੰਦਾ ਹੈ ! ਉੱਨਾਂ ਨੇ ਇਸ ਮਾਸੂਮ ਦੁਨੀਆ ਤੋਂ ਕੁਝ ਨੀ ਲੈਣਾ ,ਦੇਣਾ । ਸ਼ਾਬਾਸ਼ ਤੁਹਾਡੇ ਜੋ ਤੁਸੀਂ ਇੰਨੇ ਦਰਦ ਨਾਲ ਪੰਜਾਬੀ ਦੇ ਵਿੱਚ ਹੌਂਕਾਂ ਲਿਆ , ਕੁਰਬਾਨ ਹਾਂ ਤੁਹਾਡੇ ਤੋਂ ! ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਇਸੇ ਤਰਾਂ ਹਰ ਰੋਜ ਸਫਰ ਵਿੱਚ ਤੁਹਾਡੇ ਅੰਗ ਸੰਗ ਸਹਾਈ ਰਹਿਣ ਤੇ ਰਾਜ਼ੀ ਖੁਸ਼ ਰੱਖਣ !ਮੈ ਵੀ ਵੈਨਕੂਵਰ ਵੱਲ ਜਾ ਰਿਹਾਂ ਹਾਂ ਅਲਾਸਕਾ ਤੋਂ। ਹਾਈਵੇ ਅਲਾਸਕਾ ਤੋਂ ਕਨੇਡਾ , ਅਮਰੀਕਾ ਦੀਆਂ ਬਰਫ਼ੀਲੀਆਂ ਚਿੱਟੀਆਂ ਤੇ ਹਰੀਆਂ ਪਹਾੜੀਆਂ ਦਾ ਅਨੰਦ ਮਾਣਦੇ ਹੋਏ ਸਭ ਨੂੰ ਪਿਆਰੀ ਸਤਿ ਸ਼੍ਰੀ ਅਕਾਲ ਜੀ।

  • @sarajmanes4505
    @sarajmanes4505 2 роки тому +1

    ਅਮ੍ਰਿਤਪਾਲ ਸਿੰਘ ਬਾਈ ਜਿਉ ਆਪ ਜੀ ਹਿੰਦੀ ਬੋਲਣ ਦੇ ਵਿੱਚ ਹੱਥ ਤੰਗ ਹੈ ਜੀ ਆਪਾ ਨੂੰ ਮਾਂ ਬੋਲੀ ਪੰਜਾਬੀ ਹੀ ਠੀਕ ਹੈ ਜੀ

  • @BalvirSingh-kz3uf
    @BalvirSingh-kz3uf 2 роки тому +2

    ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਅਸੀਂ ਤੁਹਾਡੇ ਬਲੋਕ ਦੇਖਣ ਨੂੰ ਬਹੁਤ ਕਾਹਲੇ ਹਨ ਜੀ

  • @KuldeepSingh-nq2oi
    @KuldeepSingh-nq2oi 2 роки тому +1

    ਬਾਈ ਜੀ ਪੰਜਾਬੀਓ ਤੁਹਾਡੀ ਮਿਹਨਤ ਵੀ ਬਹੁਤ ਹੀ ਜਿਆਦਾ ਬਾਈ ਤੇ ਵਲੌਗ ਵੀ ਸੋਹਣਾ

  • @ParamjitSingh-ok8he
    @ParamjitSingh-ok8he 2 роки тому

    ਬਹੁਤ ਵਧੀਆ ਪਹਾੜੀ ਇਲਾਕਿਆਂ ਦੇ ਦ੍ਰਿਸ਼ਾਂ ਨਾਲ ਭਰਪੂਰ ਵਿਡੀਓ ਹੈ। ਮੈਂ ਹਮੇਸ਼ਾਂ ਆਪਣੇ ਕੁਮੈਂਟ ਪੰਜਾਬੀ ਚ ਲਿਖਦਾ ਹਾਂ। ਜੋ ਲੋਕ ਹਿੰਦੀ ਚ ਵਲੌਗ ਬਣਾਉਣ ਦੀ ਸਲਾਹ ਦਿੰਦੇ ਹਨ ਉਹ ਇੱਕ ਨੁਕਤੇ ਤੋਂ ਠੀਕ ਜਾਪਦੇ ਹਨ ਪਰ ਨਾਲ ਲੱਗਦੀ ਗੱਲ ਇਹ ਵੀ ਹੈ ਕਿ ਹਿੰਦੀ ਚ ਤਾਂ ਵਲੌਗ ਬਣਾਉਣ ਵਾਲੇ ਅਣਗਿਣਤ ਹਨ ਪਰ ਪੰਜਾਬੀ ਚ ਬਹੁਤ ਘੱਟ ਹਨ। ਸੋ ਵਲੌਗ ਪੰਜਾਬੀ ਚ ਹੀ ਬਣਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ।

  • @Jspunjabisuit55555
    @Jspunjabisuit55555 Рік тому +1

    ਬਾਈ ਤੁਸੀ ਬਹੁਤ ਵਧੀਆ ਗੱਲ ਕੀਤੀ ਪੰਜਾਬੀ ਭਾਸ਼ਾ ਆਲੀ 👍🙏

  • @jagmohanpalsingh9145
    @jagmohanpalsingh9145 2 роки тому

    ਬਾਈ ਜੀ,ਤੁਸੀ ਪੰਜਾਬੀ ਬੋਲਣ ਤੇ ਪੰਜਾਬੀ ਲਿਖਣ ਵਾਲੀ ਗੱਲ ਕੀਤੀ ਤੇ ਮੈਨੂੰ ਬਹੁਤ ਚੰਗਾ ਲੱਗਿਆ।ਸਾਡੀ ਮਾਂ ਬੋਲੀ ਪੰਜਾਬੀ🌻ਜਿੰਦਾਬਾਦ

  • @sarbjitmangat4950
    @sarbjitmangat4950 2 роки тому

    ਘੁ ਦਾ ਜੀ ਦੇਵ ਸਾਡੇ ਵਾਲਿਓ ਬੰਦੇ ਢਾਈ ਕਿਸਮ ਦੇ ਹੁੰਦੈ ਜ਼ੋਖਮ ਆਲੇ ਬਿਨਾਂ ਜ਼ੋਖਮ ਤੇ ਫੇਕ ਸਿਆਣਿਆਂ ਦੀ ਬੈਠਕ ਚ ਗੁਫ ਤਗੂ ਤੇ ਆਪ ਜੀ ਵਰਗਿਆਂ ਨਾਲ ਨੇੜਤਾ ਕਰਮਾਂ ਵਾਲਿਆਂ ਨੂੰ ਮਿਲਦੀ ਐ ਵਲੋਂ ਪਰਮਜੀਤ ਮਾਂਗਟ

  • @bharatsidhu1879
    @bharatsidhu1879 Рік тому

    ਬਰੁਤ ਸੋਹਣੇ ਲੱਗੇ ਕੁਦਰਤ ਦੇ ਰੰਗ ਢੰਗ ਤੇ ਬਹੁਤ ਹੀ ਸੋਹਣਾ ਲੱਗਿਆ ਸ਼ਹਿਰ ਦਾਰਜੀਲਿੰਗ ,ਦਾਰਜੀਲਿੰਗ ਦਾ ਰੇਲਵੇ ਸਟੇਸ਼ਨ ਤੇ ਘੁਮ ਸ਼ਹਿਰ

  • @qualitydjnakodar1077
    @qualitydjnakodar1077 2 роки тому +2

    ਪੰਜਾਬੀ ਭਾਸ਼ਾ ਨੂੰ ਸਤਿਕਾਰ ਦੇਣ ਲਈ ਧੰਨਵਾਦ ਜੀ

  • @dscheema3784
    @dscheema3784 2 роки тому

    ਪੰਜਾਬੀ ਵਾਲਾ ਸੁਨੇਹਾ ਬਹੁਤ ਵਧੀਆ ਹੈ ਜੀ
    ਮਾਂ ਬੋਲੀ ਦੀ ਸੇਵਾ ਹੈ।

  • @dhillonjatt7650
    @dhillonjatt7650 2 роки тому

    ਅਤਿ ਸੁੰਦਰ ਵਾਤਾਵਰਣ ਅਤੇ ਜੰਗਲਾਤੀ ਚੁਫੇਰਾ। ਜਿਉਦੇ ਵੱਸਦੇ ਰਹੋ ਖੁਸ਼ ਰਹੋ ।ਬਹੁਤ ਬਹੁਤ ਦੁਆਵਾਂ ਤੇ ਪਿਆਰ ।

  • @butasingh6136
    @butasingh6136 2 роки тому +1

    ਛੋਟੇ ਭਾਈ ਅੰਮ੍ਰਿਤ ਪਾਲ ਸਿਆਂ ਤੁਹਾਡੀਆਂ ਸਾਰੀਆਂ ਵੀਡੀਓ ਅਸੀਂ ਸਾਰਾ ਪਰਿਵਾਰ ਬੈਠ ਕੇ ਵੇਖਦੇ ਹਾਂ ਆਸਟ੍ਰੇਲੀਆ ਤੋਂ। ਹੁਣ ਕਈ ਦਿਨਾਂ ਤੋਂ ਤੁਸੀਂ ਵੀਡੀਓ ਨਹੀਂ ਪਾਈ ਸਾਨੂੰ ਬਹੁਤ ਫਿਕਰ ਹੋ ਗਿਆ ਸੀ ਕਿਉਂਕਿ ਤੁਸੀਂ ਸੰਘਣੇ ਜੰਗਲਾਂ ਵਿੱਚ ਦੀ ਲੰਘ ਰਹੇ ਹੋ ਆਪਣਾ ਖਿਆਲ ਰੱਖਿਆ ਕਰੋ ਛੋਟੇ ਭਾਈ ਖਾਣ ਪੀਣ ਦਾ ਖਿਆਲ ਰੱਖੋ ਪਾਣੀ ਵੀ ਪਰਖ ਕੇ ਪੀਵੋ। ਜੰਗਲ ਦੀਆਂ ਅਣਪਛਾਤੀਆਂ ਬੂਟੀਆਂ ਨੂੰ ਵੀ ਛੇਤੀ ਕੀਤੇ ਹੱਥ ਨਾ ਲਾਓ ਭਾਈ। ਐਹ ਵਾਲੀ ਨਵੀਂ ਵੀਡੀਓ ਵੇਖ ਕੇ ਬਹੁਤ ਖੁਸ਼ੀ ਹੋਈ ਅਨੰਦ ਆ ਗਿਆ। ਜਿਉਂਦੇ ਵਸਦੇ ਰਹੋ ਹਮੇਸ਼ਾਂ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਵਿੱਚ ਰਹੋ ਰੱਬ ਤੁਹਾਡਾ ਭਲਾ ਕਰੇ ਭਾਈ ।

  • @nachhattarsinghthabal9411
    @nachhattarsinghthabal9411 2 роки тому

    ਸਤਿ ਸ਼੍ਰੀ ਅਕਾਲ ਵੀਰਿਓ ਸਵੇਰੇ ਉਠਦੇ ਸਾਰ ਤੁਹਾਡਾ ਵਲੌਗ ਨਾਂ ਦੇਖੀਏ ਤਾਂ ਮਨ ਨੂੰ ਸਕੂਨ ਨਹੀਂ ਮਿਲਦਾ ਰੂਹ ਦੀ ਖੁਰਾਕ ਬਣਗਏ ਤੁਹਾਡੇ ਵਲੌਗ ਜਵਾਨੋ ਹਸਦੇ ਰਹੋ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ।

  • @superggedit8416
    @superggedit8416 2 роки тому

    ਪਰਮਾਤਮਾ ਸੋਨੂੰ ਚੜਦੀ ਕਲਾ ਵਿਚ ਰੱਖੇ

  • @harpalsingh1449
    @harpalsingh1449 2 роки тому

    ਬਲਦੇਵ ਵੀਰ ਅਤੇ ਅੰਮ੍ਰਿਤ ਵੀਰ ਜੀ ਸੱਤ ਸ੍ਰੀ ਅਕਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @balwantsingh8069
    @balwantsingh8069 2 роки тому

    ਸਹੀ ਗੱਲ ਹੈ ਪੰਜਾਬੀ ਵਿੱਚ ਹੀ ਲਿਖਣਾ ਚਾਹੀਦਾ ਤੇ ਬੋਲਣੀ ਵੀ ਪੰਜਾਬੀ ਚਾਹੀਦੀ । ਤੁਹਾਡਾ ਪੁੱਤਰੋ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਪੰਜਾਬੀ ਲ‌ਈ ਉਪਰਾਲਾ ਕੀਤਾ ਹੈ ਤੇ ਜਿੰਨਾਂ ਨੇ ਤੁਹਾਡੀ ਕੀਤੀ ਗਈ ਅਪੀਲ ਤੇ ਅਸਰ ਕੀਤਾ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਪੰਜਾਬੀ ਨੂੰ ਪਿਆਰ ਕਰਦੇ ਹੋਏ ਪੰਜਾਬੀ ਵਿੱਚ ਹੀ ਟਿਪਣੀ ਲਿਖੋਗੇ। ਜਿਉਂਦੇ ਰਹੋ ਪੁੱਤਰੋ ਵਾਹਿਗੁਰੂ ਤੁਹਾਨੂੰ ਆਪਣੇ ਸਫ਼ਰ ਦੌਰਾਨ ਚੜਦੀ ਕਲਾ ਵਿੱਚ ਰੱਖਣ ਜੀ।

  • @JaspalSinghmaan1818
    @JaspalSinghmaan1818 2 роки тому +1

    ਠੀਕ ਏ ਵੀਰ

  • @avnindersidhu
    @avnindersidhu 2 роки тому +10

    ਉਡੀਕ ਤੋ ਬਾਅਦ ਸੋਹਣਾ ਵਲੋਗ ਦੇਖਣ ਨੂੰ ਮਿਲਿਆ ਵਾਹਿਗੁਰੂ ਚ੍ਰੜਦੀ ਕਲਾਂ ਚ੍ਹ ਰੱਖੇ 🙏🏻🙏🏻🙏🏻🙏🏻🙏🏻

  • @manindersingh9802
    @manindersingh9802 2 роки тому

    ਚੰਗੀ ਗੱਲ ਕੀਤੀ ਭਰਾਂ... ਲੁੱਧਿਆਣੇ ਵੱਲੋ 🙏🙏🙏

  • @DavinderSingh-jo9sj
    @DavinderSingh-jo9sj 2 роки тому

    ਮਾਂ ਬੋਲੀ ਪੰਜਾਬੀ ਨੂੰ ਪਹਿਲ। ਧੰਨਵਾਦ ਜੀ 🌺🙏🌺

  • @GurpreetSingh-rx1kj
    @GurpreetSingh-rx1kj 2 роки тому

    ਵਧੀਆ ਬਾਈ ਅੰਮ੍ਰਿਤ ਘੁੱਦਾ ਤੇ ਦੇਵ ਬਾਈ ਸਤਿ ਸਰੀ ਅਕਾਲ ਅਸੀਂ ਵੀ ਅਜ ਪੰਜਾਬੀ ਸੁਰੂ ਕਰਤੀ

  • @suchasinghdh1999
    @suchasinghdh1999 2 роки тому +13

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰੇ

  • @JarnailSingh-ms1xz
    @JarnailSingh-ms1xz 2 роки тому +1

    ਵਧੀਆ ਲਗਿਆ

  • @Yadwinder4848
    @Yadwinder4848 2 роки тому +1

    ਬਾਬਾ ਜੀ ਚੜਦੀ ਕਲਾ ਵਿਚ ਰੱਖਣ, ਦਿਲੋ ਸਤਿਕਾਰ ਹੈ ਪਹਿਲੀ ਵਾਰ ਕਿਸੇ ਵਲੋਗਰ ਦੀਆਂ ਵੀਡੀਓ ਦੇਖਕੇ ਮਾਣ ਹੁੰਦਾ ਹੈ ਆਹ ਪੰਜਾਬੀ ਵਾਲੀ ਗੱਲ ਕਰਕੇ ਤੁਸੀਂ ਕੀਲ ਹੀ ਲਿਆ

  • @gurmeetwarich1006
    @gurmeetwarich1006 2 роки тому

    ਅ੍ਮਿਤਪਾਲ ਅਤੇ ਬਲਦੇਵ ਵੀਰ ਸਤਿ ਸ੍ਰੀ ਅਕਾਲ ਦੁਬਾਰਾ ਬਲਾਕ ਸ਼ੁਰੂ ਕਰਨ ਤੇ ਧੰਨਵਾਦ

  • @mandeepsandhu3436
    @mandeepsandhu3436 2 роки тому +1

    ਬਾਈ ਪੰਜਾਬੀ ਦਾ ਪੱਲਾ ਨੀ ਛੱਡਣਾ। ਕੁਝ ਮਰਜ਼ੀ ਹੋਜੇ। ਪੰਜਾਬੀ ਨਾਲ ਹੀ ਪਛਾਣ ਆ। ਪੰਜਾਬੀ ਨੇ ਹੀ ਤੁਹਾਨੂੰ ਅੱਗੇ ਲੈ ਕੇ ਜਾਣਾ।, 🧡

  • @jagseersingh502
    @jagseersingh502 2 роки тому +21

    ਸ਼ੁਕਰ ਆ ਬਾਈ ਤੁਹਾਡੇ ਦਰਸ਼ਨ ਹੋਏ, ਜੰਗਲ਼ੀ ਏਰੀਏ ਕਰਕੇ ਫ਼ਿਕਰ ਜਿਹਾ ਹੋ ਗਿਆ ਸੀ, ਆਪਣਾ ਖਿਆਲ ਰੱਖਿਆ ਜੇ, ਧੰਨਵਾਦ ਜੀ,

  • @bsbeantsharma
    @bsbeantsharma 2 роки тому

    ਸ਼ੁਕਰ ਹੈ, ਤੁਹਾਨੂੰ ਵੇਖਿਆ,, ਖੁਸ਼ ਰਹੋ🌹🌹🌹🌹💐💐💐

  • @BittaNooraDiaries
    @BittaNooraDiaries 2 роки тому +8

    *Bai Sartaj chup chap hi hogya si 2 din*
    *bless yu* 👌🏼

  • @jaspreetsinghartandcraft1563

    Bohat sohni jgah bai ji. ਬਹੁਤ ਵਧੀਆ ਵਲੋਗ ਬਣਾਇਆ

  • @azadpanjaabsingh8536
    @azadpanjaabsingh8536 2 роки тому +2

    ਵਾਹਿਗੁਰੂ ਜੀ ਮੇਹਰ ਕਰਨੀ ਸਾਡੇ ਵੀਰਾ ਉੱਪਰ ਜੀ। 🙏🙏🌹🌹💐💐

  • @varinderjitsingh1988
    @varinderjitsingh1988 2 роки тому

    ਸਤਸ੍ਰੀਅਕਾਲ ਵੀਰੇ ਤੇਰੀ ਵੀਡੀਓ ਉਡੀਕਦੇ ਰਹੇ ਅਜ ਮਿਲੇ ਓ ਚੰਗਾ ਲਗਾ ਦੇਖ ਕੇ ਰਬ ਰਾਖਾ

  • @tejindersinghchahal9275
    @tejindersinghchahal9275 2 роки тому +1

    ਬਾਈ ਗ੍ਰੀਨਰੀ ਬਹੁਤ ਜਿਆਦਾ ਸੋਹਣੀ ਲੱਗਦੀ ਆ ਅੱਤ ਕਰਾਈ ਪਏੀ ਆ ਕੁਦਰਤ ਨੇ ਬਹੁਤ ਸੋਹਣਾ ਮਾਹੌਲ ਆ

  • @sukhjinder_kandhola
    @sukhjinder_kandhola 2 роки тому

    ਬਹੁਤ ਵਧੀਆ ਵੀਰ
    ਧੰਨਵਾਦ ਸਾਨੂੰ ਵੀ ਨਾਲ ਘਮਾਊਣ ਲਈ

  • @pachitarsingh9580
    @pachitarsingh9580 2 роки тому +9

    ਬਹੁਤ ਵਧੀਆ ਵੀਰਿਓ 🙏

  • @rajwantdhandwar9698
    @rajwantdhandwar9698 2 роки тому +2

    ਧੰਨਵਾਦ ਜੀ ਵਲੋਗ ਅੱਪਲੋਡ ਕਰਨ ਲਈ ਕੱਲ ਦੇ ਪੁਰਾਣੇ ਹੀ ਦੇਖਕੇ ਟਾਈਮ ਪਾਸ ਕਰ ਰਹੇ ਸੀ 🙏❤️

  • @Punjabijazba
    @Punjabijazba 2 роки тому

    ਬਾਈ ਜੀ ਬਹੁਤ ਵਧੀਆ ਗੱਲ ਕੀਤੀ ਪੰਜਾਬੀ ਵਾਲੀ ਨਜ਼ਾਰੇ ਲਿਆਤੇ

  • @gurpreetsidhu3681
    @gurpreetsidhu3681 2 роки тому

    ਬਹੁਤ ਸੋਹਣਾ ਸਫਰ ਐ ਵੀਰ ਧੰਨਵਾਦ ਤੁਹਾਡਾ ਸਿੱਧੂ ਵੀਰ ਦੀ ਮੌਤ ਤੋਂ ਬਾਅਦ ਉਦਾਸੀ ਦੇ ਮੌਹਾਲ ਚ ਵੀਡੀਓ ਨਾ ਦੇਖ ਸਕਿਆ ਇਸ ਕਰਕੇ ਦੇਰੀ ਨਾਲ ਹੀ ਸਹੀ ਪਰ ਸੋਹਣੀ ਚੀਜ਼ ਦੇਖ ਰਹੇ ਹਾਂ ਇਹ ਖੁਸ਼ੀ ਐ.. ਦਰਸ਼ਨ ਦੀਦਾਰੇ ਕਰਵਾਉਣ ਲਈ ਸ਼ੁਕਰੀਆ 🙏

  • @user-bn2io6vv4m
    @user-bn2io6vv4m 2 роки тому +2

    Thanks!

  • @barindersinghuk4405
    @barindersinghuk4405 2 роки тому

    ਪੰਜਾਬੀ ਆਲ਼ੀ ਗੱਲ ਬਹੁਤ ਵਧੀਆ 🙏🙏

  • @jassachahal7708
    @jassachahal7708 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @user-eh3yz7rb7j
    @user-eh3yz7rb7j 2 роки тому

    ਬਹੁਤ ਵਧੀਆ ਉਪਰਾਲਾ

  • @GursewakSingh-pw1ct
    @GursewakSingh-pw1ct 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @KuldeepSingh-jx6ng
    @KuldeepSingh-jx6ng 2 роки тому

    ਬਹੁਤ ਬਹੁਤ ਬਹੁਤ ਵਧੀਆ।।।।

  • @VikramSingh-ob9wl
    @VikramSingh-ob9wl 2 роки тому +1

    ਵਾਹਿ ਗੁਰੂ ਮਾਹਿਰ

  • @HealthyPunjabiFood
    @HealthyPunjabiFood 2 роки тому

    ਸ਼ੁਕਰ ਹੈ

  • @sarbjitsingh3011
    @sarbjitsingh3011 Рік тому

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਬਹੁਤ ਸੋਹਣਾ ਦਿ੍ਸ਼ ਦਿਖਾ ਰਹੇ ਹੋ ਬਾਈ ਜੀ ਅਤੇ ਜਾਣਕਾਰੀ ਵੀ ਦੇ ਰਹੇ ਹੋ! ਬਾਕੀ ਵਿਚਾਰ ਪੰਜਾਬੀ ਵਿੱਚ ਲਿਖਣ ਬਾਰੇ ਕਹਿਣਾ, ਯਾਰ ਤੁਹਾਨੂੰ ਕਿਹੜੇ ਸ਼ਬਦਾਂ ਨਾਲ ਸਨਮਾਨ ਦੇਵਾਂ!!

  • @hardeepsingh-ms5ex
    @hardeepsingh-ms5ex 2 роки тому

    ਬਹੁਤ ਵਧੀਆ

  • @gopgcheema
    @gopgcheema 2 роки тому

    ਕੈਂਟ ਜਟੋ 👌 ਵਾਹਿਗੁਰੂ ਮੇਹਰ ਕਰੇ

  • @balrajdhaliwal9035
    @balrajdhaliwal9035 2 роки тому

    ਬੁਹਤ ਧੰਨਵਾਦ ਬਾਈ ਜੀ

  • @001Gurri
    @001Gurri 2 роки тому +1

    ਸੂਕਰ ਹੈ ਸੋਣਾਆ ਤੂੰ ਵੀਡੀਓ ਚੜਦੀ ਤੁਹਾਡੇ ਨੈੱਟਵਰਕ ਨਹੀ ਸੇ ਸਾਡਾ ਦਿਲ ਨਹੀ ਲਗਾ 😀🤝😍👌 ਹੁਣ ਵੀਡੀਓ ਦੇਖ ਕੇ ਜਾਣ ਚ ਜਾਣ ਆਈ 🥰

  • @gagantooraofficial
    @gagantooraofficial 2 роки тому

    ਵੀਰ ਕਦੋਂ ਦੇ ਉਡੀਕ ਦੇ ਸੀ ਵਲੋਗ ਨੂੰ
    ਸੁਕਰ ਐ ਵੀਰ ਹੁਣਾ ਨੇ ਦਰਸਨ ਦੀਦਾਰੇ ਦਿੱਤੇ
    ਸੋਹਣੇ ਸਫ਼ਰਾ ਦੀਆ ਦੁਵਾਵਾਂ ਦੋਨੇ ਵੀਰਾ ਨੂੰ

  • @kamaldhillon638
    @kamaldhillon638 2 роки тому

    Very nice very beautiful sir thanks 🙏🙏

  • @kvsingh9659
    @kvsingh9659 2 роки тому

    ਰੋਟੀ ਖਾਂਦੇ ਬਾਈ ਤੇਰੀ ਵੀਡਿਓ ਵੇਖਣ ਦਾ ਅਲਗ ਹੀ ਸਵਾਦ ਹੈ।।।।।

  • @davinderbasraon4556
    @davinderbasraon4556 2 роки тому

    ਜਿਊਂਦੇ ਵਸਦੇ ਰਹੋ ਵੀਰੋ

  • @ajaybawa4794
    @ajaybawa4794 2 роки тому

    ਬਹੁਤ ਵਧੀਆ ਜੀ

  • @parwindersingh5388
    @parwindersingh5388 2 роки тому +4

    ਸਤਿ ਸ਼੍ਰੀ ਅਕਾਲ 🙏🏻ਬਾਈ ਜਿਉਂਦੇ ਵੱਸਦੇ ਹੱਸਦੇ ਖੇਡਦੇ ਰਹੋ ❤️ ਸਾਡੇ ਸਾਰੇ ਪਰਿਵਾਰ ਵੱਲੋ ਆਪ ਜੀ ਦੋਹਾਂ ਵੀਰਾਂ ਨੂੰ ਬਹੁਤ ਸਾਰਾ ਪਿਆਰ 😇ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ( ਪਿੰਡ ਤਲਵੰਡੀ ਸੰਘੇੜਾ ,ਸ਼ਾਹਕੋਟ , ਦੋਆਬਾ)

  • @gurcharan1979
    @gurcharan1979 2 роки тому

    ਜਿਓੰਦੇ ਰਹੋ ਵੀਰੋ ਚੜ੍ਹਦੀਕਲਾ ਚ ਰਹੋ

  • @bittakaleke4795
    @bittakaleke4795 2 роки тому

    ਬਹੁਤ ਵਧੀਆ ਹੈ ਬਲੌਗ ਬਾਈ

  • @manjindersinghsidhu1275
    @manjindersinghsidhu1275 2 роки тому

    ਚੜ੍ਹਦੀ ਕਲਾ ਵਿੱਚ ਰਹੋ

  • @mrsingh7580
    @mrsingh7580 Рік тому +1

    Take care of yourself veere. God bless you both.🙏🙏

  • @babbukhan453
    @babbukhan453 2 роки тому

    ਸਿਰਾ ਗੱਲ ਬਾਤ

  • @gurbinderbrar7039
    @gurbinderbrar7039 2 роки тому

    ਬਹੁਤ ਸ਼ਾਨਦਾਰ ਵੀਰ....

  • @amarjotsinghsandhu6203
    @amarjotsinghsandhu6203 2 роки тому +1

    ਸਤਿ ਸ੍ਰੀ ਅਕਾਲ ਵੀਰਉ ਬਹੁਤ ਹੀ ਵਧੀਆ ਲ਼ਗਦਾ ਥੋਡੇ ਸਫਰ ਦੇ ਬਲੌਗ ਦੇਖਕੇ ਇਉਂ ਲੱਗਦਾ ਜਿਵੇਂ ਅਸੀਂ ਵੀ ਥੋਡੇ ਨਾਲ ਸਫਰ ਕਰ ਰਹੇ ਹਾਂ ਬਹੁਤ ਹੀ ਵਧੀਆ ਸੋਚ ਹੈ ਵੀਰ ਅੰਮ੍ਰਿਤਪਾਲ ਵੀਰ ਜੋ ਸ਼ਾਨੂੰ ਪੰਜਾਬੀ ਲਿਖਣ ਦਾ ਮੌਕਾ ਮਿਲਿਆ ਵਾਹਿਗੁਰੂ ਤੁਹਾਨੂੰ ਅਤੇ ਬਲਦੇਵ ਵੀਰ ਅਤੇ ਪਰਿਵਾਰਾਂ ਨੂੰ ਚੜਦੀ ਕਲਾ ਬਖ਼ਸ਼ੇ 🙏🙏🙏🙏🙏

  • @sukhpalpoohla7360
    @sukhpalpoohla7360 2 роки тому

    ਬਹੁਤ ਵਧੀਆ ਬਾਈ ਜੀ।

  • @veerpalkaur1973
    @veerpalkaur1973 2 роки тому

    ਮਲਕੀਤ

  • @sushmabansal9979
    @sushmabansal9979 2 роки тому +1

    👌

  • @bawabrar2382
    @bawabrar2382 2 роки тому +5

    ਜਿਉਦੇ ਰਹੋ ਬਾਈ 💕

  • @bhupinderheer
    @bhupinderheer 2 роки тому

    ਸਤਿ ਸ੍ਰੀ ਆਕਾਲ ਜੀ ਬਾਈ ਜੀ ਤੁਹਾਡੇ ਬਲੌਗ ਦੇਖ ਕੇ ਸਿੱਕਿਮ ਦੀ ਬਹੂਤ ਜਾਣਕਾਰੀ ਮਿਲਦੀ ਹੈ ਮੈਂ ਸਿੱਕਿਮ ਵਿਚ ਪੋਸਟਿੰਗ ਆਇਆ ਹਾਂ ਅਤੇ ਤੁਹਾਡੇ ਵੀਡੀਓ ਦੇਖ ਕੇ ਹੀ ਟਿਕਾਣੇ ਤੇ ਪਹੁੰਚ ਗਿਆ ਧਨਬਾਦ

  • @sony2802
    @sony2802 2 роки тому

    ਬਹੁਤ ਸੋਹਣਾ ਵੀਰ ਜੀ

  • @jarnailsingh812
    @jarnailsingh812 2 роки тому

    ਸਤਿ ਸ੍ਰੀ ਆਕਾਲ ਜੀ ਹਿੰਦੀ ਚ ਅਪਨਾਂ ਹੱਥ ਥੋੜਾ ਟਾਈਟ ਆ ਥੂਆਡੀ ਹਿੰਦੀ ਬਹੂਤ ਸੌਹਨੀ ਆ ਬਾਈ ਜੀ ਪੰਜਾਬੀ ਚ ਹੀ ਬਨਾਊਂ ਆਪਣੀ ਮਾਂ ਬੋਲੀ ਆ ਜੀ

  • @GurbirBatthAlgon
    @GurbirBatthAlgon 2 роки тому

    ਵਾਹਿਗੁਰੂ ਚੜਦੀਕਲਾ ਬਖਸ਼ੇ

  • @sarajmanes4505
    @sarajmanes4505 2 роки тому +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜਿਉ ਬਹੁਤ ਖੂਬਸੂਰਤ ਸਹਿਰ ਬਹੁਤ ਵਧੀਆ ਜਾਣਕਾਰੀਆ ਦਿਤਿਆ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਚੰੜਦੀ ਕੱਲਾ ਵਿੱਚ ਰੱਖਣ ਖੁਸ਼ ਰੱਖਣ ਆਪ ਜੀ ਨੂੰ ਧੰਨਵਾਦ ਬਾਈ ਜਿਉ

  • @143palwinder
    @143palwinder 2 роки тому

    ਸਦਾ ਖੁਸ਼ ਰਹੋ ਵੀਰੋ

  • @madhomalli7321
    @madhomalli7321 2 роки тому +22

    Good morning ਬਾਈ ਜੀ ਅਸੀਂ ਤਾਂ ਉਦਾਸ ਹੋ ਗਏ ਸੀ । ਗਾਣਾ ਵੀ ਗਾ ਲਿਆ ਆ ਆ ਜਾ ਅੱਖੀਆਂ ਉਡੀਕ ਦੀਆਂ ❤️❤️💐💐

  • @psahota7358
    @psahota7358 2 роки тому +4

    My husband and I watching your videos every day!! This the best medicine for us after long day work. I hope you can make a trip to Canada 🇨🇦

  • @kulweersingh3279
    @kulweersingh3279 2 роки тому

    ਸਹੀ ਗੱਲ ਆ ਵਾਈ ਪੰਜਾਬੀ ਚ ਹੀ ਠੀਕ ਆ

  • @lalpreetsingh
    @lalpreetsingh 2 роки тому

    ਘੁੱਦਾ ਸਿੰਘ ਤੇ ਦੇਵ ਬਾਈ ਸਤਿ ਸ਼੍ਰੀ ਅਕਾਲ ।।

  • @jagsirsran7403
    @jagsirsran7403 2 роки тому +2

    ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਬਹੁਤ ਸੋਹਣਾ ਇਲਾਕ਼ਾ ਜੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ

  • @bbutterr1588
    @bbutterr1588 2 роки тому

    Sidhu Bai De Jaan Da Bahut Dukh Hoya

  • @gillsimrat00
    @gillsimrat00 2 роки тому +2

    ਪੰਜਾਬ ❤️ ਇਨ ਦਾਰਜੀਲਿੰਗ

  • @bhupinder..........1503
    @bhupinder..........1503 2 роки тому

    ਨਾਈਸ

  • @simarjitsinghmalhi1578
    @simarjitsinghmalhi1578 2 роки тому

    🙏 ਜਲੰਧਰ ਤੋਂ ✌

  • @balrajgillbalrajgill7674
    @balrajgillbalrajgill7674 2 роки тому +1

    ਪੰਜਾਬੀ ਭਾਸ਼ਾ ਨੂੰ ਪਿਆਰ ਤੇ ਸਤਿਕਾਰ ਦੇਣ ਲਈ ਥੋਡਾ ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏 ਬਾਕੀ ਏਹ ਇਲਾਕਾ ਹੈ ਈ ਬਹੁਤ ਵਧੀਆ। ਸਿਲੀਗੁੜੀ ਦਾਰਜੀਲਿੰਗ 👍

  • @buntyrangre684
    @buntyrangre684 2 роки тому +1

    ਸਤਿ ਸ੍ਰੀ ਅਕਾਲ ਦੋਵੇਂ ਭਰਾਵਾਂ ਨੂੰ

  • @JaspalSinghmaan1818
    @JaspalSinghmaan1818 2 роки тому

    ਬਹੁਤ ਵਧੀਆ ਵੀਰ

  • @sukhpalsingh9477
    @sukhpalsingh9477 2 роки тому +2

    ਬਹੁਤ ਵਧੀਆ 🙏❤️💕

  • @BalkarSingh-ke6nc
    @BalkarSingh-ke6nc 2 роки тому

    ਬਾ ਈ ਜੀ ਸੰਤ ਸੱਤ ਸ਼੍ਰੀ ਅਕਾਲ ਜੀ ਵੀਰ ਜੀ ਮੈਂ ਤੌਂ ਇ ਹ ਪੁਛਨਾ ਸੀ ਚੂਹਲਾ ਤੇ ਸਿਲਨਡਰ ਕਿਥੋ ਮੰਗਵਾਇਆ ਸੀ਼ ਤੇ ਉਸਦਾ ਕੀ ਨਾਮ ਅਮਾਜੋਨ ਤੇ ਭਰੀਏ ਵੀਰ ਮੇਰਾ ਸ਼ਹਿਰ ਸਿਰਸਾ ਹਰਿਆਣਾ ਰਿਪਲਾਈ ਜਰੂਰ ਕਰੀਉ ਧਨਵਾਦ ਰੱਬ ਤੂਹਾਨੂੰ ਝਰਦੀਕਲਾ ਚੇ ਰਖੇ

  • @manpreetatwal6270
    @manpreetatwal6270 2 роки тому

    Waheguru ji

  • @jagdishmann5717
    @jagdishmann5717 2 роки тому +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਭਰਾਵਾਂ ਨੂੰ

  • @lakhvindersingh3140
    @lakhvindersingh3140 2 роки тому +1

    ਬਈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ ਰੱਖਣ

  • @pavneetsingh8062
    @pavneetsingh8062 2 роки тому +2

    ਬਹੁਤ ਵਧੀਆ ਵੀਰ ਤੁਹਾਡਾ ਵਲੋਗ ਦੇਖੇ ਬਿਨਾਂ ਦਿਨ ਹੀ ਨਹੀਂ ਲੰਘਦਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ।🙏🙏

  • @jaskarandhaliwal9948
    @jaskarandhaliwal9948 2 роки тому

    ਘੈਟ

  • @Deollivegaming
    @Deollivegaming 2 роки тому +1

    ਬਹੁਤ ਵਧੀਆ ਨਜ਼ਾਰੇ ਦਿਖਾਏ ਵੀਰੇ

  • @sukhmandersinghsukhmanders8749
    @sukhmandersinghsukhmanders8749 2 роки тому +1

    ਸਤਿ ਸ਼੍ਰੀ ਆਕਾਲ ਬਾਈ ਜੀ ਤੁਹਾਨੂੰ। ਤੁਹਾਡਾ ਸਫ਼ਰ ਬਹੁਤ ਵਧੀਆ ਚੱਲ ਰਿਹਾ ਹੈ। ਬਹੁਤ ਹੀ ਵਧੀਆ ਬਲੋਗ ਹੁੰਦਾ ਹੈ। ਬਾਕੀ ਵੀਰ ਜੀ ਤੁਸੀਂ ਦੱਖਣ ਭਾਰਤ ਦਾ ਸਫ਼ਰ ਵੀ ਜ਼ਰੂਰ ਕਰੋ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ।

  • @pammasingh1764
    @pammasingh1764 2 роки тому

    Very good morning veer je Abh khoobsurat humsafer

  • @honeysingg1122
    @honeysingg1122 2 роки тому +1

    💖👍 Lvu a bro 👍💖