ਬੱਚੇ ਅਫ਼ੀਮ ਖਾਕੇ ਕਰਦੇ ਗ਼ਲਤ ਕੰਮ, Sidhu IVF case ਬਾਰੇ ਖੁੱਲ ਕੇ ਬੋਲੇ Dr. jaswinder Kaur Sohal |Aman Aujla

Поділитися
Вставка
  • Опубліковано 29 тра 2024
  • #amanaujla #sidhumoosewala #podcast #podcasting #theamanaujlashow
    Welcome to 53nd Episode of THE AMAN AUJLA SHOW with Dr. Jaswinder Singh Sohal
    DISCLAIMER : Welcome to The Aman Aujla Show Before we dive into our conversation today, we would like to provide a brief disclaimer to ensure clarity and transparency for our listeners. Please note that the information shared in this podcast is for general entertainment and informational purposes only. The views and opinions expressed by our guests and hosts are their own and do not necessarily reflect the official stance of TAAS or its production team.
    Guests and hosts may discuss a wide range of topics, including current events, personal experiences, and professional expertise. While we strive to provide accurate and up-to-date information, we cannot guarantee the complete accuracy, reliability, or validity of all statements made during the show.
    Thank you for tuning in to The Aman Aujla Show. Now, let's get started with today's episode!
    #punjabipodcast #podcast #podcasting #podcastshow #theamanaujlashow
    You can Listen to the Uncut version of this episode on Spotify :
    will update soon
    Aman Aujla : / iamanaujla
    ------------------------------------------------------------------------------------------------------------------------------------------------
    THE AMAN AUJLA SHOW
    Host : Aman Aujla
    Guest : Dr. Jaswinder Kaur Sohal
    Cinematographer : INFAMOUS PHOTOGRAPHY
    Video edited by - HANS
    Sound : M singh
    Thumbnail- MANS
    Produced by - Amandeep Singh (Aman Aujla)
    Mail me at :
    workforamanaujla@gmail.com
    Timestamps below:
    ( 0:00 - 1:00 ) Highlights
    ( 1:00 - 5:30) Intro
    ( 5:34 - 6:30 ) image of Punjab
    ( 6:37 - 10:05 ) Early married life
    ( 10:30 - 16:20 ) Men are not always wrong
    ( 16:20 - 18 :41 ) Divorce/breakups
    ( 18:42 - 20:01) Self love
    ( 20:01 - 23:50 ) Sidhu is back
    ( 23:57 - 31:09 ) justice for Sidhu Moosewala /Role of politics
    (32:03 - 41:01 ) Drugs / Sexual Effect / Youth
    (43:25 - 45:00 ) Role of mother
    ( 45:00 - 47:50 ) Sikhism
    ( 47:55 - 59:55 ) Human Rights
    ( 01:00:00 - 01:08:01 ) NGO / Good Talks
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    LIKE COMMENT SHARE SUBSCRIBE
    #sidhumoosewalanewsong #sidhumoosewalanews #sidhumoosewala #sidhumoosewalastatus Sidhu latest news , Sidhu moose wala rebirth , Sidhu moose wala news , sidhu mother news
  • Розваги

КОМЕНТАРІ • 708

  • @hardeepsinghcheema429
    @hardeepsinghcheema429 2 місяці тому +50

    ਮੈਡਮ ਸਿੱਧੂ moosewala ਜੀ ਦੇ ਪਰੀਵਾਰ ਦੇ ਲਈ ਸੱਚ ਬੋਲਣ ਤੇ ਤੁਹਾਡਾ ਲੱਖ ਵਾਰ ਧੰਨਵਾਦ I

    • @riverocean4380
      @riverocean4380 2 місяці тому

      ਮੇਰਾ ਖਿਆਲ ਕਿਸੇ ਵੀ ਪੰਜਾਬੀ channel ਨੇ ਇਹ ਨਹੀ ਦਸਿਆ ਕੀ ਮੂਸੇਵਾਲਾ ਦੇ ਮਾਤਾ ਪਿਤਾ ਨੇ ਕੋਈ ਕਾਨੂਨ ਨਹੀ ਤੋੜਿਆ !! ਇੰਡੀਆ ਵਿਚ ਵੀ 50 ਸਾਲ ਤੋ ਉਪਰ ਦੀ ਔਰਤ IVF treatment ਲੈ ਸਕਦੀ ਹੈ ਜੇ doctor ਉਸ ਨੂ ਸਹਿਤਮੰਦ ਕਰਾਰ ਦੇਵੇ ਤਾ !! India Today's article date March 20, 2024 Exceptions under law to allow woman over 50 to opt for IVF in India. ਕਿ ਜੋ ਇਹ law ਹੈ ਇਸ ਵਿਚ exceptions ਵੀ ਹਨ !! ਮੋਦੀ ਦੇ ਸੇੰਟਰ govt ਤੇ ਪੰਜਾਬ ਦੇ ਸਿਹਤ ਵਾਭਾਗ ਦੇ officer ਨੂ ਸਿਧੂ ਮੂਸੇਵਾਲਾ ਪਰਿਵਾਰ ਵਿਚ ਰੰਗ ਵਿਚ ਭੰਗ ਕਿਓ ਪਾਇਆ - ਈਰਖਾ ਹੀ ਹੋ ਸਕਦੀ ਹੈ

  • @gurjantbharo-cv5gu
    @gurjantbharo-cv5gu 2 місяці тому +49

    ਬਹੁਤ ਵਧੀਆ ਸੋਚ ਦੇ ਮਾਲਕ ਨੇ ਮੈਡਮ ਜੀ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਵਾਹਿਗੁਰੂ ਜੀ ਮਿਹਰ ਕਰਨ 🙏🙏

  • @sohansinghsandhu4025
    @sohansinghsandhu4025 2 місяці тому +39

    ਬੀਬਾ ਜਿੰਨੀਆਂ ਤੁਹਾਡੀਆਂ ਗਲਾਂ ਸਚੀ ਆ ਤੁਹਾਡਾ ਦਿਲ ਉਸ ਤੋਂ ਭੀ ਸੱਚਾ 'ਸੋਹਣਾ ਲਗਦਾ ।ਸਦਾ ਸੁਖੀ ਰਹੋ ।

  • @sukhjinderjassar6780
    @sukhjinderjassar6780 2 місяці тому +28

    ਮੈਡਮ ਜੀ ਨੂੰ ਸਲੂਟ ਏ, ਵਾਹਿਗੁਰੂ ਉਮਰ ਲੰਮੀ ਕਰੇਂ।

  • @charnjeetbrar4594
    @charnjeetbrar4594 2 місяці тому +27

    ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ ਲੱਗੀ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਗਈਆਂ ਹਨ।

  • @balkarsinghdhaliwal592
    @balkarsinghdhaliwal592 2 місяці тому +20

    ਬਹੁਤ ਹੀ ਵਧੀਆ ਵਿਚਾਰ ।ਸਲਾਮ ਹੈ ਇਸ ਤਰ੍ਹਾਂ ਦੀਆਂ ਔਰਤਾਂ ਨੂੰ ।

  • @ajaibsingh6044
    @ajaibsingh6044 2 місяці тому +27

    ਅਮਨ ਜੀ ਤੁਹਾਡੇ ਐਪੀਸੋਡ ਬਹੁਤ ਵਧੀਆ ਹੁੰਦੇ ਨੇ ।
    ਬੀਬਾ ਜੀ ਦੇ ਵਿਚਾਰ ਬਹੁਤ ਵਧੀਆ ਨੇ ਅਗਰ ਸਾਡੇ ਸਾਰਿਆ ਦੇ ਵਿਚਾਰ ਇਹੋ ਜਿਹੇ ਹੋਣ ਤਾ ਵਧੀਆ ਸਮਾਜ ਸਿਰਜਿਆ ਜਾ ਸਕਦਾ ਹੈ ।ਸਲੂਟ ਆ ਬੀਬਾ ਜੀ ਨੂੰ

  • @pbx-preetsingh295
    @pbx-preetsingh295 2 місяці тому +30

    ਬਹੁਤ ਵਧੀਆ 👌 ਅੱਜ ਦੇ ਸਮੇਂ ਮੁਤਾਬਿਕ ਇਸ ਪੋਡਕਾਸਟ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ,ਸੋਣੀਆ ਸ਼ਕਲਾਂ ਵਾਲਿਆਂ ਦੇ ਦਿਲ ਵੀ ਸੋਹਣੇ ਹੁੰਦੇ ਨੇ👌👌👍👍

  • @charanjeetsandhu1669
    @charanjeetsandhu1669 2 місяці тому +26

    ਬਹੁਤ ਵਧੀਆ ਬਹੁਤ ਸਿਆਣੀਆਂ ਗੱਲਾਂ ਭੈਣ ਦੀਆ ।ਹਰ ਪਾਸਿਓਂ ਗਿਆਨ ਆ ਭੈਣ ਨੂੰ

  • @vikcheema1507
    @vikcheema1507 2 місяці тому +28

    ਬੀਬਾ ਤੁਸੀਂ ਹਰ ਵਿਸ਼ੇ ਤੇ ਬਹੁਤ ਸੋਹਣਾ ਬੋਲੇ ਹੋ । ਸਿਆਸਤ ਬਾਰੇ ਜੋ ਬੋਲੇ ਹੋ ਉਹ ਵੀ ਬਹੁਤ ਵਧੀਆ ਕਿਹਾ। ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਸਾਡੇ ਲੋਕ ਛੋਟੇ ਲਾਲਚ ਤੇ ਝੂਠ ਬੋਲਣ ਵਾਲਿਆਂ ਪਿੱਛੇ ਲੱਗ ਜਾਂਦੇ ਹਨ । ਪਾਰਟੀਆਂ ਬਦਲਣ ਵਾਲਿਆਂ ਤੇ ਫੁਕਰੇ ਲੋਕਾਂ ਨੂੰ ਕਦੇ ਵੀ ਵੋਟ ਨਹੀਂ ਪਾਉਣੀ ਚਾਹੀਦੀ । ਬੀਬਾ ਤੁਸੀਂ ਆਪਣਾ ਦਾਇਰਾ ਵਧਾਓ ।

  • @HardeepSingh-mx7hy
    @HardeepSingh-mx7hy 2 місяці тому +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੀਆਂ ਮੈਂ ਲਾਈਵ ਕਾਸਟ ਦੇਖ ਕੇ ਬਹੁਤ ਖੁਸ਼ ਹੋਇਆ ਤੁਸੀਂ ਬਹੁਤ ਚੰਗੇ ਹੋ ਬੜਾ ਵੱਲੋਂ ਲੋਕਾਂ ਦਾ ਭਲਾ ਕਰਦੇ ਬਾਬਾ ਦੀਪ ਸਿੰਘ ਜੀ ਤੁਹਾਡਾ ਵੀ ਭਲਾ ਕਰੇ

  • @jarnailsingh1731
    @jarnailsingh1731 2 місяці тому +12

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @mukhtarsingh9432
    @mukhtarsingh9432 2 місяці тому +12

    ਬਹੁਤ ਹੀ ਵਧੀਆ ਬਹੁਤ ਵੱਡੀ ਜਾਣਕਾਰੀ ਭਰੀ ਇੰਟਰਵਿਊ ਧੰਨਵਾਦ 🙏 ਸਲੂਟ ਹੈ ਜੀ ਤੁਹਾਡੀ ਸੋਚ ਨੂੰ ਡਾਕਟਰ ਸਾਹਿਬਾ ਜੀ 🌹💚🙏

  • @kirankaur4504
    @kirankaur4504 2 місяці тому +36

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਜੀ 👍👍🙏🙏ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏🇺🇸🇺🇸🇺🇸

  • @SukhwinderSingh-wq5ip
    @SukhwinderSingh-wq5ip 2 місяці тому +36

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ns401686
    @ns401686 2 місяці тому +5

    ਤੁਹਾਡੇ ਪਲੇਟਫ਼ਾਰਮ ਤੋਂ ਸੁਣਿਆ ਤੇ ਦੇਖਿਆ ਡਾਕਟਰ ਜਸਵਿੰਦਰ ਕੌਰ so grateful interview good job Mam Sohal ji 🇺🇸👍

  • @ShaminderSingh-pv3ec
    @ShaminderSingh-pv3ec 2 місяці тому +44

    ਜਿੰਨੀ ਸੋਹਣੀ ਡਾਕਟਰ ਸਾਹਿਬਾ ਉਸ ਤੋਂ ਸੋਹਣੀਆਂ ਗੱਲਾਂ ਉਹ ਵੀ ਪੰਜਾਬੀ ਵਿੱਚ ਜਦਕਿ ਡਾਕਟਰ ਸਾਹਿਬਾ ਨੇ ਸਕੂਲ ਟਾਇਮ ਪੰਜਾਬੀ ਪੜੵੀ ਨਹੀਂ।

  • @lakhamavi
    @lakhamavi 2 місяці тому +18

    ਮੈਡਮ ਜੀ ਤੁਹਾਡੀ ਸੋਚ ਨੂੰ ਸਲਾਮ

  • @laddibrar1700
    @laddibrar1700 2 місяці тому +14

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ, ਮਹਾਰਾਜ ਜੀ, ਬੜੀ ਵੱਡੀ ਕਿਰਪਾ ਗੁਰੂ ਸਾਹਿਬ ਜੀ ਦੀ ਤੁਹਾਡੇ ਉਪਰ ਭੈਣ ਜੀ‌ ,ਜ਼ੋ ਤੁਸੀਂ ਅਜ‌ ਇਸ ਮੁਕਾਮ ਤੇ ਪਹੁੰਚੇ ਹੋ, ਸੱਚੇ ਪਾਤਸ਼ਾਹ ਜੀ ਅਗੇ ਆਉਣ ਵਾਲੇ ਸਮੇਂ ਤੁਹਾਨੂ ਹੋਰ ਵੀ ਬਲ, ਤੰਦਰੁਸਤੀ, ਲੰਬੀ ਉਮਰ ਬਖਸ਼ੇ ਅਤੇ ਪੂਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ,ਜੋ ਤੁਸੀਂ ਅਜੋਕੇ ਸਮੇਂ ਆਪਣੀ ਇਮਾਨਦਾਰੀ, ਸਖ਼ਤ ਮਿਹਨਤ ਸਦਕਾ ਲੋੜਵੰਦ, ਬੇਸਹਾਰਾ ਲੋਕਾਂ ਲਈ ਇੱਕ ਮਸੀਹਾ ਵਾਂਗ ਵਰਕ‌ ਕਰ ਰਹੇ ਹੋ ਜੀ, ਬਹੁਤ ਹੀ ਜਾਣਕਾਰੀ ਭਰਪੂਰ ਇੰਟਰਵਿਊ ਆਪ ਜੀ ਤੇ ਅਮਨ ਬਾਈ ਜੀ ਦੇ ਸਵਾਲ ਵੀ ਸ਼ਲਾਘਾਯੋਗ ਨੇ ਜੀ, ਸੱਚੇ ਪਾਤਸ਼ਾਹ ਜੀ ਇਨ੍ਹਾਂ ਨੂੰ ਵੀ ਤੇ ਸਾਰੇ ਪਰਿਵਾਰ ਨੂੰ ਹੀ ਤੰਦਰੁਸਤੀ, ਏਕਤਾ, ਕਾਮਯਾਬੀ ਦੀ ਦਾਤ ਬਖਸ਼ੇ ਜੀ, ਅਖੀਰ ਧੰਨਵਾਦ ਜੀ ਇਸ ਚੈਨਲ ਦੀ ਸਮੁੱਚੀ ਟੀਮ ਦਾ ਜੀ।

  • @deeprataindia1170
    @deeprataindia1170 2 місяці тому +14

    Wonderful thought ਬਹੁਤ ਹੀ ਜਾਣਕਾਰੀ ਭਰਪੂਰ ਮੈਡਮ ਜੀ ਦੇ ਸ਼ਬਦ ਸੋਹਣੇ ਲੱਗੇ।
    ,,ballu ਰਟੈਂਡਾ,,

  • @jasbirbrar2987
    @jasbirbrar2987 2 місяці тому +10

    ਬਹੁਤ ਵਧੀਆ ਵਿਚਾਰ ਮੈਡਮ ਜੀ ਦੇ। ਦਿਲੋਂ ਸਲੂਟ ਹੈ।

  • @pargatsingh-nf8zm
    @pargatsingh-nf8zm 2 місяці тому +30

    ਮੈਡਮ ਜੀ ਅੱਜ ਕੱਲ ਬੱਚਿਆ ਨੂੰ ਕੌਂਸਲਿੰਗ ਦੀ ਬਹੁਤ ਜਰੂਰਤ ਹੈ ਮਾਪਿਆ ਨੂੰ ਵੀ ਬਚਿਆ ਨੂੰ ਟਾਈਮ ਦੇਣਾ ਚਹੀਦਾ ਹੈ

  • @Avtar-xu1dd
    @Avtar-xu1dd 2 місяці тому +6

    ਬੀਬਾ ਜੀ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ, ਤਜਰਬੇਕਾਰ ਅਤੇ ਹਰੇਕ ਹੀ ਵਿਸ਼ੇ ਤੇ ਬਹੁਤ ਹੀ ਜਬਰਦਸਤ ਪਕੜ ਰੱਖਦੇ ਹੋ ਜੀ। ਜਿੰਨੇ ਤੁਸੀਂ ਆਪ ਸੋਹਣੇ ਸੁਨੱਖੇ ਅਤੇ ਸੁੰਦਰ ਹੋ ਜੀ ਉਨੇ ਹੀ ਸੋਹਣੇ ਤੁਹਾਡੇ ਵਿਚਾਰ ਹਨ ਜੀ। ਹੋਰ ਕੀ ਕਹੀਏ ਜੀ ਬਸ ਬਾਗੋ ਬਾਗ ਹੋ ਗਏ ਹਾਂ ਜੀ ❤❤❤❤🎉🎉🎉🎉

  • @HarvinderSingh-vh9hb
    @HarvinderSingh-vh9hb 2 місяці тому +15

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਡਾਕਟਰ ਜਸਵਿੰਦਰ ਕੌਰ ਜੀ ਨੇ ਬਹੁਤਿਆਂ ਘਰਾਂ ਦੀ ਇਹੀ ਹਾਲਤ ਆ ਮੇਰੇ ਸਮੇਤ

  • @Kiranpal-Singh
    @Kiranpal-Singh 2 місяці тому +48

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏

  • @big--brain4231
    @big--brain4231 2 місяці тому +14

    ਭਰਾ ਜੀ 100% ਵੀ ਹੁੰਦਾ। ਇੱਥੇ ਬਿਨਾਂ ਦਾਜ ਦਹੇਜ ਤੋਂ ਵਿਆਹ ਕੇ ਲਿਆਉਣ ਤੋਂ ਬਾਅਦ ਵੀ ਮੁੰਡੇ ਦੇ ਸਾਰੇ ਪਰਿਵਾਰ ਨੂੰ ਜੇਲ ਯਾਤਰਾ ਕਰਵਾ ਗਈਆਂ ਹਨ। ਇੱਥੋਂ ਤੱਕ ਕਿ ਵਿਆਹ ਤੇ ਚਾਹ ਪਾਣੀ ਦਾ ਖਰਚਾ ਵੀ ਮੁੰਡੇ ਵੱਲੋ ਕੀਤਾ ਗਿਆ।

  • @SukhwinderKaur-mb5rm
    @SukhwinderKaur-mb5rm 2 місяці тому +45

    ਕਾਸ਼ ਕਿਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਭੈਣ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏

  • @jagbirsingh9354
    @jagbirsingh9354 Місяць тому +4

    ਮੈਡਮ ਜੀ ਇਨ੍ਹਾਂ ਵੱਡਾ ਸੱਚ, ਪਰਮਾਤਮਾ ਤਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਕੇ ਤੁਹਾਡੇ ਕੋਲੋਂ ਸੇਵਾ ਲੈਣ ਦਾ ਬਲ ਬਖਸ਼ੇ।

  • @Dhillon69
    @Dhillon69 2 місяці тому +21

    ਵਾਹਿਗੁਰੂ ਸਬ ਨੂੰ ਇਮੇ ਦੀ ਸੋਚ ਦਾ ਮਾਲਕ ਬਣਾਵੇ
    ਬਹੁਤ ਵਧੀਆ ਦਿਲੋ ਧੰਨਵਾਦ 🙏🏻

  • @Kiranpal-Singh
    @Kiranpal-Singh 2 місяці тому +8

    *ਪੰਜਾਬ ਵਿੱਚ ਸਮਾਜ ਸੇਵੀ ਸੰਸਥਾਵਾਂ, ਉਸਾਰੂ-ਚੜ੍ਹਦੀ ਕਲਾ ਵਾਲੇ ਬਹੁਤ ਕੰਮ ਕਰ ਰਹੀਆਂ ਹਨ* !

  • @Kiranpal-Singh
    @Kiranpal-Singh 2 місяці тому +16

    ਡਾ. ਸਾਹਿਬਾ-ਅਮਨ ਜੀ ਬਹੁਤ ਵਧੀਆ, ਉਸਾਰੂ ਗੱਲ-ਬਾਤ, *ਚੜ੍ਹਦੀ ਕਲਾ ਨਾਲ, ਲੋਕ ਹਿਤ ਵਿੱਚ, ਯੋਗਦਾਨ ਪਾਉਂਦੇ ਰਹੋ* !

  • @amriksingh7945
    @amriksingh7945 2 місяці тому +8

    Very Beautiful Debate and your Wonderful Speech Dr. Jaswinder Kaur Sohel ji 🙏

  • @vikcheema1507
    @vikcheema1507 2 місяці тому +14

    ਮਿਹਰਬਾਨੀ ਕਰਕੇ ਘੱਟੋ ਘੱਟ ਸਿੱਖ ਮਾਵਾਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ , ਨਸ਼ਿਆਂ ਦਾ ਮਸਲਾ ਆਪਣੇ ਆਪ ਠੀਕ ਹੋ ਜਾਵੇਗਾ।

  • @sukh9712
    @sukh9712 2 місяці тому +28

    ਭੈਣ ਜੀ ਇਕ ਮਸਿਹਾ ਆਇਆ ਸੀ ਜੋ ਨਸ਼ੇ ਨੂੰ ਖਤਮ ਕਰਨ
    ਦੀ ਪੂਰੀ ਕੋਸ਼ਸ਼ ਕਰਦਾ ਸੀ ਫੜਕੇ ਡਿਬੜੂਗੜ ਜੇਲ ਚ ਭੇਜ ਦਿਤਾ

  • @pablojatt2857
    @pablojatt2857 2 місяці тому +18

    ਬੁਹਤ ਸਮਜ ਦਾਰ ਵਿਚਾਰ ਨੇ ਮੈਮ ਦੇ ❤❤

  • @gurdeepkaur6181
    @gurdeepkaur6181 2 місяці тому +38

    ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਜੀ ਵਧੀਆ ਜਾਣਕਾਰੀ ਦਿੱਤੀ

  • @SurinderSingh-if1cg
    @SurinderSingh-if1cg 2 місяці тому +26

    ਮੈਡਮ ਜੀ ਦੇ ਵਿਚਾਰ ਬਹੁਤ ਹੀ ਵਧੀਆ ਸਮਝਦਾਰ ਹਨ

  • @bhajansingh275
    @bhajansingh275 Місяць тому +5

    ਮੈਡਮ ਤੁਸੀਂ ਮਹਾਨ ਹੋ।ਰੱਬ ਦਾ ਰੂਪ ਹੋ।ਜੋ ਤੁਸੀ ਗੱਲਾਂ ਕੀਤੀਆਂ ਹਨ,ਗੁਰੂ ਗਰੰਥ ਸਾਹਿਬ ਦੇ ਆਸ਼ੇ ਅਨੁਸਾਰ ਹਨ।ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ।

  • @mandpsvlogs
    @mandpsvlogs 2 місяці тому +9

    ਸਹੀ ਗੱਲਾਂ ਨੇ ਮੈਡਮ ਦੀਆਂ ਰਿਸਤੇ ਨੂੰ ਸਮਜਣ ਦੀ ਲੋੜ ਹੈ ਦੋਨੇ ਤਰਫ਼ ਤੋਂ❤❤❤❤❤

    • @manpreetchahal6155
      @manpreetchahal6155 Місяць тому +1

      aj kl veere smjn di gl shd k oh sochde a k neyane sal ch hojna othe zingdi stop a

  • @Kiranpal-Singh
    @Kiranpal-Singh 2 місяці тому +7

    *ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਬਹੁਤ ਦੂਰ ਹੋ ਗਏ ਹਾਂ* ਬੱਚਿਆਂ ਦਾ ਪਾਲਣ-ਪੋਸ਼ਣ ਮਾਪਿਆਂ ਦਾ ਫਰਜ ਹੈ, ਜਿਥੇ ਵੀ ਰਹਿੰਦੇ ਹਾਂ, ਬੱਚਿਆਂ ਨੂੰ ਗੁਰਦੁਆਰਾ ਸਾਹਿਬ ਗੁਰਬਾਣੀ-ਇਤਿਹਾਸ-ਪੰਜਾਬੀ ਸਿਖਾਉਣ ਲਈ ਲੈ ਕੇ ਜਾਈਏ ਅਤੇ ਬੱਚਿਆਂ ਲਈ ਜਰੂਰੀ ਹੈ, ਮਾਪਿਆਂ ਦਾ ਸਤਿਕਾਰ-ਸੇਵਾ ਕਰਨ, ਜਿਆਦਾ ਘਰ ਦੇ ਮਾਹੌਲ ਤੇ ਵੀ ਨਿਰਭਰ ਹੈ, ਬਾਕੀ ਕਰਮਾਂ ਅਨੁਸਾਰ ਕਿਸਮਤ ਵੀ ਹੁੰਦੀ ਹੈ *ਚੰਗੇ ਲਈ ਕੋਸ਼ਿਸ਼ ਕਰਨਾ ਸਾਡਾ ਫਰਜ ਹੈ, ਅੱਗੇ ਰੱਬ ਰਜਾ, ਮੰਨ ਲਈਏ* !

  • @Majhail022
    @Majhail022 2 місяці тому +39

    ਅਮਨ ਸਿਆਂ ਕੀ ਫਾਇਦਾ ਤੈਨੂੰ ਪੋਡਕਾਸਟ ਕਰਨ ਦਾ ਜੇ ਕੋਈ ਮੱਤ ਹੀ ਨਾ ਲਈ,ਕਿੰਨੇ ਲੋਕ ਪੋਡਕਾਸਟ ਵਿੱਚ ਸਿੱਖੀ ਦੀ,ਕੇਸਾਂ ਦੀ ਗੱਲ ਕਰਕੇ ਗਏ ਨੇ ਪਰ ਫਿਰ ਵੀ ਤੂੰ ਨਾਂ ਕੇਸ ਰੱਖੇ ਤੇ ਨਾ ਦਾਹੜਾ,ਵੈਸੇ ਤੂੰ ਮੁੰਡਾ ਸਿੱਖਾਂ ਦਾ🙏🏼✅

    • @worldpeacelover5417
      @worldpeacelover5417 2 місяці тому +2

      Sabh da personal hunda ki karna ki nahi. Tussi ki keeta ji sikhi layi dasso ge jarra please?

    • @Majhail022
      @Majhail022 2 місяці тому +2

      @@worldpeacelover5417 ehii tn gall aa ki lok personal sochn lgg gye,mai sikh hon di gall kiti aa,pehla apne asal kirdaar ch tn hovo fr e kuj krr skoge

    • @worldpeacelover5417
      @worldpeacelover5417 2 місяці тому +1

      @@Majhail022 mann li tuhadi gall. Hunn tussi sikh ho tussi daaso ki keeta sikka layi?

    • @Majhail022
      @Majhail022 Місяць тому +1

      @@worldpeacelover5417 jinna kuj ni kita oh sikh nai??

    • @worldpeacelover5417
      @worldpeacelover5417 Місяць тому +2

      @@Majhail022 tussi ussnu keh rahe ho mat lai. Uh kuchh te kar reha. Tussi aap he dasso uh sikh ni.?Ussde kitte te paani pheri jande ho kissne Haq dita?

  • @JaswinderSingh-dc9uq
    @JaswinderSingh-dc9uq Місяць тому +3

    ਡਾ ਜਸਵਿੰਦਰ ਕੌਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਤੁਸੀਂ ਮੈਂ ਪਹਿਲੀ ਇੰਟਰਵਿਊ ਦੇਖ ਰਿਹਾ ਹਾਂ ਜੀ ਤੁਹਾਡੀ ਗੱਲਾਂ ਬਹੁਤ ਚੰਗੀਆਂ ਲਗੀਆਂ ਜੀ

  • @gurwindersingh8062
    @gurwindersingh8062 2 місяці тому +9

    ਵਾਹਿਗੁਰੂ ਹੋਰ ਚੜਦੀ ਕਲਾ ਬਖਸ਼ਣ। ਬਹੁਤ ਖੂਬ ਮੈਡਮ ਜੀ।

  • @Kiranpal-Singh
    @Kiranpal-Singh 2 місяці тому +13

    ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ !
    *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ ਉਮੀਦਵਾਰ ਨੂੰ ਵੋਟ ਪਾਈਏ* !

  • @user-vv3pi2tn7o
    @user-vv3pi2tn7o 2 місяці тому +8

    ਜਿਨੀ ਮੈਡਮ ਸੋਹਣੀ ਆ ਓਨੀ ਹੀ ਸੋਹਣੀ ਗੱਲ ਕਰਦੀ ਆ 🙏🙏🙏 ਧੰਨਵਾਦ

  • @amarjitsinghsandhu2908
    @amarjitsinghsandhu2908 2 місяці тому +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਖੁਸ਼ੀ ਹੋਈ ਪਰਦੇ ਵਾਲੀ ਗੱਲ ਵੀ ਖੁੱਲ ਕੇ ਕੀਤੀ

  • @jagjitsingh1410
    @jagjitsingh1410 Місяць тому +2

    ਡਾਕਟਰ ਜਸਵਿੰਦਰ ਕੌਰ ਸੋਹਲ ਜੀ ਤੁਸੀ ਸਾਰੇ ਹੀ ਵਿਸ਼ਿਆ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🎉

  • @gurpreetkaur-hb1cn
    @gurpreetkaur-hb1cn 2 місяці тому +19

    ਮੇਰੇ ਲਈ ਇਸ ਤੋਂ ਵਧੀਆ ਕੋਈ ਵਾਰਤਾਲਾਪ, ਇੰਟਰਵਿਊ ਹੋ ਈ ਨਹੀਂ ਸਕਦੀ.ਅਮਨ ਵੀਰੇ ਤੇਰੇ ਲਈ ਬੱਸ ਵਾਹ! ਸ਼ਾਬਾਸ਼ ਇੱਦਾਂ ਦੀਆਂ ਸਖਸੀਅਤਾਂ ਦੀ ਬਹੁਤ ਲੋੜ ਆ ਤੁਹਾਡੇ ਪੌਡਕਾਸਟ ਵਿੱਚ.

    • @mooslmoosl8389
      @mooslmoosl8389 2 місяці тому +1

      ਸਵਾਦ aayeajnab ਨੂੰ

  • @laproductions9797
    @laproductions9797 2 місяці тому +14

    ਇਹੋ ਜਿਹੇ ਲੋਕ ਇਸ ਦੁਨੀਆ ਤੇ ਹੋਣੇ ਚਾਹੀਦੇ ਨੇ ।ਬਾਕੀ ਰੱਬਾ ਚੱਕ ਲੈ ਭਾਵੇ ।❤❤❤❤❤❤❤❤❤

  • @ssingh8393
    @ssingh8393 2 місяці тому +33

    ਡਾ ਜਸਵਿੰਦਰ ਕੌਰ ਸੋਹਲ/ਬੀਬਾ ਜੀ ਗੁਰੂ ਫਤਿਹ ਜੀ...ਪੜ੍ਹੇ ਲਿਖੇ ਹੋਣ ਦੇ ਗੁਮਾਨ ਦੇ ਬਾਵਜੂਦ ਸਿਰ ਤੇ ਚੁੰਨੀ/ਦੁਪੱਟਾ ਲਿਆ ਹੋਇਆ ਮਿਹਰਬਾਨੀ ..ਪਰ ਬੀਬਾ ਸੋਹਲ ਜੀ ਜੇ ਬਾਂਹ/ਗੁੱਟ ਚ ਕੜਾ ਵੀ ਪਾਇਆ ਹੁੰਦਾ ਤਾਂ ਜ਼ਿਆਦਾ ਸੋਹਣਾ ਲੱਗਦਾ..ਸੋ ਧਿਆਨ ਦੇਣਾ ਜੀ..ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ❤🙏

    • @jaggihard6413
      @jaggihard6413 Місяць тому +1

      Veer ਜੀ ਹਮੇਸ਼ਾ ਕਮੀਆ ਨਾ ਦੇਖਿਆ ਕਰੋ ਨਾ ਵਿਚਾਰ ਚੰਗੇ ਦੇਖਿਆ ਕਰੋ ,ਵਾਹਿਗੁਰੂ ਜੀ

  • @jasbirkhatkar4797
    @jasbirkhatkar4797 2 місяці тому +2

    ਬਹੁਤ ਵਧੀਆ ਵਾਰਤਾਲਾਪ ਪੇਸ਼ ਕੀਤੀ। ਸਾਰੇ ਪਹਿਲੂਆਂ ਤੇ ਵਿਚਾਰ ਕਰਨ ਲਈ ਧੰਨਵਾਦ।

  • @Mirza17da
    @Mirza17da 2 місяці тому +6

    ਬਹੁਤ ਵਧੀਆ ਗੱਲਾਂ ਬਾਰੇ ਜਾਣਕਾਰੀ ਹਾਸਿਲ ਕਰਨ ਨੂੰ ਮਿਲੀ ਹੈ ਇਸ podcast ਵਿੱਚੋਂ❤🙏☺

  • @kaurbains9700
    @kaurbains9700 2 місяці тому +8

    ਮੈਮ ਤੁਹਾਡੇ ਵਿਚਾਰ ਸੁਣ ਇਦਾਂ ਲੱਗ ਜਿਵੇਂ ਮੇਰੇ ਹੀ ਮੂੰਹ ਦਿਆਂ ਗੱਲਾਂ ਹੋ ਰਹੀਆਂ ਨੇ ਸਪੈਸ਼ਲ ਕੁੜੀਆਂ ਵਾਰੇ

  • @user-yj6sq3ge5i
    @user-yj6sq3ge5i 2 місяці тому +3

    ਬਹੁਤ ਵਧਿਆ ਗੱਲ ਜੀ ਕਿਸੇ ਦੀ ਧੀ ਦੀ ਇਜੱਤ ਬਚਾ ਲਈ ਪਵੇ ਉਹ ਕਿਸੇ ਵੀ ਖੇਤੇ ਦੀ ਹੋਵੇ ਇਹ ਗੱਲ ਮੈਟਰ ਨਹੀਂ ਕਰਦੀ ਧਿਆ ਸੱਭ ਦੀਆਂ ਸੰਜਿਆ ਹੋਂਦਿਆ ਨੇ ਇਹ ਸਾਡੇ ਬੋਜਰਗਾ ਦਾ ਕਹਿਣਾ ਹੈ ਜੀ

  • @balwinderkaur9956
    @balwinderkaur9956 2 місяці тому +5

    Salute ma'am ਜਸਵਿੰਦਰ ਜੀ ਨੂੰ ❤

  • @surinderkaur1606
    @surinderkaur1606 2 місяці тому +4

    Dr Jaswinder Kaur Sohal ji great talk
    You are superb
    We need lady leaders like you
    Stay blessed always
    We love you

  • @MajorsinghKalyan
    @MajorsinghKalyan 2 місяці тому +4

    ਇੰਟਰਵਿਊ ਵਿੱਚ ਗੱਲਾਂ ਬਹੁਤ ਵਧੀਆ ਕੰਮ ਦੀਆ ਕੀਤੀਆਂ ਪਰੇ ਇਹ ਸਭ ਕੁੱਝ ਆਮ ਲੋਕਾਂ ਜਾਕੇ ਪਤਾ ਲਗਦੈ ਕਿ ਲੋਕਾਂ ਨਾਲ kit kujhr hot ਰਿਹਾ ਧੰਨਵਾਦ ਜੀ ❤❤❤❤❤❤❤❤❤😊

  • @rajwinderbrar9586
    @rajwinderbrar9586 2 місяці тому +3

    ਬਹੁਤ ਹੀ ਵਧੀਆ ਗੱਲ-ਬਾਤ ਸੁਣਨ ਨੂੰ ਮਿਲੀ 🙏

  • @THEGAGUTV
    @THEGAGUTV 2 місяці тому +8

    ਬਹੁਤ ਵਧੀਆ ਵੀਚਾਰ ਨੇ ਮੈਡਮ ਜੀ ਦੇ

  • @MajorsinghKalyan
    @MajorsinghKalyan 2 місяці тому +5

    ਮੈਡਮ ਕੋਈ ਅਲਿਕੇਸਨ ਲਾ ਕੇ ਆਂਦਾਰ ਕਰਾ ਦਿੰਦੇ ਨੇ ਜੀ ਸਭ ਇੱਕੋ chate ਬੱਟੇ ਨੇ ਜੀ ❤❤❤❤ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਲੀਡਰ ਸਾਰੇ ਨਹੀ ਕੁੱਝ ਕੁ ਗੰਦੀਆਂ ਜਨਾਨੀਆਂ ਰੱਖਦੇ ਹਨ ਜੀ ਬੰਦੇ ਨੂੰ ਪੁੱਛਦਾ ਹੀ ਕੋਈ ਨਹੀਂ ਲੀਡਰ ਤਾਂ ਕੋਈ ਭੀ ਚੰਗਾ ਨਹੀਂ ਹੈ ❤❤❤❤

  • @gillmanpreetsingh1990
    @gillmanpreetsingh1990 Місяць тому +1

    ਜਿਓੰਦੇ ਵੱਸਦੇ ਰਹੋ ਮੈਡਮ ਜੀ ❤ਰੱਬ ਤੁਹਾਡੀ ਉਮਰ ਲੰਬੀ ਕਰਨ ਜੀ❤

  • @raghbirsingh8373
    @raghbirsingh8373 Місяць тому +3

    ਡਾਕਟਰ ਜਸਵਿੰਦਰ ਨੇ ਆਰਮੀ ਵਿਚ ਸੇਵਾਦਾਰਾਂ ਹੱਥੋਂ ਪੱਕੀਆਂ ਖਾਦੀਆ ਹਨ ਜੀ ਧੰਨਵਾਦ ਜੀ

  • @hardeepsinghcheema429
    @hardeepsinghcheema429 2 місяці тому +3

    ਮੈਡਮ ਤੁਹਾਡੀਆਂ ਗੱਲਾਂ ਸਿੱਧੀਆਂ ਤੇ ਸੱਚੀਆਂ ਨੇ I ਤੁਹਾਡੀਆਂ ਗੱਲਾਂ ਸਾਡੇ ਦਿਲ ਨੂੰ ਛੂਹ ਗਈਆਂ I

  • @riprecords1372
    @riprecords1372 2 місяці тому +17

    ਵਾਹਿਗੁਰੂ ਮਿਹਰ ਕਰੇ ਸੱਭ ਤੇ ਸੱਭ ਨੂੰ ਚੜਦੀ ਕਲਾ ਵਿਚ ਰੱਖੇ ਪ੍ਰਮਾਤਮਾ ਜੀ 🙏🙏

  • @lovepreetchahal5560
    @lovepreetchahal5560 2 місяці тому +20

    #Justice for sidhu moose wala

  • @singersatpalkingra
    @singersatpalkingra 2 місяці тому +3

    ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਹਨ ਜੀ

  • @user-dt5vi1wf7j
    @user-dt5vi1wf7j 2 місяці тому +2

    ਡਾ ਸਾਹਿਬ ਜੀ ਮਾਤਾ ਮੇਰੀ ਦੀਆਂ ਗੱਲਾਂ ਬਿੱਲਕੁਲ ਸਹੀ ਤੇ ਸੱਚੀਆਂ ਰਨ ਮਾਤਾ ਮੇਰੀ ਨੂੰ ਦਿਲੋਂ ਤੋ ਸਲੂਟ ਹੈ ਵਾਹਿਗੁਰੂ ਜੀ🙏 ਮਾਤਾ ਜੀ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣਾ ਜੀ 🙏ਇਦਾ ਹੀ ਲੋੜ ਬੰਦਾ ਦੀ ਸੇਵਾ ਕਰਦੇ ਰਹੀਣ ਜੀ ਦਿਲੋਂ ਤੋ ਬਹੁਤ ਬਹੁਤ ਧੰਨਵਾਦ ਜੀ🙏

  • @Kiranpal-Singh
    @Kiranpal-Singh 2 місяці тому +4

    *ਪਛਤਾਵਾ* ਅਤੀਤ ਨਹੀਂ ਬਦਲ ਸਕਦਾ,
    *ਚਿੰਤਾ* ਭਵਿੱਖ ਨਹੀਂ ਸਵਾਰ ਸਕਦੀ,
    ਇਸ ਲਈ ਜੀਵਨ ਦਾ ਸੁੱਖ, *ਵਰਤਮਾਨ ਦਾ ਆਨੰਦ ਮਾਣਨ ਵਿੱਚ ਹੈ* !

  • @KuldeepKaur-oc8cn
    @KuldeepKaur-oc8cn 2 місяці тому +3

    wow Dr Ji Dill To Salute HaJi Tuhadi Vdiya Soch Ly ❤️🙏🏻

  • @paramjitsingh6753
    @paramjitsingh6753 2 місяці тому +3

    Very good mam ਬਹੁਤ ਚੰਗੇ ਵਿਚਾਰ ਨੇ

  • @atmasingh5372
    @atmasingh5372 2 місяці тому +23

    ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਹਿੰਦਾ ਸੀ ਨਸਾ ਬੰਦ ਕਰਾ ਗਏ ਤੇ ਖਸਿ ਖ੍ਸ ਲਿਆਵਾ ਗਏ ।

  • @sarbjitsingh3786
    @sarbjitsingh3786 2 місяці тому +4

    I personally impressed discussion with Dr. Jaswinder kaur about social problems, in furure u telecast every month with Dr. Sohal ji

  • @Singhsbhagurudwara
    @Singhsbhagurudwara Місяць тому

    ਡਾਕਟਰ ਜਸਵਿੰਦਰ ਕੋਰ ਭੈਣ ਜੀ ਦੇ ਸੋਹਣੇ ਵਿਚਾਰ ਨੇ।ਬੜੇ ਵੇਵਾਕ ਸਬਦ ਬੋਲੇ ਨੇ।ਅਤੇ ਦ੍ਰਿੜਤਾ ਨਾਲ ਸੱਚ ਬੋਲਿਆ। ਗੁਰੂ ਰਾਮਦਾਸ ਭੈਣ ਦੇ ਸਿਰ ਉੱਤੇ ਮਹਿਰ ਭਰੀਆਂ ਹੱਥ ਰੱਖਣਾ।ਡਾਕਟਰ ਭੈਣ ਜੀ ਡਰੱਗ ਉੱਤੇ ਪੰਜਾਬ ਵਿੱਚ ਨਰੋਲ ਪ੍ਰਗਰਾਮ ਕਰੋ। ਅਸੀ ਪੰਜਾਬ ਦੀ ਜਵਾਨੀ ਬਚਾ ਸਕੀਏ। ਭੈਣ ਜੀ ਤੁਹਾਡੇ ਸਬਦਾ ਵਿੱਚ ਬਹੁਤ ਅਸਰ। ਤੁਸੀ ਜਰੂਰ ਨੋਜਵਾਨਾ ਦੀ ਕੋਸਲਿੰਗ ਕਰੋ।ਤੁਹਾਡੇ ਤੇ ਗੁਰੂ ਰਾਮਦਾਸ ਅਤੇ ਸਹੀਦ ਬਾਬਾ ਦੀਪ ਸਿੰਘ ਬੜੀ ਕਿਰਪਾ।ਭੈਣ ਜੀ ਤੁਸੀ ਸਿੰਖ ਨੋਜਵਾਨਾ ਦੇ ਹੱਕ ਵਿੱਚ ਬੜੇ ਜੋਰ ਨਾਲ ਬੋਲਿਆ ।ਗੁਰੂ ਰਾਮਦਾਸ ਭੈਣ ਜੀ ਨੂੰ ਹਮੇਸਾ ਸੱਚ ਬੋਲਣ ਦੀ ਤਾਕਤ ਬਖਸ਼ਣ। ਹਮੇਸਾ ਭੈਣ ਦੇ ਸਿਰ ਤੇ ਹੱਥ ਰੱਖਣ।

  • @rsidhu5239
    @rsidhu5239 Місяць тому +2

    Bhut Vadiya ji Thanks. Amritsar wali bache nu help lye Thanks again❤

  • @ranatariqmehmood9368
    @ranatariqmehmood9368 Місяць тому +1

    I am from Multan, Pakistan. Es behn de gal psand i menu. Salute a meri es behn noun.

  • @hardeepsinghcheema429
    @hardeepsinghcheema429 2 місяці тому +3

    ਮੈਡਮ ਤੁਹਾਡੀਆਂ ਗੱਲਾਂ ਸਿੱਧੀਆਂ ਤੇ ਸੱਚੀਆਂ

  • @Navdeepsharma-cl8np
    @Navdeepsharma-cl8np 2 місяці тому +1

    Bahut ਵਧੀਆ ਜਾਣਕਾਰੀ ਸਿਸਟਰ ਜੀ thankyou

  • @jaswantsingh-li5lf
    @jaswantsingh-li5lf Місяць тому +1

    ਮੈਡਮ ਜੀ ਬਿਲਕੁਲ ਸੱਚ ਬੋਲ ਰਹੇ ਹਨ। ਕੀ ਸਰਕਾਰ ਇਹ ਗੱਲਾਂ ਦਸੇਗੀ ਕਿ ਕੱਲੇ ਸਰਦਾਰ ਬਲਕੌਰ ਸਿੰਘ ਦੇ ਹੀ ਇਸ ਤਰ੍ਹਾਂ ਬੱਚਾ ਪੈਦਾ ਹੋਇਆ ਹੈ ਹੋਰ ਕਿਸੇ ਦੇ ਅੱਜ ਤੱਕ ਨਹੀਂ ਹੋਇਆ ਹੈ ਇੱਕ ਤਾਂ ਪਹਿਲਾਂ ਹੀ ਉਹ ਪਰਿਵਾਰ ਬਹੁਤ ਦੁੱਖ ਵਿੱਚੋਂ ਗੁਜ਼ਰ ਰਿਹਾ ਹੈ ਹੁਣ ਜੇਕਰ ਪਰਮੇਸ਼ੁਰ ਨੇ ਖੁਸ਼ੀ ਬਖਸ਼ੀ ਹੈ ਤਾਂ ਸਰਕਾਰ ਪਿੱਛੇ ਪੈ ਗਈ ਹੈ ਜੋ ਠੀਕ ਨਹੀਂ

  • @Kiranpal-Singh
    @Kiranpal-Singh 2 місяці тому +6

    *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

    • @riverocean4380
      @riverocean4380 2 місяці тому +2

      ਜੋ 1960 ਵਿਆ ਵਿਚ 2 ਅਸੀਂ ਤੇ ਸਾਡੇ 2 ਦਾ ਨਾਹਰਾ ਪੰਜਾਬ ਦੇ ਸਕੂਲਾ ਦੇ ਬਾਹਰ ਬੋਰਡ ਲਗਾ ਕੇ ਲਿਖਿਆ ਹੁੰਦਾ ਸੀ ਤੇ ਮੇਰਾ ਖਿਆਲ ਇਹ ਸਿਖਾ ਨੇ adopt ਕਰ ਲਿਆ ਹੋਰਾਂ ਨੇ ਨਹੀ ! ਸਾਨੂ ਟਾਰਗੇਟ ਕੀਤਾ ਗਿਆ

    • @Kiranpal-Singh
      @Kiranpal-Singh 2 місяці тому +2

      @@riverocean4380
      ਠੀਕ ਕਿਹਾ, ਪਰ ਹੁਣ ਸਾਨੂੰ ਵਿਚਾਰਨਾ ਚਾਹੀਦਾ ਹੈ !

  • @tarloksingh2141
    @tarloksingh2141 Місяць тому +1

    Beautiful comments from a beautiful Lady.Whayguru G aina noo charde kala vich rakhan.Best vedio ever I have seen in my life.🙏

  • @neelamsharma7597
    @neelamsharma7597 2 місяці тому +4

    वहुत ही अच्छा लगा प्रोग्राम। मैडम डाक्टर ने वहुत ही अच्छी तरह सव कुछ समझाया। भगवान इस को अच्छी सेहत और लम्बी आयु दे।

  • @shehnazbargota204
    @shehnazbargota204 2 місяці тому +3

    What a positive lady and her auraaa gives so much positive vibes .. 👍👍

  • @GurmeetSingh-yz3jt
    @GurmeetSingh-yz3jt 2 місяці тому +1

    Very good ਅਜਿਹੀਆਂ ਧੀਆ ਘਰ ਘਰ ਜਮਣ ਵਾਕਿਆ ਹੀ ਫੌਜੀ ਦੀ ਧੀ ਹੈ।

  • @balbirkanwal5381
    @balbirkanwal5381 2 місяці тому +4

    Mam ney dil Kushal ker dita waheyguruji bless her

  • @gurmeetsinghraigurmeetsing5521
    @gurmeetsinghraigurmeetsing5521 Місяць тому

    ਮੈਡਮ ਜੀ ਬਹੁਤ ਸੁੰਦਰ ਤੇ ਸੁੰਦਰ ਹੀ ਭੈਣ ਦੀਆ ਗੱਲਾ ਸ਼ਰੀਆ ਭੈਣਾਂ ਨੂੰ ਇਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਘਰ ਆਪਣੇ ਸਵਰਗ ਬਣ ਜਾਣਗੇ

  • @rajinderkang4071
    @rajinderkang4071 Місяць тому

    ਬਹੁਤ ਖੁਬਸੂਰਤ । ਬਹੁਤ ਸਮਝਦਾਰੀ ਤੇ ਸਲੀਕੇ ਵਾਲੀਆਂ ਗੱਲਾਂ ਹਨ । ਲੜ ਬੰਨਣ ਕੰਮ ਆਉਣ ਵਾਲੀਆਂ ਹਨ ।

  • @user-th7et3gy1n
    @user-th7et3gy1n 2 місяці тому +2

    Police te Politicians he nsheri hn.Mdm tusi sbh sch bol rhe ho. Mam God bless u.

  • @big--brain4231
    @big--brain4231 Місяць тому +1

    ਅੱਜ ਕੱਲ ਦਾ ਪਿਆਰ ਸ਼ੋਸ਼ਲ ਮੀਡੀਆ ਤੋਂ ਸ਼ੁਰੂ ਹੋ ਕੇ ਬੈੱਡ ਰੂਮ ਵਿੱਚ ਇੱਕ ਰਾਤ ਗੁਜ਼ਾਰਨ ਤੋਂ ਬਾਅਦ ਖਤਮ।

  • @amarjitsinghsandhu2908
    @amarjitsinghsandhu2908 2 місяці тому +1

    ਮੈਨੂੰ ਐ ਲਗਦਾ ਜਿਵੇਂ ਮੇਰੀ ਧੀ ਹੋਵੇ ਮੇਰੀਆਂ ਦੋਵੇਂ ਧੀਆਂ ਅਤੇ ਇਕ ਨੋਂਹ ਅਸਲੀ ਧੀ ਨੋਂਹ ਹੁੰਦੀ ਹੈ ਪਰੋਫੈਸਰ ਹਨ ਮੈ ਅਨਪੜ ਹਾਂ

  • @Hardevshortscreator
    @Hardevshortscreator 2 місяці тому +1

    ਬਹੁਤ ਵਧੀਆਂ ਵਿਚਾਰ

  • @satinderkang4794
    @satinderkang4794 2 місяці тому +7

    In awe of this lady, amazing messages shared and such great vision - I pray that like minded people keep preaching so punjabis can wake up and bring long waited change to Punjab ❤️🙏🏽

    • @kaurmal8791
      @kaurmal8791 2 місяці тому +1

      Punjabi conflict is within families and inlaws so let's change together.

    • @riverocean4380
      @riverocean4380 2 місяці тому +1

      ਮੂਸੇਵਾਲਾ ਦੇ ਮਾਤਾ ਪਿਤਾ ਨੇ ਕੋਈ ਕਾਨੂਨ ਨਹੀ ਤੋੜਿਆ !! ਇੰਡੀਆ ਵਿਚ ਵੀ 50 ਸਾਲ ਤੋ ਉਪਰ ਦੀ ਔਰਤ IVF treatment ਲੈ ਸਕਦੀ ਹੈ ਜੇ doctor ਉਸ ਨੂ ਸਹਿਤਮੰਦ ਕਰਾਰ ਦੇਵੇ ਤਾ !! India Today's article date March 20, 2024 Exceptions under law to allow woman over 50 to opt for IVF in India. ਕਿ ਜੋ ਇਹ law ਹੈ ਇਸ ਵਿਚ exceptions ਵੀ ਹਨ !! ਮੋਦੀ ਦੇ ਸੇੰਟਰ govt ਤੇ ਪੰਜਾਬ ਦੇ ਸਿਹਤ ਵਾਭਾਗ ਦੇ officer ਨੂ ਸਿਧੂ ਮੂਸੇਵਾਲਾ ਪਰਿਵਾਰ ਵਿਚ ਰੰਗ ਵਿਚ ਭੰਗ ਕਿਓ ਪਾਇਆ - ਈਰਖਾ ਹੀ ਹੋ ਸਕਦੀ ਹੈ

  • @MohanSingh-ty9gz
    @MohanSingh-ty9gz 2 місяці тому +2

    Sistar ਦੀ ਸੋਚ ਕਿੰਨੀ ਵਧੀਆ

  • @user-fb9gc8vd1j
    @user-fb9gc8vd1j Місяць тому

    ਬੇਟੀ ਪ੍ਮਾਤਮਾਂ ਤੁਹਾਨੂੰ ਚੜਦੀ ਕਲਾ ਵਿੱਚ ਰਖੇ ਤੁਹਾਡੀ ਵੀਡਿੳ ਸੁਣੀ ਬਹੁਤ ਕੁੱਝ ਸਿਖਣ ਨੂੰ ਮਿਲਿਆ ਤੁਸੀਂ ਤਾਂ ਦਿਮਾਗ ਹੀ ਖੋਲ ਦਿੱਤਾ ਜੋ ਪ੍ਰਮਾਤਮਾ ਨੂੰ ਸੱਚੇ ਦਿਲੋਂ ਮੰਨਦਾ ਹੈ ਬਾਬਾ ਜੀ ੳਸ ਨੂੰ ਦਿੰਦਾ ਹੈ ਪ੍ਮਾਤਮਾਂ ਨੂੰ ਹਰ ਇਕ ਨੀ ਮਨਦਾ ਅੰਦਰ ਦਾ ਭਾਂਡਾ ਸਾਫ ਕਰਨਾ ਪੈਂਦਾ ਹੈ

  • @SurjitSinghKhalsa
    @SurjitSinghKhalsa 2 місяці тому +4

    ਅੱਜ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਔਰਤ ਵਾਸਤੇ ਮੈਨੂੰ ਸ਼ਬਦ ਨਹੀਂ ਮਿਲ ਰਹੇ ਕੇ ਮੈਂ ਉਸ ਵਾਸਤੇ ਕਿੰਨੇ ਕੋ ਵਧੀਆ ਸ਼ਬਦ ਵਰਤ ਸਕਾਂ

  • @gurlal4302
    @gurlal4302 Місяць тому

    ਮੈਡਮ ਜੀ ਬਹੁਤ ਹੀ ਵਧੀਆ ਤੁਹਾਡੇ ਵਿਚਾਰ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਅਮਨ ਵੀਰ ਤੁਸੀਂ ਇਹੋ ਜਿਹੇ ਚੰਗੇ ਲੋਕਾਂ ਨਾਲ ਗੱਲ ਬਾਤ ਕਰਿਆ ਕਰੋ ❤

  • @hafeezhayat2744
    @hafeezhayat2744 Місяць тому

    ਬਹੁਤ ਵਧੀਆ ਗੱਲ ਬਾਤ
    ਬਹੁਤ ਸੋਹਣੇ ਵਿਚਾਰ ਹਣ
    ਸਲਾਮ ਹੈ ਪਰਨਾਮ ਹੈ
    ਸਲਾਮਤੀ ਹੋਵੇ ਸ਼ਾਲਾ ਆਮੀਨ

  • @Dr.SukhmanjotSandhu
    @Dr.SukhmanjotSandhu 2 місяці тому +1

    Jaswinder mam, you really gave a genuine speech.. too rare women praise their mother-in-law's, even you are not a psychiatrist but yet you gave a speech on having opium in young age getting influenced from peer group or from Punjabi songs or Bollywood Industry songs and much more on socio-political matter's .. I should say more and more people should follow good public figures like you.. thanks n regards Dr. Sukhmanjot S Sandhu from Ferozepur, Punjab, (IN).

  • @peenaprince6605
    @peenaprince6605 2 місяці тому +3

    ਵਿਚਾਰ ਬਹੁਤ ਸੋਹਣੇ ਮੈਮ ਦੇ❤❤

  • @sahibsingh7235
    @sahibsingh7235 Місяць тому

    ਬਹੁਤ ਵਧੀਆ ਜੀ ਤੁਸੀਂ ਨੂੰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ❤❤❤❤

  • @tajinderpalsinghvicky637
    @tajinderpalsinghvicky637 2 місяці тому

    ਲੜਕੀ ਦਾ ਹੱਥ ਫੜਿਆ ਤੁਹਾਡਾ ਧੰਨਵਾਦ, ਪੰਜਾਬ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਨੂੰ ਬੰਦਾ ਬਣਾਉਣਾ ਜਰੂਰੀ ਹੈ