Aakhri Saah ( ਆਖਰੀ ਸਾਹ ) || Meet Brar Sidhu Moosewala || Dharampreet | New Punjabi Songs 2022

Поділитися
Вставка
  • Опубліковано 6 чер 2022
  • #Aakhri #Saah ਆਖਰੀ ਸਾਹ || #MeetBrar Sidhu Moose wala || Dharampreet | New Punjabi Songs 2022
    JAGJEET SINGH BRAR PRESENTS
    Title - AAKHRI SAAH (ਆਖ਼ਰੀ ਸਾਹ)
    Singer - MEET BRAR DHARAMPREET SIDHU MOOSE WALA
    Facebook page
    / meetbrarofficial
    Instgram Page / meetbrar_harmandeep
    Lyrics - SEKHON JAND WALA
    Music - SUKHBIR RANDHAWA
    Producer - JAGJEET SINGH BRAR
    Label - MEET BRAR HARMANDEEP
    Publicity Design And Lyrical Video - MANI SANGHERA
    online Parmotion - VARINDER SANDHU GHORA
    Singer Contact - 98151-75681
    Do listen on:
    Spotify: open.spotify.com/album/4xzwj1...
    Wynk: coming soon
    Apple music : / in |sdo
    Jio saavn : www.jiosaavn.com/song/aakhri-...
    Amazon music : amzn.to/3GTWEc2
    Hungama Music coming soon
    ਝੂਠ ਜੇਹੀ ਤੇ ਲਾਰਿਆਂ ਵਰਗੀ
    ਲੱਗਦੀ ਬੇਇਤਬਾਰਿਆਂ ਵਰਗੀ
    ਸਮਝ ਨੀ ਆਉਂਦੀ ਤਾਰਿਆਂ ਦੀ
    ਦਿਨ ਚੜਦੇ ਕਿੱਧਰ ਲੋਅ ਜਾਵੇ
    ਕੀ ਪਤਾ ਹੈ ਸੱਜਣਾ ਜ਼ਿੰਦਗੀ ਦਾ
    ਕਿਹੜਾ ਸਾਹ ਆਖ਼ਰੀ ਹੋ ਜਾਵੇ
    ਛਿੱਟਾ ਦੇ ਪਿਆਰ ਮੁਹੱਬਤ ਦਾ
    ਚਾਨਣ ਬਣ ਰਾਹ ਰੁਸ਼ਨਾਉਂਦਾ ਰਹਿ
    ਭੁੱਲਕੇ ਸਭ ਸ਼ਿਕਵੇ ਗਿਲਿਆਂ ਨੂੰ
    ਹਾਸਿਆਂ ਦੀ ਮਹਿਕ ਖਿੰਡਾਉਂਦਾ ਰਹਿ
    ਤੁਰ ਜਾਣ ਪਿੱਛੋਂ ਵੀ ਮਨਾਂ ਵਿੱਚੋਂ
    ਨਾ ਯਾਦਾਂ ਦੀ ਖੁਸ਼ਬੋ ਜਾਵੇ
    ਕੀ ਪਤਾ ਹੈ ਸੱਜਣਾ ਜ਼ਿੰਦਗੀ ਦਾ
    ਕਿਹੜਾ ਸਾਹ ਆਖ਼ਰੀ ਹੋ ਜਾਵੇ
    ਕਿਓਂ ਮੇਰੀ ਮੇਰੀ ਕਰਦਾਂ ਏਂ
    ਸਾਰਾ ਕੁਝ ਏਥੇ ਰਹਿ ਜਾਣਾ
    ਚਾਵਾਂ ਨਾਲ ਖਿਚਾਈ ਫੋਟੋ ਤੇ
    ਕਦ ਹਾਰ ਫੁੱਲਾਂ ਦਾ ਪੈ ਜਾਣਾ
    ਕੰਮ ਐਸੇ ਕਰ ਸ਼ਰਧਾਂਜਲੀ ਤੇ
    ਦੁਸ਼ਮਣ ਦੀ ਅੱਖ ਵੀ ਚੋ ਜਾਵੇ
    ਕੀ ਪਤਾ ਹੈ ਸੱਜਣਾ ਜ਼ਿੰਦਗੀ ਦਾ
    ਕਿਹੜਾ ਸਾਹ ਆਖ਼ਰੀ ਹੋ ਜਾਵੇ
    ‘ਸੇਖੋਂ ਜੰਡ ਵਾਲਿਆ’ ਜੀਅ ਨੀ ਕਰਦਾ
    ਜਾਣ ਨੂੰ ਰੰਗਲੀ ਦੁਨੀਆਂ ਤੋਂ
    ਨਾ ਹੁਕਮ ਖੁਦਾ ਦਾ ਰੱਦ ਹੋਇਆ
    ਰਾਵਣ ਤੇ ਰਿਸ਼ੀਆਂ ਮੁਨੀਆਂ ਤੋਂ
    ਖੌਰੇ ਉੱਠਦਿਆਂ ਬਹਿੰਦਿਆਂ ਕਦ ਏਹੇ
    ਹਾਏ ਚੱਲਦੀ ਨਬਜ਼ ਖਲੋਅ ਜਾਵੇ
    ਕੀ ਪਤਾ ਹੈ ਸੱਜਣਾ ਜ਼ਿੰਦਗੀ ਦਾ
    ਕਿਹੜਾ ਸਾਹ ਆਖ਼ਰੀ ਹੋ ਜਾਵੇ

КОМЕНТАРІ • 558

  • @pinderdhillonu8n993
    @pinderdhillonu8n993 2 роки тому +65

    ਬਹੁਤ ਹੀ ਸੁਰੀਲੀ ਆਵਾਜ਼ ਅਤੇ ਧਰਮਪ੍ਰੀਤ ਦੀ ਆਵਾਜ਼ ਨਾਲ ਹੀ ਮੇਲ ਖਾਂਦੀ ਬਾਈ ਜੀ

  • @lakhabrarokandwala8060
    @lakhabrarokandwala8060 2 роки тому +53

    ਬਹੁਤ ਹੀ ਪਿਆਰੀ ਅਵਾਜ ਵਿੱਚ ਗਾਇਆ ਗਿਆ। ਵਾਕਾ ਹੀ ਧਰਮਪ੍ਰੀਤ ਦੀ ਆਵਾਜ਼ ਬੁਲੰਦ ਰਹੇ ਬਾਈ ਮੀਤ ਬਰਾੜ ।

  • @djnarayanevents246
    @djnarayanevents246 2 роки тому +35

    ਇੰਜ ਲਗਦਾ ਜਿਵੇਂ ਬਾਈ ਧਰਮਪ੍ਰੀਤ ਗਾ ਰਿਹਾ ਹੋਵੇ।। Miss you so much ।। ਸਿੱਧੂ ਮੂਸੇਵਲਾ ਐਂਡ ਧਰਮਪ੍ਰੀਤ ਜੀ

  • @TarsemSingh-kp9rp
    @TarsemSingh-kp9rp 2 роки тому +31

    ਧਰਮਪ੍ਰੀਤ ਯਾਦ ਕਰਵਾ ਦਿੱਤਾ ਵਾਈ 😭😭😭😭❤️😭

  • @JASWINDERSINGH-qc1ht
    @JASWINDERSINGH-qc1ht 2 роки тому +48

    ਧਰਮਪ੍ਰੀਤ ਦੀ ਯਾਦ ਆ ਗਈ ਵੀਰ। ਜਿਉਂਦਾ ਵੱਸਦਾ ਰਹਿ ਵੀਰ ਮੀਤ ਬਰਾੜ

  • @jajbatikhiyal275
    @jajbatikhiyal275 2 роки тому +74

    ਧਰਮਪ੍ਰੀਤ ਦੀ ਆਵਾਜ਼ ਲਗਦੀ ਆ ,, ਰੱਬ ਦੋਹਾਂ ਸਿੰਗਰਾਂ ਦੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਦੇਵੇ,,

  • @nanaknanaksingh4329
    @nanaknanaksingh4329 2 роки тому +29

    ਬਹੁਤ ਪਿਆਰੀ ਆਵਾਜ਼ ਵਿੱਚ ਗਾਇਆ

  • @JagdevTehnazArtofficial
    @JagdevTehnazArtofficial 2 роки тому +42

    ਧਰਮਪ੍ਰੀਤ ਯਾਦ ਕਰਾਤਾ ਬਾਈ

  • @ranjitsinghpreetranjitsing1365
    @ranjitsinghpreetranjitsing1365 2 роки тому +6

    22 ਧਰਮਪ੍ਰੀਤ ਦਾ ਚੇਲਾ ਕਲਾ ਤੇ ਹੋਣੀ ਆ

  • @rozanasuchnewspunjab2947
    @rozanasuchnewspunjab2947 2 роки тому +71

    ਮੀਤ ਬਰਾੜ ਜੀ ,ਰੋਣ ਆ ਗਿਆ ਗ਼ੀਤ ਸੁਣਕੇ ਅਤੇ ਧਰਮਪ੍ਰੀਤ ਦੀ ਯਾਦ ਵੀ ਆ ਗਈ

  • @mskatwal8465
    @mskatwal8465 2 роки тому +48

    ਮੀਤ ਵੀਰ ਮੈਨੂੰ ਲੱਗਦਾ ਇਹ ਗੀਤ ਸੁਣਕੇ preet sada ਵਾਪਿਸ ਆ ਗਿਆ ਹੈ

  • @parkashsingh3286
    @parkashsingh3286 2 роки тому +42

    ਵੀਰ ਜੀ ਦਿਲ ਤੋਂ ਸਹੀ ਦਰਦ ਨਾਲ ਗਾਇਆ ਕਲਮ ਦੇ ਧਨੀ ਨੂੰ ਸਲੂਟ ਬਣਦਾ ਬਹੁਤ ਹੀ ਵਧੀਆ

  • @SurjeetSingh-ib2fx
    @SurjeetSingh-ib2fx 2 роки тому +28

    ਬਾਈ ਬਹੁਤ ਵਧੀਆ ਗੀਤ ਆ ਜਮਾਂ ਧਰਮਪ੍ਰੀਤ ਦੀ ਅਵਾਜ਼ ਵਰਗੀ ਹੈ

  • @user-kz4eq7yc9z

    ਉਹੀ ਆਵਾਜ਼ ਉਹੀ ਅੰਦਾਜ਼ ਬਿਲਕੁਲ ਧਰਮਪ੍ਰੀਤ ਆ

  • @trythings4070
    @trythings4070 Рік тому +8

    ਬਾਈ ਧਰਮਪਰੀਤ ਦੀ ਅਵਾਜ਼ ਦਾ ਭੁਲੇਖਾ ਪੈਂਦਾ ਬਾਈ ਨਵੇਂ ਗੀਤ ਲੈਕੇ ਆਊ

  • @chathapb3169

    ਸਿੱਧੂ ਮੂਸੇ ਵਾਲਾ ਨਾਲ ਮਾੜੀ ਹੋਈ ਆਜਾ ਯਰ ਵਾਪਸ ਬਾਈ😭😭😭😭

  • @manisharma3943
    @manisharma3943 2 роки тому +13

    ਧਰਮ੍ਰੀਤ ਵਰਗੀ ਅਵਾਜ਼ ਆ ਬਾਈ ਦੀ

  • @tarsemsingh2484
    @tarsemsingh2484 2 роки тому +18

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀ ਬਕਸੇ ਜੀ 🙏🙏🙏🙏🙏

  • @balwindersbhullar8510
    @balwindersbhullar8510 Рік тому +3

    ਧਰਮਪ੍ਰੀਤ ਦੀ ਅਵਾਜ਼ ਦਾ ਭੁੱਲੇਖਾ ਪੈਂਦਾ

  • @jagjeetbrar2259
    @jagjeetbrar2259 2 роки тому +14

    ਬਹੁਤ ਵਧੀਆ ਜੀ ਮਿਸ ਯੂ ਧਰਮਪ੍ਰੀਤ ਤੇ ਸਿੱਧੂ ਬਾਈ