Masle (Official Video) | Bir Singh | Raftaar Sandhu| Latest Punjabi Songs 2024

Поділитися
Вставка
  • Опубліковано 27 гру 2024

КОМЕНТАРІ • 1,8 тис.

  • @gurdhiansingh1999
    @gurdhiansingh1999 8 місяців тому +178

    ਇੱਥੇ ਰੱਖ ਸਰਦਾਰਾਂ , ਬਹੁਤ ਚੰਗਾ ਲੱਗਿਆ ਪੰਜਾਬ ਦੀ ਗੱਲ ਕੀਤੀ ਨਿਡਰ ਹੋ ਕੇ, ਬਾਕੀ ਉਮੀਦ ਵੀ ਥੋਡੇ ਜੇ ਅਣਖੀ ਸਰਦਾਰਾਂ ਤੋ ਹੀ ਰੱਖੀਦੀਆ, ਬਹੁਤ ਸਾਰਾ ਪਿਆਰ ਤੇ ਸਤਿਕਾਰ ❤

  • @HollaMohallaAdampurDoaba
    @HollaMohallaAdampurDoaba 8 місяців тому +5

    ਬੀਰ ਸਿੰਘ ਦੀ ਅਵਾਜ਼ ਤੇ ਕਲਮ ਤੇ ਸਿੱਖ ਕੋਮ ਨੂੰ ਹਮੇਸ਼ਾ ਮਾਣ ਰਹੇਗਾ ਵੀਰ ਦੀ ਵੱਡੀ ਉਮਰ ਹੋਵੇ ਜੀ ਵੀਰ ਦਾ ਸਾਥ ਦਿਉ ਜੀ🙏🙏

  • @manjitdhillon9973
    @manjitdhillon9973 8 місяців тому +40

    ਦਿਲ ਨੂੰ ਬੜੀ ਧਰਵਾਸ ਹੁੰਦੀ ਹੈ ਇਹੋ ਜਿਹੇ ਕਦਰਾਂ ਕੀਮਤਾਂ ਨੂੰ ਉੱਚੇ ਚੁੱਕਣ ਵਾਲੇ ਬੱਚੇ ਜਦੋਂ ਸੱਚ ਤੇ ਇਕਲਾਖ ਦੀ ਗੱਲ ਸਿੱਖੀ ਸਰੂਪ ਵਾਲੇ ਗੀਤਕਾਰ ਦੇ ਮੁੱਖ ਵਿੱਚੋ ਸੁਣਨ ਨੂੰ ਮਿਲਦੀ ਹੈ!!❤ਗੁਰੂ ਚੜ੍ਹਦੀ ਕਲਾ ਬਖਸ਼ੇ❤

  • @Lotus-jf9fk
    @Lotus-jf9fk 8 місяців тому +9

    ਵਾਹ ਸਰਦਾਰ ਸਾਹਿਬ ਸਰਦਾਰ ਬੀਰ ਸਿੰਘ ਜੀ, ਜਿਹੋ ਜਿਹੀ ਸ਼ਖਸ਼ੀਅਤ ਉਹੋ ਜਿਹੇ ਵਿਚਾਰਾਂ ਦਾ ਪ੍ਰਗਟਾਵਾ ❤ ਪੰਜਾਬ ਵਾਸਤੇ ਦਿਲ ਵਿੱਚ ਇੰਨਾ ਦਰਦ ਅਤੇ ਵਿਚਾਰਾਂ ਵਿੱਚ ਇਖ਼ਲਾਕ, ਪੰਜਾਬ ਦੀ ਇਕ ਹੋਰ ਤਰਾਸਦੀ ਕਿ ਸਾਰੀ ਨੌਜਵਾਨੀ ਵਿਦੇਸ਼ਾਂ ਦਾ ਰੁਖ਼ ਕਰ ਰਹੀ ਹੈ ਅਤੇ ਪ੍ਰਵਾਸੀ ਇੱਥੇ ਰੱਜ ਕੇ ਖਾਣ ਲੱਗ ਪਏ ਹਨ, ਅਸੀ ਪੰਜਾਬੀ ਆਪਣੇ ਅੰਦਰ ਝਾਤ ਮਾਰੀਏ ਕਮੀ ਸਾਡੇ ਵਿੱਚ ਹੀ ਹੈ

  • @surindersohal1506
    @surindersohal1506 8 місяців тому +13

    ਏਹ ਹੁੰਦੇ ਨੇ ਅਸਲ ਗਾਇਕ ਤੇ ਗੀਤਕਾਰ ਏਹ ਕਾਰੋਬਾਰੀ ਗਾਇਕ ਨਹੀਂ ਏਹ ਪੈਸੇ ਪਿੱਛੇ ਨਹੀਂ ਗਾਉਂਦੇ ਏਹ ਲੋਕਾਂ ਨੂੰ ਵਧੀਆ ਸੇਧ ਦੇਣ ਵਾਲੇ ਗੀਤ ਗਾਉਂਦੇ ਤੇ ਲਿਖਦੇ ਨੇ ਅਪਣਾ ਫਰਜ਼ ਸਮਝ ਕੇ ਸਮਾਜ ਦੇ ਪ੍ਰਤਿ ਬਹੁਤ ਸੋਹਣਾ ਲਿਖਿਆ ਸਲਾਮ ਆ
    ਵੀਰ ਨੂੰ ਏਦਾਂ ਦੇ ਗੀਤ ਸਿਰਫ਼ ਉਹੀ ਗਾ ਤੇ ਲਿਖ ਸਕਦੇ ਨੇ ਜਿਹਨਾਂ ਨੇ ਗਾਇਕੀ ਨੂੰ ਅਜੇ ਭੀ ਸੇਧ ਦੇਣ ਲਈ ਗਾਉਂਦੇ ਨੇ ਨਾ ਕਿ ਪੈਸੇ ਵਾਸਤੇ ਏਹ ਵੀਰ ਸਰੋਤਿਆ ਨੂੰ ਪਿਆਰ ਵਾਪਿਸ ਕਰ ਰਹੇ ਨੇ ਜੇਹੜੇ ਸਰੌਤੇ ਏਹ ਨਾਂ ਨੂੰ ਪਿਆਰ ਕਰਦੇ ਨੇ ਵੀਰ ਸਿੰਘ ਨੇ ਸਿੱਖੀ ਸਵਰੂਪ ਵਿੱਚ ਰਹਿ ਕੇ ਗਾਇਆ ਏਹ ਸਾਬਿਤ ਕਰਤਾ ਕਿ ਲੋਕਾਂ ਦੇ ਦਿਲਾਂ ਵਿੱਚ ਵਸਣਾ ਤਾਂ ਤੁਹਾਨੂੰ ਫੈਸ਼ਨ ਦੀ ਲੋੜ ਨਹੀਂ ਤੁਸੀਂ ਵਧੀਆ ਤੇ ਸਾਫ਼ ਸੁਥਰਾ ਗਾਓ ਤੁਹਾਡਾ ਲੋਕ ਸਤਿਕਾਰ ਕਰਨਗੇ ਫੈਸ਼ਨ ਵਾਲੇ ਤਾਂ ਕਦ ਆਏ ਕਦ ਗਏ ਪਤਾ ਨਹੀਂ ਲੱਗਦਾ, ਗੁਰਦਾਸ ਮਾਨ, ਹਰਭਜਨ ਮਾਨ, ਵਾਰਿਸ ਭਰਾ ਸਾਫ਼ ਸੁਥਰਾ ਗਾਉਂਦੇ ਨੇ 30-30 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਅਜ ਭੀ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਨੇ ਤੇ ਰਾਜ ਕਰਦੇ ਰਹਿਣਗੇ ਫੈਸ਼ਨ ਵਾਲੇ ਕਦ ਆਏ ਕੱਦੋ ਗਏ ਪਤਾ ਨਹੀਂ ਲੱਗਦਾ
    ਜੁਗ ਜੁਗ ਜਿਉਂ ਮੇਰਾ ਵੀਰ ❤️
    ਪਿਆਰ ਤੇ ਸਤਿਕਾਰ🙏🙏

  • @VikramSidhu-n3b
    @VikramSidhu-n3b Місяць тому +5

    ਕਲਮਾਂ ਦੀ ਥਾਂ ਨਾ ਆਜੇ ਹੱਥਾਂ ਵਿੱਚ ਗੰਨ ਕੁੜੇ.. ਕੋਈ ਸ਼ਬਦ ਨੀ ਵੀਰੇ ਤੁਹਾਡੀ ਤਾਰੀਫ ਲਈ.. ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ.. ,👏

  • @jaggisingh596
    @jaggisingh596 8 місяців тому +8

    ਮੈਂਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਇੱਕ ਸਰਦਾਰ ਸਰੂਪ... ਬੀਰ ਸਿੰਘ ਜੀ ਝੂਠੀ ਸ਼ੋਹਰਤ ਨੂੰ ਠੋਕਰ ਮਾਰ ਸਾਡੇ ਅਸਲ ਮਸਲਿਆਂ ਨੂੰ ਇਸ ਕਦਰ ਪੇਸ਼ ਕਰ ਰਹੇ ਹਨ... ਅਰਦਾਸ ਹਮੇਸ਼ ਚੜ੍ਹਦੀਕਲਾ ਲਈ.... ਪਿੰਡ ਨਾਗੋਕੇ ਵਾਸੀ

  • @RajwinderKaur-ty7dl
    @RajwinderKaur-ty7dl 8 місяців тому +8

    ਇਹਨਾਂ ਮਸਲਿਆਂ ਦਾ ਹੱਲ ਵੀ ਲਭੀਏ ਵੀਰੇ ਜਿਹਨਾਂ ਨੇ ਇਹਨਾਂ ਮਸਲਿਆਂ ਦਾ ਹੱਲ ਲੱਭਣਾ ਸੀ ਉਹਨਾਂ ਨੂੰ ਤਾਂ ਪੰਜਾਬ ਨਾਲ਼ ਮੋਹ ਹੀ ਨਹੀਂ ਰਿਹਾ ਦੌੜ ਲੱਗੀ ਹੋਈ ਹੈ ਵਿਦੇਸ਼ ਜਾਣ ਦੀ

  • @crystal.quotes1313
    @crystal.quotes1313 8 місяців тому +5

    ਇਸ ਸੋਂਗ ਤੋਂ ਇੱਕ ਸਬਕ ਤਾਂ ਮਿਲਦਾ ਐ ਕਿ ਹੁਣ ਆਹ ਵੇਲਾ ਪੰਜਾਬ ਵਿੱਚ ਆਸ਼ਕੀ ਕਰਨ ਦਾ ਨਹੀਂ ਬਲਕਿ ਪੰਜਾਬ ਦੇ ਮਸਲੇ ਹੱਲ ਕਰਨ ਦਾ 🖤 ਬਹੁਤ ਖੂਬ ਬੀਰ ਸਰ 🖤
    ਵਾਹਿਗੁਰੂ ਮੇਹਰ ਕਰੇ ਤੇ ਸਾਰੇ ਪੰਜਾਬੀ ਮਿਲ ਕੇ ਨਸ਼ੇ ਅਸ਼ਕੀ ਈਰਖਾ ਤੋਂ ਪਰੇ ਹੋ ਕੇ ਪੰਜਾਬ ਦੇ ਮਸਲਿਆਂ ਤੇ ਗੋਰ ਫ਼ਰਮਾਏ 🖤💫
    ਇਹ ਇਕ ਜੰਗ ਦੀ ਤਰਾਂ ਐ ਇਸ ਤੇ ਕਦਮ ਚੁੱਕਣ ਵਾਲਾ ਹਰ ਇਨਸਾਨ ਯੋਧਾ ਹੋਊ 🖤💫

  • @tanvirbuttar6506
    @tanvirbuttar6506 8 місяців тому +8

    ਇਸ ਗੀਤ ਨੂੰ ਗੀਤ ਦੇ ਤੌਰ ਹੀ ਨਾ ਦੇਖੀਏ ਇਸ ਗੀਤ ਵਿੱਚ ਉਠਾਏ ਮਸਲਿਆਂ ਦੇ ਹੱਲ ਵਲ ਵੀ ਚਲਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ

  • @punjab2024
    @punjab2024 8 місяців тому +46

    Don’t know why but this song made me Cry! Punjab is clearly dying but no Punjabi is interested to save it! 💔

    • @anoopbains1257
      @anoopbains1257 8 місяців тому +2

      Bai macharan gi ginti zyada hundi hai bhorr ghat hunde ne

    • @mostrated95
      @mostrated95 8 місяців тому +1

      ਬਾਲੀ ਫ਼ਿਕਰ ਨੀ ਕਰੀ ਦੀ ਸਭ ਅਕਾਲ ਪੁਰਖ ਦੀ ਖੇਡ ਆ ਸਤਿ ਸ੍ਰੀ ਅਕਾਲ 🙏

  • @navdeepmathchat439
    @navdeepmathchat439 7 місяців тому +7

    ਚੰਗੀ ਅਤੇ ਸਿਹਤਯਾਬ ਖ਼ੁਰਾਕ ਦੀ ਜਗ੍ਹਾ ਤੇ ਹਰ ਕੋਈ ਮਸਾਲੇਦਾਰ ਖਾਣਾ ਪਸੰਦ ਕਰਦਾ ਹੈ, ਪਰ ਬਿਮਾਰ ਪੈਣ ਤੇ ਸਹੀ ਖੁਰਾਕ ਹੀ ਕੰਮ ਆਉਂਦੀ ਹੈ। ਇਹੀ ਹਾਲ ਸੰਗੀਤ ਦਾ ਹੈ......।
    ਬਹੁਤ ਖੂਬ ਬੀਰ ਸਿੰਘ ਜੀ ❤
    ਜੋ ਝੂਠ ਕਪਟ ਨੂੰ ਵਿੰਨ੍ਹ ਦੇਵਣ,
    ਐਸੇ ਛੱਡਣ ਤੀਰ।
    ਜੋ ਸੱਚ ਤੇ ਪਹਿਰਾ ਦੇਵਣ, ਉਹ ਬਲੀ ਓ 'ਬੀਰ'।

  • @manpreetsinghkaler5423
    @manpreetsinghkaler5423 8 місяців тому +6

    ਬਹੁਤ ਬਹੁਤ ਸੁੱਚੇ ਬੋਲ ਅਤੇ ਤਕੜੀ ਸੋਚ ਦੇ ਮਾਲਿਕ ਬੀਰ ਸਿੰਘ ਜੀ ਸਲਾਮ ਕਲਮ ਨੂੰ 🎉🎉🙏🙏✨️✨️

  • @parhaladsingh8437
    @parhaladsingh8437 7 місяців тому +5

    ਵੀਰ ਬੀਰ ਸਿੰਘ ਜੀ ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲ੍ਹਾ ਵਿੱਚ ਰੱਖਣ

  • @Atheist996
    @Atheist996 8 місяців тому +7

    SAVE PUNJAB🙏🏻 ਸਾਰੇ ਪੰਜਾਬ ਭਰਾਵਾਂ ਨੂੰ ਮੇਰੀ ਬੇਨਤੀ ਹੈ..2024 ਵਿੱਚ ਭਾਰਤ ਵਿੱਚ ਪੰਜਾਬ ਹੀ ਅਜਿਹਾ ਸੂਬਾ ਹੈ ਜਿਸਦੀ ਆਬਾਦੀ ਘਟੀ ਹੈ।
    ਕਿਉਂਕਿ ਬਾਕੀ ਰਾਜਾਂ ਵਿੱਚ ਸਾਰੇ ਜੋੜਿਆਂ ਦੇ 3-4 ਬੱਚੇ ਹੁੰਦੇ ਹਨ..ਜਦੋਂ ਕਿ ਪੰਜਾਬ ਵਿੱਚ ਲੋਕਾਂ ਕੋਲ ਸਿਰਫ 1 ਬੱਚਾ ਹੈ
    ਪੰਜਾਬੀਆਂ ਨੂੰ ਘੱਟੋ-ਘੱਟ 3 ਬੱਚੇ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ..ਨਹੀਂ ਤਾਂ PUNJABI ਖਤਮ ਹੋ ਜਾਵਾਂਗੇ

  • @SarbjitGrewal-es2qv
    @SarbjitGrewal-es2qv 8 місяців тому +4

    ਬਹੁਤ ਦੁੱਖ ਵਾਲੀ ਗੱਲ ਏ ਕਿ ਜਿਹੜਾ ਗਾਣਾ ਕੁਝ ਸਿਖੋਂਦਾ ਉਸ ਨੂੰ ਕੋਈ ਸੁਣਦਾ ਈ ਨੀ 🙏🏻

  • @ParamjeetKaur-x2x
    @ParamjeetKaur-x2x 8 місяців тому +4

    ਪੂਰਾ ਸੱਚ ਲਿਖਣ ਦੇ ਨਾਲ ਨਾਲ ਬੋਲਣ ਲਈ ਜੋ ਨਿੱਡਰਤਾ ਚਾਹੀਦੀ ਆ ਉਹ ਤੁਹਾਡੇ ਵਿਚ ਹੈ ਪੁੱਤਰ ਜਿਉਂਦੇ ਰਹੋ ਅਕਾਲ ਪੁਰਖ ਅੰਗ ਸੰਗ ਸਹਾਈ ਹੋਣ

  • @sidhuartstallewal1702
    @sidhuartstallewal1702 8 місяців тому +3

    ਬਾਈ ਬੀਰ ਸਿੰਘ ਜੀ ਹਰ ਵਾਰੀ ਦਿਲ ਜਿੱਤ ਲੈਨੇ ਓ 👏👏👏👏❤️

  • @Gurpreetsinghjassar121
    @Gurpreetsinghjassar121 7 місяців тому +5

    ਰਿਪੀਟ ਤੇ ਗੀਤ ਵੀਰ ਜੀ👌👌♥️ ਮਜਬੂਰ ਕਰਤਾ commemt ਕਰਨ ਨੂੰ ਵੀਰੇ🙌🙌🙌🙌

  • @hassandin9461
    @hassandin9461 8 місяців тому +3

    ਮੌਜੂਦਾ ਸਚਾਈ ਗੀਤ ਚ ਦਿਖਾਈ ਗਈ ਹੈ। ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ ਹੈ। ਹੋਰ youngster ਲਿਖਾਰੀਆਂ ਇਸੇ‌ ਤਰ੍ਹਾਂ ਦੀ ਸੇਧ ਬੀਰ ਸਿੰਘ ਜੀ ਤੋਂ ਲੈਣੀ ਚਾਹੀਦੀ ਹੈ। ਹਾਜੀ ਹਸਨ ਦੀਨ ਤੂਰ ਮਾਲੇਰਕੋਟਲਾ।

  • @HarpreetSingh-uw6dv
    @HarpreetSingh-uw6dv 8 місяців тому +4

    ਵਾਹ ਵੀਰੇ ਵਾਹ ਤੇਰੀ ਕਲਮ ਦਾ ਕੋਈ ਤੋੜ ਨਹੀਂ ❤

  • @Gurmailchahal1
    @Gurmailchahal1 8 місяців тому +4

    ਕੌਮ ਦੀ ਗੱਲ ਕਰਨ ਲਈ ਤੁਹਾਡਾ ਦਿੱਲੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਚੜਦੀਕਲਾ ਕਰਨ ❤️🙏

  • @Gurjot801
    @Gurjot801 8 місяців тому +4

    Eh geet har ek insaan da dard beyan karda hai jinu Kaum te Punjab naal pyar hai ❤

  • @SINGHRUMMY-g4p
    @SINGHRUMMY-g4p 3 місяці тому +5

    ਵਾਹ ਕਿੰਨਾ ਸੋਹਣੀ ਲਿੱਖਤ ਆ।
    ਇਹਨਾ ਨੂੰ ਪੰਜਾਬੀ ਗਾਇਕ ਕਿਹਦੇ ਆ। ਪਰ ਇੱਦਾਂ ਦੇ ਗੀਤਾਂ ਨੂੰ ਵਿਊ ਤੇ ਲਾਈਕ ਨਹੀਂ ਮਿਲਦੇ😢। ਆ ਜੋ ਖੱਚਾ ਗੰਦ ਗੋਦੀਆਂ ਤੇ ਗੰਦ ਦਖੋਦੀਆ ਉਹਨਾਂ ਨੂੰ ਕਰੋੜਾਂ ਹੀ ਵਿਊ ਤੇ ਲਾਈਕ ਮਿਲਦੇ।

  • @ravirajsingh1173
    @ravirajsingh1173 8 місяців тому +4

    410 ਸੁਣਨ ਵਾਲਿਆਂ ਨੂੰ ਇੱਕ ਵਾਰ ਇਹ ਗੀਤ ਵੀ ਸੁਣ ਲੈਣਾ ਚਾਹੀਦਾ ਹੈ ❤

  • @rajwinderraja7159
    @rajwinderraja7159 7 місяців тому +3

    ਦਰਦ ਏ ਪੰਜਾਬ 😢 😢 😢 ਵਾਹਿਗੁਰੂ ਜੀ ਮੇਹਰ ਕਰੋ। ਜਿਉਦੇ ਰਹੋ ਵੀਰ ਜੀ❤❤❤ ਪੰਜਾਬ ਪੰਜਾਬੀਅਤ ਨੂੰ ਨਸੀਹਤ ਦੇਣ ਲਈ।

  • @THE_HUT_
    @THE_HUT_ 8 місяців тому +5

    1.6 lakh views in 9 days😔
    ਵਾਹ ਕਮਾਲ ਵੀਰ। ਪੰਜਾਬ ਦੇ ਦਰਦੀਆਂ ਨੂੰ ਮਾਲਕ ਚੜ੍ਹਦੀ ਕਲ੍ਹਾ ਚ ਰੱਖੇ🤲☝️

  • @amriksinghaulakh3965
    @amriksinghaulakh3965 7 місяців тому +4

    ਸਲੂਟ ਐ ਜੀ ਬੀਰ ਸਿੰਘ ਜੀ ਦੀ ਕਲਮ ਤੇ ਸੋਚ ਨੂੰ 🙏🙏

  • @jeevansingh2285
    @jeevansingh2285 7 місяців тому +5

    ਸਲਾਮ ਆ ਵੀਰ ਸਿੰਘ ਜੀ ਦੀ ਸੋਚ ਅਤੇ ਕਲਮ ਨੂੰ 🙏🙏🙏👌👌👌👌

  • @Sukirt_2006
    @Sukirt_2006 7 місяців тому +4

    Punjabiyo jaggo….. let’s promote SARDAR BIR SINGH 🙏🏻 ਬਚਾਲੋ ਪੰਜਾਬ ਜੇ ਬਚਾ ਹੁੰਦਾ

  • @harpreetlally5360
    @harpreetlally5360 7 місяців тому +6

    ਵੀਰੇ ਦਿੱਲ ਜਿੱਤ ਲਿਆ …… ਸੋਚ ਇਕੋ ਆਪਣੀ ….. ਮੈਂਨੂੰ ਲਗਦਾ ਸੀ ਜਿਵੇਂ ਮੈਂ ਗਾਉਦਾਂ ਹੋਵੇ ……. ਇਨਾ ਮਸਲਿਆਂ ਦੇ ਹੱਲ ਲਈ ਸਿਰ ਭੇਟ ਕਿੱਤਾ ਹੋਇਆ ਵੀਰ ਜੀ ।

  • @kuldipkaur2204
    @kuldipkaur2204 8 місяців тому +2

    Very nice song ਬਿਲਕੁਲ ਸੱਚੀਆਂ ਗੱਲਾਂ ਸਾਡੇ ਨਾਲ ਹਮੇਸ਼ਾ ਧੱਕਾ ਹੀ ਹੋਈਆਂ ਵੀਰ ਜੀ ਮੈ ਤੇ ਮੇਰਾ ਪੰਜਾਬ ❤

  • @ekampreetsingh657
    @ekampreetsingh657 8 місяців тому +4

    ਸਾਰਿਆ ਨਾਲੋ ਵੱਡੇ ਮਸਲਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਦਾ ਬਿਆਨ ਨਹੀਂ ਕੀਤਾ ਗੀਤ ਦੇ ਵਿਚ ਪਰ ਫੇਰ ਵੀ ਲਾਈਕ ਕਰ ਰਿਹਾ ਕਿਉਕਿ ਜਗਤਾਰ ਸਿੰਘ ਹਵਾਰੇ ਹੋਣਾ ਦੀ ਗੱਲ ਹੋਈ ਹੈ

  • @darshpreetsingh004
    @darshpreetsingh004 8 місяців тому +3

    ਬਹੁਤ ਸੋਹਣੀ ਸੇਧ ਦਿਤੀ ਜੀ ਪੰਜਾਬ ਦੀ, ਬੰਦੀ ਸਿੰਘਾਂ ਦੀ ਗੱਲ ਕੀਤੀ ਤੁਸੀਂ ਆਪਣੀ ਕਲਾ ਨਾਲ ❤ 2:37 2:40

  • @harmanjotsingh977
    @harmanjotsingh977 8 місяців тому +12

    ਤੁਹਾਡੇ ਵਰਗੇ ਸੁਹਿਰਦ , ਪੰਜਾਬ ਦਾ ਦੁਖ ਰੱਖਣ ਵਾਲੇ , ਪੰਜਾਬ ਦੀ ਜਵਾਨੀ ਨੂੰ ਚੰਗੀ ਸੇਧ ਦੇਣ ਵਾਲੇ , ਤੁਹਾਨੂੰ ਮੇਰਾ ਕੋਟਿ ਕੋਟਿ ਪ੍ਰਣਾਮ , ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਕਲਾ ਵਿਚ ਰੱਖਣ , ਤੁਹਾਡੀ ਕਲਾ ਨੂੰ ਹੋਰ ਨਿਖਾਰਨ....🎉🎉❤❤ ਦੁਆਵਾਂ

  • @rinkubudhabaria6729
    @rinkubudhabaria6729 8 місяців тому +2

    16 ਆਨੇ ਸੱਚੀਆਂ ਗੱਲਾਂ ਬਾਈ ਜੀ , 🙌🙌🙌
    ਜਿੱਤਾਂ ਵੀ ਕਰਾਂਗੇ ਹਾਸਿਲ , ਮਿਲੀਆਂ ਕਈ ਹਾਰਾਂ ਨੇ
    ਕਲਮ ਦੀ ਧਾਰ ਏਦਾਂ ਜਿਵੇਂ ਤਿੱਖੀਆਂ ਤਲਵਾਰਾਂ ਨੇ

  • @PanjabSlaveSince
    @PanjabSlaveSince 8 місяців тому +24

    ਆਜ਼ਾਦੀ ਹੀ ਹੱਲ। ਵੋਟਾਂ ਬਣਾਉ ਵੋਟਾਂ ਪਾਉ ਤੇ ਖਾਲਿਸਤਾਨ ਬਣਾਉ। ਪੰਜਾਬ ਰਫਰੈਂਡਮ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ।

  • @harpreetsinghguru3792
    @harpreetsinghguru3792 8 місяців тому +1

    ਅੱਜ ਦੀ ਸਚਾਈ ਬਿਆਨ ਕੀਤੀ ਆ ਵੀਰ, ਜਿਉਂਦਾ ਵਸਦਾ ਰਹਿ ਵੀਰਾ ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ ❤❤❤
    🙏🙏🙏🙏🙏

  • @baldevmankoo1049
    @baldevmankoo1049 8 місяців тому +3

    ਲਾਜਵਾਜ ਬੇਟਾ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ।

  • @mandeepkaurmandeepkaur316
    @mandeepkaurmandeepkaur316 7 місяців тому +3

    ਜਾਗਦੀ ਜਮੀਰ ਵਾਲੇ singer ਹਮੇਸ਼ਾ ਦੂਜਿਆ ਂ ਨੂੰ ਜਾਗਰੂਕ ਕਰਦੇ ਹੁੰਦੇ ਨੇ..ਬਹੁਤ ਵਧੀਅਾਜੀ ❤🙏

  • @harpreetgill3836
    @harpreetgill3836 8 місяців тому +5

    ਲਾਜਵਾਬ 👏🏼👏🏼👏🏼 👏🏼👏🏼👏🏼
    ਬਹੁਤ ਖੂਬ 👌👌👌 👍🏼 👍🏼 👍🏼

  • @ManjitKaur-nj6nc
    @ManjitKaur-nj6nc 8 місяців тому +2

    ਇਹੋ ਜਿਹੇ ਗਾਇਕਾਂ ਦੀ ਬਹੁਤ ਲੋੜ ਹੈ ਸਾਡੇ ਪੰਜਾਬ ਨੂੰ । ਬੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੰਗੇ ਗੀਤ ਸਾਡੀ ਝੋਲੀ ਪਾਉਣ ਲਈ । ਰੱਬ ਚੜਦੀ ਕਲ੍ਹਾ ਬਖਸ਼ੇ।❤👌🙏🙂

  • @surinderpalsingh3582
    @surinderpalsingh3582 8 місяців тому +3

    ਪੰਜਾਬ ਦਾ ਦਰਦ ਵੀਰ ਨੇ ਆਪਣੇ ਗੀਤ ਵਿਚ ਪਰੋਇਆ

  • @sukhwindersinghratan418
    @sukhwindersinghratan418 8 місяців тому +2

    ਵਾਹ ਵਾਹ ਬੀਰ ਸਿੰਘ ਜੀ ਸਾਨੂੰ ਥੋਡੇ ਤੋ ਇਹੋ ਉਮੀਦਾ ਆ 🎉🎉🎉

  • @kaybenipal
    @kaybenipal 8 місяців тому +4

    ਜਿਉਂਦਾ ਰਹਿ ਵੱਡੇ ਬਾਈ 🙏🏻🙏🏻👍👍

  • @manpreet9353
    @manpreet9353 8 місяців тому +2

    ਮਸਲੇ ਅਜੇ ਹੌਰ ਬਥੇਰੇ, ਕਰ ਦੇਣੇ ਅਕਾਲ ਪੁਰਖ ਨੇ ਨਬੇੜੇ 🙏🏻🙏🏻 ਬਸ ਇਦਾ ਹੀ ਤੁਸੀਂ ਕਰਦੇ ਰਹਿਓਈਓ ਖੁਦਰੇਵੇ ✍🏻✍🏻

  • @thepunjabibeast9863
    @thepunjabibeast9863 7 місяців тому +3

    Shame on us punjabi who aren't listening and supporting these kinda songs
    Baaki wmk bir veer tey❤

  • @balveersinghsandhu1577
    @balveersinghsandhu1577 8 місяців тому +1

    ਬਹੁਤ ਹੀ ਵਧੀਆਂ ਲਿਖਿਆ ਤੇ ਬਹੁਤ ਹੀ ਵਧੀਆਂ ਅਵਾਜ਼ ਵਿੱਚ ਬੀਰ ਸਿੰਘ ਜੀ ਹੋਰਾਂ ਨੇ ਗਾਇਆ ਹੈ ਜਿਉਂਦੇ ਰਹੋ ਸਿੰਘੋ ਪੰਜਾਬੀਉ

  • @jasminderk6849
    @jasminderk6849 8 місяців тому +3

    Difference between Sartaj and Bir Singh is that in Bir Singh is that, you can feel the pain for Punjab and Sikhs. Wish can thank you personally long live pure soul. Thanks

  • @AMANJOT373
    @AMANJOT373 7 місяців тому +2

    Bai yaar vaar vaar sun riha eh song eh song ne Punjab de asli halat Jo ho Rahi aa os nu byan kerda hai Bai tohade ਕਲਮ nu rab hor ਤਰੱਕੀ ਬਖ਼ਸ਼ੇ ਤੇ ਹਮੇਸ਼ਾ ਤਹਾਨੂੰ ਚੜਦੀ ਕਲਾ ਵਿੱਚ ਰੱਖੇ wmk ਤੁਹਾਡੇ ਤੇ

  • @phildunphy6045
    @phildunphy6045 8 місяців тому +315

    Sadly this song won’t get much views bcoz all Punjabis busy dancing to songs of Nashedii Daaru Afeem songs

  • @Gurnamsingh-bz1cs
    @Gurnamsingh-bz1cs 7 місяців тому +2

    ਮੇਰੇ ਸਭ ਵੇਲੇ ਪਸੰਦੀਦਾ ਗਾਇਕ ਜੋ ਹਮੇਸ਼ਾ ਪੰਜਾਬ ਤੇ ਪੰਜਾਬੀ ਪੰਜਾਬੀਅਤ ਦਾ ਪ੍ਰਤੀਨਿਧੀ ਰਹਿੰਦਾ ਹੈ

  • @damanbhatia7
    @damanbhatia7 8 місяців тому +3

    If you are listening to this song, congratulations you have good taste in music.
    Sadly, this song will not get much attention but that doesn’t take away from the fact how good of an artist Bir Singh really is.

  • @Harmandeol2323A
    @Harmandeol2323A Місяць тому +2

    ਸਾਨੂੰ ਸਾਰੀਆਂ ਨੂੰ ਇੱਕਜੁਟ ਹੋ ਜਾਣਾ ਚਾਹੀਦਾ ਹੁਣ 💪💪💪🙏🏼🙏🏼🙏🏼🙏🏼🪯🚩⚔️its touched my heart❤so deeply😢

  • @r1punjab
    @r1punjab 6 місяців тому +4

    ਬਹੁਤ ਸੋਹਣਾਂ ਲਿੱਖਿਆ ਵੀਰ ਜੀ ❤❤

  • @KaramjitKaur-ix2sr
    @KaramjitKaur-ix2sr 8 місяців тому +1

    ਬਹੁਤ ਵਧੀਆ ਗੀਤ a ਜੀ ਸਾਰਿਆਂ ਦੀ ਇਹ ਸੋਚ ਹੋ ਜਾਵੇ ਤਾਂ ਸਾਡਾ ਵੀ ਕੁਸ਼ ਬਣ ਜਾਵੇ

  • @deepdhillon6882
    @deepdhillon6882 8 місяців тому +3

    "ਚੋਣਾਂ ਵਿੱਚ ਧਰਮੀ ਨਾਅਰੇ, ਮਸਲਾ ਇਹ ਆਮ ਨਹੀਂ..
    ਜਿਹਨਾਂ ਨੇਂ ਹੋਂਦ ਬਚਾਈ ਚੇਤੇ ਓਹ ਨਾਮ ਨਹੀਂ।।
    ਬਿੱਗ ਬੌਸ ਦੇ ਨਾਟਕ ਚੇਤੇ ਕੋਹਲੀ ਦੇ Run ਕੁੜੇ।।"

  • @baljindershah9373
    @baljindershah9373 8 місяців тому +1

    ਜਿਸ ਸਖਸ਼ ਨੂੰ ਰੱਬ ਨੇ ਆਪ ਬਖਸ਼ੀ ਡੂੰਘੀ ਸੋਚ ਤੇ ਅਕਲ ਕਮਾਲ ਹੋਵੇ ।
    ਉਹ ਸੋਚਦਾ ਸ਼ਮਾਂ ਤਾਂ ਇੱਕ ਬਲਦੀ ਪਰ ਰੌਸ਼ਨ ਉਸ ਤੋਂ ਲੱਖ ਖ਼ਿਆਲ ਹੋਵੇ ।

  • @jasneetsinghbrar5289
    @jasneetsinghbrar5289 8 місяців тому +4

    ਬਹੁਤ ਸੋਹਣਾ ਗੀਤ ਬਾਈ ਜੀ ਤੁਸੀ ਚੰਗਾ ਕੰਮ ਕਰ ਰਹੇ ਹੋ ਬਾਈ ਜੀ ❤❤❤

  • @RaviMehra472
    @RaviMehra472 7 місяців тому +2

    Wah veer ਸੱਚੀ ਅੱਖਾਂ ਭਰ ਆਇਆ ਵਾਹਿਗੁਰੂ ਚੜਦੀਕਲਾ ਚ ਰੱਖੇ ਹਮੇਸ਼ਾ ਥੋਨੂੰ❤️❤️❤️❤️

  • @Preet62-uo5xb
    @Preet62-uo5xb Місяць тому +4

    ❤ ਬਿਲਕੁਲ ਸੱਚ ਬੀਰ ਸਿੰਘ ਜੀ 😢

  • @yeshuislife171
    @yeshuislife171 8 місяців тому +2

    love you ਬਾਈ 🔫 ਵਾਲੀ ਗੱਲ ਦਾ ਫ਼ੈਨ ਹੋ ਗਿਆ, ਪੰਜਾਬ ਵਾਲਿਆ ਦਾ ਨਾਂਮ ਨੀ ਲੇਗੇ, ਜੇਲੇ, ਡੈਮੋਕਰੇਸੀ, ਇਹ ਕਮੈਂਟਸ ਪੂਰਾ ਗੀਤ ਸੁਣ ਕੇ ਕੀਤਾ ਬਾਈ ਜੀ ਮਸਲਾ ਸੱਚ ਮੁੱਚ ਗਮੀਰ ਹੈ

    • @kissanjattkissan9976
      @kissanjattkissan9976 7 місяців тому +1

      Pehla apna dharm badlana sadh do masle api hall hojan geh

    • @yeshuislife171
      @yeshuislife171 7 місяців тому

      @@kissanjattkissan9976 ਬਾਈ ਜੀ ਕਿਸ ਦਾ ਧਰਮ ਬਦਲ ਦਿੱਤਾ ਉਸ ਦਾ ਨਾਮ ਵੀ ਦਸ ਦੋ

  • @RK-oy1jv
    @RK-oy1jv 7 місяців тому +5

    Masle aje hor bithre from England ❤

  • @parwindersingh6456
    @parwindersingh6456 7 місяців тому +2

    ਧੰਨਵਾਦ ਬਾਈ ਜੀ ਆਪ ਜੀ ਦਾ ਆਪ ਜੀ ਬਹੁਤ ਉੱਚੀ ਸੋਚ ਦੇ ਮਾਲਕ ਹੋ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ

  • @sachiyangallan_
    @sachiyangallan_ 8 місяців тому +3

    ਬਾਈ ਜੀ ਤੁਹਾਡੀ ਸਾਦਗੀ ਤੇ ਨਿਮਰਤਾ ਕਿਆ ਕਹਿਣੇ ਗਾਇਕੀ ਤੇ ਗੀਤਕਾਰੀ ਲਾਜਵਾਬ❤❤❤

  • @KuljeetKaur-n6n
    @KuljeetKaur-n6n 5 місяців тому +2

    ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਬਖਸ਼ੇ ਬਹੁਤ ਵਧੀਆ ਲੱਗਿਆ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉

  • @queenscooking4675
    @queenscooking4675 8 місяців тому +4

    ਇਸ ਸਮੇਂ ਸੱਚ ਲਿਖਣ ਲਈ ਧੰਨਵਾਦ

  • @manindersingh5178
    @manindersingh5178 26 днів тому +2

    Big boss👌kohli run crraa line ਮਨ ਦੀ ਗੱਲ ਕੀਤੀ ਵੀਰ ਜੀ 🙏🥰🥰🥰

  • @khalistanikharkoo4845
    @khalistanikharkoo4845 4 місяці тому +3

    ਤੁਸੀਂ ਕੌਮੀ ਦਰਦ ਸਾਂਝਾ ਕੀਤਾ ਹੈ। ਹਕੂਮਤ ਦੀਆਂ ਨਜ਼ਰਾਂ ਵਿੱਚ ਇਹ ਜੁਰਮ ਹੈ। ਆਪਣਾ ਖਿਆਲ ਰਖਣਾ। ਰੱਬ ਰਾਖਾ।

  • @SurjitKaur-b5i
    @SurjitKaur-b5i 8 місяців тому +2

    ਵੀਰ ਜੀ ਬਹੁਤ ਵਧੀਆ ਤੁਹਾਡੀ ਸੋਚ ਤੇ ਗਾਇਕੀ ਵਹਿਗੁਰੂ ਹਮੇਸ਼ਾ ਚੜਦੀ ਕਲਾ ਰੱਖੇ ਤੁਹਾਨੂੰ

  • @manpreetsingh-fg2ct
    @manpreetsingh-fg2ct 8 місяців тому +3

    ਬਹੁਤ ਸੋਹਣੀ ਲਿਖਤ , ਦਿਲ ਨੂੰ ਸਕੂਨ ਦੇਣ ਵਾਲਾ ਗੀਤ

  • @amanaheer6601
    @amanaheer6601 8 місяців тому +1

    ਬਾ ਕਮਾਲ ਸ਼ਾਇਰੀ ਨਾਲ
    ਅੱਜ ਦਾ ਸੱਚਾਈ ਬਿਆਨ ਕੀਤੀ ਬਾਈ ਜੀ ਨੇ। ਬਹੁਤ ਧੰਨਵਾਦ ਬਾਈ ਅਜਿਹੇ ਸੁਚੱਜੇ ਗੀਤ ਲਈ ।
    ਬਾਬਾ ਤਰੱਕੀਆਂ ਬਖ਼ਸ਼ੇ।
    ਜੀਓ

  • @jasmeetsingh4334
    @jasmeetsingh4334 8 місяців тому +6

    ਸੰਜੀਦਾ ਪੰਜਾਬੀ ਨੌਜਵਾਨਾਂ ਦੇ ਮੰਨ ਦੀ ਹਾਲਤ ਬਿਆਨ ਕਰਦੀ ਕਲ਼ਮ

  • @hazoorikavishrbainka1828
    @hazoorikavishrbainka1828 8 місяців тому +1

    ਇੱਕ ਦਾਨਿਸ਼ਮੰਦ ਲਿਖਾਰੀ ਅਤੇ ਗਵੱਈਆ ਮੇਰਾ ਵੀਰ ਬੀਰ ਸਿੰਘ❤

  • @SartaajGopyGill-xh1un
    @SartaajGopyGill-xh1un 6 місяців тому +3

    ਕਿਆ ਬਾਤਾਂ ਹੈ ਭਾਜ਼ੀ
    ਪਰਮਾਤਮਾ ਤੁਹਾਨੂੰ ਹੋਰ ਚੜਦੀ ਕਲਾ ਬਖਸ਼ੇ

  • @Jodhchatha
    @Jodhchatha 8 місяців тому +1

    ਬਹੁਤ ਹੀ ਖ਼ੂਬ ਗਾਇਆ ਆ ਮੇਰੇ ਵੀਰ ❤❤❤❤❤ਤੇ ਬਹੁਤ ਸੋਨਹੀ ਲਿੱਖਤ ਆ ਜੀ ❤❤

  • @sandhu1689
    @sandhu1689 4 місяці тому +5

    ਸਹੀ ਗੱਲ ਵੀਰ ਜੀ proud of you bro

  • @pardeepgrewal7736
    @pardeepgrewal7736 8 місяців тому +2

    Rabb tainu lammi umar te changi sehat deve te sadaa charhdian kalan bakhshe !❤❤❤❤❤

  • @shortvideos9886
    @shortvideos9886 7 місяців тому +5

    Soch nu slam aa veere

  • @shivrajsidhu7400
    @shivrajsidhu7400 8 місяців тому +1

    ਬਹੁਤ ਹੀ ਵਧੀਆ ਲਿਖਤ, ਬਹੁਤ ਪਿਆਰੀ ਆਵਾਜ਼ | ਭਾਜੀ ਹਮੇਸ਼ਾਂ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਨੇ, ਬਹੁਤ ਬਹੁਤ ਤਹਿ -ਦਿੱਲੋਂ ਧੰਨਵਾਦ ਭਾਜੀ 🙏🏻🙏🏻🙏🏻🙏🏻🙏🏻🙏🏻🙏🏻

  • @sukhminderghumman-xn1ot
    @sukhminderghumman-xn1ot 5 місяців тому +3

    ਦਿਲ ਨੂੰ ਛੂ ਜਾਣਦੇ ਵੀਰੇ ਤੇਰੇ ਬੋਲ

  • @Simerjeetjassi
    @Simerjeetjassi 8 місяців тому +1

    ਬਹੁਤ ਹੀ ਵਧੀਆ ਗੀਤ ਲਿਖਿਆ ਤੇ ਗਾਇਆ ਹੈ , ਇਹੋ ਜਿਹੇ ਗੀਤ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਪਤਾ ਨਹੀਂ ਕਿਉਂ ਰਹਿ ਜਾਂਦੇ ਨੇ

  • @harpreetkaursra4265
    @harpreetkaursra4265 8 місяців тому +4

    ਬਹੁਤ ਵਧੀਆ ਗੀਤ ਵੀਰ ਜੀ

  • @rajinderkaur8751
    @rajinderkaur8751 8 місяців тому +1

    ਵਾਹ ਜੀ ਵਾਹ 👍🏻ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🏻

  • @baljitnirankaridasuya9592
    @baljitnirankaridasuya9592 2 місяці тому +5

    ਸੱਚੀ ਸੁੱਚੀ ਦਲੇਰ ਗਾਈਕੀ ❤

  • @amanpreetsinghpahwa997
    @amanpreetsinghpahwa997 8 місяців тому

    ਇਹੋ ਜਿਹੇ ਚੰਗੇ ਗੀਤਾਂ ਦੀ ਅਜੋਕੇ ਸਮਾਜ ਨੂੰ ਬਹੁਤ ਲੋੜ ਹੈ, ਵਾਹਿਗੁਰੂ ਆਪ ਜੀ ਦੀ ਕਲਮ ਨੂੰ ਏਸੇ ਤਰ੍ਹਾਂ ਹੱਕ ਸੱਚ ਦੀ ਅਵਾਜ਼ ਬਣਨ ਦਾ ਬਲ ਬਖ਼ਸ਼ਦੇ ਰਹਿਣ 🙏

  • @amriksingh5197
    @amriksingh5197 5 місяців тому +3

    Jinniyan marji sohnia dhartian hovan
    Punjab vergi koi nahin honi
    Punjab tan Punjab e aa

  • @Jandu_Ramgarhia
    @Jandu_Ramgarhia 6 місяців тому +2

    ਬਹੁਤ ਸੋਹਣਾ ਗਾਇਆ ਵੀਰ। ਬਹੁਤ ਸੋਹਣੇ ਸ਼ਬਦਾਂ ਨਾਲ ਨੌਜੁਆਣੀ ਨੂੰ ਸੇਧ ਦਿੱਤੀ ਹੈ

  • @hardeepmanpreet1641
    @hardeepmanpreet1641 7 місяців тому +3

    ਬਹੁਤ ਸੋਹਣਾ ❤👌

  • @RanjeetSingh-kp3vk
    @RanjeetSingh-kp3vk 7 місяців тому +1

    Veer ji...❤
    Bhoat vdiya song hai ji....
    Mann te pure Sikh kom da dukhi aa veer ji...
    Fikr na kro hukam hoye Aakal de taan masle ikthe shamba ge.... Waheguru chaddikala vich rakhna aap ji nu...
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ🙏

  • @dh2krecords870
    @dh2krecords870 3 місяці тому +3

    ਬੱਲੇ ਜੱਟਾ ❤❤

  • @PakkThak
    @PakkThak 6 місяців тому +2

    ਬਹੁਤ ਟਾਈਮ ਬਾਅਦ ਕੋਈ ਢੰਗ ਦਾ ਗੀਤ ਸੁਣਿਆ ਰੂਹ ਨੂੰ ਸਕੂਨ ਏ ❤

  • @swaranjassi9841
    @swaranjassi9841 Місяць тому +3

    ਬਹੁਤ ਸੁਹਾਣਾ ਗੀਤ ਆ ਦਿਲ ਨੂੰ ਸਕੂਨ ਦੇਣ ਆਲਾ ਗਾ

  • @Kindzora
    @Kindzora 7 місяців тому +1

    Punjab di youth ki sunn na chaondi a, eh gaane de views dasde ne... Rabb hi rakha punjab da.. Bir singh ji da shukrana jo eho jahe geet laike aunde ne

  • @amriksingh5197
    @amriksingh5197 5 місяців тому +3

    Punjab de putter jithe v hone aapne sohne Punjab nu nahin bhulde

  • @dasmalkitsinghjinausherapa4723
    @dasmalkitsinghjinausherapa4723 8 місяців тому +2

    ਸ਼ਾਬਾਸ਼ ਵੀਰ ਸਿੰਘ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @ManpritBrar007
    @ManpritBrar007 8 місяців тому +4

    sardarflix di video vkh k kon kon Aya song sun n ♥️🤘

  • @BhupinderSinghMehmadPur
    @BhupinderSinghMehmadPur 5 місяців тому +2

    ❤❤❤ ਬੀਰ ਸਿੰਘ ਜੀ ਬਹੁਤ ਵਧੀਆ ਲਿਖਿਆ ਤੇ ਗਾਇਆ ਹੈ

  • @NamanjotSingh-qy4et
    @NamanjotSingh-qy4et 5 місяців тому +3

    ਬਹੁਤ ਸੋਹਣਾ ਗੀਤ ਆ ਜੀ 😊😊

  • @preetbatth3976
    @preetbatth3976 8 місяців тому +1

    ਕੁੱਝ ਕੁ ਲੋਕਾ ਵਲੋਂ ਜੰਗ ਯਾਰੀ ਹੈ ਮੈਂਨੂੰ ਬਚਾਉਣ ਲਈ,,, ਸਰਕਾਰਾਂ ਦੀ ਕੋਸਿਸ ਪੂਰੀ ਹੈ ਮੈਂਨੂੰ ਮਿਟਾਉਣ ਲਈ 😢,,, ਪੰਜਾਬ