ਸੁਨੰਦਾ ਸ਼ਰਮਾ ਨੇ ਕਰ'ਤਾ ਉਹ ਜਿਸ ਦਾ ਸੁਪਨਾ ਲੈਂਦੇ ਪੰਜਾਬੀ ਸਿਤਾਰੇ ! ਗਾਇਕਾ ਅੱਗੇ ਫਿੱਕੀਆਂ ਪਈਆਂ ਐਸ਼ਵਰੀਆ ਤੇ ਹੋਰ !

Поділитися
Вставка
  • Опубліковано 17 тра 2024
  • ਸੁਨੰਦਾ ਸ਼ਰਮਾ ਨੇ ਕਰ'ਤਾ ਉਹ ਜਿਸ ਦਾ ਸੁਪਨਾ ਲੈਂਦੇ ਪੰਜਾਬੀ ਸਿਤਾਰੇ !
    ਗਾਇਕਾ ਅੱਗੇ ਫਿੱਕੀਆਂ ਪਈਆਂ ਐਸ਼ਵਰੀਆ ਤੇ ਹੋਰ !
    #sunandasharma #festivaldecannes #punjabisingersnews #latestnews #punjabnews #oneindiapunjabi
    ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੱਕਾਰੀ 77ਵੇਂ ਕਾਨਸ ਫਿਲਮ ਫੈਸਟੀਵਲ 2024 ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ। ਸੁਨੰਦਾ ਸ਼ਰਮਾ ਕਾਨਸ ਫੈਸਟੀਵਲ ਵਿੱਚ ਪੁੱਜਣ ਵਾਲੀ ਪਹਿਲੀ ਪੰਜਾਬੀ ਗਾਇਕਾ ਹੈ।ਉਨ੍ਹਾਂ ਨੇ ਰਵਾਇਤੀ ਪੰਜਾਬੀ ਸੂਟ ਪਾ ਕੇ ਪੰਜਾਬ ਦੇ ਵਿਰਸੇ ਦਾ ਪ੍ਰਦਰਸ਼ਨ ਕੀਤਾ। ਗਾਇਕਾ ਨੇ ਸਫੇਦ ਸੂਟ ਪਹਿਨ ਕੇ ਕਾਨਸ ਦੇ ਰੈੱਡ ਕਾਰਪੇਟ ‘ਤੇ ਵਾਕ ਕੀਤੀ। ਉਨ੍ਹਾਂ ਨੇ ਆਪਣੀ ਲੁੱਕ ਨੂੰ ਇੱਕ ਨਥ ਅਤੇ ਟਿੱਕਾ ਲਗਾਇਆ ਹੋਇਆ ਸੀ। ਸੁਨੰਦਾ ਨੇ ਕਿਹਾ ਕਿ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੇ ਸੱਭਿਆਚਾਰ ਅਤੇ ਜੜ੍ਹਾਂ ਦੀ ਨੁਮਾਇੰਦਗੀ ਕਰਨਾ ਇਕ ਸ਼ਾਨਦਾਰ ਸਨਮਾਨ ਹੈ। ਇਥੇ ਹੋਣਾ ਮਹਿਜ਼ ਇੱਕ ਨਿੱਜੀ ਉਪਲਬੱਧੀ ਨਹੀਂ ਹੈ ਬਲਕਿ ਪੂਰੇ ਪੰਜਾਬੀ ਭਾਈਚਾਰੇ ਦੀ ਜਿੱਤ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਪਲ ਦੂਜਿਆਂ ਨੂੰ ਆਪਣੀ ਵਿਰਾਸਤ ਨੂੰ ਗੌਰਵ ਦੇ ਨਾਲ ਅਪਣਾਉਣ ਅਤੇ ਮਨਾਉਣ ਲਈ ਪ੍ਰੇਰਿਤ ਕਰੇਗਾ। ਸੁਨੰਦਾ ਸ਼ਰਮਾ ਨੇ ਆਪਣੀ ਗਾਇਕੀ ਕਰੀਅਰ ਦੀ ਸ਼ੁਰੂਆਤ ਬਿੱਲੀ ਅੱਖ ਗਾਣੇ ਨਾਲ ਕੀਤੀ ਸੀ।ਸੁਨੰਦਾ ਨੇ ਅਪਣੀ ਗਾਇਕੀ ਦੀ ਸ਼ੁਰੂਆਤ ‘ਬਿੱਲੀ ਅੱਖ’ ਗੀਤ ਨਾਲ ਕੀਤੀ ਸੀ। ਉਨ੍ਹਾਂ ਨੇ 2018 ’ਚ ਦਿਲਜੀਤ ਦੋਸਾਂਝ ਅਤੇ ਯੋਗਰਾਜ ਸਿੰਘ ਨਾਲ ‘ਸੱਜਣ ਸਿੰਘ ਰੰਗਰੂਟ’ ਨਾਲ ਅਦਾਕਾਰੀ ’ਚ ਵੀ ਕਦਮ ਰੱਖਿਆ। 32 ਸਾਲ ਦੀ ਅਦਾਕਾਰਾ ਨੇ ਅਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ‘ਤੇਰੇ ਨਾਲ ਨਚਣਾ’ ਗੀਤ ਨਾਲ ਕੀਤੀ ਸੀ।

КОМЕНТАРІ • 2