ਤੇਰੇ ਇਸ਼ਕ ਨੇ ਕੀਤਾ ਖਵਾਰ ਲੈਲਾਂ ... ਮਿਸ ਜ਼ੋਹਰਾ ਜਾਨ ਅੰਬਾਲੇ ਵਾਲੀ

Поділитися
Вставка
  • Опубліковано 6 вер 2024
  • Tere Ishaq Ne Keeta Khawar Laila Miss Zohra Jan
    ਜ਼ੋਹਰਾ ਬਾਈ (ਜ਼ੋਹਰਾ ਜਾਨ) ਅੰਬਾਲੇ ਵਾਲੀ ਹਿੰਦੁਸਤਾਨੀ ਕਲਾਸੀਕਲ ਸੰਗੀਤ ਦੇ ਸਭ ਤੋਂ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਗਾਇਕਾਂ ਵਿਚੋਂ ਇੱਕ ਸੀ। ਹਰਿਆਣੇ ਦੇ ਅੰਬਾਲੇ ਵਿੱਚ 1918 ਨੂੰ ਪੈਦਾ ਹੋਈ। ਇਹ ਬੀਬੀ ਸੰਗੀਤ ਦੇ ਆਗਰਾ ਘਰਾਣਾ ਨਾਲ ਸਬੰਧਤ ਸੀ। ਉਸਦਾ ਪਾਲਣ ਪੋਸ਼ਣ ਪੇਸ਼ੇਵਰ ਗਾਇਕਾਂ ਦੇ ਪਰਿਵਾਰ ਵਿਚ ਹੋਇਆ। ਉਸਤਾਦ ਗੁਲਾਮ ਹੁਸੈਨ ਖਾਨ , ਉਸਤਾਦ ਨਸੀਰ ਹੁਸੈਨ ਖ਼ਾਨ ਅਤੇ ਉਸਤਾਦ ਸ਼ੇਰ ਖ਼ਾਨ ਦੀ ਅਗਵਾਈ ਵਿੱਚ ਆਪਣੀ ਸੰਗੀਤ ਸਿਖਲਾਈ ਕੀਤੀ। ਜ਼ੋਹਰਾਬਾਈ ਅੰਬਾਲੇਵਾਲੀ ਨੇ 1940 ਦੇ ਦਹਾਕਿਆਂ ਵਿੱਚ ਹਿੰਦੀ ਸਿਨੇਮਾ ਵਿੱਚ ਕਲਾਸੀਕਲ ਗਾਇਕਾ ਅਤੇ ਪਲੇਅਬੈਕ ਗਾਇਕਾ ਦੇ ਤੌਰ ਤੇ ਸੈਂਕੜੇ ਗੀਤ ਰਿਕਾਰਡ ਕਰਵਾਏ। ਜ਼ੋਹਰਾਬਾਈ ਨੇ ਗਾਇਕੀ ਦੀਆਂ ਕਈ ਕਿਸਮਾਂ ਗਾਇਨ ਕੀਤੀਆਂ ਜਿਵੇਂ ਖਿਆਲ, ਠੁਮਰੀ ਅਤੇ ਗ਼ਜ਼ਲਾਂ। ਜ਼ੋਹਰਾਬਾਈ ਨੇ 1950 ਵਿਚ ਫਿਲਮ ਇੰਡਸਟਰੀ ਤੋਂ ਸੰਨਿਆਸ ਲੈ ਲਿਆ। 21 ਫਰਵਰੀ, 1990 ਨੂੰ ਇਸ ਮਹਾਨ ਗਾਇਕਾ ਦੀ ਮੌਤ ਹੋ ਗਈ। ਇਸ ਦੀ ਧੀ ਰੋਸ਼ਨ ਕੁਮਾਰੀ ਭਾਰਤੀ ਕਲਾਸੀਕਲ ਡਾਂਸਰ, ਅਭਿਨੇਤਰੀ ਅਤੇ ਕੋਰੀਓਗ੍ਰਾਫਰ ਹੈ । ਇਸਨੂੰ 1975 ਵਿਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਅਤੇ 1984 ਵਿਚ ਭਾਰਤ ਸਰਕਾਰ ਤੋਂ ਪਦਮ ਸ਼੍ਰੀ ਪ੍ਰਾਪਤ ਕੀਤਾ। ਬੀਬੀ ਜ਼ੋਹਰਾ ਬਾਈ ਆਗਰੇਵਾਲੀ ਨੇ ਕੁੱਝ ਪੰਜਾਬੀ ਗੀਤ ਵੀ ਗਾਏ । ਇਥੇ ਅਸੀਂ ਉਸ ਦੇ ਕੁੱਝ ਪੰਜਾਬੀ ਗੀਤ ਨਮੂਨੇ ਵਜੋਂ ਦਿੱਤੇ ਹਨ।
    ---
    ਪੰਜਾਬੀ ਲੋਕਧਾਰਾ ਦੀ ਪੇਸ਼ਕਸ਼
    www.punjabilokd...
    / punjabilokdhara
    / punjabilokdhara
    / plokdhara

КОМЕНТАРІ • 5

  • @ManjotGill-xk4ed
    @ManjotGill-xk4ed 5 місяців тому

    👍👍👍

  • @pbx1gaming945
    @pbx1gaming945 2 роки тому +1

    ਪ੍ਰੀਤਮ ਸਿੰਘ ਅਣਜਾਣ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਦੱਸਣਾ ਜੀ
    ਮੇਹਰਬਾਨੀ ਕਰਕੇ।

    • @PunjabiLokdhara
      @PunjabiLokdhara  2 роки тому

      ਮੈਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਜੀ।

    • @pbx1gaming945
      @pbx1gaming945 2 роки тому +1

      ਜਿਹੜੀਆਂ ਫੋਟੋਆਂ ਤੁਹਾਡੇ ਕੋਲ ਹਨ ਉਹ ਪੱਕਾ ਅਨਜਾਣ ਜੀ ਦੀਆਂ ਹੀ ਹਨ?

    • @PunjabiLokdhara
      @PunjabiLokdhara  2 роки тому +1

      ਬਹੁਤ ਚਿਰ ਪਹਿਲਾਂ ਅਣਜਾਣ ਬਾਰੇ ਇਕ ਲੇਖ ਮੈਗਜ਼ੀਨ ਵਿਚ ਛਪਿਆ ਸੀ ਇਹ ਉਸ ਵਿਚੋਂ ਕੱਟੀਆਂ ਹਨ।