ਮਾਣਕ ਹੱਥੋਂ ਝਪਟ ਮਾਰਕੇ ਰੋਟੀ ਖੋਹ ਲਈ ਸੀ ! ਐਕਟਰ ਧਰਮਿੰਦਰ ਚੰਡੀਗੜ ਦੇ ਹੋਟਲ ਚੋਂ ਬਾਹਰ ਆਕੇ ਭੁੰਜੇ ਬੈਠ ਗਿਆ !

Поділитися
Вставка
  • Опубліковано 8 лис 2023
  • ਦੋਸਤੋ ਸਾਡਾ ਕੁੱਝ ਵੀ ਫਿਲਮਾਕਣ ਸਕਰਿਪਟਡ ਨੀ ਹੁੰਦਾ … ਅਸੀਂ ਤਾਂ ਸ਼ੌਕ ਦੇ ਤੰਦ ਪਾਉਨੇ ਆਂ ਕਲਾ ਦੀ ਹਰ ਵਿਧਾ ਦੇ ਆਸ਼ਿਕ ਹਾਂ ! ਬੱਸ ਸਵਾਦ ਜਿਹਾ ਲੈਨੇ ਆਂ ਜਿੰਦਗੀ ਦਾ !ਐਨੀ ਕੁ ਸਮਝ ਆ ਗਈ ਸੀ ਕਿ ਮਰੂੰ-ਮਰੂੰ ਕਰਦਿਆਂ ਓਹ ਸਮਾਂ ਵੀ ਨਾ ਲੰਘਾ ਲਈਏ ਕਿ ਇੱਕ ਦੂਜੇ ਨਾਲ ਹਾਸੇ ਖੇਡੇ - ਰੂਹਦਾਰੀਆਂ ਲਈ ਤਰਸਦੇ ਰਹਿ ਜਾਈਏ ।
    ਕੰਮ ਨਹੀ ਮੁੱਕਣੇ ਜਿੰਦ ਮੁੱਕ ਜਾਣੀ ਵਾਲੀ ਗੱਲ ਐ ।
    ਦੁਨੀਆਂ ਜਿੱਤਣ ਦੇ ਖ਼ੁਆਬ ਲਈ ਤੁਰਦੇ ਹਰ ਸਖ਼ਸ਼ ਲਈ ਇੱਕ ਸਲਾਹ ਹੈ ਕਿ ਮਿਹਨਤ ਕਰਦਿਆਂ ਨਾਲ਼ ਨਾਲ਼ ਆਪਣੇ ਮਨ ਦੀ ਰੀਝ੍ਹ ਨੂੰ ਆਪਣੇ ਵਿੱਤ ਮੁਤਾਬਿਕ ਮਾਣ ਲਿਆ ਕਰੋ ਸਮਾਂ ਮੁੜਕੇ ਨਹੀਂ ਆਉਂਦਾ ਬਾਕੀ ਸਾਰਾ ਕੁੱਝ ਆ ਜਾਂਦੈ !
    ਕਈ ਸੱਜਣ ਆਪਣੇ ਆਪ ਨੂੰ ਐਨੀ ਤੇਜ਼ ਤੇ ਅਜੀਬ ਚੱਕਰਵਿਊ ਵਿੱਚ ਪਾਕੇ ਭੱਜੇ ਜਾ ਰਹੇ ਨੇ ਕਿ
    ਇੱਕ ਵਾਰ ਸੈੱਟ ਹੋ ਜਾਈੇਏ ਫਿਰ ਰੂਹਦਾਰੀਆਂ , ਚਾਅ, ਸ਼ੌਂਕ ਪੂਰੇ ਕਰਾਂਗੇ ! ਪਰ ਦੋਸਤੋ ਸੱਠ ਸਾਲ ਦੀ ਉਮਰ ਚ ਜਾਕੇ ਜੇ ਪੰਜਾਹ-ਸੌ ਕਰੋੜ ਆ ਵੀ ਗਿਆ ਤਾਂ ਆਪਣੇ ਦੋਸਤਾਂ ਨਾਲ਼ ਕਿਥੇ ਘੁੰਮਣ ਜਾਓਗੇ ? ਨਵੀਂ ਕਾਰ .. ਫੋਨ ਖਰੀਦਣ ਵੇਲ਼ੇ ਜਵਾਨੀ ਵਾਲ਼ੇ ਚਾਅ .. ਅਨਰਜੀ ਕਿੱਥੋਂ ਲਿਆਓਗੇ ?
    ਸਾਡੇ ਚਾਅ ਕਲਾ ਨਾਲ ਨੇ !
    ਤੁਹਾਡੇ ਕਿਸੇ ਵੀ ਖ਼ੇਤਰ ਚ ਹੋਣਗੇ . ਆਪਣੇ ਅੰਦਰ ਦੇ ਰਾਂਝੇ ਰਾਜ਼ੀ ਕਰਦੇ ਰਹੋ
    …ਪਰ ਇਹਦਾ ਮਤਲਬ ਇਹ ਵੀ ਨਹੀ ਕਿ ਕੋਈ ਕਹੇ ਮੇਰਾ ਚਾਅ ਤਾਂ ਨਵੀ ਮਰਸਡੀਜ਼ ਲੈਣ ਦਾ ਏ ਤੇ ਹੁਣੇ ਪੂਰਾ ਕਰਨੈ ਤੇ ਵੇਚੋ ਸਾਰਾ ਕੁੱਝ,,😊
    ਖੇਡਾਂ
    ਕਿਤਾਬਾਂ
    ਚਿੱਤਰਕਾਰੀ
    ਸਾਜ਼ ਸਿਖਣੈ
    ਘੁਮੱਕੜ
    ਹੋਰ ਬਹੁਤ ਕੁੱਝ .. ਜਿਸ ਵਿੱਚ ਅਨੰਦ ਆਵੇ
    ਕਰਦੇ ਰਹੋ … ਹਸਦੇ ਰਹੋ
    ਕਾਹਲ਼ਪੁਣ ਘਟਾਓ- ਸਹਿਜ ਰਹੋ
    ਸੋਸ਼ਲ ਮੀਡੀਆ ਤੇ ਆਪਣੀ ਭਾਸ਼ਾ ਦੀ ਮਰਿਆਦਾ ਰੱਖੋ ! ਇਹ ਸੋਚਕੇ ਬੋਲੋ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਇਹੀ ਭਾਸ਼ਾ ਆਪਣੀਆਂ ਧੀਆਂ ਭੈਣਾਂ ਨੇ ਵੀ ਪੜ੍ਹਨੀ ਆ
    ਜ਼ਿੰਦਗੀ ਜ਼ਿੰਦਾਬਾਦ
    ✍️
    ਹਰਜੀਤ ਸਿੰਘ ਨਾਗਰਾ
    #harjitnagra#dharmendra #kuldeepmanak #surinderkaur #misha #suchasoorma #punjabimovie#surindershinda
  • Розваги

КОМЕНТАРІ • 94

  • @avtarsingh2531
    @avtarsingh2531 4 місяці тому +3

    ਸੱਚੇ ਦਿਲੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੇ ਸਮੂਹ ਕਲਾਕਾਰਾਂ ਲੇਖਕਾਂ ਕਵੀਆਂ ਦਾ ਬਹੁਤ ਬਹੁਤ ਧੰਨਵਾਦ। ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @sukhchainsinghsandhu4246
    @sukhchainsinghsandhu4246 6 місяців тому +4

    "ਸਾਹਿਬਾਂ ਬਣੀ ਭਰਾਵਾਂ ਦੀ" ਮਾਣਕ ਦੇ LP ਰਿਕਾਰਡ 1978 ਦਾ ਸੰਗੀਤ "ਵੇਦ ਸੇਠੀ" ਨੇ ਬਹੁਤ ਵਧੀਆ ਦਿੱਤਾ ਸੀ।

  • @gurmeetsingh2654
    @gurmeetsingh2654 6 місяців тому +5

    ਸੰਧੂ ਸਾਹਬ ਯਾਦਾਸ਼ਤ ਬਹੁਤ ਕਮਾਲ ਜਿੰਦਗੀ ਦੀ ਹਰ ਘਟਨਾ ਓਨਾ ਨੂੰ ਦਿਨ ਵਾਂਗ ਯਾਦ ਐ

  • @jotinderdhaliwal2921
    @jotinderdhaliwal2921 6 місяців тому +5

    ਮਾਣਕ ਵੀ ਨਾਲ ਹੀ ਹੈ ਬੱਲੇ ਮਾਣਕਾ
    ਮਾਣਕ ਦੇ ਗੀਤ ਬੁਹਤ ਹਿੱਟ ਹੋਏ ਸੀ
    ਸੁੱਚਿਆਂ ਵੇ ਭਾਬੀ ਤੇਰੀ ਘੁੱਕਰ ਨੇ ਕੱਲੀ ਘੇਰੀ

  • @khosasaab3464
    @khosasaab3464 6 місяців тому +5

    ਬਹੁਤ ਖੂਬਸੂਰਤ ਗੱਲਾਂਬਾਤਾਂ ਹੋ ਰਹੀਆਂ ਇਹ ਲੜੀ ਜਾਰੀ ਰੱਖੋ ਸੰਧੂ ਸਾਬ ਜੀ ਨਾਲ ਬਾਕੀ ਨਾਗਰਾ ਜੀ ਕੁਲਦੀਪ ਮਾਣਕ ਜੀ ਦਾ ਕੋਈ ਬਦਲ ਨਹੀਂ ਹੋ ਸਕਦਾ ਨਾ ਬਰਾਬਰੀ ਹੋਈ ਧਨੰਤਰ ਦੀ ਕਿਸੇ ਤੋਂ।

  • @simarsandhu5675
    @simarsandhu5675 6 місяців тому +1

    ਖੁਦ ਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਕੇ ਆਪਣੇ ਨਾਮ ਚਮਕਾਓਣ ਵਾਲੇ ਪੰਜਾਬੀ ਦੇ ਵੱਡੇ ਸ਼ਾਇਰ ਜਨਾਬ ਗੁਰਭਜਨ ਗਿੱਲ ਸਾਹਿਬ , ਸਰਜੀਤ ਪਾਤਰ ਸਾਹਿਬ , ਗੀਤਕਾਰ ਸਮਸ਼ੇਰ ਸੰਧੂ ਸਾਹਿਬ , ਨਿਰਮਲ ਜੌੜਾ ਸਾਹਿਬ ਜਿਨ੍ਹਾਂ ਨੇ ਹਰੇਕ ਸਰਕਾਰ ਚ' ਐਵਾਰਡ ਲਏ ਤੇ ਕਿਹਾ ਵੀ ਅਸੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਾਂ ( ਚਾਹੇ ਆਪਦੇ ਘਰ ਦੀ ਨੇਮ ਪਲੇਟ ਅੰਗਰੇਜ਼ੀ ਭਾਸ਼ਾ ਚ' ਹਨ ) ਇਨਾਂ ਨੇ ਹੀ ਮਾਂ ਬੋਲੀ ਪੰਜਾਬੀ ਦਾ ਘਾਣ ਕੀਤਾ ਹੈ । ਸਰਕਾਰ ਚ' ਸਭ ਦੀ ਪਹੁੰਚ ਵੀ ਰਹੀ ਪਰ ਸੱਚ ਬੋਲਣ ਦਾ ਦਮ ਨਹੀਂ ਸੀ ਤੇ ਇਹ ਸਾਰੇ ਮਾਂ ਬੋਲੀ ਪੰਜਾਬੀ ਲਈ ਕੁਝ ਨਹੀਂ ਕਰ ਸਕੇ ।
    ਅੱਜ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਮੇਰਾ ਦਾਗਿਸਤਾਨ ਨਾਵਲ ਲਿਖਣ ਵਾਲੇ ਲੇਖਕ ਦੇ ਵਿੱਚ ਆਪਦੀ ਮਿੱਟੀ ਲਈ ਕਿਨ੍ਹਾਂ ਦਰਦ ਸੀ ਪਰ ਸਾਡੇ ਸ਼ਾਇਰ ਤੇ ਗੀਤਕਾਰ ਸਿਰਫ ਸ਼ਿੱਟੇ ਮਾਰਨ ਚ' ਮਸ਼ਰੂਫ ਹਨ । ਮੈਨੂੰ ਇਹ ਕਹਿੰਦੇ ਹੋਏ ਸ਼ਰਮ ਮਹਿਸੂਸ ਹੋ ਰਹੀ ਹੈ ਵੀ ਪੰਜਾਬੀ ਦੇ ਪੁੱਤ ਕਹਾਓਣ ਵਾਲੇ ਗੁਰਭਜਨ ਗਿੱਲ, ਸ਼ਮਸ਼ੇਰ ਸੰਧੂ , ਪਾਤਰ ਸਾਹਿਬ , ਜੌੜਾ ਤੇ ਕੁਝ ਹੋਰ ਜੋ ਪੰਜਾਬ ਤੇ ਮਾਂ ਬੋਲੀ ਪੰਜਾਬੀ ਦੇ ਪਲੇਠੇ ਪੁੱਤ ਬਣਦੇ ਹਨ ਓਹ ਸਰਕਾਰ ਤੇ ਮੁੱਖ ਮੰਤਰੀ ਦੇ ਛਿੱਟੇ ਮਾਰ ਰਹੇ ਹਨ ।
    ਇਹ ਸਾਰੇ ਵੀ ਗਦਾਰਾਂ ਚ' ਗਿਣੇ ਜਾਣਗੇ ਜਿਹੜੇ ਮੁੱਖ ਮੰਤਰੀ ਪੰਜਾਬ ਨੂੰ ਸਹੀ ਜਾਂ ਗਲਤ ਬਾਰੇ ਨਹੀ ਦੱਸ ਰਹੇ ਤੇ ਆਪਣੇ ਐਵਾਰਡ ਲੈਣ ਦੇ ਚੱਕਰ ਚ' ਛਿੱਟੇ ਮਾਰ ਬਣੇ ਹੋਏ ਹਨ ।
    Sukh Jagraon

  • @JagmohanCheema-jr9oh
    @JagmohanCheema-jr9oh 6 місяців тому +4

    ਬਹੁਤ ਵਧੀਆ ਗੱਲਾਂ ਬਾਤਾਂ ਸੁਣਕੇ ਪੁਰਾਣੇ ਸਮਿਆਂ ਦੀ ਙਾਦ ਆ ਜਾਂਦੀ ਹੈ। ਜਿਵੇਂ ਦਾਦੀ ਕੋਲੋਂ ਰਾਤ ਨੂੰ ਬਾਤਾਂ ਸੁੱਣਦੇ ਹੁੰਦੇ ਸੀ। ਤੁਹਾਡੀਆਂ ਗੱਲਾਂ ਬਾਤਾਂ ਅੱਖਾਂ ਬੰਦ ਕਰ ਕੇ ਲੰਮੇ ਪੈਕੇ ਅਰਾਮ ਨਾਲ ਸੁਣਨ ਨਾਲ ਮਜਾ ਆ ਜਾਂਦਾ ਜੀ। ਹਰੇਕ ਐਤਵਾਰ ਨੂੰ ਪਾਇਆ ਕਰੋ ਹੋਰ ਵੀ ਸਵਾਦ ਆ ਜਾਵੇ। ਬਹੁਤ ਬਹੁਤ ਧੰਨਵਾਦ ਜੀ✅✅✅✅🙏🙏

  • @Shamsher_Singh_Bajwa_93
    @Shamsher_Singh_Bajwa_93 6 місяців тому +4

    ਨਾਗਰਾ ਸਾਬ ਸਾਨੂੰ ਯਰ ਨਸ਼ੇ ਵਾਂਗੂੰ ਆਦਤ ਪਾ ਦਿੱਤੀ ਜਲਦੀ ਤੋਂ ਜਲਦੀ ਪ੍ਰੋਗਰਾਮ ਕਰਿਆ ਕਰੋ ਨਾਗਰਾ ਸਾਬ ਜ਼ਿੰਦਾਬਾਦ ❤❤ ਸੰਧੂ ਸਾਬ ਜ਼ਿੰਦਾਬਾਦ

  • @harbantsingh1522
    @harbantsingh1522 6 місяців тому +2

    ਸੰਧੂ ਸਹਿਬ ਜੀ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @ranjodhsingh7174
    @ranjodhsingh7174 6 місяців тому +4

    ਬਲਵੀਰੋ ਭਾਬੀ ਦੀ ਸਟੋਰੀ ਹੀ ਬਦਲ ਦਿੱਤੀ ਨਾਂ ਚੱਲਣ ਦਾ ਇਹੋ ਕਾਰਨ ਹੈ !

  • @hardeepsinghbehniwal3033
    @hardeepsinghbehniwal3033 6 місяців тому +1

    ਓਦਾਂ ਪੁਰਾਣੇ ਸਾਰੇ ਵਧੀਆ ਪਰ ਮਾਣਕ ਦਾ ਰੁਤਬਾ ਕੁਛ ਹੋਰ ਸੀ ਮਾਣਕ ਮੁੜ ਨੀ ਆਉਣਾ ਅਸੀ ਬਠਿੰਡੇ ਆਲੇ ਮਾਣਕ ਨੂੰ ਦਿਲੋ ਯਾਦ ਕਰਦੇ ਆ।

  • @user-oy7cv4ot4e
    @user-oy7cv4ot4e 6 місяців тому +1

    ਸ਼ਿੰਦਾ ਵੀ ਵਧੀਆ ਸੀ ਤੇ ਮਾਣਕ ਵੀ ਸਟੇਜ ਤੇ ਮਾਣਕ ਜਦੋ ਵਾਰ ਗਾਉਦਾ ਸੀ ਮਾਈਕ ਤੋ ਚਾਰ ਪੰਜ ਫੁਟ ਪਿਛੇ ਹੱਟ ਜਾਦਾ ਸੀ ਆਵਾਜ਼ ਵਿਚ ਕੋਈ ਫਰਕ ਨਹੀ ਪੈਦਾ ।ਪਰ ਸ਼ਿੰਦਾ ਇਸ ਤਰ੍ਹਾਂ ਨਹੀ ਸੀ

  • @mr.nirmalkumar3232
    @mr.nirmalkumar3232 6 місяців тому +3

    ਬੁਹਤ ਖੂਬ ਅਨੰਦ ਮਾਣ ਪ੍ਰੋਗਰਾਮ, ਨਾਗਰਾ ਸਾਬ ਜੀ , ਸੰਧੂ ਸਾਬ ਜੀ ਇਹੀ ਕੁੱਸ਼ ਲ਼ੋਕ ਭਾਲ ਰਹੇ ਸੀ, ਜੋਂ ਤੁਸੀ ਸਰੋਤਿਆਂ ਨੂੰ ਤੋਹਫ਼ਾ ਦਿੱਤਾ 🎉🎉🎉🎉

    • @singerjivanrai5791
      @singerjivanrai5791 5 місяців тому

      Bhut khoob nazzara a jandaa sun k gala NAGGRA SABB G NUM DEO G APNA MAIN GAL KRNI THODE NAL G MA B KHAMANON KOL DA E A G

  • @tejindersinghsekhon4497
    @tejindersinghsekhon4497 6 місяців тому +1

    ਨਾਗਰਾ ਜੀ ਇਹ ਸਭ ਗੱਲਾਂ ਨੀ ਸਗੋ ਨਿਰਾ ਸੋਨਾ… ਇਸ ਸੋਨੇ ਰੰਗੀਆ ਯਾਦਾ ਨੂੰ ਰਿਕਾਉਡ ਕਰ ਕੇ ਸਾਂਭਣਾ ਬਹੁਤ ਜ਼ਰੂਰੀ ਆ… 👌🏻

  • @mannmandeep4034
    @mannmandeep4034 6 місяців тому +4

    ਬਹੁਤ ਸੋਹਣਾ ਬਾਈ ਨਾਗਰਾ ਬਾਈ ਹੋਰ ਆਉਣ ਦਿਓ ਜੀ ਸੰਧੂ ਸਾਬ ਨਾਲ

  • @karamjeetsingh2352
    @karamjeetsingh2352 6 місяців тому +2

    ਸੰਧੁ ਸਾਹਿਬ ਸਦੀਕ ਸਾਹਿਬ ਨੂੰ ਬਹੁਤ ਸਾਲ ਹੋ ਗਏ ਗਾਉਂਦਿਆਂ ਇਹ ਵੀ ਜ਼ਿਕਰ ਕਰਿਓ ਕਦੇ

  • @HARMANHEHAR.
    @HARMANHEHAR. 6 місяців тому +2

    ਹਫ਼ਤੇ ਬਾਅਦ ਤਾਂ ਪੱਕਾ ਕਰਿਆ ਕਰੋ ਜੀ ਧੰਨਵਾਦ ਨਾਗਰਾ ਜੀ

  • @SurinderDaumajra
    @SurinderDaumajra 6 місяців тому

    ਬਾਈ ਸੂਬਾ ਸਿੰਘ ਦੀ ਵਾਰਤਿਕ ਕਮਾਲ ਐ। ਜਿਹੜੇ ਬੂਰੀਆਂ ਮੱਝੀਆਂ ਚੁੰਘਦੇ ਸੀ ਬਹੁਤ ਵਧੀਆ ਏ ਜਿਹੜੀ ਭੁੱਲੀ ਨੀ ਜਾ ਸਕਦੀ

  • @ProfessorSKVirk
    @ProfessorSKVirk 4 місяці тому +1

    Jhijakda mai bhi reha ,Oh bhi jara Sangdy rahe.Dil hi Dil wich ik doay Di khar Sukh mangdy rahay

  • @jagdevbawa6577
    @jagdevbawa6577 6 місяців тому

    ਨਾਗਰਾ ਸਾਹਿਬ ਜੀ ਸੰਧੂ ਸਾਹਿਬ ਜੀ ਨੂੰ ਆਉਣ ਵਾਲੀ ਗੱਲਬਾਤ ਵਿਚ ਭਵਾਨੀਗੜ੍ਹ ਦੇ ਸਭਿਆਚਾਰਕ ਮੇਲੇ ਵਾਰੇ ਜਰੂਰ ਪੁਛਿਆ ਜਾਵੇ ਜੀ ਜਦੋਂ ਮੇਹਰ ਮਿੱਤਲ ਸਾਹਿਬ ਜੀ ਨੂੰ ਸੰਧੂ ਸਾਹਿਬ ਜੀ ਲੈ ਕੇ ਆਏ ਸਨ ਸਭਿਆਚਾਰਕ ਮੇਲੇ ਤੇ 🙏🙏❤❤

  • @BalwinderSingh-wt7tf
    @BalwinderSingh-wt7tf 5 місяців тому

    ਬਹੁਤ ਹੀ ਵਧੀਆ ਵਿਚਾਰ ਚਰਚਾ 👍❤️

  • @gopikahlon4087
    @gopikahlon4087 6 місяців тому +1

    Ok 👌 report

  • @mohinderpal5263
    @mohinderpal5263 6 місяців тому +2

    Please share some points about Sant Ram Udasi.

  • @GurmeetSingh-mv6zs
    @GurmeetSingh-mv6zs 6 місяців тому +1

    Salute to sandhu sahib,s contribution

  • @2johalz
    @2johalz 6 місяців тому +1

    Good job, Sir ji, the voice is not so clear in all episodes, please fix it. Thanks. 🙏

  • @avinashmusafir2936
    @avinashmusafir2936 6 місяців тому +1

    OLD IS GOLD
    VERY EXPERIENCED PERSONALITY

  • @surindergilldugri
    @surindergilldugri 6 місяців тому

    ਨਾਗਰਾ ਸਾਹਬ ਸਮਸ਼ੇਰ ਸੰਧੂ ਵੀਰ ਜੀ ਤੋ ਨਰਿੰਦਰ ਬੀਬਾ ਜੀ ਦੇ ਗੀਤ ਪੰਜਾਬੀ ਫਿਲਮਾ ਵਿੱਚ ਫਿਲਮਾਏ ਗਏ ਜੋ ਬਹੁਤ ਚਲੇ ਪਰ ਬੀਬਾ ਜੀ ਨੇ ਕਿਸੇ ਫਿਲਮ ਞਿੱਚ ਰੋਲ ਕਿਉ ਨਹੀ ਕੀਤਾ ਜਿਸ ਤਰਾ ਅੱਜ ਦੇ ਗਾਇਕ ਗਾਇਕਾਵਾ ਕਰਦੇ ਹਨ ਵੀਰ ਜੀ

  • @harjinderjaura177
    @harjinderjaura177 4 місяці тому

    ਵਧੀਆ ਲੱਗਿਆ ❤❤

  • @ravithind5005
    @ravithind5005 6 місяців тому +5

    ਹਰਜੀਤ ਨਾਗਰਾ ਬਾਈ ਜੀ ਐਦਾ ਕੀ ਮਤਲਬ ਸਾਡੇ ਈ ਵੱਡੇ ਵਡੇਰੇ ਨੇ ਉਹ ਸਾਨੂੰ ਰਾਇਲਟੀ ਆਉਂਦੀ ਏ ਦੱਸਿਓ ਜ਼ਰੂਰ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵਾਹਿਗੁਰੂ ਜੀ ਤੁਹਾਨੂੰ ਦੋਨਾਂ ਵੀਰਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ।

    • @Harjitnagra68
      @Harjitnagra68  6 місяців тому +12

      ਮਜ਼ਾਕ ਕੀਤਾ ਸੀ .. ਕਿਉਂਕਿ ਨਾਗਰਾ ਮੇਰਾ ਗੋਤ ਆ ਤੇ ਨਾਗਰਾ ਨਾਂਅ ਦੀ ਮਸ਼ੀਨ ਹੁੰਦੀ ਆ ਜੋ ਸ਼ੂਟਿੰਗ ਵੇਲੇ ਰਿਕਾਰਡਿੰਗ ਦੇ ਕੰਮ ਆਉਂਦੀ ਆ.. ਉਸ ਨੂੰ ਲੈਕੇ ਮਜ਼ਾਕ 🙂😊

  • @tarsemsinghrajput6675
    @tarsemsinghrajput6675 6 місяців тому +1

    ਬਹੁਤ ਵਧੀਆ ਸੰਧੂ ਸਾਬ੍ਹ

  • @kamaljitrai3860
    @kamaljitrai3860 6 місяців тому +2

    ਮਾਣਕ ਆਪਣੇ ਸਾਰੇ ਕੈਰੀਅਰ ਦੌਰਾਨ ਕੁੱਟ ਖਾਣ ਦੇ ਮਨਸੂਬੇ ਬਣਾਉਂਦਾ ਰਿਹਾ , ਕੁੱਟ ਏਹਦੇ ਲੇਖਾਂ 'ਚ ਲਿਖੀ ਨਹੀਂ ਸੀ , ਏਸ ਕਰ ਕੇ ਬਚਿਆ ਰਿਹਾ ।

  • @user-ro6yb5uf5p
    @user-ro6yb5uf5p 6 місяців тому +1

    ਬਹੁਤ ਬਹੁਤ ਧੰਨਵਾਦ 🙏👉👍

  • @gurjeet89
    @gurjeet89 6 місяців тому +1

    Jad v Harjeet bai tainu dekhada Ptta ni kiyu eda lagda jiwe appa dowe bhout time ਇੱਕਠੇ rahe hoeye te te dubara Milan nu Dil karda Howe. Harjeet bai teri video di udeek rehndi aa .....

  • @surindergilldugri
    @surindergilldugri 6 місяців тому

    ਬਹੁਤ ਵਧੀਆ ਵੀਰ ਨਾਗਰਾ ਜੀ ਪੁਰਾਣੀਆ ਯਾਦਾ ਤਾਜੀਆ ਕਰਾ ਦਿੰਦੇ ਹੋ ਪਰ ਵੀਰ ਜੀ ਸਮਸ਼ੇਰ ਸਿੰਘ ਸੰਧੂ ਵੀਰ ਜੀ ਦੀ ਗੱਲ ਕੱਟਿਆ ਨਾ ਕਰੋ ਵੀਰ ਜੀ ਬੇਨਤੀ ਕਬੂਲ ਕਰਨੀ ਵੀਰੇ❤❤❤❤❤

  • @preetbrar998
    @preetbrar998 6 місяців тому +1

    ਬਹੁਤ ਵਧੀਆ ਗੱਲਬਾਤ ਨਾਗਰਾ ਵੀਰ ਜੀ ਧੰਨਵਾਦ ਜੋ ਥੋਡੇ ਕਰ ਕੇ ਇੰਨੇ ਕਮਾਲ ਦੇ ਕਿੱਸੇ ਸੁਣ ਰਹੇ ਆ ਤੇ ਸੰਧੂ ਸਾਹਿਬ ਦੇ ਗੱਲ ਸੁਣਾਉਣ ਦੇ ਅੰਦਾਜ਼ ਕਰ ਕੇ ਮਹਿਸੂਸ ਵੀ ਕਰ ਰਹੇ ਆ 🙏🙏

  • @bsbhatti7938
    @bsbhatti7938 6 місяців тому

    ਕਾਸ਼ ਅੱਜ ਦੇ ਕਲਾਕਾਰ ਪੁਰਾਣੇ ਕਲਾਕਾਰਾਂ ਤੋਂ ਕੁੱਝ ਸਿੱਖਣ। ਹੁਣ ਤਾਂ ਹੰਕਾਰ ਨਾਲ ਭਰੇ ਹੋਏ ਨੇ

  • @gillsaudagar6750
    @gillsaudagar6750 6 місяців тому

    ਬਹੁਤ ਵਧੀਆਂ ਗੱਲਬਾਤ ਜੀ

  • @jaswindershokar8098
    @jaswindershokar8098 6 місяців тому

    What an amazing memory of Sandhu Sahib; unique presentation ; very keep it up Nagra Ji!!

  • @20091981m
    @20091981m 6 місяців тому +1

    Thanx bhaji for upload...we enjoy it

  • @rajhundal7217
    @rajhundal7217 6 місяців тому

    ਸੰਧੂ ਸਾਬ ਵਿੰਰਦਰ ਦਾ ਜਿਕਰ ਬੁਹਤ ਘੱਟ ਕੀਤਾ ਜੀ ਕੋਈ ਵਿੰਰਦਰ ਬਾਰੇ ਵੀ ਗੱਲਾ ਕਰੋ ਜੀ

  • @gurjeetsingh5877
    @gurjeetsingh5877 6 місяців тому

    ਵਾਹ ਓਏ ਬਾਈ ਨਾਗਰੇ ਇਸੇ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਇਆ ਕਰ,,,

  • @jagmeetsingh9973
    @jagmeetsingh9973 6 місяців тому +1

    Good job ji

  • @riyakang6704
    @riyakang6704 6 місяців тому +1

    Good job

  • @GurjeetSingh-nn9zn
    @GurjeetSingh-nn9zn 6 місяців тому +1

    ਹਰਜੀਤ ਨਾਗਰਾ ਬਾਈ ਜੀ ਜੇ ਸਿੱਧੂ ਮੱਸੇ ਵਾਲੇ ਨੂੰ ਸਾਭ ਲੈਦੇ ਆਪਾ ਬੰਬੇ ਤਾ ਕੀ ਮੁੱਸੇ ਹੀ ਹੌਲੀਵੁੱਡ ਵਾਲੇ ਆਉਣ ਲਾ ਦੇਣੇ ਸੀ ਝੋਟੇ ਨੇ

  • @subhashpoonia5608
    @subhashpoonia5608 5 місяців тому

    Good 👍👌👍

  • @user-dp2eh4pv3d
    @user-dp2eh4pv3d 6 місяців тому

    ਮਾਣਕ ਬਾਰੇ ਕਈ ਇੰਟਰਵਿਊ ਵੇਖੀਆਂ, ਉਸਦੇ ਸੁਭਾਅ ਬਾਰੇ ਸਿਫਤ ਵਾਲੀ ਗੱਲ ਨੀਂ ਸੁਣੀਂ ਕਦੇ

  • @ksbrar4612
    @ksbrar4612 6 місяців тому

    Bhut vadiya Gal baat sandhu saab and Harjeet Nagra bai g

  • @jassadhesi730
    @jassadhesi730 6 місяців тому

    Very good ji. S

  • @sukhawadali1563
    @sukhawadali1563 6 місяців тому

    Keep it up..Nagra saab( from Switzerland)

  • @balkarsingh2979
    @balkarsingh2979 6 місяців тому +1

    Good job ❤

  • @atindermalhi969
    @atindermalhi969 6 місяців тому

    ਬਹੁੱਤ ਵਧੀਆ ਬਾਈ ਜੀ।

  • @gurjeetsingh5877
    @gurjeetsingh5877 6 місяців тому +1

    ਆਪਣੇ ਜਿਗਰੀ ਨੂੰ ਵੀ ਲੈ ਕੇ ਆਉ

  • @sukhmanjotsingh7427
    @sukhmanjotsingh7427 6 місяців тому

    Very nice 👍

  • @CanadaKD
    @CanadaKD 6 місяців тому

    Old is gold

  • @karanbaraich2300
    @karanbaraich2300 6 місяців тому

    Bahut vadiya

  • @khairams6884
    @khairams6884 5 місяців тому

    ਮਾਣਕ ਨੂੰ ਕਿਹਾ ਕੀਮੇ ਫ਼ੋਨ ਤਾ ਹੁੰਦੇ ਨੀ ਸੀ ਗੱਪ😂

  • @Q-singh526
    @Q-singh526 6 місяців тому +1

    ਨਾਗਰਾ ਸਾਬ ਗੱਲਬਾਤ ਤਾ ਬਹੁਤ ਵਧੀਆ,ਪੂਰੀ ਉਡੀਕ ਵੀ ਰਹਿੰਦੀ,ਪਰ ਇੱਕ ਗੱਲ ਆ ਤੁਸੀ ਯਾਰ ਗੱਲ ਪੂਰੀ ਨਹੀ ਕਰਨ ਦਿੰਦੇ ਸੰਧੂ ਸਾਬ ਨੂੰ,ਜਿਵੇ ਅੱਜ ਵਾਲੀ ਵੀਡਿਉ ਵਿੱਚ ਕਈ ਗੱਲ ਰਹਿ ਗਈਆ ਇੱਕ ਰਜ਼ਾ ਮੁਰਾਦ ਵਾਲੀ ਰਹਿ ਗਈ ਕੇ ਉਹਨਾ ਦਾ ਕਿਉ ਨਹੀ ਬਣ ਸਕਿਆ.ਉਹ ਦੱਸਦੇ ਦੱਸਦੇ ਵਿੱਚੇ ਤੁਹਾਨੂੰ ਗੱਲ ਕਾਹਲੀ ਆਈ ਸੀ.ਜਾ ਤਾ ਯਾਰ ਨਾ ਬਣਾਉ ਜੇ ਬਣਾਈ ਤਾ ਬਾਤ ਜਿੰਨਾ ਹੁੰਗਾਰਾ ਭਰੋ ਜੇ ਗੱਲ ਕਰਨੀ ਤਾ ਅਗਲੇ ਦੀ ਗੱਲ ਪੂਰੀ ਹੋ ਲੈਣ ਦਿਆ ਕਰੋ ਕਿ੍ਰਪਾ ਕਰਕੇ ਮਿੰਨਤ ਈ ਆ ਵੀਰ.

    • @jpsamra6308
      @jpsamra6308 6 місяців тому

      Rajja pea maal naal neaina vangu karda kahal jehi ami vich boli janda!!! Seane veane nu dekho kida thark ah klakara da!!! Ami jaar gall karn hi ni denda sandhu sahib nu!!! Jeada seana ban da hai bevkoof jo vich bolda

  • @jarnailsingh9949
    @jarnailsingh9949 6 місяців тому +1

    Twenty second like Jarnail Singh Khaihira Retired C H T V P O Nalh Via Loheeyan Khaas Jalandhar.

  • @ambersaria1000
    @ambersaria1000 4 місяці тому

    ਨਾਗਰਾ ਸਾਬ ਨੂੰ ਕਾਲੇ ਮਾਲ ਨੇ ਕੈਮ ਕੀਤਾ

  • @harjinderjaura177
    @harjinderjaura177 4 місяці тому

    ❤❤

  • @user-gk3dt9ey6w
    @user-gk3dt9ey6w 6 місяців тому

    ਵਰਿੰਦਰ ਦਾ ਜ਼ਿਕਰ ਬਹੁਤ ਘੱਟ ਕਰਦੇ ਸੰਧੂ ਜੀ ਵੀ ਮਾਨ ਮਰਾੜ ਵਾਲਾ ਵੀ

  • @ProfessorSKVirk
    @ProfessorSKVirk 4 місяці тому

    👍🏻👍🏻👍🏻👍🏻👍🏻👍🏻👍🏻👍🏻👍🏻👍🏻

  • @GURDEEPSINGH-pu7xo
    @GURDEEPSINGH-pu7xo 6 місяців тому

    👍🙏🙏

  • @RajveerSingh-jg3vt
    @RajveerSingh-jg3vt 6 місяців тому

    🎉❤

  • @KuldeepSingh-jx6ng
    @KuldeepSingh-jx6ng 6 місяців тому

    ਬਾਕਮਾਲ ..............!!

  • @groupleader183
    @groupleader183 6 місяців тому +1

    Shamsher Sandhu ji nall milvado main fan aa samsher Sandhu ji daa

  • @ravibatth8707
    @ravibatth8707 6 місяців тому

    Something about Harcharan Grewal please.

  • @kulwinder9484
    @kulwinder9484 6 місяців тому

    Y harjeet nagra g, Babbu Maan nal v tuhadi tape ayi c ,,,us ton baad ki chakar ho geya c

  • @santlashmanmuni6045
    @santlashmanmuni6045 6 місяців тому

    ਅਸਲੀਅਤ ਦੇ ਸਾਰੀ ਕਹਾਣੀ ਉਲਟ ਥਰੀਕਿਆਂ ਵਾਲੇ ਸੂਝਵਾਨ ਵੀ ਠੀਕ ਹੈ ਠੀਕ ਹੈ ਕਹੀਂ ਗਏ??

  • @prabhsandhu768
    @prabhsandhu768 6 місяців тому

    nagra veer babbu maan bai nal thodi puri yaari koi kisa hoje pyara ja

  • @nimmapakhi1835
    @nimmapakhi1835 6 місяців тому

    🙏🏼🙏🏼🙏🏼🙏🏼👌👌👌👌👍👍👍👍

  • @jpsamra6308
    @jpsamra6308 6 місяців тому

    Ah mohrle nu kina thark ah nagni naal rajja pea galla dekho kida karda!!! Neania vangu karda ke gall ah eh!!! Seana veana pushda te dasda kida ah

  • @satjitjhajj6956
    @satjitjhajj6956 6 місяців тому

    ਬਾਈ ਜੀ ਐਨੀ ਓਡੀਕ ਨਾ ਕਰਾਇਆ ਕਰੋ

  • @mooslmoosl8389
    @mooslmoosl8389 6 місяців тому

    ਇਹ ਆ ਖੁੰਢ

  • @harvindersingh4601
    @harvindersingh4601 6 місяців тому

    manak v naal he hai😂😂😂😂

  • @happypannu5052
    @happypannu5052 6 місяців тому

    😅😅😅

  • @jagnarsingh3005
    @jagnarsingh3005 Місяць тому

    ਝੂਠਾ ਹੇਜ ਨਾ ਵਿਖਾਲ ਸਾਡੇ ਢਾਰਿਆਂ ਦੇ ਨਾਲ
    ਤੇਰਾ ਅਉਣ ਜਾਣ ਉੱਚਿਆਂ ਦੇ ਨਾਲ।
    ਜਾਓ ਲੱਭ ਕੇ ਲਿਆਓ ਕਿਤੇ ਰਹਿ ਗਈ ਏ ਨਜ਼ਰ
    ਜਿਹੜੀ ਉਲਝੀ ਸੋਹਣਿਆਂ ਨਜਾਰਿਆਂ ਦੇ ਨਾਲ।
    ਅੱਗੇ ਤੁਰਿਆ ਨ ਜਾਏ, ਪਿੱਛੇ ਮੁੜਿਆ ਨਾ ਜਾਏ
    ਕਿਹੜੇ ਰਾਹਾਂ ਉੱਤੇ ਆ ਗਏ ਤੇਰੇ ਲਾਰਿਆਂ ਦੇ ਨਾਲ।
    ਸ ਸ ਮੀਸ਼ਾ

    • @jagnarsingh3005
      @jagnarsingh3005 Місяць тому

      ਤੇਰਾ ਆਉਣ ਜਾਣ ਉੱਚਿਆਂ ਚੁਬਾਰਿਆਂ ਦੇ ਨਾਲ

  • @singhamli2479
    @singhamli2479 6 місяців тому +1

    Dugri wale babbe dia galan kro kush pushu

  • @ranjodhsingh7174
    @ranjodhsingh7174 5 місяців тому

    ਚੰਨ ਗਰਾਇਆਂ ਵਾਲਾ ਇਕ ਇੰਟਰਵਿਊ ਚ ਕਹਿੰਦਾ ਬਲਵੀਰੋ ਭਾਬੀ ਦੀ ਸਟੋਰੀ ਅਸੀਂ ਠੀਕ ਕਰਕੇ ਫ਼ਿਲਮ ਚ ਭਰੀ ਬਹੁਤ ਚੱਲੀ ਫ਼ਿਲਮ ,ਪਰ ਇਹ ਤਾਂ ਫਲਾਪ ਫ਼ਿਲਮ ਸੀ !

    • @sandeeprajvi402
      @sandeeprajvi402 4 місяці тому

      ਤੁਸੀਂ ਆਪਣਾ ਖਿਆਲ ਰੱਖਿਆ ਕਰੋ

    • @ranjodhsingh7174
      @ranjodhsingh7174 4 місяці тому

      @@sandeeprajvi402ਮੈਂ ਕਦੇ ਕਦੇ ਢਿੱਲ ਮੱਠ ਕਰ ਲੈਨਾ ਪਰ ਹੁਣ ਧਿਆਨ ਰੱਖੂੰ ਜੀ ।

  • @mikasingh4993
    @mikasingh4993 6 місяців тому

    Manak no nice only hego

  • @JagmohanKhangura-uz5qq
    @JagmohanKhangura-uz5qq 6 місяців тому

    Kuldip manak never any singing sandu song , after manak die , he telling everyday new story about Manak
    Now he making false stories, just he wants again popularity , same like Surjeet Binrakhia time , lol

  • @karamjeetsingh2352
    @karamjeetsingh2352 6 місяців тому

    ਨਾਗਰਾ ਸਾਹਿਬ ਬਾਬੂ ਸਿੰਘ ਮਾਨ ਕਹਿੰਦੇ ਹੁੰਦੇ ਹਨ ਕਿ ਮੇਰੀ ਵਿਦਵਤਾ ਪ੍ਰੋਫੈਸਰ ਨਰੂਲਾ ਕੱਢੀ ਸੀ ।ਦੇਖੋ ਫਿਰ ਮਾਨ ਮਰਾੜਾਂ ਵਾਲੇ ਦੀ ਕਲਮ ਦੀ ਕਮਾਲ

  • @Alrounderrrr
    @Alrounderrrr 5 місяців тому

    Bada kanjar c fer ta Jassoval, apne aap nu jathedar show krda c

  • @sarpanchsahab2173
    @sarpanchsahab2173 6 місяців тому

    ਸਿਰੇ ਦਾ ਝੂਠਾ ਸ਼ਮਸ਼ੇਰੂ

  • @gurmeetsingh2654
    @gurmeetsingh2654 6 місяців тому +1

    ਸੁਭਾਅ ਪੱਖੋ ਮਾਣਕ ਬਹੁਤਾ ਵਧੀਆ ਬੰਦਾ ਨਹੀਂ ਸੀ

  • @jaggajatt2524
    @jaggajatt2524 6 місяців тому +3

    Sandhu sab tuhadiyan gallan ton lgda manak sab nal koi ranjish aa purani taa he manak sab bare negtive gallan he dsde ho baki tu jo mrja krla manak sab de naan da rutba he eda vadda hun badnaam nhi ho skda.।। Mai bahut bar notice kita tuci hmesha negtive bolde ho.।।।। Bindrakhia ton elava ik v hit geet nhi hoya

  • @balkarsingh2979
    @balkarsingh2979 6 місяців тому +1

    Good job