Ishq : Nirvair Pannu (Official Video) Deol Harman | Juke Dock

Поділитися
Вставка
  • Опубліковано 19 січ 2025

КОМЕНТАРІ • 3,5 тис.

  • @JukeDock
    @JukeDock  Рік тому +1348

    Give Your Feedback In form Of LIKE👍COMMENT📥SHARE📲
    Subscribe Us For More Updates🎵🎶

  • @bhupinderkaur6854
    @bhupinderkaur6854 Рік тому +5390

    ਇੱਕ ਕੁੜੀ ਦੀ ਸਿਫਤ ਲਈ ਇਸ ਤੋਂ ਵੱਧ ਹੋਰ ਕੀ ਹੋ ਸਕਦਾ ❤️❤️❤️ ਬਹੁਤ ਹੀ ਚੰਗੇ ਲਫ਼ਜ਼ਾਂ ਨਾਲ ਕੁੜੀ ਦੀ ਸਿਫਤ ਕਰਨਾ ਕੋਈ ਤੁਹਾਡੇ ਤੋਂ ਸਿੱਖੇ❤️❤️❤️👍👍👍🙏🙏

  • @lovemahay2877
    @lovemahay2877 Рік тому +2722

    ਸਲਾਮ ਆ ਉਹਨਾਂ ਆਸ਼ਕਾਂ ਨੂੰ, ਜੋ ਹੁਸਨਾ ਦੀ ਨਈ ਰੂਹਾਂ ਦੀ ਈਬਾਦਤ ਕਰਦੇ ਨੇ।🤍🤍 love mahay

  • @ramansidhu2516
    @ramansidhu2516 11 місяців тому +376

    ਇੱਕੋ ਕੱਪੜੇ ਵਿੱਚ ਇੱਕੋ ਰੂਮ ਚ ਗਾਣਾ ਸ਼ੂਟ ਹੋਇਆ,, ਫ਼ੇਰ ਵੀ ਦਿਲ ਸ਼ੂਹ ਗਿਆ ਜੱਟਾ ❤

    • @PSA_official
      @PSA_official 9 місяців тому +6

      Simplicity brother ❤

    • @rajanarora1110
      @rajanarora1110 5 місяців тому +10

      ਕਿਉਂਕਿ ਗਾਣਾ ਜੱਟਾਂ ਬਾਰੇ ਨਹੀਂ ਸੀ

    • @ramandeepsingh1801
      @ramandeepsingh1801 2 місяці тому

      youtube.com/@sainibrosmusic?si=wSYExlOg7TQe6Y-e

  • @unique0121
    @unique0121 Рік тому +1379

    Best line:
    ਸਾਨੂੰ ਬਾਬੇ ਆਪ ਮਿਲਿਆ ਹੈ ❤️❤️
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 😇😇 thank you so much baba ji ❤️❤️

  • @harjinderkaur6554
    @harjinderkaur6554 Рік тому +469

    ਵੀਰੇ ਬਹੁਤ ਹੀ ਖੂਬਸੂਰਤ ਗੀਤ ਐ♥️.....ਪਰਮਾਤਮਾ ਮੇਹਰ ਕਰੇ ਤੁਹਾਡੇ 'ਤੇ।। ਪਾਕ ਤੇ ਪਵਿੱਤਰ ਕਲਮ।।✨🤍

  • @yours___
    @yours___ Рік тому +146

    ਬਿਨ੍ਹਾਂ ਕੋਈ ਕੁੜੀ ਲਏ ਗਾਣੇ ਵਿੱਚ ਇਹਨੀ ਸੋਹਣੀ ਸਿਫ਼ਤ ਕੀਤੀ ਹੈ ਕੁੜੀ ਦੀ.. ਸੱਚੀ ਰੂਹ ਖੁਸ਼ ਹੋ ਗਈ😇😇💞💞 ਬਹੁਤ ਸੋਹਣੇ ਖਿਆਲ ਨੇ ਵੀਰ ਜੀ ਤੁਹਾਡੇ ❤❤

  • @GURMUKHSINGH-vf9ti
    @GURMUKHSINGH-vf9ti Рік тому +544

    ਇਸ਼ਕ ਮੁਹੱਬਤ ਕਿਆ ਨੇ ਬਾਤਾਂ ..... ਲਿਖੀਆਂ ਸੁਣੀਆਂ ਪੱਨੂ ਦੀਆਂ ਬਾਤਾਂ ....🙌❤️

  • @AllTypeVideos03
    @AllTypeVideos03 Рік тому +13

    Bahut pyara geet sb kuj bahut pyara lgeya pyar bhariya layina sb❤ rooh khush hogyi te rooh d raani d yaad v agyi te sb to vdia gall geet kafi lmbaa v hai nhi ta ehoje geet ajkal bdi jldi khatm jo jande ne ♥️🌹🌸🫶Waheguru mehr krn sb te ❤🙏🌸🩷

  • @ajyheir
    @ajyheir Рік тому +47

    ਵੀਰ ਦਾ ਜਿਹੜਾ ਵੀ song ਇੱਕ ਵਾਰੀ ਸੁਣ ਲੀਏ ਉਹ song ਦੁਬਾਰੇ ਸੁਣਨ ਨੂੰ ਦਿਲ ਕਰਦਾ ਵੀਰੇ ਬਾਲੀ ਦੁੱਗੀ ਲਿਖਤ ਆ ਤੁਹਾਡੀ ਪ੍ਰਮਾਤਮਾ ਤੈਨੂੰ ਹੋਰ ਤਰੱਕੀਆਂ ਬਖਸ਼ਣ ❤❤❤ lvuu

  • @armaansama
    @armaansama Рік тому +268

    ਕਿਸੇ ਨੇ ਪੁੱਛਿਆ ਕੀ ਹੈ ਇਸ਼ਕ?
    ਮੈਂ ਕਿਹਾ ਜਿਨ੍ਹਾਂ ਚਿਰ ਨਹੀਂ ਹੁੰਦਾ ਕੁੱਝ ਨਹੀਂ ਆ ਇਸ਼ਕ,
    ਜੇ ਹੋ ਜਾਵੇ ਤਾਂ ਸਭ ਕੁੱਝ ਆ ਇਸ਼ਕ।❤️🥀
    #ishq

  • @arshsekhon_21
    @arshsekhon_21 Рік тому +281

    ਤੇਰਾ ਮਿਲਣਾ ਸੌਗਾਤ ਵਾਂਗ,
    ਯਾ ਨਵੀਂ ਹੋਈ ਪ੍ਰਭਾਤ ਵਾਂਗ,
    ਮੈਨੂੰ ਖੁਸ਼ੀ ਜਿਹੀ ਦਿੰਦਾ ਆ,
    ਰੱਬ ਦੀ ਬਖਸ਼ੀ ਦਾਤ ਵਾਂਗ।
    🔥🔥🔥❤❤

  • @JaswinderKaur-c4j
    @JaswinderKaur-c4j 10 місяців тому +35

    ਟੁੱਟ ਜਾਵਣ ਨਾ ਡਰ ਲੱਗਦਾ ਜੋ ਇਸ਼ਕੇ ਦੀਆਂ ਡੋਰਾਂ ਗੰਢੀਆ਼ਂ ਨੇ❤❤❤❤❤

  • @KhushdeepKaur-pc2pq
    @KhushdeepKaur-pc2pq Рік тому +513

    ਜਦੋਂ ਵੀ ਪੰਨੂ ਵੀਰ ਨੂੰ ਸੁਣਦੇ ਹਾਂ ਦਿਲ ਕਿਸੇ ਵੱਖਰੀ ਹੀ ਦੁਨੀਆਂ ਵਿੱਚ ਪਹੁੰਚ ਜਾਂਦਾ ਏ। ਇੱਕ ਸਕੂਨ ਜਿਹਾ ਮਿਲਦਾ। ਅਜਿਹੇ ਗੀਤ ਕਦੀ ਪੁਰਾਣੇ ਨਹੀਂ ਹੋ ਸਕਦੇ ਰਹਿੰਦੀ ਦੁਨੀਆਂ ਤੱਕ ਸਕੂਨ ਭਰੇ ਰਹਿੰਦੇ ਹਨ।❤️❤️❤️

  • @lovesandhu7094
    @lovesandhu7094 Рік тому +136

    ਆਸ਼ਿਕ ਬਣਨਾ ਚਾਹੁੰਦਾ ਹਾਂ
    ਤੇ ਇਸ਼ਕ ਵੀ ਮੇਰਾ ਤੂੰ ਹੋਵੇ
    ਜਾਣਾ ਤਾ ਇੱਥੋਂ ਸਾਰੀਆ ਨੇ
    ਪਰ ਤੇਰੇ ਵੱਲ ਮੇਰਾ ਮੂੰਹ ਹੋਵੇ
    ਜਿਸਮਾ ਦੀ ਮੈਨੂੰ ਪਿਆਸ ਨਹੀਂ
    ਬਸ ਰੂਹ ਨੂੰ ਮਿਲਦੀ ਰੂਹ ਹੋਵੇ 💯

  • @MehakpreetKaur-f9t
    @MehakpreetKaur-f9t Рік тому +12

    Ehhh song ehna mitha meri ta saver hi ni hunde ehno sune Bena hyee mera veera de voice keni shoni a god bless you mera veera 😊😊😊😊❤❤❤❤❤❤❤❤bhut shona song a

  • @ravijindersingh
    @ravijindersingh Рік тому +358

    ਸਕੂਨ ਆ ਭਾਜੀ ਇਹ ਗਾਣੇ ਵਿੱਚ
    ਨਹੀਂ ਤਾਂ ਜਿਆਦਾਤਰ ਸਕੂਨ ਅਲੇ ਗਾਣੇ ਜਲਦੀ ਮੁਕ ਜਾਂਦੇ ਨੇ ❤️❤️ ਜਿਉਂਦੇ ਵਸਦੇ ਰਹੋ ਪੰਨੂ ਸਾਬ 😀❤️

    • @discovery167
      @discovery167 Рік тому +2

      Silent ਜਾ ਗਾਣਾ ਭਾਈ ਤਾਂ ਹੀ ਸਕੂਨ ਮਿਲਦਾ 🙁🥺☺️

    • @officixlroyal
      @officixlroyal Рік тому +2

      ਬਿਲਕੁਲ ਸਹੀ ਕਿਹਾ ਜੀ

  • @shivatwal6456
    @shivatwal6456 Рік тому +69

    ਕਿਆ ਬਾਤ ਏ ਨਿਰਵੈਰ ਵੀਰ ਇੱਕ ਇੱਕ ਸ਼ਬਦ ਨੂੰ ਮੋਤੀਆਂ ਵਾਗ ਪਿਰੋ ਕੇ ਪੇਸ਼ ਕੀਤਾ ਏ ਤੁਸੀਂ ♥️♥️ਮੁੰਡੇ ਵੱਲੋਂ ਇਕ ਕੁੜੀ ਦੀ ਤਾਰੀਫ ਲਈ ਇਸਤੋਂ ਸੋਹਣਾ ਗੀਤ ਕੋਈ ਹੋ ਈ ਨੀ ਸਕਦਾ 😘😘😘😘😘♥️♥️♥️♥️♥️♥️♥️♥️

  • @pkaur7406
    @pkaur7406 10 місяців тому +137

    ਨੀ ਤੈਨੂੰ ਕੀਤਾ ਪਿਆਰ ਆ ਅੜੀਏ ਨੀ
    ਉੰਝ ਵੱਸਦੀ ਦੁਨੀਆਂ ਬਹੁਤ ਕੁੜੇ
    ਨੀ ਮੈਂ ਹੱਸਣਾ ਤੇਰੇ ਹਾਸਿਆਂ ਤੇ
    ਉੰਝ ਹੱਸਦੀ ਦੁਨੀਆਂ ਬਹੁਤ ਕੁੜੇ
    ਹੋ, ਫ਼ੁੱਲ ਖਿਲ ਜਾਵੇ, ਤੂੰ ਮਿਲ਼ ਜਾਵੇਂ
    ਹੁਣ ਕਿੰਨੀਆਂ ਘੜੀਆਂ ਲੰਘੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਹੋ, ਤੈਨੂੰ ਕੋਲ਼ ਬਿਠਾ ਕੇ ਭੁੱਲ ਜਾਨਾਂ
    ਨੀ ਮੈਂ ਆਪਣੇ-ਆਪ ਸਵਾਲਾਂ ਨੂੰ
    ਮੇਰੀ ਰੂਹ ਨੂੰ ਸੁੱਚੜਾ ਕਰ ਦੇਂਵੇਂ
    ਕੀ ਆਖਾਂ ਤੇਰੇ ਖ਼ਿਆਲਾਂ ਨੂੰ!
    ਨੀ ਮੈਂ ਕੋਸ਼ਿਸ਼ ਕਰਦਾ ਲਿਖਣੇ ਦੀ
    ਤੇਰੇ ਲਈ ਕਲਮਾਂ ਚੰਡੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਓਸ ਰੱਬ ਸੱਚੇ ਤੋਂ ਹੀਰੇ ਨੀ
    ਸੁਣਿਆ ਕੋਈ ਖ਼ਾਲੀ ਮੁੜਿਆ ਨਹੀਂ
    ਜੋ ਜੁੜਿਆ ਏ ਓਹ ਟੁੱਟਿਆ ਨਹੀਂ
    ਜੋ ਟੁੱਟਿਆ ਏ ਓਹ ਜੁੜਿਆ ਨਹੀਂ
    (ਜੁੜਿਆ ਨਹੀਂ)
    ਨੀ ਸਾਨੂੰ ਬਾਬੇ ਆਪ ਮਿਲਾਇਆ ਏ
    ਓਹਦੇ ਨਾਲ਼ ਤਾਂ ਰਜ਼ਾਮੰਦੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਹੋ, ਤੂੰ ਕੋਲ਼ ਹੋਵੇਂ, ਚਿੱਤ ਖਿੜਦਾ ਏ
    ਭਾਵੇਂ ਦੋ ਪਲ ਲਈ ਆਇਆ ਕਰ
    ਕਿੰਝ ਹੱਸਣਾ ਏ, ਕਿੰਝ ਵੱਸਣਾ ਏ
    ਰੱਬ ਰੰਗੀਏ ਨੀ ਸਮਝਾਇਆ ਕਰ
    ਮੇਰਾ ਨਾਂ ਲੈ ਕੇ ਕੁੱਝ ਆਖਿਆ ਤੂੰ
    ਤੇਰੇ ਤੋਂ ਕੋਇਲਾਂ ਸੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਹੋ, ਤੇਰੇ ਪਿੰਡ ਦਾ ਰੇਤਾ ਖੰਡ ਬਣਿਆ
    ਤੂੰ ਰੱਬ ਬਣ ਗਈ ਮੁਟਿਆਰੇ ਨੀ
    ਤੇਰੇ ਰਾਹਾਂ ਵਿੱਚ ਫ਼ੁੱਲ ਕਿਰਦੇ ਨੇ
    ਮੈਂ ਚੁੱਕ ਕੇ ਗਲ਼ ਨਾਲ਼ ਲਾ ਲਏ ਨੀ
    ਨੀ Nirvair Pannu ਨੂੰ ਗਲ਼ ਲਾ ਲੈ
    ਕਰ ਰਹਿਮ ਹਵਾਂਵਾਂ ਠੰਡੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਅੰਬਰਾਂ ਵਿੱਚ ਤੇਰਾ ਮੁੱਖ ਵੇਖਾਂ
    ਧਰਤੀ ਤੇ ਤੇਰੀਆਂ ਪੈੜਾਂ ਨੀ
    ਚੱਲ ਨਦੀ ਕਿਨਾਰੇ ਬਹਿ ਜਾਈਏ
    ਤੇਰਾ ਨਾਂ ਲੈਂਦਿਆਂ ਲਹਿਰਾਂ ਨੀ
    ਤੇਰੀ ਖ਼ੁਸ਼ਬੂ ਆ ਗਈ 'ਵਾ ਬਣ ਕੇ
    ਮੇਰੇ ਕੋਲ਼ ਹਵਾਵਾਂ ਲੰਘੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਓਦੋਂ ਜਦ ਮੇਰਾ ਨਾਂ ਲੈ ਕੇ
    ਮੈਨੂੰ ਪਹਿਲੀ ਵਾਰ ਬੁਲਾਇਆ ਤੂੰ
    ਮੇਰੇ ਅੱਖਰਾਂ ਨੂੰ, ਜੋ ਤੇਰੇ ਨੇ
    ਓਦੋਂ ਪਹਿਲੀ ਵਾਰ ਸਲਾਹਿਆ ਤੂੰ
    ਟੁੱਟ ਜਾਵਣ ਨਾ, ਡਰ ਲੱਗਦਾ ਜੋ
    ਇਸ਼ਕੇ ਦਿਆਂ ਡੋਰਾਂ ਗੰਢੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਤੇਰੇ ਹੱਥਾਂ ਦੇ ਵਿੱਚ ਮੁੱਕ ਜਾਂਵਾਂ
    ਮੈਨੂੰ ਹੋਰ ਨਾ ਆਸ-ਉਮੀਦਾਂ ਨੀ
    ਸਾਡੇ ਵਿਹੜੇ ਦੀ ਤੂੰ ਛਾਂ ਬਣ ਜੇਂ
    ਆਹੀ ਤਾਂ ਮੇਰੀਆਂ ਰੀਝਾਂ ਨੀ
    ਬੱਸ ਸਿਰ ਕੱਜ ਲਈਂ ਮੂਹਰੇ ਬਾਪੂ ਦੇ
    ਤੈਨੂੰ ਹੋਰ ਨਾ ਕੋਈ ਪਾਬੰਦੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ
    ਕਿੱਸਾ ਹੀਰ ਦਾ ਨਵਾਂ ਬਣਾਈਏ ਜੀ
    ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਹੋ
    ਤੇ ਜੀਭ ਸੋਹਣੀ ਦੇ ਨਾਲ਼ ਸੁਣਾਈਏ ਜੀ
    ਨਾਲ਼ ਅਜਬ ਬਹਾਰ ਦੇ ਸ਼ੇਹਰ ਕਹਿਕੇ
    ਹੋ, ਰਾਂਝੇ-ਹੀਰ ਦਾ ਮੇਲ ਕਰਾਈਏ ਜੀ
    ਹੋ, ਯਾਰਾਂ ਨਾਲ਼ ਬਹਿ ਕੇ ਵਿੱਚ ਮਜਲਸਾਂ ਦੇ
    ਹੋ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ
    ਇਸ਼ਕੇ ਵਿੱਚ ਧੋਖੇ-ਧੜੀਆਂ ਨੇ
    ਮੈਂ ਪੜ੍ਹਿਆ ਰਾਂਝੇ-ਹੀਰਾਂ ਚੋਂ
    ਤੂੰ ਦੂਰ ਨਾ ਹੋ ਜਈਂ ਡਰ ਲੱਗਦਾ
    ਮਸਾਂ ਪਾਇਆ ਮੈਂ ਤਕਦੀਰਾਂ ਚੋਂ
    ਕਈ ਵਾਰੀ ਲੜਿਆ ਰੱਬ ਨਾਲ਼ ਮੈਂ
    ਕਈ ਵਾਰੀ ਹੋਈਆਂ ਸੰਧੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਤੂੰ ਹੱਥ ਫ਼ੜ ਲਿਆ ਏ ਪਰੀਏ ਨੀ
    ਸੁਰਗਾਂ ਤੋਂ ਦੱਸ ਕੀ ਲੈਣਾ ਮੈਂ!
    ਤੇਰੇ ਤੋਂ ਸਿੱਖਦਾ ਹਾਣ ਦੀਏ
    ਤੈਨੂੰ ਦੱਸ ਹੋਰ ਕੀ ਕਹਿਣਾ ਮੈਂ!
    ਤੂੰ ਜਾਨ ਮੇਰੀ ਸਭ ਜਾਣ ਦੀਏ
    ਤੂੰ ਹੀ ਤਾਂ ਅਕਲਾਂ ਵੰਡੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ, ਹੋ

  • @lastridegaming1675
    @lastridegaming1675 Рік тому +44

    ਏਹ ਸਤ੍ਹਰਾਂ ਓਨ੍ਹਾਂ ਕੁੜੀਆਂ ਲਈ ਜੋ ਪਿਆਰ ਦੀ ਕਦਰ ਕਰਦੀਆਂ ਨੇ ❤😊

  • @GURWINDERSINGHLAIL1111
    @GURWINDERSINGHLAIL1111 Рік тому +767

    ਮੇਰੀ ਮੁਹੱਬਤ ਮੇਰੇ ਕੋਲ ਨਹੀਂ ਰਹੀ…ਪਰ ਇਹ ਗਾਣਾ ਸੁਣ ਕੇ ਦਿਲ ੳਹਨਾਂ ਖਿਆਲਾਂ ਚ ਚਲਾ ਗਿਆ ਜਦੋਂ ਅਸੀ ਮਿਲੇ ਸੀ…ਇਦਾਂ ਲੱਗਿਆ ਜਿਵੇਂ ਅੱਜ ਵੀ ਅਸੀ ਇੱਕ ਆ❤❤

  • @SharanjeetKaurSohal
    @SharanjeetKaurSohal Рік тому +67

    ਬਸ ਸਿਰ ਕੱਜ ਲਈ ਮੋਹਰੇ ਬਾਪੂ ਦੇ ਤੈਨੂੰ ਹੋਰ ਨਾ ਕੋਈ ਪਾਬੰਦੀਆ ਨੇ....ਸੋਹਣੀ ਗੱਲ ਲੱਗੀ ❤️❤️ਜ੍ਦੋ ਕਿਸੇ ਦੀ ਨੂੰਹ bnugi ਇਹ ਗੱਲ ਚੇਤੇ ਰੱਖਣ ਵਾਲੀ ਹੈ...

    • @Aman-cc9pe
      @Aman-cc9pe Рік тому +1

      Ok 31 sal di age a viah kdo krauna

    • @SharanjeetKaurSohal
      @SharanjeetKaurSohal Рік тому

      @@Aman-cc9pe veer es sal nahi krona mere papa canada rehnge es sal ohna ne aauna nahi main es sal toh baad vich agle saal krona hai .....odo tak meri age 32 sal kuch months howegi .....

  • @deepraj_kaurz
    @deepraj_kaurz Рік тому +104

    ਨਿਰਵੈਰ ਵੀਰੇ ਸ਼ਬਦ ਹੀ ਨਹੀਂ ਆ ਇਸ ਗਾਣੇ ਲਈ ਵਾਹ ਕਮਾਲ...gbu ਬਾਬਾ ਜੀ ਚੜਦੀ ਕਲਾ ਚ ਰੱਖਣ ਸਦਾ ਵੀਰ ਤੁਹਾਨੂੰ ❤🤲

  • @annurai5360
    @annurai5360 Рік тому +205

    2024 ch kon kon sun reha aa es masterpiece nu 😊😊

  • @gaganjattana8656
    @gaganjattana8656 Рік тому +31

    ਬਾਈ ਮੈ ਆਖਿਆ ਜਮਾ ਮਨ ਸ਼ਾਂਤ ਹੋ ਗਿਆ ਗਾਣਾ ਸੁਣ ਕੇ❤️
    ਇਹੋ ਜਿਹੇ ਗੀਤ ਹੋਰ ਵੀ ਕਢਣੇ ਚਾਹੀਦੇ ਨੇ
    Bhot ਸੋਹਣਾ ਗੀਤ ਆ ਬਾਈ👌👌👌

  • @itskaran00
    @itskaran00 Рік тому +22

    ਕਹਿੰਦਾ ਕਿ ਕਰਾ ਤੇਰੀ ਤਰੀਫ ਮੈ
    ਜਿਨਾ ਸਮਜੇ ਓਨਾ ਵੀ ਨੀ ਹੈਗਾ ਸ਼ਰੀਫ਼ ਮੈ
    ਤੇਰੇ ਕੋਲੇ ਆਕੇ ਸੰਗਦਾ ਆ
    ਤੇਰੇ ਹਾਸੇ ਦੀ ਦੁਆਵਾ ਮੰਗਦਾ ਹਾਂ
    ਤੇਰੇ ਕੋਲੇ ਆਕੇ ਸੰਗਦਾ ਆ ✍️❤️
    ਤੇਰੇ ਹਾਸੇ ਦੀ ਦੁਆਵਾ ਮੰਗਦਾ ਹਾਂ

  • @HarpinderSingh-j1s
    @HarpinderSingh-j1s 4 дні тому +2

    ਦਿਲ ਚੋਂ ਰੁੱਗ ਭਰ ਕੇ ਲੇ ਗਯਾ ਏ ਊ ਯਾਰਾਂ ਸੱਦਾ ਖੁਸ਼ ਰੇਹ ਤੇ ਏਧਾ ਹੀ ਗਾਣੇ ਗਾਉਂਦਾ ਰਹੀ ❤❤❤❤

  • @MANESSAAB-wq1iv
    @MANESSAAB-wq1iv Рік тому +21

    ਕਿਆ ਬਾਤ ਆ ਪੰਨੂ ਵੀਰ ਜੀ ਬਹੁਤ ਬਹੁਤ ਬਹੁਤ ਹੀ ਸੋਹਣਾ ਗੀਤ ਲਿਖਿਆ ਬਾਬਾ ਬੁੱਢਾ ਸਾਹਿਬ ਜੀ ਤਾਹਨੂੰ ਹੋਰ ਤਰੱਕੀਆਂ ਬਖਸ਼ੇ ♥️♥️♥️♥️♥️

  • @deepamanbhikhi4041
    @deepamanbhikhi4041 Рік тому +77

    ਬਹੁਤਾ ਨਹੀਂ ਜਾਣਦੇ ... ਇਹ ਇਸ਼ਕ ਦੀਆਂ ਰਮਜਾ਼ ਬਾਰੇ..... ਬੱਸ .,,, ਉਸਨੂੰ ਮੰਗਣ ਤੋਂ ਪਹਿਲਾਂ .... ਅਸੀਂ ਉਹਦੀ ਕਾਮਯਾਬੀ, ਸਿਹਤਮੰਦੀ, ਅਤੇ ਖ਼ੁਸ਼ੀ ਮੰਗੀ ਆ ..... 🙏🙏💐❣️❣️❣️❣️

  • @rupinderkour2207
    @rupinderkour2207 Рік тому +52

    Pyaar vich badi takat hai ,pyaar toh upar kuch ni but moh and pyaar vich bada antar aa eh pyaar agar us ik(akaalpurakh) naal hoje taa fir nazara hi kuch hor a 😊 guru sahib ji di ik tuk a "Jin prem kiyo tin hi prabh payo"❤❤❤

  • @ZigZag-rl2xg
    @ZigZag-rl2xg Рік тому +164

    Moved to Canada when I was 9 yrs old. Now I’m in my 50’s. Can’t read or write Punjabi but fully speak and understand it. What a beautiful songs. Everyone remembers their first love 😢💔

  • @DeepakKumar-fl8zk
    @DeepakKumar-fl8zk Рік тому +111

    ਦਿਲ ਖੁਸ਼ ਹੋ ਗਿਆ ਏਹ ਗੀਤ ਸੁਣ ਕੇ❤

  • @JaswinderKaur-c4j
    @JaswinderKaur-c4j 10 місяців тому +20

    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖ਼ੁਸ਼ੀਆਂ ਮੰਗੀਆਂ ਨੇ,❤❤❤❤❤

  • @khuyaesh
    @khuyaesh Рік тому +41

    ਸਿਰ ਕੱਜ ਲਈ ਮੁਰੇ ਬਾਪੂ ਦੇ❤️❤️🌹

  • @surajsinghmangat2056
    @surajsinghmangat2056 Рік тому +31

    ਧੰਨ ਗੁਰੂ ਰਾਮਦਾਸ ਜੀ ਮੇਹਰ🙏 ਕਰਨ ਸਾਡੇ ਤੇ Sara song mere bugu te aa😍

  • @jasskaur7384
    @jasskaur7384 11 місяців тому +24

    ਕਿੱਥੇ ਲੇ ਕੇ ਆਵੇ ਕੋਈ ਕਿਸਮਤ ਜਿਸ ਵਿਚ ਇਹੋ ਜਿਹਾ ishq ਮਿਲਜੇ ❤❤❤

  • @NikhilKumar-ix3re
    @NikhilKumar-ix3re Рік тому +30

    ਪਾਜੀ ਦਿਲ ਨੁੰ ਸਕੂਨ ਮਿਲ ਜਾਂਦਾ ਇਹ ਗਾਣਾ ਸੁਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ✨💖💖

  • @awaraboys
    @awaraboys Рік тому +78

    ਜਦੋਂ ਤੁਸੀ ਇਕ ਤਰਫਾ ਪਿਆਰ ਚ ਹੁੰਦੈ ਹੋ ਤਾਂ ਸਬ ਤੋਂ ਬੁਰੀ ਚੀਜ ਐ ਹੁੰਦੀ ਐ ਕਿ ਤੁਸੀ ਸਾਹਮਣੇ ਵਾਲੇ person ਨੂੰ ਏ ਵਿਸ਼ਵਾਸ ਨਹੀਂ ਦਵਾ ਸਕਦੇ ਵੀ ਤੁਸੀ ਉਸ ਨੂੰ ਕਿੰਨਾ ਕ ਪਿਆਰ ਕਰਦੇ ਓ

    • @Guesswho0000
      @Guesswho0000 Рік тому

      Sahi keha baaba

    • @Guesswho0000
      @Guesswho0000 Рік тому

      😊😊

    • @hiddenknowledge6508
      @hiddenknowledge6508 9 місяців тому +2

      ਸੋਹਣਿਆ ਮੁਹੱਬਤ ਇੱਕ ਤਰਫ਼ਾ ਹੀ ਹੁੰਦੀ ਹੈ

    • @GagandeepKaur-e8j
      @GagandeepKaur-e8j 7 місяців тому

      Bilkul right 😢it was with me 😔😞

    • @awaraboys
      @awaraboys 7 місяців тому +1

      @@hiddenknowledge6508 ur talk😍

  • @vikasllb8663
    @vikasllb8663 Рік тому +303

    Night time + bus travel + window seat + cool weather + earphones + full volume + this song = literally...... feeling out of the world

  • @navjotpannu5879
    @navjotpannu5879 Рік тому +61

    ਰੂਹ ਨੂੰ ਜਾ ਲੱਗਿਆ ਗੀਤ ♥️💘
    ਦਿਲ ਦੀ ਗਲ ਜੁਬਾਨ ਤੇ ਲਿਆ ਕੇ ਰੱਖ ਦਿੱਤੀ 💯💫ਸਾਰੀ ਦੁਨੀਆਂ ਹੀ ਫਿੱਕੀ ਲੱਗਦੀ ❣️ਆਪਣੇ ਸੱਜਣ ਅੱਗੇ 💘

  • @Knowledgeadda599
    @Knowledgeadda599 Рік тому +44

    ਤੂੰ ਪੈਸੈਆ ਨਾਲ ਵੀ ਮਿਲ ਜਾਵੇ ਤਾ
    ਮੈ ਘਰ ਵਿੱਚ ਲੀਰ ਨਾ ਛੱਡਾ ,
    ਮੇਰੇ ਰੋਣ ਤੇ ਜੇ ਤੂੰ ਰਾਜੀ ਏ ਤੇ
    ਮੈ ਆੱਖ ਵਿੱਚ ਨੀਰ ਨਾ ਛੱਡਾ ,
    ਜੇ ਦਿੱਲ ਵਿੱਚੋ ਤੇਰਾ ਖਿਆਲ ਵੀ ਜਾਏ
    ਮੈ ਇਸ ਦਿਲ ਨੂੰ ਚੀਰ ਨਾ ਛੱਡਾ . 🥰❤️

  • @rinkukuwait29
    @rinkukuwait29 Рік тому +17

    ਸਕੂਨ ਆ ਭਾਜੀ ਇਹ ਗਾਣੇ ਵਿੱਚ
    ਨਹੀਂ ਤਾਂ ਜ਼ਿਆਦਾਤਰ ਸਕੂਨ ਅਲੇ ਗਾਣੇ ਜਲਦੀ ਮੁਕ ਜਾਂਦੇ ਨੇ ❤❤
    ਜਿਉਂਦੇ ਵਸਦੇ ਰਹੋ ਪੰਨੂ ਸਾਬ😅❤
    ਰਿੰਕੂ ਕਵੈਤ ਆਲਾ

  • @navdeepkaur3262
    @navdeepkaur3262 Рік тому +50

    Waheguru ji thudi kalam ty awaz te hmesha mehr bnayi rakhe♥️♥️bhut bhut pyar ty satkaar

  • @surjitsinghmohie5735
    @surjitsinghmohie5735 Рік тому +64

    Respect🙏 🙇🙇❤️❤️ ਦਿਲ ਦੇ ਜਜ਼ਬਾਤ 🥺 ਪਰੋਏ ਆ ਏਸ ਗਾਣੇ ਵਿੱਚ ਸਕੂਨ ਮਿਲਦਾ ਸੁਣ ਕੇ ਬਾ ਕਮਾਲ ਲਿਖ਼ਤ ਅਤੇ ਉਸ ਤੋਂ ਵੱਧ ਸੋਹਣਾ ਗਾਇਆ 🤟 😘😘 ਰੱਬ ਕਰਕੇ ਜੋ ਮੁਰਾਦ ਅਧੂਰੀ ਆ ਪੂਰੀ ਹੋ ਜਾਵੇ 🙇🙏

  • @SunnySingh-lq6or
    @SunnySingh-lq6or 11 місяців тому +11

    I really love this song ❤❤mai apni viah wali movie vich v special song lgvaea eh ❤❤❤❤

  • @SunnyGill-ry8vu
    @SunnyGill-ry8vu Рік тому +29

    No word❤️ pure soul love waheguru chardikla ch rkhn vr tnu ... ਸ਼ਬਦਾਂ ਦੀ ਮਾਲਾ❤️

  • @gurnoorsingh6616
    @gurnoorsingh6616 Рік тому +17

    ਪਾਜੀ ਯਾਰ ਨਾ ਆਪਾ ਕਦੇ ਮਿਲੇ ਨਾ ਥੋਨੂੰ ਮੈ ਆਪਣੀ ਕਹਾਣੀ ਦੱਸੀ ਪਰ ਗੀਤ ਚ ਸੱਚੀ ਤੁੱਸੀ ਮੇਰੇ ਜ਼ਜ਼ਬਾਤ ਲਿਖ ਤੇ❤️🥺

  • @INAYATSINGHRAMGARHIA
    @INAYATSINGHRAMGARHIA Рік тому +11

    Eh kida ho skda,.. jo me ohnu kehna c jo ohde lyi me likhyea c, oh sabh ta iss gaane ch tu likh ta yara, ❤ unbelievable

  • @shivanichoudhary4908
    @shivanichoudhary4908 Рік тому +37

    ਬਹੁਤ ਸਕੂਨ ਭਰਿਆ ਗੀਤ🎶ਹੈ
    ਐਦਾ ਹੀ ਗਾਉਂਦੇ ਰਹੇ ਤੁਸੀਂ 🥰

  • @official_jassi
    @official_jassi Рік тому +12

    Yrr kiniya feelinga ne avaj ch bai di😮❤❤❤❤❤fantestic bai be Happy and GBU 🎉🎉🎉Pkka bai pyaar krde ne ik kudi nu❤❤😊😊😊

  • @pkaur7406
    @pkaur7406 10 місяців тому +21

    Kini sohni awaaz a munday di naal naal cute v ahh❤❤❤❤

  • @barindersingh6453
    @barindersingh6453 Рік тому +46

    ਗਾਣਾ ਪੂਰੀ feeling ਚਕਾਉਂਦਾ ❣️😇

  • @gurjasssingh0466
    @gurjasssingh0466 Рік тому +9

    ਕਿੰਨਾ ਸੋਹਣਾ ਲਿਖਿਆ ਤੇ ਗਾਇਆ,,, ਸੁਣਦੇ ਸੁਣਦੇ ਮੈਨੂੰ ਮੇਰੀ ਜਾਨ ਦੀ ਯਾਦ ਆ ਗਈ ਏਸ ਤਰਾਂ ਲੱਗਦਾ ਜਿਵੇੰ ਮੇਰੀ ਜਾਨ ਲਈ ਹੀ ਲਿਖਿਆ ਹੋਵੇ... ਸਲਾਮ ਆ ਬਾਈ ਤੈਨੂੰ 🙏🙏🙏🥰🥰

  • @rajvirkaur8539
    @rajvirkaur8539 10 місяців тому +33

    Kis kis nu song sun sukoon milda ❤❤❤❤❤

  • @samnasahota9637
    @samnasahota9637 Рік тому +16

    ਬਹੁਤ ਸਕੂਨ ਏ ਗੀਤ ਚ ਰੱਬ ਚੜ੍ਹਦੀ ਕਲਾ ਚ ਰੱਖੀਂ ਵੀਰ ਨੂੰ

  • @Simran_Kaler1903
    @Simran_Kaler1903 Рік тому +29

    ਬਹੁਤ ਹੀ ਸੋਹਣਾ ਗੀਤ ਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ਣ 🙏🙏💞💞

  • @happysingh8258
    @happysingh8258 Рік тому +6

    ਇਸ ਗੀਤ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲਿਆ ਮੇਰਾ ਪਿਆਰ ਮੇਰੇ ਕੋਲ ਵਾ ਜਦ ਵੀ ਮੈਂ ਇਹ ਗੀਤ ਸੁਣਾ ਤਾ ਮੈਂ ਉਹ ਦੇ ਖਿਆਲਾਂ ਵਿੱਚ ਖੋ ਜਾਂਦੇ ਆ ❤🙏🏻ਬਾਬਾ ਮੈਨੂ ਓਹਦੀ ਨਾਲ ਮਿਲਵਾ ਦੇ ਹੱਥ ਜੋੜ ਦੇ ਆ🙏🏻🙏🏻🙏🏻🙏🏻

  • @Harpreetkaur-fm5ze
    @Harpreetkaur-fm5ze Рік тому +14

    Ni Nirvair Pannu Nu Gal Laa Le💟
    Kar Reham Hawavan Thandiyan Ne🌸

  • @Thealtafmalik_
    @Thealtafmalik_ Рік тому +31

    Justice for Sidhu moose wala 🙏🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @ButaMashal-ut5kk
    @ButaMashal-ut5kk 11 місяців тому +5

    ਬਹੁਤ ਸੋਹਣਾ ਗੀਤ ਆ ਵੀਰ ਮਾਲਕ ਤੈਨੂੰ ਤਰੱਕੀਆਂ ਬਖਸੇ❤❤❤❤❤

  • @bharpursingh249
    @bharpursingh249 Рік тому +16

    ਬੜਾ ਬੰਨ ਕੇ ,ਬੜਾ ਟਿਕ ਤੇ ਬੜੀ ਹੀ ਰੀਝ ਨਾਲ ਗਾਇਆ ਨਿਰਵੈਰ ਨੇ ਇਹ ਗੀਤ ❤
    ਪੂਰੇ ਸਵਾ ਸੱਤ ਮਿੰਟ ਕੀਲ ਰੱਖਦਾ ਇਹ ਗੀਤ💐🙏

  • @GagandeepSingh-sn6en
    @GagandeepSingh-sn6en Рік тому +9

    ਸ਼ੁਕਰ ਕਿਸੇ ਨਿਊ ਰਾਇਟ ਨੇ ਕੁੜੀ ਲਈ ਏਨੇ ਸੋਹਣੇ ਲਫਜ਼ ਲਿਖੇ 🥰🙏🙏🙏🙏🙏🙏

  • @Islam.1-ci5px
    @Islam.1-ci5px 11 місяців тому +4

    What A Lyrics , What A Voice , What A Singer ❤❤❤ i listen many times but want to listen more😍😍😍

  • @gurleen.thiara
    @gurleen.thiara Рік тому +35

    Nirvairrrr.....I'm crying...how you're so amazing...this song took my heart ❤️💫🙌🏻🌸

  • @kaurjasmineee
    @kaurjasmineee Рік тому +266

    im cried while listening whole song… i can feel each and every line, feels like every line on my current situation! nirvair always surprise with his kalam & his voice ❤️

  • @satnamsran1231
    @satnamsran1231 Рік тому +6

    ਵੀਰੇ ਥੋਡੀ ਅਵਾਜ ਬਹੁਤ ਹੀ ਰਸਿਲੀ ਹੈ ਬਹੁਤ ਹੀ ਸੋਹਣੇ ਗਾਣੇ ਨੇ ਤੁਹਾਡੇ ❤❤

  • @bhangrawithagamdua
    @bhangrawithagamdua Рік тому +30

    5:34 goosebumps gurannted if you truly understand music and into this field✅️

  • @HardeepSingh-pq5in
    @HardeepSingh-pq5in Рік тому +17

    ਦਿਲ ਖੁਸ਼ ਹੋ ਗਿਆ❤❤❤, ਪਤਾ ਨੀ ਕਿੰਨੀ ਵਾਰੀ ਸੁਣ ਲਿਆ ❤❤

  • @Monika_Rani
    @Monika_Rani 6 місяців тому +9

    ਇਹ ਗਾਣਾ ਇੰਜ ਲਗਦਾ ਜਿਵੇਂ ਕਿਸੇ ਨੇ ਕਵਿਤਾ ਲਿਖੀ ਹੋਵੇ... ਬਹੁਤ ਸੋਹਣੀ ਲਿਖਤ ਹੈ 👍❤️

  • @rajwantkaur4163
    @rajwantkaur4163 Рік тому +7

    Tuhdi awaj bhut sohni aa bro, kuriq di sift likhni har kise de hath vass nhi , simple te aine sohne word tusi use kite ne , tuhde song family ch baith k sunn sakde aa, rab tuhnu khush rakhe , sohne sohne song bnaunde rho tusi , ❤❤

  • @kamalkhaira-or9gl
    @kamalkhaira-or9gl Рік тому +18

    ਦੁਨੀਆ ਦਾ ਸਭ ਤੋ ਚੰਗਾ ਗੀਤ ਆ ❤❤

  • @rajput-g7j3e
    @rajput-g7j3e Рік тому +55

    What A Lyrics , What A Voice , What A Singer ❤❤❤

  • @GURJOTSINGH0727
    @GURJOTSINGH0727 Рік тому +105

    7 minutes of just soulful voice and music 👏❤

  • @abhishekjoshi8061
    @abhishekjoshi8061 Рік тому +6

    Eh ekk gaana ni..shaayri ae, dil de jazbaaat hai❤️ chahe dil aala hove chahe dill tutte aala hove ,hr kisi baaste he eh bnea hoya hai Pannu saahb🔥

  • @4rudhiman
    @4rudhiman Рік тому +11

    Goosebumps aaunde hmesha start hunde hi❤love this voice nd lyrics👌respect girls plzzz

  • @arjubrar0111
    @arjubrar0111 Рік тому +15

    ,ੳਠ ਪਹਲੇ ਪਹਰ ਨੂੰ ਮੇਰੀ ਮਾਂ ਲਈ ਖੁਸ਼ੀਆਂ ਮੰਗੀਆਂ ਨੇ ❤️❤️🤲🤲

  • @jassraiinnocent...6839
    @jassraiinnocent...6839 Рік тому +9

    ਸਾਨੂੰ ਬਾਬੇ ਆਪ ਮਿਲਾਇਆ ਐ ❤️🤞🏻😍

  • @SahabSingh-k4l
    @SahabSingh-k4l Рік тому +5

    ਮੇਰੇ ਚਿਤ ਵਿੱਚ ਇਕੋ ਗੱਲ
    ਕੇ ਤੁਰਾਂ ਮੈਂ ਜੱਦ ਵੀ ਮੰਜ਼ਿਲ ਦੇ
    ਰਾਹ ਹੋਵਣ ਤੇਰੇ ਵੱਲ❤❤

  • @statusvideo-p7m
    @statusvideo-p7m Рік тому +128

    ਜੇ ਕਿਤੇ ਕੋਈ ਸਹੇਲੀ ਬਣੀ ਹੁੰਦੀ ਸੱਚੀ ਇਹ ਗਾਣਾ ਸੁਣਨ ਦਾ ਹੋਰ ਜਿਆਦਾ ਸੁਆਦ ਆਉਣਾ ਸੀ☹️🥺😇😁😁😆😂❤️

  • @parabhdeepkaur8261
    @parabhdeepkaur8261 Рік тому +24

    ਪਿਆਰ ਜਿਸਮਾਂ ਦਾ ਨਹੀਂ ਹੋਣਾ ਚਾਹੀਦਾ

  • @JaishreeRam-kk3dl
    @JaishreeRam-kk3dl 4 місяці тому +2

    Hyee Rabb ❤ Iss Ganne Nu Sunn Ke Ruhh Nu Khushi Mildi Aww 🥺💞

  • @kirankaur4735
    @kirankaur4735 Рік тому +16

    ਫੁੱਲ 🌺ਖਿਲ ਜਾਵੇ, ਤੂੰ ਮਿਲ ਜਾਵੇ❤
    ਹੁਣ ਕਿਨੀਆ ਘੜੀਆ🌙💫ਲੰਘਿਆ ਨੇ
    ੳਠ ਪਹਿਲੇ ☝️ਪਹਿਰ ਨੂੰ ਹਾਨ ਦਿਆ❤
    ਤੇਰੇ ਲਈ ਦੁਆਵਾ 🤲 ਮੰਗਿਆ ਨੇ😊

  • @sohaibsarfraz-wi2so
    @sohaibsarfraz-wi2so Рік тому +73

    Underrated song. Deserve more love and views. ❤

  • @bootasingh5524
    @bootasingh5524 11 місяців тому +7

    Dil khus kar ta😊😊😊❤️❤️❤️

  • @bhangrawithagamdua
    @bhangrawithagamdua Рік тому +25

    Nirvair pannu setting a new level with his every song❤️✅️
    Zulf sifat flamboyant and now this❣️
    Nirvair u are seriously producing the best kind of music...More success to you🎤❣️✅️

  • @SandeepSharma-nj5hn
    @SandeepSharma-nj5hn Рік тому +21

    ਅਸਲੀ ਇਬਾਦਤ ਆ ਅਸਲੀ ਮੁਹੱਬਤ ਰੂਹ ਦੀ ❤❤

  • @RamSingh-jy1es
    @RamSingh-jy1es 2 місяці тому +2

    ਜਦੋਂ ਦਿਲ ਨਾ ਲੱਗੇ ਤਾਂ ਨਿਰਵੈਰ ਜੌ ਕੀ ਅੱਜ ਦਾ ਵਾਰਿਸ ਸਾਹ ਹੈ ਇਸਨੂੰ ਸੁਣ ਲਿਆ ਜਾਂਦਾ ਹੈ❤

  • @deepdeep5572
    @deepdeep5572 Рік тому +5

    ਸਿੱਧੂ ਤੇ ਨਿਰਵੈਰ ਦੋਵੇਂ fav ਆ boht ਸੋਹਣਾ ਗਾਣਾ 🙏🏻

  • @navjotbrar3419
    @navjotbrar3419 Рік тому +18

    Koi word nhi reh jnda Nirvair nu sunn k. Always Nirvair beat into my earphones. Lots of love and respect to your writing.

  • @SarandeepSingh-qx6gr
    @SarandeepSingh-qx6gr 9 місяців тому +5

    ਬਾਈ ਜੀ ਤੇਰੇ ਗਾਨੇ ਸਾਚੇ
    ਪਿਆਰ ਨੂੰਜਿਉਦਾ ਰੱਖਦਾ ਹੈ

  • @beginstart5684
    @beginstart5684 Рік тому +21

    Nirvair after exams I listen
    this song ,just listened in reels,felt like ur all songs are nice ,great success ahead ,fan of ur 1st song too ,this was also best to best song, ur
    Voice is awesome

  • @gurjantsingh9823
    @gurjantsingh9823 Рік тому +20

    ਬਹੁਤ ਬਹੁਤ ਸੁੰਦਰ ਗਾਣਾ ਹੈ. ਪੂਰਾ ਮੇਰੀ ਸਰਦਾਰਨੀ ਜੀ ਲਈ ਆਈ ਲਵ ਯੂ ਗੁਰਵਿੰਦਰ ਕੌਰ ਔਜਲਾ

  • @manipoohla956
    @manipoohla956 10 днів тому +1

    ਸਲਾਮ ਆ ਉਹਨਾਂ ਆਸ਼ਕਾਂ ਨੂੰ, ਜੋ ਹੁਸਨਾ ਦੀ ਨਈ ਰੂਹਾਂ ਦੀ ਈਬਾਦਤ ਕਰਦੇ ਨੇ।

  • @amrituppal4995
    @amrituppal4995 Рік тому +10

    ਪੰਨੂੰ ਵੀਰ ਦਿਲ ਚੀਰ ਤਾ ❤️❤️❤️

  • @kalsa8659
    @kalsa8659 Рік тому +5

    I always listen Nirvair pannu whenever I feel sad ❤ lit tere ਹੱਥਾਂ ਚ ਜਾਦੂ ਆ 💗

  • @amnindersingh3738
    @amnindersingh3738 Рік тому +11

    ਸਕੂਨ ਮਿਲਦਾ ਗੀਤ ਸੁਣ ਕੇ ਵੀਰੇ ਦੇ ਵਾਹਿਗੁਰੂ ਮਿਹਰ ਕਰੇ

  • @officialazaadtv
    @officialazaadtv Рік тому +4

    ਬਹੁਤ ਸੋਹਣੀ ਕਲਾਕਾਰੀ ਮਾਲਕ ਐ ਨਿਰਵੈਰ ❤

  • @4walakandyaara978
    @4walakandyaara978 6 місяців тому +3

    ❤ ਬੱਸ ਸਿਰ ਕਜ ਲੀ ਮੁਰੇ ਬਾਪੂ ਦੇ ਤੈਨੂੰ ਹੋਰ ਨਾ ਕੋਈ ਪਾਬੰਦੀਆਂ ਨੇ 😘😘 ind Galbaat ❤❤

  • @mankiratkamboj2558
    @mankiratkamboj2558 Рік тому +4

    ਤੁਹਾਡੇ ਇੱਕ ਇੱਕ ਲਫਜ ਵਿੱਚ ਕੁੜੀ ਦੀ ਸਿਫਤ ਹੈ
    ਕਿਸੇ ਕੁੜੀ ਦੀ ਸਿਫਤ ਕੋਈ ਇਨਾ ਤੋ ਸਿਖੇ ❤❤❤
    ਬਹੁਤ ਵਧੀਆ ਅਵਾਜ ਆ ਬਾਈ ਦੀ 🔥🔥❣️

  • @satbirsingh4541
    @satbirsingh4541 Рік тому +4

    Punjabi Zubaan te boli dunyia di sab ton aamir boli hai. Zindgi nu hor v khoobsoorat bna dinda eh Geet. Pannu proud of you and your voice❤