9 foot PAU SMART seeder

Поділитися
Вставка
  • Опубліковано 13 вер 2024
  • Created by @khetimachineryindia
    ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਦੇ ਲਾਭ
    1. ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਨਾਲ 6 ਟਨ ਰੂੜੀ ਦੀ ਖਾਦ ਆਪਣੇ ਆਪ ਖੇਤ ਵਿੱਚ ਪੈ ਜਾਂਦੀ ਹੈ ਜਿਸ ਵਿੱਚ ਤਕਰੀਬਨ 3400 ਰੁਪਏ ਦੇ ਖੁਰਾਕੀ ਤੱਤ ਹੁੰਦੇ ਹਨ
    2. ਖੇਤ ਦੀ ਪਰਾਲ਼ੀ ਖੇਤ ਵਿੱਚ ਲਗਾਤਾਰ 4 ਸਾਲ ਰੱਖਣ ਨਾਲ ਮਿੱਟੀ ਵਿੱਚ ਜੈਵਿਕ ਕਾਰਬਨ ਦੀ ਮਾਤਰਾ 1.5 ਗੁਣਾਂ ਵੱਧ ਜਾਂਦੀ ਹੈ ਜਿਸ ਕਰਕੇ ਫ਼ਸਲੀ ਝਾੜ ਵਿੱਚ ਵੀ ਵਾਧਾ ਹੁੰਦਾ ਹੈ
    3. ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਨਾਲ ਕਣਕ ਵਿੱਚ ਗੁੱਲੀ ਡੰਡਾ ਘੱਟ ਜੰਮਦਾ ਹੈ ਜਿਸ ਕਰਕੇ ਨਦੀਨ ਨਾਸ਼ਕਾਂ ਉੱਪਰ ਖਰਚਾ ਘੱਟ ਹੁੰਦਾ ਹੈ
    4. ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਨਾਲ ਕਣਕ ਦੀ ਬਿਜਾਈ 4 ਤੋਂ 5 ਲਿਟਰ ਡੀਜ਼ਲ ਨਾਲ ਹੋ ਜਾਂਦੀ ਹੈ
    5. ਸੁਪਰ SMS ਵਾਲੀ ਕੰਬਾਈਨ ਨਾਲ ਝੋਨੇ ਦੀ ਵਾਢੀ ਤੋਂ ਬਾਅਦ ਸਮੇਂ ਸਿਰ ਕਣਕ ਦੀ ਬਿਜਾਈ ਹੈਪੀ ਸੀਡਰ ਅਤੇ ਸਮਾਰਟ ਸੀਡਰ ਨਾਲ ਕੀਤੀ ਜਾ ਸਕਦੀ ਹੈ
    6. ਪਰਾਲ਼ੀ ਨੂੰ ਮਿੱਟੀ ਦੀ ਸਤਹਿ ਤੇ ਰੱਖਣ ਨਾਲ ਕਣਕ ਪੱਕਣ ਸਮੇ ਜਲਵਾਯੂ ਤਬਦੀਲੀ/ ਤਪਿਸ਼ ਦੇ ਮਾੜੇ ਪ੍ਰਭਾਵ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ

КОМЕНТАРІ • 24