ਸਰੋਤਿਆਂ ਦੇ ਸਵਾਲਾਂ ਦੇ ਜਵਾਬ ਭਾਗ ੧ | Sarotian de swalan de javab Part 1.

Поділитися
Вставка
  • Опубліковано 12 вер 2024

КОМЕНТАРІ • 102

  • @KulwantSingh-gg5qe
    @KulwantSingh-gg5qe 4 місяці тому +7

    ਭਾਈ ਸਾਹਿਬ ਜੀ ਤੁਸੀਂ ਬਹੁਤ ਗਿਆਨ ਦੀਆਂ ਗੱਲਾਂ ਕੀਤੀਆਂ ਹਨ ਸਾਡੇ ਗੁਰੂਆਂ ਨੇ ਅਕਾਲਪੁਰਖ ਨੂੰ ਮੰਨਿਆ ਹੈ ਉਸ ਅੱਗੇ ਅਰਦਾਸ ਕੀਤੀ ਹੈ ਪਰ ਅੱਜ ਕਲ ਉਸ ਅੱਗੇ ਕੋਈ ਅਰਦਾਸ ਨਹੀਂ ਕਰਦਾ ਪਖੰਡੀ ਸਾਧ ਬਹੁਤ ਹਨ ਉਹਨਾਂ ਅੱਗੇ ਕਰਦੇ ਹਨ ਜਾਂ ਗੁਰੂਆਂ ਅੱਗੇ ਉਹ ਗਲਤ ਹੈ ਅਸਲ ਵਿਚ ਗੁਰਬਾਣੀ ਪੜ੍ਹਨੀ ਤੇ ਸੁਣੀ ਜਾਂਦੀ ਹੈ ਪਰ ਸਮਝਣਾ ਜੀਵਨ ਵਿਚ ਅਮਲ ਵਿੱਚ ਲਿਆਉਣਾ ਉਹ ਨਹੀਂ ਹੈ ਅਸਲੀ ਕੰਮ ਵੱਲ ਇਹ ਸਾਧ ਪ੍ਰਚਾਰਕ ਆਉਣ ਹੀ ਨਹੀਂ ਦਿੰਦੇ ਬਸ ਮੱਥੇ ਟੇਕਣ ਤੱਕ ਜੋਰ ਹੈ

  • @dairygrowth
    @dairygrowth 2 місяці тому +3

    ਗੁਰਬਾਣੀ ਦੀਆ ਸਹੀ ਵਿਚਾਰ ਵੀਰ ਭੁਪਿੰਦਰ ਸਿੰਘ ਜੀ ਪਿਛਲੇ 28 ਤੋ ਕਰ ਰਹੀ ਇਤਿਹਾਸ ਤੇ ਤੁਸੀ ਸਹੀ ਵਿਚਾਰ ਕਰ ਰਹੇ ਹੋਂ ਬਹੁਤ ਹੀ ਵਧੀਆ ਸੇਵਾ ਕਰ ਰਹੇ ਹੋਂ

    • @sachdikhojwithbaldevsinghm8464
      @sachdikhojwithbaldevsinghm8464  2 місяці тому

      ਧੰਨਵਾਦ, ਵੀਹ ਜੀਓ। ਮੈਂ ਵੀ ਵੀਰ ਭੁਪਿੰਦਰ ਸਿੰਘ ਜੀ ਦੇ ਵਿਚਾਰਾਂ ਦਾ ਕਾਇਲ ਹਾਂ ਜੀ।

  • @daljeetsingh5152
    @daljeetsingh5152 8 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਬਹੁਤ ਹੀ ਡੂੰਘੀਆਂ ਗੱਲਾਂ ਦੱਸੀਆਂ ਹਨ।
    ਵਾਹਿਗੁਰੂ ਜੀ ਸਮੂਹ ਸੰਗਤਾਂ ਨੂੰ ਸੁਮੱਤ ਬਖਸ਼ਣ।

  • @GurdeepSingh-sf9bw
    @GurdeepSingh-sf9bw 4 місяці тому +8

    Veer ji, thanks for giving sangat a logical reasons for why baba Budha ji could not be given gurgadhi or why there is no bani of his. The sooner sikhs start thinking logically on these stories the sooner the sikh panth can reach its true potential as the Gurus wanted. The true path to God is the SHABAD of the Guru Granth Sahib and only the SHABAD not stories of these granths which have no basis in reality.

  • @gsdhillon7560
    @gsdhillon7560 4 місяці тому +7

    ਬਹੁਤ ਞਧੀਆ ਜਾਣਕਾਰੀ

  • @BhupinderSingh-ko7gf
    @BhupinderSingh-ko7gf 4 місяці тому +5

    Nice 👌👌👍🏻👍🏻👍🏻🙏

  • @sukhjitnandha665
    @sukhjitnandha665 4 місяці тому +7

    Weer gi tusi boht sachia galla dass de ho

  • @nazamsingh1117
    @nazamsingh1117 4 місяці тому +4

    ਵਾਹ ਵਾਹ ਸਰ ਜੀ ਵਾਹ ਧੰਨਵਾਦ ਜੀ

  • @user-lz2gu4jk8t
    @user-lz2gu4jk8t 4 місяці тому +3

    ਧਨਵਾਦ ਸਿੰਘ ਸਹਿਬ ਜੀ

  • @bhaimehalsinghkhanouri6650
    @bhaimehalsinghkhanouri6650 4 місяці тому +4

    ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ 😊

  • @user-np5cf9bl9b
    @user-np5cf9bl9b 4 місяці тому +3

    ਧੰਨਵਾਦ ਹੈ ਵੀਰ ਜੀ , ਆਪ ਜੀ ਨੇ ਸੱਚ ਪ੍ਰਗਟ ਕੀਤਾ ਹੈ

  • @avtarsingh2531
    @avtarsingh2531 2 місяці тому

    ਇਨ੍ਹਾਂ ਵਿਕਾਊ ਤਰਕਵਾਦੀ ਲੋਕਾਂ ਤੋਂ ਬਚਣ ਦੀ ਸਖ਼ਤ ਲੋੜ ਹੈ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ

    • @sachdikhojwithbaldevsinghm8464
      @sachdikhojwithbaldevsinghm8464  2 місяці тому

      ਵੀਰ ਜੀਓ ਇਹ ਵਿਚਾਰਾਂ ਸਿਰਫ਼ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਲਈ ਹਨ ਜੀ। ਤੁਸੀਂ ਇਸ ਚੈਨਲ ਨੂੰ ਬਲੋਕ ਕਰ ਸਕਦੇ ਹੋ ਜੀ।

  • @sukhdevjagdishdhillon8833
    @sukhdevjagdishdhillon8833 Місяць тому +1

    Bhai sahib ji 🙏 bhut vadia dhanwad,app ji kurh saf kar dita,dhan ho app,app de mehnat,mai apna sir jhogada .Excellent👍👍

  • @user-dp2eh4pv3d
    @user-dp2eh4pv3d 4 місяці тому +5

    ਖਾਲਸਾ ਜੀ ਵੀਡੀਓ ਦੀ ਆਵਾਜ਼ ਘੱਟ ਹੁੰਦੀ ਹੈ,ਇਸ ਵਿੱਚ ਸੁਧਾਰ ਕਰੋ । ਧੰਨਵਾਦ

  • @tarsemsingh810
    @tarsemsingh810 4 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੇ ਵੀਰ ਜੀਓ।
    ਕੌਮ ਤਾਂ ਅਜੇ ਗਾਉਣ ਵਾਲਿਆਂ ਤੇ ਪੀਐਚਡੀ ਕਰ ਰਹੀ ਹੈ ਜੀ,ਇਧਰ ਧਿਆਨ ਨਹੀਂ ਜੀ। ਬਹੁਤ ਬਹੁਤ ਸ਼ੁਕਰੀਆ ਜੀ

    • @sachdikhojwithbaldevsinghm8464
      @sachdikhojwithbaldevsinghm8464  4 місяці тому

      ਬਿਲਕੁਲ ਜੀ, ਸੱਚ ਕਿਹਾ ਹੈ ਤੁਸੀਂ। ਅਸੀਂ ਉਲਟੀ ਚਾਲ ਫੜੀ ਹੋਈ ਹੈ।

  • @dailpsingh7596
    @dailpsingh7596 4 місяці тому +2

    🙏 ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਖਾਲਸਾ ਬਿਲ ਕੂਲ ਸਹੀ ਕਿਹਾ ਹੈ ਤੁਸੀਂ

  • @ranjitsingh-gq3gc
    @ranjitsingh-gq3gc 4 місяці тому +2

    ਭਾਈ ਸਾਹਿਬ ਜੀ

  • @user-mh9pb7ry1o
    @user-mh9pb7ry1o 4 місяці тому +3

    Bhai sahib your discussion is truth for real sikhy

  • @ranjodhsingh8204
    @ranjodhsingh8204 4 місяці тому +1

    S ਅੱਖਰ ਦੇ ਥੱਲੇ ਇਕ ਵੀਰ ਨੇ ਤਿੰਨ ਕੁਮੈਂਟ ਕੀਤੇ ਹਨ ਇਹ ਭਰਾ ਜ਼ਰੂਰ ਕੋਈ ਸੰਪਰਦਾਈ ਹੋਵੇਗਾ ਜਿਸ ਨੂੰ ਸੱਚ ਹਜ਼ਮ ਨਹੀਂ ਹੋ ਰਿਹਾ

  • @gursewakkhera5598
    @gursewakkhera5598 4 місяці тому +2

    Thank you for the good information je

  • @JaskaranSingh-kq9tc
    @JaskaranSingh-kq9tc 4 місяці тому +7

    ਬਾਬਾ ਬੁੱਢਾ ਸ਼ਾਇਦ ਹੋਇਆ ਵੀ ਨਹੀਂ ਹੋਣਾ ਦੀਪ ਸਿੰਘ ਬਾਲੇ ਵਾਂਗ। ਜਾ ਬਾਬਾ ਬੁੱਢਾ ਕਮਲਾ ਹੋਣਾ। ਅਜ ਵੀ ਡੇਰੇ ਇਨਾਂ ਕਮਲੇ ਲੋਕਾਂ ਨਾਲ ਭਰੇ ਹੋਏ ਹਨ।
    ਜੋ ਇਨਸਾਨ ਹਰ ਦਿਨ ਇਕੋ ਹੀ ਪਾਠ ਕਰਦਾ ਹੈ ਉਹ ਗੁਰਬਾਣੀ ਨੂੰ ਸਮਝ ਨਹੀਂ ਰਹੇ ਬੱਲਕੀ ਉਹ ਗੁਰਬਾਣੀ ਨੂੰ ਕਿਸੇ ਜਾਦੂ ਮੰਤਰ ਸਮਝਦੇ ਹਨ।
    ਬ੍ਰਾਹਮਣ ਨੂੰ ਇਕ ਨੁਕਤਾ ਬਹੁਤ ਹੀ ਚੰਗੀ ਤਰਾਂ ਆਉਂਦਾ ਹੈ ਉਹ ਹੈ ਕੀ ਬ੍ਰਾਹਮਣ ਇਤਹਾਸ ਦੇ ਹਰ ਕਾਮਯਾਬ ਕਾਮਯਾਬ ਇਨਸਾਨ ਦਾ ਗੁਰੂ ਬ੍ਰਾਹਮਣ ਨੂੰ ਦੱਸਣਾ। ਇਸੇ ਲਈ ਉਸਨੇ ਬਾਬਾ ਬੁੱਢੇ ਨੂੰ ਗੁਰੂਆਂ ਦਾ ਵੀ ਗੁਰੂ ਬਣਾ ਦਿੱਤਾ। ਤਾਂ ਜੋ ਪੁਜਾਰੀ ਪਰੰਪਰਾ ਨੂੰ ਸਿੱਖ ਧਰਮ ਦਾ ਹਿਸਾ ਬਣਾਇਆ ਜਾ ਸਕੇ।
    ਜੂਆਈ ਬਣਨ ਦੀ ਗੱਲ ਦੇਖੀ ਜਾਵੇ ਤਾਂ ਪਤਾ ਨਹੀਂ ਕਿੰਨੀਆਂ ਕ ਸਿੱਖਾਂ ਹਿੰਦੂਆਂ ਦਿਆਂ ਔਰਤਾਂ ਨੂੰ ਜੱਬਰੀ ਚੁੱਕ ਕੇ ਲੈ ਗਏ ਹੋਣੇ। 47 ਵਿਚ ਤਾਂ ਸਭ ਨੂੰ ਪਤਾ ਹੈ ਕੀ ਹੋਇਆ ਸੀ

    • @sachdikhojwithbaldevsinghm8464
      @sachdikhojwithbaldevsinghm8464  4 місяці тому

      ਬਿਲਕੁਲ ਵੀਰ ਜੀਓ, ਪੂਰਾ ਸੱਚ ਤਾਂ ਇਹ ਲੋਕ ਸੁਣ ਹੀ ਨਹੀਂ ਸਕਦੇ। ਇੱਥੇ ਬਾਬਾ ਬੁੱਢਾ ੧੨੫ ਸਾਲ ਦਾ ਅਤੇ ਸ਼ੀ੍ ਚੰਦ ੧੩੧ ਸਾਲ ਦਾ।

  • @ManjitSingh-ox1cc
    @ManjitSingh-ox1cc 3 місяці тому +1

    ਧੰਨਵਾਦ ਭਾਈ ਸਾਹਿਬ ਜੀ

  • @AvtarSingh-z4i
    @AvtarSingh-z4i 4 місяці тому +3

    ਸਤਿਗੁਰ ਕੀ ਬਾਣੀ ਸਤੁ ਸਰੂਪੁ ਹੈ ਗੁਰਬਾਣੀ ਬਣੀਐ।।ਪਾਤਸ਼ਾਹ ਤੇ ਆਖ ਰਹੇ ਹਨ ਗੁਰਬਾਣੀ ਬਣ ਸਕਦੇ ਹੋ।ਬਣਨਾ ਜਰੂਰੀ ਵੀ ਹੈ।

    • @sachdikhojwithbaldevsinghm8464
      @sachdikhojwithbaldevsinghm8464  4 місяці тому

      ਬਿਲਕੁਲ ਵੀਰ ਜੀਓ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @ajmerbhurj-km8qn
    @ajmerbhurj-km8qn 4 місяці тому +2

    ਜਿਹੜੇ ਜੀਰੋ ਸੀ ਉਹਨਾ ਨੂ ਹੀਰੋ ਬਣਾ ਦਿਤਾ

  • @harbhajans9170
    @harbhajans9170 4 місяці тому +7

    ਭਾਈ ਸਾਹਿਬ ਜੀ, ਗੁਰਬਾਣੀ ਅਸੀਂ ਸਮਝਣੀ ਨਹੀਂ। ਬਾਕੀ ਸ਼ਰਧਾ ਪੂਰੀ।

  • @sukhmandersingh6003
    @sukhmandersingh6003 4 місяці тому +5

    ਇਹ ਲੋਕ ਸਮਝਦੇ ਨਹੀਂ ਕਿਨਾਂ ਮਥਾ ਮਾਰੀ ਜਾਵੇ

  • @nandsbrar
    @nandsbrar 3 місяці тому +1

    ਮੈਨੂੰ ਲਗਦਾ ਹੈ, ਭਾਈ ਬਾਲਾ ਜੀ ਵਾਂਗ ਬਾਬਾ ਬੁੱਢਾ ਜੀ ਵੀ ਕਲਪਿਤ ਪਾਤਰ ਹੋਣੈ

    • @sachdikhojwithbaldevsinghm8464
      @sachdikhojwithbaldevsinghm8464  3 місяці тому

      ਵੀਰ ਜੀਓ ਹਾਲੇ ਮੈਂ ਇਸ ਪਾਸੇ ਖੋਜ ਨਹੀਂ ਕੀਤੀ ਹੈ। ਵੈਸੇ ਇਸ ਪਾਤਰ ਦਾ ਰੋਲ ਮਿਥਿਹਾਸਕ ਪਾਤਰ ਨਾਰਦਮੁਨੀ ਨਾਲ ਰਲਦਾ ਮਿਲਦਾ ਹੈ।

  • @ajmerbhurj-km8qn
    @ajmerbhurj-km8qn 4 місяці тому +2

    ਨਾਲੇ ਦਸ ਲੱਖ ਬੰਦੇ ਰਹਿਣ ਨੂ ਜਗਾ ਕਿੰਨੀ ਚਾਹੀਦੀ ਆ ਕਿੰਨੇ ਬਾਥਰੂਮ ਲੈਟਰੀਨ ਲੰਗਰ ਕਿੰਨਾ ਚਾਹੀਦਾ ਇਹਨਾ ਨੂ

  • @kulwantsandhu2693
    @kulwantsandhu2693 4 місяці тому +3

    Aatti Satkar yoge veer Jio , aap Ji da bian : guru Hargobind Sahib’s age 11, at the time of gurgadhy , drusth nahi heh Ji . Guru Sahib’s age then , was 16 . Reference: Guru Kian Sakhisn - - by Piara Singh Padam . 46:02

  • @ajmerbhurj-km8qn
    @ajmerbhurj-km8qn 4 місяці тому +4

    ਚਮਕੋਰ ਦੀ ਗੜੀ ਵਾਲਾ ਵੀ ਸਾਰਾ ਝੂਠ ਆ ਵੀ ਦਸ ਲੱਖ ਫੋਜ ਦਾ ਘੇਰਾ ਸੀ ਦਸ ਲੱਖ ਫੋਜ. ਨੂ ਰਹਿਣ ਵਾਸਤੇ ਕਿੰਨਾ ਸਾਜੋ ਸਾਮਾਨ ਚੲਹੀਦਾ

    • @sachdikhojwithbaldevsinghm8464
      @sachdikhojwithbaldevsinghm8464  4 місяці тому +1

      ਸਾਰੀਆਂ ਗੱਪਾਂ ਹੀ ਹਨ। ਸਾਡੇ ਪੁਜਾਰੀ ਲਾਣੇ ਨੇ ਆਪਣੀ ਰੋਜ਼ੀ ਰੋਟੀ ਕਾਰਣ ਕੌਮ ਨੂੰ ਮੂਰਖ ਬਣਾਇਆ ਹੈ।

  • @BhagwanSingh-ky8ep
    @BhagwanSingh-ky8ep 4 місяці тому +3

    EKALA KAMM MATHA TEKAN DA REHIGYA LIKHE TE ASAR KARNA NI SARIR NE FER ASALI NAKALI KUCH VI HOYE JAD OH LANGNA TAA 5 FOOT UTON DI AA JE DUKH HI BADDA HOYE FER MARI MOTI 4 K DIN BHAWEIN KOL DI LANG JE BHAI SAHIB JI

  • @Kiranpal-Singh
    @Kiranpal-Singh Місяць тому

    *ਗੁਰਬਾਣੀ ਵਿੱਚ, ਗੁਰੂ ਸਾਹਿਬ ਨੇ ਪਾਖੰਡੀ-ਅਭਿਮਾਨੀ, ਪੰਡਤਾਂ-ਗਿਆਨੀਆਂ ਵਾਲੇ ਫੋਕੇ ਕਿਤਾਬੀ ਗਿਆਨ ਨੂੰ ਨਕਾਰਿਆ ਹੈ* !
    ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਅਤੇ ਖੁਦ ਸ਼ਬਦਾਂ ਨੂੰ ਘੋਖਣਾ 🙏
    ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
    ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
    ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
    ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਤੇ ਕਿਤਾਬੀ ਵਿਦਵਾਨ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, *ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ* !
    ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, *ਪੜਿ ਪੜਿ ਗਡੀ ਲਦੀਅਹਿ* ….. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, *ਨਾਨਕ ਲੇਖੈ ਇਕ ਗਲ* ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
    ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, *ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- *ਦੇਖੋ ਭਾਈ ਗਿਆਨ ਕੀ ਆਈ ਆਂਧੀ* …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
    ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, *ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ* ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, ਜਿਵੇਂ ਹਿੰਦੂ ਧਰਮ ਵਿੱਚ ਕਿੰਨੇ ਗ੍ਰੰਥ-ਇਤਿਹਾਸ-ਮਿਥਿਹਾਸ ਹੈ, ਪਰ ਜਿਨਾਂ ਭਾਵਨਾ ਨਾਲ ਬੰਦਗੀ ਕੀਤੀ, ਪਰਮਾਤਮਾ ਦੀ ਕਿਰਪਾ ਨਾਲ ਉਹ ਭਗਤੀ ਦਾ ਸਿਖਰ ਭਗਤ ਬਣ ਗਏ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !

    • @sachdikhojwithbaldevsinghm8464
      @sachdikhojwithbaldevsinghm8464  Місяць тому

      ਵੀਰ ਜੀਓ ਜਿਨ੍ਹਾਂ ਵਿਦਵਾਨਾਂ ਦੀ ਤੁਸੀਂ ਸੂਚੀ ਬਣਾਈ ਹੈ ਅਸਲ ਵਿੱਚ ਇਹੀ ਗੁਰੂ ਨਾਨਕ ਦੇ ਮਾਰਗ ਦੀ ਗੱਲ ਕਰਦੇ ਹਨ। ਬਾਕੀ ਸਾਰੇ ਤਾਂ ਸ਼ੀ੍ ਚੰਦੀਆਂ ਦੀ ਵਿਚਾਰਧਾਰਾ, ਗੁਰਬਚਨ ਸਿੰਘ ਦੀ ਗੁਰਬਾਣੀ ਪਾਠ ਦਰਸ਼ਨ, ਸੂਰਜ ਪ੍ਕਾਸ਼ ਅਤੇ ਬਚਿਤਰ ਨਾਟਕ ਜਿਹੇ ਕੂੜ ਗ੍ਰੰਥਾਂ ਦੀ ਵਿਚਾਰਧਾਰਾ ਨੂੰ ਪ੍ਮੋਟ ਕਰਨ ਵਾਲਾ ਸਿੱਖੀ ਭੇਖ ਵਿੱਚ ਬਰਾਹਮਣੀ ਲਾਣਾ ਹੈ।
      ਫੈਸਲਾ ਤੁਸੀਂ ਕਰਨਾ ਹੈ ਕਿ ਕਿਧਰ ਜਾਣਾ ਹੈ। ਹਰ ਜਗਿਆਸੂ ਆਪਣਾ ਮਾਰਗ ਅਪਣਾਉਂਣ ਲਈ ਅਜ਼ਾਦ ਹੈ।

  • @ajmerbhurj-km8qn
    @ajmerbhurj-km8qn 4 місяці тому +2

    ਬਾਕੀ ਮੈਨੂ ਲਗਦਾ ਉਦੋ ਇੰਡੀਆ ਦੀ ਆਬਾਦੀ ਮਸਾ ਇੰਨੀ ਹੋਊ

  • @lakhvindersingh9844
    @lakhvindersingh9844 4 місяці тому +4

    Asin guru granth sahib ji ni guru mande han par guru sahib di nhi mande

  • @singhsingh7057
    @singhsingh7057 4 місяці тому

    ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ।
    ਏਸ ਬਾਰੇ ਚਾਨਣਾ ਪਾਉਣਾ ਜੀ।
    ਇਹੁ ਹੋਆ ਹਲੇਮੀ ਰਾਜੁ ਜੀਓ ।
    ਗੁਰਬਾਣੀ ਕੀ ਦਰਸਾ ਰਹੀ ਹੈ ਚਾਨਣਾ ਪਾਉਣਾ ਜੀ।

  • @KulwantSingh-gg5qe
    @KulwantSingh-gg5qe 4 місяці тому +4

    ਸੰਤੋਖ ਸਿੰਘ ਲਿਖਾਰੀ ਨਹੀਂ ਸਿੱਖ ਹਿਸਟਰੀ ਦਾ ਦੁਸ਼ਮਣ ਸੀ ਬਹੁਤ ਝੂਠ ਲਿਖਿਆ ਹੈ

  • @avtarsingh2531
    @avtarsingh2531 2 місяці тому

    ਇਹ ਬੇਈਮਾਨ ਲੋਕਾਂ ਨੂੰ ਸੁਨਣਾ ਚਾਹੀਦਾ ਜਿਹੜੇ ਲੋਕਾਂ ਦੀ ਸ਼ਰਧਾ ਨੂੰ ਤੋੜ ਰਹੇ ਹਨ

  • @hundal-panjabi
    @hundal-panjabi 4 місяці тому +2

    ਬਾਬਾ ਬੁੱਢਾ ਜੀ ਨੂੰ ਪਹਿਲੇ ਹੈਡ ਗ੍ਰੰਥੀ ਬਣਾਇਆ। ਇਕ ਇਹ ਵੀ ਹੋਰ ਵੱਡੀ ਗੱਪ 😂😂
    ਬਾਬਾ ਬੁੱਢਾ ਜੀ ਨਾਮ ਦਾ ਕੋਈ ਬੰਦਾ ਇਤਿਹਾਸ ਵਿੱਚ ਹੋਇਆ ਹੀ ਨਹੀਂ।
    ਧਰਮ ਦੇ ਠੇਕੇਦਾਰਾਂ ਨੂੰ ਗੁਰੂ ਪਾਤਸ਼ਾਹ ਨੇ ਰੱਦ ਕੀਤੇ ਹੋਏ ਹਨ।

    • @sachdikhojwithbaldevsinghm8464
      @sachdikhojwithbaldevsinghm8464  4 місяці тому

      ਬਾਬਾ ਬੁੱਢਾ ਹੋਇਆ ਕਿ ਨਹੀਂ ਇਸ ਬਾਰੇ ਹਾਲੇ ਮੈਂ ਖੋਜ ਨਹੀਂ ਕੀਤਾ। ਪਰ ਜਿੰਨਾ ਮਹਾਨ ਉਸ ਨੂੰ ਬਣਾਇਆ ਗਿਆ ਹੈ ਅਤੇ ਜਿਸ ਤਰ੍ਹਾਂ ਉਸ ਦੀ ਉਮਰ ੧੨੫ ਸਾਲ ਲਿਖੀ ਹੋਈ ਹੈ, ਇਸ ਤੋਂ ਜਰੂਰ ਇੰਝ ਪ੍ਤੀਤ ਹੁੰਦਾ ਹੈ ਕਿ ਇਹ ਇੱਕ ਕਾਲਪਨਿਕ ਪਾਤਰ ਹੈ।

  • @GurdeepSingh-ej3xv
    @GurdeepSingh-ej3xv 4 місяці тому

    Veerji tusi keh rhe ho pancham patsha de maran to baad tusi kise nu ki giyan dena

    • @sachdikhojwithbaldevsinghm8464
      @sachdikhojwithbaldevsinghm8464  4 місяці тому +1

      ਵੀਰ ਜੀਓ ਇਹ ਉਸ ਵਾਰਤਾਲਾਪ ਦਾ ਜ਼ਿਕਰ ਹੈ ਜਿਹੜਾ ਗੁਰੂ ਘਰ ਦੇ ਦੋਖੀ ਪਿ੍ਥੀ ਚੰਦ ਅਤੇ ਉਸ ਦੀ ਪਤਨੀ ਕਰਮੋਂ ਦੇ ਵਿੱਚ ਹੋ ਰਿਹਾ ਸੀ। ਉਨ੍ਹਾਂ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਨਹੀਂ ਸਨ ਸਗੋਂ ਇੱਕ ਸ਼ਰੀਕ ਸਨ। ਵੀਡੀਓ ਨੂੰ ਇੱਕ ਵਾਰੀ ਫਿਰ ਸੁਣ ਕੇ ਕਮੈਂਟ ਕਰੋ ਜੀ।

    • @tarsemsingh810
      @tarsemsingh810 4 місяці тому

      ਥੋੜਾ ਜਿਹਾ ਹੋਰ ਧਿਆਨ ਨਾਲ ਸੁਣੋਂ ਜੀ ਵੀਰ ਜੀ

    • @sachdikhojwithbaldevsinghm8464
      @sachdikhojwithbaldevsinghm8464  4 місяці тому

      @@tarsemsingh810 ਵੀਰ ਜੀਓ ਮੈਂ ਪੂਰੀ ਵੀਡੀਓ ਫਿਰ ਦੁਬਾਰਾ ਸੁਣੀ ਹੈ। ਵੀਡੀਓ ਦੇ 12-13 ਮਿੰਟ ਤੇ ਪੰਚਮ ਪਾਤਸ਼ਾਹ ਦੀ ਮੌਤ ਬਾਰੇ ਗੱਲ ਕੀਤੀ ਗਈ ਹੈ। ਉਦੋਂ ਹਾਲੇ ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਨਹੀਂ ਸੀ ਹੋਈ। ਇਥੋਂ ਤੱਕ ਕਿ ਗੁਰ ਹਰਗੋਬਿੰਦ ਪਾਤਸ਼ਾਹ ਦਾ ਤਾਂ ਜਨਮ ਵੀ ਹਾਲੇ ਤੱਕ ਨਹੀਂ ਸੀ ਹੋਇਆ ਅਤੇ ਇਹ ਸ਼ਬਦ ਗੁਰੂ ਘਰ ਦੇ ਦੋਖੀ ਪਿ੍ਥੀ ਚੰਦ ਦੇ ਹਨ।
      ਵੀਰ ਜੀਓ ਜੇ ਹੋਰ ਕਿਤੇ ਮੈਂ ਪੰਚਮ ਪਾਤਸ਼ਾਹ ਦੀ ਸ਼ਹੀਦੀ ਨੂੰ ਮੌਤ ਬੋਲਿਆ ਹੋਵੇ ਤਾਂ ਇਸ ਲਈ ਮੈਂ ਮੁਆਫ਼ੀ ਚਾਹੁੰਦਾ ਹਾਂ ਜੀ।
      ਪਰ
      ਤੁਸੀਂ ਦੱਸਣਾ ਜਰੂਰ ਕਿ ਹੋਰ ਕਿਹੜੀ ਜਗ੍ਹਾ ਅਜਿਹਾ ਬੋਲਿਆ ਗਿਆ ਹੈ ਜੀ।

  • @ajmerbhurj-km8qn
    @ajmerbhurj-km8qn 4 місяці тому +2

    ਬਾਬਾ ਬੁੱਢਾ ਅਨਪੜ ਸੀ ਉਸਨੂ ਕਿਵੇ ਗੂਰੂ ਬਣਾ ਦਿੰਦੇ ਪੱਠੇ ਪਾਉਣ ਵਾਲਾ ਜਰੂਰ ਸੀ

  • @swsingsingh1958
    @swsingsingh1958 4 місяці тому +1

    ਗੁਰੂ ਗਰੰਥ ਸਾਹਿਬ ਜੀ ਵਿੱਚ ,ਗੁਰਬਾਣੀ ਦਰਜ ਨਾਂ ਕਰਨ ਬਾਰੇ ਟਿਪਣੀਆਂ ਆਪ ਜੀ ਨੇ ਕੇਵਲ ਬਾਬਾ ਬੁੱਢਾ ਜੀ ਬਾਰੇ ਹੀ ਕਿਉਂ ਕੀਤੀਆਂ ਹਨ ?
    ਇਹੋ ਹੀ ਟਿਪਣੀਆਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਏ ਸਾਹਿਬ,ਗੁਰੂ ਹਰਿਕ੍ਰਿਸ਼ਨ ਸਾਹਿਬ,ਅਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਬੇਅੰਤ ਸਮਕਾਲੀ ਗੁਰਸਿੱਖਾਂ ਸੇਵਕਾਂ ਬਾਰੇ ਵੀ ਕਰਨੀਆਂ ਚਾਹੀਦੀਆਂ ਹਨ ?
    ਗੁਰੂ ਦੇਵ ਜੀ ਪੜ੍ਹੇ ਲਿਖੇ ਮਾਹਾਂਪੁਰਖ ਸਨ, ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਉਸ ਵਿੱਚ ਮਿਲਾਵਟ ਕਰਨ ਦੀ ਸੰਭਾਵਨਾ ਨੂੰ ਖਤਮ ਕਰ ਦਿੱਤਾ ਸੀ ।
    ਕੀ ਗੁਰੂ ਜੀ ਨੂੰ ਇਸ ਗਲ ਦਾ ਇਲਮ ਨਹੀਂ ਸੀ ਕਿ ਸਮਾਂ ਪਾਕੇ ਸਿੱਖ ਇਤਿਹਾਸ ਵਿੱਚ ਵੀ ਮਲਗੋਭਾ ਹੋ ਜਾਵੇਗਾ ?
    ਉਹਨਾਂ ਨੇ ਅਪਣੇ ਸਮਕਾਲੀ ਇਤਿਹਾਸ ਦੀ ਸੰਪਾਦਨਾ ਕਿਉਂ ਨਹੀਂ ਸੀ ਕਰਵਾਈ ?
    ਦਸਮ ਗ੍ਰੰਥ ਅਤੇ ਸਿੱਖਾਂ ਦੇ ਇਤਿਹਾਸਕ ਗਰੰਥਾਂ ਨੇ ਸਿੱਖ ਕੌਮ ਨੂੰ ਦੋ ਮੁੱਖ ਧੜਿਆਂ ਵਿਚ ਵੰਡ ਦਿੱਤਾ ਹੈ ,ਉਵੇਂ ਹੀ ਜਿਵੇਂ ਕਿ ਮੁਸਲਮਾਨਾਂ ਨੂੰ ਸ਼ੀਆ ਅਤੇ ਸੁੰਨੀ ਧੜਿਆਂ ਵਿੱਚ ਵੰਡਿਆ ਗਿਆ ਹੈ ।
    ਸਿੱਖ ਕੌਮ ਵੀ ਉਦਾਰਵਾਦੀ ਅਤੇ ਰੂੜੀਵਾਦੀ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ । ਜਿਵੇਂ ਦੰਦ ਕਥਾ ਹੈ ਕਿ ਸਿੱਖ ਕੌਮ 96 ਕਰੋੜ ਹੋ ਜਾਵੇਗੀ ਅਗਰ ਸਚਮੁੱਚ ਇਸ ਤਰ੍ਹਾਂ ਹੋ ਹੀ ਗਿਆ ਤਾਂ ਇਹਨਾਂ ਨੇ ਵੀ ਯਾਦੋ ਵੰਸ਼ੀਆਂ ਵਾਂਗੂੰ ਆਪਸ ਵਿੱਚ ਹੀ ਲੜ ਭਿੜ ਕੇ ਅਪਣਾ ਬੀਜ ਨਾਸ ਕਰ ਲੈਣਾ ।
    ਵੀਰ ਜੀ ਲਗਦਾ ਹੈ ਕਿ ਘ ਤੁਸੀਂ ਵੀ ਉਦਾਰਵਾਦੀ ਨੀਤੀ ਵੇਤਾ ਹੋ । ਤੁਸੀਂ ਕਾਦਰ ਦੀ ਕੁਦਰਤ ਦੇ ਅਦਭੁਤ ਕਰਾਮਾਤੀ ਵਰਤਾਰਿਆਂ ਨੂੰ ਨਹੀਂ ਮੰਨਦੇ।
    ਅਗਰ ਆਪਾਂ ਛਾਨਣੀ ਲੈਕੇ ਅਪਣੇ ਗੁਰੂਆਂ, ਗੁਰਬਾਣੀ, ਗੁਰਮੁਖਿ ਪਿਆਰਿਆਂ, ਗੁਰਇਤਿਹਾਸ ਅਤੇ ਅਚਾਨਕ ਹੋਈਆਂ ਘਟਨਾਵਾਂ/ ਕਰਾਮਾਤਾਂ ਨੂੰ ਛਾਨਣ ਲੱਗਾਂਗੇ ਤਾਂ ਹਰੇਕ ਵਿੱਚ ਕੋਈ ਨਾਂ ਕੋਈ ਕੰਮੀ ਜਰੂਰ ਨਿਕਲ ਆਵੇਗੀ ।
    ਸਿੱਖ ਕੌਮ ਦੇ ਇਤਿਹਾਸ ਵਲ ਧਿਆਨ ਮਾਰ ਕੇ ਵੇਖੋ , ਪਹਿਲੇ ਗੁਰੂ ਤੋਂ ਤੀਜੇ ਗੁਰੂ ਤਕ ਸਤਿਸੰਗ ਘਰ ਸਨ । ਚੌਥੇ ਤੋਂ ਪੰਜਵੇਂ ਗੁਰੂ ਜੀ ਤਕ ਗੁਰਦੁਆਰੇ ਬਣ ਗਏ ਚੜਾਵੇ ਨੂੰ ਸਾਂਭਣ ਲਈ ਮਸੰਦ ਪ੍ਰਥਾ ਚਾਲੂ ਹੋ ਗਈ ਵੈਰ ਵਿਰੋਧ ਵਧ ਗਿਆ । ਛੇਵੇਂ ਤੋਂ ਅਠਵੇਂ ਗੁਰੂ ਜੀ ਤਕ ਹਰਿਮੰਦਰ ਸਾਹਿਬ ਜਾ ਆਕਾਲ ਤਖਤ ਸਾਹਿਬ ਦੀ ਮਹੱਤਤਾ ਇੰਨੀ ਨਹੀਂ ਸੀ । ਨੌਵੇਂ ਗੁਰੂ ਜੀ ਨੂੰ ਹਰਿਮੰਦਰ ਸਾਹਿਬ ਜਾ ਆਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਵੀ ਨਸੀਬ ਨਹੀਂ ਸਨ ਹੋਏ । ਦਸਵੇਂ ਪਾਤਸ਼ਾਹ ਹਰਿਮੰਦਰ ਸਾਹਿਬ ਜਾ ਆਕਾਲ ਤਖਤ ਸਾਹਿਬ ਵਿਖੇ ਇਕ ਵਾਰੀ ਵੀ ਨਹੀਂ ਸਨ ਆਏ । ਅਰਥਾਤ ਇਹ ਅਸਥਾਨ ਅਜ ਕਲ੍ਹ ਵਾਂਗੂੰ ਬਹੁਤੀ ਮਹੱਤਤਾ ਵਾਲੇ ਨਹੀਂ ਸਨ । ਫਿਰ ਵੀ ਸਿੱਖ ਕੌਮ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਸ਼ੀ ।
    ਸਮਾਂ 12 ਮਿਸਲਾਂ ਦਾ ਵੀ ਆਪਸੀ ਲੜਾਈ ਭਿੜਾਈ ਦਾ ਹੀ ਰਿਹਾ ਪਰੰਤੂ ਅਪਣੇ ਗਰੰਥਾਂ, ਇਤਿਹਾਸ ਅਤੇ ਮਹਾਪੁਰਸ਼ਾਂ ਦਾ ਮਾਣ ਸਨਮਾਨ ਕਾਇਮ ਸੀ ਕੋਈ ਇਹਨਾਂ ਉਤੇ ਟਿੱਪਣੀ ਕਰਨ ਦੀ ਹਿੰਮਤ ਨਹੀਂ ਸੀ ਕਰਦਾ ਇਸ ਲਈ ਆਪਸੀ ਵਿਰੋਧ ਦੇ ਬਾਵਜੂਦ ਸਿੱਖ ਕੌਮ ਸਾਂਝੇ ਮਸਲਿਆਂ ਉਤੇ ਇਕੱਠੀ ਹੋ ਜਾਦੀ ਸੀ ।
    ਟਿੱਕਾ ਟਿਪਣੀ ਦਾ ਦੌਰ ਲਗ ਪਗ 1970-71 ਵਿੱਚ ਨਕਸਲੀ ਲਹਿਰ ਦੇ ਆਉਣ ਨਾਲ ਆਰੰਭ ਹੋਇਆ, ਬਹੁਤ ਸਾਰੇ ਸਿੱਖ ਨਕਸਲੀ ਲਹਿਰ ਵਿੱਚ ਸ਼ਾਮਿਲ ਹੋ ਗਏ। ਇਸ ਤਰ੍ਹਾਂ ਸਿੱਖ ਕੌਮ ਮਾਨਸਿਕ ਤੌਰ ਤੇ ਬਿਮਾਰ ਹੋ ਗਈ । ਇਸ ਕਮਜੋਰੀ ਦਾ ਫਾਇਦਾ ਨਿਰੰਕਾਰੀ , ਰਾਧੇ ਸੁਆਮੀ ਅਤੇ ਡੇਰਾ ਵਾਦੀ ਲੋਕਾਂ ਨੇ ਉਠਾਇਆ ਜਿਸ ਨੂੰ ਠਲ ਪਾਉਣ ਲਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਸਿਰ ਧੜ ਦੀ ਬਾਜੀ ਲਾ ਦਿੱਤੀ । ਪਰੰਤੂ ਭਾਰਤੀ ਸਰਕਾਰੀ ਤੰਤਰ, ਡੇਰਾਡੰਮ,ਨਿਰੰਕਾਰੀ ਅਤੇ ਰਾਧਾ ਸੁਆਮੀ, ਆਦਿ ਆਦਿ ਵਰਗੇ ਧੜਿਆਂ ਵਿੱਚ ਵੰਡੀ ਹੋਣ ਕਰਕੇ ਸਿੱਖ ਕੌਮ ਦੀ ਕਿਸੇ ਨੇ ਨਹੀਂ ਸੀ ਸੁਣੀ ।
    ਪ੍ਰੋ ਦਰਸ਼ਨ ਦਰਸ਼ਨ ਸਿੰਘ ਜੀ ਰਾਗੀ, ਜੋ ਕਿ ਭਿੰਡਰਾਂਵਾਲੇ ਦੇ ਜਮਾਨੇ ਵਿੱਚ ਸਿੱਖ ਕੌਮ ਦੇ ਸਰਗਰਮ ਜਥੇਦਾਰ ਸਨ , ਸਿੱਖ ਕੌਮ ਦਾ ਧੁਰਾ ਕਮਜ਼ੋਰ ਹੁੰਦਾ ਵੇਖ ਕੇ ਤਰਕਸ਼ੀਲਾਂ ਦੇ ਟੋਲੇ ਨਾਲ ਜਾ ਮਿਲੇ । ਓਸੇ ਹੀ ਟੋਲੇ ਦੇ ਤੁਸੀਂ ਵੀ ਹਮਾਇਤੀ ਲਗ ਰਹੇ ਹੋ ।
    ਸਿੱਖ ਕੌਮ ਦਾ ਧੁਰਾ ਕਮਜ਼ੋਰ ਹੋਣ ਕਰਕੇ ਅਜ ਕਲ੍ਹ ਥਾਂ ਥਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ । ਗੁਰਦੁਆਰਿਆਂ ਨੂੰ ਢਾਹਿਆ ਜਾ ਰਿਹਾ ਹੈ, ਗੁਰਦੁਆਰਿਆਂ ਦੀ ਪ੍ਰਬੰਧਕੀ ਕਮੇਟੀਆਂ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ ।
    ਹੁਣ ਤੁਹਾਡੇ ਵੀ ਵਸ ਕੁੱਝ ਨਹੀਂ ਰਿਹਾ ਤੁਸੀਂ ਅਤੇ ਇਹ ਤਰਕਸ਼ੀਲ ਟੋਲੇ, ਉਦਾਰਵਾਦੀ ਗਰੁਪ, ਸਾਰੇ ਰਲ ਮਿਲ ਕੇ ਗੁਰਸਿੱਖੀ ਦੀਆਂ ਜੜ੍ਹਾਂ ਵਿੱਚ ਤੋਲ ਪਾਉਣ ਦਾ ਕੰਮ ਕਰ ਰਹੇ ਹਨ ।
    ਮੈਂ ਤ

    • @sachdikhojwithbaldevsinghm8464
      @sachdikhojwithbaldevsinghm8464  4 місяці тому +2

      ਵੀਰ ਜੀਓ ਸਵਾਲ ਸਿਰਫ਼ ਬਾਬਾ ਬੁੱਢਾ ਜੀ ਬਾਰੇ ਹੀ ਸੀ।
      ਵੀਰ ਜੀਓ ਤੁਸੀਂ ਹਰ ਗੱਲ ਤੇ ਫੈਸਲਾ ਸੁਣਾ ਦਿੰਦੇ ਹੋ।
      ਸਿੱਖੀ ਦਾ ਤਾਂ ਅਧਾਰ ਹੀ ਤਰਕ ਹੈ ਅਤੇ ਸਾਡਾ ਪਹਿਲਾ ਤਰਕਵਾਦੀ ਸੀ ਗੁਰੂ ਨਾਨਕ ਪਾਤਸ਼ਾਹ। ਸਿੱਖੀ ਦਾ ਸਾਰਾ ਨੁਕਸਾਨ ਹੀ 1978 ਤੋਂ ਬਾਅਦ ਸ਼ੁਰੂ ਹੋਇਆ। ਕੀ ਗੁਰੂ ਨਾਨਕ ਪਾਤਸ਼ਾਹ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਸੇ ਵਿਰੋਧੀ ਦੀ Target killing ਕਰਵਾਈ ਗਈ ਸੀ? ਕੀ ਕਦੀ ਕਿਸੇ ਗੁਰੂ ਪਾਤਸ਼ਾਹ ਨੇ ਇਹ ਕਿਹਾ ਸੀ ਕਿ ਜੇ ਸਾਡਾ ਫਲਾਨਾ ਕੰਮ ਨਾ ਕੀਤਾ ਤਾਂ ਅਸੀਂ ਇਤਨੇ ਹਜ਼ਾਰ ਹਿੰਦੂ ਜਾਂ ਮੁਸਲਮਾਨ ਵੱਢਾਂਗੇ? ਇਹ ਕਦੀ ਗੁਰਮਤਿ ਦਾ ਮਾਰਗ ਰਿਹਾ ਹੀ ਨਹੀਂ ਸੀ।

    • @user-rm4vb4wb9x
      @user-rm4vb4wb9x 4 місяці тому

      ਇਹਨਾਂ ਸਾਰੇ ਤਰਕਾਂ ਦਾ ਨਿਚੋੜ ਇਹ ਹੈ ਕਿ ਸਿੱਖਾਂ ਦੀ ਇਹ ਭੈੜੀ ਦਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੀ ਆੜ ਵਿੱਚ ਇੱਕ ਹੋਰ ਕਰਮਕਾਂਡੀ ਧਰਮ ਦਾ ਧੰਦਾ ਸ਼ੁਰੂ ਕਰਨ ਕਰਕੇ ਹੋਈ ਹੈ। ਡੇਰਿਆਂ, ਗੁਰਦੁਆਰਿਆਂ, ਤਖਤਾਂ ਵਿੱਚੋਂ ਗੋਲਕਾਂ ਚੁਕਵਾ ਦਿਓ, ਸਿੱਖੀ ਦੀ ਹਾਲਤ ਸੁਧਰਨੀ ਸ਼ੁਰੂ ਹੋ ਜਾਵੇਗੀ।

  • @swsingsingh1958
    @swsingsingh1958 4 місяці тому +2

    ਆਪ ਜੀ ਨੇ ਕਿਹਾ ਹੈ ਕਿ ਜੇ ਗੁਰਬਾਣੀ ਦੀ ਸਮਝ ਹੀ ਨਹੀਂ ਆਉਣੀ ਤਾਂ ਇਸ ਨੂੰ ਪੜ੍ਹਨ ਦੀ ਕੀ ਲੋੜ ਹੈ ।
    ਤੁਸੀਂ ਟਿੱਪਣੀ ਕੀਤੀ ਹੈ ਕਿ ਅਗਰ ਕੋਈ ਕਾਰ ਜਾ ਮਸ਼ੀਨਰੀ ਸਾਨੂੰ ਚਲਾਉਣੀ ਹੀ ਨਹੀਂ ਆਉਂਦੀ ਫਿਰ ਉਸਨੂੰ ਰਖਣ ਦਾ ਕੀ ਲਾਭ ।
    ਵੀਰ ਜੀ ਕਿਸੇ ਕਾਰ-ਮੋਟਰ ਨੂੰ ਚਲਾਉਣਾ ਸਿੱਖਣ ਵਾਸਤੇ ਕਿਸੇ ਪੜ੍ਹਾਈ ਲਿਖਾਈ ਦੀ ਜਰੂਰਤ ਨਹੀਂ ਹੁੰਦੀ ਜਦੋਂ ਕਿ ਗਰੰਥ ਨੂੰ ਪੜ੍ਹਨ ਲਿਖਣ ਸਮਝਣ ਲਈ ਪੜ੍ਹਾਈ ਲਿਖਾਈ ਅਤੇ ਸਿਖਲਾਈ ਅਤਿ ਜਰੂਰੀ ਹੈ ।
    ਇਥੋਂ ਤੱਕ ਕਿ ਗਰੰਥਾਂ ਨੂੰ ਪੜ੍ਹਨ ਲਿਖਣ ਸਮਝਣ ਲਈ ਅੰਧਵਿਸ਼ਵਾਸੀ ਹੋਣਾ ਵੀ ਅਤਿ ਜ਼ਰੂਰੀ ਹੈ । ਜਿਵੇਂ ਕਿ '1' ਨੂੰ ਇਕ ਕਹਿਣਾ, 'ੳ' ਨੂੰ ਊੜਾ ਕਹਿਣਾ ਇਹ ਕੋਈ ਵੀ ਤਰਕਸ਼ੀਲ ਸਿੱਧ ਨਹੀਂ ਕਰ ਸਕਦਾ ਕਿ 1 ਨੂੰ ਇਕ ਅਤੇ ੳ ਨੂੰ ਊੜਾ ਕਿਉਂ ਕਿਹਾ ਗਿਆ ਹੈ । ਇਹ ਭਾਸ਼ਾ ਵਿਗਿਆਨੀਆਂ ਦੇ ਸਮਝਣ ਵਾਲੀਆਂ ਗੁੰਝਲਾਂ ਹਨ ।
    ਇਸ ਤੋਂ ਵੀ ਅਗੇ ਹੈ ਇਨਸਾਨ ਦੀ ਬਿਰਤੀ ਦਾ ਗਿਆਨ ਵਿਗਿਆਨ ਇਸ ਬਿਰਤੀ ਨੂੰ ਕਾਲ ਪ੍ਰਭਾਵਿਤ ਕਰਦਾ ਹੈ । ਮਨੁੱਖ ਦੀ ਉਮਰ ਦੇ ਹਿੱਸੇ ਜਿਵੇਂ ਅਣਭੋਲ ਉਮਰ, ਬਚਪਨ, ਜਵਾਨੀ, ਬੁੱਢੇਪਾ , ਬਿਮਾਰੀ, ਮੌਸਮ ਵਿੱਚ ਆਈ ਤਬਦੀਲੀ ਜਿਵੇਂ ਗਰਮੀ, ਵਰਖਾ,
    ਪਤਝੜ, ਸਰਦੀ, ਬਸੰਤ , ਆਦਿ ਦੇ ਮੌਸਮ ਵਿੱਚ ਮਾਨਸਿਕ ਤਬਦੀਲੀਆਂ, ਨਰ ਅਤੇ ਮਾਦਾ ਦੀ ਮਾਨਸਿਕਤਾ ਵਿੱਚ ਅੰਤਰ, ਭਗਤ, ਅਤੇ ਚੋਰ ਦੀ ਵਿਚਾਰਧਾਰਾ ਵਿੱਚ ਅੰਤਰ ।,
    ਇਹਨਾਂ ਭੇਦਾਂ ਦੇ ਗੁਹੜ ਰਾਜਾਂ ਨੂੰ ਸਮਝਣ ਲਈ ਅੰਧਵਿਸ਼ਵਾਸੀ ਹੋਣਾ ਜਰੂਰੀ ਹੈ ।
    ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਕੋਲ ਕੋਈ ਤਕਨੀਕੀ ਔਜਾਰ ਨਹੀਂ ਹੁੰਦੇ ਉਹ ਮਨੁੱਖ ਦੇ ਮੰਨ ਮਸਤਕ ਵਿੱਚ ਅਪਣੀ ਵਿਦਵਤਾ ਨਾਲ ਐਸੀਆਂ ਦਲੀਲਾਂ ਭਰ ਦਿੰਦਾ ਹੈ ਕਿ : ਕਿ ਉਸ ਮਾਨਸਿਕ ਰੋਗੀ ਜਿਸ ਨੂੰ ਅਸੀਂ ਆਮ ਭਾਸ਼ਾ ਵਿੱਚ ਪਾਗਲ
    ਸ਼ਦਾਈ,ਬੇਵਕੂਫ, ਮਨਮੌਜੀ, ਮਨਮਤੀਆ ਕਹਿੰਦੇ ਹਾਂ ।
    ਉਹਨਾਂ ਨੇ ਐਸੇ ਰੋਗੀਆਂ ਨੂੰ ਅਪਣੇ ਸ਼ਬਦਾਂ ਅਤੇ ਅਪਣੀ ਵਿਚਾਰਧਾਰਾ ਨਾਲ ਹੀ ਠੀਕ ਕਰਨਾ ਹੁੰਦਾ ਹੈ ।
    ਕਈ ਵਾਰੀ ਉਹ ਇਸ ਤਰ੍ਹਾਂ ਦੇ ਰੋਗੀ ਨੂੰ ਸਰੀਰਕ ਕਸ਼ਟ ਵੀ ਦਿੰਦੇ ਹਨ । ਕਈ ਵਾਰੀ ਉਸਨੂੰ ਸਮਝਾਉਣ ਡਰਾਉਣ ,ਧਮਕਾਉਣ, ਮਨਮਤੀਆਂ ਕਰਨੋ ਵਰਜਣ ਲਈ ਭੂਤਾਂ ,ਪ੍ਰੇਤਾਂ, ਸ਼ਹੀਦਾਂ, ਮੁਰੀਦਾਂ, ਪੀਰਾਂ, ਪੈਗੰਬਰਾਂ ਦੇ ਪਹਿਰੇ ਲੌਣ ਦੀ ਗਲ ਵੀ ਕਰਦੇ ਰਹਿੰਦੇ ਹਨ । ਕਈ ਵਾਰੀ ਉਹਨਾਂ ਨੂੰ ਹਿਪਨੋਟਾਈਜ ਕਰਨ ਦਾ ਵੀ ਸਹਾਰਾ ਲੈਣਾ ਪੈਦਾ ਹੈ।
    ਗੁਰੂ ਜੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਮਾਨਸਿਕ ਰੋਗੀਆਂ ਨੂੰ ਠੀਕ ਕਰਨ ਦੀਆਂ ਵੀ ਬੇਅੰਤ ਸ਼ਕਤੀਆਂ ਹਨ ।
    ਆਮ ਤੌਰ ਤੇ ਧਾਰਮਿਕ ਇਤਿਹਾਸ ਵਿੱਚ ਵੀ ਇਸੇ ਹੀ ਤਰ੍ਹਾਂ ਦਾ ਸਿਧਾਂਤ ਵਰਤਿਆ ਗਿਆ ਹੁੰਦਾ ਹੈ ਹੈ ।
    ਅਜ ਕਲ੍ਹ ਸ਼੍ਰੀ ਕ੍ਰਿਸ਼ਨ, ਸ਼੍ਰੀ ਰਾਮ, ਸ਼੍ਰੀ ਸ਼ਿਵ ਜੀ, ਆਦਿ ਆਦਿ ਦੇਵਤਿਆਂ ਨੂੰ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਮਿੱਥਿਇਤਾਸਿਕ ਕਹਾਣੀਆਂ ਹਨ ਪਰੰਤੂ ਹਿੰਦੂ ਲੋਕ ਅਪਣੇ ਦੇਵਤਿਆਂ ਦੇ ਖਿਲਾਫ ਪ੍ਰਚਾਰ ਕਰਦੇ ਹੋਏ ਕਿਸੇ ਅਨਧਰਮੀ ਨੂੰ ਬਰਦਾਸ਼ਤ ਬਿਲਕੁਲ ਵੀ ਨਹੀਂ ਕਰਦੇ ।
    ਅਜ ਕਲ੍ਹ ਤਾਂ ਹਿੰਦੂਆਂ ਦੇ ਬਰਦਾਸ਼ਤ ਕਰਨ ਦਾ ਮਾਦਾ ਇਥੋਂ ਤੱਕ ਘਟ ਗਿਆ ਹੈ , ਕਿ ਇਹ ਕਿਸੇ ਮੁਸਲਮਾਨ ਦੇ ਘਰੋਂ ਅਗਰ ਬੱਕਰੇ ਦਾ ਮੀਟ ਵੀ ਫੜ੍ਹ ਲੈਣ ਤਾਂ ਉਸਨੂੰ ਗਊ ਦਾ ਮਾਸ ਐਲਾਨ ਦਿੰਦੇ ਹਨ ਅਤੇ ਉਸਨੂੰ ਮੁਸਲਮਾਨ ਨੂੰ ਮਾਰ ਹੀ ਦਿੰਦੇ ਹਨ ।
    ਇਸ ਦਾ ਕਾਰਨ ਹਿੰਦੂਆਂ ਨੂੰ ਅਪਣੇ ਰਾਜ ਭਾਗ ਦਾ ਮਾਣ ਹੋਣ ਕਾਰਨ ਹੋ ਰਿਹਾ ਹੈ ।
    ਕਦੇ ਉਹ ਟਾਈਮ ਸੀ ਜਦੋਂ ਇਹਨਾਂ ਹਿੰਦੂਆਂ ਦੇ ਧਰਮੀਆਂ ਦੇ ਮੰਦਰ ਢਾਹ ਕੇ ਮਸੀਤਾਂ ਬਣਾਈਆਂ ਜਾਂਦੀਆਂ ਸਨ ।
    ਓਦੋਂ ਇਹਨਾਂ ਦੇ ਘਰਾਂ ਦੇ ਸਾਹਮਣੇ ਗਊਆਂ ਨੂੰ ਕਤਲ ਕੀਤਾ ਜਾਂਦਾ ਸੀ ਪਰੰਤੂ ਕਿਸੇ ਦੀ ਜੁਅਰਤ ਨਹੀਂ ਸੀ ਕਿ ਉਹ ਇਹਨਾਂ ਮੁਸਲਮਾਨਾਂ ਸਾਹਮਣੇ ਚੂੰ ਵੀ ਨਹੀਂ ਕਰਦੇ ।
    ਅਜ ਸਿੱਖ ਕੌਮ ਦਾ ਹਾਲ ਵੀ ਓਹੋ ਜਿਹਾ ਹੀ ਹੋ ਚੁੱਕਾ ਹੈ। ਅਜ ਕਲ੍ਹ ਸਿੱਖ ਕੌਮ ਦੇ ਦੁਸ਼ਮਣ ਸਿੱਖਾਂ ਦਾ ਭੇਸ ਬਣਾ ਕੇ ਸਿੱਖਾਂ ਦੇ ਕੂਛੜ ਬਹਿ ਕੇ ਸਿੱਖਾਂ ਦੀ ਦਾਹੜੀ ਖੋਹ ਰਹੇ ਹਨ । ਪਰੰਤੂ ਸਿੱਖ ਕੌਮ ਦਾ ਕੇਂਦਰੀ ਧੁਰਾ ਮਜਬੂਤ ਨਾਂ ਹੋਣ ਕਰਕੇ ਅਜ ਕਲ੍ਹ ਦੇ ਸਿੱਖ ਵੀ ਹਿੰਦੂ ਧਰਮ ਦੀ ਰਾਜ ਸ਼ਕਤੀ ਦੇ ਪ੍ਰਭਾਵ ਕਾਰਨ ਡਰਪੋਕ ਬਣ ਚੁੱਕੇ ਹਨ ।
    ਸਾਡੇ ਬੁੱਧੀਜੀਵੀ ਇਸ ਕੰਮ ਲਈ ਬਲਦੀ ਉਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ ।

    • @sachdikhojwithbaldevsinghm8464
      @sachdikhojwithbaldevsinghm8464  4 місяці тому +1

      ਵੀਰ ਜੀਓ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ ਜੀ।
      ੧. ਪਹਿਲੇ ਜਮਾਨੇ ਵਿੱਚ ਗ੍ਰੰਥਾਂ ਨੂੰ ਸਮਝਣ ਲਈ ਟਰੇਨਿੰਗ ਲੈਣੀ ਪੈਂਦੀ ਸੀ। ਇਸ ਨੂੰ ਖਤਮ ਕਰਨ ਲਈ ਹੀ ਸਾਡੇ ਸਤਿਗੁਰਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਆਪਣੀ ਬੋਲੀ ਅਤੇ ਆਪਣੀ ਲਿੱਪੀ ਵਿੱਚ ਦਿੱਤਾ ਤਾਂ ਕਿ ਆਮ ਸਿੱਖ ਪੁਜਾਰੀ ਜਮਾਤ ਦੀ ਗੁਲਾਮੀ ਤੋਂ ਛੁਟਕਾਰਾ ਪਾ ਸਕੇ।
      ੨. ਅੰਧਵਿਸ਼ਵਾਸ ਅਤੇ ਕਰਾਮਾਤਾਂ ਵਿੱਚ ਗੁਰੂ ਨਾਨਕ ਦੇ ਸਿੱਖ ਦਾ ਵਿਸ਼ਵਾਸ ਨਹੀਂ ਹੋ ਸਕਦਾ।
      ੩. ਤੁਹਾਡਾ ਹਰ ਗੱਲ ਤੇ ਫੈਸਲਾ ਸੁਣਾ ਦੇਣ ਨਾਲ ਵੀ ਮੇਰੀ ਅਸਹਿਮਤੀ ਹੈ ਜੀ।

    • @nazamsingh1117
      @nazamsingh1117 4 місяці тому +2

      ਅੰਧ ਵਿਸਵਾਸ ਹੋਣ ਦਾ ਧੰਨਵਾਦ ਧਰਮ ਦਾ ਬੇੜਾ ਗਰਕ ਵੀ ਅੰਧਵਿਸ਼ਵਾਸ ਦੀ ਦੇਣ ਅੰਧਵਿਸ਼ਵਾਸ ਦਾ ਮਤਲਬ ਉਲੂ ਬਣਕੇ ਚਲਣਾ

  • @thamindersingh671
    @thamindersingh671 4 місяці тому +1

    ਏਥੇ ਸਿੰਘ ਸਾਹਿਬ ਵੇ ਫ਼ਜ਼ੂਲ ਮੁਦਦੇ ਤੇ ਸਮੇਂ ਖਰਾਬ ਨ ਕਰਕੇ, ਗੁਰੂਅਾਂ ਦੀ ਵਿਚਾਰਾਂ ਨੂੰ ਅੱਗੇ ਰਖੋ ਤੇ ਗੁਮਰਾਹ ਤੋਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ।

    • @sachdikhojwithbaldevsinghm8464
      @sachdikhojwithbaldevsinghm8464  4 місяці тому +1

      ਵੀਰ ਜੀਓ ਜਿਨ੍ਹਾਂ ਗ੍ਰੰਥਾਂ ਦੀ ਕਥਾ ਦਿਨ ਰਾਤ ਕਰਕੇ ਸਾਡੇ ਧਾਰਮਿਕ ਅਸਥਾਨਾਂ ਦੇ ਪ੍ਬੰਧਕ ਸੰਗਤਾਂ ਨੂੰ ਗੁਮਰਾਹ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਦਾ ਕੰਮ ਕਰਦੇ ਹੋਣ, ਉਨ੍ਹਾਂ ਗ੍ਰੰਥਾਂ ਬਾਰੇ ਸੱਚ ਬਿਆਨੀ ਕਰਨੀ ਵੇ ਫਜ਼ੂਲ ਕਿਵੇਂ ਹੋ ਗਿਆ?
      ਕੀ ਕਦੀ ਤੁਸੀਂ ਉਪਰਾਲਾ ਕੀਤਾ ਹੈ ਕਿ ਐਸ ਜੀ ਪੀ ਸੀ ਨੂੰ ਕਿਹਾ ਜਾਵੇ ਕਿ ਇਨ੍ਹਾਂ ਵੇ ਫਜ਼ੂਲ ਗ੍ਰੰਥਾਂ ਦੀ ਕਥਾ ਬੰਦ ਕਰੇ?
      ਵੀਰ ਜੀਓ ਸੱਚ ਨੂੰ ਪਰਗਟ ਹੋਣੋ ਰੋਕਣਾ ਵੀ ਝੂਠ ਦੇ ਸਾਥੀ ਹੋਣਾ ਹੁੰਦਾ ਹੈ ਜੀ। ਇਹੀ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੀ।

    • @thamindersingh671
      @thamindersingh671 4 місяці тому

      ਸ਼ੁਕਰੀਆ, ਨ ਕੀ ਤਰਕ ਵਿਤਰਕ

    • @sachdikhojwithbaldevsinghm8464
      @sachdikhojwithbaldevsinghm8464  4 місяці тому

      ਵੀਰ ਜੀਓ ਤੁਸੀਂ ਪੂਰੀ ਤਰ੍ਹਾਂ ਅਜ਼ਾਦ ਹੋ। ਜਿਵੇਂ ਚਾਹੋ ਸਹੀ ਤਰੀਕੇ ਨਾਲ ਸਿੱਖੀ ਦਾ ਪ੍ਰਚਾਰ ਕਰ ਸਕਦੇ ਹੋ। ਮੈਂ ਤੁਹਾਨੂੰ ਆਪਣੇ ਵਲੋਂ ਨਾਂ ਤਾਂ ਕੋਈ ਸਲਾਹ ਦੇਵਾਂਗਾ, ਨਾ ਹੀ ਕੋਈ ਨਸੀਹਤ ਕਰਾਂਗਾ ਅਤੇ ਨਾ ਹੀ ਤੁਹਾਡੇ ਵਲੋਂ ਕੀਤੀ ਗਈ ਵੀਚਾਰ ਨੂੰ ਬੇ ਫਜ਼ੂਲ ਹੀ ਕਹਾਂਗਾ ਜੀ। ਤੁਸੀਂ ਸਿੱਖੀ ਦਾ ਪ੍ਰਚਾਰ ਸ਼ੁਰੂ ਕਰੋ ਜੀ।

  • @swsingsingh1958
    @swsingsingh1958 4 місяці тому +1

    ਅਗਰ ਆਪ ਜੀ ਵਿੱਚ ਅਗਰ ਸਚੁ ਨੂੰ ਖੋਜਣ ਦੀ ਇੰਨੀ ਹੀ ਲਗਨ ਹੈ । ਤਾਂ ਜਿਸ ਤਰ੍ਹਾਂ ਦੀ ਦੂਸ਼ਣਬਾਜ਼ੀ ਵਾਲੀ ਵੀਡੀਓ ਤੁਸੀਂ ਬਾਬਾ ਬੁੱਢਾ ਜੀ ਬਾਰੇ ਬਣਾਈ ਹੈ । ਇਸੇ ਤਰ੍ਹਾਂ ਦੀ ਦੂਸ਼ਣਬਾਜ਼ੀ ਵਾਲੀ ਵੀਡੀਓ ਤੁਸੀਂ ਸ਼੍ਰੀ ਰਾਮ ਚੰਦਰ ਜੀ ,ਸ਼੍ਰੀ ਕ੍ਰਿਸ਼ਨ ਜੀ, ਬ੍ਰਹਮਾ, ਵਿਸ਼ਨੂੰ, ਸ਼ਿਵ, ਹਨੂਮਾਨ, ਵੈਸ਼ਨੋ ਦੇਵੀ, ਕਾਲਕਾ ਦੇਵੀ, ਮੁਹੰਮਦ ਸਾਹਿਬ, ਈਸਾ ਮਸੀਹ, ਗੁਰਮੀਤ ਰਾਮ ਰਹੀਮ ਸਿੰਘ, ਬਾਬਾ ਗੁਰਿੰਦਰ ਸਿੰਘ, ਨਿਰੰਕਾਰੀ ਮਾਤਾ ਸੁਦੀਕਸ਼ਾ , ਆਦਿ ਆਦਿ ਬਾਰੇ ਵੀ ਬਣਾਓ ।
    ਉਮੀਦ ਹੈ ਕਿ ਤੁਹਾਡੀ ਸਚੁ ਬੋਲਣ ਵਾਲੀ ਜੁਅਰਤ ਦਾ ਨਤੀਜਾ ਨਿਕਲਦਿਆਂ ਬਹੁਤਾ ਚਿਰ ਨਹੀਂ ਲੱਗੇਗਾ ।

    • @sachdikhojwithbaldevsinghm8464
      @sachdikhojwithbaldevsinghm8464  4 місяці тому +3

      ਵੀਰ ਜੀਓ, ਮੈਂ ਗੁਰੂ ਦਾ ਸਿੱਖ ਹਾਂ। ਮੈਂ ਆਪਣੇ ਇਤਿਹਾਸ ਬਾਰੇ ਹੀ ਗੱਲ ਕਰਾਂਗਾ।
      ਜੇ ਚਾਹੋਂ ਤਾਂ ਉੱਪਰ ਵਾਲਾ ਕਾਰਜ ਤੁਸੀਂ ਸੰਭਾਲ ਸਕਦੇ ਹੋ। ਤੁਸੀਂ ਆਪਣੀ ਵਿਦਵਤਾ ਤੋਂ ਸਮਾਜ ਨੂੰ ਜਾਣੂ ਕਰਵਾ ਸਕਦੇ ਹੋ।

    • @BhagwanSingh-ky8ep
      @BhagwanSingh-ky8ep 4 місяці тому

      MAAR LO MATHA

    • @swsingsingh1958
      @swsingsingh1958 4 місяці тому

      ​@sachdikhojwithbaldevsinghm8464
      ਅਗਰ ਆਪ ਜੀ ਨੇ ਗੁਰਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਹੈ ਤਾਂ ਕੰਮ ਗੁਰੂ ਨਾਨਕ ਦੇਵ ਜੀ ਦੀ ਦਸਾਂ ਪਾਤਸ਼ਾਹੀਆਂ ਦੀ, ਪੰਜਾਂ ਪਿਆਰਿਆਂ ਦੀ, ਗੁਰਮੁਖਿ ਪਿਆਰਿਆਂ ਦੀ,ਸ਼ਹੀਦਾਂ ਮੁਰਦਾ, ਮਰ ਜੀਵੜਿਆਂ ਦੀਆਂ ਦੀਆਂ ਕੁਰਬਾਨੀਆਂ ,ਸੇਵਾ ਸਿਮਰਨ, ਤਿਆਗ ਵੈਰਾਗ,ਦੀਆਂ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਹਨ।
      *ਅਗਰ ਆਪ ਜੀ ਗੁਰਸਿੱਖ ਹੋ ਫਿਰ ਹੇਠਾਂ ਲਿਖੇ ਸ਼ਬਦ ਕਿਸ ਉਤੇ ਲਾਗੂ ਹੋਣਗੇ ।*
      ਨਿੰਦਾ ਭਲੀ ਨਹੀਂ ਕਿਸੇ ਦੀ ।
      (ੳ) ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥
      (ਪੰਨਾ ੧੫)
      ਅਰਥ: ਪਰਾਈ ਨਿੰਦਿਆ ਮੇਰੇ ਮੂੰਹ ਵਿੱਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ)।
      (ਅ) ਪਰ ਨਿੰਦਾ ਕਰੇ ਅੰਤਰਿ ਮਲੁ ਲਾਏ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ॥ (ਪੰਨਾ ੮੮)
      ਅਰਥ: (ਜੀਵ) ਪਰਾਈ ਨਿੰਦਾ ਕਰ ਕੇ ਹਿਰਦੇ ਵਿੱਚ ਮੈਲ ਲਾਈ ਜਾਵੇ, (ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤਰ੍ਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ।
      (ੲ) ਮਨਮੁਖਿ ਅੰਧੇ ਸੁਧਿ ਨ ਕਾਈ॥ ਆਤਮ ਘਾਤੀ ਹੈ ਜਗਤ ਕਸਾਈ॥ ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ॥ (ਪੰਨਾ ੧੧੮)
      ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ।।
      ਹ੍ਰਿਦੈ ਕਪਟੁ ਮੁਖ ਗਿਆਨੀ ॥ ਝੂਠੇ ਕਹਾ ਬਿਲੋਵਸਿ ਪਾਨੀ ॥੧॥ ਕਾਂਇਆ ਮਾਂਜਸਿ ਕਉਨ ਗੁਨਾਂ ॥ ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥ ਲਉਕੀ ਅਠਸਠਿ ਤੀਰਥ ਨ੍ਹ੍ਹਾਈ ॥ ਕਉਰਾਪਨੁ ਤਊ ਨ ਜਾਈ ॥੨॥ ਕਹਿ ਕਬੀਰ ਬੀਚਾਰੀ ॥ ਭਵ ਸਾਗਰੁ ਤਾਰਿ ਮੁਰਾਰੀ ॥੩॥੮॥ {ਪੰਨਾ 656}
      ਅਗਰ ਆਪ ਜੀ ਗੁਰਸਿੱਖ ਹੋ ਫਿਰ ਹੇਠਾਂ ਲਿਖੇ ਸ਼ਬਦ ਕਿਸ ਉਤੇ ਲਾਗੂ ਹੋਣਗੇ ।
      ਸਲੋਕ ਮਃ ੫ ॥
      ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥ ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥੧॥
      ਮਃ ੫ ॥ ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥ {ਪੰਨਾ 315}
      ਪਉੜੀ ੫ ॥
      ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥ ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥ ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥ ਸਚੈ ਸਾਹਿਬ ਮਾਰਿਆ ਕਉਣੁ ਤਿਸ ਨੋ ਰਖੈ ॥ ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥੨੮॥ {ਪੰਨਾ 315}
      ਸਲੋਕ ਮਃ ੪ ॥
      ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥ ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ।। ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥ ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥ ਅੰਦਰਿ ਬਹੈ ਤਪਾ ਪਾਪ ਕਮਾਏ ॥ ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥ {ਪੰਨਾ 315}

    • @swsingsingh1958
      @swsingsingh1958 4 місяці тому

      ​@sachdikhojwithbaldevsinghm8464
      ਅਗਰ ਆਪ ਜੀ ਨੇ ਗੁਰਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਹੈ ਤਾਂ ਕੰਮ ਗੁਰੂ ਨਾਨਕ ਦੇਵ ਜੀ ਦੀ ਦਸਾਂ ਪਾਤਸ਼ਾਹੀਆਂ ਦੀ, ਪੰਜਾਂ ਪਿਆਰਿਆਂ ਦੀ, ਗੁਰਮੁਖਿ ਪਿਆਰਿਆਂ ਦੀ,ਸ਼ਹੀਦਾਂ ਮੁਰਦਾ, ਮਰ ਜੀਵੜਿਆਂ ਦੀਆਂ ਦੀਆਂ ਕੁਰਬਾਨੀਆਂ ,ਸੇਵਾ ਸਿਮਰਨ, ਤਿਆਗ ਵੈਰਾਗ,ਦੀਆਂ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਹਨ।
      *ਅਗਰ ਆਪ ਜੀ ਗੁਰਸਿੱਖ ਹੋ ਫਿਰ ਹੇਠਾਂ ਲਿਖੇ ਸ਼ਬਦ ਕਿਸ ਉਤੇ ਲਾਗੂ ਹੋਣਗੇ ।*
      ਨਿੰਦਾ ਭਲੀ ਨਹੀਂ ਕਿਸੇ ਦੀ ।
      (ੳ) ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥
      (ਪੰਨਾ ੧੫)
      ਅਰਥ: ਪਰਾਈ ਨਿੰਦਿਆ ਮੇਰੇ ਮੂੰਹ ਵਿੱਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ)।
      (ਅ) ਪਰ ਨਿੰਦਾ ਕਰੇ ਅੰਤਰਿ ਮਲੁ ਲਾਏ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ॥ (ਪੰਨਾ ੮੮)
      ਅਰਥ: (ਜੀਵ) ਪਰਾਈ ਨਿੰਦਾ ਕਰ ਕੇ ਹਿਰਦੇ ਵਿੱਚ ਮੈਲ ਲਾਈ ਜਾਵੇ, (ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤਰ੍ਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ।
      (ੲ) ਮਨਮੁਖਿ ਅੰਧੇ ਸੁਧਿ ਨ ਕਾਈ॥ ਆਤਮ ਘਾਤੀ ਹੈ ਜਗਤ ਕਸਾਈ॥ ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ॥ (ਪੰਨਾ ੧੧੮)
      ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ।।
      ਹ੍ਰਿਦੈ ਕਪਟੁ ਮੁਖ ਗਿਆਨੀ ॥ ਝੂਠੇ ਕਹਾ ਬਿਲੋਵਸਿ ਪਾਨੀ ॥੧॥ ਕਾਂਇਆ ਮਾਂਜਸਿ ਕਉਨ ਗੁਨਾਂ ॥ ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥ ਲਉਕੀ ਅਠਸਠਿ ਤੀਰਥ ਨ੍ਹ੍ਹਾਈ ॥ ਕਉਰਾਪਨੁ ਤਊ ਨ ਜਾਈ ॥੨॥ ਕਹਿ ਕਬੀਰ ਬੀਚਾਰੀ ॥ ਭਵ ਸਾਗਰੁ ਤਾਰਿ ਮੁਰਾਰੀ ॥੩॥੮॥ {ਪੰਨਾ 656}
      ਅਗਰ ਆਪ ਜੀ ਗੁਰਸਿੱਖ ਹੋ ਫਿਰ ਹੇਠਾਂ ਲਿਖੇ ਸ਼ਬਦ ਕਿਸ ਉਤੇ ਲਾਗੂ ਹੋਣਗੇ ।
      ਸਲੋਕ ਮਃ ੫ ॥
      ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥ ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥੧॥
      ਮਃ ੫ ॥ ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥ {ਪੰਨਾ 315}
      ਪਉੜੀ ੫ ॥
      ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥ ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥ ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥ ਸਚੈ ਸਾਹਿਬ ਮਾਰਿਆ ਕਉਣੁ ਤਿਸ ਨੋ ਰਖੈ ॥ ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥੨੮॥ {ਪੰਨਾ 315}
      ਸਲੋਕ ਮਃ ੪ ॥
      ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥ ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ।। ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥ ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥ ਅੰਦਰਿ ਬਹੈ ਤਪਾ ਪਾਪ ਕਮਾਏ ॥ ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥ {ਪੰਨਾ 315}

    • @sachdikhojwithbaldevsinghm8464
      @sachdikhojwithbaldevsinghm8464  4 місяці тому

      @@swsingsingh1958 ਵੀਰ ਜੀਓ ਇਹ ਫੈਸਲਾ ਕਰਨ ਵਾਲੀ ਵਿਰਤੀ ਨੂੰ ਤਿਆਗੋ। ਮੈਨੂੰ ਕੀ ਕਰਨਾ ਹੈ ਉਸ ਦਾ ਫੈਸਲਾ ਮੈਂ ਕਰਾਂਗਾ। ਤੁਸੀਂ ਨਹੀਂ। ਤੁਸੀਂ ਜੋ ਕਰਨਾ ਹੈ ਉਸ ਦਾ ਫੈਸਲਾ ਤੁਸੀਂ ਕਰੋਗੇ, ਮੈਂ ਨਹੀਂ।
      ਫੈਸਲਾ ਕਰਨ ਵਾਲੀ ਸੋਚ ਔਰੰਗਜ਼ੇਬੀ ਸੋਚ ਹੈ।

  • @mandeepsingh-ut9bc
    @mandeepsingh-ut9bc 4 місяці тому

    Neki Da Chala A to

    • @sachdikhojwithbaldevsinghm8464
      @sachdikhojwithbaldevsinghm8464  4 місяці тому +1

      ਵੀਰ ਜੀਓ, ਨਾਨਕ ਪਾਤਸ਼ਾਹ ਦਾ ਸਿੱਖ ਕਦੀ ਵੀ ਕਿਸੇ ਦੂਜੇ ਬਾਰੇ ਫੈਸਲਾ ਨਹੀਂ ਦਿੰਦਾ ਸਗੋਂ ਆਪਣੀ ਰਾਇ ਦਿੰਦਾ ਹੈ।

  • @bhaimehalsinghkhanouri6650
    @bhaimehalsinghkhanouri6650 4 місяці тому +1

    ਏਹ ਸੁਆਲ ਹੀਗਲਤਹੈਕਿ ਅਸੀਂ ਗੁਰਬਾਣੀ ਨੂੰ ਸਮਝ ਨਹੀਂ ਸਕਦੇ

    • @sachdikhojwithbaldevsinghm8464
      @sachdikhojwithbaldevsinghm8464  4 місяці тому

      ਬਿਲਕੁਲ ਜੀ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੀ।

  • @bhaimehalsinghkhanouri6650
    @bhaimehalsinghkhanouri6650 4 місяці тому +1

    ਗੂਰਤਾਸੇਵਾ ਦੇ ਮੁਥਾਜ ਨਹੀਂ