ਦੇਸ ਰਾਜ ਲਚਕਾਣੀ।। Des Raj Lachkani।। ਲੋਕ ਗਾਇਕੀ।। ਸਾਹਿਤ ਮੇਲਾ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Поділитися
Вставка
  • Опубліковано 3 січ 2022
  • Join this channel to get access to perks:
    / @punjabidepartmentpup
    ਦੇਸ ਰਾਜ ਲਚਕਾਣੀ।। Des Raj Lachkani।। ਲੋਕ ਗਾਇਕੀ।। ਸਾਹਿਤ ਮੇਲਾ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I
    ਪੰਜਾਬੀ ਵਿਭਾਗ ਵੱਲੋਂ ਪੰਜਾਬ ਕਲਾ ਪਰੀਸ਼ਦ ਦੇ ਸਹਿਯੋਗ ਨਾਲ ਮਿਤੀ 7 ਦਸੰਬਰ ਤੋਂ 11 ਦਸੰਬਰ 2021 ਨੂੰ "ਕੁਝ ਕਿਹਾ ਤਾਂ..." ਸਿਰਲੇਖ ਹੇਠ ਪੰਜ ਰੋਜ਼ਾ ਸਾਹਿਤ ਮੇਲਾ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲੇ ਦੇ ਨਾਲ ਨਾਲ ਚੱ.ਣ ਵਾਲੇ ਇਸ ਮੇਲੇ ਵਿਚ ਦਿਨ ਦੇ ਸਮੇਂ ਭਖਦੇ ਸਮਾਜਿਕ-ਸਭਿਆਚਾਰਕ ਮੁੱਦਿਆਂ ਸਮੇਤ ਸਮਕਾਲੀ ਸਾਹਿਤਕ ਮਸਲਿਆਂ ਉੱਤੇ ਵੀ ਵਿਚਾਰ ਚਰਚਾਵਾਂ ਦਾ ਆਯੋਜਨ ਕੀਤਾ ਗਿਆ। ਪਹਿਲੇ ਚਾਰ ਦਿਨ ਸ਼ਾਮ ਨੂੰ ਕਵੀ ਦਰਬਾਰ, ਨਾਟਕ ਮੰਚਣ ਅਤੇ ਲੋਕ ਗਾਇਕੀ ਦੇ ਪ੍ਰੋਗਰਾਮ ਕਰਵਾਏ ਗਏ। ਮਿਤੀ 9 ਦਸੰਬਰ 2021 ਦੀ ਸ਼ਾਮ ਨੂੰ ਕਲਾ ਭਵਨ ਵਿਖੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਸ੍ਰੀ ਦੇਸ ਰਾਜ ਲਚਕਾਣੀ ਦੇ ਜੱਥੇ ਨੇ ਲੋਕ ਗਾਇਕੀ ਦਾ ਪ੍ਰੋਗਰਾਮ ਪੇਸ਼ ਕੀਤਾ। ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਅਕੀਦਤ ਭੇਂਟ ਕਰਦਿਆਂ ਆਪਣੀ ਕਵੀਸ਼ਰੀ ਦੇ ਰੰਗ ਬਖੇਰੇ ਅਤੇ ਨਾਲ ਹੀ ਪੰਜਾਬ ਦੀਆਂ ਪ੍ਰੇਮ ਗਾਥਾਵਾਂ ਨੂੰ ਵੀ ਗਾਇਆ। ਇਸ ਵੀਡੀਓ ਵਿਚ ਦੇਸ ਰਾਜ ਲਚਕਾਣੀ ਅਤੇ ਉਨ੍ਹਾਂ ਦੇ ਜੱਥੇ ਵੱਲੋਂ ਪੇਸ਼ ਕੀਤੇ ਗਏ ਲੋਕ-ਗਾਇਨ ਦੇ ਪ੍ਰੋਗਰਾਮ ਦੀ ਰਿਕਾਰਡਿੰਗ ਤੁਹਾਡੇ ਸਨਮੁਖ ਹੈ। ਇਸ ਨੂੰ ਸੁਣੋਂ ਅਤੇ ਆਪਣੇ ਮਿੱਤਰ ਮੰਡਲ ਨਾਲ ਸਾਂਝਾ ਕਰੋ। ਪੰਜਾਬੀ ਵਿਭਾਗ ਦੇ ਇਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਕਰਵਾਉਣਾ ਨਾ ਭੁੱਲੋ।
    ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official UA-cam ਚੈਨਲ ਤੇ ਤੁਹਾਡਾ ਸਵਾਗਤ ਹੈ |
    ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

КОМЕНТАРІ • 12

  • @avtarsingh2531
    @avtarsingh2531 Рік тому +3

    ਵਾਹਿਗੁਰੂ ਜੀਓ ਲਚਕਾਣੀ ਵਾਲਿਆਂ ਨੂੰ ਲੰਮੀਆਂ ਉਮਰਾਂ ਬਖਸ਼ੋ ਜੀ ਅਤੇ ਸਾਰੀ ਉਮਰ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦੇ ਰਹਿਣ।

  • @gurpalsingh5609
    @gurpalsingh5609 6 місяців тому

    ਵਾਹਿਗੁਰੂ ਜੀ ਲਚਕਾਣੀ ਵਾਲੇ ਜਥੇ ਉਤੇ ਹਮੇਸ਼ਾ ਮੇਹਰ ਭਰਿਆ ਹਥ ਰੱਖਣਾ ਜੀ ਲੰਮੀ ਉਮਰ ਬਖਸ਼ਣਾ ਜੀ

  • @ManjeetKaur-dz4us
    @ManjeetKaur-dz4us Рік тому

    ਖੂਬਸੂਰਤ ਪੇਸ਼ਕਾਰੀ।
    ਅਤਿ ਸਤਿਕਾਰ, ਜੀਓ। 🙏🙏🙏🙏🙏

  • @sarbjitsharma6555
    @sarbjitsharma6555 2 роки тому +1

    ਬਾਕਮਾਲ ਰਵਾਇਤੀ ਗਾਇਕੀ

  • @gurnamdhandhi4741
    @gurnamdhandhi4741 Рік тому

    ਬਹੁਤ ਬਧੀਆ

  • @brijlal6352
    @brijlal6352 8 місяців тому

    Very nice 👍👍👍👍👍👍👍👍👍

  • @singhdevinder2574
    @singhdevinder2574 8 місяців тому

    ਬਹੁਤ ਹੀ ਵਧੀਆ ਪੇਸ਼ਕਾਰੀ ਹੈ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਰੱਖੇ

  • @narotamsinghcheema8521
    @narotamsinghcheema8521 Рік тому

    ਬਾਕਮਾਲ ਪੇਸ਼ਕਸ

  • @sampurangrewal5740
    @sampurangrewal5740 Рік тому

    ਬਹੁਤ ਕਮਾਲ ਕਲੀ ਏਨੀ ਉਮਰ ਵਿੱਚ

  • @baghsinghmattu5834
    @baghsinghmattu5834 5 місяців тому

    P

  • @gurmailsingh5889
    @gurmailsingh5889 Рік тому

    ਬਾ ਕਮਾਲ ਕਲੀਆਂ