ਕੀਨੀਆ ‘ਚ ਲੱਭਿਆ ਪੰਜਾਬੀਆਂ ਦਾ ਪਿੰਡ 😳। ਹੈਰਾਨ ਕਰਨ ਆਲਾ ਮਹੌਲ । kisumu

Поділитися
Вставка
  • Опубліковано 1 січ 2025

КОМЕНТАРІ • 549

  • @VikramjitVicky-xg6qv
    @VikramjitVicky-xg6qv 2 дні тому +29

    ਤਾਹੀ ਤਾ ਤੇਰੇ। ਫੈਨ ਹਾ ਜਿਹੜੀ ਜਾਣਕਾਰੀ ਤੇਰੀ ਵੀਡੀਓ ਵਿੱਚ ਹੁੰਦੀ ਹੈ ਓਹ ਵੀ ਪੰਜਾਬੀ ਵਿੱਚ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੱੜਦੀਕਲਾ ਵਿੱਚ ਰੱਖਣ ਵੀ

  • @SukhwinderSingh-ou9db
    @SukhwinderSingh-ou9db 2 дні тому +23

    ਸਤਿ ਸ਼੍ਰੀ ਅਕਾਲ ਛੋਟੇ ਵੀਰ ਕੀਨੀਆ ਦੇ ਸਿੱਖ ਪਰਿਵਾਰ ਬਹੁਤ ਹੀ ਵਧੀਆ ਖੁਸ਼ ਦਿਲ ਅਤੇ ਬਹੁਤ ਹੀ ਨਰਮ ਸੁਭਾਅ ਵਾਲੇ ਹਨ ਇਹਨਾਂ ਨੇ ਪੂਰੀ ਤਰ੍ਹਾਂ ਸਿੱਖੀ ਨੂੰ ਕਾਇਮ ਰੱਖਿਆ ਹੈ ਗੁਰੂ ਘਰਾਂ ਦੀ ਸਹੀ ਸੇਵਾ ਇਹ ਹੀ ਕਰ ਰਹੇ ਹਨ ਕੀਨੀਆ ਦੇ ਸਾਰੇ ਸਿੱਖ ਪਰਿਵਾਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਹਮੇਸ਼ਾ ਹੀ ਇਹਨਾਂ ਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਜੀ

  • @ParamjitSingh-ok8he
    @ParamjitSingh-ok8he 2 дні тому +22

    ਵਾਹ ਬਈ ਵਾਹ! ਕੀਨੀਆਂ ਵਰਗੇ ਦੂਰ ਦੁਰਾਡੇ ਦੇਸ਼ ਵਿੱਚ ਸਿੱਖ ਪਰਿਵਾਰਾਂ ਨੇ ਐਨੀ ਤਰੱਕੀ ਕੀਤੀ ਹੈ, ਇਹ ਸਾਰਾ ਕੁਝ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਆਪਣੀ ਪੰਜਾਬੀ, ਪੰਜਾਬੀਅਤ ਤੇ ਧਾਰਮਿਕ ਪਛਾਣ ਪਿਛਲੀਆਂ ਤਿੰਨ ਚਾਰ ਪੀੜ੍ਹੀਆਂ ਤੋਂ ਕਾਇਮ ਰੱਖਿਆ ਹੈ। ਬਹੁਤ ਵਧੀਆ ਇਤਫਾਕ ਨਾਲ ਰਹਿੰਦੇ ਪਰਿਵਾਰਾਂ ਨੂੰ ਸਤਿ ਅਕਾਲ ਜੀ। ਅਮ੍ਰਿਤਪਾਲ ਸਿੰਘ ਘੁੱਦਾ ਜੀ ਤੁਸੀਂ ਜਾਣ-ਪਛਾਣ ਬਹੁਤ ਵਧੀਆ ਕਰਾਉਂਦੇ ਹੋ। ਤੁਹਾਡੇ ਤੋਂ ਪਹਿਲਾਂ ਵੀ ਇੱਕ ਦੋ ਵਲੌਗਰ ਅਫਰੀਕਾ ਘੁੰਮ ਕੇ ਗਏ ਹਨ ਪਰ ਉਨ੍ਹਾਂ ਘੁੰਮਣ ਦਾ ਆਪੋ-ਆਪਣਾ ਅੰਦਾਜ ਤੇ ਫੋਕਸ ਸੀ। ਤੁਹਾਡਾ ਘੁਮੱਕੜੀ ਦਾ ਅੰਦਾਜ਼ ਬਹੁਤ ਨਿਵੇਕਲਾ ਹੈ।

  • @ConfusedCorgi-xg4kh
    @ConfusedCorgi-xg4kh 2 дні тому +15

    ਅੰਮ੍ਰਿਤ ਵੇਲੇ ਬਹੁਤ ਵਧੀਆ ਬਲੋਕ ਬਣਾਉਂਦੇ ਤੁਸੀਂ ਸਭ ਤੋਂ ਵੱਡੀ ਗੱਲ ਹੈ ਪ੍ਰੇਮ ਪਿਆਰ ਨਾਲ ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਨੂੰ ਪੰਜਾਬੀ ਭਰਾਵਾਂ ਦਾ ਬਹੁਤ ਪਿਆਰ ਮਿਲਦਾ ਹੈ ਰੂਹ ਖੁਸ਼ ਹੋ ਜਾਂਦੀ ਹੈ ਤੁਹਾਡਾ ਬਲੋਗ ਦੇਖ ਕੇ ਜੇ ਇੱਕ ਦਿਨ ਨਾ ਪਵੇ ਤਾਂ ਅਚੋ ਤਾਂ ਹੀ ਲੱਗ ਜਾਂਦੀ ਹੈ ਕੀ ਗੱਲ ਹੋ ਗਈ ਕਿਉਂ ਨਹੀਂ ਪਿਆ ਬਲੋਕ ਕਿਆ ਕਾਰਨ ਹੋ ਗਿਆ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਰੱਖੇ ਉਹ ਪੰਜਾਬੀ ਵੀਰਾਂ ਨੂੰ ਵੀ ਚੜ੍ਹਦੀ ਕਲਾ ਰੱਖੇ ਜਿਹੜੇ ਮੇਰੇ ਕੇਰੀਆਂ ਵਿੱਚ ਰਹਿੰਦੇ ਹਨ ਸਭ ਤੋਂ ਵੱਡੀ ਗੱਲ ਹੈ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ 20 ਰੁਪਏ ਦੀ ਰੋਟੀ ਪੁਰੇ ਸੰਸਾਰ ਵਿੱਚ ਚੱਲਦੀ ਹੈ ❤❤❤❤❤❤ ਕੀਨੀਆ ਵਿੱਚ ਰਹਿੰਦੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤❤

  • @kuldipsingh5656
    @kuldipsingh5656 2 дні тому +5

    ਸਤਿ ਸ਼੍ਰੀ ਅਕਾਲ ਜੀ, ਤੁਸੀਂ ਰਿਪਨ ਨਾਲੋਂ ਬਹੁਤ ਬਿਹਤਰ ਦਿਖਾਇਆ, ਰਿਪਨ ਨੇ ਇਹਨਾਂ ਸਥਾਨਾਂ ਨਾਲ ਤੇ ਇਥੋਂ ਦੇ ਸਿੱਖਾਂ ਨਾਲ ਨਿਆਂ ਨਹੀਂ ਕੀਤਾ ਤੁਸੀਂ ਯੁੱਗ ਯੁੱਗ ਜੀਓ ਵੀਰ 🎉🎉🎉🎉

  • @paramgangarh1828
    @paramgangarh1828 2 дні тому +14

    ਬਾਈ ਬਹੁਤ ਵੱਡਾ ਉਪਰਾਲਾ ਤੁਹਾਡਾ ਯਕੀਨ ਨਹੀਂ ਹੋ ਰਿਹਾ ਦੱਖਣੀ ਅਫਰੀਕਾ ਵਿੱਚ ਐਨੇ ਪੰਜਾਬੀ ਰਹਿ ਰਹੇ ਨੇ, ਅਤੇ ਐਨੇ ਪੁਰਾਣੇ ਤੇ ਐਨੇ ਵਧੀਆ ਗੁਰੂ ਘਰਾਂ ਦੇ ਦਰਸ਼ਨ ਕਰਾਏ। ਪੰਜਾਬੀ ਵੀਰਾਂ ਦੀ ਤਰੱਕੀ ਵੇਖ ਮਨ ਬਾਗ਼ੋਂ ਬਾਗ਼ ਹੋ ਗਿਆ।

  • @HarpreetSingh-ux1ex
    @HarpreetSingh-ux1ex 3 дні тому +18

    ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ , ਰੂਹ ਖਿੜ ਗਈ ਸੰਗਤਾਂ ਦੇ ਦਰਸ਼ਨ ਕਰਕੇ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @tellychakri
    @tellychakri 2 дні тому +7

    ਵੀਰ ਜੀ ਦਿਲ ਬਾਗੋ ਬਾਗ ਹੋ ਜਾਨਦਾ ਸਿੱਖ ਸੰਗਤਾ ਦਾ ਇੰਨਾ ਪਿਆਰ ਦੇਖ ਕੇ.... ਬੋਹਤ ਬੋਹਤ ਧਨਵਾਦ ਤੋਹੜਾ ਇਹਨੇ ਵਡਿਆ ਲੋਕਾ ਦੇ ਨਾਲ ਦਰਸ਼ਨ ਕਰਨ ਦੇ ਲਾਇ.... ਬੋਹਤ ਮਿਲਨਸਰ ਲੋਕ ਨੇ। ਇਦਾ ਲਗਦਾ ਜੀਦਾ ਸਦਾ ਆਪੇ ਬੁਜ਼ੁਰਗਾ , ਬੀਬੀਆਂ ਤੇ ਵੀਰਾਂ ਦੇ ਨਾਲ ਹੋਵ

  • @gurdeepsekhon1987
    @gurdeepsekhon1987 2 дні тому +10

    ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਸਿੱਖੀ ਨਾਲ ਜੁੜੇ ਹਨ ਧੰਨ ਹਨ ਧੰਨਵਾਦ

  • @balwinderjaswal422
    @balwinderjaswal422 3 дні тому +36

    ਵੀਰੇ ਅਮ੍ਰਿਤਪਾਲ ਸਿੰਘ ਮੈਂ ਤੁਹਾਡੀ ਹਰ ਕਿਸ਼ਤ ਦੇਖਦਾ ਹਾਂ ਵੀਰੇ ਚੜ੍ਹਦੀ ਕਲਾ ਰੱਖੇ ਤੁਹਾਡੀ ਵਾਹਿਗੁਰੂ।।

  • @KirpalSingh-zj7et
    @KirpalSingh-zj7et 2 дні тому +23

    ਅੰਮ੍ਰਿਤ ਵੀਰ ਜੀ ਸਤਿ ਸ੍ਰੀ ਆਕਾਲ ਜੀ
    ਸਾਡਾ ਪੰਜਾਬ ਤਾ ਨਾਮ ਦਾ ਹੀ ਪੰਜਾਬ ਰਹਿ ਗਿਆ ਅਫ਼ਰੀਕਾ ਵਾਲਿਆ ਨੂੰ ਦੇਖ ਕੇ ਲੱਗਦਾ ਹੈ ਕਿ ਸਿੱਖੀ ਤਾਂ ਇਹ ਅਫ਼ਰੀਕਾ ਵਾਲੇ ਹੀ ਸਾਂਭੀ ਬੈਠੇ ਨੇ ਸੈਕੜੇ ਸਾਲ ਪੰਜਾਬ ਤੋਂ ਦੂਰ ਹੋਣ ਦੇ ਬਾਵਜੂਦ ਵੀ ਪੰਜਾਬੀਆਤ ਨਾਲ ਜੁੜੇ ਹੋਏ ਹਨ ।ਇਨ੍ਹਾਂ ਸੱਭ ਪ੍ਰੀਵਾਰਾਂ ਨੂੰ ਮੇਰੇ ਵੱਲੋਂ ਫ਼ਤਹਿ ਵਾਹਿਗੂਰੂ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @manjitsingh132
    @manjitsingh132 2 дні тому +7

    ਸਤਿ ਸ੍ਰੀ ਅਕਾਲ ਬੇਟਾ ਜੀ ਤੁਹਾਡਾ ਬਲੋਗ ਦੇਖਿਆ ਬਹੁਤ ਵਧੀਆ ਲੱਗਿਆ ਕਿ ਕੀਨੀਆਂ ਵਿੱਚ ਵਸਦੇ ਹੋਏ ਸਿੱਖ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਬਹੁਤ ਸੁਚੱਜੇ ਢੰਗ ਨਾਲ ਕਰਦੇ ਹਨ ਬਹੁਤ ਵਧੀਆ ਲੱਗਦਾ ਹੈ ਤੁਸੀਂ ਇਹਨਾਂ ਸਾਰੇ ਪਰਿਵਾਰਾਂ ਨੂੰ ਮਿਲਦੇ ਹੋ ਇਹਨਾਂ ਵੱਲੋਂ ਦਿੱਤੇ ਹੋਏ ਪਿਆਰ ਦੇ ਸਾਰੇ ਪੰਜਾਬੀ ਧੰਨਵਾਦੀ ਹਨ ਇੱਕ ਤੁਸੀਂ ਟੋਟੋ ਕੀ ਬੱਚਿਆਂ ਨੂੰ ਕਹਿੰਦੇ ਹੋ ਬਹੁਤ ਵਧੀਆ ਲੱਗਿਆ ਸਾਰੇ ਬੱਚੇ ਬਹੁਤ ਪਿਆਰੇ ਹਨ ਪਰਮਾਤਮਾ ਸਾਰੇ ਭੈਣਾਂ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੱਚਿਆਂ ਨੂੰ ਜਵਾਨੀਆਂ ਵਿੱਚ ਖੁਸ਼ੀਆਂ ਦੇਵੇ ਤਰੱਕੀਆਂ ਦੇਵੇ ਸਤਿ ਸ੍ਰੀ ਅਕਾਲ ਸਾਰੇ ਸਾਰਿਆਂ ਨੂੰ

  • @narindersinghbathlana2811
    @narindersinghbathlana2811 2 дні тому +6

    ਬਹੁਤ ਵਧੀਆ ਜੀ ਖਾਸ ਕਰਕੇ ਜਿਹੜੇ ਗੁਰੂ ਘਰ ਇੱਥੋਂ ਦੇ ਸਿੱਖਾਂ ਨੇ ਬਣਾਏ ਹਨ ਮੇਰਾ ਤਾਂ ਸਿਰ ਝਕਦਾ ਹੈ ਇਨ੍ਹਾਂ ਦੀ ਸੇਵਾ ਅੱਗੇ ਇਹ ਮੇਰੀ ਭਾਵਨਾ ਅੰਮ੍ਰਿਤਪਾਲ ਜੀ ਕੀਨੀਆ ਦੇ ਸਿੱਖਾਂ ਤੱਕ ਜ਼ਰੂਰ ਪਹੁੰਚਾਇਓ ਜੀ 🙏🏿🙏🏿🙏🏿

  • @jajpalmalhi
    @jajpalmalhi 2 дні тому +11

    ਬਲੇ ਬਲੇ ਪੰਜਾਬੀਓ ਚੜਦੀ ਕਲਾ ਵਿੱਚ ਰਹੋ

  • @manjindersinghsidhu1275
    @manjindersinghsidhu1275 3 дні тому +11

    ਚੜਦੀ ਕਲਾ ਵਿੱਚ ਰਹੋ

  • @RanjitSingh-fb6jh
    @RanjitSingh-fb6jh 2 дні тому +6

    ਵੀਰ ਅਮ੍ਰਿਤਪਾਲ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧਨਵਾਦ ਜੀ ਆਪ ਜੀ ਨੇ ਸਾਰੇ ਦੇਸ਼ ਕੀਨੀਆ ਤਨਜਾਨੀਆ ਦੀਆ ਸੰਗਤਾਂ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾ ਦਿੱਤੇ ਦਾਸ ਰਣਜੀਤ ਸਿੰਘ 9 ਸਾਲ ਮਾੰਕਿਡੁ ਸਾਹਿਬ ਸੇਵਾ ਕੀਤੀ ਸੀ। ਪਰ ਕੀਨੀਆ ਵੀ ਪੂਰਾ ਨਹੀਂ ਦੇਖ ਸਕਿਆ ਆਪ ਜੀ ਸਾਰਾ ਅਫਰੀਕਾ ਦਿਖਾਲ ਦਿੱਤਾ ਹੈ ਆਪ ਜੀ ਦਾ ਬਹੁਤ ਬਹੁਤ ਧਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਸਤਿਗੁਰੂ ਜੀ ਆਪ ਜੀ ਨੂੰ ਸਦਾ ਚਡ੍ਰਦੀ ਕਲਾਂ ਚ ਰਖਣ ਜੀ

  • @anmolssidhu8626
    @anmolssidhu8626 2 дні тому +3

    ਸਾਰੇ ਪਰਿਵਾਰਾ ਦਾ ਬਹੁਤ ਬਹੁਤ ਧੰਨਵਾਦ ਜੀ ਏਨਾ ਪਿਆਰ ਸਤਿਕਾਰ ਦਿੱਤਾ ਗੁਰੂਘਰਾਂ ਦੀ ਕਾਫੀ ਸਮੇਂ ਤੋਂ ਸੇਵਾ ਕਰ ਰਹੇ ਭੈਣਾ ਤੇ ਵੀਰਾ ਦਾ ਬਹੁਤ ਬਹੁਤ ਧੰਨਵਾਦ ਘੁੱਦੇ ਭਰਾ ਤੇਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤❤❤

  • @khokharvlogs4732
    @khokharvlogs4732 2 дні тому +4

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @Lovenature-nt8zm
    @Lovenature-nt8zm 2 дні тому +5

    ਅੰਮ੍ਰਿਤ ਵੀਰ , ਭੈਣਾਂ ਦੀ ਵੀਡੀਓ ਹੋਰ ਜ਼ਿਆਦਾ ਬਣਾਇਆ ਕਰੋ ਅਤੇ ਉਹਨਾਂ ਨਾਲ ਜ਼ਿਆਦਾ ਗਲ ਕਰਿਆ ਕਰੋ , ਭੈਣਾਂ ਨੂੰ ਬਹੁਤ ਚਾਅ ਹੁੰਦਾ ਹੈ 🙏

  • @GurmeetSingh-ue8md
    @GurmeetSingh-ue8md 2 дні тому +1

    ਅੰਮ੍ਰਿਤਪਾਲ ਸਿਆਂ ਤੇਰੀ ਬਾਈ ਬੱਲੇ ਬੱਲੇ ਹੋਈ ਪਈ ਐ,, ਸਾਰੇ ਪੰਜਾਬੀ ਭੈਣ ਭਰਾ ਬਹੁਤ ਹੀ ਆਦਰ ਸਤਿਕਾਰ ਦੇ ਰਹੇ ਆ, ਐਵੇਂ ਹੀ ਆਪ ਜੀ ਦਾ ਸਤਿਕਾਰ ਬਣਿਆ ਰਹੇ, ਵਾਹਿਗੁਰੂ ਜੀ

  • @SukhdevSingh-tm9qg
    @SukhdevSingh-tm9qg 2 дні тому +5

    ਕੀਨੀਆ ਦੀ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @tailormaster451
    @tailormaster451 2 дні тому +2

    ਕੀਨੀਆ ਦੇ ਸਿਖਾਂ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਸਾਡੀ ਸਿੱਖੀ ਨੂੰ ਕਾਇਮ ਰੱਖਿਆ ਹੋਇਆ ਹੈ ਜਿਹੜੇ ਸਾਡੇ ਗ੍ਰੰਥ ਸਾਹਿਬ ਵੀ ਬਹੁਤ ਆਦਰ ਨਾਲ ਸੰਭਾਲ ਕੇ ਰੱਖੇ ਹੋਏ ਹਨ ਇਹਨਾਂ ਦੀ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਔਰ ਅੰਮ੍ਰਿਤਪਾਲ ਵੀਰੇ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਰਸਾਂ ਨੂੰ ਕਿੰਨੀਆਂ ਤੋਂ ਹੋਰ ਕੁਝ ਦਿਖਾਇਆ ਹੈ

    • @h.s.gill.4341
      @h.s.gill.4341 2 дні тому

      ਸੋਡੀ ਸਿੱਖੀ ਕਦ ਤੋਂ ਹੋਗੀ ਵੀਰ ਜੀ ਆਏ ਲਿਖੋ ਕਿ ਸਿੱਖੀ ਸਾਬਤ ਸੂਰਤ ਚ ਸੰਭਾਲ ਕੇ ਰੱਖੀ ਐ ਧੰਨਵਾਦ ਕੀਨੀਆ ਦੀ ਸਿੱਖ ਸੰਗਤ ਦਾ ਮੈਂ ਵੀ ਧੰਨਵਾਦ ਕਰਦਾ ਹਾਂ ਵੀਰ ਜੀ ਤੁਹਾਡਾ ਵੀ ਤੇ ਕੀਨੀਆ ਦੀ ਸੰਗਤ ਦਾ ਤੇ ਵੀਰ ਅੰਮ੍ਰਿਤਪਾਲ ਸਿੰਘ ਘੁੱਦੇ ਵੀਰ ਦਾ

  • @ArjunSingh-pm1jj
    @ArjunSingh-pm1jj 2 дні тому +3

    ਬਹੁਤ ਪਿਆਰ ਕਰਦੇ ਨੇ ਕੀਨੀਆ ਦੇ ਬਾਈ ਬਹੁਤ ਪਿਆਰ ਕਰਦੇ ਨੇ ਗੁਰੂਦੁਆਰਾ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @JagdishSinghkairon
    @JagdishSinghkairon 2 дні тому +2

    ਅੰਮ੍ਰਿਤਪਾਲ ਸਿੰਘ ਭਾਈ ਸਤ ਸ਼੍ਰੀ ਆਕਾਲ , ਤੁਸੀ ਨਵਦੀਪ ਸਿੰਘ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਦੇ ਜੋਬਰ ਦਾ ਜਿਕਰ ਕੀਤਾ , ਬੜੀ ਖੁਸੀ ਹੋਈ ਕਿ ਸਾਡੇ ਪਿੰਡ ਦਾ ਬੰਦਾ ਵੀ ਮਿਲਿਆ ਤੁਹਾਨੂੰ, ਉਹ ਵੀ ਕੀਨੀਆ ਵਿੱਚ , ਮੇਰਾ ਵੀ ਪਿੰਡ ਕੈਰੋਂ ਹੈ ਤੇ ਮੈਂ ਹੁਣ ਚੰਡੀਗੜ੍ਹ ਵਿੱਚ ਸਰਕਾਰੀ ਜੌਬ ਕਰ ਰਹਾ, ਰੱਬ ਤੂਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਤੇ ਬਹੁਤ ਬਹੁਤ ਤਰੱਕੀਆਂ ਬਖਸ਼ੇ

  • @harrydhesi7388
    @harrydhesi7388 2 дні тому +1

    ਅੰਮ੍ਰਿਤ ਵੀਰੇ ਅੱਜ ਦਾ ਬਲੌਗ ਵੀ ਬਹੁਤ ਵਧੀਆ ਸੀ ।ਸਾਰੇ ਕੀਨੀਆ ਵਿੱਚ ਰਹਿੰਦੇ ਸਾਰੇ ਸਿੱਖ ਪਰਿਵਾਰ ਵੀ ਬਹੁਤ ਖੁਸ਼ ਅਤੇ ਮਿਲਣਸਾਰ ਹਨ ।ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ ।ਗੁਰਦੁਆਰਿਆਂ ਦੇ ਦਰਸ਼ਨ ਕਰਕੇ ਬਹੁਤ ਚੰਗਾ ਲੱਗਾ ।ਕਾਸ਼ ਪੰਜਾਬ ਦੇ ਲੋਕ ਵੀ ਇਸ ਤਰ੍ਹਾਂ ਗੁਰੂ ਸਾਹਿਬ ਨਾਲ ਜੁੜੇ ਰਹਿੰਦੇ ਅਤੇ ਬੁਬਣੇ ਬਾਬਿਆਂ ਦਾ ਖਹਿੜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ।ਕਨੇਡਾ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ।

  • @sukhjitsinghthekedar
    @sukhjitsinghthekedar 3 дні тому +6

    ਵਾਹਿਗੁਰੂ ਸਫਰ ਸੁਹਾਣਾ ਕਰੇ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨਾਂ 🙏🎉💐🌹

    • @ishersingh8360
      @ishersingh8360 2 дні тому

      ਅਮ੍ਰਿਤਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਨੂੰ ਅਫਰੀਕਾ ਮਹਾਂਦੀਪ ਦੇ ਦੇਸ਼ ਕੀਨੀਆ ਅਤੇ ਤਨਜ਼ਾਨੀਆ ਆਦਿ ਦੇ ਦਰਸ਼ਨ ਬਹੁਤ ਵਧੀਆ ਢੰਗ ਨਾਲ ਕਰਵਾਏ । ਧੰਨਵਾਦ

  • @simarsandhu4657
    @simarsandhu4657 2 дні тому +1

    ਕਿਆ ਬਲੋਗ ਨੇ ਬਾਈ ਤੇਰੇ ਹਰ ਰੋਜ ਵੱਖਰੀ ਜਾਣ-ਪਛਾਣ ❤👌

  • @GurmeetSingh-ue8md
    @GurmeetSingh-ue8md 2 дні тому

    ਸਾਨੂੰ ਮਾਣ ਪੰਜਾਬੀ ਹੋਣ ਤੇ, ਅੰਮ੍ਰਿਤਪਾਲ ਸਿਆਂ ਤੇਰੀ ਦਸਤਾਰ ਬਾਈ ਪੰਜਾਬੀਆਂ ਨੂੰ ਬਹੁਤ ਸਤਿਕਾਰ ਦਿਵਾ ਰਹੀ ਐ, ਗੁਰੂ ਮਹਾਰਾਜ ਤੇਰੀ ਦਸਤਾਰ ਨੂੰ ਹੋਰ ਉੱਚਾ ਕਰਨ ਜੀ, ਤੇ ਐਵੇਂ ਹੀ ਆਪ ਜੀ ਨੂੰ ਇਜ਼ਤ ਸਤਿਕਾਰ ਮਿਲਦਾ ਰਹੇ , ਵਾਹਿਗੁਰੂ ਜੀ

  • @amarjeetsingh8721
    @amarjeetsingh8721 3 дні тому +5

    ਸਾਰੇ ਜਗ ਆਪਣੀ ਮਹਿਰ ਬਨਾਇ ਰਾਖੋ ਵਾਹਿਗੁਰੂ ਜੀ ਅੰਮ੍ਰਿਤ ਪਾਲ ਸਿੰਘ ਐਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @devkuraiwala7573
    @devkuraiwala7573 2 дні тому +5

    ਛੋਟੇ ਵੀਰ ਅੰਮ੍ਰਿਤਪਾਲ ਥੋਡੇ ਵਲੌਗ ਬਹੁਤ ਜਾਣਕਾਰੀ ਭਰਪੂਰ ਹੁੰਦੇ ਹਨ। ਲੰਬੇ ਸਮੇਂ ਤੋਂ ਥੋਡੇ ਨਾਲ ਜੁੜ੍ਹੇ ਹੋਏ ਹਾਂ। ਜਵਾਨੀ ਨੂੰ ਬਹੁਤ ਸੇਧ ਦੇ ਰਹੇ ਹੋ

  • @gurpreetmadam4971
    @gurpreetmadam4971 2 дні тому +2

    ਬਹੁਤ ਹੀ ਵਧੀਆ ਵੀਰ ਆਪ ਜੀ ਦੀ ਦੁਨਿਆਵੀ ਫੇਰੀ ਦੌਰਾਨ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਵਾ ਰਹੇ ਹੋ। ਪੰਜਾਬੀ ਵੀਰਾਂ ਨੂੰ ਵੀ ਮਿਲਾ ਰਹੇ ਹੋ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਆਪ ਜੀ ਦੇ ਮੁਲਤਾਨੀਆਂ ਰੋਡ ਦੇ ਗੁਆਂਢੀ ਹਾਂ, ਗੁਰਦੁਆਰਾ ਸਾਹਿਬ ਦੇ ਸਾਹਮਣੇ ਰਹਿਣ ਵਾਲੇ। ਬਹੁਤ ਅਜ਼ੀਜ਼ ਕੋਸ਼ਿਸ਼ ਹੈ ਆਪ ਜੀ ਦੀ। ਵਾਹਿਗੁਰੂ ਜੀ ਆਪ ਨੂੰ ਖੁਸ਼ੀਆਂ ਨਾਲ ਨਿਵਾਜਣ ਵੀਰ 🎉🎉🎉

  • @m.goodengumman3941
    @m.goodengumman3941 2 дні тому +3

    Thanks for sharing this video, very proud of our Sikh Community doing a wonderful job in Kenya, Wahaguru ji Chardikala Rekha ji 🙏 🪯🧡🚩🇬🇧🇰🇪

  • @jagdevrai6391
    @jagdevrai6391 2 дні тому +1

    ਅਮਿ੍ਤਪਾਲ ਸਿੰਘ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾਂ ਰੱਖਣ 👏

  • @hemjeetsingh5554
    @hemjeetsingh5554 2 дні тому +1

    No words to say you thanks . your content ismore than any blockbuster

  • @narulapatto5234
    @narulapatto5234 2 дні тому +1

    ਬਹੁਤ ਵਧੀਆ ਜਾਣਕਾਰੀ ਭਰਪੂਰ ਤੇ ਦਿਲਚਸਪ ਵੀਡੀਓ ਧੰਨਵਾਦ 💖💖💖💖💖👍👍👍👍👍

  • @LakhwinderSingh-ex1to
    @LakhwinderSingh-ex1to 2 дні тому +1

    ਵਾਹਿਗੁਰੂ ਮੇਹਰ kare brother u te

  • @bhupinderkaur8236
    @bhupinderkaur8236 21 годину тому

    ਪੁੱਤਰ ਤੁਹਾਨੂੰ ਹਮੇਸਾ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ❤❤❤❤❤

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ ਜੀ

  • @Ranjodhkaur-j7n
    @Ranjodhkaur-j7n 2 дні тому

    ਬਹੁਤ ਵਧੀਆ ਵੀਡਿਓ। ਸਿੱਖ ਪਰਿਵਾਰਾਂ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ। ਸਿੱਖੀ ਨੂੰ ਸਾਂਭੀ ਬੈਠੇ ਨੇ। ਉਹਨਾਂ ਦੇ ਕੰਮਕਾਰ ਤੇ ਤਰੱਕੀਆਂ ਵੇਖ ਕੇ ਖੁਸ਼ੀ ਹੁੰਦੀ ਹੈ। ਪਰਮਾਤਮਾ ਤੁਹਾਡਾ ਹਰ ਸਫ਼ਰ ਸ਼ਾਨਦਾਰ ਬਣਾਵੇ ਤੇ ਅਸੀਂ ਤੁਹਾਡੇ ਰਾਹੀਂ ਵੱਖ ਵੱਖ ਥਾਵਾਂ ਘੁੰਮਦੇ ਰਹੀਏ।

  • @rajarmana
    @rajarmana 2 дні тому +1

    ਘੁੱਦੇ ਬਾਈ ਨਜ਼ਾਰਾ ਲਿਆ ਤਾ ਅੱਜ ਆਲਾ vlog ਬਾਲਾ ਘੈਂਟ ਸੀ ਏਨਾ ਸਾਰੀ family ਨਾਲ ਏਕ ਹੋਰ ਵੀਡੀਓ ਬਣਾਇਓ ❤ ਜਿਉਂਦਾ ਵਸਦਾ ਰਹਿ ਬਾਈ
    ਮੈਂ ਤੁਹਾਡੇ vlog ਸਾਰਿਆ ਨੂੰ ਦੇਖਣ ਲਾਤੇ I am from Rajasthan

  • @HarvinderSingh-g7b
    @HarvinderSingh-g7b 2 дні тому +1

    ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ

  • @gurmelsingh8065
    @gurmelsingh8065 2 дні тому +1

    ਸਾਡੇ ਲੋਕਾਂ ਦੀ ਮਿਹਨਤ ਨੂੰ ਸਲਾਮ ਜੀ।

  • @jagjitsinghdhaliwal3082
    @jagjitsinghdhaliwal3082 2 дні тому +1

    ਬਹੁਤ ਬਹੁਤ ਧੰਨਵਾਦ ਸ ਅਮ੍ਰਿਤਪਾਲ ਸਿੰਘ ਜੀ

  • @SatpalSharma-y5q
    @SatpalSharma-y5q 2 дні тому +2

    ਅੰਮਿ੍ਤਪਾਲ ਸਿੰਘ ਘੁੱਦਾ ਵੀਰ ਪਰਮਾਤਮਾ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ ਅਤੇ ਯੁੱਗ ਯੁੱਗ ਜੀਓ ਵੀਰ🎉ਸੱਤਪਾਲ ਸ਼ਰਮਾ ਅਲੀਸ਼ੇਰ (ਸੰਗਰੂਰ) ❤🎉❤🎉❤🎉

  • @gurbindersinghbajwahukumki3948
    @gurbindersinghbajwahukumki3948 2 дні тому +3

    ਫਤਿਹ ਸਿੰਘ ਗੋਲੂ ਮੋਲੂ ਨੂੰ ਬਹੁਤ ਸਾਰਾ ਪਿਆਰ

  • @PB05Navdeep
    @PB05Navdeep 2 дні тому +1

    ਸਤਿ ਸ਼੍ਰੀ ਅਕਾਲ ਬਾਈ ਜੀ।🙏 ਫਿ🌹ਪੁਰ ਸ਼ਹਿਰ ਤੋਂ

  • @AmanDeep-bs8hf
    @AmanDeep-bs8hf 2 дні тому +3

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤30 12 2024

  • @varindersharma2051
    @varindersharma2051 2 дні тому

    ਵਾਹਿਗਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਵੀਰ ਜੀ ਆਪ ਨੂੰ।

  • @sadhusingh3109
    @sadhusingh3109 2 дні тому +2

    ਅੰਮ੍ਰਿਤ ਪਾਲ ਸਿੰਘ ਪੁੱਤਰ ਜੀ ਇਕ ਬੇਨਤੀ ਕੀਤੀ ਸ਼ੀ ਜਿਸ ਜਗਾ ਮਾਨ ਸ਼ਨਮਾਨ ਸ਼ੰਗਤ ਕਰਦੀ ਆ ।ਤੂੰ ਸ਼ਿਰਫ ਸ਼ੰਗਤ ਦਾ ਮਾੲਇਕ ਤੇ ਬੋਲਕੇ ਧੰਨਵਾਦ ਜਰੂਰ ਕਰ ਦਿਅਆ ਕਰ ।ਬਾਬਾ ਜੀ ਜੈਤੋ ਤੋ ।

  • @Baljeetsran-e9w
    @Baljeetsran-e9w 2 дні тому +1

    ਘੁੱਦੇ ਵੀਰ ਨੇ ਜਵਾਕ ਚੱਕ ਲਿਆ ਇਹ ਦਾ ਵਸਾਹ ਨਹੀਂ ਕਰਦਾ ਬਹੁਤ ਵਧੀਆ ਵੀਡੀਓ ਬਾਈ ਜੀ

  • @ManjitSingh-on4uw
    @ManjitSingh-on4uw 2 дні тому

    ਅਜਿਹੀਆਂ ਵੀਡੀਓ ਬਣਾ ਕੇ ਤੁਸੀਂ ਦੁਨੀਆਂ ਭਰ ਦੇ ਸਿੱਖਾਂ ਅਤੇ ਪੰਜਾਬੀਆਂ ਦੀ ਵਡਮੁੱਲੀ ਸੇਵਾ ਕੀਤੀ ਹੈ । ਇਹ ਵੀਡੀਉ ਦੇਖ ਕੇ ਲੱਗਦਾ ਹੈ ਕਿ ਅਸੀਂ ਇਨ੍ਹਾਂ ਨੂੰ ਮਿਲ ਰਹੇ ਅਤੇ ਇਹਨਾਂ ਵਲੋਂ ਦਿੱਤੀ ਜਾਣਕਾਰੀ ਦਾ ਆਨੰਦ ਮਾਣਦੇ ਹਾਂ।

  • @makhanbhikhi6068
    @makhanbhikhi6068 2 дні тому

    ਵਾਹਿਗੁਰੂ ਸਾਰੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @GurtejDhillonGurtejkhalsa
    @GurtejDhillonGurtejkhalsa 2 дні тому +1

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਜੋ ਸਿੱਖਾਂ ਦੀ ਚੜਦੀ ਕਲਾ ਦੀ ਵੀਡੀਓ ਬਣਾ ਕੇ ਸਾਰੀ ਦੁਨੀਆਂ ਨੂੰ ਦਿਖਾ ਰਹੇ ਹੋ।।

  • @InderjitSingh-hl6qk
    @InderjitSingh-hl6qk День тому

    ਅਮ੍ਰਿਤ ਪਾਲ ਘੁੱਦੇ ਦੀ ਬਹੁਤ ਵਧੀਆ ਆਓ ਭਗਤ ਕਰਨ ਦਾ ਸਾਰੇ ਕਸੁਮੂ, ਤੇ ਕਬੋਸ ਵਾਸੀਆਂ ਦਾ ਧੰਨਵਾਦ,ਦਿਲੋਂ ਪਿਆਰ ਤੇ ਸਤਿਕਾਰ,❤ ਅਫ਼ਰੀਕਾ ਤੋਂ,

  • @jaspalkaur4135
    @jaspalkaur4135 2 дні тому +1

    ਬਹੁਤ ਹੀ ਵਧੀਆ ਲੱਗਿਆ ਪਰਿਵਾਰਾਂ ਦਾ ਪਿਆਰ ਦੇਖ ਕੇ

  • @parmindersingh-pe8fb
    @parmindersingh-pe8fb 2 дні тому +1

    ਹਾਜੀ ਵੀਰ ਜੀ ਬੋਹਤ ਬੋਹਤ ਧੰਨਵਾਦ ਜੀ ਤੁਹਾਡੇ ਵਲੋਂ ਦਿੱਤੀ ਜਾਣਕਾਰੀ ਕਰਕੇ ਕੀਨੀਆ ਤਨ ਜ਼ਾਂ ਨੀ ਆ ਮੁਲਕ ਵੀ ਹੁਣ ਅਪਣਾ ਲੱਗਦਾ

  • @kanwarjeetsingh3495
    @kanwarjeetsingh3495 2 дні тому

    ਸਤਿ ਸ਼੍ਰੀ ਅਕਾਲ ਜੀ
    ਬਲੋਗ ਬਹੁਤ ਹੀ ਵਧੀਆ ਹੈ । ਪੰਜਾਬੀਆਂ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ । ਵਾਹਿਗੁਰੂ ਹਰ ਇਕ ਤੇ ਮੇਹਰ ਬਣਾਈ ਰੱਖਣ ।

  • @jagdevkbobby8299
    @jagdevkbobby8299 3 дні тому +3

    ਬਹੁਤ ਵਧੀਆ ਬਾਈ ਜੀ

  • @bhindajand3960
    @bhindajand3960 2 дні тому

    ਬਹੁਤ ਸ਼ਾਨਦਾਰ ਸਫ਼ਰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @kamaljeetsinghhunjan6892
    @kamaljeetsinghhunjan6892 День тому

    ਬੱਲੇ ਵਈ ਕੀਨੀਆ ਵਾਲਿਓ, ਬਹੁਤ ਵਧੀਆ ਲਗਿਆ।

  • @AvtarSingh-eb2cj
    @AvtarSingh-eb2cj 2 дні тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @Ravinder324R
    @Ravinder324R 2 дні тому

    ਵਾਹ ਅਮਿ੍ਰਤ ਪਾਲ ਕਮਾਲ ਕਰ ਦਿਤੀ।ਸਾਰੀਆਂ ਵਿਡੀਉ ਦੇਖ ਕੇ ਅਨੰਦ ਆ ਜਾਦਾਂ ਹੈ।God bless you 🎉

  • @Manjinder.Singh.Seehra
    @Manjinder.Singh.Seehra 2 дні тому

    ਬਾਈ ਜੀ ....... ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ....... ਨਜ਼ਾਰਾ ਆ ਗਿਆ,👍👍👍👍👍👍👍👍👍👍👍👍👍👍

  • @GurmeetSingh-rt6or
    @GurmeetSingh-rt6or 2 дні тому

    ਸਤਿ ਸ੍ਰੀ ਅਕਾਲ ਅਮਿੰਤਪਾਲ ਅਰਦਾਸ ਕਰਦਾ ਹਾਂ ਤੁਸੀਂ ਹਮੇਸ਼ਾ ਹੁੱਸਦੇ ਸਿਹਤਮੰਦ ਰੁਹੋ ਵੀਰ ਜੀ ਤੁਸੀਂ ਇੰਟਰਨੈਸ਼ਨਲ ਖੁੱਚਾਂ ਨੂੰ ਮਿਸ ਕਰਦੇ ਹੋ🙏🙏🙏🙏

  • @SatnamSingh-xs5rf
    @SatnamSingh-xs5rf 2 дні тому +1

    ❤❤❤❤❤Dhillon B C canada boht wdiaa kiniaa da toor shheedi dehadeaa te guru ghara de darshn karwae aap g ne

  • @MANJEETSINGH-nz1qh
    @MANJEETSINGH-nz1qh 2 дні тому +1

    ਸਤਿ ਸ੍ਰੀ ਆਕਾਲ ਬਾਈ ਜੀ ਧੰਨਵਾਦ ❤

  • @g.m.smussapur8800
    @g.m.smussapur8800 2 дні тому +2

    ਪੁਰਾਤਨ ਸਰੂਪ ਪੰਥ ਦੋਖੀਆਂ ਤੋਂ ਦੂਰ ਰੱਖਣਾ,ਇਕ ਵੱਡੀ ਸਾਜ਼ਿਸ਼ ਤਹਿਤ ਪੁਰਾਤਨ ਸਰੂਪ ਬਿਰਧ ਐਲਾਨ ਕੇ ਅਗਨ ਭੇਂਟ ਕੀਤੇ ਜਾ ਰਹੇ ਨੇ।ਨਵੇਂ ਛਪਣ ਵਾਲੇ ਸਰੂਪਾਂ ਵਿਚ ਤਬਦੀਲੀਆਂ ਹੋ ਰਹੀਆਂ ਨੇ

  • @SukhwinderKaur-oy9lz
    @SukhwinderKaur-oy9lz 2 дні тому

    ਬਾਕਮਾਲ ਵੀਰ ਜੀ ਤੁਸੀਂ ਤੇ ਬਿਸਤਰੇ ਵਿੱਚ ਪਏ ਨੂੰ ਸਾਰੀ ਦੁਨੀਆਂ ਵਿਖਾ ਦਿੱਤੀ 👌👌🙏🙏😁😁

  • @inderpreetsingh1A
    @inderpreetsingh1A 2 дні тому +1

    ਵੀਰ ਜੀ ਸਿਰੋਪਾ ਬਹੁਤ ਹੀ ਸਤਿਕਾਰ ਯੋਗ ਮਾਨ ਹੈ। ਗੁਰੂ ਸਾਹਿਬ ਸਮੇਂ ਸਿਰਫ ਦੋ ਵਾਰ ਬਖਸ਼ਿਆ ਗਿਆ ਸੀ। ਪਰਨਾ ਵੀ ਸਤਿਕਾਰ ਯੋਗ ਹੈ ਪਰ ਸਿਰੋਪਾ ਅਤੇ ਪਰਨਾ ਅਲਗ ਹਨ।

  • @JshnVirkz-y9b
    @JshnVirkz-y9b 2 дні тому

    ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ ਘੁਦਾ

  • @KulbirSingh-cb2oh
    @KulbirSingh-cb2oh 2 дні тому +1

    ਬਹੁਤ ਵਧੀਆ ਗੁਰਸਿੱਖ ਪਰਿਵਾਰ ਵੇਖ ਕੇ ਖੁਸੀ਼ ਹੁਦੀ ਹੈ ਆਪ ਵਧੀਆ ਕਵਰੇਜ ਕਰ ਰਹੇ ਹੋ❤❤

  • @rabinderjitsinghgrewal261
    @rabinderjitsinghgrewal261 2 дні тому +1

    ਮਹਿਮਾ ਸਿੰਘ ਵਾਲੇ(ਲੁਧਿਆਣਾ) ਤੋਂ ਸਤਿ ਸ਼੍ਰੀ ਅਕਾਲ

  • @balvindersingh3813
    @balvindersingh3813 2 дні тому

    बहुत ਹੀ ਸ਼ਾਨਦਾਰ ਤਰੀਕੇ ਨਾਲ ਦਿਖਾ ਰਹੇ ਹੋ ਵੀਰ ਜੀ ਤੁਸੀਂ ਆਪਣੇ ਆਪ ਵਿੱਚ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ

  • @atmasingh5736
    @atmasingh5736 2 дні тому

    ਅਮ੍ਰਿਤ ਪਾਲ ਸਿੰਘ ਜੀ ਸਤਿ ਸ੍ਰੀ ਆਕਾਲ ਬੇਟਾ ਅਸੀਂ ਤੇਰੇ ਪੁੱਤ ਬਹੁਤ ਹੀ ਧੰਨਵਾਦ ਹਾ ਜੀ ਦੋ ਸਾਨੂੰ ਅਫਰੀਕਾ ਦੇ ਕਾਲਿਆਂ ਦੇ ਸਭਿਆਚਾਰ ਦੇ ਦਰਸ਼ਨ ਕਰਵਾਏ ਰਹੇ ਹੋ ਪਰਮਾਤਮਾ ਤਹਾਨੂੰ ਸਦਾ ਤੰਦਰੁਸਤ ਰੱਖਣ ਮੈ ਆਤਮਾ ਸਿੰਘ ਪਿੰਡ ਜੁਲਕਾ ਜ਼ਿਲ੍ਹਾ ਪਟਿਆਲਾ ਵਿਖੇ ਰਹਿ ਰਹੇ ਹਾਂ ਜੀ t

  • @madhomalli7321
    @madhomalli7321 2 дні тому

    ਸਤਿਕਾਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ । ਬਹੁਤ ਵਧੀਆ ਜਾਣਕਾਰੀ ਜੀ । ਧੰਨਵਾਦ ਬਾਈ ਜੀ ❤️❤️❤️❤️❤️❤️❤️❤️❤️🌹🌹🌹

  • @OnkarSingh-zw2lv
    @OnkarSingh-zw2lv 2 дні тому

    Bahut hi badhiya lga dekh ke Punjabi privar da Mel milap

  • @sukhchainsinghsukh9480
    @sukhchainsinghsukh9480 2 дні тому +2

    ਨਜ਼ਾਰਾ ਆ ਗਿਆ ਜੱਟਾਂ ❤😊

  • @chahal1245
    @chahal1245 2 дні тому

    ਮੈਂ ਸਾਰਾ ਯੂਰਪ ,ਇੰਗਲੈਂਡ,ਕੈਨੇਡਾ,ਅਮਰੀਕਾ,ਨਿਊਜ਼ੀਲੈਂਡ, ਦੇਖ ਚੁੱਕਾ ।ਹੁਣ ਆਸਟਰੇਲੀਆ ਵਸਨੀਕ ਆ ।ਜੋ ਸਿੱਖੀ ਤੇ ਮਾਂ ਬੋਲੀ ਪੰਜਾਬੀ ਜੋ ਇਹਨਾ ਗੁਰ ਸਿੱਖਾਂ ਨੇ ਸੰਭਾਲ ਕੇ ਰੱਖੀ ਹੋਈ ਐ ਉਹ ਵੀ ਪੰਜ ਪੀੜੀਆਂ ਤੋ ਮੈਂ ਕਿਤੇ ਹੋਰ ਨੀ ਦੇਖੀ । ਖਾਸ ਕਰ ਹਰ ਗੁਰ ਸਿੱਖ ਪੱਗ ਬੰਨਦਾ ਤੇ ਪੰਜਾਬੀ ਬੋਲਦਾ । ਗੁਰੂ ਪਾਤਸ਼ਾਹ ਇਹਨਾ ਤੇ ਮੇਹਰ ਭਰਿਆ ਹੱਥ ਰੱਖਣ ।ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।

  • @randhawaboyz1635
    @randhawaboyz1635 17 годин тому

    ਤਹਾਨੂੰ ਤੇ ਤੁਹਾਡੇ ਪਿਆਰੇ ਪਰਿਵਾਰ / ਦੋਸਤ ਮਿੱਤਰਾਂ ਨੂੰ
    ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਵੀਰਜੀ
    ਵਾਹਿਗੁਰੂ ਤਹਾਨੂੰ ਖ਼ੁਸ਼ੀਆਂ / ਤੰਦਰੁਸਤੀ ਤੇ ਤਰੱਕੀਆਂ ਬਖਸ਼ੇ ਜੀ
    ਤੁਹਾਡੇ ਜ਼ਿੰਦਗੀ ਦੇ ਸਫ਼ਰਾਂ ਵਿਚ ਸਾਈਕਲ ਦੇ ਚੱਕੇ ਵਾਂਗੂ ਚਲਦੇ ਅਣਥੱਕ ਯਤਨਾਂ ਸਦਕਾ ਦਿਨ ਦੁੱਗਣੀ ਤੇ ਰਾਤ ਚੋਗਣੀ ਸਫਲਤਾ ਤੇ ਵਾਧਾ ਹੋਵੇ ਜੀ 💕🍫🎉🙏
    ਸਾਰੀ 🌍 ਅਫਰੀਕਾ ਦੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ

  • @sukhpaldarya6306
    @sukhpaldarya6306 2 дні тому

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏

  • @davindermann5181
    @davindermann5181 2 дні тому

    ਬੇਟੇ ਸਤਿ ਸ੍ਰੀ ਅਕਾਲ ਬਹੁੱਤ ਬਹੁੱਤ ਪਿਆਰ ਲੱਗੇ ਰਹੋ❤️❤️❤️❤️🙏🙏🙏🙏ਨਵੇ ਸਾਲ ਦੀਆ ਇਹ ਸਾਲ ਖੁਸੀਆ ਤੇ ਤਰੱਕੀਆ ਲੈ ਕੇ ਆਵੇ ਦਸਮ ਪਿਤਾ ਮੇਹਰ ਭਰਿਆ ਹੱਥ ਰੱਖੇ ਬਹੁਤ ਬਹੁੱਤ ਮੁਬਾਰਕਾ

  • @japindersingh4246
    @japindersingh4246 2 дні тому +1

    Ghude veer..... Kenya wale Sikhan ne har jagah te kamaal kiti paye aa.....!!!
    Hatts off to Kenian Sikhs......!!!

  • @SurjeetSingh-cq5sw
    @SurjeetSingh-cq5sw 2 дні тому +1

    ਸਤਿ ਸੀ੍ ਅਕਾਲ ਵੀਰ ਜੀ

  • @gagandeepsingh-dg4ii
    @gagandeepsingh-dg4ii 2 дні тому

    ਬੱਲੇ ਜੱਟਾ ਵਾਹਿਗੁਰੂ ਚੜਦੀ ਕਲਾ ਚ ਰੱਖਣ ਵੀਰੇ ਨੂੰ 🙏🙏

  • @RavindersinghSingh-s9n
    @RavindersinghSingh-s9n 2 дні тому

    ❤ਬਾਈਜੀ ਸਤਿਸ੍ਰੀ ਅਕਾਲ ਵਾਹਿਗੁਰੂ ਜੀ ਆਪ ਜੀ ਸਾਨੂੰ ਘਰ ਬੈਠੇ ਹੀ ਦੁਨੀਆਂ ਦੇਖਾਂ ਰਹੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ ਅਤੇ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @mangalsingh8905
    @mangalsingh8905 2 дні тому +1

    Kye baat he Puttar Amritpal
    Very Nice Very Beautiful
    Baba Sukhrakhe

  • @Jinder-s5n
    @Jinder-s5n 2 дні тому

    ਬਹੁਤ ਵਧੀਆ ਅਮਿੑਤਪਾਲ ਵੀਰ ਬਹੁਤ ਵਧੀਆ ਬਲੌਗ ਹੈ ਬੱਚੇ ਵੀ ਬਹੁਤ ਪਿਆਰੇ ਨੇ।

  • @BalwantSingh-wm6zy
    @BalwantSingh-wm6zy 2 дні тому

    ਬਹੁਤ ਸੋਹਣਾ ਮਹੋਲ ਬਣਿਆ ਅੱਜ ਦਾ ਬਾਈ ਸਾਰੇ ਪਰਿਵਾਰਾਂ ਨਾਲ ਮੇਲੇ ਗੇਲੇ ਬਹੁਤ ਵਧੀਆ ਜੀ 41:43

  • @jagsirsingh4575
    @jagsirsingh4575 2 дні тому +1

    Waheguru ji ka Khalsa waheguru ji ki Fateh ji dhan dhan Shri guru nanak dev sahib ji maharaj ji dhan Ho dhan ho g maharaj ji zmin bare zankari ditti jave veer zmin khridni a Kenya bich 22 g bole so nihaal sat Sri akal ji

  • @harbans_benipal
    @harbans_benipal 2 дні тому

    ਬਹੁਤ ਵਧੀਆ ਬਲੌਗ ਹੁੰਦਾ ਹੈ ਬਾਈ ਜੀ ਘਰ ਬੈਠਿਆਂ ਨੂੰ ਕੀਨੀਆ ਦਿਖਾ ਰਹੇ ਹੋ।
    ਬਹੁਤ ਉਡੀਕ ਰਹਿੰਦੀ ਹੈ ਬਲੌਗ ਦੀ

  • @gurmailsingh5657
    @gurmailsingh5657 2 дні тому

    ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਲੱਗਦਾ ਬਲੋਕ ਦੇਖ ਕੇ ਮੈਂ ਤੁਹਾਡੇ ਅਫ਼ਰੀਕਾ ਦਾ ਸਾਰਾ ਸਫ਼ਰ ਅਰਬ ਦੇਸ਼ਾਂ ਦਾ ਸਫ਼ਰ ਲੇਹ ਲਦਾਖ਼ ਦਾ ਸਫ਼ਰ ਦੇਖਿਆ ਬਹੁਤ ਵਧੀਆ ਲੱਗਦਾ ਅਫ਼ਰੀਕਾ ਵਿੱਚ ਰਹਿੰਦੇ ਸਾਰੇ ਪੰਜਾਬ ਨੂੰ ਸਤਿ ਸ੍ਰੀ ਆਕਾਲ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਅਮ੍ਰਿਤਪਾਲ ਪ੍ਰਮਾਤਮਾ ਤੇਰੀ ਚੜਦੀ ਕਲਾਂ ਕਰਨ ਜ਼ੋ ਹਰ ਦੇਸ਼ ਬਾਰੇ ਜਾਣਕਾਰੀ ਦਿੱਤੀ ਬਾਈ ਮੈਂ ਕਵੈਤ ਵਿੱਚ ਆ ਆਪਣਾਂ ਮੇਲ਼ ਨਹੀਂ ਹੋਇਆ ਬਹੁਤ ਵਧੀਆ ਲੱਗਦਾ ਦੇਖ ਕੇ ❤

  • @VikramjitVicky-xg6qv
    @VikramjitVicky-xg6qv 3 дні тому +1

    ਤੇਰੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਹੈ ਵੀਰ ਜਿਉਦਾ ਰਹਿ ਵੀਰ

  • @FatehSidhu3876
    @FatehSidhu3876 День тому

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤❤❤❤❤

  • @sukhwantsingh2513
    @sukhwantsingh2513 День тому

    Very good jankari Sikh esse traan vadhe fullde rehan parmatma toon ehi lochde an,,,

  • @parvindersingh7603
    @parvindersingh7603 2 дні тому +2

    ਬਾਈ ਜੀ ਮੰਨੇ ਕੋਈ ਨਾ ਮੰਨੇ ਪੰਜਾਬ ਦੇ ਗੁਰੂ ਘਰਾਂ ਵਿੱਚ ਤਾਂ ਸਿਆਸਤ ਨੇ ਪੈਰ ਪਸਾਰੀ ਹੋਏ ਹਨ ਐਨਾ ਰੁਪਏ ਇਕੱਠੇ ਹੁੰਦੇ ਨੇ ਪਰ ਗੁਰੂ ਘਰ ਦੇ ਫਲੱਸ਼ ਬਾਥਰੂਮ ਦੀ ਭੋਰਾ ਵੀ ਸਫ਼ਾਈ ਨਹੀਂ ਹੁੰਦੀ ਕਿਚਨਾ ਵਿੱਚ ਵੀ ਸਫ਼ਾਈ ਨਹੀਂ ਹੁੰਦੀ ਇਸ ਦੇ ਉਲਟ ਦੱਖਣੀ ਅਫ਼ਰੀਕਾ ਦੇ ਗੁਰੂ ਘਰਾਂ ਵਿੱਚ ਸਾਂਭ ਸੰਭਾਲ ਸਫ਼ਾਈ ਖੁੱਲੀ ਜਗਾ ਬਾਈ ਕਮਾਲ ਜੀ ਧੰਨਵਾਦ ਘੁੱਦੇ ਬਾਈ ਜੀ

  • @ravigill8051
    @ravigill8051 2 дні тому

    ਮਨ ਖੁਸ਼ ਹੋ ਗਿਆ ਕੀਨੀਆ ਵਾਲੀ ਸੰਗਤਾਂ ਦੀ ਚੜਾਈ ਵੇਖ ਕੇ 🙏🙏

  • @gurparwindersingh6511
    @gurparwindersingh6511 День тому

    ਬਹੁਤ ਖੂਬਸੂਰਤ ਵਿਲੋਗ

  • @gurindersingh3073
    @gurindersingh3073 2 дні тому

    ਘੁੱਦੇ ਵੀਰ ਜੀ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @Ravinder324R
    @Ravinder324R 2 дні тому

    Beautiful Victoria Lake.Also scenery 🎉

  • @HardeepSingh-h5v
    @HardeepSingh-h5v 2 дні тому

    🙏🏿🙏ਸਤਿ ਸ੍ਰੀ ਅਕਾਲ ਵੀਰ ਜੀ 💞💞 ਖੇਤ ਪਾਣੀ ਰਾਈ ਜਾਨੇ ਆ ਤੇ ਤੁਹਾਡੀਆਂ ਵੀਡੀਓ ਦੇਖੀ ਜਾਦੇ ਆ 💞💞