ਡਾਕੂ ਤੋਂ ਗਾਇਕ ਬਣੇ ਜਗਤ ਸਿੰਘ ਜੱਗੇ ਦੀ ਕਹਾਣੀ ।। The dacoit-turned-singer Jagat Singh Jagga (Biography)

Поділитися
Вставка
  • Опубліковано 2 жов 2022
  • - डकैत से गायक बने जगत सिंह जग्गा (जीवनी)
    The famous singer Jagat Singh Jagga was born to Sardar Sohan Singh at Chak No. 11, village Rattoki, Sheikhupure District, Pakistan around 1910. First he was a bandit, later he became a good Punjabi singer. This documentary tells about his life.
    ਉੱਘੇ ਗਾਇਕ ਜਗਤ ਸਿੰਘ ਜੱਗਾ ਦਾ ਜਨਮ ਸਰਦਾਰ ਸੋਹਣ ਸਿੰਘ ਦੇ ਘਰ ਪਾਕਿਸਤਾਨ ਦੇ ਚੱਕ ਨੰਬਰ 11, ਸ਼ੇਖ਼ੂਪੁਰੇ ਜ਼ਿਲ੍ਹੇ ਦੇ ਪਿੰਡ ਰੱਤੋਕੀ ਵਿਖੇ 1910 ਦੇ ਕਰੀਬ ਹੋਇਆ। ਪਹਿਲਾਂ ਉਹ ਡਾਕੂ ਸੀ ਬਾਅਦ ਵਿਚ ਇਕ ਚੰਗਾ ਪੰਜਾਬੀ ਗਾਇਕ ਬਣਿਆ। ਇਹ ਡਾਕੂਮੈਂਟਰੀ ਇਸ ਦੇ ਜੀਵਨ ਬਾਰੇ ਦਸਦੀ ਹੈ।
    प्रख्यात गायक जगत सिंह जग्गा का जन्म 1910 के आसपास पाकिस्तान के शेखपुर जिले के चक नंबर 11 के रत्तोकी गांव में सरदार सोहन सिंह के घर हुआ था। पहले वे डाकू थे, बाद में अच्छे पंजाबी गायक बने। यह डॉक्यूमेंट्री उनके जीवन के बारे में बताती है।
    પ્રસિદ્ધ ગાયક જગત સિંહ જગ્ગાનો જન્મ 1910ની આસપાસ પાકિસ્તાનના શેખુપુર જિલ્લાના રત્તોકી ગામ ચક નંબર 11 ખાતે સરદાર સોહન સિંહને ત્યાં થયો હતો. પહેલા તે ડાકુ હતો, બાદમાં તે સારો પંજાબી ગાયક બન્યો. આ ડોક્યુમેન્ટરી તેમના જીવન વિશે જણાવે છે.
    مشہور گلوکار جگت سنگھ جگا 1910 کے لگ بھگ چک نمبر 11، گاؤں رتوکی، شیخوپورہ، پاکستان میں سردار سوہن سنگھ کے ہاں پیدا ہوئے۔ پہلے وہ ڈاکو تھا، بعد میں وہ ایک اچھا پنجابی گلوکار بن گیا۔ یہ دستاویزی فلم ان کی زندگی کے بارے میں بتاتی ہے۔
    #plz_subscribe_my_channel

КОМЕНТАРІ • 303

  • @crazyromana5781
    @crazyromana5781 19 годин тому +2

    ਮੈਂ ਜਗਤ ਸਿੰਘ ਜੱਗਾ ਨੂੰ ਪਿੰਡ ਜੀਵਨ ਸਿੰਘ ਵਾਲਾ ਵਿਖੇ ਸੁਣਿਆ ਸੀ ਅੰਦਾਜ਼ਾ 1958/59 ਵਿੱਚ ਉਦੋਂ ਕਲਾਕਾਰ ਬੱਸਾਂ ਰਾਹੀਂ ਆਇਆ ਕਰਦੇ ਸਨ। ਸੁਰਿੰਦਰ ਕੌਰ ਨਾਲ ਗੀਤ ਗਾਇਆ ਦੋਗਾਣਾ ਇੱਕ ਪਾਸੇ ਟਾਹਲੀਆਂ ਤੇ ਇੱਕ ਪਾਸੇ ਬੇਰੀਆਂ।ਸੌਣ ਦੇ ਮਹੀਨੇ ਪੀਂਘਾਂ ਤੇਰੀਆਂ ਤੇ ਮੇਰੀਆਂ।

  • @Ranglapunjab103
    @Ranglapunjab103 Рік тому +16

    ਜੱਗੇ ਤੇ ਨਰਿੰਦਰ ਬੀਬਾ ਦਾ ਗਾਇਆ ਮਿਰਜਾ 69-70 ਚੇ ਰੇਡੀਓ ਤੇ ਮੌਲ਼ੀ ਧਰਤੀ ਅਤੇ ਦੇਸ ਪੰਜਾਬ ਪਰੋਗਰਾਮਾਂ ਚ ਸੁਣਿਆਂ ਕਰਦੇ ਸੀ।ਅੱਜ ਤੁਸੀ ਪੰਜਾਹ ਸਾਲ ਬਾਅਦ ਦੋਵਾਰਾ ਸੁਣਾ ਦਿਤਾ।ਮਜ਼ਾ ਆ ਗਿਆ।ਬਚਪਨਾ ਯਾਦ ਕਰਾਉਣ ਲਈ ਧੰਨਵਾਦ।

  • @surjitsinghjeet2018
    @surjitsinghjeet2018 Рік тому +29

    ਬਹੁਤ ਵਧੀਆ ਜਾਣਕਾਰੀ ਜਗਤ ਸਿੰਘ ਜੱਗਾ ਜੀ ਬਾਰੇ ਤੁਹਾਡੇ ਵਲੋਂ ਵਿੱਢੇ ਗਏ ਇਸ ਮਹਾਨ ਕਾਰਜ ਲਈ ਸ਼ੁੱਭ ਕਾਮਨਾਵਾਂ!ਅਤੇ ਸ਼ੁਕਰੀਆ!!

  • @balwindersingh5988
    @balwindersingh5988 Рік тому +8

    ਮੈਂ ਕੋਈ 71-72 ਦੇ ਕਰੀਬ ਲੰਗੜੋਆ ਕਸਬੇ ਦੇ ਪੰਚਾਇਤ ਘਰ ਵਿੱਚ ਗੀਤ ਸੁਣਿਆ ਅੱਖੀਆਂ ਅੱਖੀਆਂ ਅੱਖੀਆਂ। ਅੱਜ ਪੁਰਾਣੀ ਯਾਦ ਤਾਜਾ ਹੋ ਗਈ ਮੀਡੀਆ ਵਾਲੇ ਵੀਰ ਦਾ ਬਹੁਤ ਧੰਨਵਾਦ।

  • @darshanajoshi3984
    @darshanajoshi3984 Рік тому +13

    ਜਿਵੇਂ ਤੁਸੀਂ ਕਲਾਕਾਰਾਂ ਨੂੰ ਦਿਖਾਂਦੇ ਹੋ ਉਹਨਾਂ ਦੇ ਜੀਵਨ ਬਾਰੇ ਦੱਸਦੇ ਹੋ ਬਹੁਤ ਵਧੀਆ ਲੱਗਦਾ ਹੈ

  • @rajwindersingh4962
    @rajwindersingh4962 Рік тому +6

    ਬਹੁਤ ਵਧੀਆ ਮੈਂ ਸਨਮਾਨ ਹੁੰਦਾ ਜਗਤ ਜੱਗੇ ਦਾ ਆਪਣੇ ਅੱਖੀਂ ਸਾਹਮਣੇ ਬੈਠ ਕੇ ਦੇਖਿਆ ਕਾਲਜ ਪੜ੍ਹਦਾ ਸੀ ਲੁਧਿਆਣੇ ਗਾਂਉਦਾ ਵੀ ਸੁਣਿਆ ਪ੍ਰੋ ਮੋਹਨ ਸਿੰਘ ਮੇਲੇ ਤੇ ਅਸੀਂ ਖੁਸ਼ਕਿਸਮਤ ਹਾਂ ਇਸ ਮੇਲੇ ਜ਼ਰੀਏ ਲਗਭਗ ਹਰ ਗਾਇਕ ਨੂੰ ਸੁਣਿਆ ਮਾਣਿਆ ਜੱਸੋਵਾਲ਼ ਵੀ ਅਮਰ ਹੋ ਗਏ ਮੇਰਾ ਇਲਾਕਾ ਵੀ ਹੁਣ ਸੁੰਨਾਂ ਜਿਹਾ ਹੋ ਗਿਆ

  • @gurdevsingh1847
    @gurdevsingh1847 Рік тому +5

    ਆ ਹਾ ਹਾ ਹਾ ਹਾ ਹਾ ਹਾ, ਬਹੁਤ ਹੀ ਕਮਾਲ, ਜਗਤ ਸਿੰਘ ਜੱਗਾ ਬਾਰੇ ਇੰਨੀ ਵਧੀਆ ਜਾਣਕਾਰੀ, ਇਸ ਗਾਇਕ ਦੇ ਗੀਤ ਅਕਸ਼ਰ ਸੁਣਿਆ ਕਰਦੇ ਸੀ ਪਰੰਤੂ ਇਸ ਵਡਮੁੱਲੀ ਜਾਣਕਾਰੀ ਤੋਂ ਵਾਂਝਿਆਂ ਰਹਿ ਗਿਆ ਸੀ,।ਬੜੀ ਹੈਰਾਨੀ ਹੋਈ ਹੈ ਇਹ ਸਭ ਕੁੱਝ ਜਾਣ ਕੇ, ਚੰਗਾ ਉਪਰਾਲਾ ਕਰਦੇ ਰਹੋ,ਲੋਕ ਸੇਵਾ ਲਈ ਪਰਮਾਤਮਾ ਵੀ ਦਯਾ ਕਰੇਗਾ

  • @lohiasaab8059
    @lohiasaab8059 Рік тому +8

    ਭਾਈ ਸਾਹਿਬ ਬਹੁਤ ਵਧੀਆ ਹੁੰਦਾ ਜੇ ਜਗਤ ਸਿੰਘ ਜੱਗਾ ਦੀ ਸੰਤਾਨ ਬਾਰੇ ਵੀ ਦੱਸ ਦਿੰਦੇ।

  • @SherSingh-ec7jr

    ਜੱਗੇ ਨੇ ਜੋ ਅਖੀਰਲਾ ਬੰਦ ਸੁਣਾਇਆ ਉਸਦਾ ਕੋਈ ਤੋੜ ਨੀ ਬਿਲਕੁਲ ਸ਼ੱਚ ਗਾਇਆ ਤੇ ਲਿਖਿਆ ਜੱਗੇ ਨੇ🙏

  • @virsingh4086
    @virsingh4086 Рік тому +11

    ਬਹੁਤ ਵਧੀਆ ਜਿੰਦਾ ਦਿਲ ਗਾਇਕ ਖੁਦਾ ਗਾਉਣ ਵਾਲੇ

  • @raghbirsingh2199
    @raghbirsingh2199 Рік тому +16

    ਬਹੁਤ ਵਧੀਆ ਕਲਾਕਾਰ ਸੀ ਜਗਤ ਸਿੰਘ ਜੱਗਾ ਜੀ,

  • @ranjit900
    @ranjit900 Рік тому +4

    1995/96 ਵਿੱਚ ਸਰੀ ਆਏ ਸੀ ਲਗਦਾ ਸੀ ਕੋਈ ਮੁੰਡਾ ਖੁੰਡਾ ਆਪਣੇ ਹਾਣੀਆਂ ਨਾਲ ਕਲੋਲਾਂ ਕਰ ਰਿਹਾ ਫੁਰਤੀ ਵੇਖਕੇ ਹਰ ਕੋਈ ਕਹਿੰਦਾ ਬਾਪੂ ਝੂਠ ਐ ਤੁਹਾਡੀ ਉਮਰ ਅੱਸੀ ਸਾਲ ਨਹੀਂ ਪਰ ਜਵਾਨ ਰਹਿਣਾ ਉਨ੍ਹਾਂ ਦਾ ਸ਼ੌਕ ਸੀ ਧੰਨਵਾਦ ਐ ਤਸੀ ਸਾਂਝ ਪਾਈ ਹੋਰ ਲੋਕਾਂ ਨੂੰ ਜਾਨਣ ਦਾ ਮੌਕਾ ਮਿਲਿਆ

  • @nirmalghuman6077
    @nirmalghuman6077 Рік тому +21

    ਜਗਤ ਸਿੰਘ ਜੱਗਾ ਦੀ ਆਵਾਜ਼ ਹੀ ਐਨੀ ਦਮਦਾਰ ਆ ਕਿ ਪਹਿਲੀ ਵਾਰ ਸੁਣਦਿਆਂ ਕੋਈ ਵੀ ਪ੍ਰਭਾਵਿਤ ਹੋ ਜਾਂਦਾ ਆ ! ਇਹਨਾਂ ਦੇ ਕੁੱਝ ਗੀਤ ਰੇਡੀਓ ਤੇ ਸੁਣਦੇ ਸੀ ਤਾਂ ਇਨ੍ਹਾਂ ਬਾਰੇ ਸਿਰਫ਼ ਐਨਾ ਕੁ ਹੀ ਪਤਾ ਸੀ ਕਿ ਸੰਗੀਤਕ ਖੇਤਰ ਚ ਆਉਣ ਤੋਂ ਪਹਿਲਾਂ ਜਗਤ ਸਿੰਘ ਜੱਗਾ ਇੱਕ ਡਾਕੂ ਸੀ ! ਇਸਤੋਂ ਵੱਧ ਹੋਰ ਕੋਈ ਜਾਣਕਾਰੀ ਨਹੀਂ ਸੀ ! ਅੱਜ ਵੀ ਜੇ ਇਹਨਾਂ ਬਾਰੇ ਪੁੱਛੀਏ ਤਾਂ ਮੇਰਾ ਖਿਆਲ ਆ ਕਿ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ !

  • @beantsingh5154
    @beantsingh5154 Рік тому +7

    ਬਹੁਤ ਹੀ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ ਤੁਸੀਂ ਵਾਈ ਜੀ ਜਦੋਂ ਤੁਸੀਂ ਲਾਸਟ ਚ ਕਹਿੰਦੇ ਓ ਕਿ ਆਹ ਸਨ ਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਤਾਂ ਰੋਣਾ ਬਹੁਤ ਆਉਂਦੈ ਪਤਾ ਨਹੀਂ ਕਿਉਂ ਕੋਈ ਵੀ ਇੰਟਰਵਿਊ ਹੋਵੇ ਕਿਸੇ ਵੀ ਸ਼ਖ਼ਸੀਅਤ ਦੀ ਹੋਵੇ

  • @tarasingh3904
    @tarasingh3904 Рік тому +5

    ਦੇਸੀ ਰਿਕਾਰਡਰ ਕੰਪਨੀ ਵਾਲੇ ਬਾਈ ਜੀ ਬਹੁਤ ਧੰਨਵਾਦ । ਆਪ ਜੀ ਪੁਰਾਣੇ ਕਲਾਕਾਰਾ ਅਤੇ ਪੁਰਾਣੇ ਗੀਤਾਂ ਦੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਓ ਜੀ ❤️🌹🌷🥀💞

  • @HarpalSingh-xg1nl
    @HarpalSingh-xg1nl Рік тому +5

    bachpan ch apde pind akhada sunea iko geet yad mirja

  • @mohandass7067
    @mohandass7067 Рік тому +5

    ਵਾਹ ਜੀ ਵਾਹ ਕਮਾਲ ਹੈ ਗਾਇਕੀ ।ਅੱਜ ਸਮੇਂ ਦੀ ਲੋੜ ਹੈ ਜੱਗੇ ਵਰਗੇ ਕਲਾਕਾਰ ਦੀ।ਓਲਡ ਇਜ਼ ਗੋਲਡ।

  • @balwinderpadda2311
    @balwinderpadda2311 Рік тому +3

    ਜਗਤ ਸਿੰਘ ਜੱਗਾ ਜੀ ਦੀ ਜੀਵਨੀ ਬਹੁਤ ਉਤਰਾਅ ਚੜਾਅ ਵਾਲੀ ਰਹੀ ਫਿਰ ਵੀ ਜੱਗੇ ਨੇ ਸੰਗੀਤ ਜਗਤ ਵਿੱਚ ਬਹੁਤ ਤਰੱਕੀ ਕੀਤੀ।

  • @jaswantjudge9613
    @jaswantjudge9613 Рік тому +7

    ਬਾਕਮਾਲ ਜਾਣਕਾਰੀ ਲਈ ਬਹੁਤ ਧੰਨਵਾਦ ਜੀ ।

  • @sarwansingh8867
    @sarwansingh8867 Рік тому +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ।