Це відео не доступне.
Перепрошуємо.

ਪਹਿਲੀ ਵਾਰ ਬੇਅੰਤ ਸਿੰਘ ਤੇ ਬਿਮਲ ਕੌਰ ਖਾਲਸਾ ਦੀ ਵੱਡੀ ਧੀ ਦਾ ਰੂਹ ਕੰਬਾਉਦਾ Interview

Поділитися
Вставка
  • Опубліковано 12 лип 2024
  • ਪਹਿਲੀ ਵਾਰ ਬੇਅੰਤ ਸਿੰਘ ਤੇ ਬਿਮਲ ਕੌਰ ਖਾਲਸਾ ਦੀ ਵੱਡੀ ਧੀ ਦਾ ਰੂਹ ਕੰਬਾਉਦਾ Interview
    ਮਾਂ-ਪਿਓ ਦੇ ਜਾਣ ਮਗਰੋਂ ਕਿਵੇਂ ਰੁਲ ਗਈ ਜਿੰਦਗੀ
    ਭਰਾ ਸਰਬਜੀਤ ਸਿੰਘ ਖਾਲਸਾ ਤੇ ਜਸਵਿੰਦਰ ਸਿੰਘ ਦੀ ਕੱਲੀ ਭੈਣ ਨੇ ਕਿਵੇਂ ਕੀਤੀ ਪਰਵਰਿਸ਼, ਰੋਂਦੀ-ਰੋਂਦੀ ਭੈਣ ਨੇ ਬਿਆਨ ਕੀਤੀ ਦਰਦ ਭਰੀ ਦੁੱਖਭਰੀ ਕਹਾਣੀ
    #BeantSingh #BimalKaurKhalsa #SarabjitSinghKhalsa #JaswinderSingh #IndraGandhi #SatwantSingh #Parents #Sister #Daughter #Emotions #Mother #DarmandirSahib #Interview #ExclusiveInterview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 850

  • @paramjitpablala6625
    @paramjitpablala6625 Місяць тому +178

    ਤੁਹਾਡੇ ਪਿਤਾ ਜੀ ਤੇ ਮਾਤਾ ਜੀ ਨੇ ਜੋ ਕੁੱਝ ਸਾਡੀ ਕੌਮ ਵਾਸਤੇ ਕੀਤਾ ਉਨ੍ਹਾਂ ਦਾ ਦੇਣ ਨਹੀਂ ਦੇ ਸਕਦੇ, ਵਾਹਿਗੁਰੂ ਤੁਹਨੂੰ ਹਮੇਸ਼ਾ ਹਮੇਸ਼ਾ ਲਈ ਚੜਦੀ ਕਲਾ ਬਖਸ਼ਣ। ਪਰ ਸਾਡੇ ਲੀਡਰਾਂ ਨੇ ਕੋਈ ਸਾਰ ਨਹੀਂ ਲਈ ਬਹੁਤ ਦੁੱਖ ਹੋਇਆ।

  • @bajwa4032
    @bajwa4032 Місяць тому +160

    ਮਾੜੇ ਟਾਈਮ ਤੇ ਕੋਈ ਨਹੀਂ ਨਾਲ ਖੜਦਾ ਮਹਾਰਾਜ ਨੇ ਐਵੇਂ ਨਹੀਂ ਲਿਖਤਾ ਸੁੱਖ ਮੈਂ ਸਭ ਸੰਗੀ ਭਏ ਦੁੱਖ ਮੇ ਸੰਗ ਨਾ ਕੋਇ ਜਦੋਂ ਮਾੜਾ ਵਕਤ ਆਊਦਾ ਹੈ ਨਾ ਫਿਰ ਆਪਣੇ ਨਜ਼ਦੀਕੀ ਵੀ ਸਾਥ ਛੱਡ ਜਾਂਦੇ ਹਨ ਇਹ ਸੱਚ ਹੈ

    • @kirandeepkaur4858
      @kirandeepkaur4858 Місяць тому +4

      ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ।।

    • @RAMSINGH-rt1lx
      @RAMSINGH-rt1lx 26 днів тому

      Use and Throw Eh hi Duniaan di Reet hai Bibaa Tere Baap ne Bahut Vaddaa Paap kar Ditaa Koi koum koum nahi hundi oh Malik Sab Jeevaan Vich Vaas Kardaa hai Maalik Ittaan Patharaan diaan Imaartaan Vich nahin Guru Sahib di Baani hai ke EH. SHAREER. HARI. MANDIR HAI SANTO. Guru Sahib. ne Is Shareer Val Ishaaraa kita hai na ke ITTAAN. PATHARAAN. VAL. NAHIN Is karke Tuhadai Father nu Vrtiaa gayiaa hougaa Eh kara karke Tuhaadai Father ne Paap karam khat Liaa USE AND THROW KARAN WAALIAAN NE TUHAADAI PARIWAAR DI SAAR NAHIN. LAI

  • @DeepGill-wg2ur
    @DeepGill-wg2ur Місяць тому +45

    ਰਿਪੋਰਟਰ ਸਾਬ੍ਹ ਦਾ ਧੰਨਵਾਦ ਜੋ ਮਰਦਾਂ ਦੇ ਪਰਿਵਾਰ ਦੀ ਮੁਲਾਕਾਤ ਕਰਾਈ ਨਈਂ ਅਜਕੱਲ ਕੁਝ ਕ ਲੰਡੂ ਕਤੀੜ੍ਹਾ ਨੂੰ ਲੈ ਕੇ ਬਹਿ ਜਾਂਦੇ ਇਹੋ ਜਹੀਆਂ ਹੋਰ ਸਖ਼ਸ਼ੀਅਤਾਂ ਨੂੰ ਵੀ ਰੂਬਰੂ ਕਰਾਓ 🙏

  • @ParamjitSingh-pb1cv
    @ParamjitSingh-pb1cv Місяць тому +229

    ਸਰਦਾਰ ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ ਅਰਬਾਂ ਖਰਬਾਂ ਵਾਰੀ ਪ੍ਰਣਾਮ 🙏🙏🙏🙏

  • @RanjitSingh-ee4ni
    @RanjitSingh-ee4ni Місяць тому +112

    ਭੈਣ ਜੀ ਸਾਡੀ ਕੌਮ ਸ਼ਹੀਦੀ ਨਾਲ ਨਹੀ ਖੜੀ ਬੜੇ ਦੁੱਖ ਦੀ ਗੱਲ ਹੈ ਞਾਹਿਗੁਰੂ ਚੜਦੀ ਕਲਾ ਬਖਸ਼ੇ

    • @swsingsingh1958
      @swsingsingh1958 Місяць тому

      ਵੀਰ ਜੀ ਲਿਖਣ ਨੂੰ ਮੰਨ ਨਹੀਂ ਕਰਦਾ, ਫਿਰ ਵੀ ਲਿਖਣ ਦੀ ਹਿੰਮਤ ਕਰ ਰਿਹਾ ਹਾਂ ।
      ਸਿੱਖ ਕੌਮ ਆਸ਼ੀਰਵਾਦੀਆਂ ਦਾ ਟੋਲਾ ਹੈ । ਇਸ ਵਿਚ ਨਿਸ਼ਕਾਮ ਭਾਵਨਾ ਦੀ ਅਣਹੋਂਦ ਹੈ। ਪਾਠ ਕਰਨੇ, ਭਾਂਡੇ ਮਾਂਜਣੇ,ਲੰਗਰ ਲੌਣੇ,ਨਗਰ ਕੀਰਤਨ, ਕੀਰਤਨ ਦਰਬਾਰ, ਮੋਰਚੇ ਲੌਣੇ , ਧਰਨੇ ਲੌਣੇ, ਧਰਮ ਯੁੱਧਾਂ ਦੇ ਐਲਾਨ ਕਰਨੇ ਆਦਿ ਆਦਿ ਇਹ ਸਾਰੇ ਅਡੰਬਰ ਕੇਵਲ ਸੁੱਖ, ਸਹੂਲਤਾਂ, ਸਰਦਾਰੀਆਂ ਅਤੇ ਰਾਜ ਭਾਗ ਪਾਉਣ ਲਈ ਕੀਤੇ ਜਾਂਦੇ ਹਨ।
      ਸਿੱਖ ਕੌਮ ਵਿੱਚੋਂ ਤਿਆਗ ਦੀ ਭਾਵਨਾ ਵਾਲੇ ਸਿੰਘ ਯੋਧੇ ਲਗ ਪਗ ਅਲੋਪ ਹੋ ਚੁੱਕੇ ਹਨ ।
      ਜੇਕਰ ਸਰਦਾਰ ਬੇਅੰਤ ਸਿੰਘ ਜੀ ਵਰਗਾ ਕੋਈ ਮਰਜੀਵੜਾ ਅਪਣੀ ਜਾਨ ਉਤੇ ਖੇਡ ਜਾਂਦਾ ਹੈ ਤਾਂ ਮੌਕਾ ਪ੍ਰਸਤ ਅਤੇ ਲੂੰਬੜੀ ਵਰਗੇ ਚਲਾਕ ਲੀਡਰ ਉਹਨਾਂ ਦੀ ਕੁਰਬਾਨੀ ਨੂੰ ਕੈਸ਼ ਕਰਨ ਦੇ ਆਹਾਰ ਲਗ ਜਾਂਦੇ ਹਨ । ਇਸੇ ਹੀ ਤਰ੍ਹਾਂ ਬਾਦਲ ਵਰਗੇ ਡਰਪੋਕ ਪਰੰਤੂ ਲੂੰਬੜੀ ਵਰਗੇ ਚਲਾਕ ਲੀਡਰ ਨੇ ਇਸ ਮੌਕੇ ਨੂੰ ਸਾਂਭ ਲਿਆ ਅਤੇ ਲਗ ਪਗ 30-35 ਸਾਲਾਂ ਤਕ ਸਰਦਾਰੀਆਂ ਮਾਣੀਆਂ । ਪਰੰਤੂ ਉਹਨਾਂ ਮਰਜੀਵੜਿਆਂ ਵਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਿਨ੍ਹਾਂ ਦੇ ਕਰਕੇ ਬਾਦਲਕਿਆਂ ਨੂੰ ਰਾਜ ਭਾਗ ਹਾਸਲ ਹੋਇਆ ਸੀ ।
      ਸਰਦਾਰ ਬੇਅੰਤ ਸਿੰਘ, ਸਤਵੰਤ ਸਿੰਘ, ਬੰਦੀ ਸਿੰਘ, ਅਤੇ ਦਿੱਲੀ ਦੰਗਿਆਂ ਦੇ ਸ਼ਿਕਾਰ ਗਰੀਬ ਪਰਿਵਾਰ ਓਹ ਹੀ ਮਰਜੀਵੜਾ ਹਨ ਜਿਨ੍ਹਾਂ ਦੀ ਸਾਰ ਨਾਂ ਤੇ ਸਿੱਖ ਕੌਮ ਨੇ ਲਈ ,ਨਾਂ ਸਿੱਖ ਲੀਡਰਾਂ ਨੇ, ਨਾਂ ਕਥਾਕਾਰਾਂ ਨੇ, ਨਾਂ ਹੀ ਜਥੇਦਾਰਾਂ ਨੇ ਨਾਂ ਹੀ ਡੇਰੇਦਾਰ ਬਾਬਿਆਂ ਨੇ ਲਈ ।
      ਸਲੋਕ ਮਃ ੧ ॥ ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥ ਕੁਦਰਤਿ ਹੈ ਕੀਮਤਿ ਨਹੀ ਪਾਇ ॥ ਜਾ ਕੀਮਤਿ ਪਾਇ ਤ ਕਹੀ ਨ ਜਾਇ ॥ ਸਰੈ ਸਰੀਅਤਿ ਕਰਹਿ ਬੀਚਾਰੁ ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥
      ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥ ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥ {ਪੰਨਾ 84}

  • @akshbrar1074
    @akshbrar1074 Місяць тому +100

    ਸਿੱਖ ਕੌਮ ਦੀ ਅਣਖ ਨੂੰ ਜਿੰਦਾ ਰੱਖਣ ਵਾਲ਼ੇ ਸ਼ਹੀਦ ਭਾਈ ਬੇਅੰਤ ਸਿੰਘ

    • @NilTalks
      @NilTalks 26 днів тому +1

      Why use bhai

  • @gurmejsingh9921
    @gurmejsingh9921 Місяць тому +155

    ਫ਼ਕਰ ਏ ਕੌਮ ਦਾ ਖਿਤਾਬ ਜ਼ਰੂਰ ਪਰਿਵਾਰ ਨੂੰ ਮਿਲਣਾ ਚਾਹੀਦਾ ਏ

    • @sabi-mansa
      @sabi-mansa Місяць тому +1

      🙏

    • @ikjottimes8888
      @ikjottimes8888 Місяць тому +2

      ਫਖਰ - ਏ-ਕੌਮ ਦੇ ਅਵਾਰਡ ਤਾਂ ਕੌਮ ਦਾ ਨੁਕਸਾਨ ਕਰਨ ਵਾਲਿਆਂ ਨੂੰ ਦਿੱਤੇ ਗਏ ਹਨ

    • @user-nm7to4tl1r
      @user-nm7to4tl1r Місяць тому +1

      Badal chawal nu de ta dita

    • @surindersingh-f6v
      @surindersingh-f6v Місяць тому +2

      Badal to kho es perwar nu Dena chahie

    • @jaswinderuppal4852
      @jaswinderuppal4852 28 днів тому

      True

  • @RanjeetsinghRanasandhu
    @RanjeetsinghRanasandhu Місяць тому +30

    ਕੋਟਿਨ ਕੋਟਿ ਪ੍ਰਣਾਮ ਸਹੀਦ ਭਾਈ ਬਿਅੰਤ ਸਿੰਘ ਜੀ ਨੂੰ 🙏 🙏 ਵਾਹਿਗੁਰੂ ਜੀ ਦੋਨਾ ਵਿੱਰਾ ਤੇ ਭੈਣ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਤੇ ਖੁੱਛ ਰੱਖਣਾ ਬੜੀਆਂ ਮੁਸੀਬਤਾ ਦਾ ਸਾਹਮਣਾ ਕਰਨਾ ਪਿਆ ਭੁੱਖੇ ਪਿਆਸੇ ਰੈਹ ਕੇ ਗੁਰ ਰਾਮਦਾਸ ਜੀ ਆਪਣਾ ਮੇਹਰ ਭਰਿਆ ਹੱਥ ਏਨਾ ਦੇ ਸਿਰ ਤੇ ਰੱਖਣਾ 🙏🙏🙏🙏🙏🙏

  • @BalvirSingh-gn1ts
    @BalvirSingh-gn1ts Місяць тому +183

    ਫਰੀਦਕੋਟ ਵਾਲੇ ਗੁਰਸਿੱਖਾਂ ਨੂੰ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਭਾਈ ਸਰਵਜੀਤ ਸਿੰਘ ਨੂੰ ਵੋਟਾਂ ਪਾਈਆਂ

    • @jaswinderjaswinder9101
      @jaswinderjaswinder9101 Місяць тому +2

      ਬਿਲਕੁਲ ਸਹੀ ਕੀਹਾ ਫਰੀਦਕੋਟ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏🙏❤❤

    • @rashpalkaur9428
      @rashpalkaur9428 Місяць тому

      000⁰⁰⁰😊 😊😊😊😊😊😊23😊​@@jaswinderjaswinder9101

    • @akshbrar1074
      @akshbrar1074 22 дні тому

      @@BalvirSingh-gn1ts ਉਹਨਾਂ ਚ ਮੇਰੀ ਵੀ ਇੱਕ ਵੋਟ ਸੀ ਪਰ ਦੁੱਖ ਕੇ ਮੈਂ ਗੁਰੁ ਸਿੱਖ ਨਹੀਂ ਗਾ

  • @ranjitvirk372
    @ranjitvirk372 Місяць тому +260

    ਸਿੱਖ ਕੌਮ ਜੀਓ , ਕੌਮ ਦੀ ਧੀ ਦਾ ਦੁੱਖ ਦਰਦ ਸੁਣਿਆ , ਤੁਸੀਂ ਵੀ ਸੁਣੋ ਅਤੇ 2027 ਵਿੱਚ ਧੀ ਨੂੰ MLA ਬਣਾਈਏ ॥

    • @user-kakria
      @user-kakria Місяць тому +14

      बिल्कुल सही कहा आपने। हम भी अपने वोट इनको ही देंगे।

    • @2733harpreet
      @2733harpreet Місяць тому +5

      Yes

    • @ManjitKaur-tc2nt
      @ManjitKaur-tc2nt Місяць тому +3

      Yes

    • @ManjitKaur-tc2nt
      @ManjitKaur-tc2nt Місяць тому +3

      Yes

    • @jassbir1363
      @jassbir1363 Місяць тому

      @@ranjitvirk372 True ji

  • @user-nd5pp4xl6s
    @user-nd5pp4xl6s Місяць тому +327

    ਹੁਣ ਪੂਰੀ ਕੌਮ ਤੁਹਾਡੇ ਨਾਲ ਆ ਤੁਹਾਡੇ ਪਿਉ ਦੀ ਕੁਰਬਾਨੀ ਬਹੁਤ ਵੱਡੀ ਐ

    • @randomclips4598
      @randomclips4598 Місяць тому +36

      Hun nal hon da ki faida?
      Aukha samma tan lang gya
      Jdo lorh c udo tan sikhan nu yad ayi ni

    • @akshbrar1074
      @akshbrar1074 Місяць тому +26

      ​@@randomclips4598ਉਹ ਸਮਾਂ ਇਨ੍ਹਾਂ ਭਿਆਨਕ ਸੀ ਕੇ ਉਸ ਸਮੇਂ ਅੱਧੀ ਕੌਮ ਦੇ ਪਰਵਾਰ ਇਹੋ ਜਿਹੀ ਬਿਪਤਾ ਚ ਸੀ ਇਹ ਸਹੀ ਆ ਕੇ ਭਾਈ ਬੇਅੰਤ ਸਿੰਘ ਦੀ ਕੁਰਬਾਨੀ ਬਹੁਤ ਆ ਪਰ ਜਿਹੜੇ ਖ਼ਾੜਕੂ ਪਰਵਾਰ ਜ਼ਾਲਮ ਪੁਲਿਸ ਦੇ ਦਮਨ ਚੋਂ ਗੁਜਰ ਰਹੇ ਸੀ ਉਹਨਾਂ ਦੀ ਬਿਪਤਾ ਤਾਂ ਕਹਿਣ ਤੋਂ ਪਰੇ ਸੀ ਉਹਨਾਂ ਖਾੜਕੂ ਪਰਵਾਰਾਂ ਤੇ ਕਹਿਰ ਤਾਂ ਬਹੁਤ ਲੰਮਾ ਸਮਾਂ ਚਲਿਆ ਇਥੋਂ ਤੱਕ ਕੇ ਉਹਨਾਂ ਦੇ ਰਿਸਤੇਦਾਰ ਤੇ ਆਂਡ ਗੁਆਂਢ ਵੀ ਪੀੜੇ ਗਏ ਸੀ ਘਰਾਂ ਚ ਘਾਹ ਉਘ ਆਇਆ ਸੀ

    • @bikram2026
      @bikram2026 Місяць тому +3

      Jina de peo putt indra nu goli maran ton baad maarte ona naal kon aa koum ji ?

    • @kirandeepkaur4858
      @kirandeepkaur4858 Місяць тому +4

      ਜਦੋਂ ਤੱਕ ਇਹ ਹੀ ਨਹੀਂ ਸੀ ਪਤਾ ਕਿ ਆਪ ਜੀ ਕਿੱਥੇ ਰਹਿੰਦੇ ਹੋ ਓਨੀਂ ਦੇਰ ਕਿਸੇ ਨੂੰ ਕੀ ਪਤਾ? ਹੁਣ ਭਾਈ ਸਰਬਜੀਤ ਸਿੰਘ ਜੀ ਦਾ ਜਦੋਂ ਪਤਾ ਲੱਗਿਆ ਕੌਂਮ ਪੱਬਾਂ ਭਾਰ ਹੋ ਗਈ । ਪੂਰਾ ਪੰਜਾਬ ਜੋ ਵੀ ਪੰਥ ਦਰਦੀ ਸੀ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕੇ ਆਪਣੇ ਪੱਧਰ ਤੇ ਪ੍ਰਚਾਰ ਕਰਵਾਇਆ । ਅਕਾਲ ਤਖਤ ਸਾਹਿਬ ਤੇ ਹਮਲੇ ਦੀ ਇਜਾਜ਼ਤ ਵਾਸਤੇ ਦਸਤਖ਼ਤ ਵੀ ਤਾਂ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸੰਧਵਾਂ ( ਫਰੀਦਕੋਟ ) ਨੇਂ ਹੀ ਕੀਤੇ ਸਨ ਪਰ ਓਦੋਂ ਇੰਦਰਾ ਨੇ ਉਹਨੂੰ ਅੰਦਰ ਡੱਕ ਦਿੱਤਾ ਤੇ ਆਪ ਮਨਮਾਨੀਆਂ ਕਰਕੇ ਟੈਂਕ ਚੜਾ ਦਿੱਤੇ । ਕੋਈ ਧਾਰਮਿਕ ਅਸਥਾਨ ਤੇ ਵੀ ਇੰਝ ਭਾਰੂ ਹਮਲਾ ਕਰਦਾ ਹੈ। ਦਰਦ ਤਾਂ ਸਭ ਦੇ ਅੰਦਰ ਸੀ ।

    • @kirandeepkaur4858
      @kirandeepkaur4858 Місяць тому +2

      ​@@randomclips4598ਇਹ ਤੁਹਾਡੀ ਗ਼ਲਤ ਫਹਿਮੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਪੁੱਛ ਕੇ ਦੇਖੋ। ਢਿੱਡੋਂ ਜਾਇਆਂ ਲਈ ਮਾਂ ਕਿਵੇਂ ਤੜਪਦੀ ਹੈ?

  • @Harjinder.Kaur.Gill-r5b
    @Harjinder.Kaur.Gill-r5b Місяць тому +76

    ਭੈਣ ਜੀ ਸਾਨੂੰ ਮਾਣ ਹੈ ਕਿ ਅਸੀਂ ਸਾਰੇ ਪਰਿਵਾਰ ਨੇ ਇੱਕ - ਇੱਕ ਵੋਟ ਤੁਹਾਡੇ ਵੀਰ ਸਰਬਜੀਤ ਨੂੰ ਪਾ ਕੇ ਤੁਹਾਡੇ ਸ਼ਹੀਦ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਵਾਹਿਗੁਰੂ ਜੀ ਤਹਾਨੂੰ ਤੇ ਤੁਹਾਡੇ ਵੀਰਾਂ ਨੂੰ ਆਉਣ ਵਾਲੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆ ਦੇਣ 🙏🙏🙏🙏

  • @Harjinder.Kaur.Gill-r5b
    @Harjinder.Kaur.Gill-r5b Місяць тому +115

    ਕੋਟਾਨਿ ਕੋਟਿ ਪ੍ਰਣਾਮ ਭੈਣ ਜੀ ਤੁਹਾਡੇ ਸਾਰੇ ਪਰਿਵਾਰ ਨੂੰ 😢 🙏🙏🙏🙏

    • @user-pe1gn9pc4m
      @user-pe1gn9pc4m Місяць тому +1

      Tenu hun cheta aya ha 40 saal bad

    • @Harjinder.Kaur.Gill-r5b
      @Harjinder.Kaur.Gill-r5b Місяць тому

      @@user-pe1gn9pc4m ਤੇਰੀ ਕੀ ਕੁਰਬਾਨੀ ਆ ,ਕੀ ਦੇਣ ਆ ਪਰਿਵਾਰ ਨੂੰ, ਜ਼ਿਆਦਾ ਚੇਤੇ ਵਾਲੇ ਦੀ, ਦੱਸੀ ਮੈਨੂੰ, ਵਿਰੋਧੀਆ ਦੇ ਪੇਟ ਦਰਦ ਹੁੰਦਾ ਚੰਗੇ ਕਮਿੰਟਾ ਤੇ , ਬੇਵਕੂਫ ਕਿਸੇ ਥਾਂ ਦੇ 😡

  • @Sukhmandersingh-n9
    @Sukhmandersingh-n9 Місяць тому +107

    ਤੇਰੇ ਪਿਤਾ ਜੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਆ ਬਹੁਤ ਕੌਮ ਦਾ ਨਾਂ ਉੱਚਾ ਕੀਤਾ ਪਰ ਸਾਡੀ ਸਰਕਾਰਾਂ ਨੇ ਆਪਦੇ ਘਰ ਭਰ ਲਏ ਆਪਦੀਆਂ ਪ੍ਰਾਪਰਟੀਆਂ ਵਧਾ ਲਈਆਂ ਪੰਜਾਬ ਦੇ ਸ਼ਹੀਦਾਂ ਦੀ ਸਾਰ ਨਹੀਂ ਲਈ

  • @SinghGill7878
    @SinghGill7878 Місяць тому +19

    ਭੈਣ ਜੀ ਤੁਹਾਡੇ ਮਾਤਾ ਪਿਤਾ ਤੇ ਤੁਹਾਡੀ ਬਹੁਤ ਵੱਡੀ ਕੁਰਬਾਨੀ ਆ ਕੌਮ ਲਈ ਜਿਸ ਦਾ ਦੇਣਾ ਕੌਮ ਦੇ ਨਹੀਂ ਸਕਦੀ ਪਰ ਫਰੀਦਕੋਟ ਦੀ ਸੰਗਤ ਨੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਕੇ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਜਾਗਦੀ ਆ ❤

  • @gurmeetkaur9993
    @gurmeetkaur9993 Місяць тому +36

    ਬਹੁਤ ਫ਼ਕਰ ਦੀ ਗੱਲ ਹੈ ਬੀਬਾ ਜੀ ਤੁਸੀਂ ਇਕ ਯੋਧੇ ਦੀ ਧੀ ਹੈਂ ਸਾਡਾ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਚੜਦੀਕਲਾ ਰੱਖੇਂ ਥੋਡੀ ਸਰਬਜੀਤ ਸਿੰਘ ਖਾਲਸਾ ਹੋਣਾਂ ਦੀ ਸਾਰੇ ਪਰਿਵਾਰ ਨੂੰ ਵੀ ❤❤❤❤

  • @rajwantkaur7921
    @rajwantkaur7921 Місяць тому +13

    ਬੇਅੰਤ ਬੁੱਚੜ ਦੇ ਪੋਤੇ ਨੂੰ ਜ਼ਰੂਰ ਸੁਣ ਲੈਣੀ ਚਾਹੀਦੀ ਇਹ ਦਰਦਭਰੀ ਆਵਾਜ, ਬੁੱਚੜ ਦਾ ਪੋਤਾ ਕਹਿੰਦਾ ਦਾਦੇ ਦੀ ਗੋਦ ਵਿੱਚ ਮੈਂ ਖੇਡਦਾ ਸੀ, ਪਰ ਇਹ ਉਹਨੂੰ ਅਹਿਸਾਸ ਨਹੀ ਹੈ, ਚਾਰ ਚਾਰ ਸਾਲ ਦੇ ਬੱਚੇ ਮਾਂ ਬਾਪ ਦੇ ਪਿਆਰ ਲਈ ਅੱਜ ਵੀ ਦਰਦ ਵਿੱਚ ਭਰੇ ਪਏ ਹਨ, ਵਾਹਿਗੁਰੂ ਜੀ🙏💐ਬਹੁਤ ਚੜਦੀਕਲਾ ਵਾਲੀ ਕੁਰਬਾਨੀ ਦਿੱਤੀ ਭਾਈ ਬੇਅੰਤ ਸਿੰਘ ਜੀ ਨੇ🙏ਤੁਹਾਡੇ ਮਾਤਾ ਜੀ ਬਹੁਤ ਸਖਤ ਮਿਹਨਤ ਕਰਕੇ ਪੜਾਇਆ, ਤੁਹਾਡੇ ਮਾਤਾ ਜੀ ਵੀ ਚੜਦੀਕਲਾ ਵਾਲੇ ਸਨ, ਕਿੰਨਾ ਔਖਾ ਟਾਇਮ ਕੱਟ ਕੇ ਵੀ ਬੱਚੇ ਪੜਾਏ, ਇੰਨੀ ਸੂਝਵਾਨ ਬੱਚੇ🙏

  • @Harjinder.Kaur.Gill-r5b
    @Harjinder.Kaur.Gill-r5b Місяць тому +43

    ਭੈਣ ਜੀ ਤੁਹਾਡੇ ਪਰਿਵਾਰ ਨੇ ਬਹੁਤ ਹੀ ਦਰਦ ਹੰਢਾਇਆ ਹੈ, ਸੱਚੀ ਭਾਵੁਕ ਕਰ ਗਈ ਤੁਹਾਡੀ ਇੰਟਰਵਿਊ 😢🥺 ਸੱਚੀ ਗੱਲ ਤੁਹਾਡੀ ਭੀੜ ਪਈ ਤੋ ਕੋਈ ਨਹੀਂ ਪੁੱਛਦਾ ਜਿੰਨਾ ਮਰਜ਼ੀ ਤੁਸੀਂ ਕਰੀ ਜਾਉ ਆਪਣਿਆ ਤੇ ਬਿਗਾਨਿਆ ਦਾ 🥺😭😭

  • @shamdhiman8717
    @shamdhiman8717 Місяць тому +129

    ਕੌਮ ਇਸ ਭੈਣ ਦਾ ਸਾਥ ਦੇਵੇ ਜਿਵੇਂ ਸਰਬਜੀਤ ਦਾ ਸਾਥ ਦਿੱਤਾ ਭੈਣ ਦਾ ਵੀ ਸਾਥ ਦੇਵੋ ਜੀ

  • @user-vp9ut9vq3j
    @user-vp9ut9vq3j Місяць тому +98

    ਬੇਅੰਤ ਸਿੰਘ ਤਾਂ ਸਿੱਖ ਕੌਮ ਦਾ ਹੀਰਾ ਸੀ

  • @makhansingh3002
    @makhansingh3002 Місяць тому +155

    ਪ੍ਰਣਾਮ ਸ਼ਹੀਦ ਭਾਈ ਬੇਅੰਤ ਸਿੰਘ ਜੀ ਨੂੰ

    • @sabi-mansa
      @sabi-mansa Місяць тому

      🙏🪯🙏

    • @SukhjitSingh-k4i
      @SukhjitSingh-k4i Місяць тому +4

      ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਕੁਰਬਾਨੀਆਂ ਬਹੁਤ ਵੱਡੀਆ ਨੇ ਉਨ੍ਹਾਂ ਦੇ ਪਰਿਵਾਰਾ ਨੂੰ ਦੁੱਖ ਦੇਖਣੇ ਪੈਂਦੇ ਨੇ।ਭੈਣ ਜੀ ਦੀ ਗੱਲਾਂ ਸੁਣ ਕੇ ਮੈਂ ਵੀ ਭਾਵੁਕ ਹੋ ਗਿਆ ਹਾਂ

  • @Mannsingh-mv3un
    @Mannsingh-mv3un Місяць тому +22

    ਪ੍ਰਮਾਤਮਾ ਬਹੁਤ ਬਲਵਾਨ ਹੈ। ਵਾਹਿਗੁਰ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰਖੇ।
    ਕਾਂਗਰਸ, ਅਕਾਲੀਆ ਨੇ ਭਾਈ ਬੇਅੰਤ ਸਿੰਘ ਜੀ ਦੇ
    ਪਰਿਵਾਰ ਨੂੰ ਵਿਸਾਰ ਦਿੱਤਾ ਸੀ।
    ਇਹ ਕਾਂਗਰਸੀ ,ਅਕਾਲੀਆ ਭਾਈ ਬੇਅੰਤ ਸਿੰਘ ਦੇ ਪਰਿਵਾਰ ਨੂੰ ਨਫ਼ਰਤ ਕਰਦੇ ਰਹੇ।
    ਅਕਾਲੀਆ, ਕਾਂਗਰਸ ਨੂੰ ਖਤਰਾ ਸੀ ਕੀ ਕਿਤੇ ਪੰਜਾਬ ਦੇ ਲੋਕ ਪੰਜਾਬ ਦੀ ਕੁਰਸੀ ਭਾਈ ਬੇਅੰਤ ਸਿੰਘ ਦੇ
    ਪਰਿਵਾਰ ਨੂੰ ਹੀ ਨਾ ਸੰਭਾਲ ਦੇਣ।
    ਪੰਜਾਬ ਦੇ ਲੋਕ ਹੁਣ ਭਾਈ ਬੇਅੰਤ ਸਿੰਘ ਜੀ ਦੇ ਪਰਿਵਾਰ ਨੂੰ ਲੋਕ ਸਭਾ ਵਿੱਚ ਭੇਜਕੇ ਬਹੁਤ ਖੁਸ਼ ਹਨ।

  • @JarnailSingh-ef5ir
    @JarnailSingh-ef5ir Місяць тому +42

    ਸਰਦਾਰ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੀ

  • @jasbirsingh-wi9mx
    @jasbirsingh-wi9mx Місяць тому +59

    ਇਸ ਪਰਿਵਾਰ ਦੀ ਦੌਸੀ ਸਿੱਖ ਕੌਮ ਨਹੀਂ, ਸਾਡੇ ਅਖੌਤੀ ਪੰਥਕ ਲੀਡਰ ਹਨ। ਜਿਹੜੇ ਆਪਣੇ ਆਪ ਨੂੰ ਪੰਥਕ ਲੀਡਰ ਦੱਸਕੇ ਕੌਮ ਦੇ ਪੈਸੇ ਤੇ ਐਸ਼ ਕਰਦੇ ਰਹੇ ਅਤੇ ਆਪਣੇ ਪਰਿਵਾਰ ਨੂੰ ਅਰਬਾਂ ਦੀ ਜਾਇਦਾਦ ਇਕੱਠੀ ਕਰ ਲਈ, ਪਰ ਪੰਥਕ ਕੁਰਬਾਨੀਆਂ ਵਾਲੇ ਪਰਿਵਾਰਾਂ ਦੀ ਸਾਰ ਨਹੀਂ ਲਈ।

  • @udhamjitsingh5821
    @udhamjitsingh5821 Місяць тому +103

    ਐਸੀ ਕੁਰਬਾਨੀ ਦੀ ਸਾਰੀ ਦੁਨੀਆ ਦੇ ਵਿੱਚ ਐਸੀ ਕੋਈ ਮਿਸਾਲ ਨਹੀ ਮਿਲਦੀ ਜੋ ਸਃ ਬੇਅੰਤ ਸਿੱਘ ਨੇ ਕੀਤਾ ਸਿੱਖ ਕੌਮ ਨੂੰ ਇਹਨਾ ਦਾ ਵੱਧ ਤੋ ਵੱਧ ਸਾਥ ਦੇਣਾ ਚਾਹੀਦਾ ਹੈ

    • @akshbrar1074
      @akshbrar1074 Місяць тому +9

      ਭਾਈ ਦਿਲਵਾਰ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਆਂ ਜਿਹਨਾਂ ਦਾ ਜ਼ਿਕਰ ਬਹੁਤ ਘਟ ਹੁੰਦਾ

    • @KuldeepSingh-qb9kt
      @KuldeepSingh-qb9kt Місяць тому +2

      ਬਹੁਤ ਦੁੱਖੀ ਹਿਰਦੇ ਦੀ ਆਵਾਜ਼ ਬਲੱਦ ਕਿੱਤੀ ਬਹੁਤ ਅੱਛੀ ਇੰਟਰਵਿਊ ਦਿੱਖਾਈ ਤੁਸੀਂ🌹 ਜੀ 🌹🌹🌹🌹🌹🌹🌹🌹🌹ਵੱਲੋਂ🌹 ਕੁਲਦੀਪ🌹 ਸਿੰਘ🌹 ਸਨੌਰ🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @JuvrajSidhu-qy7qj
      @JuvrajSidhu-qy7qj Місяць тому

      ​@@KuldeepSingh-qb9ktj mm😮j m m j j mmj k j m m

  • @Skwp1zq
    @Skwp1zq Місяць тому +21

    ਮਾਂ ਦਾ ਦਰਦ ਬੇਟੀ ਦੇ ਚਿਹਰੇ ਤੇ ਅਜੇ ਵੀ ਸੱਜਰਾ ਹੀ ਹੈ

  • @Jagjeet-kaur57
    @Jagjeet-kaur57 Місяць тому +67

    ਬੇਸ਼ੱਕ ਧੀਏ ਦੁੱਖ ਕੱਟੇ ਨੇ ਪਰ ਵੱਡੇ ਭਾਗ ਨੇ ਤੁਹਾਡੇ ਇੰਨੀ ਵੱਡੀ ਸੇਵਾ ਪ੍ਰਮਾਤਮਾ ਨੇ ਤੁਹਾਡੇ ਉੱਤੇ ਲਗਾਈ ਪ੍ਰਣਾਮ ਸ਼ਹੀਦਾਂ ਦੇ ਪਰਿਵਾਰਾਂ ਨੂੰ

  • @rajwantkaur5031
    @rajwantkaur5031 Місяць тому +112

    ਭੈਣ ਤੇਰੇ ਪਿਤਾ ਜੀ ਦੀ ਕੁਰਬਾਨੀ ਬਹੁਤ ਵੱਡੀ ਆ

    • @user-pe1gn9pc4m
      @user-pe1gn9pc4m Місяць тому

      Tusi aukhe time kithe c 38 saal ho gya

    • @palwindersingh3731
      @palwindersingh3731 Місяць тому +1

      BHENN JI AMRIT KAUR NU AND PARIWAAR NU LAKHA WAAR SATKAAR SAHIT SAT SIRI AKAAL JI. RABBA BACHIA NU HUN KHUSHIA BAKHSHO JI. BHUT DUKH DEKHIA BACHIA NE.

    • @kawalpreetkaur3610
      @kawalpreetkaur3610 Місяць тому

      🙏🙏🙏🙏🙏

    • @Harmandeol2323A
      @Harmandeol2323A Місяць тому

      ​@@user-pe1gn9pc4mਤੇਰਾ ਕਿਉਂ ਢਿੱਡ ਦੁਖੀ ਜਾਦਾ

    • @user-nm7to4tl1r
      @user-nm7to4tl1r Місяць тому

      Eh har ik nu comment Kari janda teri ki den a sikh koum nu tu das

  • @gurpalsingh5609
    @gurpalsingh5609 Місяць тому +28

    ਵਾਹਿਗੁਰੂ ਜੀ ਇਸ ਧੀ ਉੱਤੇ ਮੇਹਰ ਭਰਿਆ ਹਥ ਰੱਖਣ ਜੀ ਅਤੇ ਖੁਸੀਆਂ ਬਖਸ਼ੇ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @parminderbhagta4320
    @parminderbhagta4320 Місяць тому +12

    ਬਾਈ ਯਾਰ ਧੰਨਵਾਦ ਤੇਰਾ ਤੇ ਤੇਰੇ ਚੈਨਲ ਦਾ ਬਹੁਤ ਸ਼ਲਾਘਾਯੋਗ ਕੰਮ ਕੀਤਾ ਤੁਸੀਂ ਇਸ ਭੈਣ ਜੀ ਨੂੰ ਜ਼ਿਆਦਾ ਤੋਂ ਜ਼ਿਆਦਾ ਕਬਰ ਕਰਿਆ ਕਰੋ ਯਾਰ ਸਾਡੇ ਕੋਲ ਹੋਰ ਕੀ ਸਰਮਾਇਆ ਇਨ੍ਹਾਂ ਨੂੰ ਸਾਂਭ ਲਿਆ ਜਾਵੇ

  • @gurinderpalgrewal5878
    @gurinderpalgrewal5878 Місяць тому +64

    ਸਾਨੂੰ ਮਾਣ ਹੈ ਬੇਟਾ ਸਰਦਾਰ ਬੇਅੰਤ ਸਿੰਘ ਜੀ ਤੇ ਦੁੱਖਾ ਦੇ ਦਿਨ ਲੰਘ ਗਏ ਵਾਹਿਗੁਰੂ ਜੀ ਕਿਰਪਾ ਕਰਨਗੇ

  • @ranjitSingh-dj5pr
    @ranjitSingh-dj5pr Місяць тому +49

    ਤਹਡੇ ਪਿਤਾ ਜੀ ਦੀ ਕੁਰਬਾਨੀ ਹਮੇਸ਼ਾ ਸਿੱਖ ਕੌਮ ਲਈ ਪ੍ਰੇਰਿਤ ਹੈ ਬੇਅੰਤ ਸਿੰਘ ਹਮੇਸ਼ਾ ਅਮਰ ਰਹੇ

  • @pargatsingh2652
    @pargatsingh2652 Місяць тому +133

    ਕੌਮ ਨੂੰ ਚਾਹੀਦਾ 2029 ਵਿੱਚ ਇਸ ਭੈਣ ਅਨੰਦਪੁਰ ਸਾਹਿਬ ਤੋ MP ਬਣਾਇਆ ਜਾਵੇ
    ਬਹੁਤ ਦੁੱਖ ਪਹੁੰਚਿਆ

    • @jassbir1363
      @jassbir1363 Місяць тому +4

      True ji 100%

    • @SahilKhan-md7fe
      @SahilKhan-md7fe Місяць тому +3

      Belkul.sahe.kehaea.ana.kutea.da.pat.ne.bharda.

    • @nirmalsinghbajwa8708
      @nirmalsinghbajwa8708 Місяць тому +7

      ​@@jassbir136329 ਕਿਓਂ ਦੋ ਸਾਲ ਪਹਿਲਾਂ 27 ਵਿੱਚ ਕਿਓਂ ਨਹੀਂ 2027 ਵਿੱਚ ਐਮ ਐਲ ਏ ਬਣਾਇਆ ਜਾਵੇ

    • @akshbrar1074
      @akshbrar1074 Місяць тому +1

      ਸਾਰੇ ਇੱਕ ਪਰਵਾਰ ਚੋਂ ਹੀ ਬਣੀ ਜਾਣੇ ਚਾਹੀਦੇ ਆ ਕੌਮ ਚ ਤਾਂ ਬਹੁਤ ਪਰਵਾਰ ਆ ਜਿਹਨਾਂ ਦੀ ਕੁਰਬਾਨੀ ਆਂ

    • @akshbrar1074
      @akshbrar1074 Місяць тому +5

      ​@@nirmalsinghbajwa8708ਭਾਈ ਕੇਹਰ ਸਿੰਘ ਦੇ ਪਰਵਾਰ ਨੂੰ ਲੋੜ ਆ 27 ਚ ਜਤੌਣ ਦੀ

  • @rajvirgill5162
    @rajvirgill5162 Місяць тому +81

    ਭੈਣ ਤੁਸੀਂ ਵੀ ਜਿੱਤ ਜਾਵੋਗੇਂ ਵੋਟਾਂ ਵਿੱਚ
    ਤੁਹਾਡੇ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਆ,

  • @Singhsbhagurudwara
    @Singhsbhagurudwara Місяць тому +37

    ਅਕਾਲੀ ਦਲ ਦੀ ਸਿਰਜਣਾ ਸਹੀਦ ਪ੍ਰਵਾਰਾ ਲਈ ਤੇ ਗੁਰਦੁਆਰੇ ਆ ਦੀ ਸਾਭ ਸਬਾਲ ਲਈ ਹੋਈ ਸੀ।ਪਰ ਅਕਾਲੀ ਦਲ ਨੇ ਆਪਣੇ ਘਰ ਭਰ ਲਏ। ਸਹੀਦ ਪਰਿਵਾਰਾ ਦੀ ਸਾਰ ਨੀ ਲਈ। ਕੌਮ ਅਕਾਲੀ ਲੀਡਰਸ਼ਿਪ ਨੂੰ ਕਦੇ ਮਾਫ ਨਹੀ ਕਰੂ। ਹੁਣ ਲੋੜ ਨਮੇ ਅਕਾਲੀ ਦਲ ਦੀ ਸਿਰਜਣਾ ਕਰਨ ਦੀ।ਸਾਡੀ ਧੀ ਦੀ ਇੰਟਰਵਿਊ ਸੁਣ ਕੇ ਬੜਾ ਮਨ ਭਾਵਕ ਹੋਇਆ। ਗੁਰੂ ਰਾਮਦਾਸ ਸਹਿਬ ਜੀ ਇਸ ਧੀ ਦੇ ਸਾਰੇ ਪਰਿਵਾਰ ਸਿਰ ਮਹਿਰ ਭਰਿਆ ਹੱਥ ਰੱਖਣ।

  • @user-em5nl5tx2b
    @user-em5nl5tx2b Місяць тому +22

    ਸਾਡੀ ਕੌਮ ਦਾ ਖ਼ਜ਼ਾਨਾ ਸਾਰੇ ਦਾ ਉਹਨਾਂ ਲੀਡਰਾਂ ਹੱਥ ਹੈ ਜੋ ਗੁਰੂ ਦੇ ਸਿੱਖਾਂ ਦੇ ਦੁਸ਼ਮਣ ਹਨ । ਜਿਸ ਤਰਾਂ ਸਿਆਸੀ ਅਤੇ ਧਾਰਮਿਕ ਅਤੇ ਉਹ ਕਦੇ ਵੀ ਨਹੀ ਚਾਹੁੰਦੇ ਜਿਹਨਾ ਨੇ ਕੌਮ ਲਈ ਕੁਰਬਾਨੀ ਕੀਤੀ ਹੈ ਉਹਨਾਂ ਨੂੰ ਸੱਦ ਕੇ ਸਤਿਕਾਰੀਏ ! ਕਿਓਕਿ ਉਹਨਾਂ ਆਪਣੀ ਕੁਰਸੀ ਦਾ ਖ਼ਤਰਾ ਮਹਿਸੂਸ ਹੁੰਦਾ ਹੈ। ਪੰਜਾਬ ਦਾ ਸਿੱਖ ਵੀ ਸੁੱਤਾ ਹੀ ਪਿਆ ਹੈ।

  • @kirat881
    @kirat881 Місяць тому +13

    ਇਸ ਭੈਣ ਨੂੰ ਭੀ MLA ਜਾਂ MP ਜਰੂਰ ਬਣਾਓ ਪੰਜਾਬੀਓ ਇਸ ਭੈਣ ਦੀ ਭੀ ਕੁਰਬਾਨੀ ਬਹੁਤ ਬੱਡੀ ਹੈ ।

  • @SukhrajKaur-pq5zb
    @SukhrajKaur-pq5zb Місяць тому +10

    ਪ੍ਰਣਾਮ ਸ਼ਹੀਦ ਭਾਈ ਬੇਅੰਤ ਜੀ ਦੀ ਕੁਰਬਾਨੀ ਨੂੰ ਨਮਸਕਾਰ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @balwantsingh637
    @balwantsingh637 Місяць тому +18

    ਅਕਾਲੀ ਦਲ ਜੀਹਨੂੰ ਪੰਥਕ ਪਾਰਟੀ ਕਹਿੰਦੇ ਨੇ ਤੇ ਸਿੱਖਾ ਦੀਸਿਰਮੋਰ ਸ਼੍ਰੋਮਣੀ ਕਮੇਟੀ ਨੇ ਕੀ ਦਿਤਾ ਇਸ ਪਰਵਾਰ ਨੂੰ ਸਭ ਦੁਨੀਆਂ ਮਤਲਵ ਦੀ ਹੈ ਕੋਈ ਨੀ ਪੁੱਛਦਾ ਬਾਅਦ ਚ

  • @gurmeetsinghgurmeetsingh2599
    @gurmeetsinghgurmeetsingh2599 Місяць тому +52

    ਕੌਮ ਦੇ ਹੀਰਿਆਂ ਦੇ ਬੱਚੇ ਨੇ। ਸਿੱਖ ਕੌਮ ਇਨ੍ਹਾਂ ਨੂੰ ਸਾਂਭੇ

  • @PANJABICLIPCUT
    @PANJABICLIPCUT Місяць тому +37

    ਜੇ ਤੁਸੀਂ ਬਾਦਲ ਪਰਿਵਾਰ ਵਿਚ ਹੁੰਦੀ SGPC ਥੋਡੇ ਪਿੱਛੇ ਪਿੱਛੇ ਘੁੰਮਦੀ ਧਾਮੀ ਥੋਡੇ ਪੈਰਾਂ ਚ ਪਿਆ ਹੁੰਦਾ ਫਰਕ ਬਸ ਤੁਸੀਂ ਕੌਮ ਲਈ ਕੀਤਾ ਤੇ ਕੌਮ ਵਾਲਿਆਂ ਨੂੰ SGPC ਬਸ ਸਰੋਪਾ ਦਿੰਦੀ ਐ ਹੋਰ ਕੁੱਝ ਨਹੀਂ 😢

    • @PANJABICLIPCUT
      @PANJABICLIPCUT Місяць тому +3

      ਵਾਹਿਗੁਰੂ ਜੀ

    • @jassbir1363
      @jassbir1363 Місяць тому +1

      ਨਹੀ ਬਾਈ ਜੀ , ਸਰੋਮਣੀ ਕਮੇਟੀ ਵਿੱਚ ਨੋਕਰੀ ਵੀ ਦੇ ਸਕਦੀ ਹੈ ਜੀ ।

    • @HarjeetSingh-sr9cf
      @HarjeetSingh-sr9cf Місяць тому +1

      ​@@jassbir1363ਇਹ ਤੁਹਾਡੀ ਸੋਚ ਹੈ ਵੀਰ ਜੀ ਪਰ ਇਹ ਆਸਲ ਵਿੱਚ ਕੌਮ ਦੇ ਹੀਰੇ ਸੀ ਨੋਕਰੀ ਤੋਂ ਬਿਨਾਂ ਹੀ ਇਹਨਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸੀ ਦੁੱਖ ਦੀ ਗੱਲ ਇਹ ਹੈ ਕਿ ,S, G, P, C,ਨੇ ਧਿਆਨ ਨਹੀਂ ਦਿੱਤਾ ਗੁਰੂ ਰਾਮਦਾਸ ਜੀ ਕਿਰਪਾ ਕਰਨ ਇਹਨਾਂ ਤਿੰਨਾਂ ਭੈਣ ਭਰਾ ਅਤੇ ਇਹਨਾਂ ਦੇ ਬੱਚਿਆਂ ਨੂੰ ਅੱਗੇ ਕੋਈ ਵੀ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏

    • @jassbir1363
      @jassbir1363 Місяць тому +1

      @@HarjeetSingh-sr9cf ਸਹੀ ਹੈ ਜੀ ਆਪ ਜੀ ਦੀ ਰਾਇ ਬਿਲਕੁੱਲ ।

    • @jagtarsinghbassi395
      @jagtarsinghbassi395 Місяць тому +1

      Waheguru ji

  • @user-mh9nl4pf4b
    @user-mh9nl4pf4b Місяць тому +8

    ਭਾਈ ਸਾਹਿਬ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਕੋਟ ਕੋਟ ਪੂਨਮ ਭੈਣ ਜੀ ਵਾਹਿਗੁਰੂ ਸਿਰ ਤੇ ਹੱਥ ਰੱਖ

  • @user-on7ps2bx9t
    @user-on7ps2bx9t Місяць тому +4

    ਤੁਹਾਡੇ ਕੋਲ ਬਹੁਤ ਵੱਡਾ ਸਰਮਾਇਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਅੰਗ ਸੰਗ ਨਾਲ ਰਹਿੰਦੇ ਆ ਅਸੀਂ ਕਿਉਂ ਲੋਕਾਂ ਵੱਲ ਦੇਖੀਏ ਅਸੀਂ ਆਪਣੇ ਪਾਤਸ਼ਾਹ ਵੱਲ ਦੇਖੀਏ ਆਪਣੇ ਪਿਤਾ ਵੱਲ ਦੇਖਣਾ ਗੁਰੂ ਨੇ ਸੇਵਾ ਲਈ ਕੀਤੀ

  • @armaansinghsidhu3796
    @armaansinghsidhu3796 Місяць тому +6

    ਸਲੂਟ ਹੈ ਇਸ ਬੀਬਾ ਨੂੰ ਜਿਵੇ ਇਸ ਬੀਬਾ ਨੇ ਮਾਤਾ ਪਿਤਾ ਦੇ ਜਾਣ ਪਿਛੋ ਦੋ ਛੋਟੇ ਭਰਾਵਾਂ ਨੂੰ ਸੰਭਾਲਣਾ ਤੇ ਮਾਤਾ। ਪਿਤਾ ਦੇ ਜਾਣ ਦੀ ਸੱਟ ਬਹੁਤ ਵੱਡੀ ਗੱਲ ਹੈ ਜੀ ਗੱਲਾਂ ਸੁਣੀਆਂ ਨਹੀ ਜਾ ਰਹੀਆਂ ਇੰਨਾ ਨੇ ਬਰਦਾਸ਼ਤ ਕੀਤੀਆਂ ਬਹੁਤ ਬਹਾਦਰ ਬੱਚੀ ਹੈ ਸਾਡੇ ਲਈ ਕਿੰਨੀ ਸ਼ਰਮ ਦੀ ਗੱਲ ਹੈ ਅਸੀ ਕਿਵੇ ਡਰਦੇ ਮਾਰੇ ਆਪਣਿਆਂ ਤੋ ਵੀ ਦੂਰ ਭੱਜਣ ਲੱਗ ਜਾਂਦੇ ਹਾਂ ਜਦੋ ਕਿ ਬੱਚਿਆਂ ਨੂੰ ਬਾਅਦ ਚ ਤਾਂ ਸੰਭਾਲ ਸਕਦੇ ਸੀ 🙏❤️😞

  • @naturalfarm6342
    @naturalfarm6342 Місяць тому +24

    ਇਹ ਭੈਣ ਦੀ ਕੁਰਬਾਨੀ ਵੀ ਬਹੁਤ ਵੱਡੀ ਹੈ ਭੈਣ ਜੀ ਸਾਰਾ ਪੰਥ ਤੁਹਾਡੇ ਨਾਲ ਹੈ ਸਮਾਂ ਆਉਣ ਤੇ ਤੁਹਾਨੂੰ ਮਾਣ ਦਿਤਾ ਜਾਏਗਾ

  • @pawandhillon9219
    @pawandhillon9219 Місяць тому +10

    ਇਸ ਤੋਂ ਪਹਿਲਾਂ ਪਤਾ ਨਹੀਂ ਸੀ ਹੁਣ ਸਭ ਤੁਹਾਡੇ ਨਾਲ ਆ

  • @NirmalSingh-bz3si
    @NirmalSingh-bz3si Місяць тому +33

    ਸਰਦਾਰ ਬੇਅੰਤ ਸਿੰਘ ਦੀ ਕੁੜੀ ਵੀ ਕਿਡੀ ਸਿਆਣੀ ਆ ਯਾਰ ਇਸ ਕੁੜੀ ਨੂੰ ਐਮ ਐਲ ਏ ਜਾਂ ਐਮ ਪੀ ਬਣਾਇਆ ਜਾਵੇ ,, ,🎉🎉🎉🎉ਸਸਅ ਬੇਟਾ ,,

    • @akshbrar1074
      @akshbrar1074 Місяць тому +1

      ਬਾਈ ਜੀ ਮੈਂ ਫਰੀਦਕੋਟ ਇਲੈਕਸ਼ਨ ਚ ਰਿਹਾ ਭਾਈ ਬੇਅੰਤ ਸਿੰਘ ਪਰਵਾਰ ਦੋ ਮੈਂਬਰਾਂ ਨੂੰ ਪਹਿਲਾਂ MP ਬਣਾਏ ਤੇ ਹੁਣ ਵੀ ਭਾਈ ਸਰਬਜੀਤ ਸਿੰਘ ਨੂੰ ਜਿਤਾ ਦਿੱਤਾ ਤੇ ਭਾਈ ਬੇਅੰਤ ਸਿੰਘ ਦੇ ਦੂਜੇ ਮੁੰਡੇ ਦਾ ਵਿਦੇਸ਼ ਚ ਵਧੀਆ ਕਾਰੋਬਾਰ ਆ ਪਰ ਭਾਈ ਕੇਹਰ ਸਿੰਘ ਦਾ ਪਰਵਾਰ ਬਹੁਤ ਹੀ ਗਰੀਬੀ ਚ ਆ ਤੇ ਭਾਈ ਕੇਹਰ ਸਿੰਘ ਦਾ ਮੁੰਡਾ ਭਾਈ ਸਤਵੰਤ ਸਿੰਘ ਸਿਆਣਾ ਵੀ ਆ

  • @akshbrar1074
    @akshbrar1074 Місяць тому +16

    ਜਿੱਥੇ ਬਾਬਾ ਠਾਕੁਰ ਸਿੰਘ ਨੇ ਮੱਦਦ ਕੀਤੀ ਉੱਥੇ ਬਾਬਾ ਜੋਗਿੰਦਰ ਸਿੰਘ ਨੇ ਵੀ ਬੀਬੀ ਬਿਮਲ ਕੌਰ ਦਾ ਸਾਥ ਦਿੱਤਾ

  • @sukhwindersidhu9105
    @sukhwindersidhu9105 Місяць тому +13

    ਵੀਰ ਜੀ ਸਰਬਜੀਤ ਸਿੰਘ ਖਾਲਸਾ ਹੁਣ ਐਮ ਪੀ ਬਣ ਗਏ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬੀਬੀ ਬਿਮਲ ਕੌਰ ਖਾਲਸਾ ਜੀ ਦੀ ਮੌਤ ਬਾਰੇ ਲੋਕ ਸਭਾ ਵਿੱਚ ਅਵਾਜ਼ ਉਠਾਉਣ ਅਤੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ। ਬੇਸ਼ੱਕ ਪੰਜਾਬ ਦੇ ਲੋਕ ਜਾਣਦੇ ਕਿ ਜਿਵੇਂ ਸੁਖਦੇਵ ਸਿੰਘ ਖੁੱਡੀਆਂ ਵਾਲੇ ਦੀ ਮੌਤ ਅਤੇ ਬੀਬੀ ਬਿਮਲ ਕੌਰ ਖਾਲਸਾ ਜੀ ਦੀ ਮੌਤ ਪਿੱਛੇ ਕੋਈ ਰਾਜ਼ ਹੈ

  • @surjitsingh6134
    @surjitsingh6134 Місяць тому +18

    ਗ਼ਦਾਰ ਸਿੱਖ ਆਗੂਆਂ ਦੇ ਬਦੌਲਤ ਇਹ ਸਭ ਆਪ ਜੀ ਦੇ ਪਰਿਵਾਰ ਨਾਲ਼ ਹੋਇਆ ਬੀਬਾ ਬਹੁਤ ਅਫਸੋਸ।
    ਸਲਾਮ ਹੈ ਆਪ ਜੀ ਦੇ ਪਰਿਵਾਰ ਨੂੰ।

  • @AmarjeetSingh-cg5gk
    @AmarjeetSingh-cg5gk Місяць тому +12

    ਅਸੀਂ ਤਾਂ ਪਹਿਲੀ ਵਾਰ ਸੁਣਿਆ ਬੇਅੰਤ ਸਿੰਘ ਸੂਰਮੇ ਦੇ ਪਰਿਵਾਰ ਬਾਰੇ ਕਿਸੇ ਮੀਡੀਆ ਨੇ ਨਹੀਂ ਵਖਾਇਆ ਪਰਿਵਾਰ ਭੈਣ ਵਿਮਲ ਕੌਰ ਬਾਰੇ ਬੱਚਿਆਂ ਬਾਰੇ ਪਹਿਲੀ ਵਾਰ ਸੁਣਿਆ ਹੈ ਕਮਾਲ ਹੋਗੀ ਕਿਨੇਂ ਕਿਰਤ ਘਾਣ ਸੀ ਲੀਡਰ ਤੇ ਸਰਕਾਰ ਆ ਸ਼ਰਮ ਕਰੌ ਚੱਵਲੌ ਜੌਕਰ ਲੀਡਰੌ ਜਿਨ੍ਹਾਂ ਨੇ ਪਾਤਸ਼ਾਹ ਦੇ ਤਖਤ ਨੂੰ ਢਹਾਉਣ ਵਾਲੀਆਂ ਸੌਧੀਆ ਕਿਸੇ ਸਰਕਾਰ ਜਾ ਲੀਡਰਾਂ ਨੇ ਨਹੀਂ ਦੱਸਿਆ ਇਹ ਬੱਚੇ ਨੇਂ ਬੇਅੰਤ ਸਿੰਘ ਸੂਰਮੇ ਦੇ

  • @karamjitkaur4951
    @karamjitkaur4951 Місяць тому +13

    ਸਲਾਮ ਹੈ ਇਸ ਸ਼ਹੀਦ ਪਰਿਵਾਰ ਨੂੰ ਜੀ।

  • @DeepGill-wg2ur
    @DeepGill-wg2ur Місяць тому +10

    ਭੈਣੇ ਤੁਹਾਡੇ ਪਿਤਾ ਜੀ ਮਾਤਾ ਜੀ ਵਰਗਿਆਂ ਦੇ ਕਰ ਹੀ ਸਿੱਖ ਕੌਮ ਹੀ ਬਚੀ ਆ ਨਈਂ ਅੱਜਕਲ੍ਹ ਦਿੱਲੀ ਦੇ ਦਿੱਲੀ ਬਹੁਤ ਫਿਰਦੇ ਆ ਭੰਤੇ ਬੁੱਚੜ ਵਰਗੇ ਸਲਾਮ ਆ ਸੱਚੇ ਸੁੱਚੇ ਸ਼ਹੀਦਾਂ ਨੂੰ 🙏

  • @harpreetsinghthind2816
    @harpreetsinghthind2816 Місяць тому +10

    🙏🚩ਵਾਹਿਗੁਰੂ,,, ਆਪਾ ਸਾਰੇ ਇਸ ਧੀ ਨੂੰ mla ਬਣਾ ਲੀਯੇ,,,, 2027,,,ਵਿਚ 🚩

  • @shamshermanes2315
    @shamshermanes2315 Місяць тому +26

    ਮਾਪਿਆ ਤੋ ਬਿਨਾ ਬਚਿਆ ਦੀ ਜ਼ਿੰਦਗੀ ਰੁਲ ਜਾਂਦੀ ਹੈ ਤੇ ਭਾਈ ਬਿਅੰਤ ਸਿੰਘ ਜੀ ਤੇ ਬੀਬੀ ਬਿਮਲ ਕੌਰ ਜੀ ਨੇ ਸਿੱਖ ਪੰਥ ਲਈ ਕੌਮ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਅਤੇ ਓਹਨਾ ਦੀ ਮੌਤ ਤੋਂ ਬਾਦ ਓਹਨਾ ਦੇ ਬਚਿਆ ਨੇ ਬਹੁਤ ਮੁਸ਼ਕਿਲ ਦੀ ਜ਼ਿੰਦਗੀ ਦੇਖੀ ਸਿੱਖ ਕੌਮ ਕਦੇ ਵੀ ਭਾਈ ਬਿਅੰਤ ਸਿੰਘ ਜੀ ਤੇ ਬੀਬੀ ਬਿਮਲ ਕੌਰ ਜੀ ਦੀ ਕੁਰਬਾਨੀ ਨੂੰ ਕਦੇ ਭੁਲਇਆ ਨਹੀਂ ਜਾ ਸਕਦਾ ਐਸਜੀਪੀਸੀ ਨੂੰ ਇਹਨਾਂ ਦੀ ਪਰਿਵਾਰ ਦੀ ਪਰਵਰਿਸ਼ ਕਰਨੀ ਚਾਹੀਦੀ ਸੀ ਲੇਕਿਨ ਹੁਣ ਵੀ ਕੌਮ ਨੇ ਭਾਈ ਸਰਬਜੀਤ ਸਿੰਘ ਜੀ ਦਾ ਸਾਥ ਦੇ ਕੇ ਬਹੁਤ ਵਧੀਆ ਕੀਤਾ ਅੱਗੇ ਵੀ ਇਸ ਪਰਿਵਾਰ ਦੀ ਸਪੋਰਟ ਕਰੋ ਇਹਨਾਂ ਦੀ ਹੈਲਪ ਕਰੋ

    • @sukhdevsinghsohi1951
      @sukhdevsinghsohi1951 16 годин тому

      hey wahagur koi v. interviow nahi hogi sister ji super super ho

  • @baljitsingh8757
    @baljitsingh8757 Місяць тому +10

    Waheguru jee ! Even today we salute you because ਤੁਆਡੇ ਪਿਤਾ ਜੀ ਨੇ ਸਿੰਖ ਕੌਮ ਦੀ ਪੱਗ ਮੁੜ ਕੇ ਸਿਰ ਉਪਰ ਰੱਖੀ ਜੀ ! Even in USA ਸ਼ਹੀਦਾਂ ਦੇ ਨਾਮ ਪਰ ਲੱਖਾ dollars ਇਕੱਠੇ ਕਰ ਲਏ ਪਰ ਸ਼ਹੀਦਾਂ ਦੇ ਪਰਿਵਾਰਾਂ ਦੀ help ਨਹੀ ਕੀਤੀ 🙏

  • @gurmailsingh3766
    @gurmailsingh3766 Місяць тому +15

    ਬੇਅੰਤ ਸਿੰਘ ਤਾ ਸਿੱਖ ਕੌਮ ਦਾ ਹੀਰਾ ਸੀ

  • @Karmjitkaur-gk1xq
    @Karmjitkaur-gk1xq Місяць тому +4

    ਬਹੁਤ ਦਰਦ ਭਰੀ ਕਹਾਣੀ ਹੁੰਦੀ ਐ ਭਰਾਵਾ ਬਿਨਾਂ ਮਾਂ ਬਾਪ ਦੇ ਬਁਚਿਆਂ ਦੀ ਇਹ ਤਾਂ ਤੁਸੀਂ ਵੀ ਸੋਚ ਸਕਦੇ ਹੋਂ ਬਾਕੀ ਜਿਸ ਯੋਧੇ ਨੇ ਆਪਣੀ ਜਿੰਦਗੀ ਕੌਮ ਦੇ ਲੇਖੇ ਲਾ ਦਿਁਤੀ ਹੋਵੇ ਉਹ ਤਾਂ ਉਸ ਪਰਿਵਾਰ ਨੂੰ ਹੀ ਪਤਾ ਬਾਕੀ ਰਁਬ ਰਾਖਾ ਵੀਰਾ

  • @AmarSingh-rq5ub
    @AmarSingh-rq5ub Місяць тому +21

    ਇਕ ਵਾਰ ਕੇ ਪੀ ਐਸ ਗਿੱਲ ਦੇ ਗਲ ਪੈ ਗਈ ਸੀ ਬੀਬੀ ਵਿਮਲ ਕੌਰ ਖਾਲਸਾ ਉਹ ਬਹੁਤ ਦਲੇਰ ਔਰਤ ਸੀ

  • @Idyllic_World
    @Idyllic_World Місяць тому +24

    ਸ਼ਹੀਦ ਮਾਂ ਬਾਪ ਦੀ ਔਲਾਦ ਨੇ ਬਹੁਤ ਦੁੱਖ ਝਲੇ ਹਨ । ਇਸ ਪਰਿਵਾਰ ਦਾ ਕਰਜਾ ਕੌਮ ਰਹਿੰਦੀ ਦੁਨੀਆਂ ਤਕ ਨਹੀਂ ਉਤਾਰ ਸਕਦੀ ।

  • @Jagjeet-kaur57
    @Jagjeet-kaur57 Місяць тому +39

    ਜੇਕਰ ਪਿੱਛੇ ਸੋਚ ਦੇ ਫਿਰ ਇਹ ਸੇਵਾ ਨਹੀਂ ਸੀ ਹੋਣੀ ਕੁਰਬਾਨੀ ਪਰਿਵਾਰ ਨੂੰ ਪੁੱਛ ਕੇ ਨਹੀਂ ਕੀਤੀ ਜਾਂਦੀ

    • @HarjeetSingh-sr9cf
      @HarjeetSingh-sr9cf Місяць тому

      ਉਹ ਗੱਲ ਤਾਂ ਬਿਲਕੁਲ ਠੀਕ ਹੈ ਜੀ ਪਰ ਜਿਹੜੇ ਧਰਮ ਦੇ ਠੇਕੇਦਾਰ ਬਣੇਂ ਬੈਠੇ ਹਨ ਉਨ੍ਹਾਂ ਨੇ ਕੋਈ ਸਾਰ ਨਹੀਂ ਲਈ ਪਹਿਲਾਂ ਇਹ ਤਿੰਨੋਂ ਭੈਣ ਭਰਾ ਛੋਟੇ ਸੀ ਤਾਂ ,S, G, P, C ਨੇ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਸ਼ੁਕਰ ਹੈ ਵਾਹਿਗੁਰੂ ਜੀ ਦਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੁਣ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਬੇਨਤੀ ਹੈ ਕਿ ,S, G, P, C, ਜਿਸ ਨੂੰ ਇੱਕ ਹੀ ਘਰ ਪਰਿਵਾਰ ਤੋਂ ਚੱਲਦੀ ਉਸ ਤੋਂ ਛੁਟਕਾਰਾ ਪਾਉਣ ਲਈ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ ਜੀ ਵਾਹਿਗੁਰੂ ਜੀ ਅਸਲ ਵਿੱਚ ਇਹ ਸਿੱਖ ਕੌਮ ਦੇ ਹੀਰੇ ਹਨ ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏

  • @user-dh6xp7tw6o
    @user-dh6xp7tw6o Місяць тому +14

    ਧੰਨ ਭਾਈ ਸਤਵੰਤ ਸਿੰਘ ਜ਼ਿੰਦਾਬਾਦ

  • @user-gy5nn8kd7j
    @user-gy5nn8kd7j Місяць тому +14

    ਭੈਣ ਜੀ ਤੁਸੀਂ ਅੱਗੇ ਆਓ । ਇਕ ਐਨ-ਜੀ-ਓ ਬਣਾਓ ।ਅਸੀਂ ਤੁਹਾਡੇ ਨਾਲ ਆਂ। ਜਿੱਥੇ ਸ਼ਹੀਦ ਸਿੰਘਾਂ ਪਰਵਾਰਾਂ ਦੀ ਸੰਭਾਲ਼ ਹੋ ਸੱਕੇ।

  • @mishtygill1984
    @mishtygill1984 Місяць тому +22

    ਸ਼ਰਮ ਆਉਣੀ ਚਾਹੀਦੀ ਆ ਜੋ ਕਹਿੰਦੇ ਰਹੇ ਕਿ ਉਹ ਪੰਥ ਦੀ ਸੇਵਾ ਕਰਦੇ ਨੇ .ਅਕਾਲੀਦਲ ਵਾਲੇ ਸਿਰਫ ਅਪਣੇ ਪੇਸ਼ੇ ਇਕੱਠੇ ਕਰਦੇ ਰਹੇ.ਭੇਣ ਜੀ ਸਾਨੂੰ ਮਾਂਣ ਹੇ ਤੁਹਾਡੇ ਤੇ .ਵਾਹਿਗੁਰੂ ਤੁਹਾਨੁੰ ਤੰਦਰੁਸਤੀਆਂ ਬਖਸ਼ਣ .ਸਾਡੇ ਲੀਡਰ ਵਿਕਾਉ ਹੀ ਰਹੇ ਹਮੇਸ਼ਾ

  • @MaanSingh-rt6gt
    @MaanSingh-rt6gt Місяць тому +4

    ਪੂਰੀ ਦੁਨੀਆਂ ਦੇ ਸਿੱਖਾਂ ਲਈ ਤੁਹਾਡਾ ਸਤਿਕਾਰ ਸਭਤੋਂ ਉਪਰ ਆ ਵਾਹਿਗੁਰੂ ਕਿਰਪਾ ਕਰਨ ਅਸੀ ਆਪਣੀ ਪਿਆਰੀ ਭੈਣ ਨੂੰ ਵੀ mp ਜਿਤਾ ਕੇ ਪਾਰਲੀਮੈਂਟ ਚ ਭੇਜੀਏ

  • @sukhdeepkaur9555
    @sukhdeepkaur9555 Місяць тому +17

    ਬੇਟਾ ਬਹੁਤ ਦੁੱਖ ਹੋਇਆ। ਪਤਾ ਤਾ ਪਹਿਲਾ ਵੀ ਸੀ ਪਰ ਤੈਨੂੰ ਦੇ ਕੇ ਤੇਰੇ ਮੂੰਹ ਸੁਣ ਕੇ ਬਹੁਤ ਰੋਣਾ ਆਇਆ।

  • @KuldeepSingh-ux4ud
    @KuldeepSingh-ux4ud Місяць тому +10

    ਵੇਖ ਭੈਣੇ ਜਿੰਨਾਂ ਨੇ ਤੁਹਾਡੇ ਪਰਿਵਾਰ ਦੀ ਸ਼ਹਾਦਤ ਨੂੰ ਰੋਲਿਆ ਅੱਜ ਪੰਜਾਬ ਦੇ ਨੌਜਵਾਨਾ ਨੇ ਉਹਨਾਂ ਨੂੰ ਹਮੇਸ਼ਾ ਲਈ ਘਰ ਬਿਠਾਂ ਦਿੱਤਾਂ । ਆਪਣੇ-ਆਪ ਨੂੰ ਵੱਡੇ ਪੰਥਕ ਦੱਸਦੇ ਸਨ। ਹੁਣ ਅੱਗੇ ਸਮਾਂ ਤੁਹਾਡਾ ਏ।

  • @JagjitSingh_
    @JagjitSingh_ Місяць тому +15

    ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ੨੦੨੭ ਵਿੱਚ ਭੈਣ ਨੂੰ MLA ਜਰੂਰ ਬਣਾਉ ਜੀ

  • @jaswindersingh6019
    @jaswindersingh6019 Місяць тому +16

    ਸਚੀ ਸੁਚੀ ਰੂਹ ਆ। ਜਵਾਬ ਉਹੀ ਦਿੱਤੇ ਜਿਹੜੇ ਅਸਲ ਸੀ।ਕੋਈ ਵੀ ਜਵਾਬ ਕੋਲੋਂ ਨਹੀਂ ਬਣਾਇਆ।ਬੱਚੇ ਤਿੰਨੋ ਹੀ ਭੋਲੇ ਨੇ। ਸਿਆਸਤ ਕਰਨ ਵਾਲੀ ਫੈਮਲੀ ਨਹੀ ਆਂ। ਕੌਮ ਦੇ ਸਿਰ ਤੇ ਹੀ ਟਿਕੇ ਰੈਹ ਸਕਦੇ ਨੇ। ਸਿਆਸਤ ਏਨੀ ਗੰਦੀ ਚੀਜ ਆ ਕੇ ਨਾਲ ਰੈਹਣ ਵਾਲੇ ਹੀ ਲੱਤਾਂ ਖਿੱਚਣ ਲੱਗ ਪੈਂਦੇ ਨੇ। ਉਹਨਾ ਤੋਂ ਬਚਣਾ ਬਹੁਤ ਔਖਾ ਹੁੰਦਾ

    • @HarjeetSingh-sr9cf
      @HarjeetSingh-sr9cf Місяць тому

      ਬਿਲਕੁਲ ਸਹੀ ਗੱਲ ਹੈ ਜੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਨਾਲ ਗੁਰਸੇਵਕ ਸਿੰਘ ਜਵਾਹਰਕੇ ਹਨ ਸਾਨੂੰ ਉਨ੍ਹਾਂ ਤੇ ਮਾਣ ਹੈ ਅਤੇ ਬਹੁਤ ਹੀ ਸੂਝਵਾਨ ਇਨਸਾਨ ਹਨ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @Pannu.kulwindersingh
    @Pannu.kulwindersingh Місяць тому +14

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ।
    ਰਾਜਨੀਤਕ ਲੋਕਾਂ ਨੇ ਬਾਂਹ ਕਿਉਂ ਫੜਨੀ ਹੈ। ਉਨ੍ਹਾਂ ਨੂੰ ਵੋਟਾਂ ਤੱਕ ਮਤਲਬ ਹੈ।

  • @kuldipjhajj5085
    @kuldipjhajj5085 Місяць тому +27

    ਵਾਹਿਗੁਰੂ ਜੀ ਬਚਿਓ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।

  • @user-dh6xp7tw6o
    @user-dh6xp7tw6o Місяць тому +16

    ਜੇ ਬੇਅੰਤ ਸਿੰਘ ਇੰਦਰਾ ਨੂੰ ਨਾਂ ਮਾਰਦਾ ਸਿੱਖਾਂ ਦਾ ਬਹੁਤ ਘਾਣ ਹੋਣਾ ਸੀ

  • @ikjottimes8888
    @ikjottimes8888 Місяць тому +3

    ਪੁੱਤਰ ਜੀ ਕੌਮ ਨੇ ਤਾਂ ਬਹੁਤ ਕੁੱਝ ਦਿੱਤਾ ਹੈ 1989 ਵਿੱਚ ਤੁਹਾਡੀ ਮਾਤਾ ਅਤੇ ਤੁਹਾਡੇ ਦਾਦਾ ਜੀ ਨੂੰ MP ਕੌਮ ਨੇ ਹੀ ਬਣਾਇਆ ਸੀ ਹੁਣ 2024 ਵਿੱਚ ਤੁਹਾਡੇ ਭਰਾ ਭਾਈ ਸਰਬਜੀਤ ਸਿੰਘ ਮਲੋਆ ਨੂੰ MP ਵੀ ਕੌਮ ਨੇ ਹੀ ਬਣਾਇਆ ਹੈ ਕੋਈ ਇੱਕ ਲੀਡਰ ਮਾੜਾ ਹੋ ਸਕਦਾ ਹੈ ਪੂਰੀ ਕੌਮ ਨਹੀਂ ਮੈਂ ਖੁਦ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਬਰਸੀ ਮੌਕੇ ਭਾਈ ਸਰਬਜੀਤ ਸਿੰਘ ਮਲੋਆ ਨੂੰ ਕੁੱਝ ਮਾਇਆ ਦੇ ਕੇ ਆਇਆ ਹਾਂ

  • @PabbusinghPabbusingh-vb3po
    @PabbusinghPabbusingh-vb3po Місяць тому +9

    ਵਾਹਿਗੁਰੂ ਜੀ ਜੀ ਭੈਣ ਸਦਾ ਚੜ੍ਹਦੀ ਕਲਾ ਵਿਚ ਰਹਿਣ

  • @sukhdeepkaur9555
    @sukhdeepkaur9555 Місяць тому +11

    ਪ੍ਰਣਾਮ ਸ਼ਹੀਦ ਭਾਈ ਬੇਅੰਤ ਸਿੰਘ ਜੀ।

  • @surjansingh4737
    @surjansingh4737 Місяць тому +7

    ਵਾਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।

  • @Pargatsarao936
    @Pargatsarao936 Місяць тому +2

    ਬਹੁਤ ਦੁੱਖ ਲੱਗਦਾ ਜਦੋਂ ਕਿਸੇ ਸਹੀਦ ਦਾ ਪਰਿਵਾਰ ਦੇਖੀ ਦਾ ਇਹਨਾਂ ਦੇ ਨਾਮ ਵਰਤ ਵਰਤ ਕੇ ਮਾਨ ਵਰਗੇ ਅਬਦਾ ਘਰ ਭਰੀ ਬੈਠੇ ਨੇ ਵਾਹਿਗੁਰੂ ਜੀ ਮੇਹਰ ਰੱਖਣ ਆਉਣ ਵਾਲੀ ਜ਼ਿੰਦਗੀ ਸੋਖੀ ਹੋਵੇ ਪਰਿਵਾਰ ਦੀ 🙏🙏

  • @BaljitSingh-bj4vm
    @BaljitSingh-bj4vm Місяць тому +10

    ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਦਲ ਦਾ ਗਦਾਰਾਂ ਦਾ ਕਬਜ਼ਾ ਹੈ ਤੇ ਸੀ ਬੇਟਾ ਜੀ ਆਮ ਲੋਕ ਤੁਹਾਡੇ ਨਾਲ ਹਨ ਵਾਹਿਗੁਰੂ ਜੀ ਮੇਹਰ ਕਰਨ ਤੋਂ ਚੜ੍ਹਦੀ ਕਲਾ ਬਖਸ਼ਣ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @karamsingh5855
    @karamsingh5855 Місяць тому +15

    ਆਕਾਲ ਪੁਰਖ ਵਾਹਿਗੁਰੂ ਜੀ ਇਸ ਸਹੀਦਾ ਦੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਤੰਦਰੁਸਤੀਆ ਬਖਸਣ ਜੀ ਕਦੇ ਤਤੀ ਵਾਹ ਨਾ ਲੱਗੇ

  • @ssingh8393
    @ssingh8393 27 днів тому +1

    ਅਮਰ ਸ਼ਹੀਦਾਂ... ਬੇਅੰਤ ਸਿੰਘ ..ਸਤਵੰਤ ਸਿੰਘ ..ਕੇਹਰ ਸਿੰਘ ਦੀਆਂ ਮਹਾਨ ਸਹਾਦਤਾਂ ਨੂੰ ਲੱਖ ਲੱਖ ਪ੍ਣਾਮ❤🙏

  • @parminderkaurgill9000
    @parminderkaurgill9000 Місяць тому +20

    ਇਹ ਸੇਵਾ ਤੁਹਾਡੀ ਬਹੁਤ ਵੱਡੀ ਵਾਹਿਗੁਰੂ ਤੁਹਾਡੇ ਤੋ ਲਈ

  • @SukhwinderSingh-jg1je
    @SukhwinderSingh-jg1je Місяць тому +21

    ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਕੀਤੀ ਕੁਰਬਾਨੀ ਨੂੰ ਸਿਜਦਾ ਕਰਦੇ ਹਾਂ।

  • @shamdhiman8717
    @shamdhiman8717 Місяць тому +13

    ਕੌਮ ਮਸੰਦਾਂ ਨੂੰ ਪਛਾਣੇ ਨੋਹ ਮਾਸ ਦਾ ਰਿਸ਼ਤਾ ਕੌਮ ਦੇ ਗਦਾਰਾਂ ਨਾਲ ਪਛਾਣੋ ਜਾਗੋ ਸਿੱਖੋ ਜਾਗੋ

  • @kashmirsinghbathbath4362
    @kashmirsinghbathbath4362 Місяць тому +12

    ਮੇਰੇ ਵੀਰ, ਬਹੁਤ ਹੀ ਸਲਾਘਾਯੋਗ ਉਪਰਾਲਾ । ਕੌਮ ਦੇ ਦੁਸ਼ਮਣਾਂ ਨੂੰ ਸੋਧਾਂ ਲਾਉਣ ਵਾਲੇ ਬਹੁਤ ਸਾਰੇ ਸਿੰਘ ਜੇਲਾ ਚ ਬੰਦ ਹਨ, ਕਿਰਪਾ ਕਰਕੇ ,ਉਹਨਾਂ ਦੇ ਪਰਿਵਾਰਾਂ ਬਾਰੇ ਵੀ ਮੁਸਕਿਲਾ ਨੂੰ ਉਜਾਗਰ ਕਰਨਾ ,ਤਾਂ ਕਿ ਭੁਲੜ ਸਿੱਖ ਸੰਸਥਾਵਾਂ ਜਾਗ੍ਰਿਤ ਰਹਿਣ ।

  • @BalvirSingh-gn1ts
    @BalvirSingh-gn1ts Місяць тому +18

    ਬਾਦਲ,,20ਵੀਂ ਸਦੀ ਦਾ ਮਹਾਨ, ਗੱਦਾਰ ਹੈ

    • @NirmalSingh-bz3si
      @NirmalSingh-bz3si Місяць тому

      ਬਿਲਕੁਲ ਸੱਚ,,,,, ਬਾਦਲ ਨੇ ਹੀ ਪੰਜਾਬ ਨੂੰ ਹਿੰਦੋਸਤਾਨ ਕੋਲੇ ਵੇਚੀਂ ਰੱਖਿਆ ਸਿਰਫ ਤੇ ਆਪਣੇ-ਆਪਦੇ ਪਰਿਵਾਰ ਲਈ,,,ਇਹ ਭੲੲਈਆ ਬਾਦ,,,ਬੇਅਦਬੀ ਬਾਦ ,,,ਨਸ਼ਾਬਾਦ,,,ਡੇਰਾਵਾਦ,,,ਇਹ ਜਿੰਨੀਆਂ ਵੀ ਪੰਜਾਬ ਨਾਲ ਜੀਹਨੂੰ ( ਧੱਕਾ) ਕਹਿੰਦੇ ਨੇ ਇਹ ਸਾਰਾ ਕੁੱਝ ਬਾਦਲ ਦੀ ਦੇਣ ਆ ,,ਸਿਰਫ ਆਪਣੇ ਟੱਬਰ ਕਰਕੇ ,, ( ਧੋਖੇਬਾਜ )
      😢😢

  • @HarjinderSingh-js8pf
    @HarjinderSingh-js8pf Місяць тому +6

    ਜਦੋਂ ਸ਼ਹੀਦ ਭਾਈ ਬੇਅੰਤ ਸਿੰਘ ਨੇ ਕੁਰਬਾਨੀ ਦਿੱਤੀ ਉਦੋਂ ਸਿੱਖਾਂ ਦੀ ਹਾਲਤ ਸਥਿਤੀ ਦਲਿਤ ਵਾਲੀ ਸੀ। ਹੁਣ ਪੰਜਾਬ ਵਿੱਚ ਬੰਚਿਤ ਸਿੱਖਾਂ ਦੀ ਹਾਲਤ ਤਰਸਯੋਗ ਹੈ।

  • @user-qn2ei1fo8p
    @user-qn2ei1fo8p Місяць тому +16

    ਸਿੱਖ ਕੌਮ ਨੂੰ ਬਹੁਤ ਮਾਣ ਹੈ ਭਾਈ ਬੇਅੰਤ ਸਿੰਘ ਜੀ ਦੀ ਕੁਰਬਾਨੀ ਤੇ

  • @jasssingh5029
    @jasssingh5029 Місяць тому +8

    ਮੈਂ ਫਰੀਦਕੋਟ ਹਲਕੇ ਦਾ ਵੋਟਰ ਹਾਂ ਹੁਣ ਪਤਾ ਲੱਗਿਆ ਪਰਿਵਾਰ ਨੇ ਕਿੰਨੇ ਦੁੱਖ ਹੰਢਾਏ ਆਪਣੇ ਪਿੰਡੇ ਤੇ ਭੈਣੇ ਵਾਹਿਗੁਰੂ ਨੇ ਅੱਜ ਅਪਾਰ ਕ੍ਰਿਪਾ ਕੀਤੀ ਹੈ ਭੇਣ ਦੀਆਂ ਗੱਲਾਂ ਸੁਣਕੇ ਬਹੁਤ ਵਾਰ ਅੱਖਾਂ ਨਮ ਹੋਈਆ ਵਾਹਿਗੁਰੂ ਮੇਹਰ ਕਰੇ।

  • @user-dh6xp7tw6o
    @user-dh6xp7tw6o Місяць тому +9

    ਧੰਨ ਭਾਈ ਬੇਅੰਤ ਸਿੰਘ ਜੀ

  • @lakhbirsingh5475
    @lakhbirsingh5475 Місяць тому +11

    ਸ਼ਹੀਦਾ ਦੇ ਪਰਵਾਰਾਂ ਦੇ ਦੁੱਖ ਦਾ ਹਿਸਾਬ, ਕੌਮ ਬਾਦਲ ਲਾਣੇਂ ਦੀ ਸਪੋਰਟ ਤੇ ਕਾਂਗਰਸ ਦੇ ਗੁਣ ਗਾਉਣ ਵਾਲਿਆ ਤੋਂ ਲਵੇ।

  • @baljindersingh1184
    @baljindersingh1184 Місяць тому +19

    ਕੌਮ ਦੀ ਲੀਡਰਸ਼ਿਪ ਨੇ ਤਾਂ ਹਮਲਾ ਕਰਵਾਇਆ ਹੀ ਸੀ ,ਫਿਰ ਬਾਂਹ ਕਿਸਨੇ ਫੜਨੀ ਸੀ?

    • @HarjeetSingh-sr9cf
      @HarjeetSingh-sr9cf Місяць тому

      ਬਿਲਕੁਲ ਨਹੀਂ ਗੱਲ ਹੈ ਜੀ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਅਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਤਾਕਤ ਬਖਸ਼ਣ ਉਸ ਲੀਡਰ ਸ਼ਿਪ ਤੋਂ ਛੁਟਕਾਰਾ ਦਿਵਾਉਣ ਜਿਹੜਿਆਂ ਨੇ ਉਸ ਸਮੇਂ ਇਹਨਾਂ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਬਹੁਤ ਹੀ ਦੁੱਖ ਲੱਗਿਆ ਭੈਣ ਦੀਆਂ ਗੱਲਾਂ ਸੁਣ ਕੇ 😢😢

    • @user-wf8ck4fc2m
      @user-wf8ck4fc2m Місяць тому

      Best message 🙏

  • @balbirsinghgill2952
    @balbirsinghgill2952 Місяць тому +9

    ਕਿਸੇ ਨੇ ਮੱਦਦ ਨਹੀਂ ਕਰਨੀ ਇਹ ਸਭ ਆਪਣੀ ਰੋਟੀਆ ਸੇਕਦੇ ਨੇ ਤੁਹਾਡੇ ਪਰਿਵਾਰ ਨੂੰ ਸਲਾਮ ਹੈ

  • @NajarSingh144
    @NajarSingh144 Місяць тому +4

    ਭੈਣ ਜੀ ਵਾਹਿਗੁਰੂ ਦਾ ਸ਼ੁਕਰਾਨਾ ਪਰਿਵਾਰ ਚੜ੍ਹਦੀ ਕਲਾ ਵਿੱਚ ਹੈਂ ਕੋਮ ਨੇ ਬੀਬੀ ਜੀ ਐਮ ਪੀ ਬਣੇਂ ਤੇ ਦਾਦਾ ਜੀ ਵੀ ਐਮ ਪੀ ਬਣੇਂ ਤੇ ਭਾਈ ਸਾਹਿਬ ਐਮ ਪੀ ਕੋਮ ਨਾ ਬਣਾਂ ਤਾਂ ਇਹ ਸਾਰਾ ਕੁਝ ਸਰਦਾਰ ਬੇਅੰਤ ਸਿੰਘ ਜੀ ਕਰਕੇ ਸਿੱਖ ਕੌਮ ਮਾਣ ਬਖਸ਼ਿਆ ਜਹਿੜਾ ਦੁੱਖ ਸੁੱਖ ਹੈ ਕ੍ਰਮ ਦਾ ਹੁੰਦਾ ਪਰ ਕੋਮ ਨੇਂ ਬਹੁਤ ਮਾਂਣ ਦਿੱਤਾ ਹੈ

  • @surinderpalsingh469
    @surinderpalsingh469 Місяць тому +4

    ਭੈਣ ਜ਼ੀ ਦਸ਼ਮੇਸ਼ ਪਿਤਾ ਜ਼ੀ ਨੇ ਸੇਵਾ ਲਈ ਸੀਂ ਮੁਸ਼ਕਿਲ ਤਾਂ ਆਉਣੀ ਸੀ

  • @harindersingh3425
    @harindersingh3425 Місяць тому +12

    ਇਹਨਾ ਨੂੰ ਬਾਦਲਾਂ ਨੇ ਅੱਗੇ ਨੀ ਆਉਣ ਦਿੱਤਾ

  • @jilesingh831
    @jilesingh831 Місяць тому +7

    ਸਿਰਤਾਜ ਸ਼ਹੀਦਾ ਦੀ ਧੀ ਦੇ ਨਾਲ ਅਸੀਂ ਸਾਰੇ ਆਪ ਜੀ ਦੇ ਨਾਲ ਹੰ ਆਪ ਜੀ ਨੂੰ ਐਮ ਐਲ ਏ ਬਨਾਮ ਗੇ

  • @avtars.dhindsa8381
    @avtars.dhindsa8381 Місяць тому +3

    ਫਰੀਦਕੋਟ ਹਲਕੇ ਦੇ ਵਾਸੀਉ ,ਕੌਮ ਤੁਹਾਡੀ ਸਾਰੀ ਜਿੰਦਗੀ ਅਹਿਸਾਨਮੰਦ ਰਹੇਗੀ ਤੁਸੀ ਵੀ ਭਾਈ ਬਿਅੰਤ ਸਿੰਘ ਵਾਗ ਸਿਖਾਂ ਦੀ ਪੱਗ ਦੀ ਲਾਜ ਰੱਖੀਁ, ਵਾਹਿਗੁਰੂ ਸਾਰੇ ਹਲਕੇ ਦੇ ਵਾਸੀਆਂ ਨੂੰ ਚੜਦੀਕਲਾ ਚ ਰੱਖੇ ,

  • @sukhwindersidhu9105
    @sukhwindersidhu9105 Місяць тому +8

    ਬਿਮਲ ਕੌਰ ਖਾਲਸਾ ਜੀ ਵਰਗੀ ਅਵਾਜ਼ ਹੈ।

  • @user-sl5ht4pf1v
    @user-sl5ht4pf1v Місяць тому +9

    ਭੈਣ ਜੀ ਇਸ ਗੱਲ ਦਾ ਅਫਸੋਸ ਹੈ ਕਿ ਕਿ ਕੌਮ ਨੇ ਜਾਂ ਅਸੀਂ ਲੋਕਾਂ ਨੇ ਤੁਹਾਨੂੰ ਬਣਦਾ ਹੋਇਆ ਸਤਿਕਾਰ ਨਹੀਂ ਦਿੱਤਾ।
    ਪਰ ਭੈਣ ਜੀ ਜੋ ਵੀ ਇਨਸਾਨ ਜਿੰਦਗੀ ਨਾਲ ਜੂਝਦਾ ਹੈ ਸੋ ਤੁਸੀਂ ਮੇਰੇ ਵੱਡੇ ਭੈਣ ਜੀ ਹੋਣ ਕਰਕੇ ਚੜ੍ਹਦੀ ਕਲਾ ਵਿੱਚ ਰਹੋ ਜੋ ਹੋਇਆ ਉਸ ਤੇ ਅਫਸੋਸ ਨਾ ਕਰੋ ਉਸ ਉੱਤੇ ਰੋਵੋ ਨਾ। ਆਉਣ ਵਾਲੇ ਸੰਘਰਸ਼ਸੀਲ ਲੋਕਾਂ ਨੂੰ ਦੱਸੋ ਕਿ ਜਦੋਂ ਅਸੀਂ ਕੌਮ ਦਾ ਕਾਰਜ ਨੇਪਰੇ ਚੜਦੇ ਹਾਂ ਤਾਂ ਬਹੁਤ ਸਾਰੀਆਂ ਔਕੜਾਂ ਆਉਣੀਆਂ ਨੇ ਸੋ ਤੁਸੀਂ ਉਹਨਾਂ ਵਾਸਤੇ ਮੋਟਿਵ ਦਾ ਕੰਮ ਕਰੋ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @1_Not_2B_Known....
    @1_Not_2B_Known.... Місяць тому +3

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਬੇਟੀ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ