Це відео не доступне.
Перепрошуємо.

ਚੜ੍ਹਦੀ ਕਲਾ ਦੀਆਂ ਗੱਲਾਂ ਤੇ ਸਾਖੀਆਂ। ਸਿੱਖਾਂ ਦੇ ਅਣਸੁਣੇ ਵਰਤਾਰੇ। ਹੰਨੈ ਹੰਨੈ ਪਾਤਸ਼ਾਹੀ। Jagdeep Singh। Ghudda।

Поділитися
Вставка
  • Опубліковано 25 кві 2022
  • #jagdeepsinghfaridkot #hannehannepatshahi #novel #sikhhistory #punjabiliterature #singhsoorme #punjabhistory #ghudda
    'ਹੰਨੈ ਹੰਨੈ ਪਾਤਸ਼ਾਹੀ' ਦੀ ਵਧ ਰਹੀ ਮੰਗ ਨੂੰ ਦੇਖਦੇ ਹੋਏ, ਅਸੀਂ ਪੰਜਾਬ ਦੇ ਕੁਝ ਹੋਰ ਸ਼ਹਿਰਾਂ ਵਿਚ ਵੀ ਕਿਤਾਬ ਰੱਖਣ ਦਾ ਉਪਰਾਲਾ ਕੀਤਾ ਹੈ। ਆਪਣੇ ਸ਼ਹਿਰ ਅਨੁਸਾਰ ਤੁਸੀਂ ਸਬੰਧਤ ਵਿਅਕਤੀ ਜਾਂ ਸੰਸਥਾ ਤੋਂ ਪ੍ਰਾਪਤ ਕਰ ਸਕਦੇ ਹੋ।
    ਸ੍ਰੀ ਅੰਮ੍ਰਿਤਸਰ ਸਾਹਿਬ : ਸਿੰਘ ਬ੍ਰਦਰਜ਼
    ਲੁਧਿਆਣਾ : ਲਾਹੌਰ ਬੁੱਕ ਸ਼ਾਪ, ਚੌੜਾ ਬਜ਼ਾਰ, ਨੇੜੇ ਘੰਟਾ ਘਰ
    ਖਰੜ, ਮੁਹਾਲੀ : ਸਰਦਾਰ ਵਾਈਟ ਹਾਊਸ (ਸਨੀ ਇਨਕਲੇਵ, ਗੋਪਾਲ ਸਵੀਟਸ ਦੇ ਪਿੱਛੇ) (98764 19380)
    ਚੰਡੀਗੜ੍ਹ : ਪਰਮ ਸਿੰਘ, ਪੰਜਾਬ ਯੂਨੀਵਰਸਿਟੀ, (9888557630)
    ਫਰੀਦਕੋਟ : ਮਨਵੀਰ ਸਿੰਘ (78891 94020)
    ਬਠਿੰਡਾ : ਗਰਗ ਬੁੱਕ ਸੈਂਟਰ (ਨੇੜੇ ਰਜਿੰਦਰਾ ਕਾਲਜ)
    ਤਲਵੰਡੀ ਸਾਬੋ : ਗੁਰੂਸਰ ਪੁਸਤਕ ਭੰਡਾਰ (77400 40181)
    ਲੁਧਿਆਣਾ : 576 macro global, Model town, Bus stand road (97803 27552)
    ਜਗਰਾਓਂ : Macro gloabl, green city, near bus stand,(97803 27552)
    ਮੋਗਾ : Macro global ,Near bus stand, (97803 27552)
    ਮੁੱਲਾਪੁਰ : Macro global, Sekhon Plaza, Near Police Station, Ludhiana road, Mullanpur, (97803 27552)
    ਸਮਰਾਲਾ : Macro global 82 and 83,Puda market, Samrala, (97803 27552)
    ਦੋਰਾਹਾ : Macro Global, Dr rajwant hospital road, (97803 27552)
    ਖੰਨਾ : Macro global, scf-20 gtb market, (97803 27552)
    ਮਾਨਸਾ : Macro global Mansa, Near Tinkoni, Link Road,
    (97803 27552)
    ਸਮਰਾਲਾ : ਬੈਨੀਪਾਲ ਡੈਂਟਲ ਕਲੀਨਿਕ (ਡਾ. ਅੰਮ੍ਰਿਤਪਾਲ ਸਿੰਘ)
    ਪਟਿਆਲਾ : ਹੋਸਟਲ ਨੰਬਰ - 4 (ਪੰਜਾਬੀ ਯੂਨੀਵਰਸਿਟੀ)
    ਪਟਿਆਲਾ : ਸ਼ਾਹ ਕਿਤਾਬ ਘਰ, (ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ)
    ...
    ਆਨਲਾਈਨ ਆਰਡਰ
    (ਪੰਜਾਬ ਤੇ ਹਿੰਦੋਸਤਾਨ) : +91 93509 00084
    ਕਨੇਡਾ : +1 (437) 929-5584
    ਅਮਰੀਕਾ : +1 (209) 564-8899

КОМЕНТАРІ • 390

  • @surjitgill6411
    @surjitgill6411 Рік тому +28

    ਵਾਹ ਕਾਕਾ ਜੀ ਆਹ ਤਾਂ ਤੁਸੀਂ ਕਮਾਲ ਹੀ ਕਰ ਦਿੱਤੀ ਕੌਮ ਨੂੰ ਇੱਕ ਇਤਿਹਾਸਕ ਕਿਤਾਬ ਦੇ ਕੇ ਇਕੱਲੀ ਕਿਤਾਬ ਹੀ ਨਹੀਂ ਸਾਡੇ ਸਾਹਮਣੇ ਉਹ ਸੂਰਮੇਂ ਲਿਆ ਕੇ ਖੜ੍ਹੇ ਕਰ ਦਿੱਤੇ ਜਿਨ੍ਹਾਂ ਦਾ ਨਾਮ ਇਤਿਹਾਸ ਵਿਚ ਆਉਂਦਾ ਤਾਂ ਹੈ ਪਰ ਘੱਟ ਸਾਖੀਆਂ ਵਿਚ ਪੜ੍ਹਨ ਨੂੰ ਮਿਲਿਆ। ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਨਾਵਲ ਨੂੰ ਹਰ ਨੌਜਵਾਨ ਪੜਨ। ਤੁਹਾਨੂੰ ਵੀ ਬੇਨਤੀ ਕਰਦਾ ਹਾਂ ਕਿ ਸਾਨੂੰ ਹੋਰ ਵੀ ਕਿਤਾਬਾਂ ਲਿਖ ਕੇ ਦੇਵੋ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤ ਜੀਵਨ ਦੇਣ। ਮੈਂ ਉਦਾਸ ਰਹਿੰਦਾ ਸੀ ਕਿ ਨੌਜਵਾਨਾਂ ਚ ਸਿੱਖ ਇਤਿਹਾਸ ਲਿਖਣਾ ਦੂਰ ਦੀ ਗੱਲ ਹੋ ਗਈ ਹੈ ਕਿਉਂਕਿ ਚੌਰਾਸੀ ਤੋਂ ਬਾਨਵੇ ਚ ਸਟੇਟ ਨੇ ਸਾਡੇ ਬਹੁਤ ਨੌਜਵਾਨ ਜਿਨ੍ਹਾਂ ਵਿਚ ਵਕੀਲ, ਡਾਕਟਰ, ਪ੍ਰੋਫੈਸਰ, ਬੁੱਧੀਜੀਵੀ ਇੰਜਨੀਅਰ ਜੁਨੀਵਰਸਟੀ ਵਿਚ ਪੜ੍ਰਦੇ ਸ਼ਹੀਦ ਕਰ ਦਿੱਤੇ। ਪਰ ਤੁਹਾਨੂੰ ਸੁਣਕੇ ਤਾਂ ਖੇੜਾ ਹੀ ਆ ਗਿਆ ਲੱਗਿਆ ਕਿ ਅਜੇ ਸਿੰਘ ਚੜ੍ਹਦੀਕਲਾ ਵਾਲੇ ਹੈਗੇ ਨੇ । ਤੁਹਾਨੂੰ ਸੁਣਕੇ ਤਾਂ ਅਠਾਰਵੀਂ ਸਦੀ ਦੇ ਸਿੰਘ ਮੈਦਾਨੇ ਜੰਗ ਫਿਰਦੇ ਨਜ਼ਰੀਂ ਆਉਂਣ ਲੱਗ ਪਏ। ਘੋਲੀਆ ਕਲਾਂ

    • @jagjitsidhu3354
      @jagjitsidhu3354 Рік тому

      ਭੇਜੀ ਐ ਇਹ ਕਿਤਾਬ ਕੈਨੇਡਾ ਬੱਚਿਆਂ ਕੋਲ

  • @Be_jasskaur
    @Be_jasskaur 2 роки тому +63

    ਕਮਾਲ ਦੀਆਂ ਹੀ ਗੱਲਾਂ ਨੇ ਜਗਦੀਪ ਵੀਰੇ ਦੀਆਂ।☀️। ਜਿਸ ਰੋਹ ‘ਚ ਵੀਰਾ ਗੱਲਾਂ ਸੁਣਾਉਂਦਾ ਇਹ ਸਮਝ ਪੈਂਦਾ ਕਿ ਮਹਾਰਾਜ ਸਹਾਈ ਹਨ। ਜਿੰਨਾਂ ਬਾਰੇ ਬਾਂਤਾਂ ਹਨ ਉਹਨਾਂ ਖੁਦ ਹੀ ਕਰਵਾ ਲਿਆ ਸਭ। ਬਹੁਤ ਸੋਹਣਾ ਨਾਵਲ। ਜਲਦ ਹੀ ਪੜਾਂਗੀ☀️।

    • @dollydollyrana9023
      @dollydollyrana9023 Рік тому

      ਕਿਤਾਬ ਛੰਦ ਵਿਰਾਸਤੀ ਵਾਲੇ ਰਾਇਟਰ ਦੀ ਵੀ ਕਰੋ ਇੰਟਵਾਊ

  • @chauhan9092
    @chauhan9092 2 роки тому +20

    ਜੋ ਬਾਈ ਜਗਦੀਪ ਸਿਉ ਨੇ ਦੱਸੀ ਮਰਾਸੀਆਂ ਵਾਲੀ ਨਕਲ ਦੀ ਗੱਲ ਮੈਂ ਸੁਣੀ ਸੀ ਪਿ੍ੰਸੀਪਲ ਮਸ਼ੀਨਰੀ ਕਾਲਜ ਲੁਧਿਆਣਾ ਦੇ ਸਾਇਦ ,ਬਹੁਤ ਸੋਹਣਾ ਵਿਰਤਾਂਤ ਪੇਸ ਕੀਤਾ ਸੀ । ਅਰਦਾਸ ਦੀ ਤਾਕਤ ਦਾ। ਇਵੇਂ ਹੀ ਮਰਾਸੀਆਂ ਨੇ ਨਾਟਕ ਖੇਡਿਆ ਸੀ ਤੇ ੨੦੦ ਦੇ ਕਰੀਬ ਫੌਜ ਦਾ ਨੁਕਸਾਨ ਕੀਤਾ ਨਾਟਕ ਚ ਹੀ।

  • @davinder1279
    @davinder1279 2 роки тому +5

    ਮੈਕਾਲਿਫ਼ ਲਿਖਦਾ ਹੈ, ਸਭਰਾਵਾਂ ਦੀ ਜੰਗ ਬਾਰੇ।
    ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਸਤਾਰਾਂ ਗੋਲ਼ੀਆਂ ਲੱਗੀਆਂ ਸੀ ਤੇ ਕਈ ਘੋੜੇ ਬਦਲੇ ਉਸ ਯੋਧੇ ਨੇ, ਘੋੜਾ ਮਰਦਾ ਸੀ ਤੇ ਝੱਟ ਉਹ ਦੂਜੇ ਘੋੜੇ ਤੇ ਸਵਾਰ ਹੋ ਜਾਂਦੇ ਸੀ, ਜਿਹੜਾ ਪਾਸਾ ਕਮਜ਼ੋਰ ਹੁੰਦਾ ਝੱਟ ਉਥੇ ਪਹੁੰਚ ਉਨ੍ਹਾਂ ਸਿੰਘਾਂ ਦਾ ਹੌਂਸਲਾ ਵਧਾਉਂਦੇ ਰਹੇ।

  • @Parmindersingh-lt5yq
    @Parmindersingh-lt5yq 2 роки тому +30

    ਵਾਹ ਜੀ ਵਾਹ, ਕੋਈ ਸ਼ਬਦ ਨੀ ਕਹਿਣ ਨੂੰ।

  • @kamalpreetsingh4115
    @kamalpreetsingh4115 2 роки тому +19

    ਅੰਮ੍ਰਿਤ ਵੀਰੇ ਤੁਸੀਂ ਜਗਦੀਪ ਸਿੰਘ ਵੀਰੇ ਨਾਲ ਜੋ ਗੱਲਾਂ ਕੀਤੀਆਂ ਉਹਨਾਂ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਕਿ ਅਸੀਂ ਇਹਨੇ ਤਕੜੇ ਵਿਰਸੇ ਦੇ ਮਾਲਕ ਹਾਂ, ਸੱਚੀ ਜਾਨਿਓ ਰੋਣਾ ਆ ਗਿਆ, ਇਸ ਤਰਕ ਵਾਦ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ ਪਰ ਜਦ ਤੱਕ ਤੁਹਾਡੇ ਤੇ ਜਗਦੀਪ ਸਿੰਘ ਵਰਗੇ ਇਸ ਦੁਨੀਆਂ ਤੇ ਰਹਿਣਗੇ, ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਚ ਰਹੇਗੀ 🙏🏼🤗🙏🏼

  • @khushpreetsingh8847
    @khushpreetsingh8847 2 роки тому +5

    ਪ੍ਰਮਾਤਮਾ ਚੜ੍ਹਦੀਕਲ੍ਹਾ 'ਚ ਰੱਖੇ ਜਗਦੀਪ ਸਿੰਘ ਵੀਰ ਨੂੰ, ਪੰਥ ਨੂੰ ਹਲੂਣਾ ਦੇਣ ਵਾਲੇ ਬਹੁਤ ਘੱਟ ਹਨ

  • @asdullet
    @asdullet 2 роки тому +8

    ਵਧਾਈ ਦੇ ਪਾਤਰ ਹੋ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ।

  • @RavinderSinghJahangir
    @RavinderSinghJahangir 2 роки тому +15

    ਜਿੰਨਾ ਆਨੰਦ ਕਿਤਾਬ ਦਾ ਸੀ ਉਹਨਾਂ ਹੀ ਏਸ ਮੁਲਾਕਾਤ ਨੂੰ ਸੁਣਕੇ ਆਇਆ
    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ🙏🏻🙏🏻

  • @PreetPreet-yd4ni
    @PreetPreet-yd4ni Рік тому +7

    ਤਿੰਨ ‌ਵਾਰ ਬਲੋਗ ਦੇਖ ਚੁਕਿਆ ਬਹੁਤ ਵਧੀਆ ਗੱਲਬਾਤ ਅਮ੍ਰਿਤ ਵੀਰ ਨਾਲ ਫਿਰ ਕਦੇ ਰੂਹ ਬਰੂਹ ਕਰਵਾ ਵੀਰ 👍🙏

  • @prabhdyalsingh4722
    @prabhdyalsingh4722 2 роки тому +9

    ਸੱਚ ਨਾਲ ਜੁੜਨ, ਤਰਕ ਦੂਰ ਕਰਨ ਅਤੇ ਚੜਦੀ ਕਲ੍ਹਾ ਚ ਰਹਿ! ਪਾਤਸ਼ਾਹੀ ਦਾਵੇ ਦੇ ਹਾਮੀ ਬਣ ਵਿਚਰਨ ਲਈ, ਸਿੱਖਾਂ ਨੂੰ ਅਜਿਹੀਆਂ ਵਡੀਓਜ਼ ਵੇਖਣੀਆਂ ਤੇ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ।

  • @ernsbrtp
    @ernsbrtp 2 роки тому +13

    ਘੁੱਦਿਆ ਸ਼ੇਰਾ ਕੈਨੇਡਾ ਬੈਠੇ ਫੌਲੋ ਵੀ ਕਰਦੇ ਹਾਂ, ਪੜ੍ਹਦੇ ਵੀ ਕਾਫੀ ਹਾਂ, ਮਹੀਨਾ ਕ ਪੰਜਾਬ ਲਾ ਕੇ ਅੱਜ ਈ ਮੁੜਿਆ ਹਾਂ ਪਰ ਅਜਿਹਾ ਕੁੱਝ ਸੁਣਨ ਦੀ ਫੁਰਸਤ ਘਰ ਆ ਕੇ ਈ ਮਿਲਦੀ ਐ।Really an eye opener..He is an upcoming Col Narinderpal Singh..A good historian

  • @amanmahal7253
    @amanmahal7253 2 роки тому +21

    ਬਾ - ਕਮਾਲ। ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਅਤੇ ਤੰਦਰੁਸਤੀਆ ਬਖਸ਼ਿਸ਼ ਕਰੇ ।

  • @amarjeetsingh90
    @amarjeetsingh90 2 роки тому +6

    ਵਾਹਿਗੁਰੂ ਵੀਰ ਨੂੰ ਚੜ੍ਹਦੀਕਲਾ ਵਿੱਚ ਰੱਖੇ

  • @harwinderbhullar6681
    @harwinderbhullar6681 Рік тому +8

    ਵਾਹਿਗੁਰੂ ਲੰਮੀ ਉਮਰ ਦੇਵੇ ਤੁਹਾਨੂੰ। ਤੁਹਾਡੇ ਵਰਗੀ ਸੋਚ ਦੀ ਬਹੁਤ ਲੋੜ ਆ ਕੌਮ ਨੂੰ। ਵਾਹਿਗੁਰੂ

  • @mandeepsinghgill1876
    @mandeepsinghgill1876 2 роки тому +7

    ਮਹਾਰਾਜ ਸਦਾ ਚੜਦੀ ਕਲਾ ਚ ਰੱਖੇ ..ਆਪਣੇ ਖਾਲਸੇ ਨੂੰ ਸਦਾ ਆਤਮ ਵਿਸ਼ਵਾਸ ਨਾਲ ਭਰਪੂਰ ਰੱਖੇ ਪਾਤਸ਼ਾਹ.. ਸਚਮੁਚ ਬੜਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਪੁਰਾਣੇ ਅੰਦਾਜ਼ ਚ … ਇਤਿਹਾਸ ਮਾਣਮੱਤਾ .. ਪਰ ਅਫ਼ਸੋਸ ਕਿ ਬਹੁਗਿਣਤੀ ਨੂੰ ਇਸ ਤੇ ਮਾਣ ਹੀ ਭੁੱਲ ਗਿਆ ਸੀ ..

  • @GurpreetSingh-ey5ut
    @GurpreetSingh-ey5ut Рік тому +1

    ਕਮਾਲ ਆ ਵੀਰ ਇਹ ਗੱਲਾਂ ਅੱਜ ਤਕ ਨਹੀਂ ਸੁਣੀਆਂ ਕਦੇ... ਵਾਹਿਗੁਰੂ ਬਲ ਬਕਸ਼ੇ ਤੁਹਾਨੂੰ

  • @agriculturesimpleknowledge3121

    ਵਾਹਿਗੁਰੂ ਲੰਮੀਆ ਉਮਰਾ ਬਖਸੇਂ

  • @gillmanpreetsingh1990
    @gillmanpreetsingh1990 Рік тому +2

    ਬਕਮਾਲ ਸ਼ਖਸੀਅਤ ਦੇ ਮਾਲਕ ਹਨ ਭਾਈ ਜਗਦੀਪ ਸਿੰਘ ਜੀ ❤, ਵੀਰ ਨੇ ਵਧੀਆ ਇੰਟਰਵਿਊ ਕੀਤਾ........

  • @nanaksarthathbarundikuldee1481
    @nanaksarthathbarundikuldee1481 2 роки тому +3

    🙏 ਵਾਹਿਗੁਰੂ ਜੀ 🙏

  • @ekampreetsingh5968
    @ekampreetsingh5968 2 роки тому +10

    ਖਾਲਸਾ ਅਕਾਲ ਪੁਰਖ ਕੀ ਫੌਜ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ
    ਚੜ੍ਹਦੀ ਕਲਾ ਜੀ

  • @Gotrade909
    @Gotrade909 2 роки тому +2

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ ਗੱਲ ਨੂੰ ਸਨਾਉਣ ਦਾ ਢੰਗ ਬਹੁਤ ਕਮਾਲ ਦਾ ਹੈ ਜੀ

  • @zeepeesih1321
    @zeepeesih1321 Рік тому +1

    ਬੋਤ ਬੋਤ ਧੰਨਵਾਦ ਵੀਰੇ, ਮਹਾਰਾਜ ਨੇ ਸਾਨੂੰ ਅਕਾਲ ਪੁਰਖ ਦੀ ਫੌਜ ਦਾ ਖਿਤਾਬ ਦਿੱਤਾ, ਅਸੀਂ ਨਾਸ਼ੁਕਰੇ ਖਿਤਾਬ ਸੰਭਾਲ ਨਾ ਸਕੇ।
    ਗੁਰੂ ਮਹਾਰਾਜ ਨੇ ਕਿਹਾ ਸੀ ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ਼ ਦੇਯੋਂ ਮੈਂ ਸਾਰਾ। ਅੱਸੀ ਨਿਆਰੇ ਨਹੀਂ ਰਹੇ ਗੁਰੂ ਸਾਬ ਨੇ ਪਿੱਠ ਕਰ ਲਈ ਸਾਥੋਂ।
    ਮਾਫ਼ ਕਰਨਾ ਗੁਰੂ ਸਾਬ ਮਾਫ਼ ਕਰਨਾ

  • @bhakkarsingh8872
    @bhakkarsingh8872 4 місяці тому +1

    ਬਹੁਤ ਵਧੀਆ ਸੇਵਾ ਨਿਭਾ ਰਹੇ ਹਨ ਵੀਰ ਜਗਦੀਪ ਸਿੰਘ ਵਾਹਿਗੁਰੂ ਜੀ ਏਵੇਂ ਹੀ ਚੜ੍ਹਦੀ ਕਲਾ ਬਖ਼ਸ਼ੀ ਰੱਖਣ

  • @talwindersingh9180
    @talwindersingh9180 2 роки тому +6

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @Gudeepmanalia_FP.
    @Gudeepmanalia_FP. 2 роки тому +2

    ਬਾਈ (ਘੁੱਦਾ ) ਤੇਰਾ ਸਿੱਖੀ ਤੇ ਇਤਿਹਾਸ ਪ੍ਹਤੀ ਪਿਆਰ ਸਾਡੇ ਚ ਵੀ ਚਿਣਗ ਲਾਉਂਦਾ ਸਿੱਖੀ ਦੀ

  • @hardeepkaurwaraich545
    @hardeepkaurwaraich545 2 роки тому +7

    Bahut sohni interview..is trah lagya jinvey 18 vi sadi vich pahunch gayey...dhan guruji de sikh...wartmaan vich aa key dil udaas ho gaya...rab mehar karey

  • @gurbaxsandhu5846
    @gurbaxsandhu5846 Рік тому +1

    ਕਿਹੜਾ ਜੰਮਿਆ ਗੁਰੂ ਦੇ ਪੰਥ ਨੂੰ ਖਤਮ ਕਰਨ ਵਾਲਾ। ਇਸ ਤਰ੍ਹਾਂ ਹੀ ਗੁਰੂ ਸਾਹਿਬ ਪਵਿੱਤਰ ਰੂਹਾਂ, ਪੁਰਾਤਨ ਸਿੰਘ ਸਮੇਂ ਸਮੇਂ ਤੇ ਭੇਜਦੇ ਰਹਿੰਦੇ ਹਨ ਜੋ ਪੰਥ ਨੂੰ ਅਗਵਾਈ ਦਿੰਦੇ ਹਨ ਤੇ ਸਿੱਖੀ ਸੋਚ ਨੂੰ ਜਾਗਰੂਕ ਕਰਦੇ ਹਨ ਭਾਈ ਜਗਦੀਪ ਸਿੰਘ ਜੀ ਵੀ ਇਸੇ ਤਰ੍ਹਾਂ ਸੇਵਾ ਲੱਗੀ ਲਗਦੀ ਹੈ। ਇਹਨਾਂ ਦੀ ਸੇਵਾ ਨੂੰ ਪ੍ਰਨਾਮ ਹੈ ਜੋ ਬਹੁਤ ਡੂਘੀ ਤੇ ਸ਼ਰਧਾ ਭਾਵਨਾ ਵਾਲੀ ਹੈ। ਗੁਰੂ ਸਾਹਿਬ ਚੜ੍ਹਦੀ ਕਲਾ ਤੇ ਉਚਾ -ਸੁਚਾ ਜੀਵਨ ਬਖ਼ਸ਼ਣ।🙏🇨🇦🙏

  • @JagroopSingh-no7xy
    @JagroopSingh-no7xy 2 роки тому +2

    ਇਹ ਜਿਹੜੇ ਵੀਰ ਆਪਣੇ ਦਿਲ ਦੇ ਜਜਬਾਤ ਜਾ ਕਮੈਟ ਆਪਣੀ ਬੋਲੀ ਵਿੱਚ ਨਹੀ ਲਿਖਦੇ ਪਤਾ ਨਹੀ ਇੰਨਾਂ ਵੀਰਾ ਨੂੰ ਕੀ ਸਮੱਸਿਆ ਪੰਜਾਬੀ ਤੋ

  • @ManpreetSingh-ne2it
    @ManpreetSingh-ne2it Рік тому +1

    Waheguru ji waheguru ji waheguru ji waheguru ji waheguru ji waheguru ji waheguru ji

  • @DaljitSingh-fl4du
    @DaljitSingh-fl4du Рік тому +1

    Maharaj kirpa karn
    Har pind vich jagdeep singh varge veer hon
    🙏🙏

  • @64gurjit
    @64gurjit 2 роки тому +3

    ਬਹੁਤ ਬਹੁਤ ਵਧੀਆ ਗੱਲਾਂ ਬਾਈ ਜਗਦੀਪ ਸਿੰਘ ਜੀ ਦੀਆਂ ਦਿਲ ਕਰਦਾ ਸੀ ਕਿ ਸੁਣਈ ਜਾਈਏ

  • @AujlaRajwinder
    @AujlaRajwinder Рік тому +8

    ਬਹੁਤ ਵਧੀਆ ਉਪਰਾਲਾ ਹੈ, ਗੁਰੂ ਘਰਾਂ ਚ ਦੀਆ ਕਮੇਟੀ ਨੂੰ ਜਗਦੀਪ ਸਿੰਘ ਜੀ ਨੂੰ ਬੁਲਾ ਕੇ ਹਰ area, ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ🙏 ਜੋ ਅਜੌਕੇ ਸਮੇਂ ਵਿੱਚ ਏਨਾ ਗਿਆਨ ਸਾਂਭੀ ਬੈਠੇ ਨੇ

  • @GurvinderSingh-ug3xe
    @GurvinderSingh-ug3xe 2 роки тому +6

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ।

  • @baljeetsingh9785
    @baljeetsingh9785 Рік тому +5

    Singh jithe vi hove, badshah hi hunda ya.. Dhan Dhan Sri Guru Gobind Singh Sahib ji Maharaj. Dhan Dhan Guru Granth Sahib Ji Maharaj

  • @jazzymirza4826
    @jazzymirza4826 2 роки тому +4

    ਬਹੁਤ ਸੋਹਣਾ ਨਾਵਲ ਤੇ ਬਹੁਤ ਸੋਹਣੀ ਗੱਲਬਾਤ,,,,ਜਿਓ ਸ਼ੇਰੋਂ ਜਗਦੀਪ ਵੀਰ ਤੇ ਅਮਿੰਰਤ ਵੀਰ

  • @harindersingh266
    @harindersingh266 Рік тому

    ਗੁਰੂ ਪਾਤਸ਼ਾਹ ਅੰਗ ਸੰਗ ਸਹਾਈ ਹੋਣ ਜਗਦੀਪ ਵੀਰੇ ਧੰਨਵਾਦ ਘੁੱਦੇ ਵੀਰ

  • @kanwaljitchani
    @kanwaljitchani 2 роки тому +4

    ਅੱਖਾਂ ਵਿੱਚ ਪਾਣੀ ਆ ਗਿਆ ਬਾਈ ਜੀ

  • @thegreatjapshow9250
    @thegreatjapshow9250 2 роки тому +4

    Waheguru Ji

  • @ranjitkuwait9888
    @ranjitkuwait9888 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jeet915
    @jeet915 2 роки тому +4

    boht sohna interview GHUDDA SION....ajj order kar rehan g ..padange te bachean nu padhawange....
    Eddan di books khrido te vyavan shadian ya birthday partian te edaan di book girft karo ik dooje nu...waheguru mehar kare

  • @avtarsingh2531
    @avtarsingh2531 Місяць тому

    ਬਹੁਤ ਹੀ ਚੰਗਾ ਉਪਰਾਲਾ ਹੈ ਜੀ ਬਾਈ ਜੀ ਤੁਹਾਡਾ

  • @satnambrar4318
    @satnambrar4318 2 роки тому +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @khushmanpannu7321
    @khushmanpannu7321 Рік тому

    ਬਹੁਤ ਸੁਣੀਦਾ ਵੀਰੇ ਨੂੰ ਆਨੰਦ ਆ ਜਾਂਦਾ 🥰🥰

  • @sarabjitbadhesha
    @sarabjitbadhesha Рік тому

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਜਗਦੀਪ ਸਿੰਘ ਜੀ। ਬਹੁਤ ਹੀ ਵਧੀਆ ਇਤਿਹਾਸਕ ਜਾਣਕਾਰੀ ਜੀ। ਬਹੁਤ ਬਹੁਤ ਧੰਨਵਾਦ ਜੀ।

  • @Kaimzreduceer
    @Kaimzreduceer Рік тому

    ਘੁੱਦੇ ਵੀਰ ਬਹੁਤ ਖ਼ੂਬ ਅੱਜ ਸਾਡੇ ਨੌਜਵਾਨਾਂ ਨੂੰ ਬਹੁਤ ਲੋੜ ਹੈ ਆਪਣੇ ਇਤਿਹਾਸ ਬਾਰੇ ਜਾਨਣ ਦੀ

  • @sukhjindersinghsukha8599
    @sukhjindersinghsukha8599 Рік тому

    ਖਾਲਸਾ ਜੀ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਉਂਦੀਆਂ

  • @harpinderkhatti3635
    @harpinderkhatti3635 2 роки тому +3

    ❤❤ ਸੱਚੀਂ ਬਾ ਕਮਾਲ ਗੱਲ-ਬਾਤ , ਪਾਤਸ਼ਾਹੀ ਦਾਵਾ

  • @BaldevSingh-zs5wo
    @BaldevSingh-zs5wo Рік тому

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਬਖਸ਼ਣ । ਬਹੁਤ ਸੋਹਣੀ ਜਾਣਕਾਰੀ ਦਿੱਤੀ

  • @karnailsinghkhalsausa176
    @karnailsinghkhalsausa176 2 роки тому +1

    ਬਹੁਤ ਵਧੀਆ ਜੀ। ਧੰਨਵਾਦ

  • @singhkuldeep6177
    @singhkuldeep6177 9 місяців тому +1

    Love u 3na veera nu.. Thnks

  • @LovepreetSingh-cv1um
    @LovepreetSingh-cv1um 9 місяців тому +1

    Bht vadia veer ❤

  • @singhamrit3046
    @singhamrit3046 Рік тому +1

    ਬੁਹਤ ਖੂਬ ਵੀਰ ਜੀ

  • @balwindersinghjattana5770
    @balwindersinghjattana5770 Рік тому

    ਵੀਰ ਤਰੱਕੀ ਦੇ ਨਾਂ ਤੇ ਕੀ ਕੀ ਗਵਾਇਆ ਬਲਦ ਹਲ ਪੰਜਾਲੀ ਵਾਣ ਰੱਸੇ ਸਣ ਸੁਹਾਗਾ ਊਰੀ ਪੀਡ਼ਈ ਭਲੂੰਗਡ਼ਆ ਚਰਖਾ ਟੇਰਨ ਊਰੀ ਤਾਣੀ ਆਰਨ ਚਰਾਂਦ ਝਿਡ਼ਈ ਢਿੱਪ ਬੀਡ਼ ਫਲਾ ਫਾਲਾ ਲਾਲਟੈਣ ਦੀਵਾ ਘੰਗਰਾਲ ਬੰਨਾ ਜੰਡ ਬਣ ਬੋਹਡ਼ ਪਿੱਪਲ ਸਰੂੰ ਘੋਗਡ਼ ਟੋਕਣਾ ਟੋਕਣੀ ਹਾਰਾ ਹਾਰੀ ਸਭਾਤ ਵਰਾਂਡਾ ਦਰਵਾਜਾ ਸੱਥ ਧਰਮਸਾਲਾ ਥਾਈ ਖੱਦੋ ਖੂੰਡੀ ਚੋਰ ਸਿਪਾਹੀ ਕੋਟਲਾ ਛਪਾਕੀ ਦਾਬੀ ਦੁਕਡ਼ਏ ਲੁਕਣ ਮੀਚੀ

  • @GurBrarVlogs
    @GurBrarVlogs 2 роки тому +2

    ਬਹੁਤ ਖੂਬ ਬਾਈ ਜਾ ਵੜੋ ਕਿਤੇ ਟੂਰ ਤੇ ਯਰ ਮੈਂ ਤਾਂ ਹਾਲੇ ਵੀ ਤੁਹਾਡੇ ਨੌਰਥ ਆਲੇ ਵਲੌਗ ਦੇਖਦਾ ਰਹਿਨਾ, ਅੱਜ ਵੀ ਬਹੁਤ ਯਾਦ ਆ ਰਹੀਆਂ ਸੀ ਥੋਡੀਆਂ ਪੁਰਾਣੇ ਟੂਰ ਦੀਆਂ ਗੱਲਾਂ ਤੇ ਹੁਣ ਦੇਖਕੇ ਆਇਆਂ ਪੁਰਾਣੇ ਵਿਡੀਓ ਤੇ ਅੱਖਾਂ ਭਰਨ ਆਲੀ ਗੱਲਬਾਤ ਹੋ ਗਈ ਸੀ ਕਿਓਂਕਿ ਓਹ ਸਫਰ ਨਾਲ ਸਾਡੀਆਂ ਵੀ ਭਾਵਨਾਵਾਂ ਜੁੜ ਗਈਆਂ ਸੀ, ਤੁਹਾਨੂੰ ਵੀ ਯਾਦ ਆਉਂਦੇ ਹੋਣੇ ਓਹ ਦਿਨ 🤗 ਬਾਕੀ ਮੇਰਾ ਵੀ ਇਹ ਵਲੌਗਿੰਗ ਚੈਨਲ ਆ ਜਰੂਰ Visit ਕਰਿਓ ਸੱਜਣੋ 🙏🏻

  • @dhindsajasjitsingh7337
    @dhindsajasjitsingh7337 2 роки тому +3

    Kmaal kiti pyi bai g... Gal eho a.. jehda guru to ya guru di bani to door houga oh mere wangu tark jehe kri jauga... Jehda guru de nede a , gurbani de nede .. oh dia ta kya e baatan ... Waheguru summatt bakshe mere wargea nu... Dhanwaad ghudde bai g eh video bnaon layi 🙏🙏

  • @SurinderSingh-mi5dh
    @SurinderSingh-mi5dh 2 роки тому +5

    ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ

  • @sandeepaman3260
    @sandeepaman3260 2 роки тому +2

    ਵਾਹਿਗੁਰੂ ਮੇਹਰ ਕਰੇ ਵੀਰਾਂ ਤੇ

  • @GurjeetSingh-ux4dx
    @GurjeetSingh-ux4dx 2 роки тому +1

    ਬਹੁਤ ਵਡਮੁੱਲੇ ਵਿਚਾਰ ਦੋਵਾ ਦੇ ਧੰਨ ਹੈ ਉਹਨਾ ਦੇ ਜਿਹਨਾਂ ਥੋਨੂ ਸਾਡੇ ਚ ਭੇਜੇਆ ਵਾਹਿਗੁਰੂ

  • @sanpreetsingh3428
    @sanpreetsingh3428 Рік тому

    ਅਲਫਾਜ਼ ਨਹੀ ਬਿਆਨ ਕਰਨ ਨੂੰ
    ਵਾਹਿਗੁਰੂ ਚੜ੍ਹਦੀਕਲਾ ਬਖਸਣ

  • @bhaijaskaransingh476
    @bhaijaskaransingh476 Рік тому

    ਵਾਹ ਜੀ ਵਾਹ ਵੀਰ ਜੀਓ ਬਹੁਤ ਖੂਬ ਲਿਖਿਆ

  • @gangsarjaitu1195
    @gangsarjaitu1195 2 роки тому

    ਬਹੁਤ ਡੁੰਗੀਆਂ ਗੱਲ ਸਾਡੇ ਇਤਿਹਾਸ ਦੀਆਂ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਧੰਨਵਾਦ ਬਾਈ ਜਗਦੀਪ ਸਿੰਘ ਤੇ ਘੁੱਦਾ ਵੀਰ ਸਾਨੂੰ ਇਹ ਦੱਸਣ ਦੀ ਕਿਰਪਾ ਕਰਨੀ ਬਾਈ ਫਰੀਦਕੋਟ ਕਿੱਥੋਂ ਮਿਲ ਸੱਕਦਾ ਹੰਨੇ ਹੰਨੇ ਪਾਤਸ਼ਾਹੀ ਨਾਵਲ ਜੀ

  • @SukhwinderSingh-jb2oy
    @SukhwinderSingh-jb2oy 2 роки тому +3

    Satnam waheguru

  • @davindersingh6300
    @davindersingh6300 2 роки тому +1

    ਇਸ ਤਰਾ ਦੀਆ ਸਾਖੀਆਂ ਜ਼ਰੂਰ ਸਾਹਮਣੇ ਆਓਣੀਆ ਚਾਹੀਦੀਆ ਜੀ

  • @6334633
    @6334633 2 роки тому +1

    Excellent! ਬਹੁਤ ਖੂਬਸੂਰਤ ਤਰੀਕੇ ਨਾਲ ਦੱਸਿਆ ਜੀ ਬਾਕਮਾਲ

  • @hakamsingh4624
    @hakamsingh4624 10 місяців тому

    ਵਾਹਿਗੁਰੂ ਜੀ

  • @user-ls2cj3lq9c
    @user-ls2cj3lq9c 4 місяці тому

    ਬਹੁਤ ਵਧੀਆ ਬਾਈ ਜੀ

  • @KuldeepSingh-jx6ng
    @KuldeepSingh-jx6ng 2 роки тому +2

    ਨਿਸ਼ਬਦ...! ਬਾਕਮਾਲ.... ਬਹੁਤ ਮਾਣ ਵੀਰੋ ਤੁਹਾਡੇ'ਤੇ....

  • @manpreet9353
    @manpreet9353 10 місяців тому +1

    One more podcast with jagdeep Bhai ji ❤❤❤❤

  • @user-kd5ex2qx5t
    @user-kd5ex2qx5t Рік тому +2

    ਇਹ ਨਾਵਲ ਸਾਡੇ ਸਕੂਲੀ ਸਲੇਬਸ ਵਿੱਚ ਹੋਣ

  • @GurpreetSingh-gf7jj
    @GurpreetSingh-gf7jj 2 роки тому +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @user-cu2on4bp8y
    @user-cu2on4bp8y 9 місяців тому +1

    ਵਾਹਿਗੁਰੂ ਜੀ ਬਹੁਤ ਖੁਸ਼ ਹੋਇਆ ਮਨ ਸੋਫੀਆ ਗੱਲਾਂ ਸੁਣਕੇ ਵੀਰ ਜੀ

  • @mannmandeep4034
    @mannmandeep4034 2 роки тому +1

    ਬਹੁਤ ਸੋਹਣੀ ਵਾਰਤਲਾਪ ਜੀ 🙏🙏

  • @sukhpreetmavi7599
    @sukhpreetmavi7599 2 роки тому +4

    ਬਹੁਤ ਵਧੀਆ ਵੀਰੇ 🙏🏻

  • @sgrewal3019
    @sgrewal3019 2 роки тому +1

    ਵੀਰ ਜੀ ਬੇਨਤੀ ਹੈ ਜੀ ਬਠਿੰਡਾ ਵਿਖੇ ਵੀ ਬੁੱਕ ਸਟੋਰ ਬਨਾਇਆ ਜਾਵੇ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ

  • @shindachahal216
    @shindachahal216 2 роки тому +1

    ਬਹੁਤ ਖੂਬ ਵੀਰੇ 🙏🏽🙏🏽🙏🏽

  • @parmindergill6080
    @parmindergill6080 2 роки тому +5

    ਬਹੁਤ ਵਧੀਆ ਵੀਰੇ ਬਾਕਮਾਲ 🙏🏻

  • @bandnasidhu
    @bandnasidhu 9 місяців тому

    Wah.......... ji wah.................

  • @gurshangill8074
    @gurshangill8074 Рік тому

    Veer dil bahut khush hoiya, thunu sun ke , dekh ke, I salute you

  • @BaljitSingh-ze9fy
    @BaljitSingh-ze9fy 2 роки тому +14

    Excellent efforts are being made to bring out the gallorious tradition of Sikhism in a dignified manner.A must read for person who admire Sikhism. Well done job by cyclist.

    • @bmsohal1
      @bmsohal1 Рік тому

      Bhai Sahib, it's Sikhi, not ism.

  • @HappySingh-ul7qq
    @HappySingh-ul7qq Рік тому

    ਬਹੁਤ ਵਧੀਆ ਨਾਵਲ ਲਿਖਿਆ ਵੀਰ ਨੇ ਸਿੱਖ ਇਤਿਹਾਸ ਨੂੰ ਦਰਸਾਉਂਦਾ

  • @user-ip4sp5tb4f
    @user-ip4sp5tb4f Рік тому

    ਸਤਿ ਸਿਰੀ ਅਕਾਲ ਜੀ । ਮੈ ਕੱਲ ਹੀ ਜਗਦੀਪ ਸਿੰਘ ਜੀ ਦੀਆਂ ਦੋਨੋਂ ਕਿਤਾਬਾਂ ਖ਼ਰੀਦੀਆਂ ਹਨ । ਹੰਨੇ ਹੰਨੇ ਪਤਸ਼ਾਹੀ ਅਤੇ ਬੇਲਿਓਂ ਨਿਕਲ ਕੇ ਸ਼ੇਰ ਆਏ , ਅਗਲੇ ਦਿਨਾਂ ਵਿੱਚ ਪੜ੍ਹਾਂਗਾ । ਸੁਖਵਿੰਦਰ ਸਿੰਘ ਗ਼ਿੱਲ ਐਸਿਸਟੈਂਟ ਡਾਇਰੈਕਟਰ ਫ਼ੂਡ ਸਪਲਾਈ ਪੰਜਾਬ

  • @jagdeepsingh3590
    @jagdeepsingh3590 Рік тому

    Kya batta aaa... Waheguru ji chardikala ch rakhn veer nu

  • @shawnanand3030
    @shawnanand3030 2 роки тому +2

    We need more individuals like this and who are educating the people and our youth on reality and our heritage! We all need to understand who we are and now where we need to go!

  • @inderjeetsingh2241
    @inderjeetsingh2241 2 роки тому

    ਇਸ interview ਤੌ ਬਾਅਦ ਕਿਤਾਬ ਖਰੀਦੀ

  • @Guruditsingh13
    @Guruditsingh13 2 місяці тому

    ਬਹੁਤ ਵਧੀਆ ਵੀਰ

  • @nindersidhu3704
    @nindersidhu3704 Рік тому +1

    Nice brother

  • @satbirsingh512
    @satbirsingh512 2 роки тому +2

    ਬਹੁਤ ਵਧੀਆ ਗੱਲਬਾਤ 💐🙏

  • @bandnasidhu
    @bandnasidhu 9 місяців тому

    No,words for PRAISE .....

  • @kuljitsinghsekhon2014
    @kuljitsinghsekhon2014 2 роки тому +1

    ਖ਼ੂਬਸੂਰਤ ਗੱਲ-ਬਾਤ

  • @amritgrewalz
    @amritgrewalz 2 роки тому +1

    ਬਾਬਾ ! ਜਾਨ ਈ ਕੱਢ ਲੈਨਾਂ ॥
    ਮਹਾਰਾਜ ਤੈਨੂੰ ਚੜ੍ਹਦੀ ਕਲਾ ਬਖ਼ਸ਼ਣ

  • @parmindergill6080
    @parmindergill6080 2 роки тому +1

    ਬਾਈ ਅੱਧੀ ਵੀਡੀਓ ਸੁਣ ਕੇ comment ਕੀਤਾ ਸੀ ਜਦੋਂ ਸ਼ਾਮ ਸਿੰਘ ਅਟਾਰੀ ਦੀ ਗੱਲ ਕਰਦਾ ਅੱਖਾਂ ਭਰਦੀਆਂ ਬਾਈ

  • @gurshangill8074
    @gurshangill8074 Рік тому

    Waheguru ji Mehra karn veer g te

  • @Premdeepmann
    @Premdeepmann 2 роки тому +1

    ਜਗਦੀਪ ਬਾਈ ਦਾ ਵਡਮੁੱਲਾ ਯੋਗਦਾਨ ਐ ਪੰਥ ਲਈ

  • @narinderkaur6758
    @narinderkaur6758 Рік тому

    Waheguru ji mehar kre

  • @jatindersingh6925
    @jatindersingh6925 2 роки тому +1

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @singhjagsir1989
    @singhjagsir1989 2 роки тому +2

    ਧੰਨ ਧੰਨ ਹੋ ਗਏ ਬਾਈ ਜੀ ਸਾਰੀ ਗੱਲਬਾਤ ਸੁਣ ਕੇ

  • @gurpreetwaraich1586
    @gurpreetwaraich1586 2 роки тому

    ਵੀਰ ਜੀ ਬੋਹੋਤ ਵਧੀਆ ਉਪਰਾਲਾ ਹੈ। ਅਠਾਰ੍ਹਵੀਂ ਸ਼ਤਾਬਦੀ ਦੇ ਇਤਹਾਸ ਵਿੱਚ ਬੋਹੋਤ ਕੁਛ ਪਿਆ ਹੈ।

  • @sukhniranjansingh8854
    @sukhniranjansingh8854 Рік тому

    ਸ਼ੁਭ ਕਾਮਨਾਵਾਂ

  • @Jagbirsingh9097
    @Jagbirsingh9097 2 роки тому +2

    ਬਹੁਤ ਵਧੀਆ ਵੀਰੇ।