Sabar Koti ਦੇ ਪੁੱਤਰ ਨੇ ਕਢਵਾਏ ਹੰਝੂ |

Поділитися
Вставка
  • Опубліковано 25 січ 2019
  • #SabarKoti #GurlezAkhtar #PunjabiSingers
    ਸਾਬਰ ਕੋਟੀ ਦੀ ਯਾਦ 'ਚ ਹੀ ਉਨ੍ਹਾਂ ਦੀ ਪਹਿਲੀ ਬਰਸੀ ਪਿੰਡ ਕੋਟ ਕਰਾਰ ਖਾਂ ਵਿਖੇ ਮਨਾਈ ਗਈ ਜਿੱਥੇ ਸ਼ਾਹਕੋਟ ਘਰਾਨੇ ਦੇ ਉਸਤਾਦ ਗਾਇਕ ਪੂਰਨ ਸ਼ਾਹਕੋਟੀ ਦੀ ਹਾਜ਼ਿਰੀ 'ਚ ਪੰਜਾਬ ਦੇ ਵੱਡੇ ਕਲਾਕਾਰਾਂ ਨੇ ਜਨਾਬ ਸਾਬਰ ਕੋਟੀ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ।
    ਇਸ ਦੌਰਾਨ ਗੀਤ ਗਾਉਂਦੇ ਹੋਏ ਪੰਜਾਬੀ ਸਿੰਗਰ ਸੰਗਰਾਮ ਨੇ ਜਨਾਬ ਸਾਬਰ ਕੋਟੀ ਦਾ ਗੀਤ 'ਤਾਰਾ ਅੰਬਰਾਂ ਤੇ ਕੋਈ ਕੋਈ ਏ' ਗਾਇਆ। ਸੰਗਰਾਮ ਨੇ ਗੀਤ ਗਾਉਂਦੇ ਹੋਏ ਸਾਬਰ ਕੋਟੀ ਦੇ ਪੁੱਤਰ ਅਲੈਕਸ ਕੋਟੀ ਨੂੰ ਜਦੋ ਮਾਇਕ ਫੜਾਇਆ ਤਾਂ ਮਹਿਫ਼ਿਲ 'ਚ ਮੰਨੋ ਜਿਵੇ ਖੁਦ ਸਾਬਰ ਕੋਟੀ ਆ ਗਏ ਹੋਣ। ਅਲੈਕਸ ਕੋਟੀ ਦੇ ਸੁਰ ਨੇ ਮਹਿਫ਼ਿਲ 'ਚ ਮੌਜੂਦ ਫਨਕਾਰਾਂ ਨੂੰ ਸਾਬਰ ਕੋਟੀ ਦੀ ਯਾਦ ਦਵਾ ਦਿੱਤੀ।
    ਇਸ ਦੌਰਾਨ ਕਈ ਗਾਇਕ ਆਪਣੇ ਜਜ਼ਬਾਤ ਰੋਕ ਨਹੀਂ ਸਕੇ ਅਤੇ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਪੰਜਾਬ ਦੀ ਸਟਾਰ ਗਾਇਕ ਗੁਰਲੇਜ਼ ਅਖਤਰ ਦੀਆਂ ਅੱਖਾਂ ਵੀ ਨਮ ਹੋ ਗਈਆਂ।

КОМЕНТАРІ • 135