Sidh Gost (Part 1) Katha Viakhya Vichaar (Dr. Baba Sohan Singh Ji Paprali)

Поділитися
Вставка
  • Опубліковано 25 сер 2024
  • #sikhi #sikh #gurbani #vichaar #katha #waheguru #wahegurusimran #satnamwaheguru #punjabi #gurmukhi #gurbanivichaarmanch #gurbaniviakhya #simran #sikhhistory #sikhism #seva
    ਗੁਰੂ ਨਾਨਕ ਸਾਹਿਬ ਦੁਆਰਾ ਰਚਿਆ ਸਿਧਾਂ ਨਾਲ ਸ਼ਿਵਰਾਤਰੀ ਦੇ ਮੇਲੇ ਦੌਰਾਨ ਅੱਚਲ ਵਟਾਲੇ ਵਿਖੇ ਹੋਏ ਵਾਰਤਾਲਾਪ ਜਾਂ ਸੰਵਾਦ ਦਾ ਰਿਕਾਰਡ ਹੈ। ਇਸ ਵਿੱਚ ੭੩ ਪਦੇ ਹਨ।ਇਹ ਸਵਾਲ-ਜਵਾਬ ਦੀ ਸ਼ਕਲ ਵਿੱਚ ਹਨ।ਸਵਾਲ ਸਿਧਾਂ ਨੇ ਪੁੱਛੇ ਹਨ ਤੇ ਜਵਾਬ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਗਏ ਹਨ।
    ਇਸ ਗੋਸ਼ਟੀ ਵਿੱਚ ਨਾਮ,ਸ਼ਬਦ ਗੁਰੂ, ਆਤਮਾ-ਪ੍ਰਮਾਤਮਾ, ਹਉਮੈ, ਸ੍ਰਿਸ਼ਟੀ,ਸੰਸਾਰ, ਜੀਵ, ਮਨਮੁਖ,ਗੁਰਮੁਖ, ਉਦਾਸੀ ਮਾਰਗ, ਗ੍ਰਹਿਸਤ ਮਾਰਗ ਤੇ ਹੋਰ ਅਧਿਆਤਮਕ ਵਿਸ਼ਿਆਂ ਤੇ ਚਰਚਾ ਹੋਈ।ਸਿਧ ਤਪ, ਨਾਟਕ ਚੇਟਕ ਛੇ ਦਰਸ਼ਨਾਂ ਆਦਿ ਰਾਹੀਂ ਗੁਰੂ ਸਾਹਿਬ ਨੂੰ ਜੋਗ ਮੱਤ ਧਾਰਨ ਲਈ ਕਹਿੰਦੇ ਹਨ, ਜਦ ਕਿ ਗੁਰੂ ਸਾਹਿਬ ਬਾਹਰੀ ਭੇਖ ਦੀ ਥਾਂ ਗ੍ਰਹਿਸਤ ਵਿੱਚ ਮਾਇਆਵੀ ਬਿਰਤੀ ਤੋਂ ਉੱਪਰ ਰਹਿ ਕੇ ਸ਼ਬਦ ਗੁਰੂ ਤੇ ਸੁਰਤਿ ਧੁਨਿ ਚੇਲਾ ਦੇ ਸਿਧਾਂਤ ਨੂੰ ਪ੍ਰਕਾਸ਼ਮਾਨ ਕਰਦੇ ਹਨ।ਇਸ ਬਾਣੀ ਦੇ ਅਖੀਰਲੇ ਪਦੇ ਅਨੁਸਾਰ ਨਾ ਕੇਵਲ ਸਿਧ ਸਗੋਂ, ਛੇ ਦਰਸ਼ਨਾਂ ਦੇ ਪੰਡਤ ਵੀ ਗੁਰੂ ਸਾਹਿਬ ਦੁਆਰਾ ਦਰਸਾਏ ਨਾਮ ਮਾਰਗ ਦੇ ਕਾਬਲ ਹੋਏ।[5]
    ਗੁਰੂ ਨਾਨਕ ਸਾਹਿਬ ਦੀਆਂ ਗੋਸ਼ਟੀਆਂ ਤੋਂ ਸੇਧ ਮਿਲਦੀ ਹੈ ਕਿ ਦੂਸਰੀ ਧਿਰ ਨੂੰ ਬਣਦਾ ਯੋਗ ਸਤਿਕਾਰ ਦੇ ਕੇ ਜੇ ਸੰਵਾਦ ਰਚਾਇਆ ਜਾਵੇ ਤਾਂ ਗੋਸ਼ਟੀਆਂ ਦੇ ਸਿੱਟੇ ਸਾਰਥਕ,ਸਿਹਤਮੰਦ ਤੇ ਉਸਾਰੂ ਨਿਕਲ ਸਕਦੇ ਹਨ।
    ਸੋ, "ਸਿਧ ਗੋਸਟਿ" ਦਾ ਕੇਂਦਰੀ ਖਿਆਲ ਹੈ - ਗ੍ਰਿਹਸਤ ਛੱਡਣ ਦਾ ਕੋਈ ਲਾਭ ਨਹੀਂ। ਗ੍ਰਹਿਸਤ ਛੱਡਿਆਂ ਸੁੱਚਾ ਨਹੀਂ ਹੋ ਸਕੀਦਾ, ਮਾਇਆ ਦੇ ਬੰਧਨਾਂ ਤੋਂ ਅਜ਼ਾਦੀ ਨਹੀਂ ਮਿਲਦੀ। ਪਰਮਾਤਮਾ ਦੀ ਯਾਦ ਵਿੱਚ ਜੁਵਿਆਂ ਹੀ ਮਨ ਪਵਿਤਰ ਹੁੰਦਾ ਹੈ। ਜਦ ਤਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿੱਚ ਮਨ ਨਾ ਜੁੜੇ, ਮਾਇਆ ਦੀ ਖਿੱਚ ਤੋਂ ਖਲਾਸੀ ਨਹੀਂ ਹੁੰਦੀ।
    ਸਿਧ ਗੋਸਟਿ ਦੀ ਬਾਣੀ ਰਾਮਕਲੀ ਰਾਗ ਵਿਚ ਹੈ ਜੋ ਜੋਗੀਆਂ ਵਿਚ ਸਭ ਤੋਂ ਵੱਧ ਪ੍ਰਚਲਤ ਅਤੇ ਉਹਨਾਂ ਦਾ ਮਨ ਭਾਉਂਦਾ ਰਾਗ ਹੈ। ਇਸ ਵਿਚ ਸਿੱਧ-ਪੱਖ ਲਈ ਜੋਗ ਮੱਤ ਦੀ ਚੋਖੀ ਸ਼ਬਦਾਵਲੀ ਵਰਤੀ ਗਈ ਹੈ। ਜਿਵੇਂ ਅਉਧੂ, ਪਾਰਗਰਾਮੀ, ਅਸਟ ਸਿਧੀ, ਅਨਹਤ, ਸੁੰਨ, ਅਲਖ ਅਪਾਰੋ ਆਦਿ। ਸੰਤ-ਪੱਖ ਵਲੋਂ ਉਸ ਸ਼ਬਦਾਵਲੀ ਦੀ ਵਰਤੋਂ ਹੋਈ ਹੈ ਜਿਸ ਨੂੰ ਗੁਰਮਤਿ ਦੀ ਸ਼ਬਦਾਵਲੀ ਕਿਹਾ ਜਾ ਸਕਦਾ ਹੈ। ਜਿਵੇਂ ਸਤਿਗੁਰ, ਗੁਰਮਤਿ, ਗੁਰਮੁਖਿ, ਅਰਦਾਸਿ, ਨਾਮੁ, ਗੁਰੂ, ਮਨਮੁਖਿ, ਨਿਰਭਉ, ਅੰਮ੍ਰਿਤ ਆਦਿ। ਸਿਧ ਗੋਸਟਿ ਲਿਖੇ ਜਾਣ ਤੋਂ ਪਹਿਲਾਂ ਇਸ ਸਾਰੀ ਸ਼ਬਦਾਵਲੀ ਦੀ ਇਹਨਾਂ ਸੰਤਾਂ ਭਗਤਾਂ ਦੀ ਬਾਣੀ ਵਿਚ ਖ਼ੂਬ ਵਰਤੀ ਹੋਈ ਹੈ। ਇਸ ਤਰ੍ਹਾਂ ਸਿਧ ਗੋਸਟਿ ਦੀ ਬਾਣੀ ਗੁਰਮਤਿ ਦੇ ਜੋਗ ਮੱਤ ਨਾਲ ਚਾਰ ਹਜ਼ਾਰ ਕਿਲੋਮੀਟਰ ਦੀ ਲੰਬਾਈ ਚੌੜਾਈ ਵਾਲੇ ਇਸ ਭੂਖੰਡ ਵਿਚ ਤਕਰੀਬਨ ਚਾਰ ਸਦੀਆਂ ਦੌਰਾਨ ਹੋਏ ਸੰਵਾਦ ਦਾ ਗੁਰੂ ਨਾਨਕ ਦੁਆਰਾ ਲਿਖਿਆ ਗਿਆ ਸੰਵਾਦਨਾਮਾ ਹੈ।

КОМЕНТАРІ • 6