Punjabi Poetica Ep1: Jaswant Zafar

Поділитися
Вставка
  • Опубліковано 8 вер 2024
  • Punjabi Poem "NANAK" written by Jaswant Zafar
    www.jaswantzafa...
    / artechproductions
    ਨਾਨਕ
    ਮਾਫ਼ ਕਰਨਾ
    ਸਾਡੇ ਲਈ ਬਹੁਤ ਮੁਸ਼ਕਿਲ ਹੈ
    ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
    ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
    ਤਿੜਕੀਆਂ ਅੱਡੀਆਂ
    ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ
    ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ
    ਗੱਲ੍ਹਾਂ ਦਾ ਚਿਪਕਿਆ ਮਾਸ
    ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ 'ਚ
    ਦਗਦੀਆਂ ਮਘਦੀਆਂ ਤੇਜ਼ ਅੱਖਾਂ
    ਅੱਖਾਂ ਜੋ -
    ਪਰਿਵਾਰ ਨੂੰ
    ਸਰਕਾਰ ਨੂੰ
    ਤੇ ਹਰ ਸੰਸਕਾਰ ਨੂੰ
    ਟਿੱਚ ਜਾਣਦੀਆਂ
    ਬਹੁਤ ਖਤਰਨਾਕ ਸਿੱਧ ਹੋ ਸਕਦੈ
    ਸਾਡੇ ਲਈ ਅਸ੍ਲੀ ਨਾਨਕ
    ਅਜਿਹੇ ਨਾਨਕ ਦਾ ਅਸੀਂ
    ਧਿਆਨ ਨਹੀਂ ਧਰ ਸਕਦੇ
    ਜੋ ਘਰਾਂ ਨੂੰ ਉਜਾੜ ਸਕਦਾ
    ਨਿਆਣੇ ਵਿਗਾੜ ਸਕਦਾ
    ਕਿਸੇ ਕਾਅਬੇ ਵੱਲ ਪੈਰ ਕਰਕੇ
    ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ
    ਲਿਹਾਜ਼ਾ
    ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ
    ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ
    ਮਸਲਨ
    ਅਸੀਂ ਮਜ਼ਹਬੀ ਚਿੰਨਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ
    ਵਹਿਣਾਂ ਨੂੰ ਮੋੜਨ ਦਾ
    ਮਰਿਆਦਾ ਨੂੰ ਤੋੜਨ ਦਾ
    ਐਲਾਨਨਾਮਾ ਛਾਪ ਸਕਦੇ ਹਾਂ
    ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ
    ਸਾਨੂੰ ਤਾਂ ਚਾਹੀਦੀ ਏ
    ਖ਼ੈਰ
    ਸੁੱਖ
    ਸ਼ਾਂਤੀ
    ਸਾਨੂੰ ਤਾਂ ਚਾਹੀਦੀਆ ਨੇ ਮਿੱਠੀਆਂ ਦਾਤਾਂ
    ਵਧਦੀਆਂ ਵੇਲਾਂ
    ਤੇ ਵੇਲਾਂ ਨੂੰ ਲਗਦੇ ਰੁਪਈਏ
    ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
    ਨਾਨਕ ਹੀ ਸੂਟ ਕਰਦਾ ਹੈ
    ਸ਼ਾਂਤ
    ਲੀਨ
    ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ
    ਹੱਥ 'ਚੋਂ ਫੁਟਦੀ ਮਿਹਰ
    ਤੇ ਅੱਖਾਂ 'ਚੋਂ ਡੁੱਲ ਡੁੱਲ ਪੈਂਦੀ ਕੋਮਲਤਾ
    ਸਨ ਸਿਲਕੀ ਸ਼ਫਾਫ ਦਾਹ੍ੜੀ
    ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ
    ਫੇਅਰ ਐਂਡ ਲਵਲੀ
    ਸੁਰਖ ਟਿਪਸੀ ਹੋਂਠ
    ਮੁਲਾਇਮ ਜੈਮਿਨੀ ਪੈਰ
    ਕੂਲੇ ਬਾਰਬੀ ਹੱਥ
    ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ
    ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ
    ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
    ਰਾਹਾਂ ਨੂੰ ਰੱਦ ਕਰਨ ਵਾਲੇ
    ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ
    ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
    ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ
    ਘਰ ਨਹੀਂ ਢੁਆਉਣੇ
    ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ
    ਹੱਥੋਂ ਨਹੀਂ ਗੁਆਉਣੇ
    ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ
    ਮਾਫ਼ ਕਰਨਾ

КОМЕНТАРІ • 39

  • @ਆਪੇਦੀਖੋਜਤੋਂਰੱਬਦੀਤੱਕ

    ਵਾਹਿਗੁਰੂ
    ਉਹੀ ਤਸਵੀਰ ਬਣਾ ਸਕਦਾ
    ਜੋ ਗੁਰੂ ਨਾਨਕ ਦੇਵ ਨੂੰ ਸਮਝੇ
    ਗੁਰਬਾਣੀ ਨੂੰ ਕੇਵਲ ਪੜ੍ਹੇ ਨ
    ਆਪਣੇ ਪਿੰਡੇ ਤੇ ਹੰਡਏ
    ਅੱਜ ਵੀ ਹੈਨ
    ਪਰ ਵਿਰਲੈ ਨਹੀਂ
    ਕੋਈ ਇਕ ਅੱਧ
    ਜੋ ਨਾਨਕ ਦੇਵ ਨੂੰ
    ਸਭ ਚ ਵੇਖਦੇ
    ਹੈਨ ਕੋਈ ਇਕ ਅੱਧ
    ਅਗਿਆਨੀ ਨੂੰ ਮਾਫ ਕਰਨਾ
    ਗੁਸਤਾਖੀ ਮਾਫ
    ਵਾਹਿਗੁਰੂ

  • @Jaswantzafar
    @Jaswantzafar 9 років тому +27

    Dhanvaad ji video banaun te pasand karn walia'n da

    • @gurpreetbareh0001
      @gurpreetbareh0001 3 роки тому

      ਜਫ਼ਰ ਜੀ ਮੈਂ ਤੁਹਾਡੀ ਇਸ ਕਵਿਤਾ ਨਾਲ ਉੱਕਾ ਹੀ ਸਹਿਮਤ ਨਹੀਂ। ਜਦੋਂ ਕੋਈ ਆਪਣੇ ਪਿਆਰੇ ਦੀ ਤਸਵੀਰ ਬਣਾਉਂਦਾ ਹੈ ਨਾ ਫੇਰ ਉਹ ਪਿਆਰ ਦੇ ਹੀ ਰੰਗ ਭਰਦਾ ਹੈ ਆਪਣੇ ਪਿਆਰੇ ਬਾਰੇ ਕੁਝ ਲਿਖਣਾ ਬਣਾਉਂਣਾ, ਉਹ ਤਾਂ ਇਕ ਪਿਆਰ ਦੀ ਚੀਜ਼ ਹੈ , ਗੁਰੂ ਸਾਹਿਬ ਦੀ ਤਸਵੀਰ ਨੂੰ ਬਣਾਉਣ ਵਾਲੇ ਨੇ ਉਨ੍ਹਾਂ ਦੇ ਪਿਆਰ ਚ ਆਕੇ ਬਣਾਤੀ ਬੱਸ। ਉਸ ਚ ਸੱਚ ,ਝੂਠ , ਅਸਲੀ ਨਕਲੀ ਕੁਝ ਨਹੀਂ ਬੱਸ ਪਿਆਰ ਹੈ। ਹਰ ਇਕ ਦਾ ਆਪਣੇ ਨਾਨਕ ਹਿਰਦੇ ਦੇ ਅੰਦਰ ਹੈ ਜਦੋਂ ਲੋਕ ਉਹਨਾਂ ਦੀ ਬਾਣੀ ਪੜ੍ਹਨਗੇ ਉਸੇ ਤਰ੍ਹਾ ਅੰਦਰੋਂ ਅਸਲੀ ਤਸਵੀਰ ਸਕਾਰ ਹੁੰਦੀ ਜਾਵੇਗੀ ਜੀ।

  • @MandeepSingh
    @MandeepSingh 10 років тому +4

    *Jaswant Zafar* sheds light on the *Guru Nanak Dev ji* using his poetic imagination.
    I wish everyone happy Gurupurab of *Guru Nanak Dev ji*.
    #GuruNanak #Gurupurab #Sikh

  • @HS-gt1qf
    @HS-gt1qf 5 років тому +2

    True - Guru Nanak was a revolutionary! Thought provoking perspective!

  • @khushmandeepkaursandhu3904
    @khushmandeepkaursandhu3904 5 років тому +2

    Bilkul shi....best poetry ever....salute to you Zafar gg...

  • @tajinderpalmaan3889
    @tajinderpalmaan3889 Місяць тому

    ਵਾਹਹ ਕਿੰਨਾਂ ਸੋਹਣਾ ਲਿਖਿਆ l
    ਸੱਚ ਮੁੱਚ ਅਸੀਂ ਆਵਦੀ ਪਸੰਦ ਦਾ ਨਾਨਕ ਬਣਾਇਆ, ਅਸਲ ਨਾਨਕ ਤਾਂ ਇੰਝ ਦਾ ਹੀ ਹੋਣਾ ਜਿਵੇਂ ਤੁਸੀਂ ਬਿਆਨ ਕੀਤਾ sir..

  • @prabjobankaur
    @prabjobankaur 4 роки тому +1

    Bhut sohna

  • @ghumangee
    @ghumangee 13 років тому +1

    waheguru ji I love Khatrnak Nanak Ji......
    Zafar Ji Dhnbhagi ho Tusi Real Guru Nanak ji de darshan kar lae ne ji..

  • @amarjitkauramar9771
    @amarjitkauramar9771 4 роки тому

    Bahutttt vdiya jio

  • @kirangill154
    @kirangill154 3 роки тому

    Kamal de kalam

  • @jasdeepkaur2350
    @jasdeepkaur2350 5 років тому +1

    Bakmaal..... 😍😍

  • @rajkumarisinghsingh4282
    @rajkumarisinghsingh4282 4 роки тому +1

    Bhut he kamaal kr dita Sir tusi... Speechless 👏👏

  • @thenavsinghyt
    @thenavsinghyt 11 років тому +1

    Very gud tusi bilkul sach keha veer ji

  • @neetamarleyrajinder3023
    @neetamarleyrajinder3023 11 років тому +1

    gal bat number1

  • @AMARJITSINGH-go1cu
    @AMARJITSINGH-go1cu 2 роки тому

    Good jab

  • @bhupindersingh-rh8zs
    @bhupindersingh-rh8zs 4 роки тому +1

    ❤️

  • @rutpunjab
    @rutpunjab 7 років тому +1

    kamal da klam

  • @kpssilent
    @kpssilent 9 років тому +1

    exceptional poem

  • @jaisriom
    @jaisriom 11 років тому

    sachnu sacho sach biaan kitay Zafar Saab ne...

  • @MandeepKaur-zw9ov
    @MandeepKaur-zw9ov 6 років тому +1

    Excellent. .........

  • @mahansingh84
    @mahansingh84 13 років тому

    woowwww.... bahut vadiyaa hai g...

  • @jaspalrai534
    @jaspalrai534 8 років тому +1

    Awesome👍😍 : excellent information, good poetry. RABB, Khatarnak Nanak De Raaste Te Chalan Da Bal Baxe.

  • @simarjitsingh8337
    @simarjitsingh8337 10 років тому +1

    Awwsome .....

  • @sindharharpreet
    @sindharharpreet 11 років тому +1

    ba kamaal

  • @MrsKHUSHSIDHU
    @MrsKHUSHSIDHU 12 років тому

    bahut vadiyaa bhaji....

  • @jaspalrai534
    @jaspalrai534 7 років тому +1

    👏👏👏Awaesome...

  • @sonaofficial1
    @sonaofficial1 9 років тому +1

    simply great!

  • @satindra21
    @satindra21 8 років тому +1

    Brilliant.

  • @knowledgehub1391
    @knowledgehub1391 6 років тому +1

    Good work

  • @jastech3919
    @jastech3919 3 роки тому

    ਵਾਹ ਜ਼ਫਰ ਸਰ!
    ਮੇਰੇ ਲਈ ਬਹੁਤ ਵੱਡੀ ਗੱਲ ਹੈ ਤੁਹਾਡਾ ਸਰੋਤਾ ਹੋਣਾ!
    ਇੰਦਰਜੀਤ ਸੋਨੀ

  • @khaira1165
    @khaira1165 12 років тому

    bahut ache pandher sahib

  • @harshdeep345
    @harshdeep345 7 років тому

    alfaaz nhi bchh de zafar sahib di eh rachna sunn toh baad...👌

  • @jagmohanlohian
    @jagmohanlohian 3 роки тому

    Absolutely awesome rendition

  • @gagansidhu1103
    @gagansidhu1103 9 років тому +1

    👏👏👏👏

  • @TheTurbanatore
    @TheTurbanatore 6 років тому

    Waheguru

  • @gurvinderhoda7048
    @gurvinderhoda7048 6 років тому

    good

  • @sukhvindersinghdhillon5094
    @sukhvindersinghdhillon5094 3 роки тому

    We should follow the bani of Guru Nanak instead of life stories or photos of Guru ji.