ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਜੀਵਨੀ / Biography of Punjabi Singer Surinder Shhinda

Поділитися
Вставка
  • Опубліковано 25 сер 2024
  • ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੇ ਪੰਜਾਬੀ ਸੰਗੀਤ ਤੋਂ ਇਲਾਵਾ ਫਿਲਮਾਂ ਵਿੱਚ ਵੀ ਆਪਣਾ ਧੜੱਲੇਦਾਰ ਅਭਿਨੈ ਨਿਭਾ ਕੇ ਆਪਣੀ ਅਦਾਕਾਰੀ ਦੀ ਵੱਖਰੀ ਛਾਪ ਛੱਡੀ ਹੈ। ਜਿਵੇ ਕਿ ਪੁੱਤ ਜੱਟਾਂ ਦੇ, ਉੱਚਾ ਦਰ ਬਾਬੇ ਨਾਨਕ ਦਾ, ਬਦਲਾ ਜੱਟੀ ਦਾ, ਜੱਟ ਜਿਊਣਾ ਮੌੜ, ਬਗਾਵਤ, ਹੰਕਾਰ, ਚੜ੍ਹਦਾ ਸੂਰਜ, ਟਰੱਕ ਡਰਾਈਵਰ, ਜੱਟ ਪੰਜਾਬ ਦਾ ਅਤੇ ਜੱਟ ਯੋਧੇ ਵਰਗੀਆਂ ਹੋਰ ਫਿਲਮਾਂ ਦੇ ਨਾਂ ਸ਼ਾਮਲ ਹਨ। ਉਨ੍ਹਾਂ ਇਕ ਹਿੰਦੀ ਫ਼ਿਲਮ ‘ਮੇਰਾ ਮੁਕੱਦਰ’ ਵਿਚ ਹਿੰਦੀ ਗੀਤ ਗਾਉਣ ਦਾ ਮਾਣ ਹਾਸਲ ਕੀਤਾ। ਉਸ ਸਮੇਂ ਵਿਰਲੇ ਪੰਜਾਬੀ ਗਾਇਕ ਨੂੰ ਹਿੰਦੀ ਫ਼ਿਲਮ ਵਿਚ ਗਾਉਣ ਦਾ ਮਾਣ ਮਿਲਦਾ ਸੀ, ਗੀਤ ਸੀ , ਮੇਰਾ ਮੁਕੱਦਰ ਸੰਵਾਰ ਦੇ, ਤੂੰ ਚਾਹੇ ਤੋਂ ਖ਼ੁਸ਼ੀਆਂ ਹਜ਼ਾਰ ਲੇ। ਜੇਕਰ ਸੁਰਿੰਦਰ ਛਿੰਦੇ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਸ ਨੇ ਇੱਕ ਨਹੀਂ ਦੋ ਨਹੀਂ ਬਲਕਿ ਸੈਂਕੜੇ ਗੀਤ ਰਿਕਾਰਡ ਕਰਵਾ ਕੇ ਆਪਣੇ ਨਾਂ ਦੀ ਵੱਖਰੀ ਮਿਸਾਲ ਕਾਇਮ ਕੀਤੀ। ਉਸ ਦੇ ਦਰਜਨਾਂ ਹਿੱਟ ਗੀਤਾਂ ਨੇ ਮੱਲੋ ਮੱਲੀ ਉਸ ਨੂੰ ਸਿਰਮੌਰ ਗਾਇਕ ਦਾ ਖਿਤਾਬ ਦਿਵਾ ਦਿੱਤਾ, ਜਿਵੇਂ ਕਿ ਉੱਚਾ ਬੁਰਜ ਲਾਹੌਰ ਦਾ, ਜੱਟ ਮਿਰਜ਼ਾ ਖਰਲਾਂ ਦਾ, ਪੁੱਤ ਜੱਟਾਂ ਦੇ, ਰੱਖ ਲਏ ਕਲੀਂਡਰ ਯਾਰਾਂ, ਦੋ ਊਠਾਂ ਵਾਲੇ, ਤਾਰਾ ਰਾਣੀ, ਇਹ ਮਿੱਤ ਕਿਸੇ ਦਾ ਨਾ, ਨੈਣਾਂ ਦੇ ਵਣਜਾਰੇ, ਜਿਊਣਾ ਮੌੜ, ਤੀਆਂ ਲੌਂਗੋਵਾਲ ਦੀਆਂ, ਜੱਗਾ ਜੱਟ, ਮੈਂ ਨਾ ਅੰਗਰੇਜ਼ੀ ਜਾਣਦੀ, ਦਿੱਲੀ ਸ਼ਹਿਰ ਦੀਆਂ ਕੁੜੀਆਂ, ਗੱਲਾਂ ਸੋਹਣੇ ਯਾਰ ਦੀਆਂ, ਬਾਬਿਆਂ ਦੇ ਚੱਲ ਚੱਲੀਏ, ਜੰਨ ਚੜ੍ਹੀ ਅਮਲੀ ਦੀ ਅਤੇ ਮੁੰਡੇ ਕਹਿਣ ਮਿਸ ਇੰਡੀਆ ਵਰਗੇ ਅਨੇਕਾਂ ਹੋਰ ਗੀਤ ਉਸ ਦੇ ਅਮਰ ਗੀਤ ਹਨ। ਉਸਨੇ ਚਰਚਿਤ ਗਾਇਕਾਵਾਂ ਅਨੁਰਾਧਾ ਪੌਡਵਾਲ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾਮੂਰਤੀ, ਸਵਿਤਾ ਸਾਥੀ, ਨਰਿੰਦਰ ਬੀਬਾ, ਗੁਲਸ਼ਨ ਕੋਮਲ, ਸੁਖਵੰਤ ਸੁੱਖੀ, ਸੁਰਿੰਦਰ ਸੋਨੀਆ,ਰੰਜਨਾ, ਪਰਮਿੰਦਰ ਸੰਧੂ, ਕੁਲਦੀਪ ਕੌਰ ਆਦਿ ਨਾਲ ਗਾਇਆ ਤੇ ਕਈ ਦੇਸ਼ਾਂ ਵਿਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਛਿੰਦੇ ਦੇ ਸ਼ਾਗਿਰਦਾਂ ਵਿਚ ਅਮਰ ਸਿੰਘ ਚਮਕੀਲਾ, ਕੁਲਦੀਪ ਪਾਰਸ, ਸੋਹਣ ਸਿਕੰਦਰ, ਹਰਵਿੰਦਰ ਟਾਂਡੀ, ਪ੍ਰਦੀਪ ਸੂਬਾ, ਜਸਵਿੰਦਰ ਅਰਸ਼, ਪਰਸਨ ਨਕੋਦਰ, ਜੱਗਾ ਸੂਰਤੀਆ ਆਦਿ ਹਨ।

КОМЕНТАРІ • 31

  • @bhinderduhewala2853
    @bhinderduhewala2853 Рік тому +4

    ਸਿੰਗਰ ਸੁਰਿੰਦਰ ਛਿੰਦਾ ਪੰਜਾਬ ਦੇ ਸੁਪਰ ਸਟਾਰ ਲੋਕ
    ਸਿੰਗਰ ਸਨ ਸੁਰਿੰਦਰ ਸੋਹਣਿਆ ਨਾਲ ਬਹੁਤ ਡੱਟਕੇ ਗਾਇਆ ਜਿਸ ਦੀ ਤਰੀਫ ਬਹੁਤ ਘੱਟ ਕੀਤੀ
    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @JASWINDER.SINGHLEHAL-mw3ps
    @JASWINDER.SINGHLEHAL-mw3ps Рік тому +2

    ਸੁਰਿੰਦਰ ਸ਼ਿੰਦਾ ਬਹੁਤ ਵਧੀਆ ਗਾਇਕ ਹੈ ਕਲੀਆ ਤੇ ਲੋਕ ਗਾਥਾਵਾ ਗਾਉਣ ਵਾਲੇ ਦੋ ਗਾਇਕ ਹੋਏ ਹਨ। ਕੁਲਦੀਪ ਮਾਣਕ ਤੇ ਸੁਰਿਦਰ ਸ਼ਿੰਦਾ

  • @J_s_Sidhu
    @J_s_Sidhu Рік тому +5

    Punjab di iko ik buland awaj surinder shinda,, waheguru ji tandrusti bakhsho🙏

  • @GurmeetSingh-fr6fh
    @GurmeetSingh-fr6fh Рік тому +3

    ਸੁਰਿੰਦਰ ਛਿੰਦਾ ਅਤੇ ਦੇਵ ਥਰੀਕੇ ਵਾਲਾ ਆਪਸ ਵਿੱਚ ਸਾਢੂ ਦਾ ਰਿਸ਼ਤਾ ਅਤੇ ਛਿੰਦਾ ਦੀ ਬੀ ਏ ਪਾਸ ਸੰਨ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਛਿੰਦਾ ਜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਕਸ਼ੇ ਤਾਂ ਜੋ ਸਭਿਆਚਾਰ ਦੀ ਸੇਵਾ ਕਰਦੇ ਰਹਿਣ

  • @lakhasinghsangha2687
    @lakhasinghsangha2687 Рік тому +3

    Very good Shonda ji

  • @ManjitSingh-te1ph
    @ManjitSingh-te1ph Рік тому +3

    Very very thanks desi record

  • @seeradaudhar8436
    @seeradaudhar8436 Рік тому +1

    ਹੇ ਮੇਰੇ ਵਾਹਿਗੁਰੂ ਜੀ ਉਸਤਾਦ ਜਨਾਬ ਸੁਰਿੰਦਰ ਛਿੰਦੇ ਨੂੰ ਜਲਦੀ ਤੋ ਜਲਦੀ ਠੀਕ ਕਰਦੇ

  • @Bawarecordsofficial
    @Bawarecordsofficial Рік тому +4

    ਬੈਂਜੋ ਤੇ ਬੀਨ ਵਜਾਉਂਦਾ ਗੀਤ ਮੂਹਰੇ ਕੁਮੈਂਟਰੀ ਅਮਰਜੀਤ ਮਾਮਾ ਦੀ ਹੈ |

    • @desiRecord
      @desiRecord  Рік тому

      ਧੰਨਵਾਦ ਜੀ, ਇਹ ਪਤਾ ਨਹੀਂ ਸੀ।

  • @jorawarsingh7212
    @jorawarsingh7212 Рік тому +2

    Wahegru.kirpa.karn.sinda.22.jaldi.sihatjab.hove

  • @gurjitsingh7344
    @gurjitsingh7344 Рік тому +3

    Punjabi singing da vuda naam.

  • @SS.Records
    @SS.Records Рік тому +3

    Nice

  • @user-dx7iy6wu8e
    @user-dx7iy6wu8e Рік тому

    Anmol ❤❤❤😢😢😢here Punjab de, 😢😢😢malik santi Deve 😢😢😢❤❤B. S. Badal Salani, Punjab..

  • @avtardhami6257
    @avtardhami6257 Рік тому

    Wahe guru ji tandrusti baksho ji wade bhai sahib nu ji 🙏🙏

  • @user-by4sp1bz6p
    @user-by4sp1bz6p Рік тому

    Rip..ਸੁਰਿੰਦਰ ਸ਼ਿੰਦਾ ਜੀ ਅਲਵਿਦਾ ❤❤

  • @Kuldeepsingh-gt1dj
    @Kuldeepsingh-gt1dj Рік тому +1

    🎉,,HMV,,ਦਾ,,ਬਾਪੂ,🎉

  • @karmindersidhu9335
    @karmindersidhu9335 2 місяці тому +1

    1974wich.mai.shinde.da.pahila.akhara.waikhia.see.pind
    Ksrmu
    Wala.f.z.r.nall
    San.sudesh.kapoo.ramesh.ragila
    Ssbhar.husain.dhinda.ushtime.side.te.sher

  • @vipan56
    @vipan56 Рік тому

    parmatma shinda ji di aatma nu shanti deve... parivaar nu sehanshakti deve..

  • @surindergrewal8552
    @surindergrewal8552 Рік тому

    Please share the song
    Ambani Divya rakhya ve amb mainu tod de
    Badlian Ayan mainu chhetii ghar tor de
    Thanks

  • @tarlochandass7017
    @tarlochandass7017 Рік тому

    😮👌🌸🌹💐🙏

  • @JaspalKokhar
    @JaspalKokhar Рік тому +3

  • @niranjansinghjhinjer1370
    @niranjansinghjhinjer1370 Рік тому

    Satsriakal Ustad ji 🙏
    Bot dungi jaankaari Shukriya ji

    • @desiRecord
      @desiRecord  Рік тому

      ਧੰਨਵਾਦ ਸਰ ਜੀ

  • @Unsocial.
    @Unsocial. Рік тому

    ਰਿਪ ....SSS.
    ... ਛਿੰਦਾ ਨਾਂ ਕਿਉਂ ਕਹਿੰਦੇ ਨੇ, ਲਾਡਲਾ ਜਾਂ ਨਿੱਕ ਨਾਂ ਜਾਂ ਸੁਰਿੰਦਰ ਤੋਂ ਹੀ ਸ਼ਿੰਦਾ, ਫਿਰ ਛਿੰਦਾ ਬਣਾ ਲਿਆ ਲੋਕਾਂ ਨੇ ???

  • @surindersinghjyoti
    @surindersinghjyoti Рік тому

    🙏🙏🙏🙏🙏

  • @palsingh9272
    @palsingh9272 Рік тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @desiRecord
      @desiRecord  Рік тому

      ਵਾਹ ਜੀ ਇਨਾ ਪਿਆਰ ❤

  • @daljitnagi3610
    @daljitnagi3610 Рік тому

    Bhai saab ji ik gana surinder shinde da KIK MAAR KE SUZUKI UTTE BEH GYI KE MUNDDE REH GYE HATT MALL DE .NON SENCE YOU BLEDYFOOL KE GYI .kis album da hai ji plz dasso

    • @desiRecord
      @desiRecord  Рік тому +1

      ਨਹੀਂ ਪਤਾ ਜੀ

  • @NirmalSingh-bz3si
    @NirmalSingh-bz3si Рік тому +5

    ਸਿੰਦਾ ਸਾਹਿਬ ਨੇ ਤਾਂ ਸਾਡੀ ਵੀ ਸਾਰੀ ਜਿੰਦਗੀ ਲੰਘਾ ਦਿੱਤੀ? ਰੱਬ ਸਿੰਦਾ ਸਾਹਿਬ ਦੀ ਲੰਮੀ ਉਮਰ ਕਰੇ 🎉