Sardaar Sham Singh Atari

Поділитися
Вставка
  • Опубліковано 3 гру 2024

КОМЕНТАРІ • 16

  • @MANJOTGILL7004
    @MANJOTGILL7004 3 роки тому +2

    ਆਖਰੀ ਥੰਮ ਸੀ ਸਿੱਖ ਰਾਜ ਦਾ ਬਾਪੂ ਸ਼ਾਮ ਸਿੰਘ ਅਟਾਰੀ ਜਿਸ ਦੇ ਜਿਓੁਦਿਆਂ ਗੋਰੇ ਸਿੱਖ ਰਾਜ ਤੇ ਕਾਬਜ ਨਹੀਂ ਹੋ ਸਕੇ
    I feel proud k os pind ch Janam lya jithe es yodhe ne kaum vaste apni jaan diti
    Parnam shahadat nu! 🙏

  • @MrAttariwala
    @MrAttariwala 4 роки тому +5

    Being the direct descended of General Sardar Sham Singh Attariwala...we are proud of our legacy....Chardi Kala.

  • @kanwaljitsinghdhillon3161
    @kanwaljitsinghdhillon3161  8 років тому +19

    ਸ਼ਾਮ ਸਿੰਘ ਅਟਾਰੀ ਵਾਲਾ ਦੀ ਬਹਾਦਰੀ ਦੀ ਗਵਾਹ ਹੈ ਪਿੰਡ ਸਭਰਾਵਾਂ ਦੀ ਧਰਤੀ
    ਸਤਲੁਜ ਦਰਿਆ ਦੇ ਕੰਢੇ ਆਬਾਦ ਪਿੰਡ ਸਭਰਾਵਾਂ ਦੀ ਧਰਤੀ ਆਪਣੇ ਸੀਨੇ ਵਿਚ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਠਿਨ ਮਿਹਨਤ ਅਤੇ ਸਿਰਧੜ ਦੀ ਬਾਜ਼ੀ ਲਾ ਕੇ ਸਾਰੇ ਧਰਮਾਂ ਨੂੰ ਵਿਸ਼ਵਾਸ ਵਿਚ ਲੈ ਕੇ ਕਾਇਮ ਕੀਤੇ ਸਿੱਖ ਰਾਜ ਦੇ ਢਹਿੰਦੀ ਕਲਾ ਵੱਲ ਲੈ ਕੇ ਜਾਣ ਵਾਲੇ ਆਖਰੀ ਯੁੱਧ ਦੀ ਪੀੜਾ ਨੂੰ ਅੱਜ ਵੀ ਮਹਿਸੂਸ ਕਰ ਰਹੀ ਹੈ, ਕਿਉਂਕਿ ਇਸ ਜੰਗ ਤੋਂ ਬਾਅਦ ਅੰਗਰੇਜ਼ੀ ਫੌਜਾਂ ਬੇਰੋਕ ਹੀ ਸਿੱਖ ਰਾਜ ਦੀ ਸੀਮਾ ਵਿਚ ਧੁਰ ਅੰਦਰ ਤੱਕ ਵਾਇਆ ਕਸੂਰ ਲਾਹੌਰ ਤੱਕ ਪਹੁੰਚ ਗਈਆਂ। ਇਸ ਧਰਤੀ ਨੇ ਸਿੱਖ ਕੌਮ ਦੇ ਹੀਰੇ, ਬਹਾਦਰ ਜਰਨੈਲ, ਸੈਂਕੜੇ ਜੰਗਾਂ ਦੇ ਜੇਤੂ ਯੋਧੇ ਸ: ਸ਼ਾਮ ਸਿੰਘ ਅਟਾਰੀ ਨੂੰ ਆਪਣਾ ਵਾਅਦਾ ਨਿਭਾਉਂਦਿਆਂ ਦੇਖਿਆ ਕਿ ਕਿਸ ਤਰ੍ਹਾਂ ਇਸ ਯੋਧੇ ਨੇ ਆਪਣੇ ਸਰੀਰ 'ਤੇ ਸੈਂਕੜੇ ਤਲਵਾਰਾਂ ਦੇ ਫੱਟ ਖਾਧੇ ਅਤੇ ਆਪਣੇ ਸੀਨੇ ਵਿਚ 7 ਗੋਲੀਆਂ ਖਾਣ ਦੇ ਬਾਵਜੂਦ ਸੀਨਾ ਦੁਸ਼ਮਣ ਅੱਗੇ ਤਾਣ ਰੱਖਿਆ ਅਤੇ ਜਿੱਤਾਂਗਾ ਜਾਂ ਸ਼ਹੀਦ ਹੋਵਾਂਗਾ ਦਾ ਵਾਅਦਾ ਪੂਰਾ ਕੀਤਾ। ਇਸ ਧਰਤੀ ਦਾ ਜ਼ਰਾ-ਜ਼ਰਾ ਸ਼ਹੀਦਾਂ ਦੇ ਖੂਨ ਨਾਲ ਸਿੰਜਿਆ ਪਿਆ ਹੈ। ਇਸ ਧਰਤੀ ਨੇ ਕੌਮੀ ਪ੍ਰਵਾਨੇ ਪੰਜਾਬੀ ਪੁੱਤਰਾਂ ਸਿੱਖ ਰਾਜ ਦੇ ਸਿਪਾਹੀਆਂ (ਜਿਨ੍ਹਾਂ ਵਿਚ ਸਿੱਖ, ਹਿੰਦੂ, ਮੁਸਲਿਮ, ਡੋਗਰੇ ਸਨ) ਨੂੰ ਇਸ ਲੜਾਈ ਵਿਚ ਪੂਰੇ ਜੋਸ਼ ਨਾਲ ਦੁਸ਼ਮਣ ਅੱਗੇ ਛਾਤੀ ਡਾਹ ਕੇ ਲੜਦਿਆਂ ਦੇਖਿਆ ਹੈ, ਜਿਨ੍ਹਾਂ ਨੇ ਆਪਣਾ ਕਤਰਾ-ਕਤਰਾ ਖੂਨ ਡੋਲ੍ਹ ਕੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਇਸ ਧਰਤੀ ਨੇ ਸਿੱਖ ਰਾਜ ਦੇ ਗੱਦਾਰ ਵਜ਼ੀਰਾਂ, ਜਿਨ੍ਹਾਂ ਵਿਚ ਗੁਲਾਬ ਸਿੰਘ, ਤੇਜਾ ਸਿੰਘ ਅਤੇ ਲਾਲ ਸਿੰਘ ਵੱਲੋਂ ਅੰਗਰੇਜ਼ਾਂ ਨਾਲ ਮਿਲ ਕੇ ਆਪਣੇ ਹੀ ਫੌਜੀਆਂ ਦੇ ਕਰਵਾਏ ਘਾਣ ਨੂੰ ਵੀ ਅੱਖੀਂ ਦੇਖਿਆ ਹੈ, ਜਿਸ ਨੂੰ ਰਹਿੰਦੀ ਦੁਨੀਆ ਤੱਕ ਕਦੇ ਨਹੀਂ ਭੁਲਾਇਆ ਜਾ ਸਕਦਾ। ਦਸੰਬਰ 1845 ਤੋਂ ਅੰਗਰੇਜ਼ ਹੁਣ ਮੌਕੇ ਦੀ ਤਾਕ ਵਿਚ ਹੋ ਗਏ ਕਿ ਸਿੱਖ ਫੌਜਾਂ ਨਾਲ ਆਰ-ਪਾਰ ਦੀ ਲੜਾਈ ਲੜੀ ਜਾਵੇ।
    ਉਧਰ ਲਾਹੌਰ ਦਰਬਾਰ ਵੀ ਜੰਗ ਨਾ ਟਲਦੀ ਦੇਖ ਕੇ ਲੜਨ ਲਈ ਤਿਆਰ ਹੋ ਗਿਆ। ਲਾਹੌਰ ਦਰਬਾਰ ਵੱਲੋਂ ਬਹੁਤ ਵੱਡੀ ਗ਼ਲਤੀ ਹੋਈ ਕਿ ਸਿੱਖ ਰਾਜ ਦੇ ਪੁਰਾਣੇ ਵੈਰੀ ਗੁਲਾਬ ਸਿੰਘ ਨੂੰ ਜੰਮੂ ਤੋਂ ਸੱਦ ਕੇ ਵਜ਼ੀਰ ਬਣਾਇਆ ਗਿਆ। ਗੁਲਾਬ ਸਿੰਘ ਨੇ ਵਜ਼ੀਰ ਬਣਦਿਆਂ ਸਾਰ ਹੀ ਅੰਗਰੇਜ਼ ਅਫਸਰਾਂ ਨਾਲ ਚਿੱਠੀ ਰਾਹੀਂ ਰਾਬਤਾ ਕਾਇਮ ਕੀਤਾ ਕਿ ਮੈਂ ਵੀ ਤੁਹਾਡਾ ਵਫ਼ਾਦਾਰ ਹਾਂ। ਸਿੱਖ ਫੌਜਾਂ ਨੂੰ ਸਤਲੁਜ ਤੋਂ ਪਾਰ ਜਾਣ ਦਾ ਹੁਕਮ ਹੋਇਆ। ਹਰੀਕੇ ਪੱਤਣ ਦੇ ਨੇੜਿਓਂ ਫਿਰੋਜ਼ਪੁਰ ਵੱਲ ਨੂੰ ਲਹਿੰਦੇ ਪਾਸੇ ਪਿੰਡ ਸਭਰਾਵਾਂ ਕੋਲ ਦਰਿਆ ਉੱਪਰ ਬੇੜੀਆਂ ਦਾ ਆਰਜ਼ੀ ਪੁਲ ਬਣਾਇਆ ਗਿਆ। ਪਿੰਡ ਸਭਰਾਵਾਂ ਅਤੇ ਰੋਡੇਵਾਲਾ ਦੇ ਕੋਲ ਦਰਿਆ ਦੇ ਨਾਲ ਸਿੱਖ ਫੌਜਾਂ ਵੱਲੋਂ ਰੇਤ ਦੀ ਬਹੁਤ ਉੱਚੀ ਕੰਧ ਉਸਾਰੀ ਗਈ, ਜੋ ਤਿੰਨ ਪਾਸਿਆਂ ਤੋਂ ਕਵਰ ਕਰਕੇ ਦਰਿਆ ਦੇ ਕਿਨਾਰਿਆਂ ਨਾਲ ਜੋੜੀ ਗਈ। ਇਸ ਉੱਪਰ ਵੱਡੀਆਂ ਤੋਪਾਂ, ਛੋਟੀਆਂ ਤੋਪਾਂ ਅਤੇ ਜੰਬੂਰਚੇ ਫਿੱਟ ਕੀਤੇ ਗਏ। ਕੁੱਲ ਮਿਲਾ ਕੇ ਸਿੱਖਾਂ ਦੀ ਪੱਕੀ ਅਤੇ ਕੱਚੀ ਫੌਜ (ਸਰਦਾਰਾਂ ਦੀਆਂ ਫੌਜਾਂ) ਦੀ ਗਿਣਤੀ ਲਗਭਗ 23 ਹਜ਼ਾਰ ਸੀ, ਜਿਸ ਵਿਚ 15 ਹਜ਼ਾਰ ਦੇ ਲਗਭਗ ਪੈਦਲ ਫੌਜ ਅਤੇ ਬਾਕੀ ਘੋੜਸਵਾਰ ਅਤੇ ਤੋਪਖਾਨਾ ਸੀ। ਮਹਾਰਾਣੀ ਜਿੰਦਾਂ ਵੱਲੋਂ ਸ: ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਲਿਖ ਕੇ ਸਿੱਖ ਰਾਜ ਦਾ ਵਾਸਤਾ ਪਾ ਕੇ ਮੈਦਾਨੇ-ਜੰਗ ਵਿਚ ਜਾਣ ਬਾਰੇ ਪ੍ਰਸਿੱਧ ਢਾਡੀ ਸੋਹਣ ਸਿੰਘ ਸੀਤਲ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ:
    'ਅੱਜੇ ਸਮਾਂ ਹਈ, ਵਕਤ ਸੰਭਾਲ ਸਿੰਘਾ।
    ਰੁੜ੍ਹੀ ਜਾਂਦੀ ਪੰਜਾਬ ਦੀ, ਸ਼ਾਨ ਰੱਖ ਲੈ।
    ਲਹਿੰਦੀ ਦਿਸੇ 'ਰਣਜੀਤ' ਦੀ ਪੱਗ ਮੈਨੂੰ।
    ਮੋਏ ਮਿੱਤਰ ਦੀ ਯੋਧਿਆ, ਆਨ ਰੱਖ ਲੈ।'
    ਚਿੱਠੀ ਪਹੁੰਚਣ ਦੀ ਦੇਰ ਸੀ ਕਿ ਸ: ਸ਼ਾਮ ਸਿਘ ਆਪਣੇ ਨਿੱਜੀ ਸਿਪਾਹੀਆਂ, ਭਰਾਵਾਂ, ਪੁਰਾਣੇ ਸਾਥੀ ਯੋਧਿਆਂ ਸਮੇਤ ਮੈਦਾਨੇ-ਜੰਗ ਵਿਚ ਪੁੱਜ ਗਏ। ਦੂਸਰੇ ਪਾਸੇ ਗੁਲਾਬ ਸਿਘ ਵੱਲੋਂ ਆਪਣੇ ਵਫ਼ਾਦਾਰ ਸਮਸ਼-ਉ-ਦੀਨ ਵਾਸੀ ਕਸੂਰ ਦੇ ਹੱਥ ਚਿੱਠੀ ਭੇਜ ਕੇ ਸਾਰਾ ਭੇਦ ਅੰਗਰੇਜ਼ਾਂ ਨੂੰ ਜਨਵਰੀ ਵਿਚ ਹੀ ਦੱਸ ਦਿੱਤਾ ਗਿਆ। ਉਨ੍ਹਾਂ ਵੱਲੋਂ ਸਾਰੇ ਭਾਰਤ ਦੀਆਂ ਛਾਉਣੀਆਂ ਵਿਚੋਂ ਵੱਡੀਆਂ ਜੰਗੀ ਤੋਪਾਂ, ਛੋਟੇ ਹਥਿਆਰ ਅਤੇ ਚੰਗੇ ਤਜਰਬੇਕਾਰ ਲੜਾਕੇ ਅਫਸਰ ਪੰਜਾਬ ਬੁਲਾ ਲਏ ਗਏ। ਇਸ ਸਬੰਧੀ ਇਤਿਹਾਸਕਾਰ ਅਕੋਪੋਭ ਨੇ ਲਿਖਿਆ ਹੈ ਕਿ ਦਿੱਲੀ ਦੇ ਕੁਲੈਕਟਰ ਐਂਡ ਮੈਜਿਸਟ੍ਰੇਟ ਜੋਹਨ ਲਾਰੈਂਸ ਨੂੰ ਹੁਕਮ ਹੋਇਆ ਕਿ ਸਾਰਾ ਜੰਗੀ ਸਮਾਨ ਫ਼ਿਰੋਜ਼ਪੁਰ ਛਾਉਣੀ ਦੇ ਨਜ਼ਦੀਕ ਪੁਜਦਾ ਕੀਤਾ ਜਾਵੇ। ਇਸ ਦੌਰਾਨ ਲਾਰੈਂਸ ਵੱਲੋਂ ਜੋ ਕਾਫਲਾ 15 ਜਨਵਰੀ 1846 ਦੇ ਲਗਭਗ ਦਿੱਲੀ ਤੋਂ ਰਵਾਨਾ ਕੀਤਾ ਗਿਆ, ਉਸ ਵਿਚ ਬਹੁਤ ਸਾਰੇ ਹਾਥੀ ਵੱਡੀਆਂ ਤੋਪਾਂ ਖਿੱਚ ਕੇ ਲੈ ਕੇ ਆਏ, ਹਜ਼ਾਰਾਂ ਹੋਰ ਪਸ਼ੂ, ਘੋੜੇ ਨਿੱਕਾ ਜੰਗੀ ਸਮਾਨ ਲਿਆਏ, 4000 ਗੱਡੇ ਅਤੇ 24000 ਬਲਦ ਕਿਰਾਏ 'ਤੇ ਲਏ ਗਏ ਅਤੇ 8000 ਦੇ ਲਗਭਗ ਇਨ੍ਹਾਂ ਨੂੰ ਹੱਕਣ ਅਤੇ ਸੰਭਾਲਣ ਵਾਲੇ ਬਹੁਤ ਸਾਰਾ ਜੰਗੀ ਸਮਾਨ ਅਤੇ ਹੋਰ ਗੋਲਾ ਬਰੂਦ ਲੈ ਕੇ 6 ਅਤੇ 7 ਫਰਵਰੀ ਦੀ ਰਾਤ ਨੂੰ ਸਭਰਾਵਾਂ ਦੇ ਤੇ ਰੋਡੇਵਾਲਾ ਵਿਖੇ ਪਹੁੰਚ ਗਏ।
    ਅੰਗਰੇਜ਼ਾਂ ਦਾ ਮੇਨ ਕੈਂਪ ਜੱਲੇਵਾਲਾ, ਕਿਲੀ ਨਿਹਾਲ ਕੀ ਪਿੰਡਾਂ ਵਿਚ ਸੀ। ਆਖਰ ਉਹ ਕਾਲਾ ਦਿਨ 10 ਫਰਵਰੀ 1846 ਆ ਗਿਆ। ਅੰਗਰੇਜ਼ਾਂ ਨੇ ਸਵੇਰੇ 8 ਵਜੇ ਚੁੱਪ-ਚਾਪ ਹਮਲਾ ਕੀਤਾ। ਅੱਗੋਂ ਸਿੱਖਾਂ ਦੀਆਂ ਤੋਪਾਂ ਨੇ ਹਰਕਤ ਕੀਤੀ, ਤੋੜੇਦਾਰ ਬੰਦੂਕਾਂ ਦੀਆਂ ਨਾਲੀਆਂ ਗਰਮ ਹੋਈਆਂ। ਛੋਟੇ ਜੰਬੂਰਚਿਆਂ ਨੇ ਆਪਣੇ ਹੱਥ ਵਿਖਾਉਂਦਿਆਂ ਸੈਂਕੜੇ ਅੰਗਰੇਜ਼ ਸਿਪਾਹੀ ਲਹੂ-ਲੁਹਾਣ ਕੀਤੇ। ਲੜਾਈ 3 ਘੰਟੇ ਵਿਚ ਹੀ ਸਿਖਰ 'ਤੇ ਚਲੀ ਗਈ। ਸਿੱਖ ਸੈਨਾਪਤੀ ਤੇਜ ਸਿੰਘ ਖੜ੍ਹੇ ਨਜ਼ਾਰਾ ਦੇਖ ਰਹੇ ਸਨ। ਇਸ ਦੇ ਉਲਟ ਸਰਦਾਰ ਸ਼ਾਮ ਸਿਘ ਮੈਦਾਨੇ-ਜੰਗ ਵਿਚ ਚਿੱਟੀ ਘੋੜੀ, ਚਿੱਟੇ ਲਿਬਾਸ ਅਤੇ ਚਿੱਟੇ ਨੂਰਾਨੀ ਦਾੜ੍ਹੇ ਕਰਕੇ ਬੜਾ ਪ੍ਰਭਾਵਸ਼ਾਲੀ ਦਿਸਦਾ ਹੋਇਆ, ਸਿੱਖ ਸਿਪਾਹੀਆਂ ਨੂੰ ਹੌਸਲਾ ਦਿੰਦਾ ਹੋਇਆ ਲੜਦਾ-ਲੜਦਾ ਜ਼ਖ਼ਮੀ ਹੋ ਗਿਆ। ਜਦੋਂ ਲੜਾਈ ਸਿਖਰ 'ਤੇ ਪਹੁੰਚੀ ਤਾਂ ਤੇਜਾ ਸਿੰਘ ਆਪਣੀ ਰਾਖਵੀਂ ਫੌਜ ਸਮੇਤ ਪਿਛਾਂਹ ਨੂੰ ਦਰਿਆ ਪਾਰ ਕਰ ਗਿਆ। ਲਾਲ ਸਿੰਘ ਤਾਂ ਪਹਿਲਾਂ ਹੀ ਪਿੱਛੇ ਸੀ, ਤੇਜਾ ਸਿੰਘ ਜਾਂਦਾ-ਜਾਂਦਾ ਬੇੜੀਆਂ ਦਾ ਪੁਲ ਤੋੜ ਗਿਆ ਅਤੇ ਗੋਲੇ-ਬਾਰੂਦ ਵਾਲੀਆਂ ਬੇੜੀਆਂ ਵੀ ਰੋੜ੍ਹ ਗਿਆ।
    ਸ: ਸ਼ਾਮ ਸਿੰਘ ਮੈਦਾਨੇ ਜੰਗ ਵਿਚ ਲੜਦਾ-ਲੜਦਾ ਸੀਨੇ ਵਿਚ ਸੱਤ ਗੋਲੀਆਂ ਖਾ ਕੇ ਵੀ ਸੀਨਾ ਤਾਣ ਕੇ ਲੜਦਾ ਰਿਹਾ ਅਤੇ ਸ਼ਹੀਦੀ ਪ੍ਰਾਪਤ ਕਰ ਗਿਆ। ਇਸ ਸਮੇਂ ਉਸ ਦੇ ਨਾਲ ਉਸ ਦੇ ਸੱਚੇ ਸਾਥੀ ਯੋਧੇ ਮੇਵਾ ਸਿੰਘ ਅਤੇ ਜੈਮਲ ਸਿੰਘ ਨਿਹੰਗ ਵੀ ਸ਼ਹੀਦ ਹੋਏ। ਬਾਰੂਦ ਦੀ ਥਾਂ ਪੇਟੀਆਂ ਵਿਚੋਂ ਰੇਤਾ ਤੇ ਸਰੋਂ ਨਿਕਲਣ ਕਰਕੇ ਸਾਰੀਆਂ ਤੋਪਾਂ ਅਤੇ ਜੰਬੂਰਚੇ ਬੰਦ ਹੋ ਗਏ। ਇਸ ਜੰਗ ਵਿਚ ਅੰਗਰੇਜ਼ਾਂ ਅਤੇ ਸਿੱਖਾਂ ਦੇ ਬਹੁਤ ਵੱਡੇ ਕਮਾਂਡਰ ਅਤੇ ਅਫਸਰ ਮਾਰੇ ਗਏ।
    ਇਤਿਹਾਸਕਾਰ ਹਰਭਜਨ ਸਿੰਘ ਚੀਮਾ ਦੀ ਖੋਜ ਅਨੁਸਾਰ ਅੰਗਰੇਜ਼ਾਂ ਦੇ 2400 ਤੋਂ ਵੱਧ ਫੌਜੀ ਮਾਰੇ ਗਏ ਜਾਂ ਜ਼ਖਮੀ ਹੋਏ। ਲੈਫਟੀਨੈਂਟ ਜਰਨਲ ਸਰ ਰੋਬਰਟ ਡਿੱਕ, ਬ੍ਰਿਗੇਡੀਅਰ ਟੇਲਰ, ਬ੍ਰਿਗੇਡੀਅਰ ਮੈਕਲਾਰਨ ਮਾਰੇ ਗਏ ਅਤੇ ਮੇਜਰ ਜਨਰਲ ਗਿਲਬਰਟ, ਬ੍ਰਿਗੇਡੀਅਰ ਪੋਨੀ, ਕਰਨਲ ਬਾਰ, ਕਰਨਲ ਗਫ, ਕਰਨਲ ਰੇਅਨ, ਕਰਨਲ ਪੈਟਿੰਟ ਸਖਤ ਜ਼ਖ਼ਮੀ ਹੋਏ। ਵੱਖ-ਵੱਖ ਇਤਿਹਾਸਕਾਰਾਂ ਮੁਤਾਬਿਕ ਸਿੱਖਾਂ ਦੇ ਵੀ 3000 ਦੇ ਕਰੀਬ ਫੌਜੀ ਸ਼ਹੀਦ ਹੋਏ ਅਤੇ 5000 ਦੇ ਲਗਭਗ ਜ਼ਖ਼ਮੀ ਹੋਏ।
    ਸਿੱਖ ਫੌਜਾਂ ਵੱਲੋਂ ਦਲ ਸਿੰਘ ਰੰਧਾਵਾ, ਜਵਾਲਾ ਸਿੰਘ ਪੁੱਤਰ ਨਿਧਾਨ ਸਿੰਘ ਪੰਜ ਹੱਥਾ, ਹੁਕਮ ਸਿੰਘ ਪੁੱਤਰ ਧੰਨਾ ਸਿੰਘ ਮਲਵਈ, ਸ਼ੇਰ ਸਿੰਘ ਪੁੱਤਰ ਹੁਕਮਾ ਸਿੰਘ ਚਿਮਨੀ, ਬੇਲਾ ਸਿੰਘ ਪੁੱਤਰ ਜਵੰਦਾ ਸਿੰਘ ਮੋਕਲ ਸਮੇਤ ਸਾਰੇ ਕਮਾਂਡਰ ਅਤੇ ਮੇਵਾ ਸਿੰਘ ਬ੍ਰਿਗੇਡ ਕਮਾਂਡਰ ਵੀ ਸ਼ਹੀਦ ਹੋ ਗਏ।
    ਸਰਦਾਰ ਕਰਮ ਸਿੰਘ ਹਿਸਟੋਰੀਅਨ ਅਤੇ ਮੈਕਗ੍ਰੇਗ ਅਨੁਸਾਰ ਸਿੱਖ ਤੋਪਖਾਨੇ ਦਾ ਜਰਨੈਲ, ਮਹਿਮੂਦ ਖਾਂ, ਗੰਡਾ ਸਿੰਘ ਕੁੰਜਾਹੀਆ, ਗੁਲਾਬ ਸਿੰਘ ਕੱਪਟਾ, ਕਿਸ਼ਨ ਸਿੰਘ ਪੁੱਤਰ ਜਮਾਂਦਾਰ ਖੁਸ਼ਹਾਲ ਸਿੰਘ, ਮੁਬਾਰਕ ਅਲੀ, ਮਾਘੇ ਖਾਂ, ਹੀਰਾ ਸਿੰਘ ਟੋਪੀ ਅਤੇ ਦੀਵਾਨ ਰਾਮ ਦਿੱਤਾ ਜਿਹੇ ਕਮਾਂਡਰ ਸ਼ੇਰੇ-ਪੰਜਾਬ ਦੇ ਰਾਜ ਦੀ ਇੰਚ-ਇੰਚ ਲਈ ਲੜਦੇ ਸ਼ਹੀਦੀਆਂ ਪ੍ਰਾਪਤ ਕਰ ਗਏ। ਕਵੀ ਸ਼ਾਹ ਮੁਹੰਮਦ ਨੇ ਵੀ ਲਿਖਿਆ ਹੈ ਕਿ-
    ਸ: ਸ਼ਾਮ ਸਿੰਘ ਅਟਾਰੀ ਵਾਲੇ,
    ਬੰਨ੍ਹੇ ਸ਼ਸਤਰੀਂ ਜੋੜ ਵਿਛੋੜ ਸੁੱਟੇ।
    ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆ ਦੇ
    ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
    ਇਸ ਸਮੇਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਸਭਰਾਵਾਂ ਵਿਖੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਹਰ ਸਾਲ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ।
    ਮਾਸਟਰ ਰਜਿੰਦਰ ਸਿੰਘ ਰਾਜਾ

    • @ranjitbal3736
      @ranjitbal3736 8 років тому

      satsariakal master ji, excellent description.

    • @sargatchonkria1809
      @sargatchonkria1809 4 роки тому

      ਜਦੋ ਡੋਗਰੇ ਸਿੱਖ ਰਾਜ ਵਿੱਚ ਕਤਲ ਕਰਵਾ ਰਹੇ ਸੀ ਉਦੋਂ ਸ਼ਾਮ ਸਿੰਘ ਜੀ ਕਿਹੜੇ ਇਲਾਕੇ ਵਿੱਚ ਸਨ? ਮਹਾਰਾਣੀ ਨਾਲ ਬਾਅਦ ਵਿੱਚ ਵੀ ਕੀ ਹੋਇਆ?

    • @satwantsingh4816
      @satwantsingh4816 3 роки тому

      Hnji 10 february nu

  • @HarjotSingh-iw6et
    @HarjotSingh-iw6et 4 роки тому

    ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸਹੀਦੀ ਨੂੰ ਪ੍ਰਣਾਮ

  • @gurnishansingh3006
    @gurnishansingh3006 4 роки тому +2

    Waheguru ji

  • @kanwaljitsinghdhillon3161
    @kanwaljitsinghdhillon3161  10 років тому +3

    Dhadi Balhaar Singh Dhindsa from village Manvi is a well known dhadi of his time contributing to Punabi culture and Sikh religion with his remarkable works.

  • @JaskaranSingh-xn4et
    @JaskaranSingh-xn4et Рік тому

    Nice Song 🎉

  • @harborsingh8408
    @harborsingh8408 6 років тому +2

    Wahaguru jii

  • @niranjansinghjhinjer1370
    @niranjansinghjhinjer1370 7 років тому +2

    Jankaari lai shukriya Khalsa g Panth ki jeet

  • @gurpreetsinghgurpreet6641
    @gurpreetsinghgurpreet6641 11 місяців тому

    Good🎉

  • @harjinderpannusinghpannu1766
    @harjinderpannusinghpannu1766 5 років тому +3

    Majhe da historical pind Sabrah