Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
1. ਹਮਦਅੱਵਲ ਹਮਦ ਖ਼ੁਦਾਇ ਦਾ ਵਿਰਦ ਕੀਜੇ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ ।ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ ।ਇਸ਼ਕ ਪੀਰ ਫ਼ਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ ।ਖਿਲੇ ਤਿਨ੍ਹਾਂ ਦੇ ਬਾਗ਼ ਕਲੂਬ ਅੰਦਰ, ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ ।(ਅੱਵਲ=ਸਭ ਤੋਂ ਪਹਿਲਾਂ, ਹਮਦ=ਸਿਫਤ, ਵਿਰਦ=ਸਿਮਰਨ,ਜ਼ਿਕਰ, ਮੂਲ=ਜੜ੍ਹ,ਬੁਨਿਆਦ, ਨਬੀ ਰਸੂਲ=ਹਜ਼ਰਤ ਮੁਹੰਮਦ ਸਾਹਿਬ, ਰੰਜੂਲ=ਰੰਜੂਰ,ਗ਼ਮਨਾਕ,ਮਰਤਬਾ=ਪਦਵੀ, ਕਲੂਬ=ਦਿਲ, ਬਾਬ=ਦਰਵਾਜ਼ਾ;ਪਾਠ ਭੇਦ: ਕੀਜੇ=ਕੀਚੈ, ਖਿਲੇ ਤਿਨ੍ਹਾਂ ਦੇ ਬਾਗ਼=ਖੁਲ੍ਹੇ ਤਿਨ੍ਹਾਂ ਦੇ ਬਾਬ)2. ਰਸੂਲ ਦੀ ਸਿਫ਼ਤਦੂਈ ਨਾਅਤ ਰਸੂਲ ਮਕਬੂਲ ਵਾਲੀ, ਜੈਂਦੇ ਹੱਕ ਨਜ਼ੂਲ ਲੌਲਾਕ ਕੀਤਾ ।ਖ਼ਾਕੀ ਆਖ ਕੇ ਮਰਤਬਾ ਵਡਾ ਦਿੱਤਾ, ਸਭ ਖ਼ਲਕ ਦੇ ਐਬ ਥੀਂ ਪਾਕ ਕੀਤਾ ।ਸਰਵਰ ਹੋਇਕੇ ਔਲੀਆਂ ਅੰਬੀਆਂ ਦਾ, ਅੱਗੇ ਹੱਕ ਦੇ ਆਪ ਨੂੰ ਖ਼ਾਕ ਕੀਤਾ ।ਕਰੇ ਉੱਮਤੀ ਉੱਮਤੀ ਰੋਜ਼ ਕਿਆਮਤ, ਖੁਸ਼ੀ ਛੱਡ ਕੇ ਜੀਉ ਗ਼ਮਨਾਕ ਕੀਤਾ ।(ਨਾਅਤ=ਰਸੂਲ ਦੀ ਸ਼ਾਨ ਵਿੱਚ ਸਿਫਤ ਭਰੇ ਸ਼ਿਅਰ ਜਾਂ ਕਵਿਤਾ,ਨਜ਼ੂਲ=ਰਬ ਨੇ ਉਤਾਰਿਆ,ਨਾਜ਼ਲ ਕੀਤਾ, ਲੌਲਾਕ=ਹਦੀਸ ਵਲ ਇਸ਼ਾਰਾ ਹੈ,ਬਲੌਲਾਕਾ ਲਮਾ ਖ਼ਲਕਤੁਲ ਅਫਲਾਕ" ਭਾਵ ਜੇ ਕਰ ਤੂੰ ਨਾ ਹੁੰਦਾ ਤਾਂ ਮੈਂਆਕਾਸ਼ ਪੈਦਾ ਨਾ ਕੀਤੇ ਹੁੰਦੇ, ਹਦੀਸ=ਰਸੂਲ ਦੇ ਕਹੇ ਸ਼ਬਦਾਂ ਅਤੇ ਕੰਮ ਦੀਖ਼ਬਰ, ਖ਼ਾਕੀ=ਮਿੱਟੀ ਦਾ ਬਣਿਆ, ਸਰਵਰ=ਸਰਦਾਰ, ਔਲੀਆ=ਵਲੀ ਦਾਬਹੁ-ਵਚਨ,ਰਬ ਦੇ ਪਿਆਰੇ, ਅੰਬੀਆਂ=ਨਬੀ ਦਾ ਬਹੁ-ਵਚਨ,ਰਬ ਦੇ ਨਾਇਬ,ਹੱਕ=ਰਬ, ਉਮਤੀ=ਉਮਤ ਦਾ ਇੱਕਵਚਨ,ਮੁਸਲਮਾਨ)
1. ਹਮਦ
ਅੱਵਲ ਹਮਦ ਖ਼ੁਦਾਇ ਦਾ ਵਿਰਦ ਕੀਜੇ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ ।
ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ ।
ਇਸ਼ਕ ਪੀਰ ਫ਼ਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ ।
ਖਿਲੇ ਤਿਨ੍ਹਾਂ ਦੇ ਬਾਗ਼ ਕਲੂਬ ਅੰਦਰ, ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ ।
(ਅੱਵਲ=ਸਭ ਤੋਂ ਪਹਿਲਾਂ, ਹਮਦ=ਸਿਫਤ, ਵਿਰਦ=ਸਿਮਰਨ,ਜ਼ਿਕਰ, ਮੂਲ=ਜੜ੍ਹ,
ਬੁਨਿਆਦ, ਨਬੀ ਰਸੂਲ=ਹਜ਼ਰਤ ਮੁਹੰਮਦ ਸਾਹਿਬ, ਰੰਜੂਲ=ਰੰਜੂਰ,ਗ਼ਮਨਾਕ,
ਮਰਤਬਾ=ਪਦਵੀ, ਕਲੂਬ=ਦਿਲ, ਬਾਬ=ਦਰਵਾਜ਼ਾ;
ਪਾਠ ਭੇਦ: ਕੀਜੇ=ਕੀਚੈ, ਖਿਲੇ ਤਿਨ੍ਹਾਂ ਦੇ ਬਾਗ਼=ਖੁਲ੍ਹੇ ਤਿਨ੍ਹਾਂ ਦੇ ਬਾਬ)
2. ਰਸੂਲ ਦੀ ਸਿਫ਼ਤ
ਦੂਈ ਨਾਅਤ ਰਸੂਲ ਮਕਬੂਲ ਵਾਲੀ, ਜੈਂਦੇ ਹੱਕ ਨਜ਼ੂਲ ਲੌਲਾਕ ਕੀਤਾ ।
ਖ਼ਾਕੀ ਆਖ ਕੇ ਮਰਤਬਾ ਵਡਾ ਦਿੱਤਾ, ਸਭ ਖ਼ਲਕ ਦੇ ਐਬ ਥੀਂ ਪਾਕ ਕੀਤਾ ।
ਸਰਵਰ ਹੋਇਕੇ ਔਲੀਆਂ ਅੰਬੀਆਂ ਦਾ, ਅੱਗੇ ਹੱਕ ਦੇ ਆਪ ਨੂੰ ਖ਼ਾਕ ਕੀਤਾ ।
ਕਰੇ ਉੱਮਤੀ ਉੱਮਤੀ ਰੋਜ਼ ਕਿਆਮਤ, ਖੁਸ਼ੀ ਛੱਡ ਕੇ ਜੀਉ ਗ਼ਮਨਾਕ ਕੀਤਾ ।
(ਨਾਅਤ=ਰਸੂਲ ਦੀ ਸ਼ਾਨ ਵਿੱਚ ਸਿਫਤ ਭਰੇ ਸ਼ਿਅਰ ਜਾਂ ਕਵਿਤਾ,
ਨਜ਼ੂਲ=ਰਬ ਨੇ ਉਤਾਰਿਆ,ਨਾਜ਼ਲ ਕੀਤਾ, ਲੌਲਾਕ=ਹਦੀਸ ਵਲ ਇਸ਼ਾਰਾ ਹੈ,
ਬਲੌਲਾਕਾ ਲਮਾ ਖ਼ਲਕਤੁਲ ਅਫਲਾਕ" ਭਾਵ ਜੇ ਕਰ ਤੂੰ ਨਾ ਹੁੰਦਾ ਤਾਂ ਮੈਂ
ਆਕਾਸ਼ ਪੈਦਾ ਨਾ ਕੀਤੇ ਹੁੰਦੇ, ਹਦੀਸ=ਰਸੂਲ ਦੇ ਕਹੇ ਸ਼ਬਦਾਂ ਅਤੇ ਕੰਮ ਦੀ
ਖ਼ਬਰ, ਖ਼ਾਕੀ=ਮਿੱਟੀ ਦਾ ਬਣਿਆ, ਸਰਵਰ=ਸਰਦਾਰ, ਔਲੀਆ=ਵਲੀ ਦਾ
ਬਹੁ-ਵਚਨ,ਰਬ ਦੇ ਪਿਆਰੇ, ਅੰਬੀਆਂ=ਨਬੀ ਦਾ ਬਹੁ-ਵਚਨ,ਰਬ ਦੇ ਨਾਇਬ,
ਹੱਕ=ਰਬ, ਉਮਤੀ=ਉਮਤ ਦਾ ਇੱਕਵਚਨ,ਮੁਸਲਮਾਨ)