ਕਰਮਜੀਤ ਅਨਮੋਲ।। Karamjit Anmol।। ਪੰਜਾਬੀ ਦੀ ਵਿਰਾਸਤੀ ਸ਼ਬਦਾਵਲੀ ਸੀ ਸੰਭਾਲ ਦੀ ਲੋੜ ਕਿਉਂ।। ਪੰਜਾਬੀ ਯੂਨੀ.ਪਟਿਆਲਾ।

Поділитися
Вставка
  • Опубліковано 23 бер 2024
  • ਕਰਮਜੀਤ ਅਨਮੋਲ।। Karamjit Anmol।। ਪੰਜਾਬੀ ਦੀ ਵਿਰਾਸਤੀ ਸ਼ਬਦਾਵਲੀ ਸੀ ਸੰਭਾਲ ਦੀ ਲੋੜ ਕਿਉਂ।। ਪੰਜਾਬੀ ਯੂਨੀਵਰਸਿਟੀ ਪਟਿਆਲਾ
    ਪੰਜਾਬੀ ਯੂਨੀਵਰਸਿਟੀ ਵੱਲੋਂ ਆਯੋਜਿਤ ਪੁਸਤਕ ਅਤੇ ਸਾਹਿਤ ਮੇਲਾ: 2024 ਵਿੱਚ ਉੱਘੇ ਫ਼ਿਲਮ ਕਲਾਕਾਰ ਕਰਮਜੀਤ ਅਨਮੋਲ ਹੋਰੀਂ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਉਨ੍ਹਾਂ ਨੇ ਪੁਸਤਕ ਤੇ ਸਾਹਿਤ ਮੇਲੇ ਦੇ ਉਦਘਾਟਨੀ ਸੈਸ਼ਨ ਵਿੱਚ ਸ਼ਿਰਕਤ ਕੀਤੀ। ਕਰਮਜੀਤ ਅਨਮੋਲ ਨੇ ਆਪਣੇ ਭਾਸ਼ਣ ਵਿੱਚ ਪੰਜਾਬੀ ਭਾਸ਼ਾ ਨਾਲ ਆਪਣੇ ਲਗਾਓ ਦੀ ਗੱਲ ਕਰਦਿਆਂ ਗੁੰਮ ਹੋ ਰਹੀ ਵਿਰਾਸਤੀ ਸ਼ਬਦਾਵਲੀ ਦੀ ਸਾਂਭ ਸੰਭਾਲ ਦੇ ਯਤਨ ਕਰਨ ਉੱਤੇ ਵਿਸ਼ੇਸ਼ ਤੌਰ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਪੰਜਾਬੀ ਵਿੱਚ ਕੋਈ ਪੀਰੀਅਡ ਫ਼ਿਲਮ ਬਣਦੀ ਹੈ ਤਾਂ ਉਨ੍ਹਾਂ ਦਾ ਵਿਰਾਸਤੀ ਸ਼ਬਦਾਵਲੀ ਦਾ ਗਿਆਨ ਕਿਵੇਂ ਸਹਾਈ ਹੁੰਦਾ ਹੈ। ਉਨ੍ਹਾਂ ਜੀਵਨ ਤੇ ਪਰਿਵਾਰ ਵਿੱਚ ਧੀਆਂ ਦੀ ਮੌਜੂਦਗੀ ਨਾਲ ਸਿਰਜੀ ਜਾਂਦੀ ਖ਼ੂਬਸੂਰਤੀ ਨੂੰ ਦਰਸਾਉਣ ਵਾਲਾ ਕੁਲਦੀਪ ਮਾਣਕ ਹੋਰਾਂ ਦਾ ਇੱਕ ਗੀਤ ਵੀ ਸੁਣਾਇਆ। ਇਸ ਸੰਖੇਪ ਵੀਡੀਓ ਨੂੰ ਸੁਣੋਂ ਅਤੇ ਆਪਣੇ ਮਿੱਤਰ ਮੰਡਲ ਵਿੱਚ ਸਾਂਝੀ ਕਰਨਾ ਨਾ ਭੁੱਲੋ। ਇਸ ਤਰ੍ਹਾਂ ਦੀ ਸਮੱਗਰੀ ਨਾਲ ਰਾਬਤਾ ਬਣਾਈ ਰੱਖਣ ਲਈ ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ।
    Join this channel to get access to perks:
    / @punjabidepartmentpup
    ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official UA-cam ਚੈਨਲ ਤੇ ਤੁਹਾਡਾ ਸਵਾਗਤ ਹੈ |
    ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

КОМЕНТАРІ • 3