Aujla Aa Varhia Amrika | Manmohan Waris (new song 2022)

Поділитися
Вставка
  • Опубліковано 2 жов 2024
  • Aujla Aa Varhia Amrika
    Artist: Manmohan Waris
    Music: Sangtar
    Lyrics: Sukhpal Aujla
    Video: Navraj Raja
    Aujla Aa Varhia Amrika .
    ਬਾਹਰਲੇ ਮੁਲਕਾਂ ਵਿੱਚ ਆ ਕੇ ਪੈਰ ਜਮਾਉਣ ਵਾਲੇ ਸਾਰੇ ਪੰਜਾਬੀਆਂ ਦੀ ਕਹਾਣੀ।
    Lyrics (Punjabi/Panjabi):
    ਔਜਲਾ ਆ ਵੜਿਆ ਅਮਰੀਕਾ
    ਮੂੰਹੋਂ ਦੱਸਦਾ ਕੀ ਕੀ ਕੀਤਾ
    ਬਈ ਇੱਕ ਲੱਭਿਆ ਗੈਸ ਸਟੇਸ਼ਨ
    ਬਾਹਲ਼ਾ ਬਿਜ਼ੀ ਖਰੀ ਲੋਕੇਸ਼ਨ
    ਕਹਿੰਦੇ ਫੜਨੀ ਪਊ ਰਫ਼ਤਾਰ
    ਕਾਕਾ ਕਰਨਾ ਜੇ ਕੰਮਕਾਰ
    ਉਹਨਾਂ ਕਰਤੀ ਬਾਏ ਬਾਏ
    ਚੇਤੇ ਬੜੇ ਹੀ ਘਰਦੇ ਆਏ
    ਜੋ ਸੋਚਿਆ ਨਾ ਉਹ ਹੋਇਆ ਬਈ
    ਮੈਂ ਅੰਦਰ ਵੜ ਵੜ
    ਮੈਂ ਅੰਦਰ ਵੜ ਵੜ ਰੋਇਆ ਬਈ
    ਚੜ੍ਹਿਆ ਦਿਨ ਫਿਰ ਕਰਮਾਂ ਵਾਲ਼ਾ
    ਖੁੱਲ੍ਹ ਗਿਆ ਬੰਦ ਕੰਮ ਦਾ ਤਾਲ਼ਾ
    ਹੁਣ ਤਾਂ ਲੱਗਦੀ ਰੋਜ਼ ਦਿਹਾੜੀ
    ਪੈ ਗਈ ਮੀਗ੍ਹਿਆਂ ਦੇ ਨਾਲ਼ ਯਾਰੀ
    ਸਿੱਖ ਲਈ ਊਨੋ, ਦੋਸ, ਤਰੇਸ
    ਜੈਸਾ ਦੇਸ਼ ਤੇ ਵੈਸਾ ਭੇਸ
    ਅੱਧਾ ਚੈੱਕ ਤੇ ਅੱਧਾ ਕੈਸ਼ ਮਿਲ਼ੇ
    ਪਰ ਪਿੰਡ ਵਰਗੀ ਨਾ
    ਪਰ ਪਿੰਡ ਵਰਗੀ ਨਾ ਐਸ਼ ਮਿਲ਼ੇ
    ਮਿਲਣਾ ਜੋ ਕਿਸਮਤ ਵਿੱਚ ਲਿਖਿਆ
    ਫੇਰ ਟਰੱਕ ਯਾਰਾਂ ਨੇ ਸਿੱਖਿਆ
    ਓਹ ਟਰੱਕ ਯਾਰਾਂ ਦਾ ਘਰ ਸੀ
    ਕਦੇ ਫਲੋਰਿਡਾ ਕਦੇ ਨਿਊ-ਯਰਸੀ
    ਥੋੜ੍ਹਾ ਰੱਖ ਕੇ ਦਿਲ ਵਿੱਚ ਖੌਫ਼
    ਪਾ ਕੇ ਤੁਰਿਆ ਚੌਤੀ ਔਫ
    ਈਸਟ ਦੇ ਚੁੱਕ ਲਏ ਗੇੜੇ ਸੀ
    ਰੱਬ ਸੁਣ ਲਈ ਹੋ ਕੇ ਨੇੜੇ ਸੀ
    ਪੂਰਾ ਕੰਮ ਸੁਖਪਾਲ ਦਾ ਲੋਟ
    ਦੂਰੋਂ ਦਿਸੇ ਟਰਾਂਸਪੋਰਟ
    ਹੁਣ ਬੈਠੇ ਹੀ ਚੇਅਰ ਘੁਮਾਈਏ
    ਬਈ ਯਾਰਾਂ ਨੂੰ ਲੋਡ ਚੁਕਾਈਏ
    ਬਾਬਾ ਕਾਇਮ ਰੱਖੇ ਸਰਦਾਰੀ
    ਉਹਦੀ ਕਿਰਪਾ ਨਾਲ਼ ਉਡਾਰੀ
    ਇਸ ਬਾਰੀ ਰੰਗ ਜਮਾਉਣਾ ਏ
    ਪੰਜਾਬੀ ਵਿਰਸਾ
    ਅਸੀਂ ਆਪਣੇ ਸ਼ਹਿਰ ਕਰਾਉਣਾ ਏ
    ਪੰਜਾਬੀ ਵਿਰਸਾ
    ਅਸੀਂ ਆਪਣੇ ਸ਼ਹਿਰ ਕਰਾਉਣਾ ਏ
    Thanks for watching and sharing our new song. We appreciate your support.
    #ManmohanWaris #KamalHeer #PunjabiVirsa
    Watch and Share. Thanks for your inspirations.
    / plasmarecords
    Visit us :
    www.PlasmaReco...
    Facebook:
    Plasma Records: PlasmaRec
    Manmohan Wars: iamManm...
    Kamal Heer: iamKama...
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamal...)
    Sangtar @sangtar (bit.ly/SangtarT)
    Instagram
    Plasma Records : / plasmarec
    Manmohan Waris: / manmohanwaris
    Kamal Heer: / iamkamalheer
    Sangtar: Instagram: / sangtar
    © Copyright 2022 Plasma Records. All rights reserved.

КОМЕНТАРІ • 514

  • @singhsurinder5365
    @singhsurinder5365 2 роки тому +22

    ਸਾਡੇ ਮਾਹਿਲਪੁਰ ਦੀ ਸ਼ਾਨ
    ਮਨਮੋਹਣ ਵਾਰਿਸ ,ਕਮਲ,ਸੰਗਤਾਰ

  • @paigaam7706
    @paigaam7706 2 роки тому +15

    ਇਹ ਗੀਤ ਸੁਣ ਕੇ ਵਾਰਿਸ ਬਾਈ ਦਾ ਉਹ ਜ਼ਮਾਨਾ ਯਾਦ ਆ ਗਿਆ ਜਦੋਂ ਬਾਈ ਜੀ ਦੇ ਹੇਠ ਲਿਖੇ ਗੀਤ ਆਏ ਸੀ:
    ਹੁਸਨ ਦਾ ਜਾਦੂ
    ਠੁਮਕੇ ਤੇ ਠੁਮਕਾ
    ਡਾਕਾ
    ਆਜਾ ਭਾਬੀ
    ਖੁੱਲੇ ਖਾਤੇ
    ਨੱਚੀਏ ਮਜਾਜਣੇ
    💛❤💙❤💛

    • @babbujass
      @babbujass 2 роки тому

      ਸਹੀ ਕਿਹਾ ਭਰਾ

    • @rajbarcelona
      @rajbarcelona 2 роки тому

      Bai main gana ta tusi sad hi dita... kite kaali beh ke sochi ni así ki nai kita tere lai??

    • @GurwinderSingh-vu1of
      @GurwinderSingh-vu1of 2 роки тому

      Hnji u g

  • @gurpreetsinghshimlapuri8470
    @gurpreetsinghshimlapuri8470 2 роки тому +20

    ਪਰਦੇਸਾਂ ਵਿੱਚ ਵਸਦੇ ਭੈਣ ਭਰਾਵਾਂ ਨੂੰ ਰੱਬ ਤਰੱਕੀਆਂ ਬਖਸ਼ੇ ਜੀ 👌👌

  • @jagatkamboj9975
    @jagatkamboj9975 2 роки тому +11

    ਖਾੜਾ ਵਾਰਿਸ ਭਰਾਵਾਂ ਦਾ ਲਵਾ ਮਿਤਰਾ ਪਕਾ ਹੋਇਆ ਏ ਤੇ ਖੋਲ ਕੇ ਪਲ੍ਹਾ ਮਿਤਰਾ
    ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ 💚

  • @happy-waris9517
    @happy-waris9517 2 роки тому +6

    ਬਹੁਤ ਹੀ nycc ਸੋਂਗ ਵਾਰਿਸ਼ ਪਾਜੀ 💯💯🙏🙏

  • @profitnessworld
    @profitnessworld 2 роки тому +15

    ਜੁੱਗ ਜੁੱਗ ਜੀਵੇ ਸਾਡੇ ਵਾਰਿਸ ਭਰਾਵਾ ਦੀ ਆਵਾਜ਼ ਤੇ ਮਾਲਿਕ ਏਦਾ ਹੀ ਖੁਸ਼ ਰੱਖੇ ਤੁਹਾਨੂੰ ਏਵੇਂ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹੋ
    ਬਹੁਤ ਚੰਗਾ ਲੱਗਾ ਸੁਣ ਕੇ ਇਹ ਵੀ ਗੀਤ
    ਵਾਹਿਗੁਰੂ ਜੀ ਮਿਹਰ ਕਰਨ
    ਜਿਊਂਦੇ ਰਹੋ

  • @ShamsherSingh-ou6ib
    @ShamsherSingh-ou6ib 2 роки тому +9

    ਬਾਈ ਜੀ ਨੂੰ ਸੁਣ ਕੇ ਪਤਾ ਚੱਲਦਾ ਕੇ ਵਾਕਿਆ ਹੀ ਕੋਈ ਗੀਤ ਸੁਣਿਆ

  • @punjabandusa22
    @punjabandusa22 2 роки тому +17

    ਬਹੁਤ ਵਧੀਆ ਗੀਤ ਜੀ ਮੈਨੂੰ ਆਪਣੀ ਕਹਾਣੀ ਯਾਦ ਆ ਗਈ ਜਦੋਂ ਅਮਰੀਕਾ ਆਏ ਸੀ
    ਤਿੰਨੇ ਵੀਰ ਜ਼ਿੰਦਾਬਾਦ ਜੀ

  • @mohansinghmohansingh5254
    @mohansinghmohansingh5254 2 роки тому +5

    ਬਹੁਤ ਵਧੀਆ ਗੀਤਕਾਰ ਨੇ ਲਿਖਿਆ 👍

  • @gopijatt6788
    @gopijatt6788 2 роки тому

    Bot tym baad koi sonaa ganaa suneya luv u waris brothers 💙 ❤ 😘

  • @TaraChand-ec7gc
    @TaraChand-ec7gc 2 роки тому +24

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ ਤੁਸੀਂ ਮਹਿਕ ਵਾਂਗਰਾਂ ਖਿੰਡ ਗਏ ਪਿੱਛੇ ਖਿੜੇਆ ਛੱਡ ਗ਼ੁਲਾਬ 😃😃😃😃😃👍👍👍👍

  • @dr.taranjeet8090
    @dr.taranjeet8090 2 роки тому

    ਬਾ ਕਮਾਲ ਕਲਮ ਤੇ ਖੂਬਸੂਰਤ ਆਵਾਜ ਦਾ ਸੁਮੇਲ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਵਾਹਿਗੁਰੂ ਜੀ ਹੋਰ ਤਰੱਕੀਆ ਬਖਸ਼ਣ ਜੀ

  • @satnamsinghpunnu8384
    @satnamsinghpunnu8384 2 роки тому +1

    Veer ji bhot wadia song tusi likheya jo sach ah life wich ohi tusi gaahya👍👌👌👌

  • @rps2745
    @rps2745 2 роки тому +2

    Love you Waris veer ji 😍

  • @saroopsivia451
    @saroopsivia451 2 роки тому

    Aujla x Waris 🔝
    ਇੱਕ ਨੰਬਰ

  • @satvirdevgan95
    @satvirdevgan95 2 роки тому +4

    THUMBNAIL ਨੂੰ ਦੇਖ ਕੇ ਕਿਸ ਕਿਸਨੂੰ ਲੱਗਿਆ ਕੇ ਕਰਨ ਔਜਲੇਂ ਨੇ ਗਾਣਾ ਲਿਖਿਆ ਹੋਣਾ ਤੇ ਮਨਮੋਹਣ ਵਾਰਿਸ ਪਾਜੀ ਹੋਣਾ ਦਾ ਗਾਣਾਂ ਔਜਲਾ ਆ ਵੜਿਆ ਅਮਰੀਕਾ ਕਰਨ ਔਜਲੇ ਬਾਰੇ ਕਹਿ ਰਹੇ ਵੀ ਔਜਲਾਂ ਆ ਗਿਆ 😂 ਮੈਨੁੰ ਇਦਾ ਲੱਗਿਆ ਵੀ ਕਰਨ ਔਜਲੇ ਨਾਲ ਗਾਣਾ ਕੀਤਾ ਕਿਉਕਿ ਉਹ ਵੀ ਫੈਨ ਆ ਵਾਰਿਸ ਭਰਾਵਾ ਦਾ

  • @sukhwindersingh-yx2jx
    @sukhwindersingh-yx2jx 2 роки тому +25

    ਬਹੁਤ ਸਾਰੇ ਪਰਦੇਸੀ ਵੀਰਾਂ ਦੀ ਅਸਲ ਕਹਾਣੀ ਵਰਗਾ ਗੀਤ 🙏🙏🙏🙏🙏🙏
    ਪੰਜਾਬੀ ਵਿਰਸੇ ਦੇ ਵਾਰਿਸ ਮਨਮੋਹਨ ਭਾਜੀ,ਕਮਲ ਭਾਜੀ ਤੇ ਸੰਗਤਾਰ ਭਾਜੀ ਨੂੰ ਬਹੁਤ ਬਹੁਤ ਮੁਬਾਰਕਾਂ ❤❤❤❤❤❤

  • @deepjandoria3545
    @deepjandoria3545 2 роки тому +68

    ਮਾਲਕ ਸਦਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਵੱਡੇ ਤਿੰਨੋ ਵੀਰਿਆ ਨੂੰ ,,,, ਬਹੁਤ ਸੋਹਣਾ ਗੀਤ ਜੀ

  • @FlopWriter
    @FlopWriter 2 роки тому

    ਵਾਹਿਗਰੂ ਸਦਾ ਹੀ ਚੜ੍ਹਦੀ ਕਲਾ ਚ ਰੱਖੇ ਵੀਰਾ ਨੂੰ ਤੇ ਪਰੀਵਾਰ ਨੂੰ

  • @harpinderbhullar5719
    @harpinderbhullar5719 2 роки тому

    ਬਹੁਤ ਵਧੀਆ ਗੀਤ ਮਨਮੋਹਨ ਵਾਰਿਸ ਜੀ ਦਾ

  • @kuldipsingh7724
    @kuldipsingh7724 2 роки тому +3

    Awesome always positive and clean entertainment by Waris brothers 😊❤️👍👍

  • @GURJEETSOMAL
    @GURJEETSOMAL 2 роки тому +1

    ਪੁਰਾ ਕੰਮ ਸੁਖਪਾਲ ਦਾ ਲੋਟ ਦੂਰੋ ਦੇਖੇ ਟਰਾਂਸਪੋਰਟ

  • @MrDP-nw5rr
    @MrDP-nw5rr 2 роки тому

    Waah ji waah
    ...salute tinna bhrawa nu

  • @gurpreetsinghshimlapuri8470
    @gurpreetsinghshimlapuri8470 2 роки тому +7

    ਪੰਜਾਬੀ ਮਾਂ ਬੋਲੀ ਦੇ ਵਾਰਿਸ
    ਵਾਰਿਸਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ।👌👌

  • @sukhkhankhan2801
    @sukhkhankhan2801 2 роки тому

    Bhut wait kiti jnaab

  • @lakhvirsingh9378
    @lakhvirsingh9378 2 роки тому +1

    Nai reesa veer dia. Dil khush krta veer bot wdia song gayea veer ne. Writer nu v salute aa veer🫡🫡🫡🫡🫡🫡🫡

  • @sandeepthabal9922
    @sandeepthabal9922 2 роки тому +4

    Ustaada de ustaad bina sune like respected bhaji 🙏🏿

  • @navdeepsingh2195
    @navdeepsingh2195 2 роки тому +3

    ਕਹਾਰ ਪੁਰੀਆਂ ਵਲੋ ਹੱਲੂਵਾਲੀਆਂ ਨੂੰ ਸਤਿ ਸ਼੍ਰੀ ਅਕਾਲ ਜੀ 😌 ਬਹੁਤ ਵਧੀਆ ਗੀਤ ਏ ਜੀ।

  • @lakshyapreetsinghjatt07
    @lakshyapreetsinghjatt07 2 роки тому

    Bhut vdhia song
    .
    .
    Poora kamm sukhpal da lot......!
    Duro disse tarah support......!!

  • @kanwaljitsinghdhillon3161
    @kanwaljitsinghdhillon3161 2 роки тому +1

    ਸੁਖਪਾਲ ਅੋਜਲਾ ਬਹੁਤ ਵਧੀਆ ਲੇਖਕ ਹੈ। ਜਿਸ ਨੇ ਆਪਣੀ ਜਿੰਦਗੀ ਦੀ ਜੋ ਘਾਲਣਾ ਘਾਲੀ ਹੈ ਇਸ ਗੀਤ ਵਿੱਚ ਵਧੀਆ ਬਿਆਨ ਕੀਤੀ ਹੈ। ਮੇਰਾ ਪਸੰਦੀਦਾ ਲੇਖਕ ਹੈ ॥
    ਬਾਕੀ ਵਾਰਿਸ ਤਾ ਵਧੀਆ ਗਾਇਕ ਹੈ ਹੀ।
    ਬਹੁਤ ਵਧੀਆ ਗੀਤ। 🙏🏻🎉

  • @imdilvir
    @imdilvir 2 роки тому +1

    ਸਾਡੇ ਜਿਲੇ ਦੀ ਸ਼ਾਨ ਵਾਰਿਸ ਭਰਾ 🙏🙏

    • @chander8234
      @chander8234 2 роки тому

      Dist. Jalandhar--?

    • @imdilvir
      @imdilvir 2 роки тому

      @@chander8234 Hoshiarpur

    • @chander8234
      @chander8234 2 роки тому

      @@imdilvir VERY TALENTED DISTRICT Sukshinder Shinda, Waris Bros, & many more.

    • @imdilvir
      @imdilvir 2 роки тому

      Hanji hanji veer g 🙏🙏🙏Dhanwad

  • @surinderpal494
    @surinderpal494 2 роки тому +1

    Sirrrraaaaa waris bhaji

  • @sandeepdeo2998
    @sandeepdeo2998 2 роки тому

    Waaaa waris sahib yada tajeya kar diteya love you sir ji God bless you 🌹

  • @GILLSAAB-iu3xy
    @GILLSAAB-iu3xy 2 роки тому +2

    Bhut sohna geet bhaji🥰

  • @SANGHADEEP
    @SANGHADEEP 2 роки тому +6

    ਤੁਸੀਂ ਵੱਸਦੇ ਰਹੋ ਪ੍ਰਦੇਸੀਓ👍🥇
    ਤੁਸੀਂ ਸਾਡੀ ਹੋ ਜਿੰਦ ਜਾਨ🙏

  • @eddyboy5872
    @eddyboy5872 2 роки тому

    ਨਵਾਂ 9 ਦਿਨ ਪੁਰਾਣਾਂ 100 ਦਿਨ 👌👌👌

  • @sukhkang4547
    @sukhkang4547 2 роки тому +6

    ਜਿਓਦੇ ਵੱਸਦੇ ਰਹੋ ਪ੍ਰਦੇਸੀਓ ❤️

  • @dilrajsingh9706
    @dilrajsingh9706 2 роки тому +8

    ਹਮੇਸ਼ਾ ਚੜ੍ਹਦੀ ਕਲਾਹ ਚ ਰਹੋ ਪੰਜਾਬ ਦੇ ਸ਼ੇਰੋ 🙏❤️

  • @SurinderSingh-bs9ep
    @SurinderSingh-bs9ep 2 роки тому

    Bhout vadia g 👍🏽👍🏽

  • @garrysam8762
    @garrysam8762 2 роки тому +2

    ਜੁੱਗ ਜੁੱਗ ਜੀਵੇ ਸਾਡੇ ਵਾਰਿਸ ਭਰਾਵਾ ਦੀ ਆਵਾਜ਼ ਤੇ ਮਾਲਿਕ ਏਦਾ ਹੀ ਖੁਸ਼ ਰੱਖੇ ਤੁਹਾਨੂੰ ਏਵੇਂ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹੋ
    ਬਹੁਤ ਚੰਗਾ ਲੱਗਾ ਸੁਣ ਕੇ ਇਹ ਵੀ ਗੀਤ
    ਵਾਹਿਗੁਰੂ ਜੀ ਮਿਹਰ ਕਰਨ
    ਜਿਊਂਦੇ ਰਹੋ

  • @parmaanaulakh4649
    @parmaanaulakh4649 2 роки тому +8

    ਰੂਹ ਖੁਸ਼ ਹੋ ਗਈ ਗੀਤ ਸੁਣ ਕੇ।।
    ਵਾਰਿਸ ਸਾਬ ਬਾ ਕਮਾਲ।।

  • @sharanjitshergill1776
    @sharanjitshergill1776 2 роки тому

    ਬਹੁਤ ਵਧੀਆ ਗੀਤ ਆ ਬਾਈ ਜੀ

  • @BaljitKaur-gg6os
    @BaljitKaur-gg6os 2 роки тому

    ਬਹੁਤ ਖੂਬ ਭਾਜੀ ਰੱਬ ਰਾਖਾ 🙏❤️

  • @sukhbadesha7062
    @sukhbadesha7062 2 роки тому

    Siraaaaaa. Krati veer

  • @editoraujla9446
    @editoraujla9446 2 роки тому

    ਬਹੁਤ ਸੋਹਣਾ ਗੀਤ

  • @rjitofficial9057
    @rjitofficial9057 2 роки тому

    Bahut vadhia bhaji

  • @gaggandeep8421
    @gaggandeep8421 2 роки тому +2

    ਏਹੁ ਜ਼ੇ ਗੀਤ ਕਦੇ ਕਦੇ ਆਉਂਦੇ ਨੇ

  • @bhupindersingh7215
    @bhupindersingh7215 2 роки тому

    waheguru ji kirpa karn hasde vasde rho bai ji bade sohne alfaz bai ji

  • @ManmeetSandhu-Music
    @ManmeetSandhu-Music 2 роки тому +3

    ਬਹੁਤ ਬਹੁਤ ਖੂਬਸੂਰਤ ਰਚਨਾ ਔਜਲਾ ਬਾਈ ਜੀ 🤗❤
    ਵਿਰਸੇ ਦੇ ਵਾਰਿਸ 😍

  • @trnterahoshiarpurala5815
    @trnterahoshiarpurala5815 2 роки тому

    Halluaal pind jilaaa hoshiarpur virsa punjaabi zindabaad jwaani

  • @SukhwinderSingh-uz9ze
    @SukhwinderSingh-uz9ze 2 роки тому +1

    Kya baat hain.

  • @gurpreetjattana6334
    @gurpreetjattana6334 2 роки тому +3

    Legends ❤️🙏

  • @mandeeproyal497
    @mandeeproyal497 2 роки тому +7

    ਰੱਬ ਹਮੇਸ਼ਾਂ ਚੜ੍ਹਦੀ ਕਲਾਂ ਵਿਚ ਰੱਖੇ ਵਾਰਿਸ ਭਰਾਵਾਂ ਨੂੰ ਬਹੁਤ ਸੋਹਣਾ ਗੀਤ ਜੀ 🙏

    • @tanmayloi9070
      @tanmayloi9070 2 роки тому

      Sir hoshiarpur city ca karana aw

    • @tanmayloi9070
      @tanmayloi9070 2 роки тому

      Haluwall ja malipur ne

    • @tanmayloi9070
      @tanmayloi9070 2 роки тому

      Bhai ani khushi apna hoshiarpur visa hona aw thoda date da do main v bhar aw

  • @luckytanda
    @luckytanda 2 роки тому +1

    ਹੁਸ਼ਿਆਰਪੁਰ ਵਿੱਚ ਕਰਵਾਓ ਜੀ ਪੰਜਾਬੀ ਵਿਰਸਾ ❤❤❤❤❤❤❤❤❤

  • @GagandeepSingh-be9lt
    @GagandeepSingh-be9lt 2 роки тому

    Balle veere 😊💪

  • @haryanvitouch8554
    @haryanvitouch8554 2 роки тому +1

    Aapse baat karna chahta hun paji

  • @kuldeepdhaliwal6202
    @kuldeepdhaliwal6202 2 роки тому +2

    ਵਾਰਿਸ ਸਾਬ ਜੀ ਸ਼ਬਦ ਨਹੀਂ ਹੈਗੇ ਮੇਰੇ ਕੋਲ love u

  • @harpreetsinghharpreet2350
    @harpreetsinghharpreet2350 2 роки тому

    Top song y da

  • @bsingh7688
    @bsingh7688 2 роки тому

    Bhot hi khubsurat geet

  • @momearth90
    @momearth90 2 роки тому

    Maa boli Punjabi de waris 🥰🥰🥰🥰💕💕🙏🙏🙏

  • @TheHarrysetia
    @TheHarrysetia 2 роки тому

    Bht vdia

  • @Heyharsh0001
    @Heyharsh0001 2 роки тому

    Sirra bai g 🇺🇸❤

  • @geetkarkamalsipa2025
    @geetkarkamalsipa2025 2 роки тому

    ਬਹੁਤ ਖੂਬ 👍🙏

  • @singhmikka3848
    @singhmikka3848 2 роки тому +2

    ਮਾਲਕ ਹੋਰ ਤਰੱਕੀਆਂ ਬਖਸ਼ੇ ਜੀ ਤੰਦਰੁਸਤੀ ਬਖਸ਼ੇ ਜੀ BIG FAN

  • @_Bhullar_
    @_Bhullar_ 2 роки тому +1

    ਵਾਰਿਸ ਵੱਖਰਾ ਇੱਕ ਇਨਸਾਨ
    ਨਾ ਇਹਦੇ ਅੱਗੇ ਕੋਈ ਖਾਨ ਤੇ ਨਾ ਮਾਨ

  • @puranproduction602
    @puranproduction602 2 роки тому +1

    ਭਾਜੀ ਤੁਹਾਡੇ ਗੀਤਾਂ ਦੀ ਬਹੁਤ ਉਡੀਕ ਰਹਿੰਦੀ ਆ ਜਲਦੀ ਅੱਪਲੋਡ ਕਰਿਆ ਕਰੋ ਜੀ 🙏🏻❤🙏🏻

  • @sodhikhangura9505
    @sodhikhangura9505 2 роки тому +3

    ਬਾ-ਕਮਾਲ ਗੀਤਕਾਰੀ,ਸੰਗੀਤ ਅਤੇ ਪੇਸ਼ਕਸ਼ !
    ਸ਼ਾਬਾਸ਼🙏

  • @bhindamander1910
    @bhindamander1910 2 роки тому

    ਹਰ ਕਿਸੇ ਨੂ ਇਹ ਤਾ ਅਪਣੀ ਕਹਾਣੀ ਲਗੁ.

  • @vinodsharma4886
    @vinodsharma4886 2 роки тому

    Bhut Vadia geet 🙏🏻🙏🏻🙏🏻

  • @DeepSingh-Baagii
    @DeepSingh-Baagii 2 роки тому

    🙏🙏🙏🙏🙏🙏🙏🙏🥰🥰🥰🥰🥰🥰🥰🥰🥰🥰🥰🥰ਸਰਦਾਰ ਜੀ ਸੱਚ ਕਿਹਾ ਤੁਸੀ ਪੰਜਾਬ ਤੇ ਪੰਜਾਬ ਦੇ ਪਿੰਡਾਂ ਵਰਗਾ ਸਕੂਨ ਸਾਰੀ ਦੁਨੀਆਂ ਵਿੱਚ ਕਿਤੇ ਨੀ ਮਿਲਦਾ ਆਈ ਲਵ ਯੂ ਪੰਜਾਬ ਤੇ ਪੰਜਾਬ ਦੇ ਪਿੰਡਾਂ ਨੂੰ ਪੰਜਾਬ ਵਿੱਚ ਭਾਵੇਂ ਕਿੰਨੀ ਵੀ ਗਰੀਬੀ ਹੈ ਨਸ਼ਾ ਹੈ ਕ੍ਰਪਛਣ ਹੈ ਪਰ ਪੰਜਾਬ ਦੇ ਚੰਗੇ ਲੋਕਾਂ ਵਰਗਾ ਦਿੱਲ ❤️🥰 ਕਿਸੇ ਦਾ ਨੀ ਸਾਡੇ ਲੋਕਾਂ ਦੇ ❤️ ਵਿੱਚ ਤਰਸ ਆ ਦਿੱਲ ਦਰਿਆ ਹੈ ਭਾਵੇਂ ਕਨੇਡਾ ਚੱਲ ਜੋ ਭਾਵੇਂ ਅਮਰੀਕਾ ਹਾਂ ਇਹਨਾਂ ਦੇਸ਼ਾਂ ਵਿੱਚ ਇੱਕੋ ਖਾਸ ਗੱਲ ਆ ਕੇ ਸਮੇਂ ਦੀ ਕਦਰ ਆ ਪੈਸਾ ਹੈਗਾ ਪਰ ਪੈਸਾ ਹੀ ਸੱਭ ਕੁੱਝ ਤੇ ਪੈਸੇ ਬਿਨਾਂ ਵੀ ਕੁੱਝ ਭਾਵੇਂ ਜੋਂ ਮਰਜ਼ੀ ਆ ਪਰ ਪੰਜਾਬ ਤਾਂ ਪੰਜਾਬ ਹੀ ਆ ਮੁੱਕ ਦੀ ਗੱਲ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਹੈ 🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🙏🙏🙏🙏🙏🙏🙏

  • @jasmansidhu5898
    @jasmansidhu5898 2 роки тому

    ਜਿਉਂਦੇ ਰਹਿਣ ਵਿਰਸੇ ਦੇ ਵਾਰਸ

  • @MrRajanbhatti
    @MrRajanbhatti 2 роки тому

    Wah phaji

  • @SandeepSingh-hu6ct
    @SandeepSingh-hu6ct 2 роки тому

    ਮਨਮੋਹਨ ਵੀਰੇ ਇੱਕ ਗਾਣਾ ਜੇ ਗਾ ਸਕਦੇ ਹੋ ਤਾਂ ਨੈ ਮੈਂ ਪੈਸੇ ਲੈਣੇ ਨਾ ਦੇਣੇ ਦੱਸਿਓ

  • @DeepakSharma-qe6tl
    @DeepakSharma-qe6tl 2 роки тому

    Very nice songs 🎵 Love you bro ❤️

  • @ranabillsingh
    @ranabillsingh 2 роки тому +1

    ਬਹੁਤ ਅੱਛੇ ਭਾਜੀ ਸਵਾਦ ਲਿਆ ਤਾ

  • @satnamvlogs4513
    @satnamvlogs4513 2 роки тому

    Nyc song 🤩

  • @sukhpalsingh-nl5qn
    @sukhpalsingh-nl5qn 2 роки тому

    Bahut vadia

  • @profitnessworld
    @profitnessworld 2 роки тому +1

    ਬਹੁਤ ਲੋਕ ਰੋਏ ਹੋਣੇ ਇਹ ਗੀਤ ਸੁਣਕੇ ਜੌ ਵੀਰ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਨੇ,
    ਮੈ ਅੱਜ 10 ਵਾਰ ਇਹ ਗੀਤ ਸੁਣ ਲਿਆ ਬਹੁਤ ਵਧੀਆ ਲਗਾ

  • @TonySuhronWala
    @TonySuhronWala 2 роки тому +1

    ❤️ ਲੋਹੇ ਨੂੰ ਸੋਨਾ ਕਰਨ ਵਾਲੇ ਇਹ ਪਾਰਸ ਨੇ ਲੋਕੋ
    ਤਿੰਨ ਵੀਰ ਪੰਜਾਬੀ ਵਿਰਸੇ ਦੇ ਓਏ ਵਾਰਸ ਨੇ ਲੋਕੋ ❤️

  • @raghvirsinghhans02
    @raghvirsinghhans02 2 роки тому

    ਪੰਜਾਬੀਓ ਸਰਕਾਰ ਤਾ ਬਦਲ ਤੀ,ਹੁਣ ਲੋੜ ਹੈ ਆਪੇ ਨੂੰ ਬਦਲਣ ਦੀ,ਆਓ ਸਰਕਾਰ ਨਾਲ ਮਿਲ ਕੇ ਇਮਾਨਦਾਰ ਬਣੀਏ ਤੇ ਪੰਜਾਬ ਦੀ ਤਰੱਕੀ ਚ ਆਪਣਾ ਯੋਗਦਾਨ ਪਾਈਏ। 🙏
    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏

  • @sukhpreetsingh182
    @sukhpreetsingh182 2 роки тому

    paji u shining star in punjabi music

  • @SalimKhan-tq6km
    @SalimKhan-tq6km 2 роки тому

    Good. Song pajiii

  • @varinderpalsingh5299
    @varinderpalsingh5299 2 роки тому

    Love u bro best Song

  • @r.k.3822
    @r.k.3822 2 роки тому +3

    Eh hundi asal Singing , Wah rooh khush hogi sun ke , Punjabi Maa Boli de Waris , Manmohan waris , Kamal Heer , Sangtar ✍✅✔👌👍🙏

  • @ehmyehmy6568
    @ehmyehmy6568 2 роки тому +2

    sukhpal paji and manmohan waris combination super duper hitt billion views......from bopa rai kalan💗💗💗❣❣❣❣❣💞💞💞💞🥰🥰🥰🥰💓💓💓💓💓💕💕💕💕💕💕

  • @balramsinghrana4922
    @balramsinghrana4922 2 роки тому

    Bai ji apana seher matlab Mahilpur balle bai chak de

  • @parminderaulakh7718
    @parminderaulakh7718 2 роки тому

    Mil gya joga lidhran wala khul gya band kismat da tala hun ta lgdi roj dihadi pe gyi meegea de nal yari

  • @avtar209
    @avtar209 2 роки тому +5

    Awesome song 🎵 bhaji mubarkan sari team nu ❤️

  • @HardeepHeer22
    @HardeepHeer22 2 роки тому

    ਹੁਸ਼ਿਆਰਪੁਰੀਏ ❤️🙏

  • @gurjitheer8870
    @gurjitheer8870 2 роки тому

    First comment
    Always awesome 👌🏻👌🏻👌🏻👌🏻

  • @baljitsinghbajwa7905
    @baljitsinghbajwa7905 2 роки тому

    Nice jatta

  • @GurwinderSingh-on8mj
    @GurwinderSingh-on8mj 2 роки тому

    Bhut sunder

  • @mjakhtar5263
    @mjakhtar5263 2 роки тому

    Wah wah wah keia baat guru ji Subhan Allah

  • @rajindersingh925
    @rajindersingh925 2 роки тому

    Waheguru Khush rakhe Ji

  • @only_godcan_judge_me4295
    @only_godcan_judge_me4295 2 роки тому

    Like ਮਾਰੋ comment ਤੇ ਜੋ ਜੋ ਪੰਜਾਬੀ ਵਿਰਸਾ 2022 ਦੀ ਉਡੀਕ ਕਰ ਰਿਹਾ ਹੈ।

  • @shiv0786
    @shiv0786 2 роки тому

    Happy Journey..

  • @rpkukeasingh3480
    @rpkukeasingh3480 2 роки тому

    Nic veer g

  • @BhupinderSingh-tt9ox
    @BhupinderSingh-tt9ox 2 роки тому

    ਬੱਬੂ ਮਾਨ ਦੇ ਸ਼ੋ ਵਿਚ ਤਾਂ ਹੂਤਮਤੀਏ ਪੰਜਾਬੀ ਦਰਸ਼ਕਾਂ ਨੇ ਹੀ ਜਲੂਸ ਕੱਢ ਕੇ ਰੱਖ ਦਿੱਤਾ।

  • @amanbrar273
    @amanbrar273 2 роки тому +1

    ਤੁਸੀ ਸਦਾ ਖੁਸ਼ ਰਹੋ ਪਰਦੇਸੀਉ

  • @ssdssingh602
    @ssdssingh602 2 роки тому

    Sirra song