Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਵਧੀਆ
😊
Very good
Sadiq batti wa wa ji vary nice
Wa sadik pati wa
Nice 👍
❤❤❤❤❤🎉🎉🎉🎉Good luck
Sufiyan Ali Luna Faisalabad 278 sher ka chart
ਝੂਠ ਦੀ ਤਨਖਾਹ ਇੱਕ ਸ਼ਹਿਰ ਦੇ ਵਿੱਚ ਸੀ, ਰਹਿੰਦਾ ਇੱਕ ਪਠਾਣ। ਮੀਆਂ ਬੀਵੀ ਓਸ ਥਾਂ, ਜੀਵਨ ਸੁਖੀ ਬਿਤਾਣ।ਰਹਿੰਦਾ ਬਹੁਤਾ ਬਾਹਰ ਉਹ, ਕਰਦਾ ਸਦਾ ਵਪਾਰ। ਸੋਚੇ ਨੌਕਰ ਰੱਖ ਲਵਾਂ, ਕਰੇ ਜੋ ਘਰ ਦੀ ਕਾਰ।ਕਰਦਾ ਪੁੱਛ ਪੜਤਾਲ ਉਹ, ਸਸਤੇ ਵਾਲੀ ਝਾਕ।ਪਰ ਨਾ ਲੱਭਾ ਓਸ ਨੂੰ, ਸਸਤਾ ਕੋਈ ਚਾਕ।ਆਖਰ ਬੰਦਾ ਇੱਕ ਸੀ, ਆਇਆ ਓਥੇ ਚੱਲ।ਆਖੇ ਕੰਮ ਹਰੇਕ ਦਾ, ਮੈਨੂੰ ਡਾਢਾ ਵੱਲ।ਰੋਟੀ ਕਪੜਾ ਲਵਾਂਗਾ, ਹੋਰ ਨਾ ਰੱਖਾਂ ਝਾਕ।ਬੱਸ ਤਨਖਾਹ ਲਵਾਂਗਾ, ਬੋਲ ਝੂਠ ਦੋ ਵਾਕ।ਇੱਕ ਮਹੀਨੇ ਬਾਅਦ ਹੀ ਬੋਲਾਂਗਾ ਇੱਕ ਝੂਠ।ਦਮੜਾ ਲਵਾਂ ਨਾ ਇੱਕ ਵੀ, ਨਾ ਹਾਥੀ ਨਾ ਊਠ।ਇਹ ਗੱਲ ਸੁਣ ਕੇ ਓਸ ਦੀ, ਸੋਚੇ ਪਿਆ ਪਠਾਣ।ਏਦੂੰ ਸਸਤਾ ਹੋਰ ਨਾ, ਕਾਮਾ ਕੋਈ ਪਛਾਣ।ਇੱਕ ਝੂਠ ਦੇ ਬੋਲਿਆਂ, ਕੀ ਹੋਵੇ ਨੁਕਸਾਨ। ਸੋਚੇ ਬੋਲੇ ਝੂਠ ਤਾਂ, ਏਥੇ ਕੁੱਲ ਜਹਾਨ। ਇਹ ਬੋਲੇਗਾ ਇੱਕ ਜੇ, ਕਿਹੜਾ ਆਏ ਆਫਾਤ।ਇੱਕ ਮਹੀਨੇ ਬਾਅਦ ਫਿਰ, ਕਿਹੜੀ ਵੱਡੀ ਬਾਤ। ਕਾਮਾ ਉਹਨੇ ਰੱਖਿਆ, ਪੱਕੀ ਕਰ ਕੇ ਗੱਲ। ਕੰਮ ਕਾਰ ਸਮਝਾ ਕੇ, ਤੁਰਿਆ ਮੰਜ਼ਲ ਵੱਲ। ਇੱਕ ਮਹੀਨਾ ਗੁਜ਼ਰਿਆ, ਗਏ ਹੋਏ ਨੂੰ ਬਾਹਰ। ਮਨ ਵਿੱਚ ਪਤਨੀ ਓਸ ਦੀ, ਕਰ ਕੇ ਫੇਰ ਵਿਚਾਰ। ਨੌਕਰ ਤਾਈਂ ਆਖਦੀ, ਜਾ ਕੇ ਵਿੱਚ ਵਿਦੇਸ।ਪਤਾ ਲਿਆਵੀਂ ਪਤੀ ਦਾ, ਰਹਿੰਦਾ ਕਿਹੜੇ ਭੇਸ।ਨੌਕਰ ਅੱਗੋਂ ਆਖਿਆ, ਜੋ ਆਖੋ ਮਨਜ਼ੂਰ।ਮੈਂ ਲੈਣੀ ਤਨਖਾਹ ਵੀ, ਉਸ ਤੋਂ ਹੁਣੇ ਜ਼ਰੂਰ। ਪੁੱਛ ਕੇ ਆਵਾਂ ਹਾਲ ਸਭ, ਦੱਸਾਂ ਤੇਰਾ ਹਾਲ।ਜੇਕਰ ਹੋਇਆ ਸਮਾਂ ਤਾਂ, ਲੈ ਆਵਾਂਗਾ ਨਾਲ।ਤੁਰਿਆ ਲੈ ਕੇ ਆਗਿਆ, ਪਹੁੰਚਾ ਕੋਲ ਪਠਾਣ। ਮਿਲ ਕੇ ਉਹਨੇ ਓਸ ਦਾ, ਹਾਲ ਲਿਆ ਜਦ ਜਾਣ।ਪੁੱਛਿਆ ਫੇਰ ਪਠਾਣ ਨੇ, ਦੱਸ ਪਿੱਛੇ ਦਾ ਹਾਲ। ਖੈਰ ਖਰੀਅਤ ਘਰ ਦੀ, ਆਖੀਂ ਛੇਤੀ ਨਾਲ।ਨੌਕਰ ਨੇ ਫਿਰ ਆਖਿਆ, ਏਦਾਂ ਮੂੰਹ ਲਟਕਾ।ਥੋੜ੍ਹੀ ਨਜ਼ਰ ਚੁਰਾ ਕੇ, ਥੋੜ੍ਹੀ ਨੀਵੀਂ ਪਾ।ਕੁੱਤੀ ਤੇਰੀ ਮਰ ਗਈ, ਬਾਕੀ ਤਾਂ ਹੈ ਠੀਕ। ਕੁੱਤੀ ਕਿੱਦਾਂ ਮਰ ਗਈ, ਅੱਗੋਂ ਆਖੇ ਚੀਕ।ਘੋੜੀ ਤੇਰੀ ਦੀ ਫਸੀ, ਹੱਡੀ ਉਹਦੇ ਸੰਘ।ਨਿਕਲ ਨਾ ਸੱਕੀ ਮਰ ਗਈ, ਕੀਤੇ ਬਹੁਤੇ ਢੰਗ।ਘੋੜੀ ਵੀ ਹੈ ਮਰ ਗਈ, ਪੁੱਛੇ ਪਿਆ ਪਠਾਣ। ਸੁਣ ਕੇ ਸੀਨੇ ਓਸਦੇ, ਵੱਜਾ ਬਿਰਹੋਂ ਬਾਣ।ਸੁਣ ਕੇ ਹੋਇਆ ਦੁਖੀ ਉਹ, ਪੁੱਛੇ ਹੋ ਬੇਜਾਰ।ਘੋੜੀ ਕਿੱਦਾਂ ਮਰੀ ਸੀ,ਦੱਸੀਂ ਸਾ ਵਿਸਥਾਰ।ਤੇਰੀ ਬੀਵੀ ਦੀ ਉਹ, ਗਈ ਕਬਰ ਵਿੱਚ ਖੁੱਭ। ਨਿਕਲ ਨਾ ਸੱਕੀ ਬਾਹਰ ਉਹ, ਕਹੇ ਮਾਰ ਕੇ ਭੁੱਬ।ਬੀਵੀ ਮੇਰੀ ਮਰ ਗਈ, ਰੋਇਆ ਸੁਣ ਪਠਾਣ। ਕਿੱਦਾਂ ਘਟਨਾ ਘਟੀ ਇਹ, ਸੁਣ ਕੇ ਟੁੱਟਾ ਤਾਣ।ਨੌਕਰ ਅੱਗੋਂ ਬੋਲਿਆ, ਤੇਰੇ ਮਹਿਲ ਮੀਨਾਰ।ਡਿੱਗੇ ਗਿੜਗਿੜਾ ਕੇ, ਹੇਠਾਂ ਆਈ ਨਾਰ।ਡਿੱਗ ਪਿਆ ਹੈ ਮਹਿਲ ਵੀ, ਹੋਇਆ ਮੈਂ ਬਰਬਾਦ। ਕਿੱਦਾਂ ਜੀਵਾਂਗਾ ਮੈਂ, ਦੱਸੀਂ ਇਸ ਤੋਂ ਬਾਅਦ। ਸੁਣ ਕੇ ਗੱਲ ਪਠਾਣ ਦਾ, ਹੋਇਆ ਮੰਦਾ ਹਾਲ।ਰੋ ਰੋ ਕੇ ਉਹ ਹੋ ਗਿਆ, ਹਾਲੋਂ ਜਾਣ ਬੇਹਾਲ।ਲੈ ਕੇ ਨੌਕਰ ਨਾਲ ਉਹ, ਵਾਪਸ ਆਇਆ ਚੱਲ।ਰੋਂਦਾ ਧੋਂਦਾ ਪਰਤਿਆ, ਵਾਪਸ ਘਰ ਦੇ ਵੱਲ। ਆਣ ਘਰੇ ਕੀ ਵੇਖਦਾ, ਸਭ ਥਾਈਂ ਸੁਖ ਸਾਂਦ।ਕੁੱਤੀ ਚੱਟੇ ਪੈਰ ਆ, ਘੋੜੀ ਬੱਝੀ ਮਾਂਦ।ਮਹਿਲ ਮੁਨਾਰੇ ਉਸ ਤਰਾਂ, ਵੱਸੇ ਸੁਖੀ ਗਰਾਮ।ਬੀਵੀ ਨਿਕਲੀ ਅੰਦਰੋਂ, ਕੀਤੀ ਆਣ ਸਲਾਮ।ਠੀਕ ਠਾਕ ਸਭ ਵੇਖ ਕੇ ਆਇਆ ਸੁਖ ਦਾ ਸਾਹ।ਪੁੱਛੇ ਨੌਕਰ ਨੂੰ ਕਿਓਂ, ਕੁਫ਼ਰ ਤੋਲਿਆ ਆਹ?ਕੁਫਰ ਅਜੇਹਾ ਤੋਲਣਾ, ਇਹ ਕਿਧਰ ਦਾ ਰਾਹ।ਕੀਤੀ ਮੇਰੀ ਜਿੰਦ ਤੂੰ, ਫਿਕਰੀਂ ਸਾੜ ਸਵਾਹ।ਤੂੰ ਤਾਂ ਮੇਰੀ ਵੈਰੀਆ, ਕੱਢ ਲਈ ਸੀ ਜਾਨ।ਕੀਤਾ ਇੰਜ ਵਪਾਰ ਦਾ, ਵੀ ਡਾਢਾ ਨੁਕਸਾਨ। ਅੱਗੋਂ ਨੌਕਰ ਆਖਿਆ, ਤੋੜੇ ਨਹੀ ਅਸੂਲ।ਮੈਂ ਤਾਂ ਕੇਵਲ ਖਾਨ ਜੀ, ਕੀਤੀ ਤਲਬ ਵਸੂਲ।ਖਾਨ ਸੋਚਦਾ ਮੁਫ਼ਤ ਦੇ, ਲਾਲਚ ਅੰਦਰ ਆ।ਮੈਨੂੰ ਇਹਦੇ ਝੂਠ ਨੇ, ਸੂਲੀ ਲਿਆ ਚੜ੍ਹਾ।ਸਮਝ ਗਿਆ ਫਿਰ ਬਾਜਵਾ, ਕਿ ਝੂਠੇ ਦਾ ਸੰਗ।ਬਿਪਤਾ ਅੰਦਰ ਪਾ ਕੇ, ਉਲਟ ਵਖਾਵੇ ਰੰਗ।ਕਦੇ ਨਾ ਫਸਣਾ ਦੋਸਤੋ, ਵੇਖ ਮੁਫ਼ਤ ਦਾ ਮਾਲ।ਪਾਉਣਾ ਕਦੇ ਵਿਹਾਰ ਨਾ, ਝੂਠੇ ਚਾਤਰ ਨਾਲ।ਝੂਠੇ ਬੰਦੇ ਹੋਂਵਦੇ, ਆਦਤ ਤੋਂ ਮਜ਼ਬੂਰ। ਸਮਾਂ ਵੇਖ ਗੱਪ ਮਾਰਨਾ, ਇਹਨਾ ਦਾ ਦਸਤੂਰ। ਉਹ ਤਾਂ ਇੱਕੋ ਝੂਠ ਦੀ, ਝੱਲ ਨਾ ਸੱਕਿਆ ਝਾਲ।ਜਿਹੜੇ ਸੁਣਦੇ ਰੋਜ ਹੀ, ਉਹਨਾ ਦਾ ਕੀ ਹਾਲ। ਲਖਵਿੰਦਰ ਸਿੰਘ ਬਾਜਵਾ 9416734506
Nice
90
0:37
😅😅😅😅😅
Please like share and subscribe my channel
PY
ਬਹੁਤ ਵਧੀਆ
😊
Very good
Sadiq batti wa wa ji vary nice
Wa sadik pati wa
Nice 👍
❤❤❤❤❤🎉🎉🎉🎉Good luck
Sufiyan Ali Luna Faisalabad 278 sher ka chart
ਝੂਠ ਦੀ ਤਨਖਾਹ
ਇੱਕ ਸ਼ਹਿਰ ਦੇ ਵਿੱਚ ਸੀ, ਰਹਿੰਦਾ ਇੱਕ ਪਠਾਣ।
ਮੀਆਂ ਬੀਵੀ ਓਸ ਥਾਂ, ਜੀਵਨ ਸੁਖੀ ਬਿਤਾਣ।
ਰਹਿੰਦਾ ਬਹੁਤਾ ਬਾਹਰ ਉਹ, ਕਰਦਾ ਸਦਾ ਵਪਾਰ।
ਸੋਚੇ ਨੌਕਰ ਰੱਖ ਲਵਾਂ, ਕਰੇ ਜੋ ਘਰ ਦੀ ਕਾਰ।
ਕਰਦਾ ਪੁੱਛ ਪੜਤਾਲ ਉਹ, ਸਸਤੇ ਵਾਲੀ ਝਾਕ।
ਪਰ ਨਾ ਲੱਭਾ ਓਸ ਨੂੰ, ਸਸਤਾ ਕੋਈ ਚਾਕ।
ਆਖਰ ਬੰਦਾ ਇੱਕ ਸੀ, ਆਇਆ ਓਥੇ ਚੱਲ।
ਆਖੇ ਕੰਮ ਹਰੇਕ ਦਾ, ਮੈਨੂੰ ਡਾਢਾ ਵੱਲ।
ਰੋਟੀ ਕਪੜਾ ਲਵਾਂਗਾ, ਹੋਰ ਨਾ ਰੱਖਾਂ ਝਾਕ।
ਬੱਸ ਤਨਖਾਹ ਲਵਾਂਗਾ, ਬੋਲ ਝੂਠ ਦੋ ਵਾਕ।
ਇੱਕ ਮਹੀਨੇ ਬਾਅਦ ਹੀ ਬੋਲਾਂਗਾ ਇੱਕ ਝੂਠ।
ਦਮੜਾ ਲਵਾਂ ਨਾ ਇੱਕ ਵੀ, ਨਾ ਹਾਥੀ ਨਾ ਊਠ।
ਇਹ ਗੱਲ ਸੁਣ ਕੇ ਓਸ ਦੀ, ਸੋਚੇ ਪਿਆ ਪਠਾਣ।
ਏਦੂੰ ਸਸਤਾ ਹੋਰ ਨਾ, ਕਾਮਾ ਕੋਈ ਪਛਾਣ।
ਇੱਕ ਝੂਠ ਦੇ ਬੋਲਿਆਂ, ਕੀ ਹੋਵੇ ਨੁਕਸਾਨ।
ਸੋਚੇ ਬੋਲੇ ਝੂਠ ਤਾਂ, ਏਥੇ ਕੁੱਲ ਜਹਾਨ।
ਇਹ ਬੋਲੇਗਾ ਇੱਕ ਜੇ, ਕਿਹੜਾ ਆਏ ਆਫਾਤ।
ਇੱਕ ਮਹੀਨੇ ਬਾਅਦ ਫਿਰ, ਕਿਹੜੀ ਵੱਡੀ ਬਾਤ।
ਕਾਮਾ ਉਹਨੇ ਰੱਖਿਆ, ਪੱਕੀ ਕਰ ਕੇ ਗੱਲ।
ਕੰਮ ਕਾਰ ਸਮਝਾ ਕੇ, ਤੁਰਿਆ ਮੰਜ਼ਲ ਵੱਲ।
ਇੱਕ ਮਹੀਨਾ ਗੁਜ਼ਰਿਆ, ਗਏ ਹੋਏ ਨੂੰ ਬਾਹਰ।
ਮਨ ਵਿੱਚ ਪਤਨੀ ਓਸ ਦੀ, ਕਰ ਕੇ ਫੇਰ ਵਿਚਾਰ।
ਨੌਕਰ ਤਾਈਂ ਆਖਦੀ, ਜਾ ਕੇ ਵਿੱਚ ਵਿਦੇਸ।
ਪਤਾ ਲਿਆਵੀਂ ਪਤੀ ਦਾ, ਰਹਿੰਦਾ ਕਿਹੜੇ ਭੇਸ।
ਨੌਕਰ ਅੱਗੋਂ ਆਖਿਆ, ਜੋ ਆਖੋ ਮਨਜ਼ੂਰ।
ਮੈਂ ਲੈਣੀ ਤਨਖਾਹ ਵੀ, ਉਸ ਤੋਂ ਹੁਣੇ ਜ਼ਰੂਰ।
ਪੁੱਛ ਕੇ ਆਵਾਂ ਹਾਲ ਸਭ, ਦੱਸਾਂ ਤੇਰਾ ਹਾਲ।
ਜੇਕਰ ਹੋਇਆ ਸਮਾਂ ਤਾਂ, ਲੈ ਆਵਾਂਗਾ ਨਾਲ।
ਤੁਰਿਆ ਲੈ ਕੇ ਆਗਿਆ, ਪਹੁੰਚਾ ਕੋਲ ਪਠਾਣ।
ਮਿਲ ਕੇ ਉਹਨੇ ਓਸ ਦਾ, ਹਾਲ ਲਿਆ ਜਦ ਜਾਣ।
ਪੁੱਛਿਆ ਫੇਰ ਪਠਾਣ ਨੇ, ਦੱਸ ਪਿੱਛੇ ਦਾ ਹਾਲ।
ਖੈਰ ਖਰੀਅਤ ਘਰ ਦੀ, ਆਖੀਂ ਛੇਤੀ ਨਾਲ।
ਨੌਕਰ ਨੇ ਫਿਰ ਆਖਿਆ, ਏਦਾਂ ਮੂੰਹ ਲਟਕਾ।
ਥੋੜ੍ਹੀ ਨਜ਼ਰ ਚੁਰਾ ਕੇ, ਥੋੜ੍ਹੀ ਨੀਵੀਂ ਪਾ।
ਕੁੱਤੀ ਤੇਰੀ ਮਰ ਗਈ, ਬਾਕੀ ਤਾਂ ਹੈ ਠੀਕ।
ਕੁੱਤੀ ਕਿੱਦਾਂ ਮਰ ਗਈ, ਅੱਗੋਂ ਆਖੇ ਚੀਕ।
ਘੋੜੀ ਤੇਰੀ ਦੀ ਫਸੀ, ਹੱਡੀ ਉਹਦੇ ਸੰਘ।
ਨਿਕਲ ਨਾ ਸੱਕੀ ਮਰ ਗਈ, ਕੀਤੇ ਬਹੁਤੇ ਢੰਗ।
ਘੋੜੀ ਵੀ ਹੈ ਮਰ ਗਈ, ਪੁੱਛੇ ਪਿਆ ਪਠਾਣ।
ਸੁਣ ਕੇ ਸੀਨੇ ਓਸਦੇ, ਵੱਜਾ ਬਿਰਹੋਂ ਬਾਣ।
ਸੁਣ ਕੇ ਹੋਇਆ ਦੁਖੀ ਉਹ, ਪੁੱਛੇ ਹੋ ਬੇਜਾਰ।
ਘੋੜੀ ਕਿੱਦਾਂ ਮਰੀ ਸੀ,ਦੱਸੀਂ ਸਾ ਵਿਸਥਾਰ।
ਤੇਰੀ ਬੀਵੀ ਦੀ ਉਹ, ਗਈ ਕਬਰ ਵਿੱਚ ਖੁੱਭ।
ਨਿਕਲ ਨਾ ਸੱਕੀ ਬਾਹਰ ਉਹ, ਕਹੇ ਮਾਰ ਕੇ ਭੁੱਬ।
ਬੀਵੀ ਮੇਰੀ ਮਰ ਗਈ, ਰੋਇਆ ਸੁਣ ਪਠਾਣ।
ਕਿੱਦਾਂ ਘਟਨਾ ਘਟੀ ਇਹ, ਸੁਣ ਕੇ ਟੁੱਟਾ ਤਾਣ।
ਨੌਕਰ ਅੱਗੋਂ ਬੋਲਿਆ, ਤੇਰੇ ਮਹਿਲ ਮੀਨਾਰ।
ਡਿੱਗੇ ਗਿੜਗਿੜਾ ਕੇ, ਹੇਠਾਂ ਆਈ ਨਾਰ।
ਡਿੱਗ ਪਿਆ ਹੈ ਮਹਿਲ ਵੀ, ਹੋਇਆ ਮੈਂ ਬਰਬਾਦ।
ਕਿੱਦਾਂ ਜੀਵਾਂਗਾ ਮੈਂ, ਦੱਸੀਂ ਇਸ ਤੋਂ ਬਾਅਦ।
ਸੁਣ ਕੇ ਗੱਲ ਪਠਾਣ ਦਾ, ਹੋਇਆ ਮੰਦਾ ਹਾਲ।
ਰੋ ਰੋ ਕੇ ਉਹ ਹੋ ਗਿਆ, ਹਾਲੋਂ ਜਾਣ ਬੇਹਾਲ।
ਲੈ ਕੇ ਨੌਕਰ ਨਾਲ ਉਹ, ਵਾਪਸ ਆਇਆ ਚੱਲ।
ਰੋਂਦਾ ਧੋਂਦਾ ਪਰਤਿਆ, ਵਾਪਸ ਘਰ ਦੇ ਵੱਲ।
ਆਣ ਘਰੇ ਕੀ ਵੇਖਦਾ, ਸਭ ਥਾਈਂ ਸੁਖ ਸਾਂਦ।
ਕੁੱਤੀ ਚੱਟੇ ਪੈਰ ਆ, ਘੋੜੀ ਬੱਝੀ ਮਾਂਦ।
ਮਹਿਲ ਮੁਨਾਰੇ ਉਸ ਤਰਾਂ, ਵੱਸੇ ਸੁਖੀ ਗਰਾਮ।
ਬੀਵੀ ਨਿਕਲੀ ਅੰਦਰੋਂ, ਕੀਤੀ ਆਣ ਸਲਾਮ।
ਠੀਕ ਠਾਕ ਸਭ ਵੇਖ ਕੇ ਆਇਆ ਸੁਖ ਦਾ ਸਾਹ।
ਪੁੱਛੇ ਨੌਕਰ ਨੂੰ ਕਿਓਂ, ਕੁਫ਼ਰ ਤੋਲਿਆ ਆਹ?
ਕੁਫਰ ਅਜੇਹਾ ਤੋਲਣਾ, ਇਹ ਕਿਧਰ ਦਾ ਰਾਹ।
ਕੀਤੀ ਮੇਰੀ ਜਿੰਦ ਤੂੰ, ਫਿਕਰੀਂ ਸਾੜ ਸਵਾਹ।
ਤੂੰ ਤਾਂ ਮੇਰੀ ਵੈਰੀਆ, ਕੱਢ ਲਈ ਸੀ ਜਾਨ।
ਕੀਤਾ ਇੰਜ ਵਪਾਰ ਦਾ, ਵੀ ਡਾਢਾ ਨੁਕਸਾਨ।
ਅੱਗੋਂ ਨੌਕਰ ਆਖਿਆ, ਤੋੜੇ ਨਹੀ ਅਸੂਲ।
ਮੈਂ ਤਾਂ ਕੇਵਲ ਖਾਨ ਜੀ, ਕੀਤੀ ਤਲਬ ਵਸੂਲ।
ਖਾਨ ਸੋਚਦਾ ਮੁਫ਼ਤ ਦੇ, ਲਾਲਚ ਅੰਦਰ ਆ।
ਮੈਨੂੰ ਇਹਦੇ ਝੂਠ ਨੇ, ਸੂਲੀ ਲਿਆ ਚੜ੍ਹਾ।
ਸਮਝ ਗਿਆ ਫਿਰ ਬਾਜਵਾ, ਕਿ ਝੂਠੇ ਦਾ ਸੰਗ।
ਬਿਪਤਾ ਅੰਦਰ ਪਾ ਕੇ, ਉਲਟ ਵਖਾਵੇ ਰੰਗ।
ਕਦੇ ਨਾ ਫਸਣਾ ਦੋਸਤੋ, ਵੇਖ ਮੁਫ਼ਤ ਦਾ ਮਾਲ।
ਪਾਉਣਾ ਕਦੇ ਵਿਹਾਰ ਨਾ, ਝੂਠੇ ਚਾਤਰ ਨਾਲ।
ਝੂਠੇ ਬੰਦੇ ਹੋਂਵਦੇ, ਆਦਤ ਤੋਂ ਮਜ਼ਬੂਰ।
ਸਮਾਂ ਵੇਖ ਗੱਪ ਮਾਰਨਾ, ਇਹਨਾ ਦਾ ਦਸਤੂਰ।
ਉਹ ਤਾਂ ਇੱਕੋ ਝੂਠ ਦੀ, ਝੱਲ ਨਾ ਸੱਕਿਆ ਝਾਲ।
ਜਿਹੜੇ ਸੁਣਦੇ ਰੋਜ ਹੀ, ਉਹਨਾ ਦਾ ਕੀ ਹਾਲ।
ਲਖਵਿੰਦਰ ਸਿੰਘ ਬਾਜਵਾ
9416734506
Nice
90
0:37
😅😅😅😅😅
Please like share and subscribe my channel
PY