Badla Jatti da । Re Make l Punjabi Screen Entertainment Exclusive News

Поділитися
Вставка
  • Опубліковано 8 вер 2024
  • Get Ready for remake of Badla Jatti da in 3 languages, Punjabi-Rajasthani- Harayani
    ਮੁੜ ਬਣੇਗੀ "ਬਦਲਾ ਜੱਟੀ ਦਾ "
    (ਪੰਜਾਬੀ ਸਕਰੀਨ) ਭਰੋਸੇਯੋਗ ਸੂਤਰਾਂ ਤੋਂ ਮਿਲੇ ਵੇਰਵੇ ਮੁਤਾਬਕ ਆਪਣੇ ਸਮੇਂ ਦੀ ਬਲਾਕ ਬਾਸਟਰ ਰਹੀ ਇਕਬਾਲ ਢਿੱਲੋਂ ਨਿਰਮਤ ਤੇ ਗੁੱਗੂ ਗਿੱਲ-ਯੋਗਰਾਜ-ਸੁਨੀਤਾ ਧੀਰ ਅਭਿਨੀਤ ਫ਼ਿਲਮ ਬਦਲਾ ਜੱਟੀ ਦਾ(1991) ਦਾ ਇਤਿਹਾਸ ਮੁੜ ਦੁਹਰਾਇਆ ਜਾਵੇਗਾ। ਇਸ ਵਾਰ ਇਸ ਫ਼ਿਲਮ ਦਾ ਕੈਨਵਸ ਬਹੁਤ ਹੀ ਵਿਸ਼ਾਲ ਅਤੇ ਅਤਿ ਆਧੁਨਿਕ ਹੋਵੇਗਾ।
    ਇਸ ਫਿਲਮ ਦੇ ਰੀਮੇਕ ਦੀ ਅਹਿਮੀਅਤ ਇਸ ਲਈ ਵੀ ਵੱਧ ਨਜ਼ਰ ਆ ਰਹੀ ਹੈ ਕਿ ਕਿਉਂਕਿ ਇਸ ਦਾ ਨਿਰਮਾਣ ਵੀ ਆਸ਼ੀਰਵਾਦ ਵੀਡੀਓ ਸਮੇਤ,ਪੁਰਾਣੀ ਟੀਮ ਹੀ ਕਰੇਗੀ ਜਿਸ ਨੇ "ਜੱਟ ਜਿਊਣਾ ਮੋੜ" ਅਤੇ "ਪੁੱਤ ਜੱਟਾਂ ਦੇ" ਵਰਗੀਆਂ ਫ਼ਿਲਮਾਂ ਬਣਾ ਕੇ ਪੰਜਾਬੀ ਫ਼ਿਲਮੀ ਇਤਿਹਾਸ ਦੇ ਪੰਨੇ ਸੁਨਿਹਰੀ ਕੀਤੇ ਸਨ, ਜਿਹਨਾਂ ਤੇ ਅਜੇ ਤੱਕ ਕੋਈ ਨਵੀਂ ਪਰਤ ਨਹੀਂ ਚੜ੍ਹਾ ਸਕਿਆ। ਇਸ ਵਾਰ ਇਹ ਫ਼ਿਲਮ ਪੰਜਾਬੀ ਦੇ ਨਾਲ ਨਾਲ ਰਾਜਸਥਾਨੀ ਅਤੇ ਹਰਿਆਣਵੀ ਭਾਸ਼ਾਵਾਂ ਵਿਚ ਵੀ ਬਣੇਗੀ। ਜੇ ਫ਼ਿਲਮ "ਬਦਲਾ ਜੱਟੀ ਦਾ" ਵਿਚਲੇ ਮੁੱਖ ਕਿਰਦਾਰਾਂ ਦੀ ਗੱਲ ਕਰੀਏ ਤਾਂ "ਜੈਲਦਾਰ ਜੰਗ ਸਿੰਘ" ਵਾਲਾ ਕਿਰਦਾਰ ਇਸ ਵਾਰ ਗੁੱਗੂ ਗਿੱਲ ਵਲੋਂ ਨਿਭਾਇਆ ਜਾਣਾ ਲੱਗਭਗ ਤਹਿ ਹੈ, ਬਸ ਵੇਖਣਾ ਇਹ ਹੋਵੇਗਾ ਕਿ ਕਿਹੜਾ ਕਲਾਕਾਰ ਗੁੱਗੂ ਗਿੱਲ ਵਲੋਂ ਨਿਭਾਏ "ਜੱਗਾ" ਦੇ ਕਿਰਦਾਰ ਦੀ ਜਗਾਹ ਲੈ ਕਿ ਇਸ ਨਾਲ ਇਨਸਾਫ ਕਰ ਪਾਵੇਗਾ ਅਤੇ ਕੌਣ ਬਣੇਗੀ ਇਸ ਵਾਰ ਸੁਨੀਤਾ ਧੀਰ ਦੀ ਥਾਂ "ਗੁਲਾਬੋ" ⁉️

КОМЕНТАРІ • 1

  • @VinodKumar-bh3fj
    @VinodKumar-bh3fj 9 місяців тому

    Very good 👍❤💯 super hit hogi Badla jatti da wal come