ਮਾਪੇ ਗਏ ਪਾਣੀ ! ਅਹਿਮ ਪੈਂਤੜਾ ਜੱਥੇਦਾਰਾਂ ਦਾ ! ਵਿਰੋਧੀਆਂ ਨੂੰ ਵਰਤਗੇ ਸੁਖਬੀਰ… Punjab Television

Поділитися
Вставка
  • Опубліковано 22 жов 2024

КОМЕНТАРІ • 402

  • @baldevmankoo1049
    @baldevmankoo1049 2 місяці тому +30

    ਸ ਜਗਤਾਰ ਸਿੰਘ ਜੀ ਦੇ ਬਾਦਲਾਂ ਦੇ ਥਾਪੇ ਜਥੇਦਾਰਾਂ ਨੇ ਜੇਂ ਆਪਣੇ ਦੁਸ਼ਟ ਆਕਾਵਾਂ ਨੂੰ ਮੁਆਫ਼ ਕਰਨਗੇ ਤਾਂ ਕੋਮ ਨੇ ਜਥੇਦਾਰਾਂ ਨੂੰ ਵੀ ਮੁਆਫ਼ ਨਹੀਂ ਕਰਨਾ। ਰੰਧਾਵਾ ਸਾਹਿਬ ਜੇਂ ਕੋਈ ਬੰਦਾ ਸੈਂਕੜੇ ਬਜ਼ਰ ਵੱਡੇ ਗੁਨਾਹ ਜਾਣਬੁੱਝ ਕੇ ਕਰ ਕੇ ਅਕਾਲ ਤਖ਼ਤ ਤੇ ਆਕੇ ਸੇਵਾ ਦੀ ਸਜ਼ਾ ਲੁਆ ਕੇ ਮੁਆਫੀ ਮਿਲ ਜਾਣ ਤੇ ਇਹ ਸਾਰੇ ਪੱਕੀ ਗੱਲ ਹੈ ਕਿ ਇਹ ਦੁਆਰਾ ਇਸ ਤੋਂ ਵੱਡੇ ਗੁਨਾਹ ਬੇਖੋਫ ਹੋ ਕਰਨਗੇ। ਇਹੋ ਜਿਹੀ ਮੁਆਫ਼ੀ ਨਿਰੋਲ ਢੰਗਵਜ ਹੈ। ਜਦੋਂ ਗੁਰੂ ਸਾਹਿਬ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਛੋਟੀਆਂ ਗਲਤੀਆਂ ਵੀ ਸਾਰੀ ਉਮਰ ਮੁਆਫ਼ ਨਹੀਂ ਕੀਤਾ ਤਾਂ ਜਥੇਦਾਰਾਂ ਨੂੰ ਮੁਆਫ਼ੀ ਦੇਣ ਦਾ ਹੱਕ ਕਿਸ ਨੇ ਦਿੱਤਾ। ਫੇਰ ਤਾਂ ਕੋਈ ਬੰਦਾ ੧੦੦ ਕਤਲ ਕਰਕੇ ਮੁਆਫ਼ੀ ਮੰਗ ਲਵੇ ਤਾਂ ਕੋਈ ਵੀ ਦੁਨੀਆਵੀ ਜਾ ਧਾਰਮਿਕ ਅਦਾਲਤ ਮੁਆਫ਼ ਕਰ ਦੇਵੇ ਗੀਤ? ਸਿੱਖ ਕੌਮ ਹੋਸ਼ ਨੂੰ ਹੱਥ ਮਾਰੇ।ਇਹੋ ਜਿਹੇ ਪਾਪੀਆਂ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਤੇਲ ਦੇ ਕੜਾਹਿਆਂ ਵਿਚ ਸੁੱਟ ਕੇ ਸਾੜਿਆ ਸੀ। ਇਹਨਾਂ ਨੂੰ ਵੀ ਉਹੋ ਜਿਹੀ ਸਜ਼ਾ ਵੀ ਥੋੜ੍ਹੀ ਹੈ।

    • @kuldeepsingh-eb8fb
      @kuldeepsingh-eb8fb 2 місяці тому +2

      Agreed,je kar jathedar Sahib g, Kom da Kutch nahin savar sakde phair jathedar Sahib nu?

  • @HSMaan-hy5yt
    @HSMaan-hy5yt 2 місяці тому +24

    ਸਰਦਾਰ ਹਮਿਰ ਸਿੰਘ ਜੀ ਜੇਕਰ ਉਸ ਸਮੇਂ ਦੇ ਲੋਕ ਜਿਨ੍ਹਾਂ ਦੇ ਬੱਚੇ ਇਸ ਘਾਣ ਵਿਚ ਸ਼ਹੀਦ ਹੋਏ ਨੇ ਅਕਾਲ ਤਖ਼ਤ ਤੇ ਆ ਆਗੇ ਇਨਸਾਫ਼ ਮੰਗਣ ਤਾਂ ਜਥੇਦਾਰ ਸਾਹਿਬ ਉਨ੍ਹਾਂ ਨੂੰ ਇਨਸਾਫ਼ ਦੇਣਗੇ ਜੀ

    • @Nanakpanthi
      @Nanakpanthi 2 місяці тому +2

      1980 to lai ke 1990 tak de pariwar te 84 aaliya widdows.
      Jo kuch hoiya ehna meesnya kar ke hoiya.

    • @SurjitsinghSandhu-k8j
      @SurjitsinghSandhu-k8j 2 місяці тому

      ਬਿਲਕੁਲ

  • @RS-yn9jt
    @RS-yn9jt 2 місяці тому +12

    ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਕਿ ਇਸ ਸਾਰੀ ਲੀਡਰ ਸ਼ਿਪ ਨੂੰ ਛੇ ਸਾਲ ਲਈ ਸਾਰੇ ਅਹੁਦਿਆਂ ਤੋਂ ਅਸਤੀਫਾ ਲੈ ਕੇ ਚੋਣਾਂ ਲੜਨ ਤੋਂ ਰੋਕ ਕੇ ਗੁਰੂ ਘਰਾਂ ਵਿੱਚ ਸੇਵਾ ਕਰਨ ਦੀ ਸਜਾ ਲਾਉਣੀ ਚਾਹੀਦੀ ਹੈ ।

  • @jasmersingh2556
    @jasmersingh2556 2 місяці тому +6

    ਬਾਦਲ ਸਾਹਿਬ ਵੱਲੋਂ ਲਿਖੀ ਚਿੱਠੀ ਵਿੱਚ ਲਿਖਿਆ ਹੈ ਕਿ ਵਾਪਰੀਆ ਘਟਨਾਵਾਂ ਦਾ ਮੇਰੇ ਤੇ ਬਹੁਤ ਬੋਝ ਹੈ ਇਹ ਨਹੀਂ ਲਿਖਿਆ ਕਿ ਵਾਪਰੀਆਂ ਘਟਨਾਵਾਂ ਲਈ ਮੈਂ ਤੇ ਸੁਖਬੀਰ ਸਿੰਘ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਹੋਣ ਕਰਕੇ ਜਿਮੇਵਾਰ ਹਨ। ਗੁਰੂ ਗ੍ਰੰਥ ਸਾਹਿਬ ਜੀ ਤੇ ਸਮੁੱਚੇ ਪੰਥ ਤੋਂ ਮੁਆਫੀ ਮੰਗਦੇ ਹਨ। ਜਦੋਂ ਪਾਰਟੀ ਤੇ ਪੰਥ ਦਾ ਬਹੁਤ ਨੁਕਸਾਨ ਹੋ ਗਿਆ ਤੇ ਲੋਕਾਂ ਨੇ ਇਨ੍ਹਾਂ ਨੂੰ ਨਕਾਰ ਦਿੱਤਾ ਤਾਂ ਮੁਆਫੀ ਮੰਗਣ ਤੁਰ ਪਏ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਇਆ ਹਾਂ ਜਦਕਿ ਇਸ ਦੇ ਨਾਲ ਦੇ ਚਾਰ ਸਾਥੀ ਜਥੇਦਾਰ ਜੀ ਦੇ ਸਾਹਮਣੇ ਖੜ੍ਹੇ ਹਨ ਇਹ ਨਿਮਾਣਾ ਸਿੱਖ ਬੈਠਾ ਹੈ।

  • @Kiranpal-Singh
    @Kiranpal-Singh 2 місяці тому +66

    *ਬਾਦਲ ਦਲ-ਬਾਦਲ ਪਰਿਵਾਰ ਅਤੇ ਬਾਦਲਾਂ ਦੇ ਚਾਪਲੂਸ ਆਗੂਆਂ ਨੂੰ ਕਿਸੇ ਨੇ ਪ੍ਰਵਾਨ ਨਹੀਂ ਕਰਨਾ* !
    ਬਾਦਲ ਪਰਿਵਾਰ ਦੇ ਚਾਕਰ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਵੀ ਅਕਾਲ ਤਖਤ ਤੇ ਤਲਬ ਕਰਨਾ ਚਾਹੀਦਾ ਹੈ !

  • @gurmukhsingh6126
    @gurmukhsingh6126 2 місяці тому +17

    ਜਦੋਂ ਚੰਦੂ ਲਾਲ ਦੇ ਨਕ ਵਿੱਚ ਜਿਸਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਬਾਬਾ ਬਿਧੀ ਚੰਦ ਜੀ ਨੇ ਨਥ ਪਾਈ ਮਾਫ਼ੀਆਂ ਉਸ ਨੇ ਵੀ ਬੜੀਆਂ ਮੰਗੀਆਂ ਸਨ ਕੀ ਉਸ ਨੂੰ ਮੁਆਫ ਕੀਤਾ ਗਿਆ ਏਨਾ ਬਾਦਲਾਂ ਨੇ ਜੋ ਹਸ਼ਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਰਵਾਇਆ ਬਖਸ਼ਣ ਯੋਗ ਨਹੀਂ ਹੈ

  • @baldevmankoo1049
    @baldevmankoo1049 2 місяці тому +15

    ਜਗਤਾਰ ਸਿੰਘ ਜੀ ਹੁਣ ਤੁਸੀਂ ਅਸਲੀ ਗੱਲ ਕਹੀ ਹੈ ਕਿ ਇਹ ਦੋਵੇਂ ਦੱਲ ਸਿਰਫ਼ ਆਪਣੇ ਗੁਨਾਹਾਂ ਨੂੰ ਮੁਆਫ਼ ਕਰਾਉਣ ਦਾ ਇਕ ਡਰਾਮਾ ਹੈ। ਉਸ ਤੋਂ ਬਾਅਦ ਉਹ ਫੇਰ ਉਹੀ ਗਲਤੀਆਂ ਦੁਆਰਾ ਕਰ ਸਕਣ।

  • @BhupinderSingh-l2x
    @BhupinderSingh-l2x 2 місяці тому +11

    ਇਸ ਵਖ਼ਤ ਜਿਹੜੇ ਪੰਜਾਬ ਦੇ ਹਾਲਾਤ ਹੋਏ ਹਨ। ਇਸ ਦੇ ਮੁੱਖ ਦੋਸ਼ੀ ਬਾਦਲ ਪਰਿਵਾਰ ਹੈ। ਹੁਣ ਪੰਜਾਬ ਨੂੰ ਨਰਕ ਵਿੱਚੋ ਕੱਢਣ ਦਾ ਸਮਾਂ ਆ ਗਿਆ ਹੈ। ਲੋਕਾਂ ਦੇ ਬੱਚਿਆਂ ਨੂੰ ਬਚਾ ਲਉ। ਪ੍ਰਮਾਤਮਾ ਮਿਹਰ ਕਰੇ।

  • @baldevsinghgill6557
    @baldevsinghgill6557 2 місяці тому +5

    ਅਸਤੀਫ਼ਾ ਦੇਣ ਤੋਂ ਬਿਨਾਂ ਇਹ ਸਮਰਪਣ ਬਿਲਕੁਲ ਹੀ ਇੱਕ ਡਰਾਮਾ ਹੈ ਜੀ

  • @baljitsingh6957
    @baljitsingh6957 2 місяці тому +63

    ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਵੀ ਤਲਬ ਕੀਤਾ ਜਾਣਾ ਚਾਹੀਦਾ ਹੈ ਉਹ ਵੀ ਇਹਨਾਂ ਦੇ ਬਰਾਬਰ ਦਾ ਦੋਸ਼ੀ ਹੈ।

  • @NarinderSingh-ti4sq
    @NarinderSingh-ti4sq 2 місяці тому +39

    ਸੁਖਬੀਰ ਬਾਦਲ ਦਿਲੋਂ ਸਮਰਪਣ ਕਰੇ। ਇਹਨਾ ਮਲਿਕ ਭਾਗੋ ਦਾ ਦਿਲੋਂ ਸ਼ਮਰਪਣ ਕਰਨਾ ਬੁਹਤ ਔਖਾ ਹੈ। ਇਹਨਾਂ ਲੋਕਾਂ ਨੇ ਰਾਜ ਸੱਤਾ ਮਾਣੀ ਹੈ। ਇਹਨਾਂ ਦਾ ਦਿਲੋਂ ਸਮਰਪਣ ਕਰਨਾ ਬੁਹਤ ਦੂਰ ਦੀ ਗੱਲ ਹੈ਼ ਇਹ ਲਿਖੀ ਲਖਾਈ ਸਕਰਿਪ੍ਹਟ ਹੈ।

  • @tejasingh727
    @tejasingh727 2 місяці тому +16

    ਇਸ ਦਾ ਮਤਲਵ ਇਹ ਹੈ ਕਿ ਜਿਨੇ ਮਰਜ਼ੀ ਗੁਨਾਹ ਕਰ ਲਵੋ ਸਿੰਘ ਸਾਹਿਬ ਵਲੋਂ ਨਿਮਾਣਾ ਸਿੱਖ ਸਮਝ ਕੇ ਮੁਆਫ਼ ਤਾ ਕਰ ਹੀ ਦੇਣਾ ਹੈ

  • @jugrajsingh6318
    @jugrajsingh6318 2 місяці тому +8

    ਪੁਰਾਣੀ ਸਾਰੀ ਲੀਡਰ ਸਿਪਬਦਲ ਕੇ ਸਾਰੀ ਨਵੀਂ ਲੀਡਰ ਸਿਪ ਆਵੇ ਸੰਗਦ ਇਹ ਚਾਹੁੰਦੀ ਹੈ

  • @mukhtiarsinghgosal7848
    @mukhtiarsinghgosal7848 2 місяці тому +24

    ਇਹ ਤਾਂ ਭਾਈ ਸਾਹਿਬ ਜੀ ਬਹੁਤ ਹੀ ਸੌਖਾ ਤਰੀਕਾ ਲੱਭ ਗਿਆ ਲੋਕਾਂ ਦੇ ਪੁਤ ਮਾਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਭੁੱਲ ਬਖਸ਼ਾ ਲਓ ਬਸ ਕਹਾਣੀ ਖ਼ਤਮ ਕੰਮ ਨਿਬੜ ਗਿਆ ਜਿਹੜੇ ਲੋਕਾਂ ਦੇ ਪੁਤ ਮਾਰੇ ਨੇ ਉਸ ਦਾ ਜ਼ਿਮੇਵਾਰ ਕੌਣ ਹੈ ਕਤਲਾਂ ਦੀ ਵੀ ਧਾਰਮਿਕ ਸਜ਼ਾ ਲੱਗਕੇ ਖਹਿੜਾ ਛੁੱਟ ਗਿਆ ਇਹ ਤਾਂ ਹਰ ਇੱਕ ਬੰਦਾ ਇਹੀ ਕੰਮ ਕਰਿਆ ਕਰੂ ਬਹੁਤ ਵਧੀਆ ਰਾਹ ਲੱਭ ਗਿਆ ਬੰਦੇ ਮਾਰਕੇ ਮੁਆਫੀ ਮੰਗ ਲਿਆਂ ਕਰੂ ਜੋ ਧਾਰਮਿਕ ਕੁਤਾਹੀਆਂ ਕੀਤੀਆਂ ਨੇ ਉਹ ਤਾਂ ਇਨ੍ਹਾਂ ਦੀ ਘਰ ਦੀ ਗੱਲ ਹੈ ਜਥੇਦਾਰ ਧਾਰਮਿਕ ਸਜ਼ਾ ਲਾਕੇ ਮੁਆਫ਼ ਕਰ ਦੇਣਗੇ ਪਰ ਜੋ ਰਾਜਸੱਤਾ ਦੇ ਹੰਕਾਰ ਵਿੱਚ ਲੋਕਾਂ ਦੇ ਪੁੱਤ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰਤੇ ਉਸ ਦਾ ਜ਼ਿਮੇਵਾਰ ਕੌਣ ਹੋਵੇਗਾ ਕਤਲਾਂ ਦੀ ਸਜ਼ਾ ਕਿਸੇ ਹੋਰ ਨੂੰ ਸਜ਼ਾ ਦੇ ਦੇਣ ਕਿਉਂਕਿ ਇਨ੍ਹਾਂ ਨੂੰ ਤਾਂ ਧਾਰਮਿਕ ਸਜ਼ਾ ਲੱਗਕੇ ਸਭ ਕੁਝ ਮੁਆਫ਼ ਹੋ ਜਾਣੈਂ ਧਾਰਮਿਕ ਸਜ਼ਾ ਵੱਖਰੀ ਗੱਲ ਹੈ ਜੋ ਹੋਰ ਵੀ ਬਹੁਤ ਕ਼ਤਲ ਨਿਕਲਣਗੇ ਉਨ੍ਹਾਂ ਦੀ ਸਜ਼ਾ ਅਦਾਲਤੀ ਪ੍ਰਕਿਰਿਆ ਰਾਹੀਂ ਦੇਣੀ ਚਾਹੀਦੀ ਹੈ ਇਨ੍ਹਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਸ੍ਰ ਹਮੀਰ ਸਿੰਘ ਜੀ ਸ ਜਗਤਾਰ ਸਿੰਘ ਤੇ ਰੰਧਾਵਾ ਜੀ ਇਸ ਗੱਲ ਤੇ ਜ਼ੋਰ ਦਿਓ ਕਿ ਧਾਰਮਿਕ ਸਜ਼ਾ ਵੱਖਰੀ ਗੱਲ ਹੈ ਜੋ ਕ਼ਤਲ ਨੇ ਉਨ੍ਹਾਂ ਦੀ ਸਜ਼ਾ ਸੁਖਬੀਰ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਫਾਂਸੀ ਜਾਂ ਘੱਟੋ ਘੱਟ ਉਮਰ ਕੈਦ ਤੋਂ ਘੱਟ ਸਜ਼ਾ ਨਹੀਂ ਚਾਹੀਦੀ ਬਹੁਤ ਲੋਕਾਂ ਦੇ ਘਰ ਉਜਾੜੇ ਨੇ ਝੂਠੇ ਪਰਚੇ ਪਾ ਪਾਕੇ

    • @JasSandhu-j8f
      @JasSandhu-j8f 2 місяці тому

      ਜਦੋਂ ਪੰਜਾਬ ਵਿੱਚ ਝੂਠੇ ਮੁਕਾਬਲੇ ਬਣਾਕੇ ਲੋਕਾਂ ਦੇ ਪੁੱਤਾਂ ਸ਼ਹੀਦ ਕੀਤਾ ਗਿਆ ਸੀ,ਸਰਕਾਰ ਕਾਂਗਰਸ ਦੀ ਸੀ। ਜਦੋਂ ਅਕਾਲ ਤਖ਼ਤ ਤੇ ਹਮਲਾ ਹੋਇਆ ਸੀ, ਉਦੋਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ।ਕੀ ਉਹਨਾਂ ਨੂੰ ਫਾਂਸੀ ਨਹੀਂ ਹੋਂਣੀ ਚਾਹੀਦੀ। ਉਹਨਾਂ ਨੂੰ ਤਾਂ ਅਸੀਂ ਤਿੰਨ ਵਾਰ ਸਰਕਾਰ ਬਣਾਕੇ ਦੇ ਦਿੱਤੀ।ਸਾਡੀ ਕੌਮ ਦਾ ਰੱਬ ਰਾਖਾ। ਅਸੀਂ ਪਾਰਟੀਆਂ ਵਿੱਚ ਵੰਡੇ ਹੋਏ ਆਂ। ਅਕਾਲੀ ਕਾਂਗਰਸ ਨੂੰ ਬੁਰਾ ਭਲਾ ਕਹੀ ਜਾਂਦੇ। ਕਾਂਗਰਸੀ ਅਕਾਲੀਆਂ ਨੂੰ ਮਾੜਾ ਆਖੀ ਜਾਂਦੇ।

  • @GurjantSingh-eh6em
    @GurjantSingh-eh6em 2 місяці тому +31

    ਰਧਾਵਾ ਸਾਹਿਬ ਸਭ ਤੋ ਪਹਿਲਾਂ ਜੋ ਪੰਜ ਪਿਆਰੇ ਇਹਨਾ ਵਲੋ ਸਭ ਤੋ ਵੱਡਾ ਗੁਨਾਹ ਕਰਕੇ ਮੂਅਤਲ ਕੀਤੇ ਗਏ ਸਨ।ਪੈਹਲਾ ਉਹਨਾ ਬਹਾਲ ਕਰਕੇ ਮਾਨ ਯੋਗ ਅਕਾਲ ਤਖ਼ਤ ਤੇ ਲਿਆਉਣਾ ਚਾਹੀਦਾ ਹੈ। ਫੇਰ ਉਹਨਾ ਤੋਂ ਦੋਨੋ ਧੜੀਆ ਦਾ ਸਜਾ ਲਾਉਣ ਦਾ ਫੈਸਲਾ ਕਰਵਾਉਣਾ ਚਾਹੀਦਾ ਹੈ।ਫੇਰ ਪੰਥ ਇਹਨਾਂ ਵਾਰੇ ਸੋਚ ਸਕਦਾ ਹੈ।

  • @HSMaan-hy5yt
    @HSMaan-hy5yt 2 місяці тому +12

    ਸਰਦਾਰ ਹਮਿਰ ਸਿੰਘ ਜੀ ਜਿਨ੍ਹਾਂ ਦੇ ਬੱਚੇ ਇਸ ਦੋਰ ਵਿੱਚ ਸ਼ਹੀਦ ਹੋਏ ਨੇ ਕੀ ਜਥੇਦਾਰ ਸਾਹਿਬ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਗੇ

  • @DrAPSMann
    @DrAPSMann 2 місяці тому +2

    ਤਿੰਨੇ ਸਾਹਿਬਾਨ ਨੂੰ ਸਤਿ ਸ੍ਰੀ ਅਕਾਲ, ਅੱਜ ਦਾ ਵਿਚਾਰ ਵਟਾਦਰਾ ਬਹੁਤ ਹੀ ਬਹੁਤ ਹੀ ਵਧੀਆ ਹੈ ਸਰਦਾਰ ਜਗਤਾਰ ਸਿੰਘ ਅਤੇ ਸਰਦਾਰ ਹਮੀਰ ਸਿੰਘ ਦਾ ਬਹੁਤ ਬਹੁਤ ਧੰਨਵਾਦ। ਰੰਧਾਵਾ ਸਾਹਿਬ ਬੇਨਤੀ ਹੈ ਕਿ ਏਡੇ ਵੱਡੇ ਗੁਨਾਹ ਪਹਿਲਾਂ ਕਦੇ ਵੀ ਪੰਥ ਵਿੱਚ ਪੰਥ ਵਾਸਤੇ ਅਤੇ ਪਾਂਥ ਲੀਡਰਸ਼ਿਪ ਵੱਲੋਂ ਕੀਤੇ ਗਏ ਹਨ ਅਤੇ ਉਹ ਅਕਾਲ ਤਖਤ ਸਾਹਿਬ ਸਾਹਮਣੇ ਆਏ ਹਨ? ਪੰਥ ਨੂੰ ਫੇਰ ਚੜਹਦੀ ਕਲਾ ਵਿੱਚ ਲਿਆਉਣ ਵਾਸਤੇ ਬਹੁਤ ਹੀ ਅਲੱਗ ਤਰ੍ਹਾਂ ਦੇ ਫੈਸਲੇ ਲਏ ਜਾਣੇ ਚਾਹੀਦੇ ਹਨ। ਸਾਨੂੰ ਪੂਰਨ ਆਸ ਹੈ ਕਿ ਅਕਾਲ ਤਖਤ ਸਾਹਿਬ ਪੰਥ ਦੀ ਚੜ੍ਹਦੀ ਕਲਾ ਵਾਸਤੇ ਵਿਲੱਖਣ ਅਤੇ ਦੂਰ ਅਗੰਮੀ ਵਿਚਾਰਾਂ ਨਾਲ ਫੈਸਲ਼ੇ ਕਰਨ ਗਾਏ

  • @Kiranpal-Singh
    @Kiranpal-Singh 2 місяці тому +38

    ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦਾ ਮੀਸਣਾ ਤਰੀਕਾ ਰਿਹਾ ਹੈ……
    ਕਹਾਵਤ *ਕਹਿਣਾ ਮੋੜਨਾ ਨਹੀਂ-ਡੱਕਾ ਤੋੜਨਾ ਨਹੀਂ* !

    • @Nanakpanthi
      @Nanakpanthi 2 місяці тому +2

      Eh ikkala ni. Dimag Dr Cheema te Bains da rehnda. Eh jiada sahmne ni aunde, goojhi Sat maarde aa.

    • @Kiranpal-Singh
      @Kiranpal-Singh 2 місяці тому +2

      @@Nanakpanthi
      ਬਿਲਕੁਲ ਸਹੀ ਹੈ, ਪਰ ਉਹ ਤਾਂ ਬਾਦਲ ਪਰਿਵਾਰ ਨੂੰ ਖੁਸ਼ ਰੱਖਣ ਲਈ, ਚਮਚਾਗਿਰੀ ਕਰਦੇ ਹਨ, ਮੁੱਖ ਤੇ ਆਖਰੀ ਫੈਸਲਾ ਤਾਂ ਇਸ ਪਰਿਵਾਰ ਦਾ ਹੁੰਦਾ ਹੈ, ਲੋਕ ਸਭ ਸਮਝ ਚੁੱਕੇ ਹਨ *ਨਵੀਂ ਇਮਾਨਦਾਰ ਅਗਵਾਈ ਤੋਂ ਬਿਨਾ ਅਕਾਲੀ ਦਲ ਦਾ ਉਭਾਰ ਅਸੰਭਵ ਹੈ* !

    • @baldevsinghgill6557
      @baldevsinghgill6557 2 місяці тому +3

      ਜੇ ਸੁਖਬੀਰ ਦਾ ਮੁਕੰਮਲ ਸਮਰਪਣ ਤਾਂ ਹੁੰਦਾ ਜੇਕਰ ਉਹ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਆਉਂਦਾ

  • @TajinderSingh-jb7jh
    @TajinderSingh-jb7jh 2 місяці тому +10

    ਇਹਨਾਂ ਨੂੰ ਬਿਲਕੁਲ ਵੀ ਮਾਫ ਨਹੀਂ ਕੀਤਾ ਜਾਣਾ ਚਾਹੀਦਾ ਜੇ ਕੋਈ ਬੰਦਾ ਕਤਲ ਕਰਕੇ ਜੱਜ ਸਾਹਿਬ ਨੂੰ ਕਹੇ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕੀਤਾ ਜਾਵੇ ਕਿ ਜੱਜ ਸਾਹਿਬ ਨੂੰ ਮਾਫ ਕਰ ਦਿੰਦੇ ਹਨ ਇਹ ਤਾਂ ਮਸਲਾ ਹੀ ਬਹੁਤ ਵੱਡਾ ਹੈ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ

  • @tonygill598
    @tonygill598 2 місяці тому +4

    ਸਰਦਾਰ ਜਗਤਾਰ ਸਿੰਘ ਜੀ ਨੇ ਬਰੁਤ ਵਧੀਆ ਦੱਸਿਆ ਕੇ ਸਿਆਸੀ ਗਲਤੀ ਵੀ ਹੈ ਤੇ ਸਿਆਸੀ ਸਜ਼ਾਵਾਂ ਵੀ ਮਿਲਣੀਆਂ ਚਾਹੀਦੀਆਂ 🙏🏽🙏🏽🇺🇸

  • @shivdevsingh4287
    @shivdevsingh4287 2 місяці тому +7

    ਰੰਧਾਵਾ ਸਾਹਿਬ ਜੀ, ਜੱਥੇਦਾਰ ਸਾਹਿਬ ਜੀ ਇਹ ਵੀ ਆਖ ਸਕਦੇ ਹਨ ਕਿ ਪਹਿਲਾਂ ਅਹੁਦੇ ਛੱਡਕੇ ਆਓ ਸਾਰੇ ਜਾਣੇ ਅਤੇ ਫੇਰ ਇਹਨਾਂ ਦੇ ਬੱਜਰ ਗੁਨਾਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਸੁਣਾ ਦੇਣ।

  • @appsingh1872
    @appsingh1872 2 місяці тому +12

    ਅਕਾਲੀ ਦਲ ਦੀ ਲੀਡਰਸ਼ਿਪ ਵਲੋ ਜੋ ਗੁਨਾਹ ਕੀਤੇ ਗਏ ਹਨ ਇਹ ਸੋਚ ਸਮਝ ਕੇ ਕੀਤੇ ਗਏ ਹਨ ਨਾ ਕਿ ਅਣਜਾਣੇ ਵਿੱਚ ਕੀਤੇ ਗਏ ਹਨ

  • @gillsukhbir1
    @gillsukhbir1 2 місяці тому +8

    ਰੰਧਾਵਾ ਜੀ ਇਹ ਸੁਖ਼ਬੀਰ ਦਾ ਸਮਰਪਣ ਨਹੀਂ । ਇਹ ਪੰਜਾਬੀਆ ਵੋਟਾ ਨਾਂਹ ਪਾਕੇ ਨਾ ਜਾਤਾਕੇ ਸਮਰੱਪਣ ਕਰਾਇਆ 🙏

  • @wahegurujiwaheguruji4306
    @wahegurujiwaheguruji4306 2 місяці тому +67

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ

    • @ashcroftriverinn5790
      @ashcroftriverinn5790 2 місяці тому

      Badal Akali are traitor. Always cheated Khalsa Panth. They stabbing Khalsa Panth
      Since 1978 and still continuing. This latter
      Is Drama nothing in it.
      And again making Khalsa Panth before
      Make decision must call Khalsa Panth Smalin . In Khalsa samalin deliver what kind of punishment should Be ?

    • @gurmeetgill1898
      @gurmeetgill1898 2 місяці тому +4

      ਬਿਲਕੁਲ ਸਹੀ ਗੱਲਾਂ ਕੀਤੀਆਂ ਹਨ ਜੀ ਇਸ ਬਦਲ ਲਾਣੇ ਨੇ ਹੰਕਾਰ ਦੇ ਵਿੱਚ ਆ ਕੇ ਸਾਰੇ ਗਲਤ ਕੰਮ ਖੁਦ ਆਪ ਕਰਵਾਏ ਹਨ। ਇਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖ਼ਸ਼ਣਾ ਚਾਹੀਦਾ ਗਿਆਨੀ ਗੁਰਬਚਨ ਸਿੰਘ ਨੂੰ ਵੀ ਪੂਰੀ ਸਜ਼ਾ ਲੱਗਣੀ ਚਾਹੀਦੀ ਹੈ ਜੀ।ਜੇ ਹੁਣ ਵੀ ਸਿੰਘ ਸਹਿਬਾਨਾਂ ਨੇ ਪੱਖ ਪਾਤ ਕੀਤਾ ਤਾ ਸਾਰਾ ਪੰਥ ਇਹਨਾਂ ਨੂੰ ਕਦੀ ਵੀ ਮਾਫ ਨਹੀਂ ਕਰੇਗਾ।।

    • @harjitsinghkalra6780
      @harjitsinghkalra6780 2 місяці тому +3

      ਮੈਂ ਆਪ ਜੀ ਦੇ ਵਿਚਾਰਾਂ ਦੀ ਪੂਰਨ ਤੌਰ ਤੇ ਪ੍ਰੋੜਤਾ ਕਰਦਾ ਹਾਂ । ਇਨਾ ਚੋਰਾਂ ਤੋਂ ਕੌਮ ਨੂੰ ਆਜ਼ਾਦ ਕਰਾਉਣ ਤੋਂ ਘੱਟ ਕੁਝ ਵੀ ਮੰਜੂਰ ਨਹੀਂ ਹੈ ।

    • @BaljeetSingh-wi1tu
      @BaljeetSingh-wi1tu 2 місяці тому +3

      ਇਸ ਸਮੇਂ ਉਹੀ ਹਾਲਾਤ ਹਨ ਕਿ ਜੇਕਰ ਪ੍ਰੈਸ਼ਰ ਥਲੇ ਆ ਕੇ ਮਾਫ ਕੀਤਾ ਤਾਂ ਕੌਮ ਸ਼ਾਇਦ ਇਸ ਸਾਰੀ ਲੀਡਰਸ਼ਿਪ ਨੂੰ ਮੁਆਫ ਨਾਂ ਕਰੇ।ਜਿਸ ਨਾਲ ਕੌਮ ਦੇ ਤਖਤਾਂ ਦਾ ਮਾਨ ਸਨਮਾਨ ਵੀ ਦਾਅ ਤੇ ਲਗ ਸਕਦਾ ਹੈ।

    • @realsujansingh
      @realsujansingh 2 місяці тому +3

      10000000001% true true true true true words hn

  • @Nanak-rc1go
    @Nanak-rc1go 2 місяці тому +3

    Ssa ji ਮਸਲਾ ਪ੍ਰਧਾਨਗੀ ਨਾ ਛੱਡਣ ਦਾ ਹੈ ਜੀ।
    ਪੰਥ ਚੋ ਛੇਕ ਦਿੱਤਾ ਜਾਵੇ, ਜਿਵੇਂ ਲੰਗਾਹ ਨੂੰ ਛੇਕਿਆ ਹੋਇਆ ਹੈ ਜੀ।

  • @baljitsingh6957
    @baljitsingh6957 2 місяці тому +17

    ਕੀ ਬਾਦਲ ਪਰਿਵਾਰ ਇਹ ਵੀ ਮੰਨੇਗਾ ਕਿ ਅਸੀਂ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਇਸ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਹਾਂ।

    • @sadiqmalik-mb4ui
      @sadiqmalik-mb4ui 2 місяці тому +2

      ਅਸਲੀ ਗੱਲ ਤਾਂ ਇਹ ਹੈ. ਸਾਰਾ ਲੁੱਟ ਦਾ ਪੈਸਾ ਵਾਪਸ ਕਰਵਾਇਆ ਜਾਵੇ.

  • @sukhkhehra1627
    @sukhkhehra1627 2 місяці тому +2

    ਵਧੀਆ ਸ਼ਿਕਾਇਤ ਕਰਨ ਵਾਲੇ ਵੀ ਆਪਣੇ। ਮਾਫ਼ ਕਰਨ ਵਾਲੇ ਵੀ ਆਪਣੇ। ਵਧੀਆ ਖੇਡ ਆ🙏🙏

  • @lakhvirsinghkhurd5598
    @lakhvirsinghkhurd5598 2 місяці тому +30

    ਭੁਲਾਂ ਬਾਦਲ ਟੱਬਰ ਨੇ ਕੀਤੀਆਂ ਉਹ ਵੀ ਜਾਣ ਕੇ।

    • @tejindersingh890
      @tejindersingh890 2 місяці тому +3

      ਭੁੱਲਾ ਨਹੀਂ ਗੁਨਾਹ ਕੀਤੇ ਨੇ

  • @alwindersingh3274
    @alwindersingh3274 2 місяці тому +1

    ਇਹਨਾਂ ਸਾਰਿਆਂ ਅਕਾਲੀ ਦਲ ਲੀਡਰ ਨੂੰ ਪੰਥ ਤੇ ਪੰਜਾਬ ਦੀ ਸਿਆਸਤ ਦੂਰ ਕਰਨ ਨਾਲ ਪੰਥ ਤੇ ਪੰਜਾਬ ਭਲਾ ਹੈ

    • @ajaibsinghpanesarCanada
      @ajaibsinghpanesarCanada 2 місяці тому

      S S A 🙏🙏🙏🙏🙏🙏🙏🙏🙏 to all members present at this time in program

  • @PunjabiExpress_PB13
    @PunjabiExpress_PB13 2 місяці тому +34

    ਬਿਨਾ ਸ਼ਰਤ ਲਫ਼ਜ਼ ਨਹੀ ਹੋਣਾ ਚਾਹੀਦਾ ਭੁਲਾ ਨਹੀ ਗੁਨਾਹ ਹੋਏ ਨੇ ਗੁਨਾਹ ਮਾਂਅਫ ਨਹੀ ਹੁੰਦੇ

    • @baldevsinghgill6557
      @baldevsinghgill6557 2 місяці тому +2

      ਇਸ ਬੇਸ਼ਰਮ ਨੂੰ ਕੋਈ ਪੁੱਛੇ ਕਿ ਕੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੋਈ ਸ਼ਰਤ ਵੀ ਹੋ ਸਕਦੀ ਹੈ

    • @PunjabiExpress_PB13
      @PunjabiExpress_PB13 2 місяці тому +2

      @@baldevsinghgill6557 ਪੱਤਰਕਾਰ ਵੀ ਕਹਿ ਰਹੇ ਸਮਰਪਤ ਹੋ ਗਿਆ ਨਹੀ ਨਹੀ ਅਜੇ ਦਿਲ ਕਾਲਾ ਹੈ

  • @satindersingh9369
    @satindersingh9369 2 місяці тому +12

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਦੀਆਂ ਬੱਜਰ ਗੁਨਾਹਾਂ ਦੀ ਕੋਈ ਮੁਆਫੀ ਨਹੀਂ ਇਸ ਪਰਿਵਾਰ ਨੂੰ ਸਾਰੇ ਅਹੁਦਿਆਂ ਤੋਂ ਅਸਤੀਫਾ ਲੈਣਾ ਚਾਹੀਦਾ ਹੈ

  • @RajDeep-j1u
    @RajDeep-j1u 2 місяці тому +4

    ਪੰਜਾਬ ਵਿੱਚ ਸਾਰੇ ਧਰਮਾਂ ਦੇ ਭਾਈਚਾਰੇ ਸਦੀਆਂ ਤੋਂ ਇਕੱਠੇ ਪਿਆਰ ਮੁਹੱਬਤ ਨਾਲ ਰਹਿ ਰਹੇ ਹਨ, ਕਦੇ ਕਿਸੇ ਧਰਮ ਦੇ ਪਵਿੱਤਰ ਗਰੰਥਾਂ ਦੀ ਬੇਅਬਦੀ ਨਹੀਂ ਹੋਈ ਸੀ। ਸੋਚਣ ਵਾਲੀ ਗੱਲ ਹੈ ਕਿ 2014 ਵਿਚ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਹੀ ਬੇਅਦਬੀਆਂ ਕਿਵੇਂ ਹੋਣ ਲੱਗ ਪਈਆਂ ?

  • @punjabsingh4973
    @punjabsingh4973 2 місяці тому +21

    ਰੰਧਾਵਾ ਸਾਹਿਬ ਜੀ ਸੁਖਬੀਰ ਸਿੰਘ ਬਾਦਲ ਤੇ SGPC ਵੱਲੋ ਥਾਪੇ ਜਥੇਦਾਰਾ ਤੂੰ ਸਿੱਖ ਕੌਮ ਨੂੰ ਕੋਈ ਉਮੀਦ ਨਹੀ ਹੈ ਇਹਨਾ ਆਪਣੀ ਨੌਕਰੀ ਵੀ ਬਚਾੳਣੀ ਹੈ ਸਿੱਖ ਕੌਮ ਦੀਆ ਅਖਾ ਵਿਚ ਘਟਾ ਵੀ ਪਾਉਣਾ ਹੈ ਇਸ ਵਿਚੋ ਨਿਕਲਣਾ ਕੁਝ ਨਹੀ ਹੈ ਗੱਲ ਨੂੰ ਸਮਝੋ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @r.s.m9967
    @r.s.m9967 2 місяці тому +1

    ਇਹ ਜੋ ਗੁਨਾਹ ਹਨ ਇਨਾ੍ਹ ਨਾਲ ਲਗਾਤਾਰ ਸਿੱਖ ਭਾਵਨਾਵਾਂ ਜਖਮੀ ਹੋਈਆਂ ਹਨ ਇਨਾ ਸਾਰਿਆਂ ਨੂੰ ਸਭ ਤੋਂ ਸਿਖਰਲੀ ਸਜ਼ਾ ਲੱਗਣੀ ਚਾਹੀਦੀ ਹੈ॥

  • @NarinderSingh-ti4sq
    @NarinderSingh-ti4sq 2 місяці тому +7

    ਕਾਸ਼ ਇਕੱ ਵਾਰੀ ਅਕਾਲੀ ਫੂਲਾ ਸਿੰਘ ਜੀ ਆ ਜਾਣ। ਇਹਨਾਂ ਦੋਵਾਂ ਧੜਿਆਂ ਦੇ ਕੌੜੇ ਮਾਰਨ। ਇਹਨਾਂ ਲੋਕਾਂ ਨੂੰ ਰਬ ਭੁਲਿਆ ਹੋਇਆ ਹੈ

  • @Nanak-rc1go
    @Nanak-rc1go 2 місяці тому +1

    ਬਹੁਤ ਵਧੀਆ ਵਿਚਾਰ ਰੱਖੇ ਨੇ ਸਭ ਨੇ ਜੀ। ਪੰਥ ਚੋ ਛੇਕਣਾ ਸਹੀ ਫੈਸਲਾ ਹੋਵੇਗਾ। ਪਰ 🦜ਨੇ ਕਰਨਾ ਨੀ।

  • @gill176
    @gill176 2 місяці тому +5

    ਕਾਲਾ ਅਫਗਾਨਾ ਬਾਰੇ ਗਲਬਾਤ ਕੀਤੀ ਜਾਵੇ
    ਬਹੁਤ ਧੰਨਵਾਦ ਜੀ

  • @rajuvirk6348
    @rajuvirk6348 2 місяці тому +28

    ਗੁਰਬਚਨੇ ਪਾਪੀ ਨੂੰ ਵੀ ਤਲਥ ਕਰਨਾ ਚਾਹੀਦਾ ਇਹਨਾਂ ਸਾਰਿਆਂ ਨੂੰ ਬਾਗੀਆਂ ਸਮੇਤ ਪੰਥ ਵਿੱਚੋਂ ਛੇਕਿਆ ਜਾਵੇ

    • @SurinderSingh-wd6xw
      @SurinderSingh-wd6xw 2 місяці тому +4

      Jihrhe bache Saini ne Ena di sheh te mare sukhbir di mafi nal oh murhh aunge, es Bande nu panth vichon shekna chahida h.

  • @akkigill3243
    @akkigill3243 2 місяці тому +2

    ਸਤਿ ਸ਼੍ਰੀ ਅਕਾਲ ਸਾਰੇ ਸਤਿਕਾਰਯੋਗ ਭੈਣ ਭਰਾਵਾਂ ਨੂੰ ਰੰਧਾਵਾ ਸਾਬ ਜੋ ਗੱਲ ਖੱਟੜਾ ਸਾਬ ਨੇ ਇੱਕ ਇੰਟਰਵਿਊ ਦੌਰਾਨ ਆਖਿਆ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਸੀਬੀਆਈ ਜਾਂਚ ਦਾ ਸਾਥ ਦਿੱਤਾ ਏਹਨਾਂ ਐਫੀਡੈਵਿਟ ਦਿੱਤਾ ਕਿ ਸੀਬੀਆਈ ਦੀ ਜਾਂਚ ਬਿਲਕੁੱਲ ਠੀਕ ਹੈ ਡੇਰਾ ਪ੍ਰੇਮੀ ਬਿਲਕੁੱਲ ਬੇਅਦਬੀ ਸ਼ਾਮਿਲ ਨਹੀ ਜਦਕਿ ਖੱਟੜਾ ਦੀ ਸਿੱਟ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਮੰਨਦੀ ਹੈ ਗੱਲਬਾਤ ਵਿਦ ਰਤਨ ਦੇ ਸ਼ੋਅ ਵਿੱਚ ਖੱਟੜਾ ਸਾਬ ਨੇ ਇਸ ਐਫੀਡੈਵਿਟ ਦੀ ਗੱਲ ਦੱਸੀ ਹੈ ਸ਼੍ਰੋਮਣੀ ਕਮੇਟੀ ਸੀਬੀਆਈ ਦੀ ਕਲੋਜਰ ਰਿਪੋਰਟ ਤੇ ਕਿਉਂ ਸੰਤੁਸ਼ਟ ਸੀ ਜਦਕਿ ਬੇਅਦਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਈ ਕਿਸਨੇ ਕੀਤੀ ਏਹ ਜਾਣਨਾ ਤੇ ਪੰਥ ਨੂੰ ਦੱਸਣ ਦੀ ਜਿ਼ੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਸੀ ਏਸ ਸਵਾਲ ਦਾ ਜਵਾਬ ਕੋਣ ਦੇਵੇਗਾ ਜੀ।।।। ਦੂਜੀ ਗੱਲ ਚੰਦੂਮਾਜਰਾ ਨੇ ਸੰਸਦ ਵਿੱਚ ਬਰਗਾੜੀ ਬੈਠੀ ਸਿੱਖ ਸੰਗਤ ਨੂੰ ਪਾਕਿਸਤਾਨ ਦੀ ਸਪੋਟ ਤੇ ਫੰਡ ਆਈ ਐਸ ਆਈ ਵੱਲੋਂ ਦੇਣ ਦੀ ਗੱਲ ਕੀਤੀ ਸੀ ਹੁਣ ਉਹਨਾਂ ਤੋਂ ਵੀ ਏਹ ਜਵਾਬ ਪੁੱਛਣਾ ਚਾਹੀਦਾ ਹੈ ਕੀ ਉਹ ਹੁਣ ਵੀ ਬਰਗਾੜੀ ਮੋਰਚੇ ਨੂੰ ਪਾਕਿਸਤਾਨ ਸਪਾਂਸਰ ਮੰਨਦੇ ਨੇ ਅਸਲ ਵਿੱਚ ਡੇਰਾ ਮੁੱਖੀ ਨੂੰ ਬਚਾਉਣ ਲਈ ਅਕਾਲੀ ਦਲ ਨੇ ਅਕਾਲੀ ਸਰਕਾਰ ਨੇ ਪੂਰਾ ਜੋਰ ਲਾਇਆ ਫੇਰ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਭਗਵੰਤ ਮਾਨ ਵੀ ਡੇਰੇ ਨੂੰ ਬਚਾਉਣ ਲਈ ਕਾਰਵਾਈ ਦੀ ਇਜਾਜ਼ਤ ਨਹੀ ਦੇ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਕਿਹੜੇ ਕਿਹੜੇ ਸਵਾਲ ਤੇ ਕੌਮ ਨੂੰ ਜਵਾਬ ਲੈਕੇ ਦੇਣਗੇ ਉਹ ਵੀ ਉਦੋਂ ਜਦੋਂ ਜੱਥੇਦਾਰ ਨੂੰ ਕਮੇਟੀ ਲਾਉਂਦੀ ਤੇ ਹਟਾਉਂਦੀ ਫੇਰ ਸੇਵਾ ਨੂੰ ਸਜਾ ਦਾ ਨਾਮ ਦੇਕੇ ਜੱਥੇਦਾਰ ਸਾਹਿਬ ਕੁੱਝ ਵੀ ਨਹੀ ਕਰ ਸਕਦੇ ਸਿਰਫ ਅੱਖਾਂ ਵਿੱਚ ਧੂੜ ਹੀ ਪਾਉਣ ਤੋਂ ਅਗਾਂਹ ਕੁੱਝ ਵੀ ਨਹੀ ।।।

  • @BhishmaGames
    @BhishmaGames 2 місяці тому +2

    ਇਹ ਸਾਰੇ ਕਾਰਨਾਮੇ ਰਾਜਨੀਤਿਕ ਫ਼ਾਯਦੇ ਲਈ ਕੀਤੇ ਗਏ ਸੀ।
    ਇਸ ਕਰਕੇ ਇਸਦੀ ਸਜਾ ਵੀ ਰਾਜਨੀਤਿਕ ਹੋਣੀ ਚਾਹੀਦੀ।
    ਇਹਨਾ ਨੂੰ 5 ਸਾਲ ਲਈ ਚੁਣਾਵੀ ਰਾਜਨੀਤੀ ਤੋਂ ਬਾਹਰ ਰਹਿਣ ਦਾ ਹੁਕਮ ਹੋਣਾ ਚਾਹੀਦਾ।
    ਅਤੇ ਵਰਤਮਾਨ ਵਿਚ ਜਿੰਨੇ ਵੀ MLA/MP ਨੇ ਸਾਰਿਆ ਨੂੰ ਇਸਤੀਫਾ ਦੇਣਾ ਚਾਹੀਦਾ

  • @sukhwantbrar5066
    @sukhwantbrar5066 2 місяці тому +5

    ਸਰਦਾਰ ਹਮੀਰ ਸਿੰਘ ਜੀ ਜਦੋ ਜਥੇਦਾਰ ਸਾਹਿਬਾਨ ਫੈਸਲਾ ਦੇ ਰਹੇ ਹੋਣ ਗੇ ਤਾ ਜਦੋ ਜਥੇਦਾਰ ਸਾਹਿਬ ਦੇ ਮੁੱਖ ਮੰਤਰੀ ਨਿਵਾਸ ਤੇ ਜਾਣ ਦੀ ਗੱਲ ਕਰਨ ਗੇ ਤਾ ਵਿੱਚ ਬੈਠੇ ਇਕ ਜਥੇਦਾਰ ਸਾਹਿਬ ਮੁੱਖ ਮੰਤਰੀ ਦੇ ਦਿੱਲੀ ਨਿਵਾਸ ਤੇ ਗਏ ਸਨ

  • @karamjeetsingh9918
    @karamjeetsingh9918 2 місяці тому +4

    ਸੁਖਬੀਰ ਸਿੰਘ ਬਾਦਲ ਫੇਰ ਪੰਜਾਬ ਦਾ ਸਰਮਾਇਆ ਲੁਟੇਗਾ।ਇਹ ਸਾਰੇ ਹੀ ਲੀਡਰ ਪੰਜਾਬ ਨੂੰ ਲੁੱਟ ਕੇ ਖਾ ਗਏ । ਇਨ੍ਹਾਂ ਲੁਟੇਰੇ ਲੀਡਰਾਂ ਤੋਂ ਪੰਜਾਬ ਨੂੰ ਬਚਾਓ ।

  • @aazadkhalsa3357
    @aazadkhalsa3357 2 місяці тому +4

    ਆਧਣੇ ਸਿਆਸੀ ਹਿਤਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆ ਤੇ ਕੋਈ ਕਾਰਵਾਈ ਨਾ ਕਰਨੀ ਇਹ ਗੁਨਾਹ ਨੀ ਬਜਰ ਪਾਪ ਆ ਜੋ ਬਖਸ਼ਣ ਯੋਗ ਨਹੀ ਆ

  • @RajDeep-j1u
    @RajDeep-j1u 2 місяці тому +3

    ਜੋਂ ਉਸ ਅਕਾਲ ਪੁਰਖ ਦਾ ਹੁਕਮ ਹੋਊ ।ਉਹ ਸੁਖਬੀਰ ਸਿੰਘ ਬਾਦਲ ਦੇ ਸਿਰ ਮੱਥੇ

  • @kuldipsinghdhesi7018
    @kuldipsinghdhesi7018 2 місяці тому +3

    ਸਭ ਤੋਂ ਪਹਿਲਾਂ ਤਾਂ ਸਵਰਗੀ ਬਾਦਲ ਤੋਂ ਪੰਥ ਰਤਨ ਵਾਪਿਸ ਲੈਣਾ ਚਾਹੀਦਾ ਹੈ।ਬਾਕੀ ਤਾਂ ਹੈ ਹੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ।ਪੰਥ ਦੀ ਚੜਦੀ ਕਲਾ ਵਾਸਤੇ ਜ਼ਰੂਰੀ ਹੈ।

  • @onkarsahota1677
    @onkarsahota1677 2 місяці тому +3

    ਨਰੈਣੂ ਮਹੰਤ ਮਾਫ਼ ਨਹੀਂ ਕੀਤੇ ਜਾ ਸਕਦੇ

  • @PritampalSingh-n6e
    @PritampalSingh-n6e 2 місяці тому +4

    ਜਿਸ ਦਿਨ ਇਹ ਸਪੱਸ਼ਟੀਕਰਨ ਦੇ ਕੇ ਆਇਆ ਸੀ ਜਥੇਦਾਰਾਂ ਉਸ ਦਿਨ ਜਨਤਕ ਕਿਉਂ ਨਹੀਂ ਕੀਤੀ।

  • @LakhwinderSingh-lt5bu
    @LakhwinderSingh-lt5bu 2 місяці тому +1

    ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਇੱਕ ਮਤ ਹੋ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਦੋਸ਼ੀ ਲੀਡਰਸ਼ਿਪ ਨੂੰ ਲਾਂਭੇ ਕਰਕੇ ਅਕਾਲੀ ਦਲ ਦੀ ਵਾਗ ਡੋਰ ਅਜਿਹੇ ਸਿੱਖ ਬੁੱਧੀਜੀਵੀਆਂ ਦੇ ਹੱਥ ਵਿਚ ਸੋਂਪੀ ਜਾਵੇ ਜੋ ਧਰਮ ਨੂੰ ਰਾਜਨੀਤੀ ਤੋਂ ਉੱਪਰ ਸਮਝਣ। ਇਸ ਤੋਂ ਇਲਾਵਾ ਅਕਾਲੀ ਦਲ ਦੀ ਕਾਬਜ਼ ਧਿਰ ਵੱਲੋਂ ਸਮੇਂ ਸਮੇਂ ਪਿੱਠੂ ਜਥੇਦਾਰਾਂ ਵਲੋਂ ਦਬਾਅ ਹੇਠ ਆ ਕੇ ਗ਼ਲਤ ਹੁਕਮਨਾਮੇ ਜਾਰੀ ਕੀਤੇ ਗਏ ਸਨ, ਉਪਰ ਵੀ ਪੁਨਰ ਵਿਚਾਰ ਹੋਣੀ ਜ਼ਰੂਰੀ ਹੈ।

  • @MewaSingh-q3f
    @MewaSingh-q3f 2 місяці тому +3

    ਇਹ ਬਾਦਲ ਪਰਿਵਾਰ ਲੀਡਰਸ਼ਿਪ ਸਰੋਮਣੀ ਅਕਾਲੀ ਦਲ ਤੇ ਸਰੋਮਣੀ ਕਮੇਟੀ ਦਾ ਤੇ ਅਕਾਲਤਖਤ ਸਾਹਿਬ ਦਾ ਖੈਹੜਾ ਛੱਡਣ ਇਹ ਅਸਤੀਫੇ ਦੇ ਕਿ ਪੰਥ ਆਪੇ ਸੰਭਾਲ ਲਵੇਗਾ ਤੇ ਇਹ ਬਾਦਲ ਪਰਿਵਾਰ ਪੰਥ ਦੇ ਪਿੱਠ ਚ ਛੁਰਾ ਮਾਰਦੇ ਰਹੇ ਤੇ ਹੁਣ ਵੀ ਮਾਰਨਗੇ ਇਹਨਾਂ ਤੋਂ ਕੋਈ ਸਿੱਖੋ ਉਮੀਦ ਨਾ ਰੱਖਿਓ ਜਥੇਦਾਰ ਕਾਂਉਂਕਟ ਇਹਨਾਂ ਨੇ ਸ਼ਹੀਦ ਕਰਵਾਇਆ ਤੇ ਗੁਰੂ ਸਾਹਿਬ ਤੇ ਹਮਲੇ ਵੀ ਹੁੰਦੇ ਰਹੇ ਇਹ ਪੰਜਾਬ ਤੇ ਰਾਜ ਕਰਦੇ ਰਹੇ ਇਹਨਾਂ ਨੂੰ ਪਤਾ ਸੀ ਉਹ ਕੌਣ ਨੇ ਇਹਨਾਂ ਨੇ ਮੂੰਹ ਬੰਦ ਰੱਖਿਆ ਇਸ ਕੰਮ ਭਾਰਤ ਦੀਆਂ ਏਜੰਸੀਆਂ ਤੇ ਸੰਘ ਲੱਗਿਆ ਹੋਇਆ ਇਹ ਚੁਹੁੰਦੇ ਨੇ ਕਿ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਿਸ਼ਵਾਸ ਖਤਮ ਹੋ ਜਾਵੇ ਇਹ ਅੱਗ ਨਾਲ ਖੇਡ ਰਹੇ ਨੇ ਇੱਕ ਦਿਨ ਇਸ ਅੱਗ ਨੇ ਇਹਨਾਂ ਦੇ ਹੱਥ ਤੇ ਸਭ ਕੁੱਝ ਸਾੜ ਦੇਣਾ ਸਮਾਂ ਉਡੀਕ ਰਿਹਾ ਉਹ ਦਿਨ ਆਉਣ ਵਾਲਾ ਸਿੱਖਾਂ ਦਾ ਸਮਾਂ ਵੀ ਆਉਣ ਵਾਲਾ ਸੱਤਾ ਦੀ ਤਾਕਤ ਚੜਗੀ ਅਕਾਲਪੁਰਖ ਨੇ ਉਤਾਰ ਦੇਣੀ ਆਂ ਅਕਾਲਪੁਰਖ ਨੇ ਮੁਗਲਾਂ, ਅਹਿਮਦ ਸ਼ਾਹ ਅਬਦਾਲੀ , ਨਾਦਰ ਸ਼ਾਹ , ਬਰਿਟਿਸ ਦਾ ਨਸ਼ਾ ਲਾਹਤਾ ਤੇ ਸਭ ਖਤਮ ਹੋਗੇ ਤੇ ਸਿੱਖ ਅੱਜ ਵੀ ਚੜਦੀ ਕਲਾ ਚ ਹੈ ਸਦਾ ਚੜਦੀ ਕਲਾ ਚ ਰਹੇਗਾ ਬਾਦਸ਼ਾਹੀਆਂ ਤਾਂ ਅਕਾਲਪੁਰਖ ਮਿੱਟੀ ਚ ਮਿਲਾ ਦਿੰਦਾ ਤੇ ਬੜੀਆਂ ਬਾਦਸ਼ਾਹੀਆਂ ਆਈਆਂ ਤੇ ਗਈਆਂ ਅਕਾਲਪੁਰਖ ਸਭ ਕੁੱਝ ਕਰਨ ਦਾ ਸਮੱਰਥ ਆ ਉਸ ਨੂੰ ਪਤਾ ਕਦੋ ਤੇ ਕਿਵੇਂ ਕੀ ਕਰਨਾ ਸਿੱਖ ਚੜਦੀ ਕਲਾ ਚ ਨੇ ਤੇ ਸਦਾ ਰਹਿਣਗੇ

  • @pargatsingh-nf8zm
    @pargatsingh-nf8zm 2 місяці тому +1

    ਰੰਧਾਵਾ ਜੀ ਜਥੇਦਾਰ ਸਾਹਿਬ ਇਹਨਾ ਨੂੰ ਧਾਰਮਕ ਤੌਰ ਤੇ ਮੁਆਫ ਕਰ ਸਕਦੇ ਹਨ ਪਰ ਰਾਜਨੀਤਕ ਤੌਰ ਤੇ ਲੋਕ ਮੁਆਫ ਨਹੀ ਕਰਨਗੇ

  • @SurjitsinghSandhu-k8j
    @SurjitsinghSandhu-k8j 2 місяці тому +1

    ਗੁਨਾਹ ਸਿਆਸੀ ਸਜ਼ਾ ਵੀ ਸਿਆਸੀ ਹੋਵੇ ਪਾਰਟੀ ਚ ਬਾਹਰ

  • @pritpalsingh8317
    @pritpalsingh8317 2 місяці тому +2

    ਸਰਦਾਰ ਜਗਤਾਰ ਸਿੰਘ ਜੀ ਮਰਿਆਦਾ ਇਹ ਕਹਿੰਦੀ ਹੈ ਕਿ ਜਦ ਕੋਈ ਸਿੱਖ, ਪਾਰਟੀ, ਸੰਸਥਾ ਕੋਈ ਇਸ ਪੱਧਰ ਦੀ ਅਵੱਗਿਆ ਕਰਦਾ ਕਰਦੀ ਹੈ ਅਤੇ ਉਹ ਪੰਜਾਂ ਦੇ ਪੇਸ਼ ਹੁੰਦਾ ਹੈ ਜਾ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਨੂੰ ਉਹਦੇ ਵੱਲੋਂ ਹੋਈਆਂ ਗਲਤੀਆਂ ਬਾਰੇ ਖੁਦ ਬੋਲ ਕੇ ਦੱਸਣਾ ਹੁੰਦਾ ਹੈ ਕਿ ਮੇਰੇ ਕੋਲੋਂ ਕੀ ਕੀ ਗ਼ਲਤੀ ਹੋਈ ਹੈ! ਅਮ੍ਰਿਤ ਭੰਗ ਹੋਣ ਜਾਂ ਹੋ ਜਾਣ ਤੇ ਪੰਜ ਪਿਆਰੇ ਬਾਕਾਇਦਾ ਅਗਲੇ ਦੇ ਮੂੰਹੋਂ ਅਖਵਾਉਂਦੇ ਹਨ, ਕਿ ਬੋਲਕੇ ਦੱਸੋ, ਆਇਆ ਸ਼ਰਾਬ ਪੀਤੀ ਗਈ, ਜਾਂ ਪਰ ਇਸਤਰੀ ਗਮਨ ਕੀਤਾ ਹੈ ਸਭ ਬੋਲਕੇ ਦੱਸਣਾ ਪੈਂਦਾ ਹੈ! ਨਾ ਕਿ ਗੋਲ ਮੋਲ ਗੱਲ ਕਰਕੇ ਜੋ ਗਲਤੀਆਂ ਹੋਈਆ ਹਨ ਮੈਂ ਸਮਰਪਤ ਹਾਂ ਸਮਰਪਤ ਤੋਂ ਐਡੀ ਗਲਤੀ ਕਿਵੇਂ ਹੋਗੀ, ਤੁਸੀਂ ਇਹ ਗ਼ਲਤ ਕਹਿ ਰਹੇ ਹੋ ਕਿ ਸੁਖਬੀਰ ਸਿੰਘ ਨੇ ਸਾਰਾ ਸਲੰਡਰ ਕਰ ਦਿੱਤਾ, ਇਹ ਪਾਰਟੀਕੁਲਰਲੀ ਦੱਸਣਾ ਪੈਂਦਾ ਹੈ ਕਿ ਮੇਰੇ ਕੋਲੋਂ ਕਿਹੜੀਆਂ ਕਿਹੜੀਆਂ ਗਲਤੀਆਂ ਹੋਈਆ ਹਨ, ਮੈਂ ਸਰਸੇ ਸਾਧ ਨੂੰ ਮੁਆਫ਼ੀ ਦੁਆਈ, ਬੇਅੱਦਬੀ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕੀਤੀ ਸਿੱਖਾਂ ਨੂੰ ਕੁੱਟਿਆ ਸੈਣੀ, ਆਲਮ, ਕੌਂਉਂਕੇ ਸਾਹਬ, ਖਾਲੜਾ ਆਦਿ! ਸਾਰਾ ਦੱਸਣਾ ਚਾਹੀਦਾ ਹੈ, ਤਾਂ ਸਿੰਘ ਸਾਹਬ ਕੋਈ ਕਰੜਾ ਫੈਸਲਾ ਕਰਨ, ਗੋਂਗਲੂਆਂ ਤੋਂ ਮਿੱਟੀ ਲਾਹੁਣ ਦੀ ਕਰਵਾਈ ਸੰਗਤ ਪ੍ਰਵਾਨ ਨਹੀਂ ਕਰੇਗੀ! ਧੰਨਵਾਦ 🙏

  • @AtifM-ez6ph
    @AtifM-ez6ph 2 місяці тому +1

    Thanks 🙏

  • @kanwaljeetsingh9223
    @kanwaljeetsingh9223 2 місяці тому +5

    ਜੱਥੇਦਾਰ ਸਾਹਿਬਾਨ ਨੇ ਜਿਵੇਂ ਪਹਿਲਾਂ ਫੈਸਲੇ ਕੀਤੇ, ਉਸ ਕਾਰਣ ਸੰਗਤਿ ਦਾ ਵਿਸ਼ਵਾਸ ਗੁਆ ਚੁੱਕੇ ਹਨ। ਘੱਟੋ ਘੱਟ ਸਾਰੀ ਹੀ ਲੀਡਰਸ਼ਿਪ(ਅਕਾਲੀ ਦਲ ਬਾਦਲ)ਨੂੰ ਦਸ ਸਾਲ ਲਈ ਘਰੇ ਬਿਠਾਇਆ ਜਾਵੇ ਅਤੇ ਸਰਬੱਤ ਖਾਲਸਾ ਬੁਲਾ ਕੇ ਜਥੇਦਾਰ ਦੀ ਚੋਣ ਕੀਤੀ ਜਾਵੇ

  • @baljitsingh6957
    @baljitsingh6957 2 місяці тому +5

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ

  • @gurmeetgill1898
    @gurmeetgill1898 2 місяці тому +16

    ਹੁਣ ਟਾਈਮ ਆ ਗਿਆ ਬਾਦਲ ਲਾਣੇ ਨੂੰ ਸਿੱਖ ਸਿਆਸਤ ਤੋਂ ਲਾਂਭੇ ਕਰਨ ਦਾ ਇਹ ਸੁਖਬੀਰ ਸਿੰਘ ਬਾਦਲ ਨੇ ਸਰਸੇ ਵਾਲੇ ਵਾਸਤੇ ਜੋ ਵੀ ਕੀਤਾ ਬਿਲਕੁਲ ਜਾਣ ਬੁੱਝ ਕੇ ਸਿਰਫ ਵੋਟਾਂ ਲੈਣ ਲਾਲਚ ਵਿੱਚ ਕੀਤਾ ਇਹਨਾਂ ਚਾਰ ਵੋਟਾਂ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਦਾਅ ਤੇ ਲਾ ਦਿੱਤਾ।ਇਹ ਉਸ ਟਾਈਮ ਤੇ ਉਪ ਮੁੱਖ ਮੰਤਰੀ ਸੀ ਇਸ ਨੂੰ ਰੱਬ ਭੁਲਾ ਸੀ।ਜੇ ਇਹ ਵੋਟਾਂ ਦਾ ਲਾਲਚ ਨਾ ਕਰਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਵਿੱਚ ਡੱਟ ਕੇ ਖਲੋ ਜਾਂਦਾ ਤਾ ਪੰਥ ਨੇ ਇਸ ਨੂੰ ਹੱਥਾ ਤੇ ਚੁੱਕ ਲੈਣਾ ਸੀ।ਪਰ ਇਸ ਨੇ ਇਸ ਦੇ ਉਲਟ ਕੀਤਾ ਬਹੁਤ ਹੀ ਵੱਡੇ ਬੱਜਰ ਗੁਨਾਹ ਕੀਤੇ ਹਨ ਬਹੁਤ ਪਾਪ ਕਰ ਬੈਠੇ ਹਨ ਸੁਖਬੀਰ ਸਿੰਘ ਬਾਦਲ ਜਿਹੜੇ ਦੋ ਸਿੰਘ ਸ਼ਹੀਦ ਹੋਏ ਹਨ ਉਹ ਵੀ ਇਸ ਨੇ ਹੀ ਕਰਵਾਏ ਹਨ।। ਇਹਨਾਂ ਨੂੰ ਪੰਥ ਦੇ ਵਿੱਚ ਛੇਕ ਕੇ ਸਿਆਸਤ ਤੋਂ ਲਾਂਭੇ ਕਰ ਕੇ ਜਿਹੜੇ ਸਿੰਘ ਸ਼ਹੀਦ ਹੋਏ ਹਨ ਉਹਨਾਂ ਦੇ ਕਤਲ ਕੇਸ ਅਤੇ ਬੇਅਦਬੀ ਆ ਦੇ ਕੇਸ ਵੀ ਇਹਨਾਂ ਤੇ ਪੈਣੇ ਚਾਹੀਦੇ ਹਨ ਤੇ 92ਲੱਖ। ਰੁਪਏ ਸੰਗਤਾਂ ਦੇ ਵੀ ਇਹਨਾਂ ਤੋਂ ਲੈਂਣੇ ਚਾਹੀਦੇ ਹਨ। ਗਿਆਨੀ ਗੁਰਬਚਨ ਸਿੰਘ ਨੂੰ ਵੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਕੋਈ ਸਖਤ ਸਜ਼ਾ ਦੇਣੀ ਚਾਹੀਦੀ ਹੈ।ਉਹ ਕਿਉਂ ਗਏ। ਇਹਨਾਂ ਦੀ ਕੋਠੀ ਦੇ ਵਿੱਚ ਉਹਨਾਂ ਯਰਤ ਰੱਖਣੀ ਚਾਹੀਦੀ ਸੀ।ਜੇ ਹੁਣ ਵੀ ਸਿੰਘ ਸਾਹਿਬਾਨਾਂ ਨੇ ਹੁਣ ਵੀ ਪੱਖ ਪਾਤ ਕੀਤਾ ਤੇ ਸਖਤ ਸਜ਼ਾ ਨਾ ਦਿੱਤੀ ਤਾ ਸਾਰਾ ਪੰਥ ਅਤੇ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਦੀ ਵੀ ਮੁਆਫ਼ ਨਹੀਂ ਕਰਨਗੇ।ਜੇ ਹੁਣ ਇਹਨਾਂ ਨੂੰ ਸਖ਼ਤ ਸਜ਼ਾਵਾਂ ਨਹੀਂ ਮਿਲਦੀਆਂ ਤਾ ਅੱਗੇ ਤੋਂ ਵੀ ਆਉਣ ਵਾਲੇ ਆਗੂਆਂ ਦਾ ਮੂੰਹ ਪੈ ਜਾਵੇਗਾ ਤੇ ਇਸ ਤੋ ਵੀ ਵੱਡੀਆਂ ਗਲਤੀਆਂ ਕਰਿਆ ਕਰਨਗੇ।।ਜੇ ਕੋਈ ਚੰਗਾ ਫੈਸਲਾ ਹੋ ਗਿਆ ਤਾ ਸਿੰਘ ਸਹਿਬਾਨਾਂ ਤੇ ਪੰਥ ਦਾ ਭਰੋਸਾ ਭੱਜੇਗਾ ਤੇ ਸਾਰਾ ਪੰਥ ਇਹਨਾਂ ਹੱਥਾ ਤੇ ਚੁਕੇਗਾ।ਜੇ ਇਹਨਾਂ ਸੋਚਿਆ ਬਾਦਲ ਪਰਿਵਾਰ ਨੁੰ ਵੀ ਰੱਖ ਲਈਏ। ਤੇ ਪੰਥ ਵੀ ਰੱਖ ਲਈਏ। ਫੇਰ ਨਹੀ ਗੱਲ ਬਣਨੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਦੇ ਨਾਲ ਪੰਥ ਦੀ ਛਾਣ ਬਹੁਤ ਉਚੀ ਹੈ ਜੀ। ਵਾਹਿਗੁਰੂ ਮਿਹਰਾਂ ਕਰਨ ਜੀ।।

  • @jitsingh8827
    @jitsingh8827 2 місяці тому +1

    ਬਹੁਤ ਵਧੀਆ ਵਿਚਾਰ ਚਰਚਾ

  • @hardeepmangat9035
    @hardeepmangat9035 2 місяці тому +1

    “ਅਕਾਲ ਤਖ਼ਤ”
    ਸਾਹਿਬ ਜੀ ਦੇ ਜਥੇਦਾਰ ਸਾਬ ਦੀਆਂ ਸ਼ਕਤੀਆਂ ਦੀ ਕੋਈ ਸੀਮਾ ਨਹੀਂ।ਇਹ ਤਖਤ ਅਕਾਲ ਦਾ ਹੈ।ਅਸੀਂ ਤੁਸੀਂ ਸ਼ਾਇਦ ਉਸ ਤਰਾਂ ਸੋਚ ਹੀ ਨਹੀਂ ਰਹੇ।

  • @harjitsinghkalra6780
    @harjitsinghkalra6780 2 місяці тому +8

    ਜੋ ਮਰਜ਼ੀ ਪੈਂਤੜੇ ਖੇਡ ਲੈਣ , ਹੁਣ ਲੋਕਾਂ ਨੇ ਬੇਵਕੂਫ ਨਹੀਂ ਬਨਣਾ

  • @baljitsingh6957
    @baljitsingh6957 2 місяці тому +9

    ਜੇਕਰ ਇਹਨਾਂ ਨੇ ਧਾਰਮਿਕ, ਰਾਜਨੀਤਕ, ਸਮਾਜਿਕ ਤੇ ਹੋਰ ਖੇਤਰਾਂ ਵਿੱਚ ਬੱਜਰ ਗੁਨਾਹ ਕੀਤੇ ਹਨ ਤਾਂ ਸਜ਼ਾ ਵੀ ਇਹਨਾਂ ਨੂੰ ਇਸੇ ਪੱਖ ਨੂੰ ਸਾਹਮਣੇ ਦੇਣੀ ਬਣਦੀ ਹੈ। ਵੈਸੇ ਗਲਤੀਆਂ ਦੀ ਸਜ਼ਾ ਹੁੰਦੀ ਹੈ ਨਾ ਕਿ ਗੁਨਾਹਾਂ ਦੀ।

  • @onkarsahota1677
    @onkarsahota1677 2 місяці тому +1

    ਮੌਜੂਦਾ ਜਥੇਦਾਰ ਪ੍ਰਬੰਧਕਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਵੇ ਤੇ ਦਰਬਾਰ ਸਾਹਿਬ ਚੋਂ ਬਾਹਰ ਕੱਢਿਆ ਜਾਵੇ ਧਾਮੀ ਹੋਰ ਸਾਰੇ ਬਰਾਬਰ ਦੇ ਗ਼ੁਨਾਹਗਾਰ ਹਨ

  • @jagdevmankoo7089
    @jagdevmankoo7089 2 місяці тому +4

    ਇਹ ਤਾਂ ਤਰੀਕਾ ਹੀ ਬਹੁਤ ਸੌਖਾ ਏਨੇ ਵੱਡੇ ਗੁਨਾਹ ਕਰਕੇ , ਪਾਪ ਕਰਕੇ ਇਕ ਮਾਫੀ ਮੰਗ ਕੇ ਕੋਈ ਬਖਸ਼ਿਆ ਜਾਵੇ ਜਾਂ ਉਸ ਨੂੰ ਮਾਫੀ ਮਿਲ ਜਾਵੇ ਤੇ ਉਹ ਸ਼ਖਸ ਜਾ ਪਾਰਟੀ ਆਪਣੇ ਉਹੀ ਪੁਰਾਣੇ ਕੰਮ ਧੰਦੇ ਕਰੀ ਜਾਵੇ ,, ਏਦਾ ਦੇ ਗੁਨਾਹ ਦੀ ਸਜਾ ਵੀ ਏਦਾ ਦੀ ਚਾਹੀਦੀ ਹੈ ਜੋ ਕੋਈ ਬਵਿਖ ਚ ਏਦਾ ਗੁਨਾਹ ਕਰਨ ਬਾਰੇ ਸੋਚ ਵੀ ਸਕੇ

  • @ssGill-sj1fm
    @ssGill-sj1fm 2 місяці тому +1

    ਗੁਨਾਹ ਤੇ ਭੁੱਲ ਦਾ ਫ਼ਰਕ ਦੱਸਿਓ ਜੀ।

  • @JagwinderSingh-j1b
    @JagwinderSingh-j1b 2 місяці тому +1

    90 ਲੱਖ ਇਸਤਿਹਾਰਾਂ ਵਾਲਾ ਕੌਣ ਭਰੇਗਾ ਤੇ ਸਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਆਈਆਂ ਕਮੀਆਂ ਬਾਰੇ ਜਿੰਮੇਵਾਰੀ ਕੋਣ ਲਵੇਗਾ

  • @ranjitsingh1045
    @ranjitsingh1045 2 місяці тому +6

    ਜਥੇਦਾਰ ਨੂੰ ਚਾਹੀਦਾ ਸੰਗਤ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿਓ

  • @GurnekSingh-l6c
    @GurnekSingh-l6c 2 місяці тому +1

    ਅੱਜ ਦੇ ਅਕਾਲੀ ਦਲ ਮਲਾਈ ਜ਼ਿਆਦਾ ਤਰ ਖਾਂਣ ਵਾਲੇ ਨੇ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏

  • @aazadkhalsa3357
    @aazadkhalsa3357 2 місяці тому +15

    ਬਾਦਲ ਪਰਿਵਾਰ ਨੂੰ ਪੰਥ ਚੋਂ ਛੈਕ ਦੇਣਾ ਚਾਹੀਦਾ ਆ

  • @balbirkalia1697
    @balbirkalia1697 2 місяці тому +1

    ਸ ਜਗਤਾਰ ਸਿੰਘ ਜੀ, ਲੋਕ ਦੀ ਕਚਹਿਰੀ ਵਿੱਚ ਤਾਂ ਇਹ ਗੱਲਾਂ ਤਾਂ 2012 ਤੋਂ ਚੱਲਿਆ ਕਰਦੀਆਂ ਸਨ ਕਿ ਸਿਰਸੇ ਵਾਲੇ ਬਾਬੇ ਦੇ ਹੱਕ ਵਿੱਚ ਅਕਾਲੀ ਦਲ ਦਾ ਸਟੈਂਡ ਇਹਨਾਂ ਦੇ ਪਤਨ ਦਾ ਕਾਰਨ ਬਣੇਗਾ। ਤੇ ਅੱਜ ਵਾਕਿਆ ਹੀ ਉਹ ਕੁੱਝ ਹੁੰਦਾ ਦਿਖਾਈ ਦੇ ਰਿਹਾ ਹੈ।

  • @Takdir-Singh_Gill
    @Takdir-Singh_Gill 2 місяці тому +1

    Knowledgeable discussion.

  • @gurbaxsaini8837
    @gurbaxsaini8837 2 місяці тому +1

    Very positive review today,Badal always saved anti Sikh peoples.

  • @arunjitkaur2663
    @arunjitkaur2663 2 місяці тому +2

    ਅਣਜਾਣੇ ਵਿੱਚ ਭੁੱਲਾਂ ਨਹੀਂ ਹੋਈਆਂ, ਪਾਵਰ ਦੇ ਨਸ਼ੇ ਤੇ ਬਾਬੇ ਦੀਆਂ ਵੋਟਾਂ ਲਈ ਗੁਰੂ ਘਰ,ਪੰਥ ਨਾਲ ਗ਼ਦਾਰੀ ਕੀਤੀ,
    ਗ਼ਦਾਰੀ ਨੂੰ ਮਾਫ਼ੀ ਨਹੀਂ ਮਿਲਦੀ

  • @Satwindersingh-pr4zv
    @Satwindersingh-pr4zv 2 місяці тому +3

    ਏਹ ਤਾਂ ਦੱਸਿਆ ਨੀ ਕੇ ਮੈ ਮਾਫੀ ਮੰਗ ਕਿਸ ਦੀ ਰਿਹਾ ਆ,,ਸੰਗਤ ਨੂੰ ਪਤਾ ਲੱਗਣਾ ਚਾਹੀਦਾ ਆ ਕੇ ਬਾਬੇ ਦੀਆ ਵੋਟਾਂ ਲੈਣ ਲਈ ਬੇਅਦਬੀ ਦੀ ਮਾਫੀ ਮੰਗ ਰਿਹਾ ਆ ਜਾ ਫੇਰ ਕਿਸੇ ਹੋਰ ਗੱਲ ਦੀ...ਜਾਣੇ ਅਣਜਾਣੇ ਚ ਤਾਂ ਰੋਜ ਸਿੱਖ ਮਾਫੀ ਮੰਗਦਾ

  • @kapoorsingh7273
    @kapoorsingh7273 2 місяці тому +1

    ਬਾਦਲ ਨੂੰ ਆਪ ਹੀ ਅਸਤੀਫਾ ਦੇ ਕੇ ਕਿਸੇ ਸੱਚੇ ਸੁੱਚੇ ਅਤੇ ਇਮਾਨਦਾਰ ਆਦਮੀ ਨੂੰ ਸਿੱਖ ਕੌਮ ਦੀ ਵਾਗਡੋਰ ਸੌਪ ਦੇਣੀ ਚਾਹੀਦੀ ਹੈ ਨਹੀਂ ਤੇ ਬੰਗਲਾਦੇਸ਼ ਵਾਲੀ ਸ਼ੇਖ਼ ਹਸੀਨਾ ਵਰਗਾ ਹਾਲ ਕਰੇਗੀ ਸਿੱਖ ਕੌਮ।

  • @sardarsingh7833
    @sardarsingh7833 2 місяці тому +5

    ਸਰ ਇੱਕ ਗੱਲ ਕਹੂ ਜੀ,ਪਰ ਲੋਕਾ ਦਿਲੋ ਅਜੇ ਵੀ ਮੁਆਫ ਨਹੀ ਕਰਨਾ ਜੀ,ਕਿਉ ਕਿ ਲੋਕ ਦਿਲ ਵਿੱਚ ਹੈ,ਕਿ ਜਿੰਨ ਚਿਰ ਪ੍ਰਧਾਨਗੀ ਤੋ ਅਸਤੀਫਾ ਨਹੀ ਦਿੰਦਾ,ਲੋਕ ਹੁਣ ਸੁਖਬੀਰ ਵਿਸਵਾਸ਼ ਨਹੀ ਕਰਦੇ,ਲੋਕਾ ਦੇ ਦਿਲ ਵਿੱਚ ਨਫਰਤ ਹੋਈ ਖੜੀ ਹੈ ਸੁਖਬੀਰ ਤੇ ,ਇਹ ਗੱਲ ਲੋਹੇ ਤੇ ਲਕੀਰ ਵਾਲੀ ਗੱਲ ਹੈ,ਸਰ ਪੰਜ ਸੱਤ ਕਿਤੇ ਬੈਠੇ ਹੋਣ ਤੇ ਗੱਲ ਵੇਸੈ ਚੱਲ ਪਏ,ਤਾ ਸਾਰੇ ਕਹਿੰਦੇ ਪਹਿਲਾ ਪ੍ਰਧਾਨਗੀ ਛੱਡੇ,

  • @firahayer5206
    @firahayer5206 2 місяці тому +3

    ਜੇ ਕੋਈ ਕਤਲ ਕਰ ਕੇ ਕਹੇ ਕੀ ਮੇਰੇ ਕੋਲੋ ਗਲਤੀ ਹੋ ਗਈ ਤਾਂ ਉਸ ਛੱਡ ਦੇਣਾ ਚਾਹੀਦਾ ਸੁਖਬੀਰ ਦਾ ਗੁਨਾਹ ਮਾਫੀ ਜੋਗ ਨਹੀ ਲੋਕ ਮਾਫ ਨਹੀਂ ਕਰ ਸਕਦੇ

  • @harwindersingh3834
    @harwindersingh3834 2 місяці тому +1

    ਵਾਹਿਗੁਰੂ ਜੀ

  • @harjit7498
    @harjit7498 2 місяці тому +3

    ਸਰਦਾਰ ਸਾਹਿਬ ਤੁਸੀਂ ਸਮਰਪਣ ਸਮਰਪਣ ਦੀ ਦੁਹਾਈ ਦੇਈਂ ਜਾ ਰਹੇ ਹੋ। ਇਨ੍ਹਾਂ ਨੇ ਨੇ ਕੋਈ ਨਵਾਂ ਵਰਤਾਰਾ ਸਿਰਜਿਆ।ਸਭ ਇਦਾਂ ਹੀ ਪੇਸ਼ ਹੁੰਦੇ ਹਨ। ਸਿੱਖ ਕੋਲ ਪੇਸ਼ ਹੋਣ ਲਈ ਹੋਰ ਰਾਹ ਹੀ ਕੋਈ ਨਹੀਂ ਹੈ। ਇਨ੍ਹਾਂ ਨੇ ਸਿੱਖ ਕੌਮ ਦਾ ਬੇੜਾ ਹੀ ਗ਼ਰਕ ਕਰਨ ਦਿੱਤਾ ਹੈ। ਤੁਸੀਂ ਐਵੇਂ ਗਿਦੜਾਂ ਦਾ ਗੂੰਹ ਪਹਾੜੀ ਚਾੜੀ ਜਾਂਦੇ ਹੋ।

  • @BaljitSingh-bj4vm
    @BaljitSingh-bj4vm 2 місяці тому +11

    ਕਮੇਟੀ ਮੈਂਬਰ ਪ੍ਰਧਾਨ ਬਾਦਲ ਪਰਿਵਾਰ ਤੇ ਜੁੰਡਲੀ ਗੁਰਬਚਨਾ ਸਭ ਗੋਲੀ ਦੇ ਹਕਦਾਰ ਹਨ ਬਹੁਤ ਬਹੁਤ ਸਿੱਖ ਕੌਮ ਦਾ ਵਡਾ ਨੁਕਸਾਨ ਕਰ ਚੁੱਕੇ ਹਨ ਇਹਨਾਂ ਨੂੰ ਲਾਂਭੇ ਕਰਨਾ ਪੲਏਗਾ

  • @pritamsingh5206
    @pritamsingh5206 2 місяці тому +3

    ਜਥੇਦਾਰ ਸਾਹਿਬਾਨ ਹੁਣ ਕੱਚੀ ਰੋਟੀ ਨਾ ਥੱਲਣ। ਸਮਾਂ ਬੜਾ ਸੰਵੇਦਨਸ਼ੀਲ ਬਣਿਆ ਹੋਇਆ ਹੈ। ਸਿੱਖ ਜਗਤ ਸਤਿਕਾਰਯੋਗ ਜਥੇਦਾਰ ਸਾਹਿਬ ਦੇ ਸਰਵ ਪ੍ਰਵਾਨ ਫੈਸਲੇ ਦੀ ਉਡੀਕ ਵਿੱਚ ਆਸਵੰਦ ਹੋਇਆ ਬੈਠਾ ਹੈ।

  • @arvindersingh6444
    @arvindersingh6444 2 місяці тому +2

    ਜੇ ਤਾਂ ਪੰਥ ਜਥੇਦਾਰ ਆ ,ਫਿਰ ਤਾਂ ਉਹ ਬਖਸ਼ ਹੀ ਦੇਣਗੇ। ਕਿਉਂਕਿ ਪੰਥ ਤਾਂ ਹੈ ਹੀ ਬਾਦਲਾਂ ਦਾ ਨੌਕਰ!

  • @gurjeetsinghdeogan
    @gurjeetsinghdeogan 2 місяці тому +2

    ਜੇ ਕਰ ਸਿੰਘ ਸਾਹਿਬ ਫੈਸਲਾ ਕੋਮ ਪ੍ਰਤੀ ਨਾ ਕਰ ਸਕੇ ਕੀਤੇ ਅਕਾਲੀ ਦੱਲ ਨੂੰ ਸੁਰਜੀਤ ਕਰਦੇ ਕਰਦੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਾ ਪ੍ਰਸੰਨ ਚਿੰਨ ਲਗਵਾ ਦੇਣ

  • @Ranjeetdaliwal-kz2nc
    @Ranjeetdaliwal-kz2nc 2 місяці тому +1

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @sadiqmalik-mb4ui
    @sadiqmalik-mb4ui 2 місяці тому +1

    ਜਾਣੀ ਕੇ ਏਹ ਨਹੀਂ ਕਹਿਣਾ ਵੀ ਜਦੋਂ ਕਬੂਲ ਹੀ ਕਰ ਲਿਆ ਫੇਰ ਪ੍ਰਧਾਨਗੀ ਕਿਸ ਗੱਲ ਦੀ. ਪੂਰੀ ਉਮਰ ਲਈ ਹੀ ਕੋਈ ਵੀ ਅਹੁਦਾ ਨਾ ਹੋਵੇ.

  • @sahibsinghcheema4151
    @sahibsinghcheema4151 2 місяці тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @F0RTNIEfor3ver
    @F0RTNIEfor3ver 2 місяці тому +5

    िਜਵੇਂ ਨੰਬਰਵਾਰ ਅਲॅਗ ਅਲॅਗ ਦੋਸ਼ਾਂ ਦੀ िਲਸਟ िਦਤੀ ਗਈ ਸੀ , ਇਕ ਇਕ ਕਰਕੇ ਸਪॅਸ਼ਟੀਕਰਨ ਦੇਣਾ ਚਾਹੀਦਾਹੈ

  • @tejibenipal8972
    @tejibenipal8972 2 місяці тому +2

    ਸਿਰਫ ਲੂਬੜਚਾਲਾ ਨੇ ਅਕਾਲੀ ਦਲ ਦੀ ਧਰਤੀ ਖਿੱਸਕ ਗਈ ਹੈ

  • @balbirkalia1697
    @balbirkalia1697 2 місяці тому +1

    ਰੰਧਾਵਾ ਸਾਹਿਬ, ਪੰਜਾਬ ਦੇ ਲੋਕ ਵੀ ਸਮਝਦੇ ਹਨ ਕਿ ਅਕਾਲੀ ਦਲ ਦਾ ਵਜੂਦ ਹੀ ਪੰਜਾਬ ਹਿਤੈਸ਼ੀ ਹੈ ਪਰ ਬਾਦਲਾਂ ਦੀ ਰਾਜਨੀਤੀ ਨੇ ਇਸਨੂੰ ਇਸ ਪੱਧਰ 'ਤੇ ਲੈ ਆਂਦਾ ਹੈ।

  • @BhajanSingh-co8ot
    @BhajanSingh-co8ot 2 місяці тому +1

    ਅਹੁਦੇ ਛੱਡਣ ਦੀ ਬਜ਼ਾਇ ਨਵੇਂ ਅਹੁਦੇਦਾਰ ਦੋਵੇਂ ਧੜਿਆਂ ਵਲੋਂ ਥਾਪੇ ਜਾ ਰਹੇ ਹਨ। ਮਸਲਾ ਅਹੁਦੇ ਛੱਡਣ ਦਾ ਨਹੀਂ ਅਹੁਦੇ ਬਰਕਰਾਰ ਰੱਖਣ ਦਾ ਬਣਿਆ ਹੋਇਆ ਹੈ।

  • @Nanak-rc1go
    @Nanak-rc1go 2 місяці тому +2

    ਪੰਥ ਚੋ ਛੇਕਣਾ ਹੀ ਇਕ ਸਜਾ ਰਹਿ ਜਾਂਦੀ ਹੈ ਜੀ। ਉਹ ਹੋਣੀ ਨੀ,,ਸਭ ਜਾਣਦੇ ਨੇ ਜੀ।

  • @GillGill-fy8kv
    @GillGill-fy8kv 2 місяці тому +1

    ਪ੍ਰਧਾਨਗੀ ਵੀ ਛੱਡੇ

  • @tejindersingh890
    @tejindersingh890 2 місяці тому +3

    ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਕਰਕੇ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਹੋਰ ਕੋਈ ਸਜ਼ਾ ਸਿੱਖ ਪੰਥ ਨੂੰ ਪ੍ਰਵਾਨ ਨਹੀਂ ਹੋਵੇਗੀ ਇਹ ਗੱਲ ਜਥੇਦਾਰ ਸਾਹਿਬ ਨੂੰ ਵੀ ਸੋਚ ਲੈਣੀ ਚਾਹੀਦੀ ਹੈ।

    • @Nanakpanthi
      @Nanakpanthi 2 місяці тому

      Jathedar Saab ik huqam hor laun hun tak jo maal kamaya hai.
      Vand chakko.

  • @harjinderkaur3978
    @harjinderkaur3978 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @Nanak-rc1go
    @Nanak-rc1go 2 місяці тому +1

    ਜੇ ਸੁਖਬੀਰ ਅਸਤੀਫਾ ਦੇ ਦਿੰਦਾ। ਕੋਈ ਮਸਲਾ ਹੀ ਨੀ ਸੀ ਹੋਣਾ। ਰੋਲਾ ਤਾਂ ਪ੍ਰਧਾਨਗੀ ਤੇ sgpc ਤੇ ਜਬਰੀ ਕਬਜ਼ਾ ਰੱਖਣ ਦਾ ਹੈ। ਜਥੇਦਾਰ, ਪ੍ਰਧਾਨ ਤਾਂ ਜੇਬਾਂ ਚੋ ਨਿਕਲਦੇ ਨੇ।,
    ਕੁਝ ਵੀ ਨੀ ਹੋਣਾ, ਤੋਤਾ ਜੋ ਸਿਖਾਇਆ ਜਾਦਾ, ਉਹੀ ਬੋਲਦਾ ਹੈ ਜੀ॥ ਸਭ ਜਾਣਦੇ ਨੇ,

  • @AmrikSingh-vy7rr
    @AmrikSingh-vy7rr 2 місяці тому +10

    ਬਾਦਲ ਦਲ ਵਿਚ ਸ਼ਾਮਲ ਚਾਪਲੂਸ ਨੂੰ ਪਰਵਾਨ ਨਹੀ ਕਰਨਗੇ ❤🎉😂

  • @harpreetsinghthind2816
    @harpreetsinghthind2816 2 місяці тому +2

    🙏🙏🙏ਵਾਹਿਗੁਰੂ

  • @parbhpreetsingh1799
    @parbhpreetsingh1799 2 місяці тому +1

    its shame on Sukhbir..

  • @PunjabiExpress_PB13
    @PunjabiExpress_PB13 2 місяці тому +10

    ਜਿਹੜੇ ਬੰਦੇ ਨੱੂ ਅਕਾਲ ਤਖ਼ਤ ਤੋ ਬੇਦਖ਼ਲ ਕੀਤੇ ਬੰਦੇ ਨਾਲ ਰਿਸ਼ਤਾ ਰੱਖਿਆ ਉਸ ਨੂੰ ਕਦੇ ਵੀ ਮਾਅਫ ਨਹੀ ਕੀਤਾ ਜਾਦਾ

  • @sukhmindersingh4843
    @sukhmindersingh4843 2 місяці тому +4

    ਇਹ ਮੁਕੰਮਲ ਸਮਰਪਣ ਸਿਰਫ਼ ਤੇ ਸਿਰਫ਼ ਇੱਕ ਦਿਖਾਵਾ ਹੈ,ਜੇ ਕੌਮ ਹੁਣ ਵੀ ਨਾ ਸਮਝੀ ਫਿਰ ਤਾਂ ਰੱਬ ਹੀ ਰਾਖਾ
    ਇਸ ਬਾਦਲ ਪਰਿਵਾਰ ਨੇ ਹਮੇਸ਼ਾ ਹੀ ਕੌਮ ਦੀ ਪਿੱਠ ਵਿੱਚ ਛੁਰਾ ਚਲਾਇਆ ਹੈ ਅਤੇ ਫਿਰ ਮਗਰਮੱਛ ਦੇ ਹੰਝੂ ਵਹਾਏ ਹਨ

  • @jaswantsekhon2083
    @jaswantsekhon2083 2 місяці тому +1

    ਸ਼ਕੈਤ ਤਾਂ ਕਿਸੇ ਨੇ ਵੀ ਨਹੀ ਕੀਤੀ ਵਿਰੋਧੀ ਧਿਰ ਨੇ ਤਾਂ ਅਾਪ ਮੁਅਾਫੀ ਮੰਗੀ ਸੀ , ਕਿ ਅਸੀ ਪ੍ਰਧਾਨ ਦੇ ਗਲਤ ਫੈਸਲੇ ਲੈਣ ਸਮੇ' ਰੋਕ ਨਹੀ ਸਕੇ ਜਾਂ ਬੋਲੇ ਨਹੀ' ॥ ਪਰ ਜੁਅਾਨੀ ਬਹੁਤ ਹੀ ਬਰਬਾਦ ਕੀਤੀ ਹੈ । ਬਹੁਤ ਲੋਕ ਅੈਸੇ ਹਨ ਜਿਹਨਾਂ ਦਾ ਧਨ ਰਿਹਾ ਨ ਧਰਮ ਰਿਹਾ ਹੈ । ਿੲਕ ਗੱਲ ਸਭ ਨੂੰ ਮੰਨਣੀ ਪਵੇਗੀ ਪੰਜਾਬ ਦਾ ਨਾਸ ਕਰਨ ਵਾਲਾ ਬਾਦਲ ਪ੍ਰਵਾਰ ਹੈ ॥

  • @RajDeep-j1u
    @RajDeep-j1u 2 місяці тому +2

    ਪੰਥ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਣ ਹੈ, ਇਸ ਲਈ ਹਰੇਕ ਸਿੱਖ ਤਖਤ ਸਾਹਿਬ ਦੇ ਹੁਕਮਾ ਦੀ ਪਾਲਨਾ ਕਰਦਾ ਹੈ