Sangtar and Swarn Tehna (EP36) - Punjabi Podcast

Поділитися
Вставка
  • Опубліковано 18 жов 2024
  • Punjabi Podcast - Sangtar and Swarn Tehna (EP36)
    In this Episode of the Punjabi Podcast journalist and author Swarn Tehna shares some of the challenges he had to face growing up. His success is an inspiration to many others. If you like this episode please share with your friends.
    More at www.PunjabiPod...
    Thanks for supporting, sharing and following Punjabi Podcast.
    Subscribe to this Podcast in your favorite Podcast app:
    Apple Podcasts:
    podcasts.apple...
    Google Podcasts:
    podcasts.googl...
    Spotify:
    open.spotify.c...
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    UA-cam: / sangtarheer
    © 2022 Plasma Records.
    #PunjabiVirsa #PunjabiPodcast #SangtarPodcast

КОМЕНТАРІ • 347

  • @jaswantkhanewal
    @jaswantkhanewal 2 роки тому +18

    ਦੋ ਕਲਾਕਾਰਾਂ ਨੂੰ ਇਕੱਠੇ ਦੇਖ ਕੇ ਬੜੀ ਖ਼ੁਸ਼ੀ ਹੋਈ .. ਬਹੁਤ ਚੰਗੀਆਂ ਗੱਲਾਂ ਸਾਂਝੀਆਂ ਕਰਨ ਲਈ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ 🙏❤❤❤👍✌

  • @sunilgujjargujjar6209
    @sunilgujjargujjar6209 2 роки тому +56

    ਟਹਿਣਾ ਸਾਬ ਇਕ ਚੰਗੇ ਪਤਰਕਾਰ ਹਨ ਮਿਹਨਤ ਨਾਲ ਉਪਰ ਉਠਣ ਵਾਲੇ ਵਿਅਕਤੀਆਂ ਵਿਚੋਂ ਇਕ ਨੇ ਵਾਹਿਗੁਰੂ ਸਦਾ ਖੁਸ਼ ਰੱਖੇ ਤਰੱਕੀਆਂ ਬਖਸ਼ੇ 🙏

  • @sekhongursewak8605
    @sekhongursewak8605 2 роки тому +10

    ਦੋਨੋਂ ਪੰਜਾਬ ਦੇ ਅਨਮੋਲ ਰਤਨ.. ਧੰਨਵਾਦ ਮੁਲਾਕਾਤ ਲਈ

  • @SatnamSingh-bc5zm
    @SatnamSingh-bc5zm 2 роки тому +52

    ਰਾਗਾਂ, ਬਾਗ਼ਾਂ, ਚੋਆਂ 'ਤੇ ਗਿਆਨ ਦੀਆਂ ਲੋਆਂ ਦੇ ਸ਼ਹਿਰ ਹੁਸ਼ਿਆਰਪੁਰ ਤੋਂ ਸਭ ਨੂੰ ਸਲਾਮ।

    • @sevenriversrummi5763
      @sevenriversrummi5763 2 роки тому +1

      😍😍😍😍 100% right same thinking
      Hoshiarpur No.1 in environment system

  • @surinderkumar9121
    @surinderkumar9121 2 роки тому +7

    ਪਿਆਰੇ ਸੰਗਤਾਰ !
    ਮੈਂ ਥੁਆਨੂੰ ਪੰਜਾਬੀ ਪੋਡਕੈਸਟ ਦੇ ਅਨਮੋਲ ਐਪੀਸੋਡ ਪੇਸ਼ ਕਰਨ ਤੇ ਮੁਬਰਾਕਬਾਦ ਦਿੰਦਾ ਹਾਂ ਅਤੇ ਥੁਆਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿਉਂ ਜੋ ਤੁਸੀਂ ਪੰਜਾਬ ਦੇ ਅਥਾਹ ਤੇ ਅਮੀਰ ਵਿਰਸੇ ਨੂੰ ਸੰਜੋਣ ਦਾ ਮਹਾਨ ਕਾਰਜ ਕਰ ਰਹੇ ਹੋ I
    ਪੰਜਾਬੀ ਬੋਲੀ ਦਾ ਇੱਕ ਸੇਵਕ ਹੋਣ ਦੇ ਨਾਤੇ ਮੈਂ ਥੁਆਨੂੰ ਸਲਾਮ ਕਰਦਾ ਹਾਂ ਅਤੇ ਥੁਆਡੇ ਇਸ ਗ਼ੈਰ ਮਾਮੂਲੀ ਉਪਰਾਲੇ ਲਈ ਹਮੇਸ਼ਾ ਆਪਦਾ ਰਿਣੀ ਰਹਾਂਗਾ.....

  • @malkiatsingh8280
    @malkiatsingh8280 Рік тому +6

    ਜ਼ਿੰਦਗੀ ਦੇ ਸਫ਼ਰ ਨੂੰ ਸੁਣ ਕੇ ਮਨ ਭਰ ਆਇਆ ਹੈ ਜੀ ਟੇਹਣਾ ਸਾਹਿਬ ਜੀ

  • @baldevmastana1939
    @baldevmastana1939 2 роки тому +13

    ਬਾ-ਕਮਾਲ ਗੱਲਬਾਤ ਸੰਗਤਾਰ 👍ਮਜ਼ਾ ਆ ਗਿਆ 👌 ਸੱਚੀ ਗੱਲ ਇਹ ਹੈ ਕਿ ਪੰਜਾਬੀ ਪੌਡਕਾਸਟ ਸਹੀ ਬੰਦੇ ਦੇ ਹਿੱਸੇ ਆਇਆ ਤੇ ਇਸ ਸੱਚ ਦਾ ਜਿੰਨਾ ਚਾਅ ਹੈ ਓਨਾ ਮਾਣ ਵੀ ਹੈ 👍❤👌
    ਦੋ ਨਗੀਨਿਆਂ ਵਿੱਚੋਂ ਚੁਣਨਾ ਔਖਾ ਕੱਚਾ ਪੱਕਾ ।
    ਇੱਕ ਤਾਸ਼ ਦਾ ਯੱਕਾ ਦੂਜਾ ਯੱਕੇ ਉੱਤੇ ਯੱਕਾ ।

  • @pushpindersingh3393
    @pushpindersingh3393 2 роки тому +6

    Butterfly effect, ਸਿਰਫ ਗੱਲ ਹੀ ਨਹੀਂ,, ਡੂੰਗਾ ਸਾਰ ਹੈ,, ਸਲਾਮ ਸੰਗਤਾਰ ਜੀ,, ਧੰਨ ਮਾਂ ਪਿਓ ਜਿਨ੍ਹਾਂ ਜੋ ਇਜੋਹੇ ਸੰਸਕਾਰ ਪਾ ਸਕੇ,,

  • @baldhirmahla
    @baldhirmahla 2 роки тому +5

    ਸਤਿਕਾਰਤ ਸਵਰਨ ਟਹਿਣਾ ਜੀ ਤੇ ਸੰਗਤਾਰ ਵੀਰਾ ਜੀ ਤਿਹੁ ਭਰੀ ਸਤਿ ਸ੍ਰੀ ਆਕਾਲ ਜੀ
    ਸਵਰਨ ਵੀਰ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਕੋਈ ਵਿਰਲਾ ਵਿਰਲਾ ਹੀ ਇਹਨਾਂ ਨੂੰ ਜਾਣਦਾ ਸੀ ਤੇ ਅੱਜ ਮਾਣ ਹੈ ਕਿ ਮੇਰੇ ਵੀਰ ਨੂੰ ਦੁਨੀਆਂ ਜਾਣਦੀ ਹੈ।
    ਇਹਨਾਂ ਦੀ ਮਿਹਨਤ ਨੂੰ ਸਲਾਮ ਹੈ। ਸਵਰਨ ਵੀਰ ਦੀ ਨੇਕ ਰੂਹ ਬਾਰੇ ਬਹੁਤ ਕੁੱਝ ਬਿਆਨ ਕੀਤਾ ਜਾ ਸਕਦਾ ਹੈ ਏਥੇ ਆ ਕੇ ਸ਼ਬਦ ਬਹੁਤ ਛੋਟੇ ਰਹਿ ਜਾਂਦੇ ਨੇ। ਸਵਰਨ ਵੀਰ ਜਿਸ ਮੁਕਾਮ ਨੂੰ ਤੁਸੀਂ ਪਾਇਆ ਹੈ ਇਹ ਹਾਰੀ ਸਾਰੀ ਦੇ ਹਿੱਸੇ ਨਹੀਂ ਆਉਂਦਾ ਮੇਰੀ ਜ਼ਿੰਦਗੀ ਦੇ ਇਤਿਹਾਸ ਦੇ ਹਰ ਪਹਿਲੂ ਦਾ ਆਪ ਜੀ ਨੂੰ ਸਲਾਮ।
    ਸਦਾ ਸਲਾਮਤ ਰਹੋ ਵਾਹਿਗੁਰੂ ਆਪ ਜੀ ਨੂੰ ਸਦਾ ਬੁਲੰਦੀਆਂ ਬਖਸ਼ੇ। ਆਪ ਜੀ ਦਾ ਵੱਡਾ ਵੀਰਾ

  • @jagjitsingh1226
    @jagjitsingh1226 2 роки тому +8

    ਸੰਗਤਾਰ ਅਤੇ ਸਵਰਣ ਭਾਜੀ ਬਹੁਤ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ। ਗੱਲਾਂ ਏਨਿਆ ਦਿਲਚਸਪ ਸੀ ਮੈ ਕੰਮ ਤੋ ਲੇਟ ਹੋ ਗਿਆ😂। ਬਾਅਦ ਵਿਚ ਯਾਦ ਜਾਂਦੇ ਜਾਂਦੇ ਗੱਡੀ ਵਿੱਚ ਸੁਣ ਲੈਂਦਾ ਪਰ ਸੁਣਦੇ ਸੁਣਦੇ ਸਮੇਂ ਦਾ ਪਤਾ ਨੀ ਲੱਗਿਆ। ਵਾਹਿਗੁਰੂ ਤੁਹਾਡੇ ਸਾਜ਼ਾਂ ਤੇ ਟਹਿਣਾ ਸਾਹਿਬ ਤੁਹਾਡੀ ਕਲਮ ਨੂੰ ਹੋਰ ਬਲ ਬਖਸ਼ੇ।

  • @vickyabab1200
    @vickyabab1200 2 роки тому +8

    ਟਹਿਣਾ ਸਾਬ ਜੀ ਬਹੁਤ ਵਧੀਆ ਦਿਲ ਤੇ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜੀ, ਸੰਗਤਾਰ ਪਾਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਜੀ, ਦਿਲੋਂ ਧੰਨਵਾਦ ਜੀ 💕🙏

  • @shashibhatti4686
    @shashibhatti4686 2 роки тому +3

    ਟਹਿਣਾ ਬਾਈ ਦਾ ਆਪਣਾ ਅੱਖੀਂ ਡਿਠਾ ਹਾਲ ਬਹੁਤ ਹੀ ਦਿਲ ਨੂੰ ਟੁੰਬ ਲਿਆ ਸੰਗਤਰਾ ਬਾਈ ਮੇ ਵੀ ਹੁਸ਼ਿਆਰਪੁਰ ਦੇ ਮੋਰਾਵਾਲੀ ਪਿੰਡ ਕੋਲ ਚੱਕ ਸੂਨੀ ਤੋਂ ਹੇ ਬਹੁਤ ਚੱਗਾ ਲੱਗਦਾ ਤੁਹਾਡਾ Podcast program

  • @warispinka9303
    @warispinka9303 2 роки тому +19

    ਦੋ ਪੰਜਾਬੀ ਦੇ ਮਹਾਨ ਵਿਆਕਤੀ ਆ ਵਿਰਸੇ ਦੇ ਵਾਰਿਸ ਆ ਵਾਰਿਸ ਭਰਾ ਤਾਂ ਹੈ। ਟਹਿਣਾ ਸਾਬ ਵੀ ਅੱਤ ਆ

    • @HarvinderSingh-yy8th
      @HarvinderSingh-yy8th Рік тому

      Sangtar ji Tehna sahib naal kithay panga lai liya. Tusi taan bus gaun vjaun jogay he ho.

  • @joginderkaur5531
    @joginderkaur5531 2 роки тому +3

    ਦੋਵੇਂ ਵੀਰਾਂ ਦੀ ਬਹੁਤ ਵਧੀਆ ਗੱਲਬਾਤ ਟਹਿਣਾ ਵੀਰ ਬਹੁਤ ਸੰਘਰਸ਼ੀ 🙏🙏 ਅਸੀਂ ਵੀਰ ਬਹੁਤ ਕੁੱਝ ਸਿੱਖਿਆ ਹੈ ਤੁਹਾਡੇ ਕੋਲੋਂ 🙏🙏

  • @mandeepsandhu3436
    @mandeepsandhu3436 2 роки тому +2

    ਕਿੰਨੀਆਂ ਸਾਰਥਕ ਗੱਲਾਂ ਨੇ। ਸੁਣਕੇ ਚੰਗਾ ਲਗਿਆ। ਸਿੱਖਣ ਨੂੰ ਮਿਲਿਆ। ਇਨਸਾਨ ਦੀ ਜ਼ਿੰਦਗੀ ਕਿੰਨੀ ਸੰਘਰਸ਼ਾਂ ਨਾਲ ਭਰੀ ਹੁੰਦੀ ਹੈ। ਟਹਿਣਾ ਸਾਬ ਤੁਸੀਂ ਹੋਰ ਤਰੱਕੀ ਕਰੋ। ਇਹੀ ਅਰਦਾਸ ਹੈ। 🙏✌️

  • @RupDaburji
    @RupDaburji 2 роки тому +3

    ਬਹੁਤ ਵਧੀਆ ਗੱਲਬਾਤ ਜੀਓ। ਟਹਿਣਾ ਸਾਹਿਬ ਦੀ ਸੋਚ ਨੂੰ ਸਲਾਮ ਜੀਓ । ਸੰਗਤਾਰ ਜੀ ਜੁੱਗ ਜੁੱਗ ਜੁੱਗ ਜੀਓ

  • @RameshKumar-cu8yu
    @RameshKumar-cu8yu 2 роки тому +8

    ਜਿਹੜਾ ਆਦਮੀ ਅਪਨੀ ਜ਼ਮੀਨ ਨਾਲ ਜੁੜਿਆ ਰਹਿੰਦਾ ਹੈ ਖ਼ਾਸ ਕੇ ਤੁਹਾਡੇ ਵਰਗਾ ਜਿਸਨੇ ਗ਼ੁਰਬਤ ਹੰਢਾਈ ਹੋਵੇ ਉਸਤੇ ਵਾਹਿਗੁਰੂ ਮੇਹਰ ਕਰਦਾ ਹੈ।

  • @chanaartcave3039
    @chanaartcave3039 2 роки тому +2

    ਟਹਿਣਾ ਦੀ ਮਿਹਨਤ ਨੂੰ ਮੈਂ ਨੇੜਿਉਂ ਹੋ ਕੇ ਤੱਕਿਆ ਹੈ, ਸਲਾਮ ਹੈ ਨਿੱਘੇ ਤੇ ਪਿਆਰੇ ਵੀਰ ਨੂੰ

  • @jagseersingh502
    @jagseersingh502 2 роки тому +2

    ਬੱਸ ਸ਼ਬਦ ਈ ਮੁੱਕ ਜਾਂਦੇ ਆ ਤੁਹਾਡੇ ਪ੍ਰੋਗਰਾਮ ਦੀ ਵਾਹ ਵਾਹ ਵਾਸਤੇ, ਬਹੁਤ ਪੁਰਾਣੇ ਜ਼ਖ਼ਮਾਂ ਨੂੰ ਕੁਰੇਦਣ ਦਾ ਕੰਮ ਕੀਤਾ ਸੰਗਤਾਰ ਬਾਈ ਨੇ,ਹੱਸੂਂ ਹੰਸੂਂ ਕਰਨ ਵਾਲੇ ਸਵਰਨ ਬਾਈ ਦੇ ਅੰਦਰ ਹੀ ਅੰਦਰ ਦੁੱਖਾਂ ਦੇ ਪਹਾੜ ਨੂੰ ਬਹੁਤ ਨੇੜਿਓਂ ਵੇਖਣ ਦਾ ਮੌਕਾ ਮਿਲਿਆ,ਸੇਮ ਕਹਾਣੀ ਹੈ ਮੇਰੀ ਵੀ ਤੁਹਾਡੇ ਵਾਂਗ ਚੌਵੀ ਸਾਲ ਪਹਿਲਾਂ ਮੇਰੇ ਮਾਂ ਜੀ ਪੂਰੇ ਹੋ ਗਏ ਸਨ, ਅਸੀਂ ਤਿੰਨ ਭੈਣ ਭਰਾ ਬਹੁਤ ਮਾੜੇ ਹਾਲਾਤਾਂ ਵਿੱਚ ਪਲੇ,ਮਨ ਭਰ ਆਉਂਦਾ ਜਦੋਂ ਵੀ ਕੋਈ ਨਵੀਂ ਚੀਜ਼ ਘਰ ਵਿੱਚ ਆਉਂਦੀ ਹੈ ਕਿਉਂਕਿ ਮੇਰੇ ਮਾਂ ਜੀ ਇਹਨਾਂ ਨੂੰ ਦੇਖ਼ਣ ਨੂੰ ਤਰਸਦੇ ਤੁਰ ਗਏ, ਅੱਜ ਰੱਬ ਦਾ ਦਿੱਤਾ ਸਭ ਕੁਝ ਹੈ ਪਰ ਮਾਂ ਨਹੀਂ, ਇਸੇ ਕਰਕੇ ਦੁਨੀਆ ਬੇ ਰੌਣਕੀ ਲਗਦੀ ਹੈ, ਟਹਿਣਾ ਸਾਹਿਬ ਜੀ ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ, ਬੱਸ ਇਹੋ ਦੁਆ ਮੰਗਦੇ ਹਾਂ ਪ੍ਰਮਾਤਮਾ ਤੋਂ ਤੁਹਾਡੇ ਲਈ, ਖੁਸ਼ ਰਹੋ, ਆਬਾਦ ਰਹੋ, ਧੰਨਵਾਦ ਜੀ।

  • @aulakhhappy8066
    @aulakhhappy8066 2 роки тому +11

    3 days ton wait c eh program di baut khooB 😍😍

  • @rsingh3453
    @rsingh3453 2 роки тому +3

    Tuhade warge (inteligent/ masters in your field ) Lokan karke hi punjab Great hai ,tusi Maan ho punjab da,tuhadi Umar Lambi kre Rab 🙏

  • @klairbrinder1315
    @klairbrinder1315 2 роки тому +3

    ਚੰਗੇ ਵਿਅਕਤੀ 👍ਪ੍ਰਮਾਤਮਾ ਤੁਹਾਨੂੰ ਚੰਗੀ ਸਿਹਤ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇ

  • @johalhjohal2970
    @johalhjohal2970 2 роки тому +52

    Two great personalitys, one great musician,and one great journalist, respect for both of you brothes, yug yug Jio,

  • @RajvirCalifornia
    @RajvirCalifornia 2 роки тому +17

    Tehna sahib is one of the best journalists in Punjabi world

  • @asangha182
    @asangha182 2 роки тому +3

    Faridkot di shaan hai Swaran Tehna... Very inspirational journey... Tuhanu Prime Asia TV te vekh ke asin aavdiyan roots naal jurhe rehnay haan... Sangtar ji, ehe bahut achhi series chalaa rahe ho tussin.. Have watched a few other episodes, and must say that the informal tone is very good. Carry on..

  • @sukhjitsingh2718
    @sukhjitsingh2718 2 роки тому +11

    Tehna Sahib you made me cry today.Felt like you’re saying my heart thoughts.

  • @Balbirsinghusa
    @Balbirsinghusa 2 роки тому +1

    ਮਨ ਦਾ ਸ਼ਬਦ ਗੁਰੂ ਟਹਿਣਾ ਸਾਹਿਬ ਸਾਡੇ ਅੰਦਰ ਆ।
    ਜੀਆਂ ਅੰਦਰ ਜੀਉ ਸ਼ਬਦ ਹੈ ਜਿਤੁ ਸਹ ਮਿਲਾਵਾ ਹੋਏ।
    ਪਵਣ ਗੁਰੂ ਵੀ ਏਸੇ ਕਰਕੇ ਆ ਕਿ ਜਦੋਂ ਅਸੀਂ ਜਾਗਦੇ ਹਾਂ ਮਨ ਪਵਣ ਦੁਆਰਾ ਚੱਲਦਾ ਤੇ ਜਦੋਂ ਮਨ ਦੇਹ ਛੱਡਦਾ ਰਾਤ ਨੂੰ ਤਾਂ ਸ਼ਬਦ ਗੁਰੂ ਦੀ ਸਵਾਰੀ ਕਰਦਾ।ਬਹੁਤ ਵਧੀਆ ਗੱਲ ਲੱਗੀ।ਸੰਗਤਾਰ ਐਲ ਏ ਰਹਿੰਦਾ ਮੈਂ ਸੋਚਿਆ ਕਨੇਡਾ ਰਹਿੰਦਾ।ਪਤਾ ਹੁੰਦਾ ਤਾਂ ਕੱਲ ਚਾਹ ਪਾਣੀ ਪੀ ਆਉਂਦੇ।ਜਿਊਂਦੇ ਵੱਸਦੇ ਰਹੋ ਸਾਰੇ ਭੈਣ ਭਰਾ।

  • @GurpreetSingh-qx1mq
    @GurpreetSingh-qx1mq Рік тому

    ਧੰਨਵਾਦ ਭਾਜੀ ਬਹੁਤ ਹੀ ਵਧੀਆ ਲੱਗਿਆ ਸੁਣ ਕੇ ਤੇ ਦੇਖ ਕੇ ਵੀ Very good talk.

  • @dalwindersingh6323
    @dalwindersingh6323 Рік тому +1

    ਅੱਜ ਆਪ ਜੀਆਂ ਦਾ ਪੇਸ਼ ਕੀਤਾ ਐਪੀਸੋਡ ਸਵਰਨ ਟੈਣਾ ਜੀ ਨਾਲ ਇੰਟਰਵਿਊ ਦਿਲ ਨੂੰ ਛੂ ਗਈ,
    ਰੋਣਾ ਵੀ ਆਇਆ,
    ਮਿੱਠਾਸ ਵੀ ਮਿਲੀ,
    ਗਿਆਨ ਵੀ ਮਿਲਿਆ,
    ਹਾਸਾ ਵੀ ਆਇਆ,,,ਕੁੱਲ ਮਿਲਾਕੇ ਪਰੀਪੂਰਨ ਐਪੀਸੋਡ ਦੇਖਣ ਸੁਣਨ ਨੂੰ ਮਿਲਿਆ,,ਤਹਿਦਿਲੋਂ ਬਹੁਤ ਬਹੁਤ ਸਤਿਕਾਰ ਸੰਗਤਾਰ ਜੀ 🙏❤😪😲🤨😀😁🤣😂👌👍🙏🙏

  • @balwinderkaurbenipal6277
    @balwinderkaurbenipal6277 2 роки тому +2

    Apni zmeen te jmeer naal jurre 2 bahut vadhia insaan waheguru tuhanu chardi kla bakshe

  • @vicky6971
    @vicky6971 2 роки тому +3

    Thank you...Sangtar Bhaji....congratulations for your podcast show...Merian shubhkamnawan...k tuhada show aaun wale time vich ek example bane...Aur Main sardar Swaranjit Singh ji tehna da fan, uhna da rasila bolna, aur swaal puchhan di moh lain wali ada...lajawab hai. Rabb uhna nu te tuhade show nu bahut bahut kamyaabi deve...Waheguru ji ka Khalsa ...Shri Waheguru ji ki Fateh..

  • @H-Singh76
    @H-Singh76 Рік тому

    Many many thanks Sangtar paaji and Tehna Jee

  • @AmandeepSingh-lc6jl
    @AmandeepSingh-lc6jl 2 роки тому +8

    ਸਤਿ ਸ੍ਰੀ ਆਕਾਲ ਸੰਗਤਾਰ ਤੇ ਸਵਰਨ ਟਹਿਣਾ ਵੀਰ ਜੀ ਅੱਜ ਤਾਂ ਗੱਲ ਬਣ ਗਈ ਵੀਰ ਜੀ ਦਾਨਬਾਦ ਵੀਰ ਜੀ ❤️❤️❤️❤️❤️❤️🙏🏼🙏🏼🙏🏼🙏🏼🙏🏼🙏🏼

  • @sylpunjabhariana5211
    @sylpunjabhariana5211 2 роки тому +2

    ਟਹਿਣਾ ਸਾਬ ਪੰਜਾਬੀਆਂ ਦੇ ਰਮੀਜ਼ ਕੁਮਾਲ ਨੇ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @Deep_Bal
    @Deep_Bal 2 роки тому +2

    ਸਤਿ ਸ੍ਰੀ ਅਕਾਲ ਸੰਗਤਾਰ ਭਾਜੀ ਬਹੁਤ ਵਧੀਆ ਕਿਤਾ ਤੁਸੀਂ ਮੇਰੀ ਬੜੇ ਚਿਰ ਦੀ ਦਿਲੀ ਖਾਹਿਸ਼ ਸੀ ਕੇ ਸਵਰਨ ਸਿੰਘ ਟਹਿਣਾ ਜੀ ਦੇ ਬਾਰੇ ਓਹਨਾਂ ਦੀ ਜ਼ੁਬਾਨੀ ਜਾਣਿਆ ਜਾਵੇ ਸਵਰਨ ਭਾਜੀ ਮੇਰੇ ਪਸੰਦੀਦਾ ਪਤਰਕਾਰ ਹਨ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਸੱਭ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ ਚੰਗੀ ਸਿਹਤ ਅਤੇ ਲੰਬੀਆਂ ਉਮਰਾਂ ਨਾਲ ਨਿਵਾਜਣ 🙏🙏🙏🙏

  • @harishbabutta5321
    @harishbabutta5321 2 роки тому +1

    Dhanwaad, BAHUT VADHIYA parbhavshali mulakaat hai, Tehna ji sangharshmai jiwan ik prerna hai.

  • @gurangadsinghsandhu6205
    @gurangadsinghsandhu6205 2 роки тому +2

    Sangtar ji, sade Tehna sahib ji bahut hi badhia han.

  • @ManmeetSandhu-Music
    @ManmeetSandhu-Music 2 роки тому +2

    ਸਤਿ ਸ੍ਰੀ ਅਕਾਲ ਟਹਿਣਾ ਸਾਹਬ ਅਤੇ ਸੰਗਤਾਰ ਭਾਜੀ 🙏❤
    ਬਾਬਾ ਤਰੱਕੀਆਂ ਬਖਸ਼ੇ ਸਾਰਿਆ ਨੂੰ 🚩

  • @ਬਠਿੰਡੇਵਾਲੇਬਾਈ

    ਸਵਰਨ ਸਿੰਘ ਟਹਿਣਾ ਜੀ ਸਲਿਊਟ ਸੋਨੂੰ ਸੰਗਤਾਰ ਨਾਲ ਵੀਡੀਓ ਕਰਨੀਆਂ ਬਹੁਤ ਬਹੁਤ ਮੁਬਾਰਕਾਂ

  • @malkiatsingh8280
    @malkiatsingh8280 Рік тому

    ਗੱਲ ਕਰਨ ਦਾ ਲਾਇਜਾ ਤੇ ਸਾਦਗੀ ਦੀ ਪੇਸ਼ਕਾਰੀ ਦਾ ਸੁਮੇਲ ਵੀਰ ਸੰਗਤਾਰ ਵਾਰਿਸ ਜੀ

  • @salamatsahota3851
    @salamatsahota3851 2 роки тому +1

    ਕਮਾਲ ਆ ਪੰਜਾਬ ਦੇ ਦੋ ਵੱਡੇ ਫ਼ਨਕਾਰਾ ਦਾ ਛੋਟਾ ਭਰਾ ਇੱਕ ਵੱਡੀ ਮਹਾਨ ਸ਼ਖਸੀਅਤ ਦਾ ਇੰਟਰਵਿਊ ਕਰ ਰਿਹਾ
    ਮੈਨੂੰ ਮਾਣ ਹੈ ਕਿ ਮੈਂ ਟਹਿਣਾ ਭਾਜੀ ਦਾ ਫੈਨ ਹਾਂ।
    🙏🙏🙏🙏🙏🙏❤❤❤❤

  • @manjitsingh-vw7ik
    @manjitsingh-vw7ik 2 роки тому +5

    Jadd v ma sangtar pajji nu sundaa manu pind di yadd aa jandii aa sadee area di boli da accent hi wala vadiya .

  • @gurdeep311
    @gurdeep311 Рік тому

    ਸਰਵਨ ਟਹਿਣਾ ਜੀ ਸਲੂਟ ਐ ਜੀ, ਬਹੁਤ ਵਧੀਆ ਤਜਰਬਾ ਸਾਂਝਾ ਕੀਤਾ ਜੀ।

  • @harryz1797
    @harryz1797 2 роки тому +11

    ਵੀਰ ਸਵਰਨ ਮੈਨੂੰ ਲਗਦਾ ਸੀ ਕਿ ਤੁਸੀ ਜਲੰਧਰ ਨੇੜੇ ਕਿਸੇ ਪਿੰਡ ਤੋ ਹੋ, ਸੱਚੀ ਤੁਹਾਡੀ life ਸੰਘਰਸ਼ਮਈ ਰਹੀ , ਵਾਹਿਗੁਰੂ ਮੇਹਰ ਕਰੇ।

    • @mogewalabrar
      @mogewalabrar 2 роки тому +1

      Fridkot distt
      tahna pind

    • @parminderjitsingh3096
      @parminderjitsingh3096 2 роки тому +4

      ਸਿੱਖਾਂ ਦੀਆ ਲਾਸ਼ਾਂ ਨੂੰ ਟਿਕਾਣੇ ਕਿੱਦਾਂ ਲਾਉਣਾ ਪੁਲਸ ਨੂੰ ਏਹ ਦੱਸਿਆ ਕਿ ਲਾਸ਼ਾਂ ਦਾ ਪੇਟ ਪਾੜ ਕੇ ਸਤਲੁਜ ਦਰਿਆ ਵਿੱਚ ਸਿਟ ਦੋ ਲਾਸ਼ ਤਰ੍ਹ ਕੇ ਉਪਰ ਨਹੀਂ ਐਵੇਂ ਗੀ ਏਹ ਹੈ ਤਾਣੇ ਦੀ ਦੇਣ, ਜਦ kps ਗਿੱਲ ਉਤੇ rape ਕੇਸ ਦਰਜ ਹੋਇਆ ਤੇ ਪੰਜਾਬ ਪੁਲਸ ਉਤੇ ਹਿਊਮਨ ਰਾਈਟਸ ਵਾਲਿਆਂ ਜੂਠੇ ਪੁਲਸ ਮੁਕਾਬਲੇ ਬਨਾਉਣ ਦੇ ਕੇਸ ਪਏ, ਤਾਂ ਜਤਿੰਦਰ ਪੰਨੂ ਤੇ ਟਹਣੇ ਨੇ ਕੋਰਟ ਵਿੱਚ ਪਟੀਸ਼ਨ ਕੀਤੀ ਕਿ ਇਨਾਂ ਕੇਸ ਨੂੰ ਬੰਦ ਕਰੋ ਏਸ ਨਾਲ ਪੁਲਸ ਦਾ ਮਨੋਬਲ ਡਿੱਗਦਾ ਏਹ ਹੈ ਇਨਾਂ comred ਪੱਤਰਕਾਰਾਂ ਦੀ ਪੰਜਾਬ ਨੂੰ ਦੇਣ, ਜਦ ਬਿਅੰਤ ਬੁੱਚੜ ਦੇ ਪੋਤਰੇ ਨੇ, ਜਰਮਨੀ ਦੀ ਪੱਤਰਕਾਰ ਕਾਦੀਆ ਦਾ rape ਕੀਤਾ ਇਨਾਂ ਓਸ ਬੁੱਚੜ ਦੇ ਹੱਕ ਵਿਚ ਖਬਰਾਂ ਲਾਈਆਂ ਏਹ ਹੈ ਇਨਾਂ ਦੀ ਪੱਤਰਕਾਰੀ ਦੀ ਦੇਣ।

  • @guribrar240
    @guribrar240 Рік тому

    ਟਹਿਣਾ ਸਾਬ ਦਾ ਕੋਈ ਸਾਨੀ ਨਹੀਂ, ਸੰਗਤਾਰ ਵੀਰ ਤੁਹਾਡੀ simplicity ਨੇ ਤਾਂ fan ਬਣਾ ਦਿੱਤਾ ਮੈਨੂੰ ਤੁਹਾਡਾ... ਪ੍ਰਮਾਤਮਾ ਨੇ ਚਾਹਿਆ ਤਾਂ ਮਿਲਾਂਗੇ ਕਦੇ ਫੇਰ ਓਹ ਪਾਵੇ ਇਕ ਮਿੰਟ ਲਈ ਹੀ ਕਿਉਂ ਨਾ ਹੋਵੇ🙏

  • @punjabiboy4161
    @punjabiboy4161 2 роки тому +1

    Dhanwad sangtar paji tehna saab nal interview karan lyi.
    Bahut vadia galbat si.

  • @RanjeetSingh-bc7wh
    @RanjeetSingh-bc7wh 2 роки тому +2

    ਸੰਗਤਾਰ ਪਾਜੀ ਬੋਤ ਬੋਤ ਸ਼ੁਕਰੀਆਂ ਥੋਡਾ ਤੁਸੀਂ ਤਹਿਣਾ ਸਾਬ ਵਰਗੇ ਸਾਫ ਸੁਥਰੇ ਪੱਤਰਕਾਰ ਨਸਲ ਗੱਲਬਾਤ ਕਰੀ ਮੈਂ ਪੂਰੀ ਗੱਲਬਾਤ ਸੁਣੀ ਥੋਡੀ ਬੋਤ ਵਦੀਆਂ ਲਗਿਆ ਤੇ ਕੁਛ ਸਿੱਖਣ ਨੂੰ ਮਿਲਿਆ ਮੈਂ ਉਮੀਦ ਕਰਦਾ ਤੁਸੀਂ ਏਦਾਂ ਹੀ ਹੋਰ ਵੀ ਚੰਗੀਆਂ ਸ਼ਖਸ਼ੀਅਤਾਂ ਨਾਲ ਮੁਲਾਕਾਤਾਂ ਕਰਵਾਓਣਦੇ ਰਹੋਗੇ.
    ਧੰਨਵਾਦ ਜੀ 🙏

  • @ranjitsinghkahlon2421
    @ranjitsinghkahlon2421 2 роки тому +1

    Bahut vadhia sangtar ji, tusi charchit Sakhsiatan naal jan pachhaan karvaunde ho, tusi khud v kise ton ghat nahi, God bless you ਜਿਉਂਦੇ ਵੱਸਦੇ ਰਹੋ👌👌🙏🙏

  • @souravsingh187
    @souravsingh187 2 роки тому +3

    Love you paji❤️ thnu 3 brothers nu malak chadh di kala ch rakhe. Es podcast di bht series di bhut lodh c . Finally you tube te kuj apna lbhyea❤️ gbu paji

  • @ਪ੍ਰੀਤਨਸਰਾਲੀ

    ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ ਜੀ ਦੋਵੇਂ ਹੀ ਸਤਿਕਾਰਤ ਹਸਤੀਆਂ ਨੇ

  • @RamSingh-kw7gn
    @RamSingh-kw7gn 2 роки тому +1

    ਸ,ਸਵਰਨ ਸਿੰਘ ਟਹਿਣਾ ਪੰਜਾਬੀ ਦੇ ਮਹਾਨ ਪੱਤਰਕਾਰ ਨੇ।
    ਇਨ੍ਹਾਂ ਦੇ ਬਚਪਨ ਤੋਂ ਹੁਣ ਤੱਕ ਜਿੰਦਗੀ ਦੇ ਸਫਰ ਦੇ ਵਾਰੇ ਚ
    ਸਰੋਤਿਆਂ ਨਾਲ਼ ਸਾਂਝੀ ਕੀਤੀ ਮੁਲਾਕਾਤ ਪੰਜਾਬੀ ਪੋਡਕਾਸਟ
    ਚੈਨਲ ਦੇ ਸੰਚਾਲਕ ਉੱਘੇ ਸੰਗੀਤਕਾਰ ਗਾਇਕ ਸੰਗਤਾਰ ਨੇ।
    ਮਨ ਚਿੱਤ ਲਾਕੇ ਪੜ੍ਹਾਈ ਕੀਤੀ ਮਾਪਿਆਂ ਦੇ ਬਰਖੁਰਦਾਰ ਨੇ।
    ਸਮੁੱਚਾ ਪਰਿਵਾਰ ਤੇ ਟਹਿਣਾ ਸਾਹਿਬ ਵਧਾਈ ਦੇ ਹੱਕਦਾਰ ਨੇ
    ਮੇਹਨਤ ਨੂੰ ਫਲ਼ ਲਾਇਆ ਖ਼ਬਰ ਦੀ ਖ਼ਬ੍ਰ ਚੱਜਦਾ ਵਿਚਾਰ ਨੇ
    ਰਾਮ ਸਿੰਘ ਅਲਬੇਲਾ

  • @paramjitmahi8042
    @paramjitmahi8042 2 роки тому +2

    Bohot wadiya program

  • @jaisinghgill3370
    @jaisinghgill3370 2 роки тому +1

    Bahut vadia sagtar ji te tehna ji
    Banda sari ummar e sikhda rehda hai Bahut kush sikhan lyi milea es Podcast wich 👍

  • @punjabimusiclovers3891
    @punjabimusiclovers3891 Рік тому

    Tihna saab down to earth person. Eda di gla ta log das de nahi par tusi das rahe ho . Salute aa sir

  • @chamkaursinghmaan5001
    @chamkaursinghmaan5001 2 роки тому +11

    Good to see both of you. Great personalities

  • @JaswantSingh-f5r1l
    @JaswantSingh-f5r1l 2 місяці тому

    ਬਹੁਤ ਖੂਬ ਬਹੁਤ ਬਹੁਤ ਮੁਬਾਰਕਾਂ ਜੀ|

  • @jaspaltiwana8629
    @jaspaltiwana8629 2 роки тому +2

    Great person aa Tehna saab I love you
    Dil to slam aa Tehna saab nu

  • @chmkelaverysingerachinrana6518
    @chmkelaverysingerachinrana6518 2 роки тому +3

    Wahaguru ji wahguru ji kirpa Karen app Tay ji swran ji you are grate man ji

  • @gurjitsingh1811
    @gurjitsingh1811 2 роки тому +1

    ਟਹਿਣਾ ਸਾਬ ਅੱਜ ਤੁਹਾਡੇ ਪਿਤਾ ਜੀ ਹੁੰਦੇ ਤਾਂ ਕਿੰਨਾ ਖੁੱਸ਼ ਹੋਣਾ ਸੀ ਅਾਪਣੇ ਪੁਤਰ ਨੂੰ ਕਾਮਯਾਬ ਦੇਖ ਕਿ ਮੀਅਾਂ.ਮੁਹਮਦ ਦਾ ੲਿੱਕ ਸੇਅਰ ੲੀਦਾਂ ਤੇ ਸ਼ਿਬਰਾਤਾਂ ਅਾੲੀਅਾਂ ਲੋਕ.ਘਰਾਂ.ਨੂੰ.ਅਾੲੇ ਪਰ ੳੁੱਹ ਨਹੀਂ ਅਾੲੇ ਮੁਹੰਮਦ ਬਖਸ਼ਾ ਜਿਹੜੇ ਅਾਪ ਹੱਥੀਂ ਦਫਨਾੲੇ ਭਾਜੀ ਸਦਾ ਚੜਦੀਕਲਾ ਚ ਰਹੋਂ ਤੁਸੀਂ

  • @rajendrakaur240
    @rajendrakaur240 Рік тому

    Swarna means gold ... wow kya Kamal Karte Ho dil khush ho jata hai.. sorry jankariyan maje Maje ... salute hai❤

  • @mkuljitsingh
    @mkuljitsingh 2 роки тому

    Bhut kush sikhan nu milda sangtar ji de punjabi podcast to dhanwad

  • @Mandeep_shergill17
    @Mandeep_shergill17 2 роки тому +1

    ਸੰਗਤਾਰ ਭਾਜੀ ਸਤਿ ਸ੍ਰੀ ਅਕਾਲ ਜੀ ਤੇ ਸਦਾ ਚੱੜਦੀ ਕਲਾ ਵਿੱਚ ਰਹੋ ਜੀ ਅੱਜ ਸੱਚੀ ਬਹੁਤ ਚੰਗਾ ਲੱਗਾ ਟਹਿਣਾ ਸਾਬ ਦੀਆ ਗੱਲਾ ਸੁਣਨ ਨੂੰ ਤਾਂ ਵੈਸੇ ਹੀ ਚੰਗਾ ਲੱਗਦਾ ਕਿਉਂਕਿ ਕੁੱਝ ਨਾ ਕੁੱਝ ਸਿੱਖਣ ਨੂੰ ਹੀ ਮਿਲਦਾ ਹਮੇਸ਼ਾ ਧੰਨਵਾਦ ਜੀ

  • @kickbeats24
    @kickbeats24 2 роки тому +3

    Tehna Sahab , Sangtar bhajii💕 2 Soojhwaan bande jina diya gallan rooh di khuraak wargiya lagdiya♥chahe ghante-badhii sunde rho

  • @lovesandhu1525
    @lovesandhu1525 2 роки тому +1

    Kho wali gl te bhut hassa aya sachi sangtar g bhut vadda fan main thuda tehna g te hai e kamal de insan jeounde vasde rho

  • @kulwindersinghraju710
    @kulwindersinghraju710 Рік тому

    ਬਹੁਤ ਵਧੀਆ ਲੱਗਾ ਟਹਿਣਾ ਸਾਬ ਨਾਲ ਇੰਟਰਵਿਊ ਦੌਰਾਨ

  • @harjindersinghdhatt7719
    @harjindersinghdhatt7719 2 роки тому

    Tehna And sangtaar veer bahut vdia insasn aa apne virse nu bahut vdia Dhang nal dasde aa

  • @sukhabrar2279
    @sukhabrar2279 2 роки тому +2

    ਟਹਿਣਾ ਸਾਬ great parsonality

  • @loveneetbrar439
    @loveneetbrar439 2 роки тому +2

    ਤੁਸੀਂ ਆਪਣਾ ਇਟਰਵਿਉ ਵੀ ਕਰੋ ਸੰਗਤਾਰ ਜੀ। ਤੁਹਾਡੇ ਬਾਰੇ ਵੀ ਹੋਰ ਜਾਨਣਾ ਹੈ।

  • @mohitsahdra4993
    @mohitsahdra4993 2 роки тому +6

    Always enjoy both of your shows chajj da vichar is a must and the podcast is a future classic kind regards from England 🏴󠁧󠁢󠁥󠁮󠁧󠁿

  • @simba13ish
    @simba13ish 2 роки тому +5

    Can’t wait whoop whoop

  • @tangocharly4217
    @tangocharly4217 2 роки тому

    Taina saab Dil dian ਗੱਲਾਂ ਦਿਲ ਵਾਲਿਆ ਦੇ ਨਾਲ,,

  • @pardip21
    @pardip21 2 роки тому +2

    Wah ji bhuht wadia

  • @puttpunjabde1469
    @puttpunjabde1469 2 роки тому +1

    Love ਵਾਰਿਸ and ਟਹਿਣਾ ਸਾਹਿਬ

  • @sukhjeetsingh2702
    @sukhjeetsingh2702 2 роки тому +2

    ਹਾਂਜੀ ਭਾਅ ਜੀ ਸਤਿ ਸ੍ਰੀ ਆਕਾਲ 🙏 ਤੁਸੀਂ ਦੋਵੇਂ ਹੀ ਸ਼ਖ਼ਸੀਅਤਾਂ ਮੇਰੇ ਦਿਲ ਦੇ ਬਹੁਤ ਕਰੀਬ ਹੋ ਜੀ ਟਹਿਣਾ ਭਾਅ ਜੀ ਦੇ ਬਚਪਨ ਦੀ ਮੁਸ਼ੱਕਤ ਤੇ ਸਿਦਕ ਸੁਣ ਕੇ ਇਨ੍ਹਾਂ ਮੂਹਰੇ ਸਿਰ ਝੁਕਦਾ ਹੈ ਪਰਮਾਤਮਾ ਸਦਾ ਚੜਦੀਕਲਾ ਬਖਸ਼ੇ 🙏🙏❤️❤️❤️👍👍
    ਵੱਲੋਂ=ਸੁੱਖੀ ਅਚਾਨਕ

  • @BaljitKaur-gg6os
    @BaljitKaur-gg6os 2 роки тому +1

    ਬਹੁਤ ਵਧੀਆ ਪਰੋਗਰਾਮ ਜੀ ਰੱਬ ਰਾਖਾ 🙏❤️

  • @TaraChand-ec7gc
    @TaraChand-ec7gc 2 роки тому

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 🙏

  • @sardaarghumman8775
    @sardaarghumman8775 2 роки тому

    bht hi wadiya gallan dono hi Paunjabi punjab nu pyar karan wale shakas wallon.. dhanwaad tuhade apne experience wicho sanu sedh den lyi..

  • @northsideofficial1923
    @northsideofficial1923 2 роки тому +1

    Besti di MASHOOHRI nalon IZZAT di zindagi kinni mahaan hundi eh gall Tehna sahb ne saabt kiti aa…

  • @MrSanjeevindian
    @MrSanjeevindian 2 роки тому

    Bahut vadiha bolde ne tehna saab.sunke changa lagda koi v topic te gall Karan.. story sunke pata lagda ki heera hamesha tapke hi Banda👍👍

  • @JaswinderSingh-ln7jy
    @JaswinderSingh-ln7jy Рік тому

    Thanks my god bless you 🙏 🙌

  • @BalvinderSingh-li6go
    @BalvinderSingh-li6go 2 роки тому +2

    ਭਾਵੇਂ ਟਹਿਣਾ ਸਾਹਿਬ ਨੂੰ ਬਹੁਤ ਦੁਖ ਝੱਲਣਾ ਪਿਆ ਪਰ ਟਹਿਣਾ ਸਾਹਿਬ ਹੀਰਾ ਹੈ,

  • @narinderbhaperjhabelwali5253
    @narinderbhaperjhabelwali5253 2 роки тому +1

    ਟਹਿਣਾ ਸਾਬ੍ਹ ਜੀ ਨਿਡਰ, ਨਿਰਪੱਖ ,ਨਿੱਗਰ ,ਸੋਚ ਦੇ ਮਾਲਕ ਅਸਲੀ ਪੱਤਰਕਾਰ ਹਨ ।ਚੜ੍ਹਦੀ ਕਲਾ ਵਿੱਚ ਰਹਿਣ ਡਾ ਨਰਿੰਦਰ ਭੱਪਰ ਝਬੇਲਵਾਲੀ ਫੈਂਡਰ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @jagatkamboj9975
    @jagatkamboj9975 2 роки тому +1

    ਮੈਂ ਹਾਂ ਸਵਰਣ ਸਿੰਘ ਟਹਿਣਾ
    ਤੇ ਤੁਸੀ ਜੂੜੇ ਹੋਏ ਹੋ ਪ੍ਰਾਈਮ ਏਸ਼ੀਆ ਟੀਵੀ ਨਾਲ
    ਹਰਮਨ ਭੈਣ ਜੀ ਸਤ ਸ੍ਰੀ ਅਕਾਲ

  • @tsdevgun
    @tsdevgun 2 роки тому +2

    Tehna ji is One of best journalist of Punjab. Bhaji Your Punjabi podcast is my favorite programme. Kindly talk with Puran Shahkoti and Kaler Kanth.

  • @harrydhaliwal4997
    @harrydhaliwal4997 2 роки тому +2

    ਦੋ ਮਹਾਨ ਹਸਤੀਆਂ । ਵਾਹ ਕਮਾਲ ਪ੍ਰੋਗਰਾਮ । ਸਵਾਦ ਆ ਗਿਆ

  • @kuljitsinghsekhon2014
    @kuljitsinghsekhon2014 2 роки тому

    ਖ਼ੂਬਸੂਰਤ ਗੱਲਾਂ-ਬਾਤਾਂ

  • @bobbysahota1059
    @bobbysahota1059 2 роки тому +6

    Great man Tehna Sir.. bachpan vich ehna de punjabi music albums de reviews parhde hunde si.. album de kalle kalle geet baare jankari likhde hunde si..

  • @jaspalsinghjp8456
    @jaspalsinghjp8456 2 роки тому +1

    Sat shri Akaal Sangtaar Bai g. Mainu aaj aapda Chanel dekh k Mann bahut khush hoeya. Main sab to pehlan Chanel nu subscribe kereya. Manmohan Bai nu sat shri Akaal buleyo mere valo. Ek vaar phir kehoga k Mann khush hoeya. Manmohan Bai di o pehli casset Kade ikaali Bai k soacho no aaj v Pai a.

  • @SandeepSingh-qx9ke
    @SandeepSingh-qx9ke Рік тому

    Great thinking both of you

  • @lovepreetsharma2173
    @lovepreetsharma2173 Рік тому

    Sat shri akal Sangtar ji asi tuhade fan a bachpan to tuhadi wait krde hunde c pind Bhajjal de shonki mele te …

  • @dhillonji7174
    @dhillonji7174 2 роки тому +4

    ਅਜ ਟਹਿਣਾ ਸਾਬ ਦੇ ਸੰਘਰਸ਼ ਭਰੇ ਜੀਵਨ ਬਾਰੇ ਪਤਾ ਲੱਗਾ। Prime Asia ਵਾਲਿਆਂ ਨੇ ਕਦੇ ਇਹਨਾਂ ਦਾ ਆਹ ਪੱਖ ਉਜਾਗਰ ਨਹੀਂ ਕੀਤਾ।

    • @jogindergill5433
      @jogindergill5433 2 роки тому +1

      ਹੈ ਜੀ ਚੱਜ ਦਾ ਵਿਚਾਰ ਸ਼ਾਇਦ 500 ਨੰਬਰ ਐਪੀਸੋਡ ਪੂਰਾ ਟੈਹਣਾ ਸਾਹਿਬ ਉਪਰ ਹੀ ਹੈ, ਜਾਂ 1000 ਨੰਬਰ ਹੈ,

    • @dhillonji7174
      @dhillonji7174 2 роки тому +1

      @@jogindergill5433 ok

  • @jugrajsinghsidhu1551
    @jugrajsinghsidhu1551 2 роки тому +1

    ਬਾਈ ਸੰਗਤਾਰ ਤੁਹਾਡੇ ਚੈਨਲ ਵਾਰੇ ਅੱਜ ਪਤਾ ਲੱਗਾ ਚੈਨਲ ਸ੍ਰਬਸਕ੍ਰਰਾਇਬ ਕਰ ਲਿਆ ਬਾਈ ਜੀ ਬਾਈ ਟਹਿਣੇ ਦੇ ਪ੍ਰੋਗਰਾਮ ਅਕਸ਼ਰ ਵੇਖਦੇ ਰਹਿੰਦੇ ਹਾਂ ਜਿਮੇ ਕੇ ਚੱਜ ਦਾ ਵਿਚਾਰ ਤੁਹਾਡਾ ਪ੍ਰੋਗਰਾਮ ਵੀ ਟਹਿਣੇ ਸਾਹਿਬ ਦੇ ਪ੍ਰੋਗਰਾਮ ਵਾਗ ਹੀ ਹੈ

  • @ranjitsidhu4863
    @ranjitsidhu4863 2 роки тому +2

    Super very good job good luck to all team 🌈🙏🇨🇦

  • @kamaljitboparai6762
    @kamaljitboparai6762 2 роки тому +4

    A very informative and genuine interview. Appreciated your effort for job well done.

  • @ਬਲਜਿੰਦਰਸਿੰਘਸੇਖੋਂ

    ਬਹੁਤ ਵਧੀਆ ਬਾਈ ਜੀ

  • @harrykangmusic1821
    @harrykangmusic1821 Рік тому

    Wah ji wah paji

  • @RaviSharma-xo3ws
    @RaviSharma-xo3ws 2 роки тому +3

    Tehna sahib di struggle di kahani achhi lagi. The main highlight of the podcast was that a journalist who very often conduct interviews of various personalities in his quintessential style, today himself was at the other end and he fared very well whilst reacting to various queries of the podcast anchor.

  • @Rajdeep_gaming___boy
    @Rajdeep_gaming___boy 2 роки тому +1

    ਕੂਮੈੰਟ ਪੰਜਾਬੀ ਵਿੱਚ ਲਿਖੋ ਸਾਰੇ ਵੀਰਾਂ ਨੂੰ ਬੇਨਤੀ ਹੈ

  • @jasvirrathi1038
    @jasvirrathi1038 2 роки тому +4

    ਸੰਗਤਾਰ ਵੀਰ ਜੀ ਸਤਿ ਸ੍ਰੀ ਆਕਾਲ ਜੀ ,
    ਮਿੰਟੂ ਗੁਰੂਸਰੀਆ ਵੀਰ ਨੂੰ ਵੀ ਜ਼ਰੂਰ ਲੈਕੇ ਆਵੋ ਜੀ ਹੋ ਸਕੇ ਤਾਂ ਆਪਣੇ ਪੁਰਾਣੇ ਗੀਤਕਾਰਾਂ ਗਾਇਕਾਂ ਨੂੰ ਸਨਮੁੱਖ ਕਰੋ ਸਰੋਤਿਆਂ ਦੇ 🙏🏻

  • @gaganbedi1466
    @gaganbedi1466 2 роки тому +2

    Parmatma mere dono Veera nu hamesha chardi kalan vich rakhe