Doordarshan ਦੇ ਸਾਬਕਾ News Anchor Raman Kumar ਅਜੋਕੇ ਸਮੇਂ ਦੀ ਖ਼ਬਰਾਂ ਦੀ ਪੇਸ਼ਕਾਰੀ ਬਾਰੇ ਕੀ ਸੋਚਦੇ ਹਨ

Поділитися
Вставка
  • Опубліковано 5 вер 2024
  • ‘ਨਮਸਕਾਰ, ਮੈਂ ਰਮਨ ਕੁਮਾਰ…’ ਇਹ ਪੜ੍ਹਦਿਆਂ ਹੀ ਕਈ ਪੰਜਾਬੀਆਂ ਨੂੰ ਇੱਕ ਗੜਕਦੀ ਅਵਾਜ਼ ਚੇਤੇ ਆ ਗਈ ਹੋਵੇਗੀ, ਜੋ ਦੂਰਦਰਸ਼ਨ ’ਤੇ ਪ੍ਰਸਾਰਿਤ ਖ਼ਬਰਾਂ ਦੇ ਜ਼ਰੀਏ ਇੱਕ ਦੌਰ ਵਿੱਚ ਤਕਰੀਬਨ ਪੰਜਾਬ ਦੇ ਹਰ ਘਰ ਵਿੱਚ ਸੁਣੀ ਗਈ ਹੈ। ਨਿਊਜ਼ ਪ੍ਰਜ਼ੈਂਟਰ ਰਹੇ ਰਮਨ ਕੁਮਾਰ ਨੇ ਆਪਣੀ ਅਵਾਜ਼ ਅਤੇ ਅੰਦਾਜ਼ ਜ਼ਰੀਏ ਇਸ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ। ਬੀਬੀਸੀ ਪੰਜਾਬੀ ਦੇ ਨਾਲ ਰਮਨ ਕੁਮਾਰ ਨੇ ਖ਼ਾਸ ਗੱਲਬਾਤ ਕੀਤੀ।
    ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਗੁਲਸ਼ਨ ਕੁਮਾਰ
    #doordarshan #news #anchor #ramankumar
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 371

  • @virbalsingh726
    @virbalsingh726 Місяць тому +64

    ❤90 ਤੋਂ ਪਹਿਲਾਂ ਜਨਮ ਲੈਣ ਵਾਲੇ ਸੁਨਹਿਰੀ ਬਚਪਨ ਜੀਉਣ ਵਾਲੇ ਰਮਨ ਕੁਮਾਰ ਜੀ ਦੀ ਅਵਾਜ਼ ਦੇ ਦਿਵਾਨੇ ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਤੋਂ ਕੁਟ ਖਾਣ ਤੋਂ ਬਾਅਦ ਸਕੂਲ ਵਿਚੋਂ ਅੱਧੀ ਛੁੱਟੀ ਭੱਜਣ ਵਾਲੇ ਬੇਰੀਆਂ ਤੋਂ ਬੇਰਾ ਨਾਲ ਝੋਲ਼ਾ ਅੱਧਾ ਭਰਕੇ ਪੂਰੀ ਛੁੱਟੀ ਦੇ ਸਮੇਂ ਘਰ ਆਕੇ ਬਾਪੂ ਤੋਂ ਕੁਟਾਪਾ ਚੜਾਕੇ ਮੱਝਾਂ ਦਿਆਂ ਪੂਛਾਂ ਫ਼ੜਕੇ ਛੱਪੜਾਂ ਵਿੱਚ ਨਹਾਉਣ ਵਾਲੇ ਕਮੈਂਟਾਂ ਵਿੱਚ ਹਾਜ਼ਰੀ ਲਗਵਾਉ

  • @shivdevsingh8458
    @shivdevsingh8458 Місяць тому +161

    ਰਮਨ ਕੁਮਾਰ ਜੀ ਦੇ ਨਾਲ ਨਾਲ ਆਪਣਾ ਪੁਰਾਣਾ ਟੈਲੀਵਿਜ਼ਨ ਵੀ ਯਾਦ ਆ ਗਿਆ। ਉਦੋਂ ਖਬਰਾਂ ਵੀ ਬਹੁਤ ਚਾਅ ਨਾਲ ਦੇਖਦੇ ਸਨ।

    • @drpal3725
      @drpal3725 Місяць тому +9

      ਬਚਪਨ ਵਿੱਚ ਜਦੋਂ ਚਲਦੀ ਫਿਲਮ ਵਿੱਚ ਖਬਰਾਂ ਆ ਜਾਣੀਆਂ ਤਾਂ ਅਸੀਂ ਕਹਿਣਾ ਯਾਰ ਆਹ ਬੰਦਾ ਸਾਰੀ ਫ਼ਿਲਮ ਦਾ ਸਵਾਦ ਹੀ ਖਰਾਬ ਕਰ ਦਿੰਦੈ ਪਰ ਅੱਜ ਜਦੋਂ ਮੋਬਾਇਲ ਜਾਂ ਕਦੇ ਟੀ ਵੀ ਸਕਰੀਨ ਤੇ ਦੇਖੀਦਾ ਤਾਂ ਰੂਹ ਖੁਸ਼ ਹੋ ਜਾਂਦੀ ਹੈ
      ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ।

    • @Khushi_1898
      @Khushi_1898 29 днів тому

      Meri sis bhut choti c mujik te he nachan lag jandi c hon usdi deeth hogi aa4sal hoge jop kardi he fesan dejenar da I miss you 😭😭😭😭😭😭😭😭😭😭😭😭😭

  • @Bawarecordsofficial
    @Bawarecordsofficial Місяць тому +72

    ਰਮਨ ਕੁਮਾਰ ਜੀ ਨੂੰ ਪਰਮਾਤਮਾ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ

  • @jasschouhan8226
    @jasschouhan8226 Місяць тому +107

    ਹੁਣ ਖ਼ਬਰਾਂ ਵਿਸਥਾਰ ਨਾਲ ਇਸ ਬੁਲੰਦ ਅਵਾਜ਼ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @tsgkarn4284
    @tsgkarn4284 Місяць тому +30

    ਬਚਪਨ ਯਾਦ ਆ ਗਿਆ ਬਹੁਤ ਚਾਅ ਨਾਲ਼ 7: 30ਵਜੇ ਖਬਰਾਂ ਸੁਣਦੇ ਸਨ ਵਾਹਿਗੁਰੂ ਜੀ ਰਮਨ ਕੁਮਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏🙏🙏🙏 🌹🌹🌹🌹🌹

  • @balrajdeepsingh615
    @balrajdeepsingh615 Місяць тому +23

    ਮੈਂ ਬੜਾ ਖੁਸ ਹੋਇਆ ਰਮਨ ਜੀ ਨੂੰ ਵੇਖ ਕਿ ਅਸੀ ਇਹਨਾ ਨੂੰ ਟੀਵੀ ਤੇ ਦੇਖਦੇ ਸੀ

  • @gurdialsingh6002
    @gurdialsingh6002 Місяць тому +23

    ਅੱਜ ਕੱਲ੍ਹ ਤਾਂ ਖਬਰਾਂ ਨੂੰ ਯੁੱਧ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਖਬਰਾਂ ਤਾਂ ਰਮਨ ਸਰ ਵੇਲੇ ਹੁੰਦੀਆਂ ਸਨ।

  • @gursharnsingh1180
    @gursharnsingh1180 Місяць тому +19

    ਦੂਰਦਰਸ਼ਨ ਜਲੰਧਰ ਤੇ ਆਪਣੇ ਸਮੇਂ ਵਿੱਚ ਸਾਫ਼ ਸੁਥਰੇ ਤਰੀਕੇ ਨਾਲ ਖ਼ਬਰਾਂ ਪੜ੍ਹਦੇ ਹੁੰਦੇ ਸੀ ਬਹੁਤ ਧੰਨਵਾਦ ਜੀ

  • @karamjit4193
    @karamjit4193 Місяць тому +39

    ਰਮਨ ਕੁਮਾਰ ਦੀ ਆਵਾਜ਼ ਸੁਣ ਕੇ ਬਚਪਨ ਯਾਦ ਆ ਗਿਆ। ਪ੍ਰਮਾਤਮਾ ਲੰਬੀ ਉਮਰ ਬਖ਼ਸ਼ੇ

  • @Karmjitkaur-gk1xq
    @Karmjitkaur-gk1xq Місяць тому +94

    ਬਚਪਨ ਵਿੱਚ ਵੇਖਦੇ ਸ ਰਮਨ ਜੀ ਪਰ ਅੱਜ ਬੁਢਾਪੇ ਵਁਲ ਜਾਣ ਵੇਲੇ ਵੀ ਵੇਖ ਲਏ ਬਹੁਤ ਵਧੀਆ ਲੱਗਾ ਪੰਜਾਬ ਨੂੰ ਅਜਿਅਹੀਆਂ ਸ਼ਖਸ਼ੀਅਤਾਂ ਦੀ ਲੋੜ 👌👌

    • @khottasikka4700
      @khottasikka4700 Місяць тому +7

      I’m 79 born I used to listen to him on a black and white television in 1987 to 1992. a nostalgic moment for me.

    • @Karmjitkaur-gk1xq
      @Karmjitkaur-gk1xq Місяць тому

      @@khottasikka4700 i borne 19 -8 -1978

    • @oopsfun1036
      @oopsfun1036 Місяць тому

      Hun no

    • @oopsfun1036
      @oopsfun1036 Місяць тому

      Chain smoker

  • @kamaljeetsingh8919
    @kamaljeetsingh8919 Місяць тому +39

    ਰਮਨ ਕੁਮਾਰ ਜੀ ਦਾ ਕੋਈ ਮੁਕਾਬਲਾ ਨਹੀਂ ਹੈ, ਬਹੁਤ ਵਧੀਆ ਪੇਸ਼ਕਾਰੀ ਹੁੰਦੀ ਸੀ ਇਨ੍ਹਾਂ ਦੀ।

    • @tajinderkaur123
      @tajinderkaur123 Місяць тому

      News nalon ancher te awaaj da intjaar humda c sare ancher vdyia ik madam jo flower lgake news bolde c bachpn yad aa gia oh v ki time c aj v raman ji da boln da lehja te awaj.

  • @avtar781
    @avtar781 Місяць тому +23

    ਜਲੰਧਰ ਦੂਰਦਰਸ਼ਨ ਦੀ, ਪੰਜਾਬੀ ਖਬਰਾਂ ਦੀ ਸ਼ਾਨ.... ਸ੍ਰੀ ਰਮਨ ਕੁਮਾਰ ਜੀ।❤

  • @ishatroopsinghsandhu6007
    @ishatroopsinghsandhu6007 Місяць тому +26

    ਮੈਨੂੰ ਤੇ ਏਦਾ ਲਗਦਾ ਜਿਵੇਂ ਰਮਨ sir ਅਜਯ ਖਬਰਾਂ ਦੇ ਰਿਹੈ ਹੋਣ।bht ਮਜਾ ਆਉਂਦਾ ਸੀ ਖਬਰਾਂ ਸੁਣਨ ਦਾ।😊

  • @user-wc1sl7hn6y
    @user-wc1sl7hn6y Місяць тому +15

    ਸਰ ਜੀ ਸਾਡੇ ਪਾਪਾ ਜੀ ਤੁਹਾਨੂੰ ਬੋਤ ਦੇਖਦੇ ਸੀ,ਹੁਣ ਉਹ ਇਸ ਦੁਨੀਆ ਵਿਚ ਨਹੀਂ ਹਨ, ਅੱਖਾਂ ਵਿੱਚ ਹੰਜੂ ਆ ਗਏ ਤੁਹਾਨੂੰ ਦੇਖ ਕੇ,
    ਪਾਪਾ ਜੀ ਯਾਦ ਆ ਗਏ, ❤

  • @adarsh234
    @adarsh234 Місяць тому +12

    ਸਮਾਂ ਸਾਰਾ ਚੰਗਾ ਹੁੰਦਾ ਹੈ, ਪਰ ਲੰਗਿਆ ਸਮਾਂ ਫੇਰ ਵੀ ਭਲਾ ਸੀ । ਦੂਰਦਰਸ਼ਨ ਵਾਲਾ ਸਮਾਂ ਮੁੜ ਕੇ ਨਹੀਂ ਆਉਣਾ

  • @tajwrsingh5990
    @tajwrsingh5990 Місяць тому +8

    ਵਾਹ ਜੀ ਵਾਹ 🤗 ਬਚਪਨ ਤੋਂ ਦੇਖਦੇ ਆ ਰਹੇ ਹਾਂ ਜੀ
    ਚੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਰਮਨ ਅੰਕਲ ਜੀ ਨੂੰ

  • @ManjitSingh-vq4ee
    @ManjitSingh-vq4ee Місяць тому +40

    ਰਮਨ ਸਰ ਜਲੰਧਰ ਦੂਰਦਰਸਨ ਤੋ ਢੱਕਣ ਵਾਲੇ TV ਤੇ ਖਬਰਾ ਪੜਨ ਆਉਦੇ ਰਹੇ ਰਮਨ ਸਰ ਦੀ ਦਿਖ ਉਸ ਟਾਇਮ ਵੀ ਇਸੇ ਤਰ੍ਹਾਂ ਸੀ ਅਸੀ ਬੱਚਿਆਂ ਤੋ ਬੁੱਢੇ ਦਿਸਣ ਲੱਗ ਗਏ ਪਰ ਰਮਨ ਸਰ ਅੱਜ ਵੀ ਫਿੱਟ ਨੇ ਬੜੀ ਖੁਸੀ ਹੋਈ ਦੇਖਕੇ 🌾🌾💐💐👍🙏

  • @BahadurSinghBareta
    @BahadurSinghBareta Місяць тому +11

    ਅਸੀਂ ਵੀ ਇਹਨਾਂ ਦੀ ਅਵਾਜ਼ ਵਿੱਚ ਖਬਰਾਂ ਸੁਣੀਆਂ ਹੋਈਆਂ ਨੇ ਟੈਲੀਵਿਜ਼ਨ ਤੇ

  • @babbugurdaspuria1381
    @babbugurdaspuria1381 Місяць тому +14

    ਪੁਰਾਣੇ ਦਿਨ ਯਾਦ ਆ ਗਏ 😀🙏

  • @Manraj1265
    @Manraj1265 Місяць тому +7

    ਬਹੁਤ ਵਧੀਆ ਗੱਲਬਾਤ ਰਮਨ ਜੀ, ਤੁਹਾਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ, ਬਚਪਨ ਵਿੱਚ ਤੁਹਾਨੂੰ ਬਹੁਤ ਦੇਖਿਆ/ਸੁਣੀਆ, ਮੈਨੂੰ ਲੱਗਦਾ ਤੁਹਾਡੀ ਅਵਾਜ ਹੀ ਤੁਹਾਨੂੰ ਸਭ ਤੋ ਵਿਲੱਖਣ ਬਣਾ ਦਿੰਦੀ ਹੈ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ। ਧੰਨਵਾਦ।।

  • @sureshthakur-wi2zs
    @sureshthakur-wi2zs Місяць тому +14

    ਰਮਨ ਜੀ
    ਹੀਰਾ ਪੰਜਾਬ ਦਾ 7:30PM
    ਹੁਣ ਖਬਰਾ ਞਿਸਥਾਰ ਨਾਲ

  • @user-mt1nw1nn4b
    @user-mt1nw1nn4b Місяць тому +11

    ਤੁਹਾਨੂੰ ਬਿਲਕੁਲ ਠੀਕ ਦੇਖ ਕੇ ਬਹੁਤ ਖੁਸ਼ੀ ਹੋਈ

  • @HarpreetSingh-ux1ex
    @HarpreetSingh-ux1ex Місяць тому +8

    ਰਮਨ ਸਰ ਜੀ ❤ ਖਿੱਚਵੀਂ ਤੁਹਾਡੀ ਸੁਨਣ ਲਈ ਅਜੀਬ ਕਸ਼ਿਸ਼ ਹੁੰਦੀ ਜ਼ੋ ਅੱਜ ਵੀ ਮਹਿਸੂਸ ਹੁੰਦੀ ਹੈ ਅਸੀਂ ਬਚਪਨ ਵਿੱਚ ਤੁਹਾਡੀਆਂ ਖਬਰਾਂ ਸੁਨਣ ਲਈ ਜਲਦੁ ਸਕੂਲ ਦਾ ਕੰਮ ਦਾ ਕੰਮ ਕਰਨਾ ਜਲਦੀ ਜਲਦੀ ਕਰ ਫਰੀ ਹੋਣਾ ਤੁਹਾਡੀਆਂ ਖਬਰਾਂ ਲੰਘ ਨਾ ਜਾਣ , ਭੈਣ ਨਵਦੀਪ ਕੌਰ ਗਰੇਵਾਲ ਜੀ ਤੁਹਾਡਾ ❤ ਧੰਨਵਾਦ ਜੀ ਅੱਜ ਫਿਰ ਪੁਰਾਣੀਆ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਰਮਨ ਸਰ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿਚ ਰੱਖਣ ਜੀ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @TheHindri
    @TheHindri Місяць тому +17

    ਬਚਪਨ ਵਿੱਚ 7:30 ਦੀਆ ਖ਼ਬਰਾਂ ਵਿੱਚ ਬਹੁਤ ਵੇਖਿਆ ਪੁਰਾਣਿਆ ਯਾਦਾ ਤਾਜ਼ਾ ਹੋ ਗਈਆਂ ਹਨ

  • @swarnjitsingh5714
    @swarnjitsingh5714 Місяць тому +3

    ਹੁਣ ਖਬਰਾਂ ਦੀ ਤਫ਼ਸੀਲ
    ਬਹੁਤ ਯਾਦ ਆਉਂਦੇ ਨੇ ਰਮਨ ਕੁਮਾਰ ਜੀ
    ਟੱਲੀ ਵਰਗੀ ਅਵਾਜ਼ ❤❤

  • @rajindersingh-uw7bi
    @rajindersingh-uw7bi Місяць тому +25

    ਰਮਨ ਜੀ ਖਾੜਕੂ ਜਬਰ ਜੁਲਮ ਨਾਲ ਲੜਦੇ ਸੀ ਤੁਸੀ ਉਹਨਾ ਮਾੜਾ ਨਾ ਕਹੋ ਜੀ
    ਬਹੁਤ ਧਨਵਾਦ ਜੀ

  • @Kalirana_00
    @Kalirana_00 Місяць тому +6

    ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਤੇ ਉਮਰ ਲੰਬੀ ਕਰੇ ।

  • @gurdeepchahal2378
    @gurdeepchahal2378 Місяць тому +6

    ਬਹੁਤ ਵਧੀਆ ਅਵਾਜ ਹੈ ਸਰ ਦੀ

  • @sarbjitsran5914
    @sarbjitsran5914 Місяць тому +2

    ਰਮਨ ਜੀ ਨੂ ਫਿਰ ਦੇਖ ਕਿ ਬਹੁਤ ਖੁਸ਼ੀ ਹੋਈ ਜੀ। ਸਾਡੇ ਸਮੇਂ ਦੀਆਂ ਟੀ ਵੀ ਤੇ ਖ਼ਬਰਾਂ ਸੁਨਣ ਵਾਸਤੇ ਸ਼ਾਮ ਨੂ। 🙏🙏

  • @BaljinderSingh-ri9gw
    @BaljinderSingh-ri9gw Місяць тому +8

    ਸਾਰੇ ਪੰਜਾਬੀਆਂ ਦੇ ਪਿਆਰੇ

  • @AmrikSingh-ny3sh
    @AmrikSingh-ny3sh Місяць тому +2

    ਪੁਰਾਣੀਆਂ ਯਾਦਾਂ ਤਾਜ਼ਾ ਕਰਾ ਦਿੱਤੀਆਂ ,ਧੰਨਵਾਦ

  • @jaswinderhayer8510
    @jaswinderhayer8510 Місяць тому +14

    ਅੱਤਵਾਦ ਨਹੀਂ, ਭਾਰਤ ਸਰਕਾਰ ਦਾ ਅੱਤਵਾਦ ਲਿਖੋ

  • @mandeepsandhu3436
    @mandeepsandhu3436 Місяць тому +9

    ਸਾਡੇ ਬਚਪਨ ਨੂੰ ਨਿਰਪੱਖ ਤੇ ਸੱਚੀ ਖ਼ਬਰ ਨਾਲ ਸਵਾਰਨ ਲਈ ਤੁਹਾਡਾ ਧੰਨਵਾਦ ਸਰ। ❤

  • @BalwinderSingh-qd3jl
    @BalwinderSingh-qd3jl Місяць тому +8

    ਰਮਨ ਕੁਮਾਰ ਜੀ ਤੀਰਥ ਸਿੰਘ ਢਿੱਲੋਂ ਅਤੇ ਸਾਡੇ ਕਾਲਜ ਦੇ ਪ੍ਰੋਫੈਸਰ ਕੰਵਲਜੀਤ ਸਿੰਘ ਬਹੁਤ ਹੀ ਵਧੀਆ ਤਰੀਕੇ ਨਾਲ ਖਬਰਾਂ ਪੜ੍ਹਦੇ ਸਨ ❤❤❤❤❤❤

    • @ashokgarg7513
      @ashokgarg7513 Місяць тому

      Dr Rajinder Chowdhry ( heart spl ) नु भुला रहे हो 🤔

  • @VijaySingh-xv5vg
    @VijaySingh-xv5vg 25 днів тому

    ਮਨ ਖ਼ੁਸ਼ ਹੋ ਗਿਆ ਸਰ ਹੁਣਾਂ ਨੂੰ ਦੇਖਕੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ

  • @user-oy9vh5dl6n
    @user-oy9vh5dl6n Місяць тому +3

    ਵਧੀਆ ਐਂਕਰ ਸਾਡੇ ਵਕਤ ਦਾ

  • @Nimrat86
    @Nimrat86 Місяць тому +7

    ਹੀਰਾ ਬੰਦਾ ਨੇਕ ਰੂਹ ❤❤

  • @mohinderpalkaur7798
    @mohinderpalkaur7798 22 дні тому

    ਰਮਨ ਕੁਮਾਰ ਜੀ ਬਹੁਤ ਵਧੀਆ ਟੀਵੀ ਤੇ ਖਬਰਾਂ ਦਾ ਬੁਲੇਟਿਨ ਦਿੰਦੇ ਸੀ ਆਪਣਾ ਬਚਪਨ ਯਾਦ ਆ ਗਿਆ ਅਵਾਜ਼ ਈ ਵੱਖਰੀ ਸੀ

  • @user-yg7uz4dd2l
    @user-yg7uz4dd2l Місяць тому +1

    Raman sir ਨੂੰ ਦੇਖ ਕੇ ਬਚਪਨ ਦੀਆਂ ਯਾਦਾਂ ਗੱਲਾਂ ਯਾਦ ਹੋ ਗਈ ❤❤❤❤❤❤❤❤❤❤❤❤

  • @balwantkaur3309
    @balwantkaur3309 Місяць тому +1

    ਰਮਨ ਕੁਮਾਰ ਜੀ ਸੱਤ ਸ਼੍ਰੀ ਆਕਾਲ ਤੁਹਾਡੀ ਅਵਾਜ਼ ਸੁਣ ਕੇ ਬਚਪਨ ਯਾਦ ਆ ਗਿਆ ਜਦੋਂ ਟੀਵੀ ਮੁਹਰੇ ਬੈਠ ਕੇ ਖਬਰਾਂ ਸੁਣਦੇ ਸੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ

  • @RajeshKumar-no4nd
    @RajeshKumar-no4nd 27 днів тому

    ਰਮਨ sir ਨੇ ਤਾਂ ਪੁਰਾਣੀ ਯਾਦ ਦਿਲਾ ਦਿੱਤੀ ।❤❤🎉🎉

  • @user-kj3bz7ps3c
    @user-kj3bz7ps3c Місяць тому +1

    ਅਵਾਜ ਅੱਜ ਵੀ ਓਦਾ ਦੀ ਹੀ ਆ ਦਮਦਾਰ ਅਵਾਜ
    ਖਬਰਾਂ ਸੁਣਨ ਦਾ ਵੀ ਸਵਾਦ ਆਉਦਾ ਸੀ

  • @navdipsingh9188
    @navdipsingh9188 Місяць тому +1

    Sir... ਬਹੁਤ ਵਧੀਆ ਲੱਗਿਆ ਹੈ ਜੀ ਤੁਹਾਨੂੰ ਦੇਖ ਕੇ ਸੁਣ ਕੇ।। ਬਹੁਤ ਕੁੱਝ ਬਦਲ ਗਿਆ ਜੀ।

  • @harmohansingh1385
    @harmohansingh1385 Місяць тому +3

    ❤ ਅਵਾਜ਼ ਸੁਣਨ ਨੂੰ ਕੰਨ ਤਰਸ ਗਏ ਸੀ❤ ਪੰਜਾਬੀ ਬੋਲੀ ਦਾ ਅੰਬਾ ਦਾ ਬੂਟਾ ਰਮਨ

  • @jassbai
    @jassbai Місяць тому +5

    ਜਦ ਖਬਰਾਂ ਆਉਣੀਆਂ ਛੇਤੀ ਛੇਤੀ ਰੋਟੀ ਦਾ ਕੰਮ ਮੁਕਾਉਦੇ ਸੀ ਜਵਾਕ 😂😂😂।

  • @lakhvirsingh5713
    @lakhvirsingh5713 Місяць тому +1

    Raman kumar ji tv te dekh ke boht khushi hoi hai❤ purane din Yaad aagye ❤

  • @BalwinderBalwinder-qu8fw
    @BalwinderBalwinder-qu8fw Місяць тому +1

    ਰਮਨ ਕੁਮਾਰ ਜੀ ਬਹੁਤ ਅੱਛੇ ਇਨਸਾਨ ਹਨ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ

  • @lakaurr7791
    @lakaurr7791 Місяць тому +3

    Great personality . May you live long Ramon Kumar g

  • @dharmindersinghrairai7089
    @dharmindersinghrairai7089 Місяць тому +5

    Sat Sri akal Raman Sir

  • @jagdeepkaur8855
    @jagdeepkaur8855 29 днів тому +1

    ਰਮਨ ਕੁਮਾਰ ਜੀ ਧੰਨਵਾਦ ਤੁਹਾਡਾ ਜੀ , ਸੁਲਝੇ ਇਨਸਾਨ ਹਨ🎉🎉🎉

  • @5911fullpower
    @5911fullpower Місяць тому +7

    ਇਹ ਓਹਨਾ ਟਾਈਮਆ ਵਿੱਚ ਚਲੇ ਆ ਜਦੋਂ ਕੁਝ ਵੀ ਨੀ ਚਲਦਾ ਸੀ

  • @mandeepkumar9442
    @mandeepkumar9442 Місяць тому

    ਤੂਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ 🙏😊

  • @gurjindersingh2653
    @gurjindersingh2653 21 день тому

    ਹੁਣ ਖ਼ਬਰਾ ਵਿਸਥਾਰ ਨਾਲ i missu u👌👌🙏

  • @user-fu9nn4wu7t
    @user-fu9nn4wu7t Місяць тому

    ਬਹੁਤ ਖਬਰਾਂ ਸੁਣੀਆਂ ਇਨ੍ਹਾਂ ਦੀ ਬਹੁਤ ਪਿਆਰੀ ਅਵਾਜ਼ ਜੀ ਹਮੇਸ਼ਾ ਚੜੵਦੀ ਕਲਾਂ ਵਿੱਚ ਰਹਿਣ

  • @harindersingh1622
    @harindersingh1622 Місяць тому +3

    ਬਹੁਤ ਵਧੀਆ ਜੀ.. ਰਮਨ ਜੀ ਤੋਂ ਇਹਨਾਂ ਦੀਆਂ ਖ਼ਬਰਾਂ ਦਾ ਇਕ ਕਲਿੱਪ ਵੀ ਜਰੂਰ ਪਾਓ ਜਿਸ ਵਖ਼ਤ ਇਹ ਖ਼ਬਰਾਂ ਬੋਲਦੇ ਸੀ.. ਯਾਦਾਂ ਤਾਜ਼ੀਆਂ ਹੋ ਜਾਣਗੀਆਂ.. ਖ਼ਬਰਾਂ ਸ਼ੁਰੂ ਹੋਣ ਵਾਲਾ ਮਿਊਜ਼ਕ ਵੀ ਕਮਾਲ...
    ਇਹਨਾਂ ਵਾਂਗੂੰ ਹਰ ਸ਼ਨੀਵਾਰ ਸਕੂਲ ਦੀ ਸਟੇਜ਼ ਤੇ ਖ਼ਬਰਾਂ ਦੀ ਨਕਲ ਕਰਨੀ.. ਅੱਜ ਵੀ ਮੈਂ ਇਹਨਾਂ ਵਾਂਗੂੰ ਖ਼ਬਰਾਂ ਪੜਦਾਂ ਔਰ ਮੇਰੇ ਯਾਰ ਦੋਸਤ ਸਕੇ ਸਬੰਧੀ ਬਹੁਤ ਹੱਸਦੇ ਔਰ ਓ ਦਿਨ ਯਾਦ ਆ ਜਾਦੇ ਨੇ...
    ਧੰਨਵਾਦ ਜੀ..

  • @RajwinderKaur-ty7dl
    @RajwinderKaur-ty7dl Місяць тому +1

    ਬਹੁਤ ਪਸੰਦ ਕਰਦੇ ਸੀ ਆਪਾਂ ਇਹਨਾਂ ਦੀ ਅਵਾਜ਼ ਨੂੰ ਬਚਪਨ ਵਿੱਚ ❤

  • @nsdhillon9937
    @nsdhillon9937 Місяць тому +2

    Janab Raman Kumar sahib tuhanu 🙏 from Talwandi Sabo

  • @bstrong..5418
    @bstrong..5418 Місяць тому +4

    My childhood time anchors.. Raman Kumar

  • @user-zz9ew3fl1v
    @user-zz9ew3fl1v Місяць тому +3

    Raman ji.
    God gifting voice.
    Dedication in his work.
    Long live.good health.

  • @Randhawa336
    @Randhawa336 Місяць тому +1

    ਪੰਥ ਕੀ ਜੀਤ। 🙏🙏🙏

  • @user-ms9jy6wj3j
    @user-ms9jy6wj3j Місяць тому +1

    🎉🎉🎉🎉🎉🎉🎉🎉
    ਬੁਹਤ ਵਧੀਅਾ ਸਖਸੀਅਤ ਨੇ ਰਮਨ ਭਾਜੀ

  • @harpreetharpreetsingh6483
    @harpreetharpreetsingh6483 Місяць тому +5

    ਹੁਣ ਹੋਰ ਲੰਡੂ ਚੈਨਲਾ ਨੇ ਜਾ ਕੇ ਇਹਨਾ ਨੂ ਮਿਲਣਾ ਤੇ ਹੋਰ ਇੰਟਰਵਿਊ ਆਣ ਗੀਆ ਇਹਨਾ ਦੀਆ ,ਪਹਿਲਾ ਕਿਸੇ ਨੇ ਯਾਦ ਨੀ ਕੀਤਾ ਹੋਣਾ ਕਦੇ ਇਹਨਾ ਨੂ ,,,,ਸੱਚਾ ਬੰਦਾ ਲੱਗਦਾ ਬਾਈ

    • @Yo-yo-uu3wl
      @Yo-yo-uu3wl Місяць тому +1

      Veer pehla khabra aundyaa snnn… hun khabra daa kabada aunda hai

    • @inderjitgurdaspur1360
      @inderjitgurdaspur1360 Місяць тому

      ASLE LANDU TA OAH NAY JO FREE BAIYA TI KAM KRAUDAY LADU TA OAH V JO AWARA PASU SADDAY A OAHNA WIC BHEDA DE JATT DAY A

  • @mandeepkaurshahi470
    @mandeepkaurshahi470 Місяць тому

    ਹਾਂਜੀ ਤੁਹਾਡੀਆਂ ਖਬਰਾਂ ਬਹੁਤ ਵਧੀਆ ਤਰੀਕੇ ਢੰਗ ਨਾਲ ਸੁਣਾਉਂਦੀ ਸੀ ਜਦ ਹੁਣ ਖਬਰਾਂ ਆਉਂਦੀਆਂ ਨੇ ਅਸੀਂ ਹੁਣ ਤੁਹਾਨੂੰ ਹੁਣ ਵੀ ਯਾਦ ਕਰਦੇ ਆ

  • @sandeepkaurkuthala911
    @sandeepkaurkuthala911 27 днів тому

    ਬਹੁਤ ਸੋਹਣੀ ਆਵਾਜ਼ ❤❤❤

  • @shaminderkaur4721
    @shaminderkaur4721 Місяць тому

    ਬਹੁਤ
    ਵਧੀਆ।ਖ਼ਬਰਾਂ।ਪੜਦੇ।ਸੀ।ਰਮਨ।ਕੁਮਾਰ
    ਜੀ।

  • @madanlal2746
    @madanlal2746 Місяць тому

    Sir ji Namscar 🙏 ji ❤bahut hi kushi hoi aap ji nu vekh key bahut sala baad aap ji day Darshan Hoyay Ruh kush ho gai aap ji hamesha hi kush Raho ji Namscar aap ji sari family nu ji❤❤❤❤❤

  • @ajaibsingh3873
    @ajaibsingh3873 19 днів тому +1

    ਬਜ਼ੁਰਗ ਹੋ ਗਏ ਪੰਜਾਬੀ ਖਬਰਾਂ ਸੁਣਾਉਂਦੇ ਹੁੰਦੇ ਸੀ, ਬਲੈਕ ਐਂਡ ਵਾਈਟ ਟੀਵੀ ਸੀ। ਇੱਕ ਮੈਡਮ ਵੀ ਹੁੰਦੀ ਸੀ ਜੋਂ ਜੂੜੇ ਤੇ ਫੁੱਲ ਲਾ ਕੇ ਆਉਂਦੀ ਸੀ। ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਭਾਵੇਂ u tube ਤੇ ਹੀ ਸਹੀ।

  • @sandeeplakhanpal8345
    @sandeeplakhanpal8345 21 день тому

    tusi meri dili ichha Puri karti raman kumar nu dekhna chahunda c i❤ my Punjab thank sister

  • @rustamtoorarustam9942
    @rustamtoorarustam9942 Місяць тому

    ਬਚਪਨ ਦੇ ਉਹ ਦਿਨ ਅੱਜ ਵੀ ਯਾਦ ਨੇ ਜਦੋਂ ਸ਼ਾਮ ਦੇ 07:00 ਵੱਜਦੇ ਸਨ ਤਾਂ ਚਾਰੇ ਪਾਸੇ 15 ਮਿੰਟ ਲਈ ਸੁਨਮ - ਸਾਨ ਹੋ ਜਾਂਦੀ ਸੀ ਅਤੇ ਸਿਰਫ ਰਮਨ ਜੀ ਦੀ ਖ਼ਬਰਾਂ ਪੜ੍ਹਦਿਆਂ ਦੀ ਹੀ ਗੜਕਦੀ ਆਵਾਜ਼ ਗੂੰਜਦੀ ਹੁੰਦੀ ਸੀ l
    ਮਾਲਕ ਪਿਓ ਸਮਾਨ ਅੰਕਲ ਜੀ ਨੂੰ ਚੰਗੀ ਸਿਹਤ ਅਤੇ ਹਮੇਸ਼ਾਂ ਚੜ੍ਹਦੀਕਲਾ 'ਚ ਰੱਖੇ 🙏💐🌹

  • @Arsh-Beats
    @Arsh-Beats Місяць тому +4

    ਸਾਡਾ ਬਲੈਕ ਐਂਡ ਵਾਈਟ ਬੈਲਟੈਕ ਕੰਪਨੀ ਦਾ ਟੀ ਵੀ ਯਾਦ ਆ ਗਿਆ 😢

  • @user-hr8hq6mt7q
    @user-hr8hq6mt7q Місяць тому +1

    🎉 ਬਚਪਨ ਯਾਦ ਕਰਾਤਾ ਜੀ ❤

  • @KalaMirpuria
    @KalaMirpuria Місяць тому

    Bachpan yaad aa giya Raman ji nu vekh ke bahut pyari awaz aa ehna di

  • @Naresh-hz6ks
    @Naresh-hz6ks Місяць тому +2

    😊 ਸਾਡੇ ਵੇਲੇ ਦੇ ਜਲੰਧਰ ਦੂਰਦਰਸ਼ਨ ਤੇ ਖਬਰਾਂ ਦੇਣ ਵਾਲੇ ਅੰਕਲ ਰਮਨ ਕੁਮਾਰ ਜੀ😊😊

  • @varinderkaur7650
    @varinderkaur7650 22 дні тому

    Sir tohnu news dd Punjabi te dekhde c...man khush ho gya

  • @SukhwinderParmar-ot6bh
    @SukhwinderParmar-ot6bh Місяць тому

    ਜਲੰਦਰ ਦੂਰ ਦਰਸਨ ਦੀ ਸ਼ਾਨ ਰਮਨ ਜੀ👍

  • @PremKumar-qp9ym
    @PremKumar-qp9ym Місяць тому

    ਤੁਹਾਡੀ ਅਵਾਜ਼ ਬੁਲੰਦ ਹੈ
    ਸਾਨੂੰ ਸਾਡਾ ਬਚਪਨ ਯਾਦ ਆ ਗਿਆ
    ਕਾਸ ਉਹ ਦਿਨ ਉਹ ਰਮਨ ਕੁਮਾਰ ਜੀ ਉਹ ਟੈਲੀਵਿਜ਼ਨ ਦੁਬਾਰਾ ਆ ਜਾਣ ਅਤੇ ਟੈਨ ਸੇਨ ਭਰੀ ਦੁਨੀਆ ਤੋਂ ਮੁਕਤੀ ਮਿਲ਼ੇ

  • @robyheer9339
    @robyheer9339 Місяць тому

    yarr Bachpan yaad ah gya..raman uncle ji nu🙏🏻🙏🏻🙏🏻

  • @jaswinderjaswinderdeol2847
    @jaswinderjaswinderdeol2847 Місяць тому

    ਪੰਜਾਬੀ ਖਬਰਾਂ ਦੇ ਮਾਲਕ
    ਬਹੁਤ ਵਧੀਆ ਬਲੈਕ ਟੀਵੀ ਨਿਊਜ਼ ਡੇਲੀ ਜਲੰਧਰ thank you ji

  • @independentopinion6162
    @independentopinion6162 Місяць тому +3

    Thank you very much for bringing this.... Nice to see him.... Still his heavy voice... ❤

  • @khushiboort9335
    @khushiboort9335 Місяць тому

    ਤੁਹਾਡੀ ਆਵਾਜ਼ ਓਮ ਪੁਰੀ ਸਾਹਿਬ ਦੀ ਤਰ੍ਹਾਂ ਬੁਲੰਦ ਆ ਜੀ❤

  • @SinghGill7878
    @SinghGill7878 Місяць тому

    ਬਹੁਤ ਖੁਸ਼ੀ ਹੋਈ ਰਮਨ ਕੁਮਾਰ ਅੰਕਲ ਨੂੰ ਦੇਖ ਕੇ ਓਹਨਾ ਦੀ ਪਿਆਰੀ ਜਿਹੀ ਅਵਾਜ ਸੁਣਕੇ 😊

  • @digdarshansingh7793
    @digdarshansingh7793 Місяць тому +2

    Unstoppable Raman .. Memory of Past & Present

  • @jatinderdeol6942
    @jatinderdeol6942 Місяць тому +8

    ਪੰਜਾਬ ਦੇ ਨੌਜ਼ਵਾਨਾਂ ਨੇ ਕੋਈ ਸ਼ੋਕ ਨਾਲ ਹਥਿਆਰ ਨਹੀਂ ਸਨ ਚੁੱਕੇ। ਉਹਨਾਂ ਉਤੇ 84 ਥੋਪੀ ਗਈ ਸੀ। ਤੁਹਾਡਾ ਬਿਆਨ ਮੰਦਭਾਗਾ ਹੈ।

    • @gurmitsingh4004
      @gurmitsingh4004 Місяць тому +1

      ਸਹੀ ਹੈ,, ਅੱਤਵਾਦੀ ਪੁਲਿਸ ਸੀ,

    • @rajindersingh-uw7bi
      @rajindersingh-uw7bi Місяць тому

      @@jatinderdeol6942 ਸਿਖ ਵਿਚ ਅਣਖ ਬਹੁਤ ਜਰੂਰੀ ਹੈ ਸਾਬਾਸ ਬਹੁਤ ਵਧੀਆ ਵਿਚਾਰ ਹੈ⚡

  • @ManmeetSandhu-Music
    @ManmeetSandhu-Music Місяць тому +4

    ਮੇਰੇ ਬਚਪਨ ਦਾ ਪੱਤਰਕਾਰ ਰਮਨ ਕੁਮਾਰ ❤🥰

  • @Gtgaming864
    @Gtgaming864 25 днів тому

    ਸੱਚ ਮੁੱਚ ਬਹੁਤ ਖੁਸ਼ੀ ਹੋਈ ਰਮਨ ਕੁਮਾਰ ਜੀ ਨੂੰ BBC news channel ਤੇ ਵੇਖ ਕੇ ਦੁਪਿਹਰ ੫ ਵਜੇ ਦੋ ਮਿੰਟ ਦੀਆਂ ਖਬਰਾਂ ਤੇ ਸ਼ਾਮ ਨੂੰ ੭ :੧੫ ਵਾਲੀਆਂ ਖਬਰਾਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ ਪਰਮਾਤਮਾ ਇਨ੍ਹਾਂ ਨੂੰ ਤੰਦਰੁਸਤੀ ਅਤੇ ਲੰਬੀ ਆਰਜਾ ਬਖਸ਼ੇ 🙏🙏

  • @RanjitSingh-wy5ii
    @RanjitSingh-wy5ii Місяць тому

    ਰਮਨ ਭਾਜੀ ਅਸੀਂ ਆਪ 81.82 ਤੋਂ ਜਾਣ ਦੇ ਹਾਂ ਆਪ ਨੂੰ ਦੇਖ ਕੇ ਚਾਅ ਚੜ ਜਾਂਦਾ ਸੀ ਅਸੀਂ ਅੱਜ ਵੀ ਬਹੁਤ ਪਿਆਰ ਕਰਦੇ ਹਾਂ ਪਰਮਾਤਮਾ ਆਪ ਨੂੰ ਤੰਦਰੁਸਤੀ ਬਖ਼ਸ਼ੇ

  • @harpreetdhot9839
    @harpreetdhot9839 Місяць тому

    Bahut vadhya, jive ghar de member hon

  • @ManjitSingh-nc7dy
    @ManjitSingh-nc7dy Місяць тому +3

    ਰਮਨ ਕੁਮਾਰ ਅੰਕਲ ਜੀ ਨੂੰ ਪੈਰੀਂ ਪੈਦਾਂ ਜੀ❤❤❤❤🎉🎉🎉🎉🎉

  • @pawanjitsingh4031
    @pawanjitsingh4031 Місяць тому

    ਬਹੁਤ ਚੰਗਾ ਲੱਗਿਆ। ਰਮਨ ਜੀ ਨੂੰ ਸਲਾਮ।

  • @gurdeepgaddu4465
    @gurdeepgaddu4465 26 днів тому

    Waheguru hamesha khush rakhan God bless you ❤❤

  • @bobkooner996
    @bobkooner996 Місяць тому +1

    Vaheguru ji veer ji, de sir upper mehr bharia hath rakhna

  • @BaljinderSingh-ig1zd
    @BaljinderSingh-ig1zd Місяць тому +1

    Sir ji sat Sri akal ji God bless you

  • @bittitalwandisabo5343
    @bittitalwandisabo5343 Місяць тому

    ਟੈਕਸਲਾ ਟੀਵੀ ਬਲੈਕ ਐਂਡ ਵਾਈਟ
    ਬਹੁਤ ਕੁੱਝ ਚੇਤੇ ਆ ਗਿਆ ਅੱਜ
    ਤੁਸੀਂ ਆਪਣਾ ਕੰਮ ਬਹੁਤ ਵਧੀਆ ਕੀਤਾ

  • @sureshwarmahey6636
    @sureshwarmahey6636 Місяць тому

    Good to see you after a very long time, i was born in 1980 & grown up hearing your unique voice .
    Regards to you Sir.

  • @Jaswinder_72
    @Jaswinder_72 Місяць тому +2

    Live long life ❤sir

  • @bhartipathak5470
    @bhartipathak5470 Місяць тому

    Nyc to see you raman ji ❤❤❤❤

  • @ranbirrandhawa1823
    @ranbirrandhawa1823 Місяць тому +1

    Bachpan di yaad dwaa ditti 👌👌

  • @jassbai
    @jassbai Місяць тому +2

    ਹਿੰਮਤ ਵਾਲਾ ਬਾਬਾ ਰਮਨ ਕੁਮਾਰ ਵੱਡੀ ਗੱਲ ਕਹਿ ਗਿਆ

  • @khushiboort9335
    @khushiboort9335 Місяць тому

    Sir ਤੁਹਾਡੀ ਆਵਾਜ਼ ਬਹੁਤ ਬੁਲੰਦ ਆ,
    ਖ਼ਬਰਾਂ ਸੁਣਨ ਵਿਚ ਵੀ ਮਜ਼ਾ ਆਉਂਦਾ ਸੀ ਤੁਹਾਡੇ ਕੋਲੋਂ

  • @Simranguruindia
    @Simranguruindia Місяць тому

    ਵਾਹਿਗੁਰੂ ਜੀ.🎉ਓਹੀ ਅੰਦਾਜ ਓਹੀ ਬੋਲੀ ਸੁਣਕੇ ਸਕੂਨ ਮਿਲਿਆ ❤