ਕੰਮਕਾਜੀ ਔਰਤਾਂ ਨੂੰ ਬਣਾ 'ਤਾ ਮੁੱਦਾ ! ਮੁੜ ਸਿੰਙ ਫਸੇ ਬਿੱਟੂ ਤੇ ਰਾਜਾ ਵੜਿੰਗ ਦੇ ।
Вставка
- Опубліковано 7 лис 2024
- ਰਵਨੀਤ ਸਿੰਘ ਬਿੱਟੂ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਲੋਕ ਸਭਾ 'ਚ ਸਿੰਗ ਫਸਾਉਣ ਮਗਰੋਂ ਹੁਣ ਗਿੱਦੜਬਾਹਾ 'ਚ ਸਿੰਗ ਫਸਾਈ ਬੈਠੇ ਹਨ। ਦੋਵੇਂ ਯੂਥ ਕਾਂਗਰਸ ਦੀ ਪੈਦਾਇਸ਼ ਹਨ ਅਤੇ ਦੋਵੇਂ ਰਾਹੁਲ ਗਾਂਧੀ ਦੇ ਥਾਪੜੇ ਨਾਲ ਸਿਆਸਤ ਦੀ ਪੌੜੀਆਂ ਚੜ੍ਹ ਕੇ ਇਥੋਂ ਤੱਕ ਪਹੁੰਚੇ। ਇਸ ਤੋਂ ਵੀ ਦਿਲਚਸਪ ਗੱਲ ਇਹ ਹੈ ਕਿ ਦੋਹਾਂ ਦੀਆਂ ਸਿਆਸੀ ਆਦਤਾਂ ਮੇਲ ਖਾਂਦੀਆਂ ਹਨ। ਕਿਸੇ ਵੀ ਮੁੱਦੇ ਨੂੰ ਡਰਾਮੇ 'ਚ ਤੜਕ ਕੇ ਸਿਆਸਤ ਕਰਨਾ ਦੋਵੇਂ ਹੀ ਜਾਣਦੇ ਹਨ। ਜਦੋਂ ਮਿਲਣਗੇ ਹੱਥ ਘੁੱਟ ਕੇ, ਜੱਫੀ ਪਾ ਕੇ ਅਤੇ ਪੈਰੀਂ ਹੱਥ ਲਾ ਕੇ। ਹਰੇਕ ਛੋਟੀ ਗੱਲ ਤੇ ਮੁੱਦੇ ਨੂੰ ਵੱਡੀ ਬਣਾ ਕੇ ਸਿਆਸਤ ਕਰਨਾ ਕੋਈ ਇਨ੍ਹਾਂ ਤੋਂ ਸਿੱਖੇ। ਅੰਮ੍ਰਿਤਾ ਵੜਿੰਗ ਨੇ ਵੀ ਇਕ ਡੇਢ ਦਹਾਕੇ ਦੀ ਆਪਣੀ ਸਿਆਸੀ ਸਰਗਰਮੀ ਦੌਰਾਨ ਆਪਣੇ ਪਤੀ ਤੋਂ ਇਕ ਗੱਲ ਤਾਂ ਚੰਗੀ ਤਰ੍ਹਾਂ ਸਿੱਖ ਲਈ ਹੈ ਕਿ ਔਰਤ ਵੋਟਰਾਂ ਨੂੰ ਮਿਲਣਾ ਤਾਂ ਜੱਫੀ ਪਾ ਕੇ, ਅਪਣੱਤ ਦਿਖਾ ਕੇ। ਇਨ੍ਹਾਂ ਮੋਹ-ਭਿੱਜੀਆਂ ਮਿਲਣੀਆਂ ਨਾਲ ਇਹ ਵੋਟਰਾਂ ਨੂੰ ਇਕ ਤਰ੍ਹਾਂ ਨਾਲ ਕੀਲਣ ਦਾ ਕੰਮ ਕਰਦੇ ਹਨ। ਅੱਜ ਦੀ ਵੀਡੀਓ 'ਚ ਗੱਲ ਕੰਮਕਾਜੀ ਔਰਤਾਂ ਨੂੰ ਲੈ ਕੇ ਕਰਨੀ ਹੈ। ਆਪਣੀ ਉਮੀਦਵਾਰ ਪਤਨੀ ਅੰਮ੍ਰਿਤਾ ਵੜਿੰਗ ਨੂੰ ਲੈ ਕੇ ਕੰਮ ਕਰਨ ਵਾਲੀਆਂ ਔਰਤਾਂ ਬਾਰੇ ਰਾਜਾ ਵੜਿੰਗ ਨੇ ਇਕ ਚੋਣ ਸਭਾ 'ਚ ਮਜ਼ਾਕੀਆ ਲਹਿਜ਼ੇ 'ਚ ਟਿੱਪਣੀ ਕਰ ਦਿੱਤੀ। ਇਸ ਟਿੱਪਣੀ ਨੂੰ ਉਦੋਂ ਤਕ ਅਣਗੌਲਿਆਂ ਕੀਤਾ ਗਿਆ ਜਦੋਂ ਤਕ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਨਵਾਂ ਮੋੜ ਦੇ ਕੇ ਵੱਡਾ ਮੁੱਦਾ ਨਹੀਂ ਬਣਾ ਦਿੱਤਾ।
#jasbirshetra #punjabi #punjab #latestnews #news #breakingnews #aap #bjp #congress #viralvideo #trending #video #shortvideo #short