ਬਲਵਿੰਦਰ ਕੁੰਭੜਾ ਦੇ ਸਾਥੀਆਂ ਸਮੇਤ Bsp 'ਚ ਸ਼ਾਮਿਲ ਹੋਣ ਤੇ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ: ਜਸਵੀਰ ਗੜੀ

Поділитися
Вставка
  • Опубліковано 15 тра 2024
  • ਬਲਵਿੰਦਰ ਸਿੰਘ ਕੁੰਭੜਾ ਪ੍ਰਧਾਨ ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਨੇ ਬਹੁਜਨ ਸਮਾਜ ਪਾਰਟੀ 'ਚ ਕੀਤੀ ਸਾਥੀਆਂ ਸਮੇਤ ਸ਼ਮੂਲੀਅਤ।
    ਬਲਵਿੰਦਰ ਕੁੰਭੜਾ ਦੇ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ 'ਚ ਸ਼ਾਮਿਲ ਹੋਣ ਤੇ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ: ਜਸਵੀਰ ਗੜੀ
    85% ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਵੋਟਰ ਪਿਛਲੀਆਂ ਸਰਕਾਰਾਂ ਦੇ ਗੰਧਲੇ ਸਿਸਟਮ ਤੋਂ ਦੁਖੀ ਹੋ ਕੇ ਹੋਏ ਇੱਕ ਮੰਚ ਤੇ ਇਕੱਠੇ : ਕੁੰਭੜਾ
    ਕਿਸਾਨ, ਮਜ਼ਦੂਰ ਤੇ ਐਸ ਸੀ ਬੀ ਸੀ ਸਮਾਜ ਦੇ ਲੋਕਾਂ ਦੀ ਆਪਣੀ ਪਾਰਟੀ ਹੈ ਬਸਪਾ : ਸਿਮਰਨਜੀਤ ਸ਼ੈਂਕੀ
    ਪ੍ਰੈਸ ਨੋਟ
    ਮੋਹਾਲੀ, 16 ਮਈ : ਅੱਜ ਮੋਹਾਲੀ ਦੇ ਪਿੰਡ ਕੁੰਬੜਾ ਸੈਕਟਰ 68 ਵਿੱਚ ਵਾਲਮੀਕੀ ਮੰਦਰ ਦੇ ਨਜ਼ਦੀਕ ਪਾਰਕ ਵਿੱਚ ਬਹੁਜਨ ਸਮਾਜ ਪਾਰਟੀ ਦੀ ਇੱਕ ਵਿਸ਼ਾਲ ਰੈਡੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਅਤੇ ਪਾਰਟੀ ਦੇ ਸੀਨੀਅਰ ਆਗੂ ਆ ਜਾਣਾ ਵਿਧਾਇਕ ਡਾਕਟਰ ਨਛੱਤਰ ਪਾਲ ਜੀ, ਰਜਿੰਦਰ ਸਿੰਘ ਰਾਜਾ ਨਨਹੇੜੀਆਂ ਜਨਰਲ ਸੈਕਟਰੀ ਪੰਜਾਬ, ਸੁਖਦੇਵ ਸਿੰਘ ਚੱਪੜਚਿੜੀ ਜਿਲਾ ਮੋਹਾਲੀ ਪ੍ਰਧਾਨ ਅਤੇ ਰਾਜ ਸਿੰਘ ਹਲਕਾ ਪ੍ਰਧਾਨ ਮੋਹਾਲੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਸ ਸਮੇਂ ਵੱਡਾ ਧਮਾਕਾ ਹੋਇਆ ਜਦੋਂ ਅੱਤਿਆਚਾਰ ਭਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਰੈਲੀ ਵਿੱਚ ਸਿਆਸੀ ਪਾਰਟੀਆਂ ਦੇ ਸਤਾਏ ਹੋਏ ਲੋਕਾਂ ਨੇ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਬਹੁਜਨ ਸਮਾਜ ਪਾਰਟੀ ਨੂੰ ਅਪਣਾਉਂਦੇ ਹੋਏ ਐਲਾਨ ਕੀਤਾ ਕਿ ਅਸੀਂ ਪੂਰੀ ਤਨਦੇਹੀ ਨਾਲ ਆਪਣੀ ਇਸ ਪਾਰਟੀ ਨੂੰ ਬੁਲੰਦੀਆਂ ਤੱਕ ਲੈ ਕੇ ਜਾਵਾਂਗੇ ਤੇ ਆਪਣੇ ਲੋਕ ਸਭਾ ਹਲਕਾ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਨੂੰ ਭਾਰੀ ਬਹੁਮਤ ਨਾਲ ਜਤਾਵਾਂਗੇ।
    ਇਸ ਮੌਕੇ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪਾਰਟੀ ਵਿੱਚ ਆਏ ਸਾਥੀਆਂ ਦਾ ਦਿਲੋਂ ਸਵਾਗਤ ਕਰਦੇ ਹੋਏ ਕਿਹਾ ਕਿ ਬਲਵਿੰਦਰ ਸਿੰਘ ਕੁੰਬੜਾ ਤੇ ਉਨਾਂ ਦੇ ਜੁਝਾਰੂ ਸਾਥੀਆਂ ਦੇ ਆਉਣ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੀ ਹੈ। ਸਾਡੇ ਸਮਾਜ ਦੇ ਅਣਗੌਲੇ ਮਸਲਿਆਂ ਨੂੰ ਉਠਾਉਣ ਲਈ ਕੁੰਬੜਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ। ਕੁੰਭੜਾ ਸਾਹਿਬ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ।
    ਇਸ ਸਮੇਂ ਰਾਜਿੰਦਰ ਸਿੰਘ ਨਾਨਹੇੜੀ ਨੇ ਕੁੰਬੜਾ ਸਾਹਿਬ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਕਰਦੇ ਹੋਏ ਕਿਹਾ ਕਿ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵੋਟਰਾਂ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਅੱਜ ਸਾਨੂੰ ਆਪਣੇ ਹੱਕਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਉਠਾਉਣ ਲਈ ਗੜੀ ਸਭ ਤੋਂ ਬਿਹਤਰ ਪੰਜਾਬ ਵਿੱਚ ਹੋਰ ਕੋਈ ਆਗੂ ਨਹੀਂ ਦਿਖ ਰਿਹਾ ਇਸ ਲਈ ਆਓ ਗੜੀ ਸਾਹਿਬ ਨੂੰ ਭਾਰੀ ਬਹੁਮਤ ਨਾਲ ਜਿਤਾਈਏ।
    ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਨੇ ਆਏ ਸੀਨੀਅਰ ਆਗੂਆਂ ਤੇ ਪਾਰਟੀ ਵਰਕਰਾਂ ਨੂੰ ਜੀ ਆਇਆ ਆਖਦੇ ਹੋਏ ਕਿਹਾ ਕਿ ਮੈਨੂੰ ਤੇ ਮੇਰੇ ਸਾਥੀਆਂ ਨੂੰ ਪਾਰਟੀ ਨੇ ਜੋ ਮਾਣ ਬਖਸ਼ਿਆ ਹੈ। ਮੈਂ ਤਨਦੇਹੀ ਨਾਲ ਪਾਰਟੀ ਦੀ ਬਿਹਤਰੀ ਲਈ ਤੇ ਲੋਕਾਂ ਦੀ ਭਲਾਈ ਲਈ ਹਮੇਸ਼ਾ ਕੰਮ ਕਰਦਾ ਰਹਾਂਗਾ ਉਹਨਾਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੀੜਿਤ ਪਰਿਵਾਰਾਂ ਨੂੰ ਹਮੇਸ਼ਾ ਲੁੱਟਿਆ ਤੇ ਕੁੱਟਿਆ ਗਿਆ ਹੈ। ਡਾਕਟਰ ਅੰਬੇਦਕਰ ਜੀ ਦੇ ਲਿਖੇ ਗਏ ਸੰਵਿਧਾਨ ਤਹਿਤ ਅਸੀਂ ਪਿਛਲੇ 22 ਸਾਲਾਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ ਪਰ ਸਾਨੂੰ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਸਾਡੇ ਬਣਦੇ ਹੱਕ ਨਹੀਂ ਦਿੱਤੇ ਸਭ ਤੋਂ ਵੱਡੇ ਮਸਲੇ ਸਿੱਖਿਆ ਸਿਹਤ ਰੁਜਗਾਰ ਅਤੇ ਨਸ਼ੇ ਦੀ ਦਲਦਲ ਬਾਰੇ ਸਰਕਾਰ ਚੁੱਪ ਹੈ। ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਤੇ ਉਨਾਂ ਦੀਆਂ ਵਿਧਵਾਵਾਂ ਤੇ ਅਨਾਥ ਬੱਚਿਆਂ ਬਾਰੇ ਸਰਕਾਰ ਕੋਈ ਪ੍ਰਬੰਧ ਨਹੀਂ ਕਰ ਰਹੀ ਇਹਨਾਂ ਦੇ ਝੂਠੇ ਲਾਰਿਆਂ ਨੇ ਪੰਜਾਬ ਦਾ ਬੇੜਾ ਗਰਕ ਕਰ ਰੱਖਿਆ ਹੈ ਅੱਜ ਪੰਜਾਬ ਦੇ ਹਰ ਪਿੰਡ ਗਲੀ ਵਿੱਚ ਨਸ਼ੇ ਨੇ ਪਰਿਵਾਰ ਉਜਾੜ ਰੱਖੇ ਹਨ ਤੇ ਸਾਡੇ ਮੁੱਖ ਮੰਤਰੀ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਹਨ, ਉਹ ਲੱਗਭੱਗ 400 ਕਰੋੜ ਦੇ ਭ੍ਰਿਸ਼ਟਾਚਾਰ ਦੇ ਘਪਲੇ 'ਚ ਫਸੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ ਵਿੱਚੋਂ ਕਢਵਾਉਣ ਲਈ ਤਰਲੋ ਮੱਛੀ ਹੋਇਆ ਪਿਆ ਹੈ ਉਹਨਾਂ ਕਿਹਾ ਕਿ ਸਾਡਾ ਪ੍ਰਧਾਨ ਮੰਤਰੀ ਬਾਹਰਲੇ ਦੇਸ਼ਾਂ ਵਿੱਚ ਘੁੰਮਦਾ ਰਹਿੰਦਾ ਹੈ ਤੇ ਸਾਡਾ ਮੁੱਖ ਮੰਤਰੀ ਦੂਸਰੇ ਰਾਜਾਂ ਵਿੱਚ ਵਿਅਸਤ ਹੈ। ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਔਰਤਾਂ ਨੂੰ ਹਜ਼ਾਰ ਹਜਾਰ ਰੁਪਏ ਦੀ ਗਰੰਟੀ ਦਾ ਵਾਅਦਾ ਕਰਕੇ ਭਰਮਾਇਆ ਗਿਆ। ਪਰ ਹੁਣ ਇਹਨਾਂ ਦੇ ਝੂਠੇ ਲਾਰਿਆਂ ਤੇ ਗਰੰਟੀਆਂ ਦੇ ਭੇਦ ਖੁੱਲ ਗਏ ਹਨ ਤੇ ਲੋਕ ਹੁਣ ਇਨ੍ਹਾਂ ਨੂੰ ਹੁਣ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਅੱਜ ਸਾਡੇ ਕੋਲ ਵੱਖ-ਵੱਖ ਮਸਲਿਆਂ ਦੇ ਪੀੜਤ ਪਰਿਵਾਰ ਆਏ ਹਨ ਜੋ ਸਾਰੀਆਂ ਸਰਕਾਰਾਂ ਦੇ ਅੱਗੇ ਆਪਣੇ ਦੁੱਖੜੇ ਰੋ ਰੋ ਅੱਕ ਗਏ ਹਨ ਪਰ ਕਿਸੇ ਨੇ ਇਹਨਾਂ ਦੀ ਫਰਿਆਦ ਨਹੀਂ ਸੁਣੀ ਪਰ ਬਸਪਾ ਪਾਰਟੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਾਏ ਪੂਰਨਿਆਂ ਤੇ ਹਮੇਸ਼ਾ ਚਲਦੀ ਹੈ ਤੇ ਹਮੇਸ਼ਾ ਗਰੀਬਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਕੁੰਬੜਾ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਜਨਰਲ ਸੀਟ ਤੇ ਚੋਣ ਲੜ ਰਹੇ ਉਮੀਦਵਾਰ ਜਸਵੀਰ ਸਿੰਘ ਗੜੀ ਜੀ ਸਾਡੇ ਸਮਾਜ ਦੀ ਆਵਾਜ਼ ਬਣ ਕੇ ਆਏ ਹਨ ਆਓ ਅਸੀਂ 85% ਸਮਾਜ ਵਾਲੇ ਇਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਈਏ ਤੇ ਆਪਣੇ ਹੱਕਾਂ ਦੀ ਗੱਲ ਸਰਕਾਰੇ ਦਰਬਾਰੇ ਪਹੁੰਚਾਈਏ।
    ਇਸ ਰੈਲੀ ਵਿੱਚ ਮਿਸ਼ਨਰੀ ਗਾਇਕਾ ਮਨਦੀਪ ਮਨੀ ਮਾਲਵਾ ਨੇ ਆਪਣੇ ਦੋਗਾਨੇ ਵਾਲੇ ਵਿਲੱਖਣ ਅੰਦਾਜ਼ ਵਿੱਚ ਗੀਤ ਗਾਕੇ ਆਏ ਪਾਰਟੀ ਵਰਕਰਾਂ ਤੇ ਪਾਰਟੀ ਸਮਾਰਥਕਾਂ ਦਾ ਮਨ ਮੋਹ ਲਿਆ।
    ਇਸ ਰੈਲੀ ਵਿੱਚ ਬਹੁ ਗਿਣਤੀ ਵਿੱਚ ਲੋਕ ਹਾਜ਼ਰ ਹੋਏ ਜਿਨਾਂ ਵਿੱਚ ਹਰਨੇਕ ਸਿੰਘ ਰਿਟਾ: ਐਸ.ਡੀ.ਓਂ., ਸਿਮਰਨਜੀਤ ਸਿੰਘ ਸ਼ੈਕੀ, ਗੁਰਪਾਲ ਸਿੰਘ, ਹਰਨੇਕ ਸਿੰਘ ਕੈਸ਼ੀਅਰ, ਕੇਵਲ ਸਿੰਘ, ਮੋਹਨ ਲਾਲ, ਅਵਤਾਰ ਸਿੰਘ ਮੱਕੜਿਆ, ਬਲਵਿੰਦਰ ਸਿੰਘ ਮੱਕੜਿਆ, ਸੁਚਾ ਸਿੰਘ ਸਰਪੰਚ, ਮਨਜੀਤ ਸਿੰਘ ਮੇਵਾ, ਦੀਪਕ ਕੁਮਾਰ ਸੋਢੀ, ਕਰਮਜੀਤ ਸਿੰਘ ਆਹਨ ਖੇੜੀ, ਕੈਪਟਨ ਗੁਰਬਚਨ ਸਿੰਘ, ਨਛੱਤਰ ਸਿੰਘ ਕਾਜਲ, ਦਵਿੰਦਰ ਸਿੰਘ, ਮਨਦੀਪ ਸਿੰਘ, ਬਾਬੂ ਵੇਦ ਪ੍ਰਕਾਸ਼, ਅਕਸ਼ੈ ਕੁਮਾਰ, ਜੋਗਿੰਦਰ ਕੌਰ ਸੰਧੂ, ਸੁਨੀਤਾ ਸ਼ਰਮਾ, ਗੁਰਮੀਤ ਕੌਰ, ਪਰਮਜੀਤ ਕੌਰ, ਪਰਮਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

КОМЕНТАРІ • 29

  • @gurmailsingh3973
    @gurmailsingh3973 19 днів тому +4

    ਜੈ ਭੀਮ ਜੈ ਭਾਰਤ
    ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ
    ਸਾਹਿਬ ਕਾਂਸ਼ੀਰਾਮ ਜੀ ਅਮਰ ਰਹੇਂ
    ਭੈਣ ਕੁਮਾਰੀ ਮਾਇਆਵਤੀ ਜੀ ਜ਼ਿੰਦਾਬਾਦ

  • @joginderkaur5531
    @joginderkaur5531 19 днів тому +2

    ਵਾਹਿਗੁਰੂ ਕਰੇ ਬਹੁਜਨ ਸਮਾਜ ਮੋਰਚਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ 🙏🙏

  • @BinderAtwal-zo2yq
    @BinderAtwal-zo2yq 19 днів тому +1

    ਬਹੁਜਨ ਸਮਾਜ ਪਾਰਟੀ ਜਿੰਦਾਬਾਦ

  • @jasvirkaurchander542
    @jasvirkaurchander542 19 днів тому +2

    ਬਹੁਤ ਬਹੁਤ ਮੁਬਾਰਕਾਂ ਜੀ🎉❤

  • @user-bm2hq3df5m
    @user-bm2hq3df5m 19 днів тому +1

    ਜੈ ਭੀਮ ਜੈ ਭਾਰਤ ਜੀ

  • @davinderbansal8083
    @davinderbansal8083 19 днів тому +1

    BSP Zindabad

  • @LovepreetSingh-dp8lj
    @LovepreetSingh-dp8lj 19 днів тому +1

    👍👍🙏🙏🙏 ਸਵਾਗਤ ਹੈ ਜੀ

  • @joginderkaur5531
    @joginderkaur5531 19 днів тому +1

    ਬੱਚਿਆਂ ਦੀ ਆਵਾਜ਼ ਬਹੁਤ ਆ ਰਹੀ ਹੈ

  • @yashpalb6284
    @yashpalb6284 18 днів тому +1

    Jai bhim jai bharat Bhan ji jindabad bsp jindabad

  • @harbanslal1628
    @harbanslal1628 19 днів тому +1

    ਜੈ ਭੀਮ ਜੈ ਸੰਬਿਧਾਨ ਜਿੰਦਾਂਬਾਦ ਬੀਐਸਪੀ ਜ਼ਿੰਦਾਬਾਦ

  • @user-mz8je1se3s
    @user-mz8je1se3s 13 днів тому +1

    Jay bsp Jay bhim Jay sambidhan namobudhaya ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ganithetraveller9571
    @ganithetraveller9571 19 днів тому +1

    Jay bhim BSP jindabad

  • @singhgobind2970
    @singhgobind2970 19 днів тому +1

    JAI BHIM JAI BHARAT BSP ZINDABAAD ✊ 🐘 🙏

  • @user-eh8kv2km1g
    @user-eh8kv2km1g 20 днів тому +1

    Congratulations ji kumbra Sahib.

  • @AjeetKumar-uj2jb
    @AjeetKumar-uj2jb 19 днів тому +1

    Vote for Bsp ZINDABADD

  • @AjeetKumar-uj2jb
    @AjeetKumar-uj2jb 19 днів тому +1

    Bsp ZINDABADD

  • @jasvirrattu3984
    @jasvirrattu3984 19 днів тому +1

    Jai bhim ji Bsp zindabad zindabad

  • @AjeetKumar-uj2jb
    @AjeetKumar-uj2jb 19 днів тому +1

    ਕਸਮ ਹੈ ਤੁਹਾਨੂੰ ਇਸ ਬਹੁਜਨ ਸਮਾਜ ਦੀ ਇੰਨਾ ਫਰਜ ਨਿਭਾ ਦੇਣਾ।ਬਾਕੀ ਸਭ ਭੈਣ ਮਾਇਆਵਤੀ ਜੀ ਕਰ ਲਉਗੀ । ਤੁਸੀਂ ਹਾਂਥੀ ਵਾਲਾ ਬਟਨ ਦਬਾ ਦੇਣਾ।

  • @ashamall8046
    @ashamall8046 18 днів тому +1

    Well come kumbra sahib ji

  • @HarjitSingh-by5gr
    @HarjitSingh-by5gr 19 днів тому +1

    Bsp zindawad sahib sri kansi ram ji amar rahe gari sahib 👍👍

  • @HazaraSingh-pe4ry
    @HazaraSingh-pe4ry 19 днів тому +1

    Bsp zindawad

  • @pawanaheer5696
    @pawanaheer5696 19 днів тому +1

    Bsp jinda bad ❤✌🏻

  • @pawanaheer5696
    @pawanaheer5696 19 днів тому +2

    Bsp always on top ✌🏻 ❤

  • @parmodchopra4243
    @parmodchopra4243 19 днів тому +1

    Jai Bhim Jai Bharat 🙏 ❤

  • @parmodchopra4243
    @parmodchopra4243 19 днів тому +1

    Good Job Bro 👏 ❤

  • @user-ig6nr5zs1v
    @user-ig6nr5zs1v 19 днів тому +1

    बसपा जिंदाबाद

  • @AvtarSingh-mw2lo
    @AvtarSingh-mw2lo 8 днів тому

    Bsp

  • @ashamall8046
    @ashamall8046 18 днів тому +1

    Vote for B S P

  • @ashamall8046
    @ashamall8046 18 днів тому +1

    Only B S P