ਗੁਰੂ ਜੀ ਦੇ ਲਾਲਾ ਨੇ ਹੱਸ ਹੱਸ ਕੇ ਸ਼ਹੀਦੀ ਪਾਈ। ਅਬੁੱਲ ਖੁਰਾਣੇ ਵਾਲਾ ਕਵੀਸ਼ਰੀ ਜਥਾ, Ph. 9417710068

Поділитися
Вставка
  • Опубліковано 3 січ 2025
  • #kaweshrijathaabulkhurana#gaggusandhu #bhaimehalsinghjichandigarhwale #gurugobindsinghji #kavisher #kavisherijatha #Shromanikawiserjogasinghjogi#ShromnikawesherAmarjitsinghsabra#Gurnambrarkawesher#kawesherjarnilsinghsabra#baburajabalikhansaho#kawiserjagdevsinghsaho#nikhijindawadasaka#sakasarhind #kisanandolan #kisanektazindabaad #kisanmajdorekta #ਛੋਟੇ ਸਾਹਿਬਜਾਦੇ ੬
    ਤਰਜ ਗੀਤ

    ਲਾਲਾ ਗੁਰੂ ਦਿਆ ਸ਼ਹੀਦੀ ਜਦੋ ਪਾਈ ਸੀ,
    ਮੱਚੀ ਚਾਰੇ ਪਾਸੇ ਹਾਲ ਦੁਹਾਈ ਸੀ,
    ਹਰ ਇੱਕ ਰੋਇਆ ਹਿਰਦਾ, ਜਦੋਂ ਗਲੇ ਤੇ ਕਟਾਰੀ ਮਾਰੀ,
    ਗੁਰੂ ਦਿਆ ਲਾਲਾ ਨੇ ਜਿੰਦ ਆਪਣੀ ਧਰਮ ਤੋਂ ਵਾਰੀ।

    ਨਾਅਰਾ ਹਾਅ ਦਾ ਮਲੇਰੀਏ ਨੇ ਮਾਰਿਆ,
    ਦੁੱਖ ਉਸ ਕੋਲੋਂ ਗਿਆ ਨਾ ਸਹਾਰਿਆ,
    ਛੱਡ ਗਿਆ ਵਜੀਦ ਖਾਨ ਨੂੰ, ਜੀਹਦੇ ਨਾਲ ਸੀ ਸਕੀਰੀ ਭਾਰੀ,
    ਗੁਰੂ ਦਿਆ ਲਾਲਾ ਨੇ ਜਿੰਦ ਆਪਣੀ ਧਰਮ ਤੋਂ ਵਾਰੀ।

    ਦਾਦੀ ਪੋਤਿਆਂ ਨੂੰ ਬੈਠੀ ਸੀ ਉਡੀਕਦੀ,
    ਮੇਰੇ ਲਾਲਾ ਤੇ ਪਤਾ ਨੀ ਕੀ ਬੀਤਦੀ,
    ਕੋਈ ਮਿਲੇ ਸੁਨੇਹਾ ਸੁੱਖ ਦਾ, ਗੁਰੂ ਅੱਗੇ ਇਹੋ ਅਰਜ਼ ਗੁਜਾਰੀ,
    ਗੁਰੂ ਦਿਆ ਲਾਲਾ ਨੇ ਜਿੰਦ ਆਪਣੀ ਧਰਮ ਤੋਂ ਵਾਰੀ।

    ਟੋਡਰ ਮੱਲ ਜਦ ਖਬਰ ਸੁਣਾਈ ਸੀ,
    ਮਾਤਾ ਸੁਣ ਕੇ ਤੇ ਮੁੱਖੋ ਮੁਸਕਾਈ ਸੀ,
    ਇਹੋ ਸਮਾਂ ਮੈ ਉਡੀਕਦੀ, ਕੀਤੀ ਸੱਚਖੰਡ ਜਾਣ ਦੀ ਤਿਆਰੀ,
    ਗੁਰੂ ਦਿਆ ਲਾਲਾ ਨੇ ਜਿੰਦ ਆਪਣੀ ਧਰਮ ਤੋਂ ਵਾਰੀ।

    ਟੋਡਰ ਮੱਲ ਦੇ ਵੈਰਾਗ ਫਿਰ ਜਾਗਿਆ,
    ਸਸਕਾਰ ਕਰਨੇ ਦੀ ਮੰਗ ਲਈ ਆਗਿਆ,
    ਟੁਕੜਾ ਜਮੀਨ ਦਾ ਦਿਉ , ਭਾਵੇਂ ਕੀਮਤ ਲਓ ਜੀ ਤੁਸੀਂ ਭਾਰੀ,
    ਗੁਰੂ ਦਿਆ ਲਾਲਾ ਨੇ ਜਿੰਦ ਆਪਣੀ ਧਰਮ ਤੋਂ ਵਾਰੀ।

    ਸੇਵਕ ਗੁਰੂ ਜੀ ਦਾ ਧਰਮ ਨਿਭਾਉਂਦਾ ਹੈ,
    ਉੱਤੇ ਧਰਤੀ ਦੇ ਮੋਹਰਾਂ ਨੂੰ ਵਿਛਾਉਂਦਾ ਹੈ,
    ਮੋਹਰ ਨਾਲ ਮੋਹਰ ਜੋੜਤੀ, ਇੱਕਠੀ ਕਰ ਕੇ ਕਮਾਈ ਸਾਰੀ,
    ਗੁਰੂ ਦਿਆ ਲਾਲਾ ਨੇ ਜਿੰਦ ਆਪਣੀ ਧਰਮ ਤੋਂ ਵਾਰੀ।

    ਇੱਕ ਸੱਤ ਇੱਕ ਸੀਗਾ ਨੋ ਸਾਲ ਦੇ,
    ਉਮਰ ਛੋਟੀ ਤੇ ਬਹਾਦੁਰ ਕਮਾਲ ਦੇ,
    ਨਰਮ ਮਾਲੂਕ ਜਿੰਦਾ ਤੇ ,ਕੈਸੀ ਹੋਣੀ ਨੇ ਚਲਾਈ ਆਰੀ,
    ਗੁਰੂ ਦਿਆ ਲਾਲਾ ਨੇ ਜਿੰਦ ਆਪਣੀ ਧਰਮ ਤੋਂ ਵਾਰੀ।

    ਜਿੰਦਾ ਨਿੱਕੀਆਂ ਤੇ ਕਾਰਨਾਮੇ ਭਾਰੇ ਸੀ,
    ਪੱਕੇ ਕਰ ਦਿੱਤੇ ਸਿੱਖੀ ਦੇ ਮੁਨਾਰੇ ਸੀ,
    ਬੂਟਾ ਮਨਵੀਰ ਗਾਉਣ ਗੇ, ਛੰਦ ਲਿਖਦਾ ਹੈ ਨਿੰਦਰ ਲਿਖਾਰੀ,
    ਗੁਰੂ ਦਿਆ ਲਾਲਾ ਨੇ ਜਿੰਦ ਆਪਣੀ ਧਰਮ ਤੋਂ ਵਾਰੀ।
    😭😭😭😭😭😭😭😭😭😭😭😭😭#dallerpanjabi#sidhumoosewala #gurdawara #Gurudawaralangershaib#gurdawarajotisawrop#santsinghmaskeen

КОМЕНТАРІ •