Oh Ni Reh Gaya Yaara (Full Video) Harbhajan Mann | Babu Singh Maan | Laddi Gill | New Punjabi Songs

Поділитися
Вставка
  • Опубліковано 16 гру 2024

КОМЕНТАРІ • 1,2 тис.

  • @arvindersingh8811
    @arvindersingh8811 Рік тому +6

    ਸੱਚਾਈ ਬਿਆਨ ਕੀਤੀ ਆ ਮਾਨ ਸਾਬ ਨੇ ਇਸ ਗੀਤ ਵਿਚ ਅੱਜ ਕੱਲ ਆਪਣੇ ਵੀ ਪਿੱਠ ਦਿਖਾ ਜਾਂਦੇ ਆ ਜਿਸਦਾ ਦਿਲੋਂ ਕੀਤਾ ਹੋਵੇ ਕੋਈ ਨੀ ਵਾਹਿਗੁਰੂ ਦੇ ਦਰ ਤੇ ਸਭ ਨਬੇੜੇ ਹੋ ਜਾਣੇ ਆ ਜਿਦਾ ਕੋਈ ਕਰੇਗਾ ਉਸਦੀ ਦਰਗਾਹ ਤੇ ਉਦਾ ਹੀ ਉਸਨੂੰ ਜਵਾਬ ਦੇਣਾ ਪੈਣਾ

  • @anmolmomi3221
    @anmolmomi3221 Рік тому +1

    ਬਹੁਤ ਕੁਸ਼ ਬਦਲ ਜਾਂਦਾ ਏ ਜਿੰਦਗੀ ਚ
    ਨਹੀਂ ਤਾਂ ਸ਼ੀਸ਼ਾ ਵੇਖਲੋ😢

  • @dhanvirsingh1043
    @dhanvirsingh1043 Рік тому +31

    ਬਿਲਕੁਲ ਸੱਚ ਬਿਆਨ ਕੀਤਾ। 🙏🙏ਅੱਜ ਕੱਲ ਦੇ ਸਮੇਂ ਵਿਚ ਇਹੀ ਕੁਝ ਹੋ ਰਿਹਾ । ਜਦੋਂ ਕੋਈ ਬੰਦਾ ਦੋ ਪੈਸੇ ਕਮਾਉਣ ਲੱਗ ਜਾਂਦਾ ਤਾਂ ਸਾਰੇ ਰਿਸ਼ਤੇ ਭੁੱਲ ਜਾਂਦਾ।

  • @DeepSingh-tk1bk
    @DeepSingh-tk1bk Рік тому

    ਵੀਰ ਜੀ ਹਰਭਜਨ ਮਾਨ ਬਹੁਤ ਪਸੰਦ ਹਨ ਦਿਲੋਂ ਪਿਆਰ ਕਰਦੇ ਹਾਂ ਸੱਚਾ ਸੁੱਚਾ ਇਨਸਾਨ ਸਾਡੀ ਸ਼ਾਨ ਹਰਭਜਨ ਮਾਨ ਮੈਂ ਸੋਨੂ ਘੁਮਿਆਰ ਦਰਵੇਸ਼ ਪਰਿਵਾਰ

  • @mandeepkaurmandeepkaur316
    @mandeepkaurmandeepkaur316 10 місяців тому +6

    ਬਹੁਤ ਵੱਡੀ ਸੱਚਾੲੀ ਅੱਜ ਦੀ...😢😢😢😢

  • @Motivational_life429
    @Motivational_life429 Рік тому +9

    ਸਟਾਲਿਨਵੀਰ ਦੀ ਵੀਡਿਓ ਨੇ ਇਸ ਸੋਹਣੇ ਗੀਤ ਨੂੰ ਚਾਰ ਚੰਨ ਲਗਾ ਦਿੱਤੇ ❤

  • @gurpreetsinghshimlapuri8470
    @gurpreetsinghshimlapuri8470 Рік тому +485

    ਹਰਭਜਨ ਮਾਨ ਵੀਰ ਜੀ ਦੇ ਗੀਤ ਦੀ ਕਿਸ ਕਿਸ ਨੂੰ ਉਡੀਕ ਰਹਿੰਦੀ ਹੈ।

  • @ਜਤਿੰਦਰਕੌਰਬੁਆਲ

    ਜੇ ਉਹ ਵੇਲੇ ਨੀ ਰਹੇ ਮਾਨ ,ਤਾਂ ਇਹ ਵੇਲਾ ਵੀ ਨਹੀਂ ਰਹਿਣਾ
    ਪਰ ਬੁਰੇ ਵਕਤ ਵਿੱਚ ਸੱਜਣ ਪਰਖੇ ਜਾਂਦੇ ਨੇ ਦਿਲਦਾਰਾ ,ਤੂੰ ਬਦਲ ਗਿਆਂ ਏਂ, ਉਹ ਨੀ ਰਹਿ ਗਿਆ ਯਾਰਾ ,ਤੂੰ ਬਦਲ ਗਿਆਂ ਏਂ
    ਸਾਡਾ ਵੀਰ ਸਚਾਈਆਂ ਗਾਉਂਦਾ

  • @ratturavinder3963
    @ratturavinder3963 Рік тому +5

    ਬੱਸ ਹਰਭਜਨ ਬਾਈ ਨੀ ਬਦਲਿਆ almost ਸਾਰੇ ਹੀ ਬਦਲੇ ਦੇਖੇ ਸਮੇਂ ਦੇ ਨਾਲ । ਬਾਕੀ ਬਾਬੂ ਸਿੰਘ ਮਾਨ ਜੀ ਦੀ ਗੀਤਕਾਰੀ ਦੀ ਤਾਂ ਕੋਈ ਰੀਸ ਹੀ ਨਈ । ਬਹੁਤ ਵਦੀਆ ਬਾਈ।

  • @lovejitbatthlove2416
    @lovejitbatthlove2416 Рік тому +1

    ਬੱਲੇ ਸੱਜਣਾ ❤
    ਆ ਨੇ ਹੀਰੇ ਬੰਦੇ

  • @mangamaur
    @mangamaur Рік тому +72

    ਸ਼ੁਕਰੀਆ ਮਾਨ ਸਾਬ, ਇਸ ਬਦਲੇ ਹੋਏ ਸਮੇ ਚ ਸਾਡੀ ਜਵਾਨੀ ਵਾਲੇ ਸਵਾਦ ਪੇਸ਼ ਕਰਨ ਲਈ, ਇੰਝ ਲੱਗਦਾ ਸਾਡੇ ਸੰਗੀਤ ਵਾਲਾ ਸਮਾਂ ਹਾਲ਼ੇ ਗਿਆ ਨਹੀਂ

  • @Ap-pd4bf
    @Ap-pd4bf Рік тому +7

    ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਵਿਚ ਜਵਾਬ ਦਿੱਤੇ ਆ ਧੰਨਵਾਦ ਸਾਰਿਆਂ ਦਾ।

  • @ਯੁਵਰਾਜਵਿਰਕ
    @ਯੁਵਰਾਜਵਿਰਕ Рік тому +237

    ਅੱਜ ਦੇ ਸਮੇਂ ਨੂੰ ਬਿਆਨ ਕਰਦੇ ਮਿੱਠੜੇ ਬੋਲ ਬਾਈ ਜੀ ਸਿਰਫ ਤੁਸੀਂ ਹੀ ਦਸ ਸਕਦੇ ਓ... ਲੋਕਾਂ ਦੀ ਹਕੀਕਤ ਨੂੰ ਬਿਆਨ ਕਰਨ ਵਾਲੇ ਇਸ ਗੀਤ ਲਈ ਸਮੂਹ ਪੰਜਾਬੀਅਤ ਵਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ 💐💐💐💐❤️

  • @gillsukhjit2356
    @gillsukhjit2356 Рік тому +263

    ਅੱਜ ਦੇ ਮਤਲਬੀ ਦੌਰ ਤੇ ਕਰਾਰੀ ਚੋਟ ਅਤੇ ਸੱਚੀਆਂ ਗੱਲਾਂ ਨੇ। ਬਹੁਤ ਖੂਬ ਬਾਈ ਜੀ ਮਾਨ ਸਾਹਿਬ।

  • @ranjitbrar0910
    @ranjitbrar0910 Рік тому +85

    ਅੱਜ ਦੇ ਸਮੇ ਦੀ ਸੱਚਾਈ ਪੇਸ਼ ਕੀਤੀ ਮਾਨ ਸਾਹਿਬ ਜੀ ਬਹੁਤ ਬਹੁਤ ਧੰਨਵਾਦ 🙏

  • @BHULLAR1.5M
    @BHULLAR1.5M Рік тому +12

    ਵਾਹ ਮਾਨ ਸਾਬ ਤੁਹਾਡੇ ਵਰਗਾ ਕੋਈ ਨਹੀ ਬਣ ਸਕਦਾ ਤੁਹਾਡੇ ਤੇ ਬੱਤੀ ਮਾਨ ਚ ਬਹੁਤ ਫਰਕ ਆ ਲਵ ਯੂ ਮਾਨ ਸਾਬ ਦਿਲ ਬਾਗੋ ਬਾਗ ਹੋ ਗਿਆ ਤੁਹਾਡਾ ਗੀਤ ਸੁਣਕੇ

  • @rakes-1988
    @rakes-1988 4 місяці тому +1

    ਬਿਲਕੁਲ ਸਹੀ ਗੱਲ ਅਾ ਲੋਕ ਚੰਗਾ ਸੁਣ ਕੇ ਖੁਸ਼ ਨਹੀ ਹੁਦੇ ਪਰ ਮੇਰਾ ਮਨ ਬਹੁਤ ਖੁਸ਼ ਹੋੲਿਅਾ .ਕਿੳੁਕਿ ਮਾਨ ਸਾਬ ਨੇ ਜੋ ਵੀ ਗਾਣੇ ਵਿੱਚ ਦਖਾੲਿਅਾ ਭਾੲੀਚਾਰਕ ਸਾਝ ਮੈ ਹੁਣ ਤੱਕ ੲਿਸ ਗੱਲ ਤੇ ਪਹਿਰਾ ਦੇ ਰਿਹਾ ਸਬ ਰਲ ਮਿਲ ਕੇ ਰਹਿਣ ਜੀ ...

  • @gurpreetsinghshimlapuri8470
    @gurpreetsinghshimlapuri8470 Рік тому +54

    ਪੰਜਾਬੀਆਂ ਦੀ ਸ਼ਾਨ।
    ਬਾਈ ਹਰਭਜਨ ਮਾਨ 💞💕❤️👍🙏

  • @jagpalkhan6260
    @jagpalkhan6260 Рік тому +1

    ਸਮੇਂ ਦੀ ਸਚਾਈ ਕਲ਼ਮ ਅਵਾਜ਼ ਵੀਡੀਓ ਪੇਸ਼ਕਾਰੀ ਸੰਗੀਤ ਆਦਿ ਸਾਰੀ ਟੀਮ ਦੀ ਲਗਨ ਅਤੇ ਮਿਹਨਤ ਦਾ ਮੁੱਲ ਪਾਉਣ ਵਾਲਾ ਲੋਕ ਦਿਲਾਂ ਤੇ ਰਾਜ ਕਰਨ ਵਾਲੀ ਅਵਾਜ਼ ਅਤੇ ਲੋਕ ਗੀਤ ਬਣਕੇ ਸਦਾ ਲਈ ਲੋਕਾਂ ਦੇ ਦਿਲਾਂ ਤੇ ਰਾਜ ਕਰੇਗਾ ਮਾਨ ਸਾਬ੍ਹ ਹੋਰਾਂ 🙏 ਵੱਲੋਂ ਗਾਏ ਪਹਿਲੇ ਸਾਰੇ ਹੀ ਸੱਭਿਆਚਾਰਕ ਗੀਤਾਂ ਵਾਂਗ ਭਾਵੇਂ ਉਹ ਜੱਗ ਜਿਉਦਿਆਂ ਮੇਲੇ ਆਦਿ ਅਨੇਕਾਂ ਹੀ ਗੀਤ ਹੋਣ ਜੀ 🙏🤲 ਪ੍ਰਮਾਤਮਾ ਮਾਨ ਸਾਬ੍ਹ ਹੋਰਾਂ ਨੂੰ ਅਤੇ ਉਨ੍ਹਾਂ ਨਾਲ ਜੁੜੇ ਹਰ ਰਿਸ਼ਤੇ ਨੂੰ ਹਮੇਸ਼ਾ ਸਫ਼ਲਤਾ ਅਤੇ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦਾ ਹਮੇਸ਼ਾਂ ਲਈ ਬਲ ਬਖ਼ਸ਼ਦੇ ਰਹਿਣ ਜੀ 🙏🤲 ਆਮੀਨ 🤲 ਆਪ ਜੀਆਂ ਦੇ ਦਿਲੋਂ ਧੰਨਵਾਦੀ 🙏 ਪੱਪੀ ਮਹੋਲੀ 🙏🤲

  • @ਜਤਿੰਦਰਕੌਰਬੁਆਲ

    ਵਾਰੇ ਜਾਈਏ ਕਲਮ ਦੇ ਸਾਡੇ ਬਹੁਤ ਸਤਿਕਾਰਤ ਸਰਦਾਰ ਬਾਬੂ ਸਿੰਘ ਜੀ ਮਾਨ, ਵੇ ਵੀਰ ਐਹੋ ਜਿਹੇ ਅਰਥਭਰਪੂਰ ਸ਼ਬਦ।
    ਅੱਗਿਓਂ ਅਵਾਜ ਸਾਡੇ ਭਾਈ ਵੀਰ ਹਰਭਜਨ ਸਿੰਹੁ ਦੀ ਜਿਹੜੀ ਰਵਾ ਦਿੰਦੀ ਆ,ਹਲੂਣਿਆ ਜਾਂਦਾ ਅੰਦਰੋਂ ਇਨਸਾਨ

  • @hsd-vy1ww9ri6m
    @hsd-vy1ww9ri6m 4 місяці тому +2

    ਕਹਿੰਦੇ ਹਨ ਕਿ "ਪਾਰਸ ਨਾਲ ਲੱਗਕੇ ਤਾਂ ਲੋਹਾ ਵੀ ਸੋਨਾ ਬਣ ਜਾਂਦਾ ਹੈ", ਅੱਜ ਤੱਕ ਕਿਸੇ ਨੇ ਦੇਖਿਆ ਹੈ ਜਾਂ ਨਹੀਂ, ਇਹ ਤਾਂ ਮੈਨੂੰ ਪਤਾ ਨਹੀਂ ਹੈ ਪਰ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਤੋਂ ਗਾਇਕੀ ਸਿੱਖ ਕੇ ਅਤੇ ਉਨ੍ਹਾਂ ਨਾਲ ਰਹਿ ਕੇ ਹਰਭਜਨ ਸਿੰਘ ਮਾਨ ਜ਼ਰੂਰ ਸੋਨੇ ਤੋਂ ਵੀ ਉੱਪਰ ਹੋ ਗਿਆ ਹੈ। ਪ੍ਰਮਾਤਮਾ ਕਰੇ ਕਿ ਵੀਰ ਮਾਨ ਲੰਬੀ ਉਮਰ ਭੋਗਣ ਅਤੇ ਤੰਦਰੁਸਤ ਰਹਿਣ।❤❤❤
    Er ਹਰਕੰਵਲਜੀਤ ਸਿੰਘ ਧਾਲੀਵਾਲ
    ਬੁਰਜ ਹਰੀ ਸਿੰਘ, ਲੁਧਿਆਣਾ, ਪੰਜਾਬ।

  • @deepjalalwala1012
    @deepjalalwala1012 Рік тому +5

    ਜੁਗ- ਜੁਗ ਜੀਓ ਬਾਈ ਜੀ
    ਤੁਹਾਡੀ ਅਵਾਜ਼ ਤੇ ਅੰਦਾਜ਼ ਦੇ ਨਾਲ਼-ਨਾਲ਼ ਬਾਬੂ ਸਿੰਘ ਮਾਨ ਸਾਹਬ ਦੀ ਕਲਮ ਦਾ ਕੋਈ ਜਵਾਬ ਨੀ।

  • @manusingh827
    @manusingh827 Рік тому +13

    ਅੱਜਕਲ ਦੇ ਭੜਕਾਊ ਗਾਣਿਆ ਨਾਲੋ ਵਧੀਆ ਤੁਸੀ ਯੂਥ ਨੂੰ ਚੰਗਾ ਸ਼ੰਦੇਸ਼ ਦੇ ਰਹੇ ਹੋ
    Best of luck 👍👍

  • @Gaggu_Dhukot
    @Gaggu_Dhukot Рік тому +62

    ਨਜ਼ਾਰਾ ਆ ਗਿਆ ਗੀਤ ਸੁਣ ਕੇ ਜੀਓ 🙏👌👍👍

  • @chhindersarari2514
    @chhindersarari2514 Рік тому +4

    ਮਾਨ ਮਰਿੜ੍ਹਾ ਵਾਲੇ ਜੁਗ ਜੁਗ ਜੀਵੇ ਪੰਜਾਬੀ ਸਾਹਿਤ ਦਾ ਸਜਦਾ ਕਰਦਾ ਰਿਹੈ ਬਾਈ ਹਰਭਜਨ ਮਾਨ ਜੀ 🙏🏻🙏🏻🙏🏻🙏🏻 ਕਿਰਪਾ ਰੱਖੇ ਵਾਹਿਗੁਰੂ ਤੁਹਾਡੀ ਆਵਾਜ਼ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹💐💐💐💐💐💐💐💐👍👍👍👍

  • @puranebeli1896
    @puranebeli1896 Рік тому +4

    ਮਾਨਾ ਤੇਰੇ ਗੀਤ ਸੱਚੀ ਦਿਲ ਨੂੰ ਧੂਹ g ਪਾੳੁਦੇ,,,,,,
    ਆਹ ਜਿਹੜੀ ਹੇਕ ਜੀ ਲਾਉਨਾਂ ਮਾਨਾਂ ਸਿੱਧੀ ਰੂਹ ਚ ਰੱਚਦੀ,,,,,,,,,,ਜਿਹੜਾ ਸਕੂਨ ਤੁਹਾਡੀ ਆਵਾਜ਼ ਚ ਹੋਰ ਕਿਤੇ ਨਹੀਂ 🙏

  • @sachsidak7869
    @sachsidak7869 Рік тому +1

    ਇਸ ਸੰਸਾਰ ਤੇ ਵੀਰੇ ਤੇ ਅੱਜ ਦੇ ਦੌਰ ਆਪਣੇ ਬਦਲਣ ਲਗਿਆ ਪਲ ਨੀ ਲਾਉਂਦੇ ਬਗਾਨਿਆਂ ਤੇ ਕੀ ਯੋਰ ਬਹੁਤ ਵਧੀਆ ਗੌਣ ਹਰਭਜਨ ਮਾਨ ਜੀ ਦਾ

  • @gillsukhjit2356
    @gillsukhjit2356 Рік тому +5

    ਵਾਹ ਵਾਹ ਬਹੁਤ ਸੋਹਣਾ ਗੀਤ,ਕਿਆ ਬਾਤਾਂ ਨੇ।

  • @jagroopuddat5746
    @jagroopuddat5746 Рік тому +6

    ਜਿੰਨੇਂ ਵੀ ਗੀਤ ਜੋ ਆਪ ਜੀ ਨੇ ਦਰਸ਼ਕਾਂ ਦੀ ਝੋਲੀ ਪਾਏ ਬਹੁਤ ਹੀ ਜ਼ਿਆਦਾ ਵਧੀਆ ਆ।

  • @Thealtafmalik_
    @Thealtafmalik_ Рік тому +42

    Justice for Sidhu moose wala 🙏🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @manjitpalsingh9854
    @manjitpalsingh9854 Рік тому +2

    ਇਹ ਏ ਸਾਡਾ ਪੰਜਾਬੀ ਕਲਚਰ

  • @jaspalchangal8274
    @jaspalchangal8274 Рік тому +17

    ਬਹੁਤ ਵਧੀਆ ਸੁਨੇਹਾ ਦਿੱਤਾ
    ਵੀਰ ਜੀ ਸੱਭਿਆਚਾਰਕ ਗੀਤ ਬਹੁਤ ਵਧੀਆ ਲੱਗਿਆ ਮਾਨ ਸਾਬ

  • @gurpartapdhillon4264
    @gurpartapdhillon4264 Рік тому +1

    ਵਿਰਲਾ ਵਿਰਲਾ ਯਾਰ ਹੀ ਐਸਾ ਹੁੰਦਾ ਏ ਅਜਕਲ ਦੇ ਜ਼ਮਾਨੇ ਵਿਚ ਜਿਹੜਾ ਆਖਰੀ ਸਾਹ ਤੱਕ ਯਾਰੀ ਨਿਭਾਵੇ।।ਆਹੀ ਤਰੱਕੀ ਕੀਤੀ ਐ ਦੁਨੀਆ ਨੇ।।।।

  • @Legend-sd8df
    @Legend-sd8df Рік тому +4

    ਵਹਾ ਨਹੀਂ ਰੀਸਾਂ ਮਾਨ ਸਾਬ
    ਜਮਾ ਸੱਚ ਬਿਆਨ ਕੀਤਾ

  • @angrejali4161
    @angrejali4161 Рік тому +14

    ਬਹੁਤ ਵਧੀਆ ਗੀਤ ਵੀਰ ਜੀ ਰੱਬ ਚੜਦੀਕਲਾ ਵਿਚ ਰੱਖੇ

  • @mohindertatla9518
    @mohindertatla9518 Рік тому +6

    ਵਹਿਗੁਰੂ ਤੁਹਾਨੂੰ ਇਸੇ ਤਰਾਂ ਪੰਜਾਬੀ ਬੋਲੀ ਦੀ ਰੱਖਿਆ ਕਰਨ ਦੀ ਤਾਕਤ ਬਖ਼ਸ਼ੇ ਯੁਗਾਂ ਯੁਗਾਂ ਤੱਕ ਸੇਵਾ ਕਰਦੇ ਰਹੋ ਬਹੁਤ ਵਧੀਆ ਗੀਤ ਹੈ ਮਾਨ ਵੀਰ ਜੀ 🙏🙏♥️

  • @sheeramajhi
    @sheeramajhi Рік тому +16

    ਸੁਖਪਾਲ ਬਾਜਵਾ ਬਾਕਮਾਲ ਅਦਾਕਾਰੀ,,, ਮੁਬਾਰਕਾਂ ਸਾਰੀ ਟੀਮ ਨੂੰ ❤️

  • @akashaujla4250
    @akashaujla4250 Рік тому +1

    ਬਾਬੂ ਸਿੰਘ ਮਾਨ ਜੀ ਵਰਗਾ ਨਈ ਲਿਖ ਸਕਦਾ ਕੋਈ। ❤❤

  • @balwinderbhatia5458
    @balwinderbhatia5458 Рік тому +3

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਜੀ 👌👌👌

  • @gurmitgrewaltalks8887
    @gurmitgrewaltalks8887 Рік тому +13

    ਇਹੋ ਜਹੇ ਗੀਤਾ ਦੀ ਲੋੜ ਸਾਡੇ ਸਮਾਜ ਨੂੰ.ਧੰਨਵਾਧ ਮਾਨ ਸਾਹਿਬ ਜੀ.

  • @ehsaas_karkhal
    @ehsaas_karkhal Рік тому +29

    ਮਾਨ ਸਾਬ ਜੀ ਬਹੁਤ ਸੋਹਣੇ ਗੀਤ ਤੁਹਾਡੇ ਤੁਸੀ ਫੇਰ ਦੋਬਾਰਾ ਇਕ ਰੰਗਲੇ ਗੀਤਾਂ ਵਿਚ ਰੰਗਲੀ ਧਰਤੀ ਤੇ ਬਹੁਤ ਸੋਹਣੇ ਗੀਤ ਦੇ ਰਹੇ ਹੋ ਜੀ ਰੂਹ ਖ਼ੁਸ਼ ਹੋ ਜਾਂਦੀ ਜੀ ਜਿਉਂਦਾ ਰਹਿ ਉਸਤਾਦ ਜੀ

  • @ranglapunjabgangsar4859
    @ranglapunjabgangsar4859 Рік тому +2

    ਵਾਹ ਬਾਈ ਵਾਹ ਬਹੁਤ ਸੁੰਦਰ ਲਾਇਨਾਂ, ਅੱਜ ਕੱਲ੍ਹ ਤਾਂ ਯਾਰ ਕੀ ਸਕੇ ਭਰਾ ਦੀ ਹਕੀਕਤ ਇਹੀ ਆਹ ਮਾਨ ਸਾਹਬ

  • @gursewaksingh-je9cv
    @gursewaksingh-je9cv Рік тому +3

    ਅੱਜ ਦਾ ਸੱਚ ਬਿਆਨ ਕਰਦਾ ਗੀਤ ਜਿਉਂ ਓਏ ਮਾਨਾਂ 😊

  • @billumusapur7004
    @billumusapur7004 Рік тому +2

    ਜਿੰਨਾ ਸਮਾਂ ਹਰਭਜਨ ਭਾਜੀ ਜਿਹੇ ਗਾਇਕ ਤੇ ਬਾਬੂ ਸਿੰਘ ਜੀ ਜਿਹੇ ਗੀਤਕਾਰ ਥੰਮ ਪੰਜਾਬੀ ਬੋਲੀ ਦੇ ਮਹੱਲ ਹੇਠਾਂ ਖੜੇ ਰਹਿਣਗੇ ਉਨ੍ਹਾਂ ਸਮਾਂ ਪੰਜਾਬੀ ਗਾਇਕੀ ਤੇ ਗੀਤਕਾਰੀ ਚੜਦੀ ਕਲਾ ਵਿੱਚ ਰਹੇਗੀ…!

  • @asingh680
    @asingh680 Рік тому +10

    ਵਾਹ ਬਾਬੂ ਸਿੰਘ ਮਾਨ ਜੀ ਵਾਹ !

  • @honeykamboz1190
    @honeykamboz1190 Рік тому +6

    ਜ਼ੋ ਦਿਲ ਦੇ ਕਰੀਬ ਅੱਜ ਸਾਰੇ ਦਿਲ ਤੋੜ ਗਏ ਨੇ 😔😔😔😔😔
    ਪਰ ਮਾਨ ਸਾਹਿਬ ਤੁਹਾਡੇ ਗੀਤ ਨੇ ਦਿਲ ਝੰਜੋੜ ਕੇ ਰੱਖ ਦਿੱਤਾ 🙏🏻
    ਅੱਜ ਫੇਰ ਦਿਲ ਦੇ ਕਰੀਬ ਹਾਣੀਆਂ ਦੀ ਯਾਦ ਪੁਰਾਣੀ ਤਾਜ਼ਾ ਹੋ ਗਈ
    ਸਭ ਕੁਝ ਸਹੀ ਹੋ ਜਾਂਦਾ ਕਦੇ ਵੀ ਆਪਣੇ ਕਰੀਬੀਆਂ ਨੂੰ ਨਾ ਛੱਡੇਓ

  • @kuldeepkaurubha323
    @kuldeepkaurubha323 Рік тому +4

    ਬਹੁਤ ਵਧੀਆ ਸੁਨੇਹਾ ਵੀਰ ਜੀ 🙏

  • @virksaab7394
    @virksaab7394 Рік тому

    ਵਾਹ ਵਾਹ ਵਾਹ ਵਾਹ ਤੂੰ ਤੇ ਦਿਲ ਹੀ ਜਿੱਤ ਲਿਆ ਯਾਰਾ ਲਵ ਯੂ ਮਾਨਾ ਮੇਰੇ ਤੋਂ ਕੋਈ ਬੋਲ ਨੀ ਵਾ ਸਿਰਾਂ ਹੀ ਸੌਂਗ ਵਾਂ 👌🏿👌🏿👌🏿👌🏿

  • @MalkitSingh-tk4ns
    @MalkitSingh-tk4ns Рік тому +3

    ਮਾਨ ਸਾਬ੍ਹ ਤੁਸੀਂ ਬਹੁਤ ਵਧੀਆ ਕਮਾਲ ਦਾ ਗਾਣਾ ਗਾਇਆ ਹੈ। ਮੇਰੇ ਹਰਮਨ ਪਿਆਰੇ ਗਾਇਕ ਹਨ ਮਾਨ ਸਾਬ। ਜਿਨ੍ਹਾਂ ਨੇ ਅੱਜ ਵੀ ਭੀੜ ਵਿੱਚ ਪਹਿਚਾਣ ਬਣਾਈ ਹੋਈ ਹੈ।

  • @parneetbhardwaj849
    @parneetbhardwaj849 Рік тому +2

    ਬਹੁਤ ਸੋਹਣਾ ਗੀਤ ਆ ਜੀ ਹਰ ਵਾਰ ਦੀ ਤਰ੍ਹਾਂ। 🙏🙏🙏

  • @sukhchainsekhon5999
    @sukhchainsekhon5999 Рік тому +4

    ਅੱਜ ਦੇ ਸਮੇਂ ਦੀ ਸਚਾਈ ਪੇਸ਼ ਕੀਤੀ ਮਾਨ ਸਾਹਿਬ ਧਨਵਾਦ 🙏🏽🙏🏽🙏🏽

  • @harphoolsinghbhandohal5839
    @harphoolsinghbhandohal5839 Рік тому +1

    ਗਾਇਕ ਦਾ ਪਤਾ ਲੱਗਦੈ ਵੀ ਊਸਤਾਦ ਦਾ ਚੰਡਿਆ ਨਾਮ ਚਮਕਾਵੇਗਾ ਗੁਰੂ ਅਤੇ ਆਪਣਾਂ ਜਿਉਂਦਾ ਰਹਿ ਭਾਈ

  • @deepbahoru6230
    @deepbahoru6230 Рік тому +4

    ਬਹੁਤ ਵਧੀਆ ਗੀਤ ਮਾਨ ਸਾਬ ਸਚੇ ਯਾਰ ਦੀ ਯਾਰੀ ਅਤੇ ਰੁਤਬਾ ਮਿਲਨ ਤੇ ਅਖ ਬਦਲਦੀ ਵਾਰੀ ਵੀਡੀਓ ਮੰਨ ਨੂੰ ਲਗੀ ਬੜੀ ਪਿਆਰੀ ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾ ਤੇ ਤੰਦਰੁਸਤੀਆ ਬਖਸ਼ਨ।

  • @sukhjindersingh6982
    @sukhjindersingh6982 Рік тому +1

    ਸੱਚ ਆ

  • @JaaniBPraak786
    @JaaniBPraak786 Рік тому +4

    अगर मुकद्दर का सिकंदर बनना है तो मेहनत को चुनना न की किस्मत को।🤟🏻🤟🏻🤟🏻

  • @boparaimusicrecords3993
    @boparaimusicrecords3993 2 місяці тому

    ਨਾ ਸਿੱਧੂ ਨਾ ਔਜਲਾ ਅਸੀ ਤਾਂ ਫੈਨ ਆ ਬੱਸ ਹਰਭਜਨ ਮਾਨ ਦੇ, ਜਿਉਂਦਾ ਰਹਿ ਮਿੱਤਰਾ🔥

  • @kuljitsinghsekhon2014
    @kuljitsinghsekhon2014 Рік тому +5

    ਖ਼ੂਬਸੂਰਤ ਕਲਮ ਤੇ ਅਵਾਜ਼
    ਬਹੁਤ ਹੀ ਸੋਹਣੀ ਪੇਸ਼ਕਾਰੀ ਵੀਰ

  • @SukhwinderSingh-wq5ip
    @SukhwinderSingh-wq5ip Рік тому +10

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jobansarpanchnaharsarpanch6579

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਤੁਹਾਨੁੂੰ ਭਾਜੀ 🙏🏽

  • @prabhjotchouhan4312
    @prabhjotchouhan4312 Рік тому +1

    Eh ne evergreen artist koi mukabla nhi

  • @dakshkakkar4327
    @dakshkakkar4327 Рік тому +2

    ਬਹੁਤ ਵਧੀਆ ਬਾਈ ਜੀ। ਅੱਜ ਦੇ ਮਤਲਬਪ੍ਰਸਤੀ ਦੇ ਸਮੇਂ ਤੇ ਤਗੜੀ ਚੋਟ ਇਹ ਗਾਣਾ । ਜਿਉਂਦੇ ਵਸਦੇ ਰਹੋ।

  • @arshdeep5339
    @arshdeep5339 Рік тому +1

    ਬਹੁਤ ਸੋਹਣਾ ਗੀਤ 👌👌👌👌👌👌👌 ਅੱਲ੍ਹਾ ਰਹਮਤ ਬਖ਼ਸ਼ੇ ਥੋੜੇ ਤੇ ਜੀ ਸੱਚੀ ਬਹੁਤ ਵਧੀਆ ਲਗਾ ਗੀਤ ਸੁਣ ਕੇ 👌👌👌👌

  • @kindakuldeepsidhu6033
    @kindakuldeepsidhu6033 Рік тому +4

    ਵਾਹ ਜੀ ਵਾਹ ਮਾਨ ਸਾਬ ਕਿਆਂ ਬਾਤਾਂ ਬਾਈ ਨਹੀਂ ਰੀਸਾਂ ਤੇਰੇ ਗੀਤਾਂ ਸਦਾ ਉਡੀਕ ਰਹਿੰਦੀ ਐ ਜਿਊਣ ਜੋਗਿਆਂ

  • @ਜਤਿੰਦਰਕੌਰਬੁਆਲ

    ਵਿਰਸੇ ਦਿਆ ਵਾਰਸਾ
    ਪੰਜਾਬੀ ਮਾਂ ਬੋਲੀ ਦਾ ਸਕਾ ਪੁੱਤ
    ਮੇਰਾ ਗਰੂਰ, ਮੇਰਾ ਮਾਣ ਵੀਰ ਹਰਭਜਨ ਮਾਨ
    ਗੁਰੂ ਜੀ ਲੰਮੀ ਉਮਰ ਬਖਸ਼ਿਓ ਮੇਰੇ ਵੀਰ ਨੂੰ।
    ਮੇਰੀ ਉਮਰ ਵੀ ਮੇਰੇ ਵੀਰ ਨੂੰਲਾ ਦੇਵੇ ਗੁਰੂ
    ਹਾਰੇ ਰਿੱਝਦੀਆਂ ਦਾਲਾਂ ਦੀਆਂ ਮਹਿਕਾਂ ਆਉਂਦੀਆਂ ਨੇ ਵੀਰ
    ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ

  • @sukhmitsinghkhanna5859
    @sukhmitsinghkhanna5859 Рік тому +4

    ਬਹੁਤ ਵਧੀਆ ਸੁਨੇਹਾ ਤੇ ਗੀਤ
    ਜੁੱਗ ਜੁੱਗ ਜੀਉ ਖੁਸ਼ ਰਹੋ ਪਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ ਵੀਰ

  • @kuldeepbhullar106
    @kuldeepbhullar106 Рік тому +1

    ਹਰਭਜਨ ਮਾਨ ਵੀਰ ਬਹੁਤ ਹੀ ਵਧੀਆ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਹੁੰਦੇ ਅੱਜ ਜਿਵੇ ਦੋਰ ਉਸੇ ਤਰ੍ਹਾਂ ਦੇ ਗੀਤ ਤੇ ਸੱਚੀਆਂ ਗੱਲਾਂ ਹਨ ਬਹੁਤ ਸੋਹਣਾ ਗੀਤ ਹੈ ਵੀਰ ਜੀ🙏

  • @Sonu_Singh_Khatri
    @Sonu_Singh_Khatri Рік тому +4

    ਬਹੂਤ ਹੀ ਵਧੀਆ ਗੀਤ ਨੇ ਮਾਨ ਸਾਬ ਜੀ ਦੇ 🎵🎶💖👌👌

  • @ALLNEWS-vi3jl
    @ALLNEWS-vi3jl Рік тому +1

    Love you paa ji pakistaan tooo 🚨 🙏 and

  • @lovelymahla8592
    @lovelymahla8592 Рік тому +2

    Koi ਸ਼ਬਦ ਨਹੀਂ ਕਹਿਨ ਨੂੰ ਦਿਲ ਮੋਹ ਲਿਆ ਗੀਤ ਨੇ

  • @lovebrar4003
    @lovebrar4003 Рік тому

    ਅੱਜ ਦੀ ਸੱਚਾਈ ਬਾਕਾਮਾਲ ਗੀਤ

  • @jagjitsingh708
    @jagjitsingh708 Рік тому +7

    ਬਹੁਤ ਹੀ ਸੋਹਣਾ ਗੀਤ ਉਹਨੀ ਹੀ ਸੋਹਣੀ ਅਵਾਜ love u ਮਾਨ ਸਾਹਿਬ

  • @vicky-preet
    @vicky-preet Рік тому +1

    ਬੈਠ ਨਵਿਆਂ ਦੇ ਸੰਗ ਪੁਰਾਣੇ ਜੋ ਭੁੱਲਦੇ
    ਸੱਪਾਂ ਦੀ ਫਿਤਰਤ ਹੁੰਦੇ ਯਾਰ ਓਹ ਮੁੱਲਦੇ
    ਅੱਜ ਦੀ ਸਚਾਈ

  • @aman33sing
    @aman33sing Рік тому +1

    LEGEND ਬੰਦੇ 😎😎🥰🥰

  • @kotlialle9295
    @kotlialle9295 Рік тому +6

    ਮਰੀਆ ਰੂਹਾਂ ਵਿਚ ਜਾਨ ਪਾ ਦਿੰਦਾ ਵੀਰਾ ਤੇਰਾ ਗੀਤ

  • @sukhrajsingh5770
    @sukhrajsingh5770 Рік тому

    ਬਹੁਤ ਖੂਬਸੂਰਤ ਜੀ, ਬਾਕੀ ਮਾਨ ਸਾਬ ਦੀ ਲਿਖਤ ਨਾਲ ਨਵੇਂ ਮੁੰਡੇ ਸਮਜ ਲੈਣ ਵੀ ਏਵੇ ਦਾ ਵੀ ਕੁੱਝ ਲਿਖਣ ਨੂੰ ਦਿਮਾਗ ਤੇ ਜਿਗਰ ਵਰਤਿਆ ਜਾਂਦਾ ਹੈ ❤️❤️🙏🙏

  • @gouravgaming224
    @gouravgaming224 Рік тому +3

    Veer end te akha vicho pani a gya ❤

  • @sippydhiman5871
    @sippydhiman5871 Рік тому +2

    ਬਹੁਤ ਵਧੀਆ ਗੀਤ ਬਾਈ ਸੁਖਪਾਲ ਬਾਜਵਾ ਵੀਰ ਜੀਊ ❤️

  • @rajabrar5781
    @rajabrar5781 Рік тому +4

    ਬਹੁਤ ਸੋਹਣਾ ਸੋਹਣਾ ਗੀਤ ਮਾਨ ਸਾਹਿਬ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @dilbagsidhu5166
    @dilbagsidhu5166 Рік тому

    ਤੁਹਾਡੀ ਆਵਾਜ਼ ਤੇ ਤੁਹਾਡੇ ਗਾਣਿਆਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਸਦਾ ਹੀ ਆਉਂਦੀ ਰਹੀ ਏ, ਪਰ ਕਦੀ ਕਦੀ ਤੁਹਾਡਾ ਕੋਈ ਗਾਣਾ ਉਹ ਮਹਿਕ ਵੀ ਯਾਦ ਦਿਲਾ ਦਿੰਦਾ ਜੋ ਪਿੰਡ ਦੀ ਮਿੱਟੀ ਉੱਤੇ ਮੀਂਹ ਪੈਣ ਬਾਅਦ ਆਇਆ ਕਰਦੀ ਸੀ.
    ਹਾਂ ਸੱਭ ਬਦਲ ਗਿਆ ਏ
    ਹਾਂ ਸੱਭ ਬਦਲ ਗਿਆ ਏ ਯਾਰਾ...
    ਸੱਭ ਬਦਲ ਗਿਆ ਏ..
    ਹੁਣ ਉਹ ਨਾ ਰਹਿ ਗਈਆਂ ਸੱਥਾਂ ਵੇ,
    ਨਸ਼ਿਆਂ ਨੇ ਕਰਤੀ ਜਿੰਦ ਕੱਖਾਂ ਵੇ,
    ਕੱਚੇ ਤੇ ਸੱਭ ਢੇਹ ਗਏ ਨੇ,
    ਪੱਕਇਆਂ ਨੂੰ ਵੀ ਜ਼ਿੰਦਰੇ ਪੈ ਗਏ ਨੇ...
    ਜੇ ਕਹੋ ਤੇ ਹੋਰ ਸੁਣਾਈਏ?

  • @AnilKumar-qx1ke
    @AnilKumar-qx1ke Рік тому +15

    ਬਿਲਕੁਲ ਅਜੋਕੇ ਸਮੇਂ ਦਾ ਸੱਚ, ਪੰਜਾਬ ਦੀ ਆਨ ਬਾਨ ਸ਼ਾਨ ਸਾਡਾ ਵੀਰ ਹਰਭਜਨ ਮਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,🙏🙏🚜🌾🌾🚩🚩

  • @mannatphotographyrajpura8884

    ਜਦੋਂ ਤੋ ਹੋਸ਼ ਸਾਂਭੀ ਆ ਉਦੋਂ ਤੋਂ ਸੁਣ ਰਹੇ ਆ ਹਰਭਜਣ ਮਾਨ ਜੀ ਨੂੰ ਅੱਜ ਭੀ ਜਦੋਂ ਉਹ ਪੁਰਾਣੇ ਗੀਤ ਸੁਣਦੇ ਆ ਏਦਾ ਲਗਦਾ ਜੀਦਾ ਹਾਲੇ ਹੀ ਆਇਆ ਇਹ ਗੀਤ ਬੋਹਤ ਵਧੀਆ ਗੀਤ ਨੇ 22 ਦੇ

  • @rajindersharma9027
    @rajindersharma9027 Рік тому +5

    ਬਾਬੂ ਸਿੰਘ ਮਾਨ ਜੀ ਰੱਬ ਨੇ ਸਾਨੂੰ ਪੰਜਾਬੀਆਂ ਨੂੰ ਗਿਫ਼ਟ ਦਿੱਤੇ ਹਨ

  • @jagvirsinghbenipal5182
    @jagvirsinghbenipal5182 Рік тому +3

    ਬਹੁਤ ਸੋਹਣਾ ਗੀਤ ਆ ਮਾਨ ਸਾਬ

  • @Parbhat_feri_Shabad
    @Parbhat_feri_Shabad Рік тому

    ਪਰ ਬੁਰੇ ਸਮੇ ਵਿੱਚ ਪਰਖੇ ਜਾਂਦੇ ਸੱਜਣ ਤੇ ਆਪਣੇ ਬਿਲਕੁਲ ਸਚਾਈ ਏ ਵੀਰ ਹਰਭਜਨ ਮਾਨ ਦੇ ਗੀਤ ਵਿੱਚ / ਇਹ ਗੀਤ ਬਹੂਤ ਕੁਝ ਕਿਹ ਗਿਆ

  • @EDITZ__
    @EDITZ__ Рік тому +3

    ਵਾਹਿਗੁਰੂ ਜੀ ਤੁਹਾਨੂੰ ਸਦਾ ਤੰਦਰੁਸਤੀ ਬਖਸ਼ੇ ਬਹੁਤ ਸੋਹਣੇ ਬੋਲ ਵੀਰ ਜੀ

  • @Lovepreetsingh-uo9xv
    @Lovepreetsingh-uo9xv Рік тому

    ਸਾਨੂੰ ਵੀ ਬਹੁਤ ਇੰਤਜ਼ਾਰ ਰਹਿੰਦਾ ਆ, ਗਾਣੇ ਬਹੁਤ ਹੀ ਸੋਹਣੇ ਹੁੰਦੇ ਆ, ਇਹ ਗਾਣਾ ਵੀ ਬਹੁਤ ਹੀ ਸੋਹਣਾ ਆ, ❤

  • @savyvirk6682
    @savyvirk6682 Рік тому +4

    ਬਹੁਤ ਹੀ ਵਧੀਆ ਗੀਤ

  • @AmarjeetSawnaFouji
    @AmarjeetSawnaFouji 8 місяців тому +2

    ਗੀਤਕਾਰ ਬਾਬੂ ਸਿੰਘ ਮਾਨ ਪਿੰਡ ਮਰਾੜ੍ਹਾਂ ਨੇੜੇ ਜੰਡ ਸਾਹਿਬ ਜ਼ਿਲ੍ਹਾ ਫ਼ਰੀਦਕੋਟ

  • @nikkufaridkotya7069
    @nikkufaridkotya7069 Рік тому +5

    ਗੀਤ ਸੁਣ ਕੇ ਰੂਹ ਖੁਸ਼ ਹੋ ਜਾਂਦੀ ਆ ❤️❤️❤️❤️

  • @didarsingh5861
    @didarsingh5861 Рік тому +1

    ਸਚਾਈ ਪੇਸ਼ ਕੀਤੀ ਐ ਬਾਈ ਜੀ।

  • @rajaphotostudiozira
    @rajaphotostudiozira Рік тому +4

    ਬਹੁਤ ਹੀ ਵਧੀਆ ਗੀਤ ਮਾਨ ਸਾਹਬ ਪੂਰੀ ਟੀਮ ਨੂੰ ਮੁਬਾਰਕਾਂ ਜੀ, ਮੈਂ ਗਾਇਕ ਰਾਜਾ ਮਰਖਾਈ

  • @Maninder_brar
    @Maninder_brar 3 місяці тому

    ਨਹੀ ਰੀਸ਼ਾ ਮਾਨ ਸਾਬ ਦੀਆ ❤❤❤ਰੂਹ ਨੂੰ ਸਕੂਨ ਮਿਲਦਾ ਅਵਾਜ ਸੁਣ ਕੇ💞💞

  • @ShamsherSingh-hq1mh
    @ShamsherSingh-hq1mh Рік тому +2

    ਜੀ ਓ ਮਾਨ ਸਾਬ! ਬਹੁਤ ਸੋਹਣਾ ਗੀਤ ਬਿਲਕੁਲ ਸੱਚ 🙏

  • @kauranikjeet9433
    @kauranikjeet9433 Рік тому

    ਮਾਨ ਮਰਾੜਾਂ ਵਾਲੇ ਦੀ ਕਲਮ ਵਿੱਚ ਹਲੇ ਬਹੁਤ ਅੱਗ ਬਾਕੀ ਹੈ.. Waheguru bless you

  • @AmandeepSingh-lc6jl
    @AmandeepSingh-lc6jl Рік тому +4

    ਬਹੁਤ ਸੋਹਣਾ ਗੀਤ ਹੈ ਵੀਰ ਜੀ

  • @punjab3459
    @punjab3459 Рік тому

    ਬਹੁਤ ਹੀ ਪਿਆਰਾ ਗੀਤ ਹੈ। ਅਤੇ ਅੱਜ ਕੱਲ ਦੀ ਹਕੀਕਤ ਨੂੰ ਪੇਸ਼ ਕਰ ਰਿਹਾ ਹੈ। ਹਰਭਜਨ ਮਾਨ ਜੀ ਮੇਰੇ ਵੱਲੋ ਲੇਖਕ ਅਤੇ 'ਆਪ ਜੀ ਵਧਾਈ ਦੇ ਪਾਤਰ ਹੈ।

  • @harjotbrar4531
    @harjotbrar4531 Рік тому +1

    ਮਾਨ ਸਾਹਿਬ ਬਹੁਤ ਖੂਬਸੂਰਤ ਬੋਲ ਤੇ ਅੰਦਾਜ਼ 👌
    ਪ੍ਰਮਾਤਮਾ ਸਾਰਿਆਂ ਦੋਸਤਾਂ -ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਆਪਸੀ ਪਿਆਰ ਬਣਾਈ ਰੱਖੇ।

  • @sangrur_page
    @sangrur_page Рік тому

    ਵਾਹ ਜੀ ਵਾਹ ,, ਸਿਰਾ ਕਰਾ ਦਿਤਾ (ਸਚਾਈ ਆ y ਇਹ ਅੱਜ ਦੇ ਟਾਈਮ ਦੀ) ❌

  • @dishatenthouse3905
    @dishatenthouse3905 Рік тому +2

    ਮਾਣ ਸਾਬ ਬਹੁਤ ਚੰਗਾ ਗਾਣਾ ਗਾਇਆ ਜੀ । ਰੱਬ ਥੋਡੀ ਲੰਮੀ ਉਮਰ ਕਰੇ

  • @lakhathind9364
    @lakhathind9364 Місяць тому

    ਕੁਝ ਗੀਤ ਇਹੋ ਜਿਹੇ ਵੀ ਹੁੰਦੇ ਨੇ ਜੋ ਕੇ ਸਾਡੇ ਦਿਲ ਵਿਚ ਵੱਸ ਜਾਂਦੇ ਹਨ ❤❤