ਸੁਕੀਰਤ।। SUKIRAT।। ਮੇਰੀ ਕਹਾਣੀ ਮੈਨਾ ਭਾਬੀ।। ਮਹਿਮਾਨ ਚਿੰਤਕ ਭਾਸ਼ਣ ਲੜੀ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Поділитися
Вставка
  • Опубліковано 19 бер 2024
  • ਸੁਕੀਰਤ।। SUKIRAT।। ਮੇਰੀ ਕਹਾਣੀ ਮੈਨਾ ਭਾਬੀ।। ਮਹਿਮਾਨ ਚਿੰਤਕ ਭਾਸ਼ਣ ਲੜੀ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿਆਲਾ
    ਪੰਜਾਬੀ ਕਹਾਣੀ, ਵਾਰਤਕ ਅਤੇ ਪੱਤਰਕਾਰੀ ਨੂੰ ਨਵੇਂ ਰਸਤੇ ਦਿਖਾਉਣ ਵਾਲੇ ਲੇਖਕ ਸੁਕੀਰਤ ਪੰਜਾਬੀ ਵਿਭਾਗ ਵਿੱਚ ਬਤੌਰ ਵਿਜ਼ਿਟਿੰਗ ਫ਼ੈਲੋ ਆਏ ਤਾਂ ਉਨ੍ਹਾਂ ਆਪਣੀ ਸਾਹਿਤ ਯਾਤਰਾ ਬਾਰੇ ਮੁੱਲਵਾਨ ਗੱਲਾਂ ਕੀਤੀਆਂ। ਉਨ੍ਹਾਂ ਨੇ ਗੁਰਬਖ਼ਸ ਸਿੰਘ ਪ੍ਰੀਤਲੜੀ ਦੀ ਕਹਾਣੀ ਭਾਬੀ ਮੈਨਾ ਦੇ ਹਵਾਲੇ ਨਾਲ ਦੱਸਿਆ ਕਿ ਉਨ੍ਹਾਂ ਦੀ ਕਥਾ ਚੇਤਨਾ ਨੂੰ ਇਸ ਕਹਾਣੀ ਨੇ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ। ਸੁਕੀਰਤ ਨੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ਦੇ ਪ੍ਰਤਿਉੱਤਰ ਵਿੱਚ ਲਿਖੀ ਆਪਣੀ ਕਹਾਣੀ ਮੈਨਾ ਭਾਬੀ ਦੀ ਸਿਰਜਣ ਪ੍ਰਕਿਰਿਆ ਅਤੇ ਕਹਾਣੀ ਦੇ ਬਿਰਤਾਂਤਕ ਸੰਕੇਤਾਂ ਦੀ ਗੱਲ ਵੀ ਕੀਤੀ। ਉਨ੍ਹਾਂ ਆਪਣੀ ਕਹਾਣੀ ਵਿੱਚ ਗਹਿਰੇ ਅਰਥਾਂ ਦੀ ਸਿਰਜਣਾ ਨਾਲ ਆਪਣੇ ਸਿਰਜਣਾਤਮਕ ਆਪੇ ਦੇ ਸੰਬੰਧਾਂ ਉੱਤੇ ਵੀ ਰੌਸ਼ਨੀ ਪਾਈ। ਇਹ ਵੀਡੀਓ ਦੇਖੋ-ਸੁਣੋ ਅਤੇ ਆਪਣੇ ਮਿੱਤਰ ਮੰਡਲ ਅਤੇ ਵਿਸ਼ੇਸ਼ ਕਰਕੇ ਪੰਜਾਬੀ ਕਹਾਣੀ ਦੀ ਪਰੰਪਰਾ ਦੇ ਪ੍ਰਸੰਗ ਵਿੱਚ ਸਮਕਾਲੀ ਕਹਾਣੀਕਾਰ ਦੇ ਸਿਰਜਣਾਤਮਕ ਰਿਸ਼ਤੇ ਨੂੰ ਸਮਝਣ ਵਿੱਚ ਰੁਚੀ ਰੱਖਣ ਵਾਲੇ ਦੋਸਤਾਂ ਨਾਲ ਸਾਂਝੀ ਜ਼ਰੂਰ ਕਰੋ। ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ।
    Join this channel to get access to perks:
    / @punjabidepartmentpup
    ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਯੂਜੀਸੀ ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਦੀ ਇੱਕ ਯੋਜਨਾ ਮੁਤਾਬਿਕ ਵਿਭਾਗ ਵਿਖੇ ਸਾਹਿਤ, ਸਭਿਆਚਾਰ, ਸਿਨੇਮਾ, ਪੱਤਰਕਾਰੀ ਅਤੇ ਹੋਰ ਕਲਾਵਾਂ ਨਾਲ ਸੰਬੰਧਿਤ ਉੱਘੇ ਵਿਦਵਾਨਾਂ ਤੇ ਕਲਾਕਾਰਾਂ ਨੂੰ ਮਹਿਮਾਨ ਚਿੰਤਕ ਵਜੋਂ ਬੁਲਾਇਆ ਜਾਂਦਾ ਹੈ। ਇਸੇ ਯੋਜਨਾ ਤਹਿਤ ਸੈਸ਼ਨ 2021-22 ਦੌਰਾਨ ਉੱਘੇ ਲੇਖਕ ਸੁਕੀਰਤ ਨੂੰ ਮਾਰਚ 2022 ਵਿੱਚ ਮਹਿਮਾਨ ਚਿੰਤਕ ਵਜੋਂ ਵਿਭਾਗ ਵਿਖੇ ਆਉਣ ਦਾ ਸੱਦਾ ਦਿੱਤਾ ਗਿਆ। ਸੁਕੀਰਤ ਪੰਜਾਬੀ ਵਿੱਚ ਉੱਚ ਪਾਏ ਦੀ ਵਾਰਤਕ ਅਤੇ ਕਹਾਣੀ ਲਿਕਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਆਪਣੀ ਠਾਹਰ ਦੌਰਾਨ ਵਿਦਿਆਰਥੀਆਂ ਨਾਲ ਆਪਣੀ ਸਿਰਜਣ ਪ੍ਰਕਿਰਿਆ ਅਤੇ ਜੀਵਨ ਅਨੁਭਵ ਸਾਂਝੇ ਕੀਤੇ। ਇਹ ਵੀਡੀਓ ਉਨ੍ਹਾਂ ਦੀ ਮੈਨਾ ਭਾਬੀ ਦੀ ਸਿਰਜਣ ਪ੍ਰਕਿਰਿਆ ਅਤੇ ਉਸ ਵਿੱਚਲੀਆਂ ਅਰਥ-ਪਰਤਾਂ ਬਾਰੇ ਹੈ। ਇਸ ਵੀਡੀਓ ਨੂੰ ਅੰਤ ਤੱਕ ਸੁਣੋਂ ਅਤੇ ਆਪਣੇ ਮਿੱਤਰ ਮੰਡਲ ਵਿੱਚ ਸਾਂਝੀ ਕਰੋ। ਪੰਜਾਬੀ ਵਿਭਾਗ ਦੇ ਇਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ।
    ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official UA-cam ਚੈਨਲ ਤੇ ਤੁਹਾਡਾ ਸਵਾਗਤ ਹੈ |
    ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

КОМЕНТАРІ •