Japji Sahib// Nitnem// ਜਪੁਜੀ ਸਾਹਿਬ// READ ALONG

Поділитися
Вставка
  • Опубліковано 1 кві 2024
  • ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਸੰਗਤ ਜੀ🙏🏻🙏🏻
    ਜਪੁ ਜੀ ਸਾਹਿਬ ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ।ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ।ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
    ਮੂਲ ਮੰਤਰ ਤੋਂ ਬਾਦ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ "ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥" ਨਾਲ ਸਪਸ਼ਟ ਕੀਤਾ ਹੈ ਹੈ ਕਿ 'ਕੇਵਲ ਸਰੀਰ ਨੂੰ ਸਾਫ਼ ਕਰਨ ਨਾਲ ਮਨ ਨੂੰ ਸਾਫ ਨਹੀਂ ਕੀਤਾ ਜਾ ਸਕਦਾ, ਚੁੱਪ ਕਰਕੇ ਹੀ ਸ਼ਾਂਤੀ ਨਹੀਂ ਮਿਲ ਸਕਦੀ, ਭੋਜਨ ਦੁਆਰਾ ਹੀ ਮਨੁੱਖ ਆਪਣੀ ਭੁੱਖ ਮਿਟਾ ਨਹੀਂ ਸਕਦਾ, ਪਵਿੱਤਰ ਹੋਣ ਲਈ ਬ੍ਰਹਮ ਦੇ ਪਿਆਰ ਵਿੱਚ ਰਹਿਣਾ ਚਾਹੀਦਾ ਹੈ। ਰੱਬ ਦੀ ਨੇੜਤਾ ਜਾਪ, ਸਿਮਰਨ ਇਲਾਹੀ ਮਦਦ ਅਤੇ ਹਿਰਦੇ ਦੀ ਸਫ਼ਾਈ ਨਾਲ ਹੀ ਪ੍ਰਾਪਤ ਹੋ ਸਕਦੀ ਹੈ।ਦੂਜੀ ਪਉੜੀ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਪਰਮਾਤਮਾ ਦੇ ਹੁਕਮ ਨਾਲ ਜ਼ਿੰਦਗੀ ਵਿੱਚ ਉਤਰਾਅ ਚੜਾਅ ਆਉਂਦਾ ਹੈ, ਉਹੀ ਹੈ ਜੋ ਦੁੱਖ ਅਤੇ ਖੁਸ਼ਹਾਲੀ ਦਾ ਕਾਰਨ ਬਣਦਾ ਹੈ, ਉਸੇ ਦਾ ਹੁਕਮ ਮੁੜ ਜਨਮ ਤੋਂ ਮੁਕਤ ਕਰਦਾ ਹੈ, ਅਤੇ ਇਹ ਉਸਦਾ ਹੁਕਮ ਹੈ ਜਿਸ ਦੁਆਰਾ ਮਨੁੱਖ ਸਦਾ ਜਨਮ ਚੱਕਰ ਦੇ ਚੱਕਰ ਵਿੱਚ ਰਹਿੰਦਾ ਹੈ। ਹੁਕਮ ਵਿੱਚ ਚੱਲ ਰਹੇ ਇਸ ਵਿਰਾਟ ਕਾਰੋਬਾਰ ਨੂੰ ਸਮਝ ਕਿ ਹੀ ਹਊਮੈ ਤੋਂ ਮੁਕਤ ਹੋਇਆ ਜਾ ਸਕਦਾ। ਬੰਦੇ ਨੂੰ ਉਸਦੀ ਰਜ਼ਾ ਵਿੱਚ ਰਹਿਣਾ ਤੇ ਅਮਲ ਕਰਨਾ ਲਾਜ਼ਮੀ ਹੈ।ਤੀਜੀ ਪਉੜੀ ਵਿੱਚ ਗੁਣ-ਕੀਰਤਨ ਦਾ ਮਹੱਤਵ ਸਥਾਪਿਤ ਹੋਇਆ ਹੈ। ਗੁਣ-ਕੀਰਤਨ ਦੁਆਰਾ ਹੀ ਉਸ ਸੱਚੇ ਦੀਆਂ ਅਸੀਮ ਬਖ਼ਸ਼ਿਸ਼ਾਂ ਦਾ ਅਹਿਸਾਸ ਹੋ ਸਕਦਾ ਹੈ। ਉਸ ਦੀਆਂ ਬਖ਼ਸ਼ਿਸ਼ਾਂ ਦੀ ਬਰਸਾਤ ਹਮੇਸ਼ਾ ਜਾਰੀ ਰਹਿੰਦੀ ਹੈ।ਪੰਜਵੀਂ ਪਉੜੀ ਕਹਿੰਦੀ ਹੈ ਕਿ ਉਸਦੇ ਕੋਲ ਬੇਅੰਤ ਗੁਣ ਹਨ, ਇਸ ਲਈ ਉਸ ਨੂੰ ਆਪਣਾ ਨਾਮ ਗਾਉਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ ਅਤੇ ਉਸ ਦੇ ਪਿਆਰ ਨੂੰ ਆਪਣੇ ਦਿਲ ਵਿੱਚ ਬਣਾਈ ਰੱਖਣਾ ਚਾਹੀਦਾ ਹੈ। "ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।" ਸਵੇਰ ਦੀ ਘੜੀ ਸ਼ੁਭ ਅਤੇ ਰੂਹਾਨੀ ਸ਼ਾਂਤੀ ਨਾਲ ਸਰਸਾਰ ਹੁੰਦੀ ਹੈ।
    ਸੰਗਤ ਜੀ ਤੁਸੀ ਸਭ ਜਾਣਦੇ ਈ ਹੋ ਕਿ ਸਾਰੇ ਹੀ ਮਹਾਪੁਰਖਾਂ ਨੇ ਇਸ ਬਾਣੀ ਦਾ ਜਾਪ ਕਰ ਬ੍ਰਹਮ ਗਿਆਨ ਦੀ ਪ੍ਰਾਪਤੀ ਕੀਤੀ ਹੈ । ਇਸ ਲਈ ਸਾਨੂੰ ਸਭ ਨੂੰ ਵੀ ਇਸ ਬਾਣੀ ਦਾ ਜਾਪ ਜਰੂਰ ਕਰਨਾ ਚਾਹੀਦਾ ਜੈ ਜੀ ।
    ਭੁਲ ਚੁਕ ਦੀ ਮਾਫੀ ਜੀ।
    ਵਾਹਿਗੁਰੂ ਜੀ ਕਾ ਖਾਲ਼ਸਾ
    ਵਾਹਿਗੁਰੂ ਜੀ ਕੀ ਫਤਹਿ 🌹🌹
    Japji sahib
    Jap ji sahib
    ਜਪੁਜੀ ਸਾਹਿਬ

КОМЕНТАРІ • 1