Dhmaal Dhol Beat ( Jai Peeran Di )

Поділитися
Вставка
  • Опубліковано 19 гру 2024

КОМЕНТАРІ • 12

  • @PrabhpalSMavi
    @PrabhpalSMavi Рік тому +3

    ਅਰਦਾਸ ਪੀਰ- ਲੱਖ ਦਾਤਾ ਜੀ ਦੀ ।। ਬਿਸਮਿੱਲਾ ਰਹਿਮਾਨ ਏ ਰਹੀਮ, ਯਾ ਇਮਾਮ ਸਖੀ ਸੁਲਤਾਨ, ਖਾੜੇ ਦੇ ਪਹਿਲਵਾਨ, ਦਾਤਾ ਜੀ ਕਰਨਾ ਮੁਸ਼ਕਿਲ ਆਸਾਨ, ਯਾ ਸਖੀ ਸੁਲਤਾਨ ਤੇਰੀ ਜੰਜ ਢੁਕੀ ਮੁਲਤਾਨ, ਹੂਰਾਂ ਮੰਗਲ ਗਾਉਂਦੀਆਂ ਆਣ ਢੋਡੇ ਖਾਣ, ਚੱਕਣ ਪੀਰਾਂ ਦੇ ਝੰਡੇ ਤੇ ਨਿਸ਼ਾਨ, ਅੱਲ੍ਹਾ ਵਾਲੀ ਕੁਲੇ ਨੂਰ, ਯਾਰ ਮੁਹੰਮਦ ਯਾਰ ਰਸੂਲ, ਤੇਰੀ ਕਿਸ਼ਤੀ ਤੇਰਾ ਪੂਰ, ਮੈਂ ਇਕੱਲਾ ਮੰਜਲ ਦੂਰ, ਪਾਰ ਲਗਾਣਾ ਆਪ ਹਜੂਰ, ਆਪ ਹਜੂਰ ਖੁਦਾ ਦੇ ਯਾਰ ਬੇੜਾ ਬੰਨੇ ਲਾਉਂਦੇ ਪੀਰ ਸਖੀ ਸਰਵਰ ਸੁਲਤਾਨ, ਬਿਸਮਿੱਲਾ ਰਹਿਮਾਨ ਏ ਰਹੀਮ, ਜਲ ਤੂੰ, ਜਲਾਲ ਤੂੰ, ਕੁਦਰਤ ਤੇ ਕਮਾਲ ਤੂੰ, ਭਾਰੀ ਪਈ ਤੇ ਯਾਰ ਤੂੰ, ਆਈ ਬਲਾ ਕੋ ਟਾਲ ਤੂੰ, ਲਾ ਇੱਲਾ ਕੀ ਕੋਠੜੀ, ਇੱਲ ਇੱਲਾ ਕਾ ਤੀਰ, ਔਖੇ ਵੇਲੇ ਬਹੁੜਦਾ ਸਖੀ ਅੱਲ੍ਹਾ ਦਾ ਵਜੀਰ, ਯਾ ਲੱਖ ਦਾਤਾ ਪੀਰ ਜੀ, ਤੋਂੜੋ ਕੁਫ਼ਰ ਦੀ ਜੰਜੀਰ, ਆਪਣੇ ਨਾਮ ਦੀ ਸ਼ਰਨ ਚ ਰੱਖਣਾ ਸਖੀ ਸੁਲਤਾਨ ਜੀ, ਭੌਣੀਆਂ ਪੂਰੀਆਂ ਕਰਨੀਆਂ, ਚਿਰਾਗ ਲੇਖੇ ਲਾਉਣੇ, ਸੰਗਤ ਵਲੋਂ ਲਿਆਂਦੀਆਂ ਭੇਟਾਂ, ਦੇਗਾ, ਨਿਆਜਾਂ, ਝੰਡੇ, ਚਾਦਰਾਂ, ਰੁਮਾਲੇ, ਪੁਸ਼ਾਕੇ ਆਪਣੀ ਦਰਗਾਹ ਵਿਚ ਕਬੂਲ ਕਰ ਲੈਣਾ ਜੀ, ਚਾਲੇ, ਚੌਂਕੀਆਂ ਮੰਜੂਰ ਕਰ ਲੈਣਾ, ਸੇਵਾ ਸਿਮਰਨ ਲੇਖੇ ਲਾਉਣਾ, ਕਾਰੋਬਾਰ ਦੇ ਵਿਚ ਵਾਧਾ ਪਾਉਣਾ ਜੀ, ਦੇਸ, ਪ੍ਰਦੇਸ ਸਹਾਇਤਾ ਕਰਨੀ ਜੀ, ਜਿਨਿ ਮੁਰਾਦੀ ਆਪ ਜੀ ਨੂੰ ਸੇਵਿਆ, ਪਿਤਾ ਜੀ, ਸੇਵਾ ਨੂੰ ਕਬੂਲ ਕਰ ਲੈਣਾ, ਆਸ ਮੁਰਾਦ ਪੂਰੀ ਕਰਨੀ ਜੀ, ਸੁਣਨਾ ਫਰਿਆਦ ਪੰਜ ਤਨ ਪਾਕ ਦੇ ਨਾਮ, ਸੁਣਨਾ ਅੱਲਾ ਦੇ ਨਾਮ, ਸੁਣਨਾ ਨਵੀ ਦੇ ਨਾਮ, ਸੁਣਨਾ ਨਾਮ ਰਸੂਲ ਦੇ, ਪੀਰ ਅਹਿਮਦ ਸਖੀ ਸੁਲਤਾਨ ਜੀ, ਪੀਰ ਜੀ ਸੰਗਤ ਆਈ ਦੂਰੋਂ ਚੱਲ ਕੇ ਤੁਸੀਂ ਬੈੱਠੇ ਕਚਹਿਰੀ ਮੱਲ ਕੇ, ਜਰਾ ਦੇਖਣਾ ਦਫਤਰ ਠੱਲ ਕੇ, ਨਿਆ ਕਰਨਾ ਸਈਅਦ ਸੱਚ ਦਾ, ਸੁਲਤਾਨ ਸਮੁੰਦਰ ਸਾਗਰਾ, ਪੀਰ ਜੀ ਤੁਹਾਡਾ ਚੌਹੀਂ ਕੁੰਠੀ ਆਗਰਾ, ਕਾਲੀ ਧਾਰ ਦੇ ਲਾੜਿਆਂ, ਤੁਸੀਂ ਮੱਕੇ ਹੱਜ ਗੁਜਾਰਿਆ, ਕਰ ਕਰਮ ਲੱਖਾਂ ਨੂੰ ਤਾਰਿਆ, ਸਵੇਰ ਹੋਈ ਤੇ ਸਖੀ ਸੁਲਤਾਨ ਜਾਗੇ, ਗੌਂਸ ਜਾਗੇ, ਕੁਤਬ ਜਾਗੇ ਖੁਲੇ ਪੀਰਾਂ ਦੇ ਰਹਿਮਤ ਦੇ ਦਰਵਾਜੇ, ਪੀਰ ਜੀ ਲੈਕੇ ਲੋਟਾ ਬਜੂ ਸਾਜੇ ।।
    ।। ਪੀਰ ਜੀ ਭੁਲਾਂ ਨੂੰ ਮਾਰਨਾ, ਆਪਣੇ ਮਨੋ ਨਾ ਵਿਸਾਰਨਾ, ਰਹਿਮਤ ਦਾ ਮੀਹ ਵਰਸਾਵਣਾ, ਲੜ ਲੱਗਿਆਂ ਨੂੰ ਤਾਰਨਾ, ਪੀਰ ਜੀ ਸੁਣਿਓ ਗੱਲ ਗੁਲ਼ਾਮ ਦੀ, ਮੇਰਾ ਵਕ਼ਤ ਹੈ ਫਰਿਆਦ ਦਾ, ਤੁਹਾਡਾ ਵਕ਼ਤ ਹੈ ਨਮਾਜ ਦਾ, ਚੱਕ ਲੋਟਾ ਬਜੂ ਸੀਗਾਰ ਦਾ, ਮੱਕੇ ਦੇ ਹਾਜੀਆ, ਮੱਕੇ ਦਾ ਹੱਜ ਗੁਜ਼ਾਰਦਾ, ਧੰਨ ਧੰਨ ਸਖੀ ਸੁਲਤਾਨ ਤੇਰੇ ਘਰ ਘਰ ਬਣੇ ਨਿਸ਼ਾਨ, ਜਿਥੇ ਝੁਕਦੇ ਹਿੰਦੂ ਤੇ ਮੁਸਲਮਾਨ, ਤੇਰੇ ਝੰਡੇ ਝੁਲਦੇ ਚਾਰ ਜਹਾਨ, ਤੁਹਾਨੂੰ ਰਾਜੇ ਕਰਨ ਸਲਾਮ, ਪੀਰ ਜੀ ਤੁਹਾਨੂੰ ਦਾਨੀ ਜੱਟੀ ਨੇ ਪੁਕਾਰਿਆ, ਤੇਰੇ ਰੋਜੇ ਦੀਵਾ ਬਾਲਿਆ, ਉਸ ਦੇ ਮੋਏ ਪੁੱਤ ਨੂੰ ਠਾਲਿਆ, ਪੀਰ ਬਹੁੜ ਨਿਗਾਹੇ ਵਾਲਿਆਂ, ਪੀਰ ਜੀ ਤੁਹਾਨੂੰ ਸਿਮਰਨ ਕੁੰਟਾ ਚਾਰੇ, ਤੇਰੇ ਬੰਧ ਪਏ ਬਨਜਾਰੇ, ਤੁਹਾਨੂੰ ਜੰਮੂ ਦੀਆਂ ਰਾਣੀਆਂ ਸਿਮਰਿਆ, ਜਿਨ੍ਹਾਂ ਦਾ ਖੁਸਿਆ ਰਾਜ ਦਵਾਇਆ, ਪੀਰ ਜੀ ਤੁਹਾਨੂੰ ਜਲ ਵਿਚ ਸਿਮਰਨ ਮੱਛੀਆਂ, ਅੰਬਰੀ ਸਿਮਰਨ ਤਾਰੇ, ਮੈਂ ਅਰਜ ਕਰਾਂ ਸੋਹਣੇ ਪੀਰ ਦੇ ਅੱਗੇ, ਮੇਰੀ ਆਫਲ ਜਾਂਦੀ ਵੇਲ ਨੂੰ ਡਾਹਡਾ ਫ਼ਲ ਆਵੇ, ਪੀਰ ਜੀ ਤੁਹਾਡੇ ਸੇਵਕ ਆਏ ਚੱਲ ਕੇ, ਤੁਸੀਂ ਬੈੱਠੇ ਹੋਂ ਗਲੀਚਾ ਮੱਲ ਕੇ, ਜਰਾ ਦੇਖਣਾ ਦਫ਼ਤਰ ਠੱਲ ਕੇ, ਨਿਆ ਕਰਨਾ ਸਈਅਦ ਸੱਚ ਦਾ, ਸੱਚ ਦੀ ਕਮਾਈ ਵਾਲਿਆਂ, ਅਹਿਮਦ ਸਖੀ ਸੁਲਤਾਨ ਜੀ, ਕਈਆਂ ਨੂੰ ਮਿਲਦਾ ਆਪ ਚੱਲ ਕੇ, ਬੇਸਿਦਕ ਦੀ ਬਾਤ ਨਾ ਪੁੱਛਦਾ ਗਇਆ ਨੂੰ ਧੁਰ ਦਰਬਾਰੇ, ਪੀਰਾਂ ਉੱਚੀਆਂ ਤੇਰੀਆਂ ਸ਼ਾਨਾ, ਤੂੰ ਦੁਧਾ ਪੁਤਾ ਦਾ ਦਾਨਾ, ਬਕਸ਼ਿਓ ਰਿਜਕ ਦਾ ਖ਼ਜ਼ਾਨਾ, ਪੀਰਾਂ ਤੂੰ ਭ੍ਰਮਿਆ, ਮਈ ਆਸਾ ਜੀ ਦੇ ਘਰ ਜਨਮਿਆ ।।
    ।। ਤੇਰੇ ਜਾਗਦੇ ਦੀਵਾਨ, ਦੇਇ ਨੈਣ ਤੇ ਪਰਾਣ, ਕਰੀ ਮੁਸ਼ਕਲਾਂ ਆਸਾਨ, ਲਾਈ ਆਪਣੇ ਚਰਨਾਂ ਦੀ ਕਾਰ, ਦੇਈ ਦੁਸ਼ਮਣ ਨੂੰ ਹਾਰ, ਪੀਰ ਭੈਰੋਂ ਭੈਰੋਂ ਆਖਦੇ, ਭੈਰੋਂ ਬਲੀ ਤੇ ਜਵਾਨ, ਭੈਰੋਂ 36 ਪੀਰਾਂ ਦਾ ਗੁਮਾਨ, ਭੈਰੋਂ ਨਾਮ ਹੈ ਕਾਲ ਦਾ, ਜਿਹੜਾ 90 ਬਲਾਂ ਨੂੰ ਟਾਲਦਾ, ਪੀਰ ਜੀ ਤੁਹਾਨੂੰ ਸ਼ਰਨ ਆਇਆ ਦੀ ਲਾਜ, ਸਿਰ ਲਈ ਟੋਪੀ ਦੀ ਲਾਜ, ਪੋਲਾ ਢੋਲਾ ਦੀ ਲਾਜ, ਭੰਗ ਤੰਬਾਕੂ ਦੀ ਲਾਜ, ਡੰਡੇ ਕੁੰਡੇ ਦੀ ਲਾਜ, ਬੀਬੀਆਂ, ਭੈਣਾ, ਲਾੜੀਆਂ ਦੀ ਲਾਜ, ਪੀਰ ਜੀ ਨਾ ਕਰਿਓ ਕਿਸੇ ਦੇ ਦਰ ਦਾ ਮੁਹਤਾਜ, ਰੱਖਿਓ ਤਨ ਨਾਲ ਲਾ ਕੇ, ਨਾ ਮਾਰਿਓ ਭਰਮਾ ਕੇ, ਮੈਂ ਕੂਕਾ ਤੇਰੇ ਦਰ ਤੇ ਆ ਕੇ, ਰੱਖਿਓ ਲਾਜ ਬਚਾ ਕੇ, ਭੁਲੀ ਦੁਨੀਆ ਬੈਦਾ ਨੂੰ ਭਾਲਦੀ, ਤੁਸੀਂ ਮੇਰੇ ਧਰਮੀ ਧਨੰਤਰ ਬੈਦ ਸਿਆਣੇ, ਜਿਹੜਾ ਕੁਲ ਬਲਾ ਨੂੰ ਜਾਣੇ, ਜੇ ਮੈਂ ਪੂਤ ਕਪੂਤ ਹਾਂ, ਰੱਖਿਓ ਲਾਜ ਅਉਗਣ ਹਾਰ ਦੀ, ਅਰਜ ਸੁਣਿਓ ਗਰੀਬ ਨਵਾਜ ਜੀ, ਪੀਰ ਖਾਣ ਠੋਡਾ, ਔਖੇ ਵੇਲੇ ਲਾ ਲੈਨਾ ਮੋਡਾ, ਮੈਂ ਲਲਕਾਰ ਕੇ ਸ਼ੇਰ ਵੰਗਾਰਿਆ, ਵੱਡੇ ਤਖ਼ਤ ਨਿਗਾਹੇ ਵਾਲਿਆਂ, ਹੁੰਦੀਆਂ ਸਲਾਮਾ ਵਾਲਿਆਂ, ਚੌਹ ਕੁੰਟਾ ਦਿਆਂ ਰਾਜਿਆਂ, ਧੁਮਾ ਤੇਰੇ ਨਾਮ ਦੀਆਂ, ਤੇਰੀ ਕੱਕੀ ਨੇ ਪੈਰ ਟਿਕਾਇਆ, ਹੇਠੋ ਚਸ਼ਮਾ ਨਿਕਲ ਆਯਾ, ਐਸਾ ਚਸ਼ਮਾ ਮੇਰੇ ਪੀਰ ਦਾ, ਜਿਹੜਾ ਝਾੜੇ ਰੋਗ ਸ਼ਰੀਰ ਦਾ, ਯਾ ਇਮਾਮ ਸਖੀ ਸੁਲਤਾਨ, ਤੇਰੇ ਮਹਿਕਦੇ ਦੀਵਾਨ, ਤੇਰਾ ਰੋਜਾ ਵਿਚ ਦਰਗਾਹ ਦੇ, ਤੂੰ ਬਹੁੜੀ ਨਾਮ ਖੁਦਾ ਦੇ, ਤੇਰੇ ਬੱਚੇ ਵਾਜਾ ਮਾਰਦੇ, ਸਾਡੇ ਵਿਗੜੇ ਕੰਮ ਸਵਾਰ ਦੇ, ਟਾਲ ਬਲਾਵਾਂ ਮੰਦੀਆਂ, ਬਾਬਾ ਚਿਸਤਿਯੇ ਖਾਨਦਾਨ ਦੇ, ਤੇਰੇ ਨਾਲ ਮਾਂ ਮਸਾਣੀ, ਜਿਹੜੀ ਭੂਤਾਂ ਦੀ ਮਹਾਰਾਣੀ, ਜਿਹੜੀ ਛਾਣੇ ਦੁੱਧੋਂ ਪਾਣੀ, ਰੱਖੀ ਲਾਜ ਸੁਣੀ ਫਰਿਆਦ, ਬਾਬਾ ਖੇਤ੍ਰਪਾਲ ਜੌੜੇ ਜੰਡਾਂ ਤੋਂ ਚਲਦਾ, ਬਾਬਾ ਰਾਵਲਸਰ ਮੰਡੀ ਤੋਂ ਚਲਦਾ, ਸ਼ਖੀ ਸੁਣੋ ਫਰਿਆਦ ਖੁਦਾ ਦੇ ਵਾਸਤੇ, ਸੁਣੋ ਨਵੀ ਦੇ ਵਾਸਤੇ, ਸੁਣੋ ਪੰਜ ਤਨ ਪਾਕ ਦੇ ਵਾਸਤੇ, ਸਾਡੀ ਫਰਿਆਦ ਤੇਰੇ ਅੱਗੇ, ਤੇਰੀ ਸੱਚੀ ਸਰਕਾਰ ਅੱਗੇ, ਪੀਰ ਜੀ ਕੱਕੀ ਲੈ ਕੇ ਆਉਣਾ, ਜੇ ਹੁਣ ਪੁਹੰਚੇ ਤਾ ਜਾਣਾ, ਤੇਰਾ ਜੀਵੇ ਮੀਆਂ ਰਾਣਾ, ਪੀਰ ਜੀ ਕੱਕੀ ਨੂੰ ਢੋ ਕੇ, ਮੇਰੇ ਪਾਸ ਖਲੋ ਕੇ, ਹਾਜਰ ਨਾਜਰ ਹੋ ਕੇ, ਬੇੜਾ ਸਾਰੀ ਸੰਗਤ ਜੀ ਦਾ ਪਾਰ ਲਗਾਉਣਾ, ਯਾ ਅੱਲਾ, ਇਲ ਇਲਾ, ਮੁਹੰਮਦ ਪਾਕ ਰਸੂਲ ਅੱਲਾ, ਬੋਲ ਸੱਚੇ ਦਰਬਾਰ ਕੀ ਜੈ ਹੋਵੇ, ਸਲਾਮ ਬਾਬਾ ਜੀ ।।

  • @VasuVirat-f7w
    @VasuVirat-f7w 3 місяці тому

    Jai googa jahar peer ji di ❤

  • @memerboy2499
    @memerboy2499 2 роки тому +1

    Lovely 🌹

  • @sparkaware7037
    @sparkaware7037 2 роки тому

    Siraaaaaa

  • @Kiranjot-f1z
    @Kiranjot-f1z 29 днів тому +1

    🎉🎉🎉🎉🎉🎉🎉❤❤❤❤❤❤❤❤❤

  • @VasuVirat-f7w
    @VasuVirat-f7w 3 місяці тому

    Jai khawaje peer ki

  • @manjusrivastava7937
    @manjusrivastava7937 2 роки тому

    I love your video

  • @rajansachdeva5844
    @rajansachdeva5844 Рік тому

    ❤❤

  • @manjeetbhatti
    @manjeetbhatti 2 роки тому +1

    Good

  • @manumaun6796
    @manumaun6796 2 роки тому +2

    Paa ji peeran di dhamaal hi hondi ai only .....or koi bjaai nhi.🙏

  • @joinmyworld1861
    @joinmyworld1861 2 роки тому

    Paaji kehda Pind a Tuhada ?

  • @Krishanubha
    @Krishanubha 2 місяці тому

    ❤❤