ਸੁਖਵਿੰਦਰ ਅੰਮ੍ਰਿਤ।। Sukhwinder Amrit।। ਰੂ-ਬ-ਰੂ।। Ru-B-Ru।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Поділитися
Вставка
  • Опубліковано 15 вер 2020
  • ਸੁਖਵਿੰਦਰ ਅੰਮ੍ਰਿਤ।। Sukhwinder Amrit।। ਰੂ-ਬ-ਰੂ।। Ru-B-Ru।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. IJ
    oin this channel to get access to perks:
    / @punjabidepartmentpup
    ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਫ਼ਰਵਰੀ 2020 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੁਸਤਕ ਮੇਲਾ ਲਗਾਇਆ ਗਿਆ ਤਾਂ ਆਪਣੀ ਪਰੰਪਰਾ ਦੇ ਅਨੁਸਾਰ ਪੰਜਾਬੀ ਵਿਭਾਗ ਅਤੇ ਖ਼ਾਸ ਕਰਕੇ ਇਸ ਦੇ ਵਿਦਿਆਰਥੀਆਂ-ਖੋਜਾਰਥੀਆਂ ਨੇ ਰਲਮਿਲ ਕੇ ਨਾਲ ਸਾਹਿਤ ਉਤਸਵ ਦਾ ਮਹੌਲ ਵੀ ਸਿਰਜ ਲਿਆ। ਇਸ ਸਾਹਿਤ ਉਤਸਵ ਦੌਰਾਨ ਚਾਰ ਲੇਖਕਾਂ ਨਾਲ ਰੂ-ਬ-ਰੂ ਕਰਵਾਏ ਗਏ। ਉਨ੍ਹਾਂ ਪ੍ਰਮੁੱਖ ਲੇਖਕਾਂ ਵਿਚ ਸਾਡੀ ਮਾਣਯੋਗ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨਾਲ ਵੀ ਰੂ-ਬ-ਰੂ ਕਰਵਾਇਆ ਗਿਆ। ਇਸ ਵਿਚ ਉਨ੍ਹਾਂ ਨੇ ਸਾਡੇ ਸਮਾਜ ਵਿਚ ਕੁੜੀਆਂ ਨਾਲ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੇ ਵਿਤਕਰੇ ਬਾਰੇ ਆਪਣੇ ਅਨੁਭਵ ਪਾਠਕਾਂ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਇਸ ਦੌਰਾਨ ਆਪਣੇ ਨਿੱਜੀ ਜੀਵਨ ਦੇ ਕਈ ਰਹੱਸਾਂ ਤੋਂ ਪਰਦਾ ਚੁੱਕਿਆ ਅਤੇ ਆਪਣੀ ਸ਼ਖ਼ਸੀਅਤ ਦੇ ਬਣਨ ਪਿੱਛੇ ਤਰਲ-ਦੁਖਦਾਇਕ ਅਨੁਭਵ ਸਾਂਝੇ ਕੀਤੇ। ਵਿਆਹ ਕਰਕੇ ਪੜ੍ਹਾਈ ਛੁਟਣ ਤੋਂ ਬਾਅਦ ਉਸ ਨੇ ਆਪਣੇ ਬੱਚਿਆਂ ਨਾਲ ਹੀ ਉਸੇ ਸਕੂਲ ਵਿਚ ਪੜ੍ਹਾਈ ਕੀਤੀ ਅਤੇ ਫ਼ਿਰ ਆਪਣੇ ਬਲਬੂਤੇ ਬੀ.ਏ. ਅਤੇ ਐੱਮ.ਏ. ਦੀਆਂ ਡਿਗਰੀਆਂ ਹਾਸਿਲ ਕੀਤੀਆਂ। ਉਨ੍ਹਾਂ ਨੇ ਨਾਲ ਨਾਲ ਆਪਣੀ ਗੀਤ ਲਿਖਣ ਦੀ ਰੁਚੀ ਨੂੰ ਬਰਕਰਾਰ ਰੱਖਿਆ ਬਖ਼ਸੀ ਰਾਮ ਕੌਸ਼ਲ ਨਾਮ ਦੇ ਉਰਦੂ ਕਵੀ ਨੂੰ ਆਪਣਾ ਗੁਰੂ ਧਾਰਿਆ ਅਤੇ ਉਨ੍ਹਾਂ ਨੇ ਹੀ ਉਸ ਨੂੰ ਤਖ਼ੱਲਸ "ਅੰਮ੍ਰਿਤ" ਦਿੱਤਾ ਅਤੇ ਉਨ੍ਹਾਂ ਨੇ ਹੀ ਉਸ ਨੂੰ ਗ਼ਜ਼ਲ ਲਿਖਣ ਲਾਇਆ। ਇਸ ਤਰ੍ਹਾਂ ਦੀਆਂ ਗੱਲਾਂ ਉਨ੍ਹਾਂ ਇਸ ਰੂ-ਬ-ਰੂ ਵਿਚ ਆਪਣੇ ਨੌਜਵਾਨ ਪਾਠਕਾਂ ਨਾਲ ਕੀਤੀਆਂ।
    ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official UA-cam ਚੈਨਲ ਤੇ ਤੁਹਾਡਾ ਸਵਾਗਤ ਹੈ |
    ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

КОМЕНТАРІ • 68

  • @japleenkaur769
    @japleenkaur769 5 місяців тому

    ❤🌸
    ਸਦਾ ਲਈ ਆਬਾਦ ਰਹੋ ਗਏ ਤੁਸੀ ਸਾਡੇ ਦਿਲਾਂ ਵਿੱਚ ਅਤੇ ਲੋਕ ਗੀਤਾਂ ਵਾਂਗ ਹੋਰ ਸਾਡੇ ਆਪਣੇ ਹੁੰਦੇ ਜਾਓਗੇ ਜੀ❤️❤️।।

  • @kkkalsi4089
    @kkkalsi4089 Рік тому +1

    ਪਤਾ ਨਹੀ ਕਿਨੀਆ ਕੁੜੀਆ ਦੀ ਇਹੋ ਜਿਹੀ ਮਜਬੂਰੀ ਹੁਦੀ ਹੈ
    90% ਪੰਜਾਬ ਦੀਆ ਕੁੜੀਆ ਦੀ ਜਿਦਗੀ ਇਸ ਤਰਾ੍ ਹੁੰਦੀ ਹੈ

  • @writerneetsidhukang
    @writerneetsidhukang Рік тому

    ਕੀ ਹੋਇਆ ਟੁੱਟੇ ਸੀ, ਸੁਪਨੇ, ਮੈਂ ਤਾਂ ਹਾਲੀ ਜਾਣਦਾ ਹਾਂ |ਜਿੰਦਾ ਹੈ ਅਜੇ ਕਾਗਜ਼ ਮੇਰੇ, ਕਲਮ writerñëëtsidhukang di ਜਿੰਦਾ ਹੈ

  • @sarbjitdhillon9160
    @sarbjitdhillon9160 Рік тому +2

    Sadi ਮਾ ਨੇ v inne hee dukh ਝੱਲੇ,,ਪਰ ਸਾਨੂੰ ਮਾਣ ਹੈ,ਜਿੰਨੇ 4ਪੁੱਤਾਂ ਦੇ ਨਾਲ ਨਾਲ ਸਾਨੂੰ 5 ਭੈਣਾਂ ਨੂੰ ਚੰਗੀ ਜ਼ਿੰਦਗੀ ਦੀ ਸਿੱਖਿਆ ਦੇ naal naal,,,apne ਪੈਰਾਂ ਤੇ khadan dee himmet diti,,te saanu ਮਾਣ ਹੈ ਕਿ ਸਾਨੂੰ ਚੰਗੀ ਜ਼ਿੰਦਗੀ ਬਿਤਾਉਂਦੇ ਹੋਏ ਵੇਖ ਕੇ ਗਏ,,ਸਾਡੇ ਪਾਪਾ ਜੀ dhean ਪ੍ਰਤੀ ਜਿਆਦਾ ਸਖ਼ਤ ਨਹੀਂ ਸੰਨ,ਪਰ ਉਹ ਬਹੁਤ ਛੇਤੀ ਸੰਸਾਰ ਨੂੰ ਅਲਵਿਦਾ ਕਰ gae,,Zindgi ch bahut ਔਖਿਆਈਆਂ ਆਇਆ ਪਰ ਮਾ ਨੇ ਸਦਾ ਧਾਲ ਬਣ ਕੇ ਸਾਨੂੰ ਆਪਣੀਆਂ ਮੰਜ਼ਿਲਾ ਤਕ ਪਹੁੰਚਾਇਆ ,,,Apni Maa dee uchi suchi ਸੋਚ ਨੂੰ ਸਲਾਮ।

  • @DEVGANSINGH
    @DEVGANSINGH 2 роки тому +1

    ਸੁਖਵਿੰਦਰ ਅੰਮ੍ਰਿਤ ਜੀ ਦਾ ਬਹੁਤ ਹੀ ਜਾਣਕਾਰੀ ਭਰਪੂਰ, ਪ੍ਰਭਾਵਸ਼ਾਲੀ ਅਤੇ ਦਿਲਚਸਪ ਲੈਕਚਰ, ਆਪਣੀ ਜ਼ਿੰਦਗੀ ਦੇ ਕੀਮਤੀ ਪਲ ਸਾਂਝੇ ਕਰਨ ਲਈ ਦਿਲੋਂ ਵਧਾਈਆਂ ਅਤੇ ਧੰਨਵਾਦ।

  • @karamjitsinghvirk5414
    @karamjitsinghvirk5414 8 місяців тому

    ਬਹੁਤ ਮਨ ਖੁਸ ਹੋਇਆ ਤੁਹਾਡੀ ਸਟਰੀ ਸੁੰਨ ਕੇ 💖💖🙏

  • @harpreetpreet4605
    @harpreetpreet4605 3 роки тому +4

    ਬਹੁਤ ਪ੍ਰੇਰਨਾ ਮਿਲਦੀ ਆ ਮੈਮ ਤੁਹਾਨੂੰ ਸੁਣ ਕੇ , ਬਹੁਤ ਬਹੁਤ ਸ਼ੁਕਰੀਆ ਜੀ 🙏🙏🙏

  • @BuntyJharon
    @BuntyJharon 3 роки тому +6

    ਬਹੁਤ ਪ੍ਰੇਰਨਾਦਾਇਕ ਵੀਡੀਓ .... ਸੁਖਵਿੰਦਰ ਅੰਮ੍ਰਿਤ ਜੀ ਨੂੰ ਸੁਣਦਿਆਂ ਮੇਰੇ ਆਸੇ ਪਾਸੇ ਵਿਚਰਦੀਆਂ ਮੇਰੀਆਂ ਮਾਂਵਾਂ ਭੈਣਾਂ ਦੋਸਤ ਸੱਭੇ ਮੇਰੇ ਖ਼ਿਆਲਾਂ ਚ ਵਾਰ ਵਾਰ ਆ ਰਹੀਆਂ ਸੀ.. ਜਿਵੇਂ ਇਹਨਾਂ ਦੀ ਕਹਾਣੀ ਦਾ ਅਖ਼ੀਰ ਸੁਖਮਈ ਰਿਹਾ.. ਓਵੇਂ ਈ ਸਭਨਾਂ ਦੇ ਸੁਪਨੇ ਸੱਚ ਹੋਣ... ਯਤਨ ਕਰਾਂਗੇ🙏... ਹੁਣ ਮਾਂ❤️, ਸਬਕ ... ਬਾਕਮਾਲ ਨਜ਼ਮਾਂ 🙌😍✌️

  • @adbisaanjh5048
    @adbisaanjh5048 3 роки тому +8

    ਬਹੁਤ ਪੇ੍ਰਨਾਦਾਇਕ ਲੈਕਚਰ...ਪੰਜਾਬੀ ਵਿਭਾਗ ਦਾ ਬਹੁਤ ਬਹੁਤ ਸ਼ੁਕਰੀਆ🙏🙏

  • @jasvirkaurbrar5689
    @jasvirkaurbrar5689 3 роки тому +4

    Bohut hi vadia.. ਅੱਖਾਂ ਵਿੱਚ ਅੱਥਰੂ ਆ ਗਏ

  • @lavdhaliwal6678
    @lavdhaliwal6678 3 роки тому +2

    ਮੈਂਨੂੰ ਮਾਣ ਜੀ ਤੁਹਾਡੇ ਤੇ ਸੁੱਖਵਿੰਦਰ ਅ੍ਰਮਿੰਤ ਜੀ। ਲੇਖਕ ਲਵਪ੍ਰੀਤ ਕੌਰ ਧਾਲੀਵਾਲ ਤੋਲੇਵਾਲ ਤੋਂ।

  • @AmarjeetKaur-kk4ox
    @AmarjeetKaur-kk4ox 24 дні тому

    Bhut vadia ji

  • @raniskaur5921
    @raniskaur5921 3 роки тому +5

    Sukhwinder Ji I am so proud of you, you are a Rock nobody could break you. Respect, Respect and Respect for you sister.

  • @rajunaresh
    @rajunaresh 2 роки тому +1

    ਜ਼ਿੰਦਗੀ ਵਿੱਚ ਬਹੁਤ ਖਿੱਚੋ ਤਾਣ ਸੀ ਜੀ ਤੁਹਾਡੀ ਜ਼ਿੰਦਗੀ ਵਿੱਚ।। ਪਰ ਤੁਸੀਂ ਕਮਾਲ ਕਰ ਦਿੱਤੀ।।।।ਵਾਹ ਜੀ ਵਾਹ।।।।।

  • @saanjhsawera9651
    @saanjhsawera9651 3 роки тому +3

    ਔਰਤ ਦੀ ਅਪਮਾਨਜਨਕ ਦਸ਼ਾ,ਮਰਦ ਹਕੂਮਤ ਤੇ ਔਰਤ ਬੇਬਸੀ ਕਿਉਂ ਹੈ?ਦੋ ਹਜ਼ਾਰ ਸਾਲਾਂ ਤੋਂ ਵੀ ਵੱਧ ਇਸ ਰਵੱਈਏ ਦੀ ਜੜ੍ਹ ਕਿੱਥੇ ਹੈ ? ਅਜਿਹੇ ਪੁਰਾਤਨ ਕਾਲ਼ੇ ਅਖਰਾਂ ਨੂੰ ਮੇਟਦਿਆਂ ਸੰਘਰਸ਼ ਵਿੱਚੋਂ ਹੀ ਮੁਕਤੀ ਦਾ ਸੂਰਜ ਚੜ੍ਹ ਸਕਦਾ ਹੈ। ਮੁਲਾਕਾਤ ਰੂਬਰੂ ਪ੍ਰਭਾਵਸ਼ਾਲੀ ਹੈ।

  • @super_seeds
    @super_seeds 2 роки тому +1

    ਵਾਹ ਜੀ ਵਾਹ ਰੂਹ ਦੀ ਖੁਰਾਕ ਕਵਿਤਾ ਹੋਵੇ ਤਾਂ ਹਰਫ਼ ਹਵਾ ਚ,ਲਿਖੇ ਗਏ

  • @gurdishkaurgrewal9660
    @gurdishkaurgrewal9660 Рік тому

    ਬਹੁਤ ਵਧੀਆ ਲੱਗਾ ਰੂ ਬ ਰੂ ਸੁਖਵਿੰਦਰ ਅੰਮ੍ਰਿਤ ਜੀ ਦਾ! ਔਰਤਾਂ ਲਈ ਪਰੇਰਣਾਦਾਇਕ! We r proud of you Sukhwinder ji! God bless you with more charhdi kala in life!

  • @MandeepKaur-kp3de
    @MandeepKaur-kp3de 2 роки тому +2

    ਬਹੁਤ ਵਧੀਆ

  • @jasvirkaur-qd9kp
    @jasvirkaur-qd9kp 2 роки тому +1

    ਆਪ ਜੀ ਨੂੰ ਸਭ ਮਾਵਾਂ ਦੀ ਅਸੀਸ ਮਿਲੇ 👌👌👌👌👌

  • @user-wq5qw4rm4s
    @user-wq5qw4rm4s 8 місяців тому

    ਭੈਣ ਜੀ ਤੁਹਾਨੂੰ ਸਰੀ ਬੀ ਸੀ ਵਿੱਚ ਸੁਣਿਆ ਸੀ ਬਹੁਤ ਚੰਗਾ ਲੱਗਾ .ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ 🙏

  • @baljindersingh1184
    @baljindersingh1184 Рік тому

    ਬੀਬਾ ਪਾਠਕ ਵੀ ਵਾਹਿਗੁਰੂ ਦੀ ਮਿਹਰ ਬਿਨਾ ਨਹੀਂ ਮਿਲਦੇ।ਬੀਬਾ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ।ਤੁਹਾਡੀ ਮਿਹਨਤ ਨੂੰ ਸਲਾਮ ਹੈ

    • @baljindersingh1184
      @baljindersingh1184 Рік тому

      ।ਬੀਬਾ ਪੰਜਾਬੀ ਬੋਲਦੇ ਸਮੇਂ ਵਿੱਚ ਹਿੰਦੀ ਸ਼ਬਦ ਨਾ ਬੋਲਿਆ ਕਰੋ।ਸ਼ੁੱਧ ਪੰਜਾਬੀ ਬੋਲਣ ਵਿੱਚ ਮਾਣ ਮਹਿਸੂਸ ਕਰੋ।

  • @jassisingh680
    @jassisingh680 Рік тому

    So nice ji

  • @parmjitkaurgill8713
    @parmjitkaurgill8713 Рік тому +1

    Very brave woman of present era who shaped her destiny with her indomitable will n guts. I salute her courage. She deserves Mai Bhago award if there's any........

  • @MandeepKaur-uc3ci
    @MandeepKaur-uc3ci 4 місяці тому

    👍👍

  • @rajpreetkaur2263
    @rajpreetkaur2263 Рік тому

    👍

  • @bharat4820
    @bharat4820 8 місяців тому

  • @sudeshrani2686
    @sudeshrani2686 Рік тому

    ਭੈਣ ਪਿਆਰੀਏ ਤਹਿ ਦਿਲੋਂ ਸਤਿਕਾਰ ਦੁਆਵਾਂ ਜੀਓ 🌹🌹

  • @Manjeetkaur-xw6ws
    @Manjeetkaur-xw6ws 3 роки тому +3

    Ryt madam ji

  • @surinderanand3140
    @surinderanand3140 Рік тому

    V nice keep it up,

  • @ramandeepkaur3675
    @ramandeepkaur3675 Рік тому +1

    ਬਹੁਤ ਭਾਵੁਕ ਹੋ ਗਈ ਮੈਂ ।

  • @kirnsidhu1497
    @kirnsidhu1497 2 роки тому

    Sukhwinder Amrit ji tuc ajj de Amrita Preetam ho 👏👏👏👍bhut bhut respect, pyar te maan tuhade te 👏👍✌👸

  • @kulwindermannpreetmann5300
    @kulwindermannpreetmann5300 2 роки тому +1

    ਬਹੁਤ ਵਧੀਆ ਮੈਡਮ ਜੀ

  • @meenameenu4891
    @meenameenu4891 3 роки тому +3

    Bahut vdhia ji ❤️👍

  • @HARSH-mq5nc
    @HARSH-mq5nc 3 роки тому +3

    I Love you Amrit ji.. You are a new Amrita Preetam.. I'm proud of you.. you are a great personality.. your poetry is wonderful..I want to meet you..can you meet me..maa Vali nazm bahut khoobsurt hai.. amazing 🙏♥️

  • @rajwinderkaur4497
    @rajwinderkaur4497 Рік тому

    ਬਹੁਤ ਵਧੀਆ ਲੈਕਚਰ।

  • @surindersingh5129
    @surindersingh5129 3 роки тому +1

    Super super super bean ji sulat

  • @rka5506
    @rka5506 2 роки тому

    Sukhwinder you are great God bless you thanks you have great thinking carry on

  • @waliahouse2973
    @waliahouse2973 3 роки тому +3

    Bhut vdia Mam 😍👍🏻

  • @biology9214
    @biology9214 3 роки тому +3

    Super

  • @sukhveerkaur3397
    @sukhveerkaur3397 3 роки тому +3

    Bhut vdia mam..

  • @bittusingh9722
    @bittusingh9722 Рік тому

    ਬਹੁਤ ਵਧੀਆ ਜੀ

  • @bjindersingh3273
    @bjindersingh3273 Рік тому

    Sukhwinder You are breave God bless you sister.

  • @kirpalsingh79732
    @kirpalsingh79732 3 роки тому +1

    🙏🙏

  • @sangeetmantri6977
    @sangeetmantri6977 3 роки тому +1

    jeonde vasde raho ji

  • @BaljinderSingh-gm2wu
    @BaljinderSingh-gm2wu 2 роки тому +1

    God bless you

  • @SukhdevSingh-ru1qp
    @SukhdevSingh-ru1qp Рік тому

    👌Puniya is one of my favurite,god bless u ma''am🌹🙏

  • @iqbalsingh-jr2tz
    @iqbalsingh-jr2tz Рік тому

    ਬਹੁਤ ਖ਼ੂਬ ਜੀ। 👍

  • @amandeepkaurkhiva7015
    @amandeepkaurkhiva7015 3 роки тому +2

    💟

  • @goldenfuture1883
    @goldenfuture1883 Рік тому

    bahut hi sanghash kita sister ne
    slam aa sister tenu

  • @karamjitsinghsalana4648
    @karamjitsinghsalana4648 2 роки тому

    Ryt ji

  • @satpalsingh2198
    @satpalsingh2198 3 роки тому

    Very very nice

  • @anhadnaad5082
    @anhadnaad5082 3 роки тому +7

    ਮੈਨੂੰ ਲੱਗ ਰਿਹਾ ਮੇਰੀ ਕਹਾਣੀ ਸੁਣਾ ਰਹੇ ਨੇ

  • @parmjitkaurpami462
    @parmjitkaurpami462 Рік тому

    Very nice g

  • @waliahouse2973
    @waliahouse2973 Рік тому

    👌👌

  • @gurleenkaur5976
    @gurleenkaur5976 3 роки тому

    ❤️❤️

  • @salonidhaloard4755
    @salonidhaloard4755 Рік тому

    🙏🙏🙏🌺🌺🌺

  • @balbirkaur9013
    @balbirkaur9013 2 роки тому +1

    Sukhwideramrit

  • @kkkalsi4089
    @kkkalsi4089 Рік тому

    ਪਰ ਕਈ ਅਜਕਲ ਸੱਸਾ ਨੂੰ ਰੋਵਾਉਦੀਆ ਨੇ
    ਸੱਸਾ ਕੰਮ ਕਰਦੀਆ ਨਾਲੇ ਪੋਤੇ ਪੋਤੀਆ ਪਾਲਦੀਆ ਨੇ
    ਕਈ ਸੁਖਵਿਦਰ ਜੀ ਵਰਗੀਆ ਨੇ