Taqdeer - Surjit Bhullar | New Punjabi Songs 2023

Поділитися
Вставка
  • Опубліковано 14 гру 2023
  • Surjit Bhullar Presents
    Song - Taqdeer
    Singer - Surjit Bhullar
    Lyrics - Sardar Vidhata Singh Teer
    Music - Joy Atul
    Label - Surjit Bhullar
    Listen Full Audio
    Apple Music - apple.co/3TrYnxh
    Spotify - spoti.fi/3uY45wR
    Jio Saavn - bit.ly/3NwAX6d
    Wynk - bit.ly/3GLBflW
    Resso - bit.ly/48il1N4
    Digitally Powered By - Bull18 [ / bull18network ]

КОМЕНТАРІ • 935

  • @iqbaliqbalkaurrandhawabain3721
    @iqbaliqbalkaurrandhawabain3721 Місяць тому +43

    ਡੇਢ ਸੌ ਸਾਲ ਮਗਰੋਂ ਜੰਮੇ ਹਾਂ ਅਸੀਂ। ਪਰ ਦਿਲ ਨੂੰ ਅੱਗ ਇੰਝ ਲੱਗਦੀ ਜਿਵੇਂ ਖਾਲਸਾ ਰਾਜ ਜਾਂਦਾ ਅੱਖੀਂ ਵੇਖਿਆ ਹੋਵੇ। ਰੁੱਗ ਭਰਿਆ ਜਾਂਦਾ ਕਲੇਜੇ ਦਾ।

    • @gsingh7605
      @gsingh7605 14 днів тому +1

      ਬਿਲਕੁਲ ਸਹੀ ਕਿਹਾ ਭਰਾ

  • @dharmindersinghjohal9842
    @dharmindersinghjohal9842 4 місяці тому +39

    ਸਿੱਖ ਰਾਜ ਚ ਸਾਡੀ ਜਾਨ ਨਿਕਲੇ ਸਾਡੀ ਅਰਦਾਸ ਹੈ। 😢😢😢😢

  • @user-kq1dq5ky9q
    @user-kq1dq5ky9q 5 місяців тому +23

    ਅਸੀਂ ਸਾਰੇ ਇਕ ਨਹੀਂ ਹੁੰਦੇ ਜੇ ਹੋ ਜਾਈਏ ਤਾਂ ਖਾਲਸਾ ਰਾਜ ਕਾਇਮ ਹੋ ਸਕਦਾ
    ਇਹਨਾਂ ਸਾਧਾ ਨੇ ਸਾਨੂੰ ਆਪਸ ਵਿੱਚ ਪਾੜ ਹੀ ਏਨਾ ਦਿਤਾ ਹੈ ਕਿ ਇਕੱਠੇ ਹੋ ਹੀ ਨਹੀਂ ਸਕਦੇ

  • @Pardeepsingh-yh9kv
    @Pardeepsingh-yh9kv 3 місяці тому +5

    ਭੁੱਬਾਂ ਬੱਜ ਦੀਆਂ ਜਦੋਂ ਵੀ ਐਹੋ ਜਿਹੇ ਗੀਤ ਵਾਰਾਂ ਸੁਣਦੇ ਹਾਂ ਦਿਲ ਰੋਣ ਅੱਖੀਆਂ ਸਿਲੀਆ ਹੋ ਜਾਂਦੀਆਂ ਕਾਸ਼ ਕਰਦੇ ਨਾਂ ਗਦਾਰੀਆਂ ਡੋਗਰੇ ਜ਼ੇਕਰ ਅੱਜ ਅਸੀਂ ਵੀ ਆਪਣੇ ਰਾਜ ਤਖ਼ਤ ਦੇ ਮਾਲਕ ਹੁੰਦੇ

  • @hansarsh9242
    @hansarsh9242 4 місяці тому +33

    ਬਹੁਤ ਸੋਹਣਾ ਲਿਖਿਆ ਵੀਰ ਨੇ, ਪਰ ਅਫਸੋਸ 😢 ਵਿਊ ਨੂੰ ਦੇਖ ਕੇ ਲੱਗਦਾ, ਕਿ ਚੰਗੀ ਲਿਖਤ ਕਿਸੇ ਨੂੰ ਨਹੀਂ ਪਸੰਦ, ਕੀ ਹੋਇਆ ਅਜ ਪੰਜਾਬੀਆਂ ਨੂੰ, ਕਿਹੜੇ ਕੁਰਾਹੇ ਪੈ ਗਏ ਲੋਕ ਜਿਨ੍ਹਾਂ ਨੂੰ ਖਾਲਸਾ ਰਾਜ ਦੀ ਯਾਦ ਨਹੀਂ ਆਉਂਦੀ😢😢

  • @GurbhajSingh-gp8zw
    @GurbhajSingh-gp8zw 5 місяців тому +36

    ਜੇ ਏ ਗਾਣੇ ਇਕ ਸਾਲ ਆ ਜਾਣ ਲਗਾਤਾਰ ਤਾਂ ਪੰਜਾਬ ਵਿੱਚ ਖਾਲਸਾ ਰਾਜ ਦੂਜੇ ਸਾਲ ਹੀ ਆ ਜਾਵੇ ਗਾ 😊😊😊😊😊

  • @daljitsingh8832
    @daljitsingh8832 5 місяців тому +4

    ਫੁਲਰ ਸਾਹਿਬ ਇੱਕ ਗੀਤ ਆਪਣੇ ਵੱਲੋਂ ਬਣਾਓ ਅੱਜ ਦੇ ਰਾਜ ਦੀ ਤੁਲਨਾ ਦੇ ਨਾਲ ਉਸ ਸਮੇਂ ਦੇ ਰਾਜ ਦੀ ਤੁਲਨਾ ਦੇ ਨਾਲ ਬਹੁਤ ਦਰਦ ਭਰਿਆ ਗੀਤ ਬਣਾ ਕੇ ਗਾਵੋ ਸਾਨੂੰ ਆਪਣੇ ਰਾਜ ਦੀ ਤੜਫ ਹੋਰ ਜਾਗੇ

  • @puneetsingh2371
    @puneetsingh2371 5 місяців тому +142

    ਇੱਕ ਹੌਕਾ ਜ਼ਰੂਰ ਭਰ ਲਿਆ ਕਰੋ ਪੰਜਾਬੀਓ ਅਪਣੇ ਖੁੱਸੇ ਰਾਜ ਭਾਗ ਲੲਈ ।

    • @mukhtarsingh3581
      @mukhtarsingh3581 5 місяців тому

      ਹੌਕਾ ਤਾਂ ਭਰਨਗੇ ਨਾ ਜੇ ਗੰਦ ਕੁਰਸੀ ਤੇ ਪੈਸੇ ਦੇ ਭੁੱਖੇ ਗਦਾੱਰ ਲਾਣੇ ਦਾ ਬਾਈਕਾਟ ਕਰਕੇ ਪੰਜਾਬ ਲਈ ਸੋਚਣਗੇ ਸਗੋਂ ਪੰਜਾਬ ਛੱਡ ਕੇ ਭੱਜ ਰਹੇ ਆਂ ਅਸੀਂ

    • @SatnamSingh-mk9mb
      @SatnamSingh-mk9mb Місяць тому +2

      Aa janda veere jdo kite soch v dimaag ch Aa jandi 😔

    • @user-rr7pd8ji2v
      @user-rr7pd8ji2v 14 днів тому

      ਅੱਗ ਲੱਗ ਜਾਂਦੀ ਆ ਬਾਈ ਸੀਨੇ ਚ

  • @gurdeepsinghbehniwal7184
    @gurdeepsinghbehniwal7184 5 місяців тому +70

    ਸੁਣ ਕੇ ਸਿਰਫ ਰੋਣਾ ਨਹੀਂ, ਧਾਹਾਂ ਮਾਰਨ ਕੇ ਰੋਣ ਨੂੰ ਦਿਲ ਕਰਦਾ। ਪਰ ਸਾਡੇ ਪੰਜਾਬੀਆਂ ਦੇ ਤਾਂ ਰੋਦਿਆ ਦੇ ਹੰਝੂ ਪੂੰਝਣ ਵਾਲਾ ਵੀ ਕੋਈ ਨਹੀਂ ਹੈ। ਕੀ ਹੁੰਦੇ ਸੀ ਤੇ ਅੱਜ ਕੀ ਬਣ ਗਏ ਆ। ਕਾਸ਼ ਅੱਜ ਵੀ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਕੋਈ ਲੀਡਰ ਮੇਰੀ ਕੌਮ ਨੂੰ ਮਿਲ ਜਾਵੇ। " ਸੋਚਦਾ ਹਾਂ ਦੱਸੇਗਾ ਕੋਣ ਤੈਨੂੰ ਕਿੰਨਾ ਜ਼ਿਕਰ ਤੇਰਾ ਤੇਰੇ ਤੋਂ ਬਾਅਦ ਹੋਇਆ".

  • @sembersinghmann5565
    @sembersinghmann5565 5 місяців тому +127

    ਸੁਰਜੀਤ ਭੁੱਲਰ ਦਾ ਦੋਗਾਣਾ ਆਉਂਦਾ ਕੋਈ ਵੀ ਰੋਮਾਂਸ ਵਾਲ਼ਾ ਜਨਤਾ ਬਹੁਤ ਸ਼ੇਅਰ ਕਰਦੀ ਆ ਤੇ ਅੱਜ ਇਹਨਾ ਵਧੀਆ ਗਾਣਾ ਗਾਇਆ ਤੇ 6ਘੰਟੇ ਦੇ ਵਿਚ 13ਹਜਾਰ ਇੱਥੋ ਪਤਾ ਲੱਗਦਾ ਸਾਡੀ ਸੋਚ ਦਾ ਵੀ ਅਸੀ ਕੀ ਪਸੰਦ ਕਰਦੇ ਆ

  • @JATINDER298
    @JATINDER298 5 місяців тому +17

    ਇਕੱਲਾ ਸ਼ੇਰ ਨਹੀ ਚਿਖਾ ਦੇ ਵਿੱਚ ਸਡਿਆਂ
    ਸਡ ਗਈ ਨਾਲ ਤਕਦੀਰ ਪੰਜਾਬੀਆਂ ਦੀ
    😢😢😢😢😢😢

  • @PargatSingh-dl5me
    @PargatSingh-dl5me 5 місяців тому +32

    ਵਾਹ ਉਏ ਸ਼ੇਰ ਬੱਚਿਆ ❤
    ਜਿਉਂਦਾ ਰਹਿ ।
    ਪੰਥ ਦਾ ਦਰਦੀ ਜਾਪਦਾਂ ਸ਼ੇਰਾ
    ਸਰਜੀਤ ਸਿੰਘ ਭੁੱਲਰ
    ਵਾਹਿਗੁਰੂ ਤੁਹਾਨੂੰ ਤਰੱਕੀ ਬਖ਼ਸ਼ੇ 🙏
    ਸ਼ਬਾਸ਼

  • @balkarbhathal6394
    @balkarbhathal6394 5 місяців тому +34

    ਪ੍ਰਮਾਤਮਾ ਮੇਹਰ ਕਰੇ ਛੇਤੀ ਖਾਲਸੇ ਦਾ ਰਾਜ
    ਆਵੇ ,ਸਾਡਾ ਆਪਣਾ ਦੇਸ਼ ਹੋਵੇ ,ਵੀਰੋ ਅੱਜ ਸਾਰੇ ਬੇਗਾਨੇ ਦੇਸ਼ਾਂ ਚ ਧੱਕੇ ਖਾਂਦੇ ਫਿਰਦੇ ਆ ।
    ਅੱਖਾਂ ਬੰਦ ਕਰਕੇ ਮਹਿਸੂਸ ਕਰੋ ਜਦੋ ਸਾਡਾ ਰਾਜ ਸੀ ਕਿਵੇ ਸਾਰੇ ਧਰਮਾ ਦਾ ਸਾਰੀਆ ਕੌਮਾਂ ਦਾ ਸਤਿਕਾਰ ਮਾਣ ਕੈਮ ਸੀ , ਜੈਕਾਰਿਆ ਦੀਆ ਗੂੰਜ ਕਿਵੇ ਅੰਬਰਾਂ ਛੂੰਹਦੀ ਹੋਊ ।

  • @AvtarSingh-lz8fy
    @AvtarSingh-lz8fy 5 місяців тому +47

    ਜਲਦੀ ਹੀ ਖਾਲਸਾ ਰਾਜ ਆਵੇਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੋਬਾਰਾ ਆਵੇਗਾ ਥੋੜਾ ਇੰਤਜ਼ਾਰ ਕਰੋ

  • @harvindersinghrurki1046
    @harvindersinghrurki1046 5 місяців тому +95

    ਜਿੰਨਾਂ ਸੋਹਣਾ ਵਿਧਾਤਾ ਸਿੰਘ ਤੀਰ ਨੇ ਲਿਖਿਆ ਓਨਾ ਹੀ ਵਧੀਆ ਗਾਇਆ ਸੁਰਜੀਤ ਭੁੱਲਰ ਨੇ।ਹੁਣ ਤੱਕ ਰੋਮਾਂਟਿਕ ਦੋਗਾਣੇ ਹੀ ਸੁਣੇ ਸੀ ਸੁਰਜੀਤ ਭੁੱਲਰ ਦੇ।ਇਹ ਰੰਗ ਵੀ ਬਾਕਮਾਲ ਏ,ਭੁੱਲਰ ਸਾਹਿਬ ਇਸ ਤਰ੍ਹਾਂ ਦੇ ਗੀਤਾਂ ਰਾਹੀਂ ਵੀ ਹਾਜ਼ਰੀ ਲੁਆਉਂਦੇ ਰਿਹਾ ਕਰੋ।

    • @angidiflo76
      @angidiflo76 4 місяці тому +3

      Veer eh kavishri aa

    • @sukhpalsingh3275
      @sukhpalsingh3275 Місяць тому +2

      ਸੁਰਜੀਤ ਭੁੱਲਰ ਨੇ ਵੀ ਵਧੀਆ ਗਾਇਆ ਪਰ ਪਹਿਲਾਂ ਕਵੀਸ਼ਰੀ ਦੇ ਰੂਪ ਵਿੱਚ ਗਾਇਆ ਹੋਇਆ ਜੋ ਕੇ ਬਹੁਤ ਵਧੀਆ ਕਵੀਸ਼ਰੀ ਆ ਵੀਰ 🙏🙏

  • @VkrmRandhawa
    @VkrmRandhawa Місяць тому +4

    ❤ ਸਬਦ ਸੁਣ ਅੱਜ ਬਹੁਤ ਰੋਏਆ ਮੈ ❤ ਹੇ ਰੱਬਾ ਦੇਦੇ ਸਾਨੂੰ ਸਾਡਾ ਖਾਲਸਾ ਰਾਜ ਵਾਪਿਸ ❤

  • @gurpreetsingh-dd1yb
    @gurpreetsingh-dd1yb 5 місяців тому +123

    ਰੱਬ ਕਰੇ ਕਿ ਚੜਦਾ ਪੰਜਾਬ ਤੇ ਲਹਿੰਦਾ ਪੰਜਾਬ ਇਕ ਹੋ ਜਾਏ ਤੇ ਅਸਲੀ ਪੰਜਾਬ ਦੀ ਸ਼ਾਨ ਦੁਨੀਆਂ ਤੇ ਕਾਇਮ ਹੋ ਜਾਏ ਜੀ।। ਵਾਹਿਗੁਰੂ ਜੀ ਭਲੀ ਕਰਨ

    • @MandeepSingh-gn4cw
      @MandeepSingh-gn4cw 5 місяців тому +2

      ਲੈਂਦੇ ਪੰਜਾਬ ਨੂੰ ਕੁੱਟ-ਕੁੱਟ ਕੇ ਸਿੱਧਾ ਕਰਕੇ ਦੁਬਾਰਾ ਘਰ ਵਾਪਸੀ ਕਰਵਾ ਕੇ ਹੀ ਇਹ ਸਭ ਹੋ ਸਕਦਾ ਹੈ ਸਾਡੇ ਪੰਜਾਬ ਨੂੰ ਆਪਣੇ ਭਾਰਤ ਦੇਸ਼ ਨਾਲ ਮਿਲ ਕੇ ਪਾਕਿਸਤਾਨ ਦਾ ਸੋਧਾ ਲਾ ਕੇ ਉਥੋਂ ਦੇ ਲੋਕਾਂ ਨੂੰ ਸਿੱਧਾ ਕਰਨਾ ਚਾਹੀਦਾ ਹੈ

    • @rjuthred6995
      @rjuthred6995 5 місяців тому +4

      tuhanu halle tak akal kyon nahi aayi...... punjab vich rehnde muslim, tuhade naal nahi hi rehna chahunde, tanh karke 1947 da bantwara hoya...... Oh tuhanu aaj pyar dikhande aa, taki tuhi hindu smaj nu nfrat karo

    • @hondajaswal9268
      @hondajaswal9268 5 місяців тому

      22 Pakistani tuhanu koi pyar ni karda oh sirf apne islam wich hi rehna chonde a eh Punjabi Punjabi da gana sirf india de Punjab wale gonde a

  • @tejindersingh235
    @tejindersingh235 4 місяці тому +4

    ਸਾਡੀਆਂ ਗਦਾਰੀਆਂ ਅਤੇ ਲਾਲਚਾਂ ਵੇਖੋ ਕੀ ਹਾਲ ਕੀਤਾ ਸਾਡਾ !!🥲🥲🥲🥲🥲🥲🥲😪😪

  • @JOHAL.25
    @JOHAL.25 18 днів тому +1

    ਵਾਹਿਗੁਰੂ ਜੀ ਸਿੱਖ ਕੌਮ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ
    ਵਾਹਿਗੁਰੂ ਜੀ ਸਿੱਖ ਕੌਮ ਦੁਬਾਰਾ ਰਾਜ ਭਾਗ ਬਖਸ਼ਣਾ ਜੀ

  • @brardairyfarm9073
    @brardairyfarm9073 5 місяців тому +10

    ਸਲਾਮ ਹੈ ਬਾਈ ਸੁਰਜੀਤ ਭੁੱਲਰ ਬਾਈ ਵਾਕਿਆ ਹੀ ਨਹੀਂ ਜੰਮਣਾ ਸ਼ੇਰ ਰਣਜੀਤ ਸਿੰਘ ਵਰਗਾ

  • @HarchandCheema-vk5qb
    @HarchandCheema-vk5qb 5 місяців тому +16

    ਸੰਗਤ ਜੀ ਜੋ ਵੀ ਅੱਜ ਇੰਗਲੈਂਡ ਜਾਂ ਹੋਰ ਬਾਹਰਲੇ ਮੁਲਕਾਂ ਵਿਚ ਵਿਦਿਅਕ ਢਾਂਚਾ ਹੈ ਇਹ ਸੱਭ ਸ਼ੇਰੇ ਪੰਜਾਬ ਦੀ ਦੇਣ ਹੈ ਜੇ ਯਕੀਨ ਨਹੀਂ ਹੈ ਤਾਂ ਡਾਕਟਰ ਵਰਿੰਦਰ ਪਾਲ ਸਿੰਘ ਦੀ ਸਪੀਚ ਨੈਟ ਤੇ ਸਰਚ ਕਰੋ ਬਾਕੀ ਇਸ ਗੀਤ ਵਿੱਚ ਨਲੂਆ ਜੀ ਦੇ ਨਾਲ ਇੱਕ ਹੋਰ ਮਹਾਨ ਜਰਨੈਲ ਜਨਰਲ ਜ਼ੋਰਾਵਰ ਸਿੰਘ ਦਾ ਜ਼ਿਕਰ ਹੋਣਾ ਚਾਹੀਦਾ ਸੀ ਜਿਸ ਨੇ ਚੀਨ ਦੀਆਂ ਪਹਾੜੀਆਂ ਤੱਕ ਖਾਲਸਾ ਰਾਜ ਦਾ ਵਿਸਥਾਰ ਕੀਤਾ ਇਹ ਵੀ ਉਹ ਜਰਨੈਲ ਸੀ ਜਿਸ ਦੇ ਸ਼ਹੀਦ ਹੋਣ ਮਗਰੋਂ ਉਸ ਦੇ ਸਰੀਰ ਦਾ ਮਾਸ ਵੀ ਚੀਨ ਦੇ ਲੋਕਾਂ ਆਪਣੇ ਘਰਾਂ ਵਿੱਚ ਲਿਜਾਣ ਅੱਜ ਵੀ ਪੂਜਾ ਕਰਦੇ ਹਨ ਅੱਜ ਵੀ ਚੀਨ ਵਿੱਚ ਜਦੋਂ ਕੋਈ ਧੀ ਜਾਂ ਭੈਣ ਮਾਂ ਦਾ ਰੁਤਬਾ ਹਾਸਲ ਕਰਨ ਲੱਗਦੀ ਹੈ ਯਾਨੀ ਕਿ ਗੱਰਭ ਧਾਰਨ ਕਰਦੀ ਹੈ ਤਾਂ ਉਸ ਨੂੰ ਇਸ ਜਰਨੈਲ ਦੀ ਮੜ੍ਹੀ ਤੇ ਮੱਥਾ ਟਿਕਾਇਆ ਜਾਂਦਾ ਹੈ ਜਦੋਂ ਮਰਜ਼ੀ ਜਰਨਲ ਜ਼ੋਰਾਵਰ ਸਿੰਘ ਭੱਰ ਕੇ ਨੈਟ ਤੇ ਸਰਚ ਕਰੋ ਤੇ ਪੱਤਾ। ਲੱਗ ਜਾਵੇਗਾ ਕਿ ਵਾਕਈ ਸ਼ੇਰੇ ਪੰਜਾਬ ਇੱਕੋ ਹੋਇਆ ਹੈ

    • @hardevmahalhardevmahal501
      @hardevmahalhardevmahal501 Місяць тому +1

      ਵੀਰ ਜੀ ਜੋ ਤੁਸੀਂ ਕਮੈਟ ਕੀਤਾ ਹੈ ਸੱਚਮੁੱਚ ਹੀ ਪੜ੍ਹ ਕੇ ਤੇ ਗੀਤ ਸੁਣ ਕੇ ਮਹਿਸੂਸ ਹੁੰਦਿਆਂ ਅੱਖਾਂ ਭਰ ਆਈਆਂ ਹਨ। ਧੰਨਵਾਦ ਜੀ ਇਨ੍ਹਾਂ ਗਹਿਰਾਈ ਨਾਲ ਲਿਖ਼ਣ ਤੇ।

  • @jyotinirwalnirwal7931
    @jyotinirwalnirwal7931 3 місяці тому +11

    ਏਦਾਂ ਲੱਗਦਾ ਵੀਰੋ ਜਿਵੇਂ ਭੀੜ ਵਿਚ ਖੜਕੇ ਸਾਰਾ ਕੁੱਝ ਸਾਹਮਣੇ ਤੱਕਦੇ ਹੋਈਏ, ❤ ਰੋਂਦਾ ਹੈ।

  • @HarbhajanSingh-eg4qw
    @HarbhajanSingh-eg4qw 5 місяців тому +1

    ਮੈਂ ਬੇਨਤੀ ਕਰਦਾ ਹਾਂ ਕਿ ਹੈ ਕੋਈ ਜੋਂ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਮਾਹਾਰਾਜਾ ਰਣਜੀਤ ਸਿੰਘ ਜੀ ਦਾ ਕੋਈ ਵੀ ਅਹਿਸਾਨ ਚੁੱਕੇ ਦੇਵੇ ਹੈ ਕੋਈ ਸਿੱਖ ਕੌਮ ਵਿੱਚ ਮੈਂ ਉਸ ਨੂੰ ਸਲਾਮ ਕਰਦਾ ਹਾਂ

  • @balvirsingh9650
    @balvirsingh9650 5 місяців тому +23

    ਬਿਨਾਂ ਗੀਤ ਸੁਣੇ ਮੇਰੇ ਵਾਂਗ ਕੌਣ ਕੌਣ ਪਹਿਲਾਂ ਹੀ ਲਾਈਕ ਕਰ ਦਿੰਦਾ ਭੁੱਲਰ ਸਾਬ੍ਹ ਦਾ ਨਾਮ ਪੜ੍ਹਕੇ

  • @sukhwindersinghrandhawa4810
    @sukhwindersinghrandhawa4810 5 місяців тому +19

    ਵਾਹਿਗੁਰੂ ਜੀ, ਜਲਦੀ ਤੋਂ ਜਲਦੀ ਖ਼ਾਲਸਾ ਰਾਜ ਆਵੇ। ਜ਼ਾਲਮ ਹਕੂਮਤ ਦਾ ਨਾਸ਼ ਹੋਵੇ।

  • @Q-singh526
    @Q-singh526 5 місяців тому +168

    ਕੀ ਦਰਦ ਹੈ ਸੁਣ ਕੇ ਏਦਾ ਲੱਗ ਰਿਹਾ ਜਿਵੇ ਹੁਣੇ ਹੁਣੇ ਸਿੱਖ ਰਾਜ ਗਿਆ ਹੁੰਦਾ 😢❤

    • @Edits.by.Vexten5
      @Edits.by.Vexten5 5 місяців тому +1

      ਸਹੀ ਕਿਹਾ ਭਾਈ

    • @hansarsh9242
      @hansarsh9242 4 місяці тому +1

      ਬਿਲਕੁਲ ਠੀਕ ਲਗ ਰਿਹਾ 😢😢😢😢

  • @imaansandhu9735
    @imaansandhu9735 Місяць тому +1

    ਰਾਜ ਕੌਰ ਦੇ ਪੁੱਤ ਵਰਗਾ ਕਿਹੇ ਦੁਨੀਆਂ ਉੱਤੇ ਰਾਜ ਨੀ ਕਰਨਾ
    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 🚩

  • @gurpindersingh6659
    @gurpindersingh6659 5 місяців тому +103

    ਇਹ ਗੱਲਾਂ ਸਮਝ ਤੋਂ ਬਾਹਰ ਨੇ ਆਮ ਲੋਕਾਂ ਦੇ,,, ਦਰਦ ਨਾਲ ਭਰਿਆ ਹੋਇਆ ਗੀਤ,,, ਲਿਖਣ ਵਾਲ਼ੇ ਨੂੰ ਦਿਲੋਂ ਪਿਆਰ ਸਤਿਕਾਰ 🙏🙏🙏

  • @sikhpanth96
    @sikhpanth96 5 місяців тому +49

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ ❤❤❤❤❤

  • @jagtaraingh76
    @jagtaraingh76 5 місяців тому +9

    ਜੇ ਸਾਰੇ ਸਿੰਗਰ ਇੱਦਾਂ ਦੀ ਪੇਸ਼ਕਾਰੀ ਕਰਨ ਤਾਂ ਨਵੀਂ ਪੀੜ੍ਹੀ ਨੂੰ ਵੀ ਪਤਾ ਲੱਗੇ ਕਿ ਸਾਡੇ ਵਾਰਿਸ ਕਿੱਦਾਂ ਦੇ ਸੀ, ਤੇ ਸਾਡੇ ਲਈ ਕੀ ਕਰ ਕੇ ਗਏ ਆ,,

  • @JagroopSingh-lb7oe
    @JagroopSingh-lb7oe Місяць тому +1

    ਵਾਹ ਕਿਆ ਬਾਤ ਹੈ ਸੁਰਜੀਤ ਸਿੰਘ ਸਿੱਖ ਕੌਮ ਨੂੰ ਯਾਦ ਕਰਵਾ ਦਿੱਤਾ ਤੁਹਾਡਾ ਰਾਜ ਵੀ ਹੁੰਦਾ ਸੀ ਅਸੀਂ ਤਾਂ ਐਵੇਂ ਹੀ ਫੁਲੇ ਫਿਰਦੇ ਆ ਇਹ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਟਾਇਮ ਪਾਸ ਹੋ ਰਿਹਾ ਨਹੀਂ ਇਹਨਾਂ ਸਰਕਾਰਾਂ ਨੇ ਜ਼ੋਰ ਪੂਰਾ ਲਾਇਆ ਕੌਮ ਦੇ ਦੱਲਿਆਂ ਨੇ ਕੋਈ ਕਸਰ ਨਹੀਂ ਛੱਡੀ ਸਿੱਖ ਕੌਮ ਨੂੰ ਮਾਰਨ ਦੀ ਵਾਹਿਗੁਰੂ ਜੀ ਕਿਰਪਾ ਕਰੋ ਜੀ

  • @PardeepSingh-gu1lq
    @PardeepSingh-gu1lq Місяць тому +1

    ਹਰੀ ਸਿੰਘ ਨਲੂਆ ਦੀ ਮੌਤ ਤੋਂ ਬਾਦ ਇਸ ਨੇ ਉਸ ਦੀ ਸਾਰੀ ਜਗੀਰ ਜਬਤ ਕਰਲੀ ਸੀ ਸਿੱਖ ਰਾਜ ਦੇ ਖ਼ਤਮ ਹੋਣ ਦੀ ਸਬ ਤੋਂ ਵੱਡਾ ਕਾਰਨ ਇਹ ਵੀ ਸੀ

  • @satpalsaini8797
    @satpalsaini8797 5 місяців тому +45

    ਬਹੁਤ ਹੀ ਵਧੀਆ ਪੇਸ਼ਕਾਰੀ ਕੀਤੀ ਗਈ
    ਇਸ ਤਰ੍ਹਾਂ ਦੀ ਪੇਸ਼ਕਾਰੀ ਹਰ ਪੰਜਾਬੀ ਗਾਇਕ ਨੂੰ ਕਰਨੀ ਚਾਹੀਦੀ ਹੈ ਭੁੱਲਰ ਸਹਿਬ
    ਤੁਸੀਂ ਵਧਾਈ ਦੇ ਪਾਤਰ ਹੋ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖ਼ਸੇ

  • @tarlochansingh5877
    @tarlochansingh5877 5 місяців тому +18

    ਹਰ ਇੱਕ ਬੋਲ ਪੰਜਾਬੀਆਂ ਦੇ ਦਿਲਾਂ ਦੀ ਆਵਾਜ਼ ਹੈ।ਦਰਦੇ ਦਿਲ ਚੋਂ ਫੁੱਟੇ ਝਰਨੇ ਵਾਂਗ ਬੋਲ ਕਲ੍ਹ ਕਲ੍ਹ ਕਰਕੇ ਝਰਦੇ ਨੇ ਐਵੇਂ ਲਗਦਾ ਜਿਵੇਂ ਸਾਡੀਆਂ ਅੱਖਾਂ ਸਾਹਮਣੇ ਸਾਡਾ ਪੰਜਾਬੀਆਂ ਦਾ ਰਾਜ਼ ਮਾਣ ਸਤਿਕਾਰ ਸਾਥੋਂ ਖੋਹ ਕੇ ਕੋਈ ਲੈ ਜਾ ਰਿਹਾ ਹੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ਼ੇਰੇ ਬੱਬਰ ਸਾਨੂੰ ਫੇਰ ਚੜ੍ਹਦੀ ਕਲ੍ਹਾ ਦੇਣ ਤਾਂ ਜੋ ਅਸੀਂ ਆਪਣਾ ਰਾਜ਼ ਮਾਣ ਸਤਿਕਾਰ ਦੁਬਾਰਾ ਕਾਇਮ ਦਾਇਮ ਕਰ ਸਕੀਏ। ਸੁਰਜੀਤ ਸਿੰਘ ਭੁੱਲਰ ਨੇ ਐਸਾ ਗਾਇਆ ਹੈ ਸੁਣ ਕੇ ਇਉਂ ਜਾਪਦਾ ਜਿਵੇਂ ਕਾਲਜੇ ਵਿੱਚੋਂ ਕੋਈ ਰੁੱਗ ਭਰਦਾ ਹੋਵੇ। ਸਤਿਗੁਰੂ ਜੀ ਕ੍ਰਿਪਾ ਕਰਨ ਖ਼ਾਲਸਾਈ ਸ਼ਾਨੋ ਸ਼ੌਕਤ ਤੇ ਸਿੱਖ ਜਲਾਲ ਨੂੰ ਕਾਇਮ ਰੱਖਣ ਦਾ ਬਲ ਕੌਮ ਨੂੰ ਪ੍ਰਾਪਤ ਹੋਵੇ..…

  • @kahlon7793
    @kahlon7793 Місяць тому +1

    ਸਾਡਾ ਵੀਰ ਭਾਈ ਅੰਮਿ੍ਰਤਪਾਲ ਸਿੰਘ ਵਾਹਿਗੁਰੂ ਮੇਹਰ ਕਰੇ ਸਾਰੇ ਪੰਜਾਬ ਦੇ ਸਿੱਖ ਕੌਮ ਦੇ ਦਰਦੀਆ ਤੇ

  • @Edits.by.Vexten5
    @Edits.by.Vexten5 5 місяців тому +2

    ਰੱਬ ਸੁਣੇ ਫਿਰ ਚੜਦਾ ਤੇ ਲਹਿਦਾ ਪੰਜਾਬ ਇਕੱਠੇ ਹੋ ਜਾਣ ਮਾਲੇਰਕੋਟਲਾ ਤੋਂ

  • @-GurjotSingh-wp7fk
    @-GurjotSingh-wp7fk 5 місяців тому +18

    ਇਹ ਗੀਤ ਨਹੀਂ,ਹਕੀਕਤ ਏ।ਦਿਲ ਰੋਂਦਾ ਸੁਣਨ ਸਮੇਂ❤❤❤ਮਰ ਗਈ ਹੁਣ ਜ਼ਮੀਰ ਬਹੁਤੇ ਪੰਜਾਬੀਆਂ ਦੀ,,,ਅਹੁਦਿਆਂ ਪਿੱਛੇ ਪੂੰਛਾ ਹਿਲਾਉਂਦੇ ਰਹਿੰਦੇ ਨੇ

  • @pindauppal897
    @pindauppal897 Місяць тому +3

    ਇਸ ਤਰਾਂ ਦੇ ਗੀਤ ਚਾਹੀਦੇ ਹਨ ਜਿਨ੍ਹਾਂ ਨੂੰ ਬੱਚੇ ਸੁਣ ਕੇ ਇਸ ਤੇ ਗੋਰ ਕਰਨ ਤੇ ਸਮਝਣ ਕਿ ਦੂਜੀਆਂ ਸਟੇਟਾਂ ਵਾਲਿਆਂ ਨੇ ਸਾਡੇ ਨਾਲ ਕੀ ਕੀਤਾ

  • @chahal-pbmte
    @chahal-pbmte 4 місяці тому +1

    ਭੁੱਲਰ ਸਾਹਿਬ ਦਾ ਇਹ ਗੀਤ ਨਹੀਂ,
    ਇਹ ਤਾਂ ਦਰਦ ਕਹਾਣੀ ਐ ਪੰਜਾਬੀਆਂ ਦੀ।
    ਧੁਰ ਅੰਦਰ ਤੱਕ ਚੀਰ ਕੇ ਰੱਖ ਦਿੱਤਾ,
    ਪਤਾ ਨਹੀਂ ਕਦੋਂ ਫੇਰ ਜਾਗਣੀ ਹੈ ਤਕਦੀਰ ਪੰਜਾਬੀਆਂ ਦੀ।

  • @karanveersingh933
    @karanveersingh933 Місяць тому +1

    ਚਿੰਤਾ ਨਾ ਕਰੋ ਖਾਲਸਾ ਤਿਆਰ ਹੋ ਰਿਹੈ ਤਕਦੀਰ ਮਾਲਕ ਨੇ ਬਖਸ਼ੀ ਐ ਖੰਡੇ ਦੀ ਧਾਰ ਚੋਂ ਜੰਮਣ ਵਾਲੇ ਕੁੱਝ ਸਮੇਂ ਲਈ ਰੁਲ਼ ਤਾਂ ਸਕਦੇ ਐ ਪਰ ਭੁੱਲ ਨੀ ਸਕਦੇ ਸਮਾਂ ਆਵਦੇ ਸੱਚਖੰਡ ਦਾ ਭੱਜਿਆ ਆ ਰਿਹੈ ਬੱਸ ਤਿਆਰੀ ਮਨਾਂ ਚ ਦ੍ਰਿੜ ਕਰਕੇ ਰੱਖੋ

  • @binderkular5032
    @binderkular5032 4 місяці тому +4

    ਅੰਦਰੋ ਦਿਲ ਰੋਂਦਾ ਸਾਡਾ ਖਾਲਸਾ ਰਾਜ ਕਿਵੇਂ ਗਦਾਰਾਂ ਦੀ ਭੇਟ ਚੜ ਗਿਆ 😢😢

  • @bachittargill8988
    @bachittargill8988 5 місяців тому +4

    ਪੰਜਾਬੀਆਂ ਦੀ ਰੂਹ ਕੁਰਲਾ ਰਹੀ ਹੈ, ਅੱਜ ਪਿੰਜਰੇ ਚ ਕੈਦ ਹੋਈ ਤੜਫ ਰਹੀ ਹੈ। ਕਮਾਲ ਦਾ ਗਾਇਆ ਸੁਰਜੀਤ ਭੁਲਰ ਨੇ।

  • @lambardaaramrik4008
    @lambardaaramrik4008 4 місяці тому +2

    ਬੈਠਾ ਨੀਲੇ ਨਿਸ਼ਾਨ ਉੱਤੇ ਬਾਜ਼ ਦੇਖਣਾ ਇੱਕੋ ਰੀਝ ਖ਼ਾਲਸੇ ਦਾ ਰਾਜ ਦੇਖਣਾ

  • @nangalguru2447
    @nangalguru2447 4 місяці тому +5

    ਇਕੱਲਾ ਸ਼ੇਰ ਨਈ ਚਿੱਖਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ😢😢😢

  • @davindersingh4376
    @davindersingh4376 3 місяці тому +9

    ਇੱਕ ਵਾਰ ਫੇਰ ਤੋ ਸ਼ੇਰੇ ਪੰਜਾਬ ਦਾ ਰਾਜ ਆਏਗਾ🚩🚩

  • @gurjeetsingh4923
    @gurjeetsingh4923 5 місяців тому +15

    ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ ......ਨਾਲ ਜੋਰ ਦੇ ਮੁਲਕ ਹਿਲਾਈ ਗਿਆ....🙏🙏

  • @Rangli-Duniya535
    @Rangli-Duniya535 Місяць тому +1

    ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆ ਦੀ 😭😭

  • @ITZ_MJOT_
    @ITZ_MJOT_ 5 місяців тому +59

    ਏਮੇ ਹੀ ਪੰਜਾਬ ਨੂੰ ਆਪਣੀ ਹਿਸਟਰੀ ਬਾਰੇ ਚਾਨਣਾ ਪਾਂਦੇ ਰਹੋ ਜੀ ਵਾਹਿਗੁਰੂ ਕਿਰਪਾ ਕਰੇ ਸੱਭ ਤੇ ❤️🙏🏻🙏🏻🙏🏻

  • @sonubhatti413
    @sonubhatti413 5 місяців тому +36

    ਬਹੁਤ ਸੋਹਣਾ ਬੋਲਿਆ ਇਸ ਕਵਿਤਾ ਨੂੰ ਪਹਿਲਾ ਕਵੀਸ਼ਰੀ ਵਿਚ ਇਸ ਕਵਿਤਾ ਨੂੰ ਸੁਣਦੇ ਰਹੇ ਹਾਂ । ਮਹਾਰਾਜਾ ਰਣਜੀਤ ਸਿੰਘ ਜੀ ਦੇ ਜਾਣ ਮਗਰੋਂ ਕਿਵੇਂ ਪੰਜਾਬ ਨਾਲ ਆਪਣਿਆ ਨੇ ਧੋਖਾ ਕੀਤਾ ਸਭ ਇਸ ਵਿਚ ਬਿਆਨ ਕੀਤਾ ਗਿਆ ਹੈ ।

  • @jasnahal6890
    @jasnahal6890 5 місяців тому +46

    ਲਿਖਣ ਵਾਲੇ ਨੇ ਗਾਉਣ ਵਾਲੇ ਨੇ ਤੇ ਸੰਗੀਤ ਵਾਲੇ ਨੇ ਕਮਾਲ ਕਰਤੀ...

  • @sattitungan3622
    @sattitungan3622 5 місяців тому +115

    ਸੁਣ ਕੇ ਅੱਖ ਚੋਂ ਹੰਝੂ ਵਹਿ ਗਿਆ ਵੀਰੇ ਬਹੁਤ ਬਹੁਤ ਸ਼ੁਕਰੀਆ ਅਜਿਹਾ ਗਾਣਾ ਬਣਾਉਣ ਲਈ ਕੋਈ ਕੋਈ ਗਾਣਾ ਹੁੰਦਾ ਜੋ ਕਿਸੇ ਦੇ ਅੱਖ ਦੇ ਪਾਣੀ ਨੂੰ ਵਹਿਣ ਲਈ ਮਜਬੂਰ ਕਰਦਾ ਬਹੁਤ ਬਹੁਤ ਪਿਆਰ❤❤❤

  • @gurymalhansgurymalhans7360
    @gurymalhansgurymalhans7360 4 місяці тому +2

    ਬਹੁਤ ਵਧੀਆ ਗੀਤਕਾਰ ਨੇ ਲਿਖਿਆ ਤੇ ਗਾਇਆ ਵੀ ਵਧੀਆ ਭੂੰਲਰ ਨੇ । ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਧੀਆ ਸੀ

  • @raviisingh4831
    @raviisingh4831 5 місяців тому +20

    ਬਹੁਤ ਵੱਧੀਆ ਵੀਰੇ, ਆਪਾਂ ਆਪਣਾ ਗੁਆਚਿਆ ਰਾਜ ਫੇਰ ਤੋਂ ਵਾਪਿਸ ਲੈਕੇ ਰਹਿਣਾ, ਆਹ ਪੀੜ੍ਹੀ ਭਾਵੇਂ ਨਾਂ ਵੇਖ ਸਕੇ ਪਰ ਸ਼ਮਾ ਬਲਦੀ ਰੱਖੋ ਮੰਜ਼ਿਲ ਦੂਰ ਨਹੀਂ

  • @jattrisky7368
    @jattrisky7368 5 місяців тому +413

    ਦਿਲ ਦੀ ਇੱਛਾ ਖਾਲਸੇ ਦਾ ਰਾਜ ਦੇਖਣਾ betha ਕੇਸਰੀ ਤੇ ਬਾਜ ਵੇਖਣਾ ਬਹੁਤ ਸੋਹਣਾ ਗਾਣਾ ਤਕਦੀਰ ਇੰਤਜ਼ਾਰ ਕਰ ਰਹੇ ਹੈ ਸੀ ਇਸ ਗਾਣੇ ਦਾ

    • @DaljeetSingh-tq2hp
      @DaljeetSingh-tq2hp 5 місяців тому +7

      Waheguru ji

    • @gurjinderdhaliwal7105
      @gurjinderdhaliwal7105 5 місяців тому +5

      Shi gal a veer waheguru ji kirpa krn ❤❤

    • @SamsherSingh-xq1lx
      @SamsherSingh-xq1lx 5 місяців тому +1

      👍👍

    • @IqbalSinghSidhu-wm6ho
      @IqbalSinghSidhu-wm6ho 5 місяців тому +1

      ​@@DaljeetSingh-tq2hp❤

    • @gsingh7605
      @gsingh7605 5 місяців тому +6

      ਆਖਿਰ ਵਿੱਚ ਜੋ ਸ਼ਬਦ ਕਹੇ ਜਾਗੇ ਭਾਗ ਪ੍ਰਦੇਸੀਆਂ ਦੇ ਅਸਲ ਵਿੱਚ 1947 ਵਿੱਚ ਹਿੰਦੂ ਕੌਮ ਦੇ ਹਿੰਦੋਸਤਾਨ ਦੇ ਭਾਗ ਜਾਗੇ ਨੇ ਪੰਜਾਬੀਆਂ ਨੇ ਫੇਰ ਮੋਕਾ ਗਵਾ ਲਿਆ

  • @harwindersingh4854
    @harwindersingh4854 4 місяці тому +2

    ਬਿਲਕੁਲ ਸਹੀ ਗੀਤ ਆ ਵੀਰ ਪੰਜਾਬੀ ਓਦਾ ਤਾਂ ਨਹੀ ਮਾਰਨੇ ਸਰਕਾਰ ਤੋਂ ਏਸ ਲਈ ਪੰਜਾਬ ਵਿਚ ਨਸ਼ਾ ਪੇਜ ਰਹੇ ਆ ਸਮਜੋ ਪੰਜਾਬੀ ਲੋਕੋ ਇਕੱਲਾ ਸ਼ੇਰ ਮਹਾਰਾਜ ਰਣਜੀਤ ਸਿੰਘ ਨਹੀਂ ਪੂਰਾ ਪੰਜਾਬ ਟੁਰ ਗਿਆ 😢😢😢

  • @punjabijatt5323
    @punjabijatt5323 5 місяців тому +3

    ਹੁਣ ਰੋਣ ਦਾ ਵੇਲਾ ਨਹੀ ਸਗੋਂ ਆਪਣੇ ਰਾਜ ਵੱਲ ਵਧੀਏ
    ਸਿੱਖ ਫਾਰ ਜਸਟਿਸ ਦਾ ਸਾਥ ਦੇਈਏ ਤੇ ਆਪਣੇ ਝੰਡੇ ਵਿਚ ਆਪਣਾ ਡੰਡਾ ਪਾਈਏ...
    ਖਾਲਿਸਤਾਨ ਜਿੰਦਾਬਾਦ ❤

  • @preettv1055
    @preettv1055 5 місяців тому +20

    ਧੰਨਵਾਦ ਭੁੱਲਰ ਸਾਬ ਇਹੋ ਜਿਹਾ ਗੀਤ ਗਾਉਣ ਲਈ
    ਪ੍ਰਮਾਤਮਾ ਮਿਹਰ ਕਰੇ ਖਾਲਸਾ ਰਾਜ ਦੁਬਾਰਾ ਆਵੇ

  • @goodjosh3871
    @goodjosh3871 5 місяців тому +4

    ਬਾਈ ਗੁੱਸਾ ਨਾ ਕਰੀ ਅਣਖ ਅਸੀ ਖੁਦ ਹੀ ਮਾਰੀ ਹੈ ਪੰਜਾਬੀਆਂ ਦੀ ਬਚਪਨ ਤੋਂ ਦੇਖਦੇ ਸੁਣਦੇ ਆਉਣੇ ਆ ਕਲਾਕਾਰ ਦੇ ਗੀਤ ਕੁੜੀਆਂ ਇਸ਼ਕ ਤੇ ਲੱਚਰਤਾ ਭਰੇ। ਗੀਤ ਜਦੋ ਪੰਜਾਬੀ ਗਾਓ ਤੇ ਫੇਰ।ਅੱਜ ਆਪੇ ਸੋਚੋ।। ਅੱਜ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਾਡੇ ਲੋਕਾ ਨੇ ਕਿੰਨਾ ਸਾਥ ਦਿੱਤਾ ।ਜਦੋ ਅੱਜ ਕੋਈ ਸਿੱਖ ਉੱਠਦਾ ਕਹਿੰਦੇ ਨੇ ਮੁੰਡੇ ਮਰਵਾਉ ਮਰਨ ਤੋ ਵੀ ਡਰਨ ਲੱਗ ਗਏ ਹੁਣ ਅਸੀ

  • @ramsingh-vf1uj
    @ramsingh-vf1uj Місяць тому +1

    ਵਾਹਿਗੁਰੂ ਜੀ ਜਲਦੀ ਹੀ ਖ਼ਾਲਸਾ ਰਾਜ਼ ਬਖ਼ਸ਼ਣਗੇ ਪੰਜਾਬੀਆਂ ਨੂੰ।

  • @pritamsingh3867
    @pritamsingh3867 5 місяців тому +10

    ਭੁੱਲਰ ਸਾਬ ਬਹੁਤ ਸੋਹਣੇ ਸ਼ਬਦ ਬਿਆਨ ਕੀਤੇ ਜੇ ਖਾਲਸਾ ਰਾਜ ਦੇ❤

  • @AmandeepSingh-zx2ij
    @AmandeepSingh-zx2ij 5 місяців тому +4

    ਜੋ ਵੀ ਹੋ ਰਿਹਾ ਹੈ ਉਸ ਮਾਲਕ ਦੇ ਹੁਕਮ ਅੰਦਰ ਹੋ ਰਿਹਾ ਹੈ ਵਿਧੀਆਂ ਬਣਨ ਗੀਆਂ ਫੇਰ ਤੋਂ ਵਾਹਿਗੁਰੂ ਜੀ ਦੀ ਮੇਹਰ ਹੋਉ

  • @sikandersingh6604
    @sikandersingh6604 5 місяців тому +12

    ਵਾਹਿਗੁਰੂ ਦੁਵਾਰੇ ਰਾਜ ਆਵੇ ਸਾਡਾ

  • @singhsingh1940
    @singhsingh1940 Місяць тому +1

    ਪੰਜਾਬੀਆ ਦੀ ਰਾਣੀ ਮਹਾਰਾਣੀ ਜਿੰਦਾਂ ਦੀ ਉਹ ਜਗ੍ਹਾ ਲੁਪਤ ਹੋ ਚੱਲੀ ਆ ਮਹਾਰਾਸ਼ਟਰ ਵਿਚ ਜਿੱਥੇ ਸਸਕਾਰ ਕੀਤਾ ਸੀ ਗਿਆ ਸੀ ਸਾਡੀ ਰਾਣੀ ਦਾ।

  • @manjitsingh-ju4wn
    @manjitsingh-ju4wn 25 днів тому

    ਹੁਣ ਤਾ ਇਕ ਹੀ ਇੱਛਾ ਆ ਕੇ ਜਿਓੰਦੇ ਜੀ ਖਾਲਸਾ ਰਾਜ ਦੇਖ ਲਵਾਂ

  • @HarjinderSINGH-gh6hr
    @HarjinderSINGH-gh6hr 5 місяців тому +45

    ਬਹੁਤ ਹੀ ਦੁਖਦਾਈ ਸਿੱਖ ਇਤਿਹਾਸ ਨੂੰ ਵਧੀਆ ਢੰਗ ਨਾਲ ਬਿਆਨ ਕੀਤਾ ਹੈ, ਕਲਾਕਾਰ ਵੀਰ ਨੇ!
    🙏

  • @sardarsukhwindersingh8727
    @sardarsukhwindersingh8727 5 місяців тому +29

    ਜਿਉਂਦਾ ਰਹੋ ਸ਼ੇਰਾ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @JugrajSingh-wl1yr
    @JugrajSingh-wl1yr 5 місяців тому +2

    ਕੱਲਾ ਸ਼ੇਰ ਨਹੀਂ ਅੱਗ ਦੇ ਵਿੱਚ ਜਲਿਆ, ਛੜ ਗਈ ਤਕਦੀਰ ਪੰਜਾਬੀਆ ਦੀ,,

  • @ramindersingh3907
    @ramindersingh3907 5 місяців тому +2

    ਬੜੀ ਦੁੱਖ ਦੀ ਗੱਲ ਕੇ ਸ਼ੇਰੇ ਪੰਜਾਬ ਦੀ ਤਲਵਾਰ ਜਿਸਨੇ ਤਿੱਬਤ ਤੋਂ ਅਫ਼ਗ਼ਾਨਿਸਤਾਨ ਤੱਕ ਜਿੱਤ ਹਾਸਲ ਕਾਰਵਾਈ ਉਹ ਤਲਵਾਰ ਅੱਜ ਤਕ ਸਾਡੇ ਦੇਸ਼ ਵਿਚ ਨਹੀਂ ਆਈ ਲਾਹੌਰ ਦੇ ਸ਼ਾਹੀ ਕਿਲ੍ਹੇ ਦੀਆਂ ਕੰਧਾਂ ਉੱਪਰ ਟੰਗੀ ਹੋਈ ਐ।

  • @Manpreetc
    @Manpreetc 5 місяців тому +55

    ਸੁਰਜੀਤ ਭੁੱਲਰ ਸਾਬ ਬਕਮਾਲ ਕੰਮ ਕੀਤਾ 👌🏻🙏💐

  • @jattmehkma393
    @jattmehkma393 5 місяців тому +11

    ਵੈਣ ਪਾਉਂਦਿਆ ਛੱਡ ਦੀਪਾਵਲੀ ਤੁਰੀ ਜਾਂਦੀ ਰਮਜ਼ਾਨ ਪੰਜਾਬੀਆਂ

  • @navjotsandhu2004
    @navjotsandhu2004 4 місяці тому +2

    ਸਿਰਫ ੭.੫ ਲੱਖ ਵਿਊ ਇਸ ਗਾਣੇ ਦੇ
    ਸਾਡੇ ਪੰਜਾਬੀਆਂ ਲਈ ਸ਼ਰਮ ਦੀ ਗੱਲ ਆ
    ਇਸ ਤੋਂ ਪੱਤਾ ਚੱਲਦਾ ਅੱਸੀ ਆਪਣਾ ਇਤਿਹਾਸ ਕਿਵੇਂ ਵਿਸਾਰ ਚੂਕੇ ਆ
    ਕਮਾਲ ਕਰਤੀ ਭੁੱਲਰ ਸਾਬ

  • @lallisingh7871
    @lallisingh7871 5 місяців тому +8

    ਲੂੰ ਕੰਡਾ ਖੜਾ ਹੋਗਿਆ ਤੇ ਅੱਖ ਚੋਂ ਹੰਜੂ 😢😢 ਸੁਰਜੀਤ ਵੀਰੇ ਬਹੁਤ ਖੂਬ

  • @gurdialsingh4050
    @gurdialsingh4050 5 місяців тому +9

    ਵਾਹ-ਵਾਹ ਬਈ ਕਿਆ ਅਲਫਾਜ਼ ਨੇ ਗੀਤ ਦੇ, ਦਿਲ ਨੂੰ ਛੂਹ ਗਏ। ਜਿਵੇਂ ਹੀਰ( ਵਾਰਿਸ ਸ਼ਾਹ)ਸੁਣਕੇ ਆਸ਼ਕਾਂ ਦੇ ਦਿਲ ਚੋਂ ਚੀਸ ਨਿਕਲਦੀ ।

  • @prabhthind1894
    @prabhthind1894 4 місяці тому +1

    ਕੱਲਾ ਸ਼ੇਰ ਨੀ ਚਿਖਾ ਦੇ ਵਿਚ ਸੜਿਆ , ਸੜ ਗਈ ਤਕਦੀਰ ਪੰਜਾਬੀਆਂ ਦੀ
    ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 🙏

  • @user-ny3rn1vp5d
    @user-ny3rn1vp5d 5 місяців тому +2

    ਬਹੁਤ ਵਧੀਆ ਗਾਣਾ ਸੁਰਜੀਤ ਬਾਈ ਐਹੋ ਜਿਹੇ ਗਾਣੇ ਹੋਰ ਕੱਢੋ ਕਿਉ ਕਿ ਸਾਡੀ ਜਵਾਨੀ ਨੂੰ ਅੱਜ ਇਹ ਗੱਲਾਂ ਦਾ ਪਤਾ ਹੀ ਨਹੀਂ ਕ ਕਦੇ ਆਪਣਾ ਵੀ ਖ਼ਾਲਸਾ ਰਾਜ ਹੁੰਦਾ ਸੀ ਤੇ ਓਹ ਰਾਜ ਕਿੰਨਾ ਵੱਡਾ ਤੇ ਖੁਸ਼ਹਾਲ ਸੀ ਇਹ ਸਭ ਕੁਝ ਜਵਾਨੀ ਨੂੰ ਹੁਣ ਗੀਤਾ ਰਾਹੀਂ ਹੀ ਦਸਣਾ ਪੈਣਾ ਕੇ ਕਿਵੇਂ ਸਾਡੇ ਤੋਂ ਸਾਡਾ ਖ਼ਾਲਸਾ ਰਾਜ ਧੋਖੇ ਨਾਲ ਖਤਮ ਕੀਤਾ ਗਿਆ ਵਿੱਚ ਕੁਝ ਆਪਣੇ ਵੀ ਗਦਾਰ ਸੀ ਓਸ ਟਾਈਮ ਡੋਗਰੇ ਵਰਗੇ ਇਹ ਇਤਹਾਸ ਸਾਡਾ ਗੀਤਾ ਰਾਹੀਂ ਦਸਣਾ ਪਉ ਗਾ ਕਿਉ ਕੇ ਅੱਜ ਦੀ ਜਵਾਨੀ ਕਿਤਾਬਾਂ ਤਾਂ ਪੜ੍ਹਦੀ ਨਹੀ ਓਹ ਬੱਸ ਗੀਤ ਹੀ ਸੁਣਦੀ ਆ ਤੇ ਇੱਕ ਪੰਜਾਬੀ ਕਲਾਕਾਰ ਹੋਣ ਦੇ ਨਾਤੇ ਸੋਡਾ ਵੀ ਕੁਝ ਫ਼ਰਜ਼ ਬਣਦਾ ਕੇ ਪੰਜਾਬ ਦੇ ਇਤਹਾਸ ਬਾਰੇ ਜਵਾਨੀ ਨੂੰ ਕੁਝ ਦਸਿਆ ਜਾਵੇ

  • @Babbutalwandi07
    @Babbutalwandi07 5 місяців тому +5

    ਖੁਸ ਗਈ ਤਕਦੀਰ ਪੰਜਾਬੀਆਂ ਦੀ 😢

  • @manicharik5963
    @manicharik5963 5 місяців тому +13

    ਉਮਰ ਭਾਵੇਂ ਹੀ ਛੋਟੀ ਏ
    ਪਰ ਏ ਗਾਣਾ ਸੁਣ ਕੇ
    ਦੋ ਚਾਰ ਹੰਝੂ ਆ ਹੀ ਗਏ
    ❤❤❤❤❤

  • @punjabsingh9229
    @punjabsingh9229 5 днів тому

    ਬਹੁਤ ਬਾਕਮਾਲ ਗੀਤ ਆ ਸਾਡੇ ਲਾਲਚਾਂ ਤੇ ਗਦਾਰੀਆ ਨੇ ਸੋਨੇ ਦੀ ਚਿੜੀ ਪੰਜਾਬ ਨੂੰ ਬਰਬਾਦ ਕਰ ਦਿਤਾ

  • @BaljeetSingh-ym2nn
    @BaljeetSingh-ym2nn 27 днів тому

    ਕੋਈ ਜਵਾਬ ਨਹੀਂ ਲਿੱਖਣ ਦਾ ਤੇ ਮਹਾਰਾਜਾ ਰਣਜੀਤ ਦਾ ਸ਼ੇਰ ਦਾ 😢

  • @gursahibsingh7167
    @gursahibsingh7167 5 місяців тому +8

    ਬਹੁਤ ਸੋਨਾ l ਜੋ ਕਿਹਾ 💯 ਸੱਚ ਕਿਹਾ ਹੈ ਅਕਾਸ਼ ਕੀਤੇ ਓਹ ਟਾਈਮ ਫਿਰ ਆ ਜੇ l wait ਕਰ ਰਹੇ ਆ।ਜਿੱਥੇ ਲੋੜ ਪਾਈ ਜਨੇ ਜੋਗੇ ਆ ਸਭ ਕੁੱਝ ਭੁੱਲ ਕੇ ਨਾਲ ਆ । 🙏

  • @manjindersinghbhullar8221
    @manjindersinghbhullar8221 5 місяців тому +24

    ਸੁਰਜੀਤ ਭੁੱਲਰ ਵੀਰ ਦਿਲ ਨੂੰ ਛੂਹ ਗਿਆ ਗੀਤ ਬਿਲਕੁਲ ਪੰਜਾਬੀਆਂ ਦੀ ਸੜ ਗਈ ਜੀ ਤਕਦੀਰ ਗਾਣਾ ਬਾ ਕਮਾਲ ਬਹੁਤ ਬਹੁਤ ਧੰਨਵਾਦ ਜੀ

  • @pindabrar5087
    @pindabrar5087 5 місяців тому +10

    ਕੋਈ ਸ਼ਬਦ ਨਹੀਂ ਰਹੇ ਬਹੁਤ ਬਹੁਤ ਵਧੀਆ ਲਿਖਿਆ ਹੈ ਬਹੁਤ ਬਹੁਤ ਵਧੀਆ ਗਾਇਆ ਹੈ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਕਸ਼ੇ

  • @Meerpuriasekhonvlog
    @Meerpuriasekhonvlog Місяць тому +3

    Sade Gdaran ਨੇ ਸਿੱਖ ਕੌਮ ਦਾ ਜੋ nuksan ਕੀਤਾ ਰਹਿੰdi ਦੁਨੀਆ tak na muaf ਕਰਨ yog ਦੇ ਕਾਬੁਲ nahi ਜੀਂਦਾ ਰਹਿ. Surjit Bhullar ਯਾਰਾਂ

  • @BaljitKaur-no7jn
    @BaljitKaur-no7jn 5 місяців тому +20

    ਦਿਲੋਂ ਧੰਨਵਾਦ ਕੀਤਾ ਜਾਂਦਾ ਜੀ ❤😢ਹੋਰ ਵੀ ਇਸ ਤਰ੍ਹਾਂ ਦੀ ਵਾਰਤਾ ਸਣਾੳ❤😢

  • @daljitsingh8832
    @daljitsingh8832 5 місяців тому

    ਨਾ ਕਹੂ ਅਬ ਕੀ ਨਾ ਕਹੂ ਤਬ ਕੀ ਬਾਤ ਕਹੂੰ ਮੈਂ ਅਬਕੀ ਅਗਰ ਨ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ

  • @GurjeetSingh-kg9mr
    @GurjeetSingh-kg9mr Місяць тому +1

    ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ

  • @user-gd9pp9hy2r
    @user-gd9pp9hy2r 5 місяців тому +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਮਾਤਾ ਗੁਜਰੀ ਤੇ ਸਨਬਾਸੀ ਜੀ. ❤️♥️🙏🙏🙏🙏🙏🙏🙏🙏🙏🙏

  • @scmgchannel7545
    @scmgchannel7545 5 місяців тому +39

    ਬਹੁਤ ਸਾਰਾ ਪਿਆਰ ਸਾਰੀ ਟੀਮ ਨੂੰ ❤❤ ਵਾਹਿਗੁਰੂ ਜੀ ਮਿਹਰ ਕਰੀਂ

  • @rupindersingh2322
    @rupindersingh2322 6 днів тому

    ਰਾਜਾ ਸਾਂਸੀ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ❤️❤️❤️❤️❤️

  • @deepkatnoria1841
    @deepkatnoria1841 20 днів тому

    ਇੱਕਲਾ ਸ਼ੇਰ ਨੀ ਚਿਖ਼ਾ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆ ਦੀ 💔

  • @brargaming6766
    @brargaming6766 5 місяців тому +3

    ਇਹ ਜਖਮ ਜੋ ਸਾਡੇ ਦਿਲ ਵਿਚ ਹੈ ਪਤਾ ਨਹੀਂ ਕਦੋਂ ਭਰੇਗਾ

  • @jasveersingh-cy7wg
    @jasveersingh-cy7wg 5 місяців тому +3

    ਖ਼ਾਲਸਾ ਰਾਜ ਜ਼ਰੂਰ ਆਉਣਾ ਹੈ

  • @amrinderdhaliwal5236
    @amrinderdhaliwal5236 5 місяців тому +1

    ਇਹ ਦਰਦ ਹਰ ਪੰਜਾਬੀ ਦਾ , ਜਿਉਂ ਜਿਉਂ ਹਾਲਾਤ ਬਦਲ ਰਹੇ ਨੇ ਦਰਦ ਸਾਹਮਣੇ ਆਉਣ ਲੱਗ ਗਿਆ

  • @sukhjeetmanes4688
    @sukhjeetmanes4688 5 місяців тому +2

    ਸੱਚ ਏ 😢😢 ਸ਼ੇਰ ਦੇਸ਼ ਪੰਜਾਬ ਦਾ ਸੀ ਜਿਸ ਦਾ ਨਾਮ ਮਹਾਰਾਜਾ ਸਰਦਾਰ ਰਣਜੀਤ ਸਿੰਘ ਜੀ 😢

  • @navtejsinghchahil707
    @navtejsinghchahil707 5 місяців тому +6

    ਹਮੇਸ਼ਾਂ ਦੀ ਤਰ੍ਹਾਂ ਬਹੁਤ ਵਧੀਆ ਸਾਫ ਸੁਥਰਾ ਗੀਤ,ਸੁਰੀਲੀ ਅਵਾਜ਼, ਵਾਹਿਗੁਰੂ ਅੰਗਸੰਗ ਰਹਿਣ।

  • @MandeepKaur-ou2xl
    @MandeepKaur-ou2xl 5 місяців тому +30

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਮਹਾਰਾਣੀ ਜਿੰਦ ਕੌਰ 🙏🙏

  • @Babadeepsinghji2711
    @Babadeepsinghji2711 3 місяці тому

    ਦੋਸਤੋ ਸਾਡੇ ਵਾਸਤੇ ਰਾਜ ਲੈਣਾ ਕੋਈ ਵੱਡੀ ਗੱਲ ਨਹੀਂ ਪਰ ਜਦੋ ਤਕ ਅਸੀਂ ਅਪਣੇ ਨਿੱਜੀ ਲਾਲਚ ਤੇ ਗੱਦਾਰ ਲੀਡਰਾਂ ਦੀ ਚਾਪਲੂਸੀ ਨੀ ਸ਼ੱਡ ਦੇ ਤੇ ਇਕ ਨਿਸ਼ਾਨ ਸਾਹਾਬ ਥੱਲੇ ਇਕੱਠੇ ਨੀ ਹੁੰਦੇ ਓਨਾ ਚਿਰ ਖੁਆਰੀ ਪੱਲੇ ਪੈਣੀ ਅਸੀਂ ਲਾਲਚੀ ਹੋ ਗਏ ਆਂ ਗੁਰੂ ਸਾਬ ਦੇ ਬਚਣਾ ਦੇ ਉਲਟ ਚੱਲ ਰਹੇ ਆਂ (ਪੰਥ ਵਸੇ ਮੈਂ ਉਝੜਾ )

  • @charanjitsingh7204
    @charanjitsingh7204 Місяць тому +1

    ਵਾਹਿਗੁਰੂ ਮੇਹਰ ਕਰੇ ਪੰਜਾਬ, ਪੁਜਾਬੀਆਂ ਤੇ 🙏

  • @tejinderkaur7436
    @tejinderkaur7436 5 місяців тому +3

    ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ ਸੜੀ ਹੋਈ ਤਕਦੀਰ ਫਿਰ ਸਰਜੀਤ ਹੋ ਜਾਵੇ।

  • @HarmeetSingh-hk3fk
    @HarmeetSingh-hk3fk 5 місяців тому +4

    Waheguru ji mehar kro apni koum teh bs tahuda he sahara ha 🙏🙏🙏🙏🙏