Takhat Sri Damdama Sahib,Talwandi Sabo,ਤਖਤ ਸ੍ਰੀ ਦਮਦਮਾ ਸਹਿਬ,ਸਾਬੋ ਕੀ ਤਲਵੰਡੀ,ਤਲਵੰਡੀ ਸਾਬੋ,ਗੁਰੂ ਦੀ ਕਾਸ਼ੀ

Поділитися
Вставка
  • Опубліковано 28 сер 2024
  • ਇਤਿਹਾਸਕ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ
    ਇਸ ਅਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਮਰਕੱਸਾ ਖੋਲ੍ਹਿਆ ਸੀ ਜਿਸ ਕਰਕੇ ਇਸ ਦਾ ਨਾਮ ਦਮਦਮਾ ਸਾਹਿਬ ਪ੍ਰਚੱਲਿਤ ਹੋਇਆ । ਇਸ ਸਥਾਨ 'ਤੇ ਦਸਮ ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਸੀ। 48 ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਵੀ ਇਸ ਅਸਥਾਨ ' ਤੇ ਗੁਰੂ ਜੀ ਮੁਖਾਰਬਿੰਦ ਤੋਂ ਸ੍ਰਵਣ ਕੀਤੀ । ਗੁਰਬਾਣੀ ਦੇ ਅਰਥ ਬੋਧ ਦੀ ਸੰਪ੍ਰਦਾਇ ਵੀ ਇਥੇ ਹੀ ਆਰੰਭ ਹੋਈ ।
    ਸ੍ਰੀ ਦਮਦਮਾ ਸਾਹਿਬ ਜਾਂ ਤਲਵੰਡੀ ਸਾਬੋ ਸਿੱਖਾਂ ਦਾ ਚੋਥਾ ਤਖਤ ਹੈ। ਪਿੰਡ ਸਾਬੋ ਕੀ ਤਲਵੰਡੀ ਨੇੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ, ਜਿਸ ਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ। ਡੱਲੇ ਸਿੱਖ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇਥੇ ਕ਼ਰੀਬ ਸਵਾ ਸਾਲ ਨਿਵਾਸ ਕੀਤਾ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਥਾਂ ਦਿੱਲੀ ਤੋਂ ਦਸਮ ਗੁਰੂ ਦੇ ਦਰਸ਼ਨ ਕਰਨ ਆਏ। ਏਸੇ ਸਥਾਨ ਤੇ ਹੀ ਜਦ ਮਾਤਾ ਸੁੰਦਰੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਸੀ ਕੇ ਸੰਗਤ ਵਿੱਚ ਸਹਿਬਜਿਅਦੇ ਨਹੀ ਦਿਖ ਹਰੇ। ਤਾਂ ਗੁਰੂ ਜੀ ਨੇ ਸਾਰੇ ਸਿੱਖਾਂ ਵੱਲ ਹੱਥ ਕਰ ਕੇ ਕਹਿਆ ਸੀ ਇਨ ਪੁੱਤਰਾਂ ਕੇ ਸੀਸ ਪੱਰ ਵਾਰ ਦੀਏ ਨੇ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ। ☬ ਵਾਹਿਗੁਰੂ ਜੀ ਕਾ ਖਾਲਸਾ ☬ ਵਾਹਿਗੁਰੂ ਜੀ ਕੀ ਫਤੇਹ। ☬

КОМЕНТАРІ • 3