Part 99-Spiritual Gurbani Katha, Guru Granth Sahib Vyakhya, Guru Granth Sahib Full Path With meaning

Поділитися
Вставка
  • Опубліковано 14 жов 2024
  • ਗੁਰੂਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ੧੦ ਦਾ ਸੰਖੇਪ ਇਤਿਹਾਸ
    ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਗੁਰੂ ਸਾਹਿਬਾਨ ਜਿੱਥੇ ਵੀ ਗਏ ਜਿੱਥੇ ਵੀ ਉਹਨਾਂ ਆਪਣਾ ਜੀਵਨ ਬਿਤਾਇਆ ਅਤੇ ਧਰਮ ਦਾ ਉਪਦੇਸ਼ ਦਿੱਤਾ ਉਥੇ ਹੀ ਉਹਨਾ ਦੀ ਯਾਦ ਵਿਚ ਇਤਿਹਾਸਕ ਅਸਥਾਨ ਸ਼ੁਸੋਭਿਤ ਹਨ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਪਾਰ ਬਖਸ਼ਿਸ਼ਾਂ ਅਤੇ ਇਲਾਹੀ ਪ੍ਰੇਮ ਨੂੰ ਅਪਣੀ ਬੁੱਕਲ ਵਿੱਚ ਸਮੋਈ ਬੈਠਾ ਇਕ ਵਿਲੱਖਣ ਗੁਰਧਾਮ ਹੈ ਗੁਰੂਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ੧੦ ਜੋ ਕਿ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਜਿਲ੍ਹਾ ਬਠਿੰਡਾ ਵਿੱਚ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੧੭੦੬ ਈ: ਜੇਠ ਦੇ ਮਹੀਨੇ ਵਿਚ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਅਤੇ ਕੁਝ ਸਿੰਘਾਂ ਸਮੇਤ ੯ ਦਿਨ (ਗੁਜਾਰੇ ਸਨ ) ਠਹਿਰੇ ਸਨ | ਗੁਰੂ ਸਾਹਿਬ ਜੀ ਇਸ ਅਸਥਾਨ ਤੇ ਮਾਂ ਦੇਸਾਂ ਜੀ ਦੇ ਪਿਆਰ ਪ੍ਰੇਮ ਭਗਤੀ ਸਦਕਾ ਆਏ | ਮਾਂ ਦੇਸਾਂ ਜੀ ਗੁਰੂ ਘਰ ਦੇ ਅਨਿਨ ਸੇਵਕ ਸਨ, ਜੋ ਹਰ ਸਮੇਂ ਪ੍ਰਭੂ ਸਿਮਰਨ ਵਿਚ ਲੀਨ ਰਹਿੰਦੇ ਸਨ | ਮਾਂ ਦੇਸਾਂ ਜੀ ਦੇ ਦਿਲ ਦੀ ਭਾਵਨਾ ਸੀ ਕੇ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਨਿਮਾਣੀ ਦੇ ਘਰ ਚਰਨ ਪਾਉਣ | ਮਾਂ ਦੇਸਾਂ ਜੀ ਨੇ ਅਪਣੇ ਹੱਥੀ ਕੱਤ ਕੇ ਚਿੱਟੇ ਰੰਗ ਦਾ ਖੱਦਰ ਦਾ ਖੇਸ ਬੁਣ ਕੇ ਰਖਿਆ ਸੀ, ਜਿਸ ਦੀਆਂ ਕੰਨੀਆਂ ਤੇ ਰੇਸ਼ਮ ਦੇ ਲਾਲ ਡੋਰੇ ਪਾਏ ਸਨ | ਮਾਂ ਦੇਸਾਂ ਜੀ ਦੀ ਭਾਵਨਾ ਸੀ ਕਿ ਜਦੋਂ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਕੱਚੇ ਘਰ ਵਿਚ ਚਰਨ ਪਾਉਣਗੇ ਤਾਂ ਮੈਂ ਇਹ ਖੇਸ ਭੇਂਟ ਕਰਾਂ | ਮਾਂ ਦੇਸਾਂ ਜੀ ਦੇ ਪਿਆਰ ਦੀ ਖਿੱਚ ਸਦਕਾ ਗੁਰੂ ਸਾਹਿਬ ਪਰਿਵਾਰ ਸਮੇਤ ਤਲਵੰਡੀ ਸਾਬੋ, ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਚੱਲਕੇ ਮਾਂ ਦੇਸਾਂ ਜੀ ਦੇ ਘਰ (ਗੁਰੂਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ੧੦) ਆਏ ਅਤੇ ਮਾਂ ਦੇਸਾਂ ਜੀ ਤੇ ਅਪਾਰ ਬਖਸ਼ਿਸ਼ਾਂ ਕੀਤੀਆਂ | ਮਾਤਾ ਜੀ ਨੂੰ ਸਾਂਈ ਦਰ ਸੁਮਾਈ ਹੋਣ ਦਾ ਮਾਣ ਦਿੱਤਾ ਅਤੇ ਅਨੇਕਾਂ ਬਖਸ਼ਿਸ਼ਾਂ ਕਰਕੇ ਨਿਹਾਲ ਕਰ ਗਏ | ਮਾਤਾ ਦੇਸਾਂ ਜੀ ਪੰਥ ਦੀ ਮਹਾਨ ਹਸਤੀ ਭਾਈ ਭਗਤੂ ਜੀ ਦੇ ਪੋਤ ਨੂੰਹ ਸਨ | ਭਾਈ ਭਗਤੂ ਜੀ ਦਾ ਜਨਮ ਸ਼੍ਰੀ ਗੁਰੂ ਰਾਮਦਾਸ ਜੀ ਦੇ ਬਚਨਾਂ ਸਦਕਾ ਬਾਬਾ ਆਦਮ ਦੇ ਘਰ ਹੋਇਆ ਸੀ | ਭਾਈ ਭਗਤੂ ਜੀ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਲੈਕੇ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਤੱਕ ਗੁਰੂ ਸਾਹਿਬ ਦੇ ਨਾਲ ਰਹੇ ਅਤੇ ਸੇਵਾ ਸੰਭਾਲ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ |
    ਮਾਂ ਦੇਸਾਂ ਜੀ ਭਾਈ ਭਗਤੂ ਜੀ ਦੇ ਪੁੱਤਰ ਭਾਈ ਜਿਓਣਾ ਜੀ (ਜੀਵਨ) (ਜਿਨਾਂ ਨੇ ਅਪਣਾ ਸ਼ਰੀਰ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਕਹਿਣ ਤੇ ਛੱਡ ਦਿਤਾ ਸੀ)ਭਾਈ ਜਿਓਣਾ ਜੀ ਦੇ ਪੁੱਤਰ ਭਾਈ ਸੰਤਦਾਸ ਜੀ ਦੇ ਧਰਮ ਪਤਨੀ ਸੀ | ਮਾਂ ਦੇਸਾਂ ਜੀ ਦਾ ਜਨਮ ਭਾਈ ਜੇਠੂ ਜੀ ‌(ਢਿੱਲ਼ੋਂ) ਦੇ ਘਰ ਹੋਇਆ ਸੀ ਜਿੰਨ੍ਹਾਂ ਨੇ ਬਾਅਦ ਵਿਚ ਪਿੰਡ ਜੇਠੂਕੇ (ਬਠਿੰਡਾ)ਅਬਾਦ ਕੀਤਾ | ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਤੇ ਹੀ ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬਾਬਾ ਸੰਗੂ ਸਿੰਘ ਜੀ ਨੂੰ ਬ੍ਰਹਮ ਗਿਆਨੀ ਮਹਾਂਪੁਰਸ਼ ਹੋਣ ਦਾ ਮਾਣ ਦਿੱਤਾ ਅਤੇ ਉਹਨਾਂ ਦਾ ਨਾਮ ਵੀ ਆਪ "ਸੰਗੂ ਸਿੰਘ" ਰਖਿਆ
    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਅਸਥਾਨ ਦੀ ਬਹੁਤ ਵੱਡੀ ਵਿਲੱਖਣਤਾ ਇਹ ਹੈ ਕਿ ਇਸ ਅਸਥਾਨ ਤੇ ਮਾਂ ਦੇਸਾਂ ਜੀ ਦਾ ਉਹ ਕੱਚਾ ਘਰ (ਬੁਰਜ ਸਾਹਿਬ ) ਜਿੱਥੇ ਗੁਰੂ ਸਹਿਬ ਨੇ ੯ ਦਿਨ ਬਿਤਾਏ ਸਨ ਉਹ ਅੱਜ ਵੀ ੩੦੦ + ਸਾਲ ਬੀਤ ਜਾਣ ਤੋਂ ਬਾਅਦ ਸਹੀ ਸਲਾਮਤ ਮੋਜੂਦ ਹੈ | ਇਹ ਬੁਰਜ ਸਾਹਿਬ ਗੁਰੂ ਸਾਹਿਬ ਜੀ ਦੀ ਆਖਰੀ ਨਿਸ਼ਾਨੀ ਦੇ ਰੂਪ ਵਿੱਚ ਬਚਿਆ ਹੋਇਆ ਹੈ | ਸ਼ਾਇਦ ਹੀ ਅਜਿਹੀ ਹੋਰ ਕੋਈ ਬਿਲਡਿੰਗ ਹੋਵੇ ਜਿਸ ਨੂੰ ਹੂਬਹੂ ਸੰਭਾਲਿਆ ਹੋਵੇ | ਇਸ ਗੁਰੂਦਵਾਰਾ ਸਾਹਿਬ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ, ਪਲੰਘ ਸਾਹਿਬ, ਕਛਹਿਰਾ ਸਾਹਿਬ, ਪ੍ਰਸ਼ਾਦਾ ਛਕਣ ਵੇਲੇ ਵਰਤੀ ਗਈ ਚੌਂਕੀ, ਪਲੰਘ ਦੀਆਂ ਚਾਦਰਾਂ ਦਾ ਜੋੜਾ, ਪਲੰਘ ਦਾ ਬਾਣ ਅਤੇ ਮਾਤਾ ਸੁੰਦਰ ਕੋਰ ਜੀ ਦੀਆਂ ਖੜਾਵਾਂ, ਮਾਤਾ ਸਾਹਿਬ ਕੌਰ ਜੀ ਦਾ ਪੀਹੜਾ ਸਾਹਿਬ ਅਤੇ ਗੁਰਗਾਬੀ(ਜੁੱਤੀ) ਗੁਰੂ ਸਾਹਿਬ ਲਈ ਪ੍ਰਸ਼ਾਦਾ ਤਿਆਰ ਕਰਨ ਲਈ ਵਰਤੀ ਗਈ ਚੁਰ (ਚੁੱਲ੍ਹਾ ) ਅਤੇ ਤਵੀ ਆਦਿ ਨੂੰ ਬੜੇ ਹੀ ਪਿਆਰ ਨਾਲ ਸੰਭਾਲ ਕੇ ਰਖਿਆ ਗਿਆ ਹੈ |
    ਮਾਤਾ ਜੀ ਦਾ ਘੱਗਰਾ ਤੇ ਪੰਜਾਮੀ । ਗੁਰੂ ਗੋਬਿੰਦ ਸਿੰਘ ਜੀ ਤੋਂ ਵਰੋਸਾਏ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ ਦੀ ਸ਼੍ਰੀ ਸਾਹਿਬ ਅਤੇ ਗਾਤਰੇ ਵਾਲੀਆਂ ਕਿਰਪਾਨਾਂ, ਇੱਕ ਚਾਦਰ ਅਤੇ ਇਕ ਬੈਰਾਗਨ, ਭਾਈ ਭਗਤੂ ਜੀ ਦਾ ਪੜਪੋਤਰਾ (ਸਿੱਖ ਕੌਮ ਦੇ ਪਹਿਲੇ ਮਹਾਨ ਜਰਨੈਲ ) ਭਾਈ ਫ਼ਤਿਹ ਸਿੰਘ ਜੀ ਦਾ ਦਸਤਾਰ ਵਿਚ ਸਜਾਉਣ ਵਾਲਾ ਖੰਡਾ ਸਾਹਿਬ ਅਤੇ ਤਲਵਾਰ, (ਸ਼ਹੀਦ ਭਾਈ ਫ਼ਤਿਹ ਸਿੰਘ ਜੀ ਨੇ ਸਾਹਿਬਜ਼ਾਦਿਆਂ ਦੇ ਕਾਤਿਲ ਵਜ਼ੀਦ ਖਾਨ ਦਾ ਸਿਰ ਚੱਪੜਚਿੜੀ ਦੇ ਮੈਦਾਨ ਵਿੱਚ ਵੱਡਿਆ ਸੀ )
    ਇਹ ਸਾਰੀਆਂ ਨਿਸ਼ਾਨੀਆਂ ਗੁਰੂ ਘਰ ਵਿਚ ਮੌਜੂਦ ਹਨ | ਇਹ ਨਿਸ਼ਾਨੀਆਂ ਸਿੱਖ ਵਿਰਾਸਤ ਸੰਭਾਲ ਕਾਰ ਸੇਵਾ ਜਥੇ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਸੰਭਾਲ ਕੇ ਰੱਖੀਆਂ ਗਈਆਂ ਹਨ | ਦੇਸ਼ ਵਿਦੇਸ਼ ਤੋਂ ਸੰਗਤਾਂ ਗੁਰੂ ਸਾਹਿਬ ਦੇ ਬੁਰਜ਼ ਸਾਹਿਬ ਅਤੇ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਲਗਾਤਾਰ ਪੰਹੁਚ ਰਹੀਆਂ ਹਨ |
    ਇਤਿਹਾਸ ਦੀ ਵਧੇਰੇ ਜਾਣਕਾਰੀ ਲਈ ਸੰਗਤਾਂ ਭਾਈ ਵੀਰ ਸਿੰਘ ਜੀ ਲਿਖਤ ਕਲਗੀਧਰ ਚਮਤਕਾਰ ਦੇ ਭਾਗ ਦੂਜਾ ਵਿਚ ਬੀਬੀ ਦੇਸਾਂ ਜੀ ਵਾਲਾ ਪ੍ਰਸੰਗ ਪੜ ਸਕਦੀਆਂ ਹਨ | ਗੁਰੁ ਪ੍ਰਤਾਪ ਸੂਰਜ ਗ੍ਰੰਥ, ਸਾਖੀ ਪੋਥੀ ਅਤੇ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਕਾ ਦੀ ਲਿਖਤ ਮਾਲਵੇ ਦੇ ਭਾਈ ਕਿਆਂ ਦਾ ਇਤਿਹਾਸ ਬੁਰਜ਼ ਸਾਹਿਬ ਮਾਈ ਦੇਸਾਂ ਪੜ ਸਕਦੀਆਂ ਹਨ |
    ਸੰਪਰਕ
    ਗੁਰੂਦਵਾਰਾ ਬੁਰਜ਼ ਸਾਹਿਬ ਮਾਈ ਦੇਸਾਂ ਪਾਤਸ਼ਾਹੀ ੧੦
    (ਜਨਮ ਅਸਥਾਨ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ ਮਹਾਰਾਜ )
    ਪਿੰਡ ਅਤੇ ਡਾਕਖਾਨਾ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ, ਜ਼ਿਲਾ ਬਠਿੰਡਾ ਪੰਜਾਬ ੧੫੧੧੦੧
    ਮਾਤਾ ਦੇਸਾ ਜੀ ਦੀ ਪੀੜ੍ਹੀ ਵਿੱਚੋਂ
    __________________________
    ਬਾਬਾ ਜਸਵੀਰ ਸਿੰਘ ਜੀ
    Facebook page: / burjmaidesan
    WhatsApp Channel: whatsapp.com/c...

КОМЕНТАРІ • 4

  • @Ravtajvloger
    @Ravtajvloger 11 днів тому +1

    Dhan Guru Nanak Dev Ji

  • @navneetk7346
    @navneetk7346 2 місяці тому +1

    ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🪷

  • @BalwinderKaur-oe4qb
    @BalwinderKaur-oe4qb 2 місяці тому +1

    Waheguru ji 🙏 ❤❤❤

  • @Ravtajvloger
    @Ravtajvloger 11 днів тому +1

    Dhan Guru Nanak Dev Ji